੧੨ ਜੇਠ ੨੦੧੦ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭੁਲਾਈ ਪੁਰ ਡੋਗਰਾ
ਹਰਿ ਕਰਤਾ ਕਰਮ ਕਮਾਇੰਦਾ। ਵਿਚ ਮਾਤ ਜੋਤ ਧਰਾਇੰਦਾ। ਆਪਣਾ ਭੇਵ ਆਪ ਖੁਲ੍ਹਾਇੰਦਾ। ਲੇਖਾ ਸਾਚਾ ਆਪ ਲਿਖਾਇੰਦਾ। ਦਰਗਹਿ ਸਾਚੀ ਮਾਣ ਦਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇੰਦਾ। ਜੋਤ ਸਰੂਪੀ ਜਾਮਾ ਧਾਰੇ। ਪੁਰੀ ਘਨਕ ਲਏ ਅਵਤਾਰੇ। ਜੂਠੇ ਝੂਠੇ ਜੀਵ ਗਵਾਰੇ। ਮਾਇਆ ਮੂਠੇ ਆਤਮ ਹੋਏ ਅੰਧ ਅੰਧਿਆਰੇ। ਭੱਜੇ ਫਿਰਨ ਨਾਲ ਸ਼ਿਕਾਰੀ, ਪ੍ਰਭ ਅਬਿਨਾਸ਼ੀ ਪਾਈ ਨਾ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹੋਂ ਆਪ ਦੁਰਕਾਰੇ। ਘਨਕਪੁਰ ਵਾਸੀ ਮਾਰੇ ਡੰਕ। ਇਕ ਕਰਾਏ ਰਾਓ ਰੰਕ। ਆਪ ਸੁਹਾਏ ਸਾਚਾ ਥਾਉਂ ਬੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਮਹਿੰਮਾ ਬੜੀ ਅਗਣਤ। ਮਾਤਲੋਕ ਹਰਿ ਜਾਮਾ ਧਾਰੇ। ਅਚਰਜ ਖੇਲ ਕਰੇ ਕਰਤਾਰੇ। ਗੁਰਮੁਖ ਸਾਚੇ ਆਪ ਉਠਾਏ ਸਾਚਾ ਦੇਵੇ ਸ਼ਬਦ ਅਧਾਰੇ। ਬਾਹੋਂ ਪਕੜ ਆਪ ਉਠਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਸਚ ਘਰ ਦੀਪਕ ਪ੍ਰਗਾਸਿਆ। ਹਰਿ ਆਇਆ ਸ਼ਾਹੋ ਸ਼ਾਬਾਸਿਆ। ਗੁਰਮੁਖਾਂ ਆਤਮ ਕਰੇ ਰਹਿਰਾਸਿਆ। ਸਾਚਾ ਸ਼ਬਦ ਆਪ ਧਰੇ ਧਰਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਕਰੇ ਬੰਦ ਖਲਾਸਿਆ। ਦਰ ਘਰ ਸਾਚਾ ਲਿਆ ਪਛਾਣ। ਏਕਾ ਜੋਤ ਜਗੀ ਭਗਵਾਨ। ਸਾਧ ਸੰਗਤ ਰਲ ਬੈਠੀ ਆਣ। ਸੋਹੰ ਸ਼ਬਦ ਹਰਿ ਦੇਵੇ ਦਾਨ। ਜੋ ਜਨ ਆਤਮ ਕਰੇ ਧਿਆਨ। ਪ੍ਰਭ ਅਬਿਨਾਸ਼ੀ ਦੇਵੇ ਬ੍ਰਹਮ ਗਿਆਨ। ਸੁਰਤ ਸ਼ਬਦ ਹਰਿ ਮੇਲ ਮਿਲਾਣ। ਦੂਈ ਦਵੈਤ ਪਰਦਾ ਲਾਹਣ। ਕਰਮ ਜਰਮ ਦੋਏ ਬਣ ਜਾਣ। ਜੋ ਜਨ ਚਰਨੀ ਡਿਗਣ ਆਣ। ਜਨਮ ਮਰਨ ਚੁਕੇ ਜਮ ਕੀ ਕਾਣ। ਚਰਨ ਧੂੜ ਕਰ ਇਸ਼ਨਾਨ। ਏਕਾ ਦੇਵੇ ਸੋਹੰ ਹਰਿ ਸਾਚਾ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਇਕ ਦਵਾਰਾ ਸਾਚਾ ਮਾਨੋ। ਪ੍ਰਭ ਅਬਿਨਾਸ਼ੀ ਹਰਿ ਪਛਾਨੋ। ਕਲਜੁਗ ਜੀਵ ਭੁੱਲ ਨਾ ਬਣ ਅੰਜਾਨੋ। ਵੇਲਾ ਗਿਆ ਫੇਰ ਪਛਤਾਨੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਸਾਚਾ ਜਾਨੋ। ਨਿਹਕਲੰਕ ਹਰਿ ਨਰ ਅਵਤਾਰੀ। ਜੋਤ ਸਰੂਪੀ ਖੇਲ ਅਪਾਰੀ। ਆਵੇ ਜਾਵੇ ਵਾਰੋ ਵਾਰੀ। ਵਰਤੇ ਵਰਤਾਵੇ ਵਿਚ ਸੰਸਾਰੀ। ਤੀਨ ਲੋਕ ਏਕਾ ਕਾਰੀ। ਪ੍ਰਭ ਅਬਿਨਾਸ਼ੀ ਵਡ ਸੰਸਾਰੀ। ਲੱਖ ਚੁਰਾਸੀ ਜੋਤ ਅਧਾਰੀ। ਭੁੱਲੇ ਜੀਵ ਮੁਗਧ ਗਵਾਰੀ। ਪ੍ਰਭ ਅਬਿਨਾਸ਼ੀ ਸਚ ਵਿਚਾਰੀ। ਦੋਏ ਜੋੜ ਕਰ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਨਰਾਇਣ ਨਰ ਹਰਿ ਜਾਮਾ ਧਾਰੇ। ਪਾਰਬ੍ਰਹਮ ਰੂਪ ਕਰਤਾਰੇ। ਏਕਾ ਕਰਮ ਕਰੇ ਵਿਚ ਸੰਸਾਰੇ। ਏਕਾ ਧਰਮ ਧਰੇ ਊਚ ਨੀਚ ਦਾ ਭੇਵ ਮਿਟਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਾਜ ਆਪ ਸਵਾਰੇ। ਊਚ ਨੀਚ ਹਰਿ ਏਕਾ ਕਰਨਾ। ਪ੍ਰਭ ਅਬਿਨਾਸ਼ੀ ਧਰਨੀ ਧਰਨਾ। ਸੋਹੰ ਸਾਚਾ ਅੰਮ੍ਰਿਤ ਭਰਨਾ। ਗੁਰਮੁਖ ਵਿਰਲੇ ਕਲਜੁਗ ਵਰਨਾ। ਬੇਮੁਖਾਂ ਦਰ ਦਵਾਰੇ ਭੁੱਲੇ ਫਿਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨੀ ਜੁੜਨਾ। ਚਰਨ ਲਾਗ ਪ੍ਰਭ ਦੇਵੇ ਮਤ। ਸ਼ਬਦ ਰਖਾਵੇ ਸਾਚਾ ਤਤ। ਆਤਮ ਧੀਰਜ ਦੇਵੇ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਪ ਜਪਾਵੇ ਆਪੇ ਦੇ ਸਮਝਾਵੇ ਮਤ। ਸਚ ਨਾਮ ਹਰਿ ਦਰ ਤੇ ਪਾਉਣਾ। ਆਪ ਆਪਣਾ ਭੇਵ ਖੁਲ੍ਹਾਉਣਾ। ਆਤਮ ਦਰ ਖੁਲ੍ਹਾਣਾ, ਏਕਾ ਦਰਸ ਅਮੋਘ ਦਿਖਾਉਣਾ। ਸਚ ਸੋਹੰ ਰਸਨਾ ਗਾਵਣਾ ਨਾ ਹੋਏ ਵਿਜੋਗ ਘਨਕਪੁਰ ਵਾਸੀ ਤੇਰੀ ਚਰਨੀ ਸੀਸ ਝੁਕਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਉਣਾ। ਆਓ ਦਰ ਚਰਨ ਦਵਾਰੇ। ਦੇਵੇ ਨਾਮ ਪੰਚਮ ਜੇਠ ਲਿਆ ਅਵਤਾਰੇ। ਪੁਰੀ ਘਨਕ ਹਰਿ ਜੋਤ ਜਗਾਰੇ। ਸ੍ਰਿਸ਼ਟ ਸਬਾਈ ਹੋਏ ਉਜਿਆਰੇ। ਏਕਾ ਸ਼ਬਦ ਧੁਨਕਾਰ ਸ੍ਰਿਸ਼ਟ ਸਬਾਈ ਗੁਰਮੁਖ ਸਾਚੇ ਲੈਣ ਸੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਆਏ ਦਰ ਲਿਆ ਵਰ, ਮਿਲੇ ਹਰਿ ਚੁਕੇ ਡਰ, ਜਾਓ ਤਰ ਨਹਾਓ ਸਰ, ਸਾਚੇ ਘਰ ਜਿਥੇ ਬੈਠਾ ਜੋਤ ਧਰ। ਏਕਾ ਏਕ ਦਿਸਾਏ ਘਰ। ਆਵਣ ਜਾਵਣ ਗੇੜ ਨਿਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਮਾਤਲੋਕ ਆਇਆ ਭੇਖ ਧਰ। ਵੇਖ ਵਖਾਇਆ ਜਗਤ ਭੁਲਾਇਆ। ਖ਼ਾਕ ਰੁਲਾਇਆ ਸਾਰ ਨਾ ਪਾਇਆ । ਮਦਿਰਾ ਮਾਸੀ ਦਰ ਦੁਰਕਾਇਆ। ਆਤਮ ਵੱਜੇ ਝੂਠੇ ਪਾਪਾਂ ਜਿੰਦਾ ਨਾ ਕਿਸੇ ਤੁੜਾਇਆ। ਆਪ ਬਣਾਏ ਸਾਚੇ ਬੰਦੇ, ਆਪ ਆਪਣਾ ਸਿਰ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚਾ ਮੇਲ ਮਿਲਾਇਆ। ਆਪ ਆਪਣਾ ਮੇਲ ਮਿਲਾਏ। ਆਤਮ ਜੋਤੀ ਜੋਤ ਜਗਾਏ। ਬਿਨ ਬਾਤੀ ਬਿਨ ਤੇਲ ਰਖਾਏ। ਗੁਰਮੁਖ ਸਾਚੇ ਸੰਤ ਜਨਾਂ ਸਾਚਾ ਸੱਜਣ ਸੈਣ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਆਪ ਆਪਣਾ ਰੰਗ ਰੰਗਾਏ। ਸਚ ਰੰਗ ਹਰਿ ਹਰਿ ਕਾ ਵਾਸ। ਵਿਚ ਜੋਤ ਇਕ ਅਬਿਨਾਸ਼। ਸ੍ਰਿਸ਼ਟ ਸਬਾਈ ਹੋਏ ਉਦਾਸ। ਗੁਰਮੁਖ ਸਾਚੇ ਤੇਰੇ ਹਿਰਦੇ ਹਰਿ ਰੱਖੇ ਵਾਸ। ਏਕਾ ਜੋਤ ਕਰੇ ਪ੍ਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਵਸੇ ਆਸ ਪਾਸ। ਆਸ ਪਾਸ ਸਦ ਵਸੇਰਾ। ਪ੍ਰਭ ਅਬਿਨਾਸ਼ੀ ਨੇਰਨ ਨੇਰਾ। ਸ਼ਬਦ ਸਰੂਪੀ ਪਾਏ ਘੇਰਾ। ਆਪ ਤੁੜਾਏ ਜੰਮ ਕਾ ਜੇੜਾ। ਬਿਨ ਗੁਰ ਪੂਰੇ ਪਾਰ ਲੰਘਾਵੇ ਕਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੰਨ੍ਹ ਵਖਾਏ ਬੇੜਾ। ਗੁਰਮੁਖਾਂ ਹਰਿ ਪਾਰ ਲੰਘਾਏ। ਸੋਹੰ ਸਾਚੀ ਨਾਓ ਚਲਾਏੇ। ਏਕਾ ਚੱਪੂ ਨਾਮ ਲਗਾਏ। ਪਹਿਲੇ ਪੂਰ ਪਾਰ ਕਰਾਏ। ਦੂਰੋਂ ਨੇੜਿਉਂ ਸਦ ਲਿਆਏ। ਮਾਝੇ ਦੇਸ ਹੋਏ ਰੁਸ਼ਨਾਏ। ਜੂਠੇ ਝੂਠੇ ਰਹੇ ਮੁਖ ਛੁਪਾਏ। ਮਦਿਰਾ ਮਾਸੀ ਆਤਮ ਰੂਠੇ ਸਦਾ ਰਹੇ ਹਲਕਾਏ। ਗੁਰਮੁਖ ਸਾਚੇ ਆਤਮ ਅਨੂਠੇ ਪ੍ਰਭ ਅੰਮ੍ਰਿਤ ਸਾਚਾ ਸੀਰ ਪਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਸੋਹੰ ਸਾਚਾ ਤੀਰ ਚਲਾਏ। ਤੀਰ ਚਲਾਏ ਇਕ ਭਗਵਾਨਾ। ਸ੍ਰਿਸ਼ਟ ਸਬਾਈ ਇਕ ਨਿਸ਼ਾਨਾ। ਆਪੇ ਖਿਚੇ ਤੀਰ ਕਮਾਨਾ। ਵਡ ਜੋਧਨ ਜੋਧ ਬਲੀ ਬਲਵਾਨਾ। ਆਪੇ ਰਾਓ ਆਪੇ ਰੰਕ ਆਪੇ ਵਡ ਸ਼ਾਹੋ ਸੁਲਤਾਨਾ। ਏਥੇ ਓਥੇ ਰੱਖੇ ਪੱਤ ਗੁਰਮੁਖਾਂ ਹਰਿ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਭੁੱਲੇ ਜੀਵ ਮੁਗਧ ਗਵਾਰੀ। ਪ੍ਰਭ ਅਬਿਨਾਸ਼ੀ ਨਾ ਪਾਈ ਸਾਰੀ। ਝੂਠੇ ਧੰਦੇ ਬਾਜ਼ੀ ਹਾਰੀ। ਅੰਤਮ ਕਲ ਹੋਏ ਖਵਾਰੀ। ਪ੍ਰਭ ਅਬਿਨਾਸ਼ੀ ਗੁਰਮੁਖਾਂ ਕਲ ਜਾਏ ਤਾਰੀ। ਸੋਹੰ ਸ਼ਬਦ ਦੇਵੇ ਵਰ, ਏਕਾ ਦਿਖਾਵੇ ਥਿਰ ਘਰ ਸੱਚੀ ਅਟਾਰੀ। ਜਿਥੇ ਵਸੇ ਹਰਿ ਮੁਰਾਰੀ। ਆਓ ਸਿੱਖੋ ਸਾਚੇ ਘਰ ਮਿਲੋ ਹਰਿ ਪ੍ਰਭ ਸ਼ਬਦ ਉਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਸ਼ਬਦ ਉਡਾਰੀ ਜੋ ਜਨ ਜਾਣੇ। ਪ੍ਰਭ ਅਬਿਨਾਸ਼ੀ ਸਚ ਵਖਾਣੇ। ਆਪ ਚਲਾਏ ਆਪਣੇ ਭਾਣੇ। ਊਚ ਨੀਚ ਨਾ ਕੋਈ ਜਾਣੇ। ਬਾਲ ਬਿਰਧ ਹਰਿ ਇਕ ਰੰਗ ਰੰਗਾਣੇ। ਜੋ ਜਨ ਚਰਨੀ ਡਿਗਣ ਆਣੇ। ਆਤਮ ਮੈਲ ਪਾਪਾਂ ਧੋਏ, ਆਪੇ ਕਰੇ ਸੁਘੜ ਸਿਆਣੇ। ਗੁਰਮੁਖ ਸਾਚੇ ਆਪ ਬਣਾਏ, ਸੋਹੰ ਦੇਵੇ ਨਾਮ ਨਿਧਾਨੇ। ਸੋਹੰ ਧਾਗੇ ਲਏ ਪਰੋਏ, ਆਪ ਆਪਣੇ ਗਲ ਲਟਕਾਣੇ। ਅੰਮ੍ਰਿਤ ਸਾਚਾ ਮੁਖ ਵਿਚ ਚੋਏ, ਕਵਲ ਨਾਭ ਆਪ ਉਲਟਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਜਹਾਨੇ। ਚਰਨ ਕਵਲ ਹਰਿ ਦੇਵੇ ਮਾਣ। ਚਰਨ ਕਵਲ ਗੁਰਸਿਖ ਪਛਾਣ। ਚਰਨ ਕਵਲ ਘਰ ਸਾਚਾ ਜਾਣ। ਚਰਨ ਕਵਲ ਇਕ ਧਿਆਨ। ਚਰਨ ਕਵਲ ਹਰਿ ਦੇਵੇ ਦਰਗਹਿ ਸਾਚੀ ਮਾਣ। ਚਰਨ ਕਵਲ ਕਵਲ ਚਰਨ ਪੂਜੋ ਇਕ ਭਗਵਾਨ। ਚਰਨ ਕਵਲ ਪ੍ਰਭ ਆਤਮ ਰਿਹਾ ਮਵਲ, ਸੋਹੰ ਦੇਵੇ ਸਚ ਨਿਸ਼ਾਨ। ਚਰਨ ਕਵਲ ਹਰਿ ਧਰੇ ਉਪਰ ਧਵਲ, ਬੇਮੁਖਾਂ ਮਾਰੇ ਬਾਣ। ਚਰਨ ਕਵਲ ਕ੍ਰਿਸ਼ਨਾ ਸਵਲ ਗੁਰਮੁਖ ਸਾਚੇ ਜਾਇਣ ਮਵਲ, ਆਤਮ ਜੋਤ ਧਰੇ ਭਗਵਾਨ। ਚਰਨ ਕਵਲ ਗੁਰਮੁਖ ਸਾਚੇ ਲਾਗ, ਪ੍ਰਭ ਦੇਵੇ ਸਾਚਾ ਦਾਨ। ਚਰਨ ਕਵਲ ਹਰਿ ਕਾ ਦਵਾਰ। ਚਰਨ ਕਵਲ ਹਰਿ ਮੇਲ ਸਚ ਭਤਾਰ। ਚਰਨ ਕਵਲ ਆਤਮ ਉਪਜੇ ਕੰਤ ਪਿਆਰ। ਚਰਨ ਕਵਲ ਸਾਚੇ ਸੰਤ ਕਰਨ ਨਿਮਸਕਾਰ। ਚਰਨ ਕਵਲ ਦੇਵੇ ਗੁਰਮੁਖ ਹਰਿ ਕਿਰਪਾ ਧਾਰ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਕੇਸ ਚਵਰ ਖਲਾਰ। ਚਰਨ ਕਵਲ ਏਕੋ ਪੂਜਾ। ਚਰਨ ਕਵਲ ਭੇਵ ਚੁਕਾਏ ਦੂਜਾ। ਚਰਨ ਕਵਲ ਲਾਗ ਗੁਰਮੁਖ ਸਾਚੇ ਦਰ ਘਰ ਸਾਚਾ ਸੂਝਾ। ਗੁਰ ਚਰਨ ਗੁਰਮੁਖ ਵਿਰਲਾ ਵਿਚ ਮਾਤ ਦੇ ਲੂਝਾ। ਗੁਰ ਸਾਚੇ ਦਰ ਘਰ ਸਾਚਾ ਸੂਝਾ। ਗੁਰ ਚਰਨ ਗੁਰਮੁਖ ਵਿਰਲਾ ਵਿਚ ਮਾਤ ਦੇ ਲੂਝਾ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਬੂਝਾ। ਗੁਰ ਚਰਨ ਬਣ ਪੁਜਾਰੀ। ਗੁਰ ਚਰਨ ਮਿਲੇ ਗਿਰਧਾਰੀ। ਗੁਰ ਚਰਨ ਦੇਵੇ ਨਾਮ ਹਰਿ ਅਧਾਰੀ। ਗੁਰ ਚਰਨ ਆਤਮ ਦੀਪ ਕਰੇ ਉਜਿਆਰੀ। ਗੁਰ ਚਰਨ ਮੈਲ ਧੋਏ ਪਾਪਾਂ ਸਾਰੀ। ਗੁਰ ਚਰਨ ਗੁਰ ਪੂਰੇ ਜਾਓ ਬਲਿਹਾਰੀ। ਗੁਰ ਚਰਨ ਸਦਾ ਸਦਾ ਸਦਾ ਚਰਨ ਨਿਮਸਕਾਰੀ। ਚਰਨ ਕਵਲ ਗੁਰਸਿਖ ਪਰਸਣ ਵਾਰੋ ਵਾਰੀ। ਗੁਰ ਚਰਨ ਗੁਰਮੁਖ ਵਿਰਲੇ ਆਏ ਮੰਗਣ ਦਰ ਦਰਬਾਰੀ। ਗੁਰ ਚਰਨ ਆਤਮ ਸਾਚੀ ਨਾਮ ਰੰਗਣ ਦੇਵੇ ਸਚ ਖੁਮਾਰੀ। ਗੁਰ ਚਰਨ ਜੋ ਦਰ ਨਾ ਸੰਗਣ ਗੁਰ ਦੇਵੇ ਸਾਚਾ ਨਾਮ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਨਿਹਕਲੰਕ ਨਰਾਇਣ ਨਰ ਅਵਤਾਰੀ। ਗੁਰ ਚਰਨ ਕਰੋੜ ਤੇਤੀਸ ਤਰਸਣ ਸੁਰਪ਼ਤ ਰਾਜਾ ਇੰਦ। ਗੁਰ ਚਰਨ ਆਪ ਲਗਾਏ ਉਠਾਏ ਵਾਲੀ ਹਿੰਦ। ਗੁਰ ਚਰਨ ਪ੍ਰਭ ਅਬਿਨਾਸ਼ੀ ਆਪ ਲਗਾਏ ਸਦਾ ਬਖ਼ਸ਼ਿੰੰਦ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪੂਜੋ ਵਡ ਸੂਰਾ ਮਰਗਿੰਦ। ਗੁਰ ਚਰਨ ਕਵਲ ਸਿੱਖ ਪੁਜਾਰੀ। ਆਤਮ ਦਰ ਹਰਿ ਆਪ ਖੁਲ੍ਹਾਰੀ। ਏਕਾ ਕਰੇ ਜੋਤ ਅਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਨਿਵਾਰੀ। ਆਤਮ ਜੋਤ ਅਕਾਰ ਕਰ। ਸਾਚਾ ਸ਼ਬਦ ਅਧਾਰ ਕਰ। ਗੁਰਮੁਖ ਪੂਰਨ ਵਿਚਾਰ ਕਰ। ਗੁਰਮੁਖਾਂ ਜਨਮ ਸਵਾਰ ਕਰ। ਬੇਮੁਖਾਂ ਕਲ ਖੁਆਰ ਕਰ। ਗੁਰਸਿਖਾਂ ਬੇੜਾ ਪਾਰ ਕਰ। ਚਿੱਤ ਸਾਚਾ ਸਤਿ ਕਰਤਾਰ ਕਰ। ਭਾਂਡਾ ਕਾਚਾ ਭੰਨ ਪੂਰਬ ਵਿਚਾਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਰ ਲੰਘਾਏ ਮਾਨਸ ਜਨਮ ਸਵਾਰ ਕਰ। ਮਾਨਸ ਜਨਮ ਸਵਾਰਨਾ। ਗੁਰਸਿਖਾਂ ਪਾਰ ਉਤਾਰਨਾ। ਮਾਨਸ ਜਨਮ ਹਰਿ ਸਵਾਰਨਾ। ਲੱਖ ਚੁਰਾਸੀ ਗੇੜ ਨਿਵਾਰਨਾ। ਜਮ ਕੀ ਫਾਸੀ ਆਪ ਤੁੜਾਵਣਾ। ਸਰਬ ਘਟ ਵਾਸੀ ਆਪਣੀ ਕਿਰਪਾ ਧਾਰਨਾ। ਘਨਕਪੁਰ ਵਾਸੀ ਜਿਸ ਜਨ ਆਏ ਚਰਨ ਨਿਮਸਕਾਰਨਾ। ਆਤਮ ਲਾਹੇ ਸਰਬ ਉਦਾਸੀ, ਸੋਹੰ ਸ਼ਬਦ ਭਰੇ ਭੰਡਾਰਨਾ। ਹਉਮੇ ਮਮਤਾ ਰੋਗ ਗਵਾਸੀ, ਏਕਾ ਦੇਵੇ ਸ਼ਬਦ ਸੱਚੀ ਧੁਨਕਾਰਨਾ। ਏਕਾ ਜੋਤ ਮਾਤ ਪ੍ਰਕਾਸ਼ੀ, ਆਪ ਚਲਾਵੇ ਆਪਣੀ ਧਾਰਨਾ। ਕਲਜੁਗ ਔਧ ਅੰਤ ਵਿਨਾਸੀ, ਪ੍ਰਭ ਸਾਚਾ ਖੇਲ ਖਲਾਰਨਾ। ਸਤਿਜੁਗ ਸਾਚਾ ਵਿਚ ਮਾਤ ਲਗਾਏ ਘਨਕਪੁਰ ਵਾਸੀ, ਹਰਿ ਸਾਚਾ ਮਾਰਗ ਲਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲੇਖ ਲਿਖਾਵਣਾ। ਸਤਿਜੁਗ ਸਾਚਾ ਲੇਖ ਲਿਖਾਵਣਾ। ਕਲਜੁਗ ਝੂਠਾ ਭੇਖ ਮਿਟਾਵਣਾ। ਜੂਠਾ ਝੂਠਾ ਹਰਿ ਨਸ਼ਟ ਕਰਾਵਣਾ। ਏਕਾ ਰੰਗ ਅਨੂਠ ਚੜ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ ਆਪ ਅਖਵਾਵਣਾ। ਦੂਸਰ ਨਾ ਅਵਰ ਇਕੋ ਦਾਤਾ। ਗੁਰਮੁਖ ਵਿਰਲੇ ਕਲ ਪਛਾਤਾ। ਬੇਮੁਖਾਂ ਬੀਤੀਆਂ ਐਵੇਂ ਰਾਤਾਂ। ਨਾ ਜੁੜਾਇਆ ਹਰਿ ਮਨ ਚਰਨੀ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਲ ਪਛਾਤਾ। ਹਰਿ ਨਾ ਜਾਣਿਆ, ਭੁੱਲਾ ਜੀਵ ਅੰਞਾਣਿਆਂ। ਭੇਵ ਨਾ ਪਾਇਆ ਵਡ ਵਡ ਸਿਆਣਿਆਂ। ਮਾਇਆ ਧਾਰੀ ਅੰਧਾਣਿਆਂ। ਆਪ ਭੁਲਾਏ ਵਡ ਵਡ ਰਾਜੇ ਰਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਿਰਪਾ ਕਰ ਆਪਣੇ ਚਰਨ ਲਗਾਣਿਆਂ। ਆਪ ਭੁਲਾਏ ਜਗਤ ਰੁਲਾਏ। ਕਵਣ ਛੁਡਾਏ ਦੇ ਸਜਾਏ। ਚਾਰ ਕੁੰਟ ਪੈ ਜਾਏ ਦੁਹਾਏ। ਬੈਠਾ ਵੇਖੇ ਇਕ ਰਘੁਰਾਏ। ਅਚਰਜ ਖੇਲ ਆਪ ਵਰਤਾਏ। ਆਪ ਲੜੇ ਨਾ ਸਿੱਖ ਲੜਾਏ। ਬੇਮੁਖਾਂ ਹਰਿ ਭੇੜ ਭਿੜਾਏ। ਜੋਤ ਸਰੂਪੀ ਅਗਨ ਜੋਤ ਲਗਾਏ। ਮੌਤ ਗੋਦ ਦੇ ਵਿਚ ਸਵਾਏ। ਵਡ ਜੋਧਨ ਜੋਧ ਸਚ ਸਿੰਘਾਸਣ ਡੇਰਾ ਲਾਏ। ਸ੍ਰਿਸ਼ਟ ਸਬਾਈ ਜਾਏ ਸੋਧ, ਸ਼ਬਦ ਸਰੂਪੀ ਤੇਜ ਰਖਾਏ। ਸ਼ਬਦ ਲਿਖਾਏ ਅਗਾਧ ਬੋਧ, ਕੋਈ ਭੇਵ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਕਲ ਵਰਤਾਏ। ਸਾਚਾ ਭਾਣਾ ਕਲ ਵਰਤਾਵਣਾ। ਸਾਚਾ ਲੇਖ ਕਲ ਵਿਚ ਮਾਤ ਲਿਖਾਵਣਾ। ਸੋਹੰ ਸ਼ਬਦ ਖੰਡਾ ਹੱਥ ਉਠਾਵਣਾ। ਨਵ ਖੰਡਾਂ ਵਿਚ ਜੰਗ ਕਰਾਵਣਾ। ਵਰਭੰਡ ਇਹ ਨਸ਼ਟ ਕਰਾਵਣਾ। ਖੰਡ ਖੰਡ ਇਹ ਕਰ ਵਖਾਵਣਾ। ਬੇਮੁਖਾਂ ਹਰਿ ਕੰਡ ਵਖਾਵਣਾ। ਦੰਡ ਦੰਡ ਹਰਿ ਦੰਡ ਲਗਾਵਣਾ। ਗੁਰਮੁਖਾਂ ਹਰਿ ਨਾਮ ਸਾਚਾ ਵੰਡ, ਪ੍ਰਭ ਅਬਿਨਾਸ਼ੀ ਆਪਣੀ ਚਰਨ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਮ ਪਿਲਾਵਣਾ। ਸਾਚਾ ਜਾਮ ਪੀਓ ਦਰ। ਪ੍ਰਭ ਅਬਿਨਾਸ਼ੀ ਲੈਣਾ ਵਰ। ਆਤਮ ਸੁਖੀਏ ਜਾਓ ਘਰ। ਆਪੇ ਖੁਲ੍ਹੇ ਦਸਵਾਂ ਦਰ। ਸਦਾ ਵਸਾਓ ਰਿਦੇ ਹਰਿ। ਏਕਾ ਏਕ ਰਿਹਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਵਤਾਰ ਨਰ। ਮਾਝੇ ਦੇਸ ਮਿਲੀ ਵਧਾਈ। ਮਾਤ ਜੋਤ ਹਰਿ ਪ੍ਰਗਟਾਈ। ਸਾਚਾ ਡੰਕ ਰਿਹਾ ਸੁਣਾਈ। ਵੇਲਾ ਅੰਤਮ ਅੰਤ ਕਰਾਈ। ਵਡ ਵਡ ਰਾਜੇ ਸਾਧ ਸੰਤ ਪ੍ਰਭ ਅਬਿਨਾਸ਼ੀ ਭੇਵ ਨਾ ਪਾਈ। ਕਿਆ ਕੋਈ ਜਾਣੇ ਜੀਵ ਜੰਤ, ਆਪਣਾ ਆਪ ਗਏ ਭੁਲਾਈ। ਆਪ ਬਣਾਏ ਆਪਣੀ ਬਣਤ, ਕਰਤੇ ਕਾਦਰ ਸ੍ਰਿਸ਼ਟ ਸਬਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੇ ਹੱਥ ਰੱਖੇ ਵਡਿਆਈ। ਸ੍ਰਿਸ਼ਟ ਸਬਾਈ ਗਈ ਭੁੱਲ। ਵੇਲੇ ਅੰਤ ਕਲਜੁਗ ਮਾਇਆ ਵਿਚ ਗਏ ਰੁਲ। ਝੂਠੇ ਤੋਲ ਗਏ ਤੁਲ। ਚੋਰਾਂ ਯਾਰਾਂ ਠੱਗਾਂ ਕਿਤੇ ਨਾ ਪੈਂਦਾ ਮੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਗੁਰਸਿਖਾਂ ਪਾਰ ਲੰਘਾਏ ਜੋ ਦਰ ਆਏ ਬਖ਼ਸ਼ਾਏ ਭੁੱਲ। ਕਲਜੁਗ ਤੇਰੀ ਬਾਜੀ ਅੰਤ। ਪ੍ਰਗਟੇ ਜੋਤ ਹਰਿ ਸਾਚਾ ਕੰਤ। ਆਪ ਉਪਜਾਵੇ ਸਰਬ ਜੀਵ ਜੰਤ। ਏਕਾ ਦੇਵੇ ਸੋਹੰ ਸਾਚਾ ਮੰਤ। ਆਪ ਸੰਘਾਰੇ ਵਡ ਵਡ ਦੇਵ ਦੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਾਏ ਸਾਚੀ ਬਣਤ। ਦੇਵ ਦੰਤ ਆਪ ਸੰਘਾਰੇ। ਸੋਹੰ ਖੰਡਾ ਫੜੇ ਦੋ ਧਾਰੇ। ਚੰਡੀ ਚਮਕੇ ਵਿਚ ਸੰਸਾਰੇ। ਰੰਡੀ ਹੋਵੇ ਘਰ ਘਰ ਨਾਰੇ। ਵਰਭੰਡੀ ਹੋਏ ਸਰਬ ਖਵਾਰੇ। ਆਤਮ ਡੰਡੀ ਹੋਏ ਜੀਵ ਵਿਚਾਰੇ। ਘਰ ਘਰ ਫਿਰਨ ਘਮੰਡੀ ਆਤਮ ਭਰੇ ਸਰਬ ਹੰਕਾਰੇ। ਸੋਹੰ ਨਾਮ ਪ੍ਰਭ ਜਾਂਦਾ ਵੰਡੀ, ਆਓ ਪੀਓ ਉਤਰਨ ਪਾਪਾਂ ਭਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਤੇਰੇ ਚਰਨ ਦਵਾਰੇ। ਚਰਨ ਦਵਾਰਾ ਇਕੋ ਘਰ। ਜਿਥੇ ਵਸਿਆ ਏਕਾ ਹਰਿ। ਸੋਹੰ ਦੇਵੇ ਸਾਚਾ ਵਰ। ਗੁਰਮੁਖ ਸਾਚੇ ਨਾ ਜਾਓ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਲੈਣਾ ਫੜ। ਕਲਜੁਗ ਵੇਲਾ ਅੰਤਮ ਆਵਣਾ। ਪ੍ਰਭ ਅਬਿਨਾਸ਼ੀ ਝੂਠਾ ਲੇਖਾ ਆਪ ਮਿਟਾਵਣਾ। ਵੇਲੇ ਅੰਤ ਨਾ ਕਿਸੇ ਛੁਡਾਵਣਾ। ਚਿਤਰ ਗੁਪਤ ਹਰਿ ਹਿਸਾਬ ਲਿਖਾਵਣਾ। ਭਰਮ ਭੁਲੇਖਾ ਸਰਬ ਖੁਲ੍ਹਾਵਣਾ। ਧਰਮ ਰਾਏ ਦੇ ਅੱਗੇ ਲਾਵਣਾ। ਅੱਗੇ ਪਿੱਛੇ ਨੰਗ ਰਖਾਵਣਾ। ਦਿਵਸ ਰੈਣ ਨਾ ਮਿਲੇ ਸੋਵਣਾ। ਭੁਖਿਆਂ ਨੰਗਿਆਂ ਨਾ ਮਿਲੇ ਰੋਵਣਾ। ਮਿਲੇ ਦਾਨ ਨਾ ਮੰਗਿਆ, ਜਿਸ ਮਦਿਰਾ ਮਾਸ ਰਸਨ ਲਗਾਵਣਾ। ਸੋਹੰ ਦੇਵੇ ਸਾਚਾ ਦਾਨ ਵਡ ਸੂਰਾ ਸਰਬੰਗਿਆ, ਸਚ ਭੰਡਾਰਾ ਵਿਚ ਮਾਤ ਖੁਲ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਵਿਚ ਮਾਤ ਡੇਰਾ ਲਾਵਣਾ। ਪ੍ਰਭ ਅਬਿਨਾਸ਼ੀ ਜਗਤ ਪਸਾਰਾ। ਜੀਆਂ ਜੰਤਾਂ ਕਰੇ ਪਿਆਰਾ। ਆਪੇ ਸੱਦੇ ਚਰਨ ਦਵਾਰਾ। ਸੋਹੰ ਦੇਵੇ ਨਾਮ ਅਧਾਰਾ। ਆਪ ਉਪਜਾਵੇ ਸਾਚੀ ਧਾਰਾ। ਓਅੰ ਸੋਹੰ ਇਕ ਰੰਗ ਰੰਗਾਰਾ। ਖੁਲ੍ਹੇ ਭੇਵ ਦਿਸੇ ਦੇਵ ਏਕਾ ਵੇਖ ਰੰਗ ਕਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਚ ਭੰਡਾਰਾ ਆਪ ਖੁਲ੍ਹਾਇਆ। ਸੋਹੰ ਵਸਤ ਹਰਿ ਸਾਚੇ ਵਿਚ ਪਾਇਆ। ਸ੍ਰਿਸ਼ਟ ਸਬਾਈ ਦੇ ਵਰਤਾਇਆ। ਜੋ ਦਰ ਮੰਗਣ ਸਾਚੇ ਆਇਆ। ਸਾਚੀ ਰੰਗਣ ਨਾਮ ਚੜ੍ਹਾਇਆ। ਸੋਹੰ ਕੰਗਣ ਤਨ ਪਹਿਨਾਇਆ। ਦੂਜਾ ਦਰ ਨਾ ਜਾਨਣ ਮੰਗਣ, ਜੋ ਨਿਹਕਲੰਕ ਤੇਰੀ ਆਇਆ ਸਰਨਾਇਆ। ਮਾਨਸ ਜਨਮ ਨਾ ਹੋਵੇ ਭੰਗਣ, ਪ੍ਰਭ ਅਬਿਨਾਸ਼ੀ ਹੋਏ ਸਹਾਇਆ। ਬੇਮੁਖ ਦਰ ਦਰ ਮੰਗਣ, ਕਿਤੋਂ ਨਾਮ ਹੱਥ ਨਾ ਆਇਆ। ਗੁਰਮੁਖ ਸਾਚੇ ਆਤਮ ਸਾਚੀ ਰੰਗਣ, ਆਪੇ ਰੰਗ ਮਜੀਠ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤ ਜੋਤ ਧਰ ਸਤਿਜੁਗ ਸਾਚਾ ਮਾਰਗ ਲਾਇਆ। ਸਚ ਸਚ ਹਰਿ ਵਰਤਾਰਾ। ਸਾਚਾ ਨਾਮ ਭਰੇ ਭੰਡਾਰਾ। ਗੁਰਮੁਖ ਦੇਵੇ ਸਾਚੀ ਧਾਰਾ। ਆਪੇ ਬਖ਼ਸ਼ੇ ਚਰਨ ਪਿਆਰਾ। ਕਰ ਕਿਰਪਾ ਪਾਰ ਉਤਾਰਾ। ਸਾਚਾ ਸ਼ਬਦ ਸਾਚੀ ਦੇਵੇ ਧੁਨਕਾਰਾ। ਆਤਮ ਸੁੰਨ ਖੋਲ੍ਹੇ ਆਪ ਮੁਰਾਰਾ। ਕਵਣ ਗੁਣ ਜਾਣੇ ਤੇਰੇ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪ੍ਰ੍ਰਗਟਾਈ ਸਚ ਦਵਾਰਾ। ਸਚ ਦਵਾਰਾ ਗਿਆ ਖੁਲ੍ਹ। ਕਲਜੁਗ ਜੀਵ ਨਾ ਰਹਿਣਾ ਭੁੱਲ। ਦੇਵੇ ਦਾਤ ਵਡ ਅਨਮੁਲ। ਸਾਚੇ ਕੰਡੇ ਜਾਣਾ ਤੁਲ। ਅੰਮ੍ਰਿਤ ਆਤਮ ਨਾ ਜਾਏ ਡੁਲ। ਪਾਏ ਸ਼ਬਦ ਪਾਣੀ ਤੇਰੀ ਕਾਇਆ ਚੁਲ। ਸ਼ਬਦ ਪੰਗੂੜਾ ਰਿਹਾ ਝੁੱਲ। ਚਰਨ ਪ੍ਰੀਤੀ ਗੁਰ ਚਰਨ ਘੁਲ। ਸੋਹੰ ਦੇਵੇ ਸਾਚੀ ਦਾਤ ਅਨਮੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁਲਾਏ ਸਾਚੇ ਤੁਲ। ਸਾਚੇ ਤੋਲ ਆਪ ਤੁਲਈਆ। ਪਰਦਾ ਖੋਲ੍ਹ ਦਰਸ ਦਿਖਈਆ। ਹਿਰਦਾ ਫੋਲ ਭਰਮ ਚੁਕਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਇਆ। ਸੋਹੰ ਨਾਮ ਸਾਚੀ ਧਾਰ। ਸਤਿਜੁਗ ਵਰਤੇ ਵਿਚ ਸੰਸਾਰ। ਚਾਰ ਕੁੰਟ ਚਾਰ ਵਰਨ ਰਸਨਾ ਲੈਣ ਉਚਾਰ। ਰਾਓ ਰੰਕ ਊਚ ਨੀਚ ਨੀਚ ਊਚ ਏਕਾ ਰੰਗ ਰੰਗੇ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਸੱਚੀ ਸਰਕਾਰ। ਸਚ ਸਰਕਾਰ ਸਚ ਵਿਹਾਰਾ। ਸਚ ਸਰਕਾਰ ਸੱਚਾ ਦਾਤਾਰਾ। ਸਚ ਸਰਕਾਰ ਸੱਚਾ ਭੰਡਾਰਾ। ਸਚ ਸਰਕਾਰ ਸੱਚਾ ਵਰਤਾਰਾ। ਸਚ ਸਰਕਾਰ ਸੱਚਾ ਸਿਕਦਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ। ਸਚ ਸਰਕਾਰ ਏਕਾ ਦਾਤ। ਸਚ ਸਰਕਾਰ ਏਕਾ ਪਾਤ। ਸਚ ਸਰਕਾਰ ਏਕਾ ਮਾਤ। ਸਚ ਸਰਕਾਰ ਭੈਣ ਭਰਾਤ। ਸਚ ਸਰਕਾਰ ਦੂਈ ਦਵੈਤ ਪਰਦਾ ਦੇਵੇ ਕਾਟ। ਏਕਾ ਰੰਗ ਏਕਾ ਸੰਗ ਏਕਾ ਮੰਗ ਪ੍ਰਭ ਸੋਹੰ ਕਸੇ ਸਾਚਾ ਸ਼ਬਦ ਅਸਵਾਰਾ। ਏਕਾ ਰਾਜ ਏਕਾ ਤਾਜ ਏਕਾ ਕਾਜ ਏਕਾ ਸਾਜ ਏਕਾ ਬਾਜ ਸੋਹੰ ਦੇਵੇ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਲੇਖ ਲਿਖਾਰਾ। ਆਪੇ ਹੋਏ ਨਾ ਕੋਈ ਵਕਤ ਵਿਚਾਰੇ ਨਾ ਜਾਣੇ ਕੋਇ। ਪਾਵੇ ਸਾਰੇ ਭੇਵ ਰਹੇ ਨਾ ਕੋਇ। ਬੰਧੇ ਤਾਰੇ ਏਕਾ ਏਕ ਦੂਜੀ ਰਹੇ ਨਾ ਕੋਇ। ਵਿਚ ਸੰਸਾਰ ਵਰਤੇ ਏਕ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਅਵਤਾਰੇ। ਇਕ ਦਰਬਾਰ ਹਰਿ ਰਖਾਵਣਾ। ਇਕ ਸਰਕਾਰ ਨਵ ਖੰਡ ਰਚਾਵਣਾ। ਇਕ ਘਰ ਬਾਹਰ ਵਰਨ ਚਾਰ ਬਹਾਵਣਾ। ਇਕ ਸੰਸਾਰ ਏਕਾ ਜੋਤ ਏਕਾ ਗੋਤ ਸ੍ਰਿਸ਼ਟ ਸਬਾਈ ਆਪ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਸਾਚਾ ਮਾਰਗ ਲਾਵਣਾ। ਹਰਿ ਸਾਚਾ ਸਚ ਭਤਾਰਾ। ਪੂਰਨ ਕਰਮ ਰਿਹਾ ਵਿਚਾਰਾ। ਇਕ ਲਾਇਆ ਸਚ ਦਰਬਾਰਾ। ਜੋਤ ਧਰੀ ਇਕ ਕਰਤਾਰਾ। ਇਕਾ ਤਖ਼ਤ ਸਚ ਸਰਕਾਰਾ। ਲਿਖਾਏ ਲਿਖਤ ਅਪਰ ਅਪਾਰਾ। ਗੁਰਮੁਖ ਵਿਰਲਾ ਲਏ ਸਿੱਖਤ, ਜਿਸ ਪੂਰਨ ਬ੍ਰਹਮ ਵਿਚਾਰਾ। ਪ੍ਰਭ ਦਰ ਮੰਗੀ ਸਾਚੀ ਭਿਖਤ, ਹਰਿ ਦੇਵੇ ਨਾਮ ਦਾਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਭਰੇ ਸਰਬ ਭੰਡਾਰਾ। ਘਨਕਪੁਰ ਵਾਸੀ ਵਡ ਭੰਡਾਰੀਆ। ਮਾਤ ਲੋਕ ਲਿਆ ਸਚ ਅਵਤਾਰੀਆ। ਜੋ ਜਨ ਮੰਗਣ ਆਏ ਬਣ ਭਿਖਾਰੀਆ। ਦੇਵਣਹਾਰ ਦਾਤਾਰ ਵਡ ਸੰਸਾਰੀਆ। ਕਰ ਕਿਰਪਾ ਜਾਏ ਤਾਰ, ਸੋਹੰ ਦੇਵੇ ਨਾਮ ਖੁਮਾਰੀਆ। ਗੁਰਮੁਖ ਕਰਮ ਵਿਚਾਰ, ਪ੍ਰਭ ਬੇੜਾ ਪਾਰ ਉਤਾਰੀਆ। ਸਿੰਘ ਗੁਰਮੇਜ ਹਰਿ ਪਾਈ ਸਾਰ, ਚਲ ਆਏ ਪ੍ਰਭ ਦਵਾਰਿਆ। ਮੂਰਖ ਮੁਗਧ ਨਾ ਕਰਨ ਵਿਚਾਰ, ਭੁੱਲੇ ਜੀਵ ਸਰਬ ਗਵਾਰਿਆ। ਪ੍ਰਭ ਬੇੜਾ ਕਰ ਜਾਏ ਪਾਰ, ਲੱਖ ਚੁਰਾਸੀ ਗੇੜ ਨਿਵਾਰਿਆ। ਫੇਰ ਜਨਮ ਨਾ ਆਵੇ ਦੂਜੀ ਵਾਰ, ਸਚਖੰਡ ਨਿਵਾਸੀ ਸਚਖੰਡ ਨਿਵਾਸ ਦਵਾ ਰਿਹਾ। ਜਰਮ ਧਰਮ ਸਭ ਲਏ ਸਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਤੇਰੀ ਸਰਨ ਨਿਮਸਕਾਰਿਆ। ਗੁਰ ਪੂਰਾ ਦੇਵੇ ਵਡਿਆਈ। ਨਿਤ ਨਵਿਤ ਹਰਿ ਜੋਤ ਪ੍ਰਗਟਾਈ। ਸਾਚਾ ਮਿਤ ਆਪ ਹੋ ਜਾਈ। ਜੋ ਜਨ ਰੱਖੇ ਹਿੱਤ, ਪ੍ਰਭ ਦੇਵੇ ਆਣ ਵਧਾਈ। ਅਬਿਨਾਸ਼ੀ ਸਾਚਾ ਮਿੱਤ, ਕਿਉਂ ਬੈਠਾ ਮਨੋਂ ਭੁਲਾਈ। ਅੰਮ੍ਰਿਤ ਆਤਮ ਲੈਣਾ ਸਿੰਚ, ਕਾਇਆ ਹਰੀ ਕਰਾਈ। ਮਾਨਸ ਜਨਮ ਕਲ ਲੈਣਾ ਜਿੱਤ, ਏਕਾ ਨਿਹਕਲੰਕ ਸਰਨਾਈ। ਪ੍ਰਭ ਅਬਿਨਾਸ਼ੀ ਆਪੇ ਮਾਤ ਪਿਤ, ਵੇਲੇ ਅੰਤ ਹੋਏ ਸਹਾਈ। ਗੁਰਮੁਖਾਂ ਗੁਰਸਿਖਾਂ ਸੰਗ ਕੀਆ ਹਿੱਤ, ਵੇਲੇ ਅੰਤ ਲਏ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਈ। ਦਰਗਹਿ ਸਾਚੀ ਮਾਣ ਦਵਾਵਣਾ। ਸਾਚੇ ਧਾਮ ਆਪ ਬਹਾਵਣਾ। ਰਾਮ ਰਮਈਆ ਕਰਮ ਕਮਾਵਣਾ। ਏਕਾ ਸਾਚਾ ਨਾਮ ਜਪਾਵੇ, ਸਾਚੇ ਮਾਰਗ ਸ੍ਰਿਸ਼ਟ ਸਬਾਈ ਆਪ ਲਗਾਵਣਾ। ਦੂਈ ਦਵੈਤ ਪਰਦਾ ਲਹਿਆ। ਜਗਤ ਭੇਖ ਸਰਬ ਮਿਟਾਵਣਾ। ਵੇਖ ਵੇਖ ਗੁਰਸਿਖ ਉਠਾਵਣਾ। ਗੁਰਮੁਖ ਪ੍ਰਭ ਆਤਮ ਦੀਪਕ ਆਪ ਜਗਾਵਣਾ। ਜੋ ਦਰ ਮੰਗੇ ਸਾਚੀ ਭਿੱਖ, ਸੋਹੰ ਦਾਨ ਪ੍ਰਭ ਝੋਲੀ ਪਾਵਣਾ। ਦੇਵੇ ਵਡਿਆਈ ਵਿਚ ਮੁਨ ਰਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਵਣਾ। ਏਕਾ ਆਪਣੇ ਰੰਗ ਰੰਗਾ ਕੇ। ਗੁਰਮੁਖਾਂ ਹਰਿ ਸੰਗ ਨਿਭਾ ਕੇ। ਬੇਮੁਖ ਵਾਂਗ ਕੱਚੀ ਵੰਗ ਭੰਨਾ ਕੇ। ਆਪਣੇ ਅੰਗ ਹਰਿ ਆਪ ਲਗਾ ਕੇ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਪਾਰ ਲੰਘਾ ਕੇ। ਕਲਜੁਗ ਚੜ੍ਹਿਆ ਆਏ ਹੜ੍ਹ। ਕੰਡੇ ਉਤੇ ਆ ਕੇ ਗਿਆ ਖੜ। ਏਕਾ ਗੇੜਾ ਡਿਗੇ ਦੜ। ਧਰਤ ਮਾਤ ਤੇਰਾ ਖੁਲ੍ਹਾ ਹੋਏ ਵਿਹੜਾ, ਕਲਜੁਗ ਜੀਵ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਦੇ ਦੁਹਾਈ, ਬੇਮੁਖ ਕਿਉਂ ਬੈਠੇ ਅੰਦਰ ਵੜ। ਵੇਲਾ ਅੰਤ ਆਏ ਕਾਂਗ। ਪ੍ਰਭ ਅਬਿਨਾਸ਼ੀ ਵਰਤੇ ਸਾਂਗ। ਪ੍ਰਭ ਮਿਲਣ ਦੀ ਸਾਚੀ ਤਾਂਘ। ਕਲਜੁਗ ਜੀਵ ਝੂਠੇ ਕੂਕ ਪੁਕਾਰੇ ਜਿਉਂ ਮਸੀਤੇ ਮੁਲਾਂ ਬਾਂਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਆਪਣੀ ਖੇਲ ਵਰਤਾਏ, ਸਾਚਾ ਲੇਖ ਲਿਖਾਏ, ਵੇਲਾ ਅੰਤਮ ਲਿਆਏ, ਨਾ ਕੋਈ ਮੇਟੇ ਮੇਟ ਮਿਟਾਏ, ਰਾਜੇ ਰਾਣੇ ਆਏ ਸਰਨਾਏ, ਵੇਲੇ ਅੰਤ ਜਾਣ ਪਛਤਾਏ ਨਾ ਕੋਈ ਲਏ ਕਿਸੇ ਛੁਡਾਏ, ਭੱਜੇ ਜਾਇਣ ਵਾਹੋ ਦਾਹੇ, ਇਕੱਠੇ ਹੋਣ ਨਾ ਭੈਣ ਭਰਾਏ, ਪੁੱਤਰ ਮਾਤ ਹੱਥ ਨਾ ਆਏ, ਨੀਰੋ ਨੀਰ ਫਿਰਨ ਤਿਹਾਏ, ਬਾਲਕ ਸ਼ੀਰ ਨਾ ਮੁਖ ਵਿਚ ਪਾਏ, ਦੁੱਖ ਭੁੱਖ ਨੇ ਸਰਬ ਸਤਾਏ, ਮਾਤ ਕੁੱਖ ਨਾ ਕੋਈ ਸੁਫਲ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਪ੍ਰਗਟ ਜੋਤ ਸਾਚੀ ਦੇਵੇ ਸਰਬ ਸਜ਼ਾਏ। ਵੇਲਾ ਅੰਤ ਸ਼ਬਦ ਢੰਡੋਰਾ। ਜੋਤ ਸਰੂਪੀ ਆਪ ਫਿਰਾਏ ਸ੍ਰਿਸ਼ਟ ਸਬਾਈ ਸ਼ਬਦ ਘੋੜਾ। ਰਹਿਣ ਨਾ ਦੇਵੇ ਕਿਤੇ ਜੋੜੇ ਜੋੜਾ। ਕਲਜੁਗ ਜੀਵ ਨਾ ਭੁੱਲ ਗਵਾਰ, ਪ੍ਰਭ ਅਬਿਨਾਸ਼ੀ ਦੀ ਸਾਚੀ ਲੋੜਾ। ਬੇਮੁਖਾਂ ਹਰਿ ਆਪ ਪਛਾੜੇ, ਜਿਉਂ ਨਾਈ ਨਸਤਰ ਫੋੜਾ। ਵੇਲਾ ਅੰਤ ਨਾ ਹੋਏ ਖੁਆਰੇ, ਧਰਤ ਮਾਤ ਅਕਾਸ਼ ਚੜ੍ਹੇ ਦੂਜਾ ਪੌੜਾ। ਗੁਰਮੁਖਾਂ ਹਰਿ ਤਾਰੇ, ਸੋਹੰ ਸ਼ਬਦ ਆਤਮ ਰਖਾਏ ਸਾਚਾ ਘੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਪ੍ਰੀਤੀ ਲਾਏ ਸੇਵ ਕਮਾਏ ਆਪ ਨਿਭਾਏ ਤੋੜਾ। ਕਲਜੁਗ ਤੇਰੀ ਉਲਟੀ ਬੁੱਧ। ਪ੍ਰਭ ਅਬਿਨਾਸ਼ੀ ਆਵਣ ਨਾ ਦੇਵੇ ਕਿਸੇ ਸੁਧ। ਕਲਜੁਗ ਮਾਇਆ ਵਿਚ ਦਿਤੇ ਗੁਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਘਰ ਆਪ ਉਪਜਾਵੇ ਨੌਂ ਨਿਧ। ਨੌਂ ਨਿਧ ਦੇਵੇ ਗੁਣ ਨਿਧਾਨਾ। ਪੂਰਨ ਪੁਰਖ ਹਰਿ ਭਗਵਾਨਾ। ਜਨ ਭਗਤਾਂ ਕਰੇ ਆਪ ਪਛਾਨਾ। ਏਕਾ ਦੇਵੇ ਨਾਮ ਨਿਧਾਨਾ। ਜੋਤੀ ਸਾਚਾ ਦੀਪ ਜਗਾਣਾ। ਅਗਿਆਨ ਅੰਧੇਰ ਸਰਬ ਮਿਟਾਣਾ। ਚਰਨ ਧੂੜ ਕਰ ਇਸ਼ਨਾਨਾ। ਅਠਸਠ ਤੀਰਥ ਮੇਟ ਮਿਟਾਣਾ। ਏਕਾ ਸਾਚਾ ਸੀਰਥ ਗੁਰ ਅੰਮ੍ਰਿਤ ਜਾਮ ਪਿਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਣਾ। ਅਠਸਠ ਤੀਰਥ ਮੇਟ ਮਿਟਾਏ। ਗੰਗਾ ਗੋਦਾਵਰੀ ਰਹਿਣ ਨਾ ਪਾਏ। ਪੀਰ ਪੈਗ਼ੰਬਰ ਔਲੀਏ ਆਪ ਖਪਾਏ। ਅਹਿਮਦ ਮੁਹੰਮਦ ਪੀਰ ਦਸਤਗੀਰ ਚਾਰ ਯਾਰ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਜੀਲ ਕੁਰਾਨੀ ਖਾਣੀ ਬਾਣੀ ਆਪ ਮੁਕਾਨੀ। ਕਲਜੁਗ ਤੇਰੀ ਚੁੱਕੀ ਕਾਨੀ। ਕੋਈ ਨਾ ਮਿਲਿਆ ਸਾਚਾ ਬਾਨੀ। ਗੁਰਮੁਖ ਸਾਚੇ ਸਾਚਾ ਜਾਨੀ। ਸ਼ਬਦ ਬਣਾਏ ਸਾਚੀ ਰਾਣੀ। ਕਲਜੁਗ ਉਲਝੀ ਅੰਤਮ ਤਾਣੀ। ਨਾ ਕੋਈ ਜਾਣੇ ਵੇਦ ਪੁਰਾਨੀ। ਬ੍ਰਹਮਾ ਵਿਸ਼ਨ ਖੜੇ ਹੈਰਾਨੀ। ਪ੍ਰਭ ਅਬਿਨਾਸ਼ੀ ਖੇਲ ਨਿਰਾਲੀ ਕਰੇ ਕਰਾਵੇ ਦੋ ਜਹਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਗੁਰਮੁਖਾਂ ਦੇ ਸਮਝਾਈ, ਵੇਲਾ ਅੰਤਮ ਅੰਤ ਕਲ ਆਈ, ਭੈਣਾਂ ਤਾਈਂ ਛੱਡਣ ਭਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਿਸ਼ਾਨੀ। ਸੋਹੰ ਵੱਜੇ ਸਾਚਾ ਤੀਰ। ਚਾਰ ਕੁੰਟ ਹੋਏ ਵਹੀਰ। ਕਲਜੁਗ ਤੇਰਾ ਅੰਤ ਅਖੀਰ। ਬੇਮੁਖਾਂ ਕੋਇ ਨਾ ਦੇਵੇ ਧੀਰ। ਹੱਥ ਨਾ ਆਵੇ ਅੰਤਮ ਨੀਰ। ਨਾ ਹੋਏ ਸਹਾਈ ਕੋਇ ਪੀਰ ਫਕੀਰ। ਅੰਤਮ ਅੰਤਕਾਲ ਕਲ ਮੁਖ ਛੁਪਾਇਣ ਪੀਰ ਪੈਗ਼ੰਬਰ ਔਲੀਏ ਦਸਤ ਗੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ ਜਿਉਂ ਪੱਥਰ ਉਪਰ ਲਕੀਰ। ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਸਾਚਾ ਲੇਖਾ ਆਪ ਲਿਖਾਵਣਾ। ਗਿਆ ਵੇਲਾ ਵੇਖ ਵੇਖ ਨਾ ਵਕਤ ਗਵਾਵਣਾ। ਵੇਲਾ ਗਿਆ ਹੱਥ ਨਾ ਆਵਣਾ। ਵੇਲੇ ਅੰਤ ਕਾਵਾਂ ਵਾਂਗ ਕੁਰਲਾਵਣਾ। ਦਰ ਦਰ ਘਰ ਘਰ ਸਭ ਨੂੰ ਫਿਰਾਵਣਾ। ਰਾਹ ਸਾਚਾ ਕਿਸੇ ਨਾ ਪਾਵਣਾ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵਣਾ। ਘਨਕਪੁਰ ਵਾਸੀ ਡੇਰਾ ਪਾਰ ਬਿਆਸੋਂ ਲਾਵਣਾ। ਮਸਤੂਆਣਾ ਸਾਚਾ ਧਾਮ ਆਪ ਉਪਜਾਵਣਾ। ਰਾਜਾ ਰਾਣਾ ਸਰਨੀ ਲਾਵਣਾ। ਰਾਣਾ ਸੰਗਰੂਰ ਪਕੜ ਉਠਾਵਣਾ। ਸ਼ਬਦ ਸਰੂਪੀ ਮੇਲ ਮਿਲਾਵਣਾ। ਏਕਾ ਧੁਨ ਸ਼ਬਦ ਉਪਜਾਵਣਾ। ਮਾਣ ਤਾਣ ਸਰਬ ਮਿਟਾਵਣਾ। ਏਕਾ ਸਰਨ ਨਿਹਕਲੰਕ ਰਖਾਵਣਾ। ਦਿਵਸ ਚਾਲੀ ਲੇਖ ਲਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਾਚਾ ਡੰਕ ਵਜਾਵਣਾ। ਰਾਜੇ ਰਾਣੇ ਆਪ ਉਠਾਏ। ਫੜ ਫੜ ਪ੍ਰਭ ਸਰਨ ਲਗਾਏ। ਸ਼ਬਦ ਡੰਗੋਰੀ ਮਗਰ ਲਗਾਏ। ਵਾਗ ਢੋਰੀ ਹਿੱਕ ਲਿਆਏ। ਚੋਰੀ ਚੋਰੀ ਜੋ ਰਹੇ ਮੁਖ ਛੁਪਾਏ। ਮਾਇਆਧਾਰੀ ਵਿਸ਼ੇ ਵਿਕਾਰੀ ਹੋਏ ਹੰਕਾਰੀ ਆਪਣੀ ਪਤ ਗਵਾਏ। ਗੁਰਮੁਖਾਂ ਦੇਵੇ ਸਚ ਸਿਕਦਾਰੀ ਸ਼ਬਦ ਉਡਾਰੀ ਜੋ ਆਏ ਚਲ ਦਵਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰੀ। ਮਸਤੂਆਣਾ ਦੇਣਾ ਮਾਣਾ। ਚਰਨ ਟਿਕਾਣਾ ਰਾਜਾ ਰਾਣਾ ਸਰਨੀ ਲਾਣਾ। ਚਰਨੀ ਡਿੱਗੇ ਹੋਏ ਨਿਮਾਣਾ। ਤਖ਼ਤ ਤਾਜ ਨਾ ਕਿਸੇ ਸਿਰ ਟਿਕਾਣਾ। ਏਕਾ ਦਿਸੇ ਸਾਚਾ ਸ਼ਾਹ ਸੁਲਤਾਨਾ। ਏਕਾ ਅੰਕ ਰਾਓ ਰੰਕ ਊਚ ਨੀਚ ਕੋਈ ਰਹਿਣ ਨਾ ਪਾਣਾ। ਆਪੇ ਵਰਤੇ ਆਪਣਾ ਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬੰਕ ਦਵਾਰ ਸੁਹਾਏ ਮਸਤੂਆਣਾ। ਮਸਤੂਆਣੇ ਦੇਵੇ ਵਡਿਆਈ। ਚਾਰ ਵਰਨ ਚਰਨ ਲਗਾਈ। ਏਕਾ ਜੋਤ ਹੋਏ ਰੁਸ਼ਨਾਈ। ਚਾਰ ਕੁੰਟ ਪਏ ਦੁਹਾਈ। ਅਚਰਜ ਖੇਲ ਕਰੇ ਰਘੁਰਾਈ। ਕਲਜੁਗ ਜੀਆਂ ਸੁਤਿਆਂ ਰੈਣ ਵਿਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ। ਗੁਰਸਿਖ ਤੇਰੇ ਨਾਮ ਵਡਿਆਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਦਰ ਘਰ ਘਰ ਦਰ ਤੇਰੇ ਭਾਗ ਲਗਾਈ। ਸਾਧ ਸੰਗਤ ਮਿਲ ਹਰਿ ਜਸ ਗਾਈ। ਰਸਨਾ ਰਸ ਦੇਵੇ ਰਘੁਰਾਈ। ਮਾਨਸ ਜਨਮ ਲੇਖੇ ਲਾਈ। ਜੋ ਚਲ ਆਏ ਹਰਿ ਸਰਨਾਈ। ਪ੍ਰਭ ਅਬਿਨਾਸ਼ੀ ਵੇਲੇ ਅੰਤ ਲਏ ਛੁਡਾਈ। ਦੇਵੇ ਦਰਸ ਮਿਟਾਵੇ ਹਰਸ ਭੁੱਲ ਨਾ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਈ। ਆਏ ਸਰਨ ਦਰਸ ਜਿਸ ਪਾਇਆ। ਜਨਮ ਮਰਨ ਹਰਿ ਗੇੜ ਚੁਕਾਇਆ। ਹਰਨ ਫਰਨ ਇਹ ਖੇਲ ਰਚਾਇਆ। ਦਾਨੀ ਦਾਨ ਤਰਨੀ ਤਰਨ ਅੰਮ੍ਰਿਤ ਸਾਚਾ ਭਰਨ ਜਿਸ ਜਨ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਇਆ। ਨੇਤਰ ਵੇਖਿਆ ਵਟਾਇਆ ਭੇਖਿਆ। ਪ੍ਰਭ ਅਬਿਨਾਸ਼ੀ ਕੀਨਾ ਵੇਸਿਆ, ਮਿਟੇ ਭੁਲੇਖਿਆ। ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ ਨਜ਼ਰ ਨਾ ਆਇਆ ਕੋਈ ਰੂਪ ਰੇਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਲਾਵੇ ਲੇਖਿਆ। ਸਾਚੇ ਲੇਖੇ ਆਪੇ ਲਾਵੇ। ਲਹਿਣਾ ਦੇਣਾ ਆਪ ਮਿਟਾਵੇ। ਸੋਹੰ ਗਹਿਣਾ ਤਨ ਪਹਿਨਾਵੇ। ਫੜ ਫੜ ਦੋਵੇਂ ਬਾਹੀਂ ਪ੍ਰਭ ਸਾਚਾ ਪਾਰ ਲੰਘਾਵੇ। ਕਲਜੁਗ ਲਹਿਰ ਚੜ੍ਹ ਆਇਆ ਹੜ੍ਹ, ਪ੍ਰਭ ਅਬਿਨਾਸ਼ੀ ਗੁਰਮੁਖਾਂ ਪਾਰ ਲੰਘਾਵੇ। ਚਾਰ ਕੁੰਟ ਹੋਏ ਕੜ ਕੜ ਹੋਏ ਧੜ ਧੜ ਖਡ ਵੜ ਕੋਈ ਰਹਿਣ ਨਾ ਪਾਵੇ। ਬਾਹੋਂ ਫੜ ਦੇਣ ਝਾੜ, ਛੁੱਟਣ ਲੜ ਦਿਸਣ ਧੜ, ਝੂਠੇ ਭਾਂਡੇ ਦੇਵੇ ਭੰਨ ਜੋ ਪ੍ਰਭ ਸਾਚੇ ਲਏ ਘੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਵਰਤਾਵੇ ਭੰਨ ਭੰਨਾਵੇ। ਕਲਜੁਗ ਅੰਤਮ ਆਈ ਹਾਰ। ਚੌਥਾ ਜੁਗ ਹੋਇਆ ਖਵਾਰ। ਵੇਦ ਅਥਰਬਣ ਹੋਇਆ ਪਾਰ। ਸਤਿਜੁਗ ਲੱਗੇ ਵਿਚ ਸੰਸਾਰ। ਆਪ ਬੁਝਾਏ ਆਤਮ ਅੱਗੇ, ਸੋਹੰ ਦੇਵੇ ਸ਼ਬਦ ਸੱਚੀ ਧਾਰ। ਗੁਰਮੁਖ ਸਾਚਾ ਜੋ ਚਰਨੀ ਲੱਗੇ, ਹਰਿ ਦੇਵੇ ਦਰਸ ਅਪਾਰ। ਜਗਤ ਅੰਧੇਰੀ ਕਲਜੁਗ ਵਗੇ, ਘਰ ਘਰ ਹੋਇਣ ਬੰਦ ਕਵਾੜ। ਗੁਰਮੁਖ ਸਾਚੇ ਦਰ ਸਾਚੇ ਆਇਣ ਭੱਜੇ, ਪ੍ਰਭ ਸਾਚਾ ਸੋਹੰ ਸ਼ਬਦ ਕਰਾਵੇ ਸਾਚੀ ਵਾੜ। ਆਪ ਰਖਾਏ ਆਪਣੀ ਲੱਜੇ, ਜੋ ਜਨ ਕਰਨ ਚਰਨ ਨਿਮਸਕਾਰ। ਪੀ ਅੰਮ੍ਰਿਤ ਦਰ ਸਾਚੇ ਰੱਜੇ, ਮਾਨਸ ਜਨਮ ਨਾ ਹੋਏ ਖਵਾਰ। ਪ੍ਰਭ ਅਬਿਨਾਸ਼ੀ ਪਰਦੇ ਕੱਜੇ, ਅੰਤਮ ਬਾਜੀ ਨਾ ਜਾਏ ਹਾਰ। ਸ਼ਬਦ ਨਗਾਰਾ ਤੇਰੀ ਕਾਇਆ ਅੰਦਰ ਵੱਜੇ, ਸਾਚੀ ਸੁਣ ਸ਼ਬਦ ਧੁਨਕਾਰ। ਬੇਮੁਖਾਂ ਸਿਰ ਬੱਧੇ ਛੱਜੇ, ਦਰ ਦਰ ਫਿਰਨ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਸਰਬ ਘਟ ਵਾਸੀ ਏਕਾ ਦੇਵੇ ਸੋਹੰ ਸੱਚੀ ਸ਼ਬਦ ਕਟਾਰ। ਸਚ ਸ਼ਬਦ ਧੁਨ ਸਿੱਖ ਸਾਚੀ ਜਾਨ। ਖੁਲ੍ਹੇ ਸੁੰਨ ਤੁਟੇ ਮੁਨ, ਆਪਣੀ ਆਪ ਕਰਨ ਪਛਾਣ। ਗੁਰਮੁਖ ਸਾਚੇ ਪ੍ਰਭ ਕਲਜੁਗ ਚੁਣ, ਸੋਹੰ ਦੇਵੇ ਸਾਚਾ ਦਾਨ। ਬੇਮੁਖ ਕਾਇਆ ਪੰਚਾਂ ਲਾਇਆ ਝੂਠਾ ਘੁਣ, ਆਪਣਾ ਆਪ ਨਾ ਸਕੇ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਇਆ ਮੰਗਲ ਗਾਇਆ ਸੋਹੰ ਦੇਵੇ ਸਾਚਾ ਦਾਨ। ਮੰਗਲ ਗਾਇਆ ਹਰਿ ਪ੍ਰਭ ਪਾਇਆ। ਨੇਤਰ ਪੇਖ ਆਤਮ ਤ੍ਰਿਪਤਾਇਆ। ਪ੍ਰਭ ਅਬਿਨਾਸ਼ੀ ਸਾਚਾ ਵੇਖ ਰੋਗ ਸੋਗ ਕਿਉਂ ਮਨ ਵਸਾਇਆ। ਜੋਤ ਸਰੂਪੀ ਧਾਰਿਆ ਭੇਖ, ਬੇਮੁਖਾਂ ਦਿਸ ਨਾ ਆਇਆ। ਗੁਰਮੁਖਾਂ ਸਾਚਾ ਆਤਮ ਨੈਣਾ ਤੀਜੇ ਰਿਹਾ ਵੇਖ, ਲੋਚਣ ਤੀਜਾ ਆਪ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਪਵਣ ਚਲਾਇਆ। ਸ਼ਬਦ ਪਵਣ ਇਕ ਹੁਲਾਰਾ। ਸੁਰਤ ਸ਼ਬਦ ਹਰਿ ਮੇਲ ਮਿਲਾਰਾ। ਦੇਵੇ ਸ਼ਬਦ ਆਪ ਗਿਰਧਾਰਾ। ਸੁਰਤੀ ਸੁਰਤ ਉਪਜੇ ਧੁਨਕਾਰਾ। ਅਕਾਲ ਮੂਰਤ ਤੇਰੇ ਵਿਚ ਪਸਾਰਾ। ਮਾਨਸ ਜਨਮ ਪਾਏ ਕਿਉਂ ਝੂਰਤ, ਪ੍ਰਭ ਅਬਿਨਾਸ਼ੀ ਕਰ ਚਰਨ ਨਿਮਸਕਾਰਾ। ਆਪ ਦਿਖਾਏ ਸਾਚੀ ਸੂਰਤ, ਤੇਰੇ ਵਿਚ ਬੈਠਾ ਗਿਰਧਾਰਾ। ਜਿਸ ਜਨ ਜਾਣੋ ਦੂਰਤ, ਵੋਹ ਸਦ ਸਦਾ ਸਦ ਵਿਚ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਲੱਖ ਚੁਰਾਸੀ ਇਕ ਅਕਾਰਾ। ਮਿਲੇ ਵਡਿਆਈ ਦਰ ਘਰ ਸਾਚੇ ਭਿੰਨੜੀਏ ਰੈਣੇ। ਸੰਗਤ ਗੁਰ ਦੋਏ ਇਕ ਘਰ ਵਿਚ ਬਹਿਣੇ। ਬੇਮੁਖ ਜਾਇਣ ਖਾਲੀ ਹੱਥ ਮੁੜ, ਗੁਰਸਿਖ ਲੈਣ ਸਾਚੇ ਲਹਿਣੇ। ਕਲਜੁਗ ਵਹਿੰਦੇ ਵਹਿਣ ਜਾਇਣ ਹੜ੍ਹ, ਨਾ ਕੋਈ ਪਾਰ ਕਰਾਏ ਸਾਕ ਸੱਜਣ ਸੈਣੇ। ਬਿਨ ਹਰਿ ਸਾਚੇ ਭਾਂਡੇ ਕਾਚੇ, ਨਾ ਕੋਈ ਛੁਡਾਏ ਭਾਈ ਭੈਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਸੰਗਤ ਪੇਖੇ ਨੈਣੇ। ਭਿੰਨੀ ਰੈਨੜੀਏ ਤੇਰਾ ਰੰਗ ਨਿਰਾਲਾ। ਭਿੰਨੀ ਰੈਨੜੀਏ ਦਰ ਘਰ ਸਾਚੇ ਆਏ ਗੁਰ ਗੋਪਾਲਾ। ਭਿੰਨੀ ਰੈਨੜੀਏ ਗੁਰਮੁਖਾਂ ਦੇਵੇ ਸੋਹੰ ਨਾਮ ਸੁਖਾਲਾ। ਭਿੰਨੀ ਰੈਨੜੀਏ ਆਪ ਪਹਿਨਾਵੇ ਆਤਮ ਤਨ ਸਾਚੀ ਮਾਲਾ। ਭਿੰਨੀ ਰੈਨੜੀਏ ਆਪ ਕੱਟੇ ਤੇਰਾ ਜਗਤ ਜੰਜਾਲਾ। ਭਿੰਨੀ ਰੈਨੜੀਏ ਗੁਰ ਦਰ ਸਾਚੇ ਆਏ ਕਦੇ ਨਾ ਹੋਏ ਕੰਗਾਲਾ। ਭਿੰਨੀ ਰੈਨੜੀਏ ਗੁਰਮੁਖ ਵਿਰਲੇ ਕਲਜੁਗ ਸਾਚਾ ਵਕਤ ਸੰਭਾਲਾ। ਭਿੰਨੀ ਰੈਨੜੀਏ ਬੇਮੁਖਾਂ ਅੰਤਮ ਹੋਏ ਮਾਤ ਮੂੰਹ ਕਾਲਾ। ਭਿੰਨੀ ਰੈਨੜੀਏ ਗੁਰਮੁਖਾਂ ਹਰਿ ਫਲ ਲਗਾਏ ਸੋਹੰ ਸਾਚੇ ਡਾਲਾ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸਚ ਤੇਰਾ ਰਖਵਾਲਾ। ਭਿੰਨੜੀਏ ਰੈਣੇ ਗੁਰਸਿਖ ਬਣਾਏ ਤੇਰੇ ਸਾਚੇ ਭਾਈ ਤੂੰ ਬਣ ਸਾਚੀ ਭੈਣੇ। ਏਕਾ ਦਰ ਏਕਾ ਘਰ ਏਕਾ ਦੇਵੇ ਵਰ, ਸਾਚਾ ਹਰਿ ਭਰ ਪਿਆਲੇ ਆਤਮ ਲੈਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪ ਖੁਲ੍ਹਾਏ ਤੀਜੇ ਨੈਣੇ। ਭਿੰਨੀ ਰੈਨੜੀਏ ਤੇਰਾ ਵਕਤ ਸੁਹਾਵਾ। ਗੁਰਮੁਖ ਸਾਚੇ ਪ੍ਰਭ ਮਿਲਣ ਦਾ ਕਰ ਸਾਚਾ ਦਾਅਵਾ। ਭਿੰਨੀ ਰੈਨੜੀਏ ਤੇਰੇ ਹੱਥ ਵਡਿਆਈ ਗੁਰਮੁਖ ਸਾਚੇ ਲਏ ਜਗਾਈ ਬੇਮੁਖਾਂ ਗੂੜ੍ਹੀ ਨੀਂਦ ਸੁਆਵਾ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਦੇਵੇ ਆਪ ਬਿਦਾਵਾ। ਭਿੰਨੀ ਰੈਨੜੀਏ ਇਕ ਸਾਚੀ ਓਟ। ਗੁਰਮੁਖਾਂ ਲਾਵੇ ਸ਼ਬਦ ਚੋਟ। ਬੇਮੁਖਾਂ ਕੱਢੇ ਦਰ ਤੇ ਖੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਤੁੱਟ ਭੰਡਾਰੀ ਕਦੇ ਨਾ ਹੋਵੇ ਤੋਟ। ਭਿੰਨੀ ਰੈਨੜੀਏ ਤੇਰੀ ਸਾਚੀ ਰੁੱਤ। ਭਿੰਨੀ ਰੈਨੜੀਏ ਪ੍ਰਭ ਅਬਿਨਾਸ਼ੀ ਗੁਰਸਿਖ ਬਣਾਏ ਸਾਚੇ ਸੁੱਤ। ਆਤਮ ਸਾਚੀ ਜਾਗ ਲਗਾਈ, ਦੁਰਮਤ ਮੈਲ ਜਾਏ ਧੋਤ। ਬੇਮੁਖਾਂ ਪ੍ਰਭ ਦੇ ਸਜਾਈ, ਦਰਗਹਿ ਸਾਚੀ ਬਾਹਰ ਕਢਾਈ ਵੱਢੇ ਨੱਕ ਗੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੁਹਾਏ ਤੇਰੀ ਰੁੱਤ। ਭਿੰਨੀ ਰੈਨੜੀਏ ਤੇਰਾ ਅੰਤ ਵਿਚਾਰਿਆ। ਭਿੰਨੀ ਰੈਨੜੀਏ ਜਨ ਭਗਤਾਂ ਦੇਵੇ ਸੋਹੰ ਸ਼ਬਦ ਖੁਮਾਰੀਆ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਅਗੰਮ ਅਪਾਰੀਆ। ਭਿੰਨੀ ਰੈਨੜੀਏ ਤੇਰਾ ਸਚ ਅਕਾਰਾ। ਭਿੰਨੀ ਰੈਨੜੀਏ ਗੁਰਮੁਖ ਮਿਲਿਆ ਹਰਿ ਕੰਤ ਪਿਆਰਾ। ਭਿੰਨੀ ਰੈਨੜੀਏ ਜੀਵ ਜੰਤ ਕੀ ਕਰੇ ਵਿਚਾਰਾ। ਭਿੰਨੀ ਰੈਨੜੀਏ ਕਲਜੁਗ ਅੰਤ ਹੋਇਆ ਅੰਧਿਆਰਾ। ਭਿੰਨੀ ਰੈਨੜੀਏ ਗੁਰਮੁਖ ਵਿਰਲੇ ਦਰ ਸਾਚਾ ਬੂਝਾ, ਪ੍ਰਭ ਆਪ ਲਿਆਵੇ ਖਿਚ ਦਵਾਰਾ। ਭਿੰਨੀ ਰੈਨੜੀਏ ਪ੍ਰਭ ਅਬਿਨਾਸ਼ੀ ਭੇਵ ਖੁਲ੍ਹਾਏ ਗੂਝੇ, ਕਿਆ ਬੂਝੇ ਜੀਵ ਵਿਚਾਰਾ। ਭਿੰਨੀ ਰੈਨੜੀਏ ਜੂਠੇ ਝੂਠੇ ਮਾਇਆ ਲੂਠੇ ਦਰ ਦਰ ਫਿਰਨ ਭਿਖਾਰਾ। ਭਿੰਨੀ ਰੈਨੜੀਏ ਗੁਰਮੁਖ ਸਾਚੇ ਏਕਾ ਦਰ ਮੰਗਣ ਨਾਮ ਰੰਗਣ ਪੂਰਨ ਕਰਮ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਦੇਵੇ ਨਾਮ ਅਧਾਰਾ। ਭਿੰਨੀ ਰੈਨੜੀਏ ਤੇਰਾ ਰੰਗ ਮਜੀਠਾ। ਭਿੰਨੀ ਰੈਨੜੀਏ ਗੁਰਮੁਖਾਂ ਪ੍ਰਭ ਅਬਿਨਾਸ਼ੀ ਸਾਚਾ ਡੀਠਾ। ਭਿੰਨੀ ਰੈਨੜੀਏ ਕਲਜੁਗ ਜੀਵ ਆਤਮ ਹੰਕਾਰੀ ਦੁਸ਼ਟ ਦੁਰਾਚਾਰੀ ਦਰ ਘਰ ਆਏ ਹੋਏ ਕੌੜਾ ਰੀਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਚ ਪਛਾਣ। ਆਪ ਰਸਨਾ ਰਿਹਾ ਵਖਾਣ। ਸੋਹੰ ਦੇਵੇ ਸਾਚਾ ਦਾਨ। ਦਰਗਹਿ ਸਾਚੀ ਪਾਵੇ ਮਾਣ। ਜਿਥੇ ਝੁੱਲੇ ਇਕ ਨਿਸ਼ਾਨ। ਆਵਣ ਜਾਵਣ ਸਰਬ ਮਿਟ ਜਾਣ। ਮੇਲ ਹੋਏ ਭਗਤ ਭਗਵਾਨ। ਬੇਮੁਖ ਜੂਠੇ ਝੂਠੇ ਆਤਮ ਅੰਧੇ ਪਾਪ ਕਮਾਣ। ਪਾਪੀ ਗੰਦੇ ਮਦਿਰਾ ਮਾਸ ਖਾਣ। ਕਲਜੁਗ ਹੋਏ ਭਾਗ ਮੰਦੇ, ਪ੍ਰਭ ਅਬਿਨਾਸ਼ੀ ਨਾ ਸਕੇ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਭਿੰਨੀ ਰੈਨੜੀਏ ਤੇਰੀ ਬੁੱਧ ਬਬੇਕ। ਭਿੰਨੀ ਰੈਨੜੀਏ ਗੁਰਸਿਖਾਂ ਰੱਖੀ ਏਕਾ ਟੇਕ। ਭਿੰਨੀ ਰੈਨੜੀਏ ਕਲਜੁਗ ਅਗਨ ਨਾ ਕਾਇਆ ਲਾਗੇ ਸੇਕ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਇਕ ਕਰਾਏ ਏਕਾ ਏਕ। ਗੁਰਸਿਖ ਤੇਰੇ ਮਨ ਵਧਾਈ। ਬੈਠੀ ਤੇਰੀ ਆਤਮ ਕਾਇਆ ਕੂੰਜ ਪ੍ਰਭ ਦਰ ਬਿਲਲਾਈ। ਕਿਰਪ ਕਰੇ ਅਵਤਾਰ ਨਰੇ, ਅੰਮ੍ਰਿਤ ਬੂੰਦ ਸਵਾਂਤੀ ਦੇ ਪਿਲਾਈ। ਆਤਮ ਜੋਤ ਹਰਿ ਸਾਚਾ ਧਰੇ, ਸਾਂਤਕ ਸਤਿ ਸਤਿ ਦੇ ਵਰਤਾਈ। ਅਗਿਆਨ ਅੰਧੇਰ ਦੂਰ ਕਰੇ, ਏਕਾ ਜੋਤ ਜਗੇ ਰਘੁਰਾਈ। ਏਕਾ ਰਖਾਵੇ ਸ਼ਬਦ ਦਰੇ, ਕੂੜ ਕੁੜਾਨਾ ਦੇ ਮਿਟਾਈ। ਸਾਚਾ ਦੀਪਕ ਜੋਤ ਧਰੇ, ਆਤਮ ਹੋਏ ਸਚ ਰੁਸ਼ਨਾਈ। ਕਾਰਜ ਤੇਰੇ ਸਰਬ ਸਰੇ ਹਰਿ ਹਰਿ ਜਸ ਹਰਿ ਰਸਨਾ ਗਾਈ। ਨਾ ਉਹ ਜਨਮੇ ਨਾ ਉਹ ਮਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਦੇ ਵਡਿਆਈ। ਏਕਾ ਸਾਚੀ ਰੱਖੀ ਆਸ। ਪ੍ਰਭ ਮਿਲਣ ਦੀ ਇਕ ਪਿਆਸ। ਮਿਲਿਆ ਹਰਿ ਹਰਿ ਪੁਰਖ ਅਬਿਨਾਸ਼। ਹਉਮੇ ਮਮਤਾ ਰੋਗ ਤੇਰਾ ਹੋਵੇ ਨਾਸ। ਸੋਹੰ ਦੇਵੇ ਸਾਚਾ ਜੋਗ ਸਾਚਾ ਸ਼ਬਦ ਅਕਾਸ਼। ਅੰਮ੍ਰਿਤ ਆਤਮ ਰਸ ਸਾਚਾ ਭੋਗ, ਅਗਿਆਨ ਅੰਧੇਰ ਜਾਏ ਵਿਨਾਸ। ਮਾਇਆ ਮਮਤਾ ਕੱਟੇ ਕਾਇਆ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਦੇ ਨਾ ਹੋਵੇ ਵਿਯੋਗ। ਗੁਰਮੁਖ ਤੇਰੀ ਆਤਮ ਧੀਰ। ਗੁਰ ਦਰ ਪੀਣਾ ਅੰਮ੍ਰਿਤ ਸਾਚਾ ਸੀਰ। ਆਪ ਚਲਾਏ ਪ੍ਰਭ ਸਾਚਾ ਸੋਹੰ ਤੀਰ। ਦੂਈ ਦਵੈਤ ਬਜ਼ਰ ਕਪਾਟੀ ਜਾਏ ਚੀਰ। ਆਪ ਚੜ੍ਹਾਏ ਔਖੀ ਘਾਟੀ, ਜਿਥੇ ਜਾਏ ਕੋਈ ਵਿਰਲਾ ਸਾਧੂ ਸੰਤ ਫਕੀਰ। ਕਲਜੁਗ ਖੇਲ ਝੂਠੀ ਬਾਜੀ ਝੂਠਾ ਦਿਸੇ ਮੇਲ। ਕਾਇਆ ਚੋਲੀ ਸਭ ਦੀ ਪਾਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੇਲ ਮਿਲਾਇਆ ਸਾਚਾ ਮੇਲ। ਗੁਰਮੁਖ ਤੇਰਾ ਧੀਰ ਧਿਆਨਾ। ਆਤਮ ਰਾਮ ਵਸੇ ਭਗਵਾਨਾ। ਸੋਹੰ ਸ਼ਬਦ ਲੱਗੇ ਚੋਟ, ਸਾਚਾ ਵੱਜੇ ਇਕ ਦਮਾਮਾ। ਹਉਮੇ ਵਿਚੋਂ ਜਾਏ ਖੋਟ, ਸਾਚਾ ਦਰਸ ਪਾਏ ਹਰਿ ਨਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਪੂਰ ਕਰਾਏ ਕਾਮਾ। ਗੁਰਮੁਖ ਤੇਰੀ ਬੂਝ ਵਿਚਾਰ। ਆਤਮ ਦੂਜ ਦਏ ਨਿਵਾਰ। ਤੀਜਾ ਚੌਥਾ ਹੋਇਆ ਪਾਰ। ਆਪ ਲੈ ਜਾਏ ਸਚ ਦਰਬਾਰ। ਇਕ ਦਿਖਾਏ ਹਰਿ ਕਾ ਦਵਾਰ। ਜਿਥੇ ਵਸੇ ਹਰਿ ਕਰਤਾਰ। ਕਲਜੁਗ ਰਾਹ ਸਾਚਾ ਦੱਸੇ, ਸੋਹੰ ਸ਼ਬਦ ਸਾਚੀ ਧਾਰ। ਪ੍ਰਭ ਅਬਿਨਾਸ਼ੀ ਹਿਰਦੇ ਵਸੇ, ਜੋ ਜਨ ਰਸਨਾ ਲਏ ਉਚਾਰ। ਆਤਮ ਜੋਤ ਹੋਏ ਪ੍ਰਕਾਸ਼ ਕੋਟ ਰਵ ਸੱਸੇ, ਮਿਟਾਏ ਅੰਧ ਅੰਧਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਕੀਆ ਸ਼ਬਦ ਪਿਆਰ। ਸਚ ਸ਼ਬਦ ਹਰਿ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਸੱਚਾ ਪਾਇਆ। ਆਪ ਆਪਣੀ ਦਇਆ ਕਮਾਇਆ। ਸਚ ਨਾਮ ਹਰਿ ਝੋਲੀ ਪਾਇਆ। ਕੌਡੀ ਦਾਮ ਮੁੱਲ ਨਾ ਲਾਇਆ। ਏਕਾ ਰਾਮ ਨਾਮ ਧਿਆਇਆ। ਅੰਮ੍ਰਿਤ ਸਾਚਾ ਜਾਮ ਪਿਆਇਆ। ਮਨ ਤਨ ਹਰਿਆ ਆਪ ਕਰਾਇਆ। ਕਾਇਆ ਕੰਚਨ ਸ਼ਬਦ ਕਰਾਇਆ। ਏਕਾ ਜੋਤ ਨਿਰੰਜਣ ਆਪ ਜਗਾਇਆ। ਭਰਮ ਭੁਲੇਖਾ ਸਾਰਾ ਲਾਹਿਆ। ਵੇਖੀ ਵੇਖਾ ਭੁੱਲ ਨਾ ਜਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਇਆ। ਸੁਰਤ ਸ਼ਬਦ ਹਰਿ ਰਲਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਏਕਾ ਸੁਰਤ ਦੇਵੇ ਰਘੁਰਾਈ। ਅਕਾਲ ਮੂਰਤ ਹਰਿ ਬੂਝ ਬੁਝਾਈ। ਸਾਚੀ ਤੂਰਤ ਸ਼ਬਦ ਉਪਜਾਈ। ਨਾ ਜਾਏ ਝੂਰਤ ਜੋ ਜਨ ਗੁਰ ਦਰ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਈ। ਰਸਨਾ ਗਾਇਆ ਹਰਿ ਗੋਬਿੰਦਾ। ਪ੍ਰਭ ਆਪ ਮਿਟਾਏ ਮਨ ਕੀ ਚਿੰਦਾ। ਸਾਚਾ ਫਲ ਨਾਮ ਹਰਿ ਦਵਿੰਦਾ। ਭਗਤ ਜਨਾਂ ਹਰਿ ਸਦ ਬਖ਼ਸ਼ਿੰਦਾ। ਮਾਣ ਮੋਹ ਜੋ ਰfਖੰਦਾ। ਦਰ ਘਰ ਸਾਚੇ ਆਏ ਕਰੇ ਜੋ ਨਿੰਦਾ। ਆਤਮ ਵੱਜੇ ਹੰਕਾਰੀ ਜਿੰਦਾ। ਗੁਰਮੁਖ ਸਾਚਾ ਸਚ ਤਰੰਦਾ। ਆਪ ਬਣਾਏ ਸਾਚਾ ਬੰਦਾ। ਦਰ ਰਹਿਣ ਨਾ ਪਾਏ ਮਦਿਰਾ ਮਾਸੀ ਗੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਆਪ ਰੰਦਾਏ ਸੋਹੰ ਸਾਚਾ ਰੰਦਾ। ਗੁਰਮੁਖ ਤੇਰੀ ਪ੍ਰੀਤ ਨਿਆਰੀ। ਆਤਮ ਸਿੰਚੀ ਪ੍ਰੇਮ ਕਿਆਰੀ। ਸੋਹੰ ਸ਼ਬਦ ਲਾਓ ਸਾਚੀ ਫੁਲਵਾੜੀ। ਏਥੇ ਓਥੇ ਤੇਰਾ ਹੋਏ ਸਹਾਈ ਬਾਕੀ ਮਿਲੇ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਕਾਏ ਤੇਰੀ ਕਰਮਾਂ ਹਾੜੀ। ਗੁਰਮੁਖ ਤੇਰੇ ਕਰਮ ਗੁਣ। ਪ੍ਰਭ ਅਬਿਨਾਸ਼ੀ ਲਏ ਸੁਣ। ਆਤਮ ਵਜਾਵੇ ਸਾਚੀ ਧੁਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਤ ਚੁਣ। ਗੁਰਮੁਖ ਤੇਰੀ ਆਤਮ ਰਸ। ਪ੍ਰਭ ਅਬਿਨਾਸ਼ੀ ਹੋਏ ਵਸ। ਸਚ ਕਰਮ ਹਰਿ ਜਾਏ ਦੱਸ। ਪੰਜੇ ਚੋਰ ਜਾਇਣ ਨੱਸ। ਸ਼ਬਦ ਤੀਰ ਹਰਿ ਮਾਰਿਆ ਕਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਇਆ ਤੇਰੇ ਵਸ। ਗੁਰਮੁਖ ਤੇਰਾ ਧੀਰ ਧਿਆਨਾ। ਦਰ ਘਰ ਆਏ ਕੀਆ ਚਰਨ ਧੂੜ ਇਸ਼ਨਾਨਾ। ਪ੍ਰਭ ਅਬਿਨਾਸ਼ੀ ਆਪ ਮਿਟਾਏ ਆਤਮ ਉਦਾਸੀ, ਆਤਮ ਦੇਵੇ ਬ੍ਰਹਮ ਗਿਆਨਾ। ਵੇਲੇ ਅੰਤ ਕਰਾਏ ਬੰਦ ਖ਼ਲਾਸੀ, ਨਾ ਪਏ ਜਮ ਕੀ ਫਾਸੀ ਘਨਕਪੁਰ ਵਾਸੀ ਜਿਸ ਜਨ ਰਸਨ ਵਖਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਣਾ। ਗੁਰਮੁਖ ਤੇਰੀ ਲਾਜ ਰਖਾਈ। ਸ਼ਬਦ ਸੁਰਤ ਹਰਿ ਅਵਾਜ ਲਗਾਈ। ਸੋਹੰ ਸਾਚਾ ਤਾਜ ਪਹਿਨਾਈ। ਏਕਾ ਮੰਗ ਹਰਿ ਸ਼ਰਨਾਈ। ਦੂਸਰ ਕੋਈ ਦਿਸ ਨਾ ਆਈ। ਏਕਾ ਇਕ ਓਅੰਕਾਰ ਏਕਾ ਲਿਵ ਲਾਈ। ਏਕਾ ਜੋਤ ਮਿਟਾਏ ਅੰਧਿਆਰ, ਏਕਾ ਸ਼ਬਦ ਸੁਣਾਈ। ਏਕਾ ਗੋਤ ਸਰਬ ਸੰਸਾਰ, ਵਰਨ ਅਠਾਰਾਂ ਦੇ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਰਿਹਾ ਲਿਖਾਈ। ਗੁਰਸਿਖ ਸਾਚੀ ਪਰਖੀ ਨੀਤ। ਚਰਨ ਕਵਲ ਹਰਿ ਬਖ਼ਸ਼ੇ ਪ੍ਰੀਤ। ਮਾਨਸ ਜਨਮ ਜਗ ਜਾਏ ਜੀਤ। ਕਾਇਆ ਹੋਵੇ ਸਾਂਤਕ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਚਲਾਏ ਉਲਟੀ ਰੀਤ। ਆਤਮ ਧਿਆਨ ਧਰੇ ਭਗਵਾਨਾ। ਗੁਰਮੁਖ ਸਾਚੇ ਆਪ ਪਛਾਣਾ। ਦਰ ਘਰ ਆਏ ਨਾ ਕਰੇ ਅਭਿਮਾਨਾ। ਏਕਾ ਰੱਖੇ ਚਰਨ ਧਿਆਨਾ। ਸਾਚਾ ਬਖ਼ਸ਼ੇ ਪ੍ਰਭ ਚਰਨ ਧੂੜ ਇਸ਼ਨਾਨਾ। ਸੋਹੰ ਬੰਨ੍ਹੇ ਆਤਮ ਗਾਨਾ। ਪ੍ਰਭ ਅਬਿਨਾਸ਼ੀ ਸਾਚਾ ਜਾਣਾ । ਭਰਮ ਭੁਲੇਖਾ ਸਾਰਾ ਲਾਹਣਾ। ਜੋਤ ਸਰੂਪੀ ਪਹਰਿਆ ਬਾਣਾ। ਰਾਓ ਰੰਕ ਦਾ ਇਕ ਸੁਲਤਾਨਾ। ਰਾਜਨ ਰਾਜ ਇਕ ਰਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਪ੍ਰਭ ਦਰ ਮੰਗੀ ਸਾਚੀ ਮੰਗ। ਕਾਇਆ ਚੋਲਾ ਪ੍ਰਭ ਦੇਵੇ ਰੰਗ। ਆਤਮ ਚਿੰਤਾ ਸੋਗ ਮਿਟਾਏ ਸੁੱਖੀ ਕਰਾਏ ਅੰਗ ਅੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ। ਆਤਮ ਆਕੜ ਆਪ ਗਵਾਏ। ਸੋਹੰ ਤੱਕੜ ਆਪ ਤੁਲਾਏ। ਆਤਮ ਜਕੜ ਚਰਨ ਲਗਾਏ। ਨਾੜ ਬਹੱਤਰ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਅਮੋਘ ਆਪ ਦਿਖਾਏ। ਆਪ ਦਿਖਾਏ ਦਰਸ ਅਮੋਘਾ। ਆਪੇ ਕੱਟੇ ਹਉਮੇ ਰੋਗਾ। ਨਾ ਕਦੇ ਚਿੰਤ ਨਾ ਲੱਗੇ ਸੋਗਾ। ਏਕਾ ਦੇਵੇ ਸਾਚਾ ਜੋਗਾ। ਸਾਧ ਸੰਗਤ ਰਸ ਸਾਚਾ ਭੋਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮੇਲ ਮਿਲਾਇਆ ਵਿਛੜਿਆਂ ਸੰਜੋਗਾ। ਵਿਛੜਿਆਂ ਕਲ ਮਿਲਿਆ ਮੇਲ। ਅਚਰਜ ਪਾਰਬ੍ਰਹਮ ਕਲ ਖੇਲ। ਗੁਰਮੁਖ ਸਾਚੇ ਆਤਮ ਮੇਲ ਮਿਲਾਏ, ਆਤਮ ਜੋਤੀ ਦੇ ਧਰਾਏ, ਆਪ ਜਗਾਏ ਬਿਨ ਬਾਤੀ ਤੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਸਾਚਾ ਸੱਜਣ ਸੁਹੇਲ। ਗੁਰਮੁਖ ਹਰਿ ਆਪ ਪਛਾਣੇ। ਦਰਗਹਿ ਸਾਚੀ ਦੇਵੇ ਮਾਣੇ। ਮਾਨਸ ਜਨਮ ਹਰਿ ਲੇਖੇ ਲਾਣੇ। ਆਪ ਬਣਾਏ ਗੁਰਸਿਖ ਸਾਚੇ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗੋਦ ਉਠਾਏ ਗੁਰਸਿਖ ਬਾਲ ਅੰਞਾਣੇ। ਅੰਞਾਣਾ ਬਾਲਾ ਗੁਰਸਿਖ ਪਾਲਾ। ਆਤਮ ਦੇਵੇ ਨਾਮ ਸਾਚਾ ਲਾਲਾ। ਏਕਾ ਰੰਗ ਚੜ੍ਹਾਏ ਗੁਰ ਗੋਪਾਲਾ। ਆਪੇ ਹੋਏ ਗੁਰਸਿਖ ਤੇਰਾ ਰਖਵਾਲਾ। ਅੰਤਮ ਅੰਤ ਆਪ ਛੁਡਾਏ ਨਾ ਮੰਗੇ ਕੋਈ ਦਲਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਰੇ ਪ੍ਰਿਤਪਾਲਾ। ਓਅੰ ਤੇਰਾ ਸਚ ਦਰਬਾਰਾ। ਏਕਾ ਰੂਪ ਅਨੂਪ ਅਗੰਮ ਅਪਾਰਾ। ਏਕਾ ਸਤਿ ਸਰੂਪ ਸਤਿ ਸਹਾਰਾ। ਵਡ ਸ਼ਾਹੋ ਵਡ ਵਡ ਭੂਪ ਜੋਤ ਸਰੂਪੀ ਜੋਤ ਨਿਰੰਕਾਰਾ। ਤੀਨ ਲੋਕ ਲੋਕ ਪ੍ਰਲੋਕ ਖੰਡ ਬ੍ਰਹਿਮੰਡ ਵਰਭੰਡ ਨਵਖੰਡ ਨਵ ਸਰਬ ਪਸਾਰਾ। ਲੱਖ ਚੁਰਾਸੀ ਜੀਵ ਜੰਤਾਂ ਦੇਵੇ ਜੋਤ ਅਧਾਰਾ। ਆਪੇ ਹੋਏ ਆਪਣਾ ਇਕ ਸਹਾਰਾ। ਜੋਤੀ ਜੋਤ ਸਰੂਪ ਹਰਿ ਏਕਾ ਤੇਰਾ ਵਡ ਦਵਾਰਾ। ਵਡ ਦਵਾਰੀ ਵਡ ਦਰਬਾਰੀ ਵਡ ਸੰਸਾਰੀ। ਜੋਤ ਨਿਰੰਕਾਰੀ ਰੂਪ ਅਪਾਰੀ। ਖੇਲ ਨਿਆਰੀ ਸਰਬ ਜੀਆਂ ਦਰ ਸਾਚੇ ਬੈਠਾ ਪ੍ਰਭ ਅਬਿਨਾਸ਼ੀ ਸੁਣੇ ਪੁਕਾਰੀ। ਸੁਣੇ ਪੁਕਾਰਾ ਪ੍ਰਭ ਦਾਤਾਰਾ। ਜੋਤ ਅਕਾਰਾ ਸਰਬ ਪਸਾਰਾ। ਵਿਚ ਸੰਸਾਰਾ ਸੁਰਤ ਸ਼ਬਦ ਮੇਲ ਮਿਲਾਰਾ। ਜੋਤੀ ਜੋਤ ਸਰੂਪ ਹਰਿ ਦਿਵਸ ਰੈਣ ਰੈਣ ਦਿਵਸ ਸਦ ਏਕਾ ਰੰਗ ਰੰਗੇ ਕਰਤਾਰਾ। ਰੰਗ ਅਵਲੜਾ ਵਸੇ ਇਕੱਲੜਾ। ਭਾਰਾ ਪਲੜਾ ਦਰ ਸਾਚੇ ਖਲੜਾ। ਘਰ ਸਾਚਾ ਮਲੜਾ। ਸਾਚੇ ਢਾਂਚੇ ਢਲੜਾ। ਨਾ ਪੀਲਾ ਨਾ ਲਾਲ ਏਕਾ ਰੰਗ ਗੁਲਲੜਾ। ਸਾਚਾ ਨਰ ਹਰਿ ਗੁਰ ਗੋਪਾਲ ਪ੍ਰਭ ਅਬਿਨਾਸ਼ੀ ਜੋਤ ਸਰੂਪ ਬਿਨ ਰੰਗ ਰੂਪ ਸਚ ਧਾਮ ਦਰ ਸਾਚਾ ਮਲੜਾ। ਏਕਾ ਜੋਤ ਸਰੂਪ ਹਰਿ ਦਰ ਦਵਾਰ ਸਦ ਸਦਾ ਸਦ ਖਲੜਾ। ਪ੍ਰੇਮ ਵੈਰਾਗੀ ਪਾਵੇ ਵੈਣ, ਜਗਤ ਤਿਆਗੀ ਪੇਖੇ ਨੇਤਰ ਪ੍ਰਭ ਅਬਿਨਾਸ਼ੀ ਸਾਚਾ ਨੈਣ। ਏਕਾ ਸੁਰਤ ਸ਼ਬਦ ਗੁਰ ਲਾਈ, ਦੇਵੇ ਸੁਨੇਹਾ ਸਵਾਸ ਪਵਣ। ਮਾਛੂਵਾੜੇ ਕੰਡਿਆਂ ਸੇਜ ਵਿਛਾਈ, ਤੁਧ ਬਿਨ ਹੋਵੇ ਸਹਾਈ ਕਵਣ। ਤੇਰਾ ਵਿਛੋੜਾ ਮੈਂ ਕਦੇ ਨਾ ਲੋੜਾ, ਕਿਉਂ ਦਰ ਤੋਂ ਹੋੜਾ ਅਜ ਸੇਜ ਵਛਾਈ ਮੇਰੀ ਰੋੜਾ। ਮੇਰਾ ਵਕਤ ਰਹਿ ਗਿਆ ਥੋੜਾ। ਜੋਤੀ ਜੋਤ ਸਰੂਪ ਹਰਿ ਲਗੀ ਪ੍ਰੀਤ ਨਿਭਾਵੇ ਤੋੜਾ। ਗੁਰ ਗੋਬਿੰਦ ਸ਼ਬਦ ਧੁਨਕਾਰ। ਪਵਣ ਸਰੂਪੀ ਜਾਏ ਸਵਾਰ। ਆਪ ਪੁਜਾਏ ਵਿਚ ਦਰਬਾਰ। ਮਨ ਬੈਰਾਗੀ ਜਗਤ ਤਿਆਗੀ ਵਡ ਵਡ ਭਾਗੀ ਏਕਾ ਮੰਗੇ ਤੇਰਾ ਦਰਸ ਪਿਆਰ। ਜੋਤੀ ਜੋਤ ਸਰੂਪ ਹਰਿ ਕਿਰਪਾ ਕਰ ਛੇਤੀ ਮੇਲ ਮਿਲਾਵਾ ਹੋਏ ਸਚ ਭਤਾਰ। ਉਠ ਜੀਵ ਜਾਗ ਪ੍ਰਭ ਹੋਏ ਸਹਾਈ। ਜੁਗਾ ਜੁਗੰਤਰ ਆਦਿ ਜੁਗਾਦਿ ਗੁਰਸਿਖਾਂ ਜਿਨ ਬਣਤ ਬਣਾਈ। ਕਿਰਪਾ ਕਰ ਪੂਰੇ ਹਰਿ ਲੱਖ ਚੁਰਾਸੀ ਵਿਚੋਂ ਮਾਨਸ ਦੇਹ ਦਿਤੀ ਵਡਿਆਈ। ਰਕਤ ਬੂੰਦ ਹੱਡ ਨਾੜ ਪਿੰਜਰ ਪ੍ਰਭ ਤੇਰੀ ਦੇਹ ਬਣਾਈ। ਪਵਣ ਸਰੂਪੀ ਆਤਮ ਸਵਾਸ ਪ੍ਰਭ ਸਾਚਾ ਦੇ ਚਲਾਈ। ਸਾਚੀ ਜੋਤ ਕਰ ਪ੍ਰਕਾਸ਼ ਦੀਪਕ ਜੋਤੀ ਦੇ ਜਗਾਈ। ਆਨ ਬਾਟ ਵਿਚ ਤੇਰੀ ਕਾਇਆ ਆਪ ਪਕਾਈ। ਕਾਇਆ ਕੋਟ ਅੰਧੇਰੀ ਖਾਡ, ਪ੍ਰਭ ਉਲਟਾ ਸਿਰ ਰਖਾਈ। ਨਰਕ ਕੁੰਟ ਘੋਰ ਅੰਧੇਰ ਪ੍ਰਭ ਅਬਿਨਾਸ਼ੀ ਤੇਰਾ ਹੋਏ ਸਹਾਈ। ਹਰਿ ਹਰਿ ਹਰਿ ਤੇਰੀ ਰਸਨਾ ਗਾਈ। ਤਤੀ ਵਾਓ ਨਾ ਲਾਗੇ ਰਾਈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦਸਵੇਂ ਮਾਸ ਦਿਤੀ ਵਧਾਈ। ਮਾਤਲੋਕ ਵਿਚ ਜਨਮ ਧਰ, ਮਾਤ ਪਿਤਾ ਦੇਵੇ ਵਡਿਆਈ। ਜਗਤ ਮਾਇਆ ਲਾਗੀ ਤਨ, ਵਿਸਰਿਆ ਰਘੁਰਾਈ। ਬਾਲੀ ਬਾਲ ਬਾਲ ਬਾਲੜਾ ਆਪਣੀ ਸੁੱਧ ਬੈਠਾ ਭੁਲਾਈ। ਏਕਾ ਦੂਜਾ ਤੀਜਾ ਚੌਥਾ ਪੰਜਵੇਂ ਸੁਰਤ ਰਖਾਈ। ਛੇਵੇਂ ਸਤਵੇਂ ਅਠਵੇਂ ਨਾਂਵੇਂ ਦਸਵੇਂ ਖੇਡ ਖਿਡਾਈ। ਖੇਡ ਖਿਡਾਵੇ ਝੂਠੀ ਬਾਜੀ ਸਾਚੀ ਬੂਝ ਬੁਝਾਈ। ਪ੍ਰਭ ਅਬਿਨਾਸ਼ੀ ਵਿਸਰਿਆ ਜਿਸ ਵਿਚ ਬਣਤ ਬਣਾਈ। ਭੁਲਿਆ ਹਰਿ ਨਾ ਵਕਤ ਵਿਚਾਰਿਆ। ਚੁਕਿਆ ਡਰ ਭੁੱਲ ਗਵਾ ਰਿਹਾ। ਮਾਨਸ ਜਨਮ ਜੂਏ ਬਾਜੀ ਹਾਰਿਆ। ਗੁਰਮੁਖ ਵਿਰਲੇ ਉਤਰੇ ਪਾਰ, ਜਿਸ ਮਿਲਿਆ ਗੁਰ ਪਿਆਰਿਆ। ਆਤਮ ਦੇਵੇ ਨਾਮ ਨਿਧਾਨਾ, ਨਾਮ ਸਾਚਾ ਜਾਮ ਪਿਲਾ ਰਿਹਾ। ਪੂਰ ਕਰਾਏ ਮਾਤ ਕਾਮਾ, ਪ੍ਰਭ ਸਾਚੇ ਮਾਰਗ ਲਾ ਰਿਹਾ। ਜੋਤ ਸਰੂਪੀ ਜੋਤ ਹਰਿ ਜੁਗੋ ਜੁਗ ਜਨ ਭਗਤਾਂ ਪੈਜ ਰਖਾ ਰਿਹਾ। ਜਨ ਭਗਤ ਹਰਿ ਸੇਵ ਕਮਾਵੇ। ਦਿਵਸ ਰੈਣ ਹਰਿ ਰਸਨਾ ਗਾਵੇ। ਪ੍ਰਭ ਅਬਿਨਾਸ਼ੀ ਲੇਖੇ ਲਾਵੇ। ਆਦਿ ਜੁਗਾਦੀ ਵਡ ਬ੍ਰਹਿਮਾਦੀ ਸਾਚਾ ਨਾਦ ਸ਼ਬਦ ਧੁਨ ਉਪਜਾਵੇ। ਜੋਤੀ ਜੋਤ ਸਰੂਪ ਹਰਿ ਆਪ ਆਪਣੇ ਰੰਗ ਰੰਗਾਵੇ। ਗੁਰ ਪੂਰਾ ਗੁਰਸਿਖ ਪਛਾਣੇ। ਮਨ ਤਨ ਧਨ ਕਰੇ ਕੁਰਬਾਨੇ। ਆਤਮ ਤੁਟਾ ਜਨ ਨਿਕਲਿਆ ਮਾਨੇ। ਰਸਨਾ ਕਹੇ ਧੰਨ ਮਿਲਿਆ ਭਗਵਾਨੇ। ਦਰਗਹਿ ਸਾਚੀ ਨਾ ਲੱਗੇ ਡੰਨ, ਜਮਦੂਤ ਨੇੜ ਨਾ ਆਨੇ। ਪ੍ਰਭ ਅਬਿਨਾਸ਼ੀ ਆਪ ਉਠਾਏ ਆਪਣੇ ਕੰਧ, ਸਚਖੰਡ ਨਿਵਾਸ ਰਖਾਨੇ। ਜੋਤੀ ਜੋਤ ਸਰੂਪ ਹਰਿ ਜਨ ਭਗਤਾਂ ਮਾਰਗ ਪਾਨੇ। ਗੁਰਮੁਖ ਆਤਮ ਜਾਏ ਮਨ, ਸਾਚਾ ਸ਼ਬਦ ਸੁਣੇ ਹਰਿ ਕਾਨੇ। ਭਰਮ ਭੁਲੇਖਾ ਨਿਕਲੇ ਜਨ, ਝੂਠੀ ਅਗਨ ਨਾ ਰਹੇ ਤਾਨੇ। ਏਕਾ ਲਾਗਣ ਪ੍ਰਭ ਮਿਲਣ ਦੀ, ਜੋਤੀ ਜੋਤ ਸਰੂਪ ਹਰਿ ਆਤਮ ਹੋਣ ਨਾ ਦੇਵੇ ਨਗਨ, ਗੁਰਮੁਖ ਵੇਖੇ ਗੁਰਦਵਾਰਿਆ। ਆਪ ਆਪਣਾ ਆਪਾ ਵਾਰਿਆ। ਏਕਾ ਜਾਪਾ ਹਰਿ ਆਪ ਜਪਾ ਰਿਹਾ। ਤੀਨੋਂ ਤਾਪਾ ਮਗਰੋਂ ਲਾਹ ਰਿਹਾ। ਕੋਟਨ ਪਾਪਾਂ ਮੈਲ ਗਵਾ ਰਿਹਾ। ਮਾਈ ਬਾਪਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ ਗੁਰਮੁਖਾਂ ਲੇਖੇ ਲਾ ਰਿਹਾ। ਮਾਨਸ ਜਨਮ ਲੇਖੇ ਜਾਏ ਲੱਗ। ਪ੍ਰਭ ਅਬਿਨਾਸ਼ੀ ਜੋ ਜਨ ਪਕੜੇ ਪੱਗ। ਕਲਜੁਗ ਅਗਨ ਵਿਚ ਨਾ ਜਾਏ ਦਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਤ੍ਰਿਸ਼ਨਾ ਅੱਗ। ਮੋਹਣ ਮਾਧਵ ਜਿਸ ਜਨ ਜਾਣਿਆਂ। ਨੈਣ ਮੁਧਾਰੀ ਦੇਵੇ ਮਾਣਿਆਂ। ਕ੍ਰਿਸ਼ਨ ਮੁਰਾਰੀ ਆਪ ਬਣਾਏ ਸੁਘੜ ਸਿਆਣਿਆਂ। ਰਾਮ ਅਵਤਾਰੀ ਏਕਾ ਰੰਗ ਰੰਗਾਣਿਆਂ। ਭਗਤ ਭੰਡਾਰੀ ਹਰਿ ਭਗਵਾਨਿਆਂ। ਕਲੰਕਨਿਹ ਨਰਾਇਣ ਨਰ ਅਵਤਾਰੀ ਗੁਰਮੁਖਾਂ ਪਾਰ ਕਰਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਿਸ ਜਨ ਮਾਤਲੋਕ ਵਿਚ ਜਾਣਿਆਂ। ਰਸਨਾ ਗਾਵੇ ਭੇਵ ਛੁਪਾਵੇ, ਦਰ ਭੁਲਾਵੇ, ਸਾਰ ਨਾ ਪਾਵੇ, ਚਰਨ ਪ੍ਰੀਤ ਸਾਚੀ ਨੀਤੀ ਇਕ ਰਖਾਵੇ। ਪ੍ਰਭ ਅਬਿਨਾਸ਼ੀ ਗਲੇ ਲਗਾਵੇ। ਭੁੱਲਿਆਂ ਕਲਜੁਗ ਮਾਰਗ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਚਰਨ ਧੂੜੀ ਤੀਰਥ ਨੁਹਾਵੇ। ਹਰਿ ਸੰਤ ਇਕ ਜਾਨ। ਹਰਿ ਸੰਤ ਇਕ ਅਸਥਾਨ। ਹਰਿ ਸੰਤ ਇਕ ਗਿਆਨ। ਹਰਿ ਸੰਤ ਇਕ ਧਿਆਨ। ਹਰਿ ਸੰਤ ਇਕ ਇਸ਼ਨਾਨ। ਹਰਿ ਸੰਤ ਏਕਾ ਇਕ ਮਾਨ। ਹਰਿ ਸੰਤ ਏਕਾ ਏਕ ਰੱਖ ਟੇਕ ਹਰਿ ਭਗਵਾਨ। ਹਰਿ ਸੰਤ ਹਰਿ ਕਾ ਦਾਸ। ਹਰਿ ਕਾ ਦਾਸ ਸਦਾ ਅਬਿਨਾਸ਼। ਹਰਿ ਕਾ ਦਾਸ ਹਰਿ ਆਪ ਆਪੇ ਰੱਖੇ ਵਾਸ। ਹਰਿ ਕਾ ਦਾਸ ਅੰਤ ਏਕਾ ਨਿਤ ਰਸਨਾ ਗਾਏ, ਆਪ ਬਣਾਏ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਣ ਮਿਲੇ ਸਾਚਾ ਕੰਤ। ਸੰਤ ਰੰਗ ਸਦ ਰੰਗੀਲਾ। ਆਪੇ ਰੰਗੇ ਕਰ ਕਰ ਹੀਲਾ। ਸਾਚਾ ਨਾਮ ਪ੍ਰਭ ਦਰ ਮੰਗੇ ਦੇਵੇ ਹਰਿ ਭਰ ਪਿਆਲੇ ਪੀ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਘੋੜਾ ਦੇਵੇ ਛੈਲ ਛਬੀਲਾ। ਹਰਿ ਸੰਤ ਹਰਿ ਵੇਖ ਵਿਚਾਰ। ਹਰਿ ਸੰਤ ਹਰਿ ਸ਼ਬਦ ਅਧਾਰ। ਹਰਿ ਸੰਤ ਕਰ ਹਰਿ ਪਿਆਰ। ਹਰਿ ਸੰਤ ਹਰਿ ਆਪ ਖੁਲ੍ਹਾਏ ਦਸਮ ਦਵਾਰ। ਹਰਿ ਸੰਤ ਹਰਿ ਆਪ ਉਪਜਾਵੇ ਏਕਾ ਸ਼ਬਦ ਧੁਨਕਾਰ। ਹਰਿ ਸੰਤ ਸਚ ਧਾਮ ਰਹਾਏ, ਪੂਰਨ ਬ੍ਰਹਮ ਕਰਮ ਵਿਚਾਰ। ਹਰਿ ਸੰਤ ਹਰਿ ਕਾ ਦਾਸ। ਜਨ ਸੰਤਾਂ ਹਰਿ ਵਸੇ ਪਾਸ। ਆਦਿ ਅੰਤ ਆਦਿ ਅੰਤ ਆਦਿਨ ਅੰਤਾ ਪ੍ਰਭ ਅਬਿਨਾਸ਼ੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤਾਂ ਕਰੇ ਬੰਦ ਖਲਾਸ। ਬੰਦ ਖਲਾਸੀ ਬੰਦੀ ਤੋੜੇ। ਜੁਗਾ ਜੁਗੰਤਰ ਵਿਛੜੇ ਪ੍ਰਭ ਸਾਚਾ ਜੋੜੇ। ਚਰਨ ਪ੍ਰੀਤੀ ਦਿਵਸ ਰੈਣ ਪ੍ਰਭ ਸਾਚਾ ਲੋੜੇ। ਲੋੜੇ ਦਰ ਘਰ ਸਾਚੇ ਸੇਵ ਕਮਾਈ, ਲਹਿਣਾ ਦੇਣਾ ਪ੍ਰਭ ਸਾਚਾ ਮੋੜੇ। ਵਿਚ ਮਾਤ ਹਰਿ ਦੇ ਵਡਿਆਈ, ਆਪ ਚੜ੍ਹਾਏ ਨਾਮ ਘੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਾਏ ਕਲਜੁਗ ਅੰਤਮ ਦਿਨ ਰਹਿ ਗਏ ਥੋੜੇ। ਵੇਲਾ ਅੱਗੇ ਆਇਆ ਨੇੜੇ। ਦਰਗਹਿ ਸਾਚੀ ਹੋਣ ਨਬੇੜੇ। ਕਲਜੁਗ ਤੇਰੇ ਮੁੱਕਣ ਝੇੜੇ। ਉਲਟੇ ਆਵਣ ਸਾਰੇ ਗੇੜੇ। ਖੁਲ੍ਹੇ ਹੋਇਣ ਸਭ ਦੇ ਵਿਹੜੇ। ਆਪ ਡੁਬਾਏ ਭਰ ਭਰ ਬੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਅੰਤਕਾਲ ਲੇਖਾ ਸਰਬ ਨਬੇੜੇ। ਕਲਜੁਗ ਤੇਰੀ ਅੰਧੇਰੀ ਰਾਤ। ਸ੍ਰਿਸ਼ਟ ਸਬਾਈ ਤੁੱਟਾ ਨਾਤ। ਛੇਤੀ ਫੇਰ ਨਾ ਆਵੇ ਮਾਤ। ਕੁਕਰਮ ਕੀਏ ਕੁਧਰਮ ਕੀਏ ਬੇਮੁਖਾਂ ਬਹੁ ਬਹੁ ਭਾਂਤ। ਜੁਰਮ ਵਰਮ ਕੀਏ ਅਜੇ ਨਾ ਹੋਈ ਆਤਮ ਸ਼ਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲੇਖ ਲਿਖਾਏ ਬੈਠਾ ਇਕ ਇਕਾਂਤ। ਕਲਜੁਗ ਤੇਰਾ ਝੂਠ ਵਿਹਾਰਾ। ਪੂਰਨ ਕਰੇ ਹਰਿ ਵਿਚਾਰਾ। ਪਾਸਾ ਅੰਤਮ ਆਇਆ ਹਾਰਾ। ਦੇਵੇ ਨਾ ਤੈਨੂੰ ਕੋਈ ਸਹਾਰਾ। ਆਪਣੀ ਖੇਲ ਆਪ ਵਰਤਾਏ ਸ੍ਰਿਸ਼ਟ ਸਬਾਈ ਨਾ ਪਾਵੇ ਸਾਰਾ। ਆਤਮ ਅਗਨੀ ਜੋਤ ਲਗਾਏ, ਸ੍ਰਿਸ਼ਟ ਸਬਾਈ ਹੋਏ ਦੋ ਫਾੜਾ। ਵਡ ਵਡ ਬੋਧ ਸੂਰਬੀਰ ਉਠਾਏ, ਧਰਤ ਮਾਤ ਬਣਾਏ ਇਕ ਅਖਾੜਾ। ਅਗਨ ਮੇਘ ਆਪ ਬਰਸਾਏ, ਕੋਈ ਨਾ ਛੁਪਿਆ ਰਹੇ ਵਿਚ ਜੰਗਲ ਜੂਹ ਪਹਾੜਾਂ। ਨੌਂ ਖੰਡ ਪ੍ਰਿਥਮੀ ਭੇੜ ਭਿੜਾਏ, ਮੌਤ ਬਣਾਏ ਲਾੜੀ ਲਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਤੇਰਾ ਆਪ ਚੁਕਾਇਆ ਭਾੜਾ। ਸ੍ਰਿਸ਼ਟ ਸਬਾਈ ਹੋਏ ਦੋ ਧੜ। ਏਕਾ ਦੂਆ ਪੈਣ ਲੜ। ਗੋਲੀ ਗੋਲਾ ਆਪ ਬਰਸਾਏ, ਨਾ ਕੋਈ ਦਿਸੇ ਕਿਲ੍ਹਾ ਗੜ੍ਹ। ਨਗਰ ਖੇੜਾ ਕੋਈ ਰਹਿਣ ਨਾ ਪਾਏ, ਨਾ ਕੋਈ ਵੇਖੇ ਪੌੜੀ ਚੜ੍ਹ। ਜੋਤੀ ਜੋਤ ਸਰੂਪ ਹਰਿ, ਆਪੇ ਵੇਖ ਵਖਾਏ ਸਰਬ ਜੀਆਂ ਦੇ ਅੰਦਰ ਵੜ। ਉਠੇ ਰੂਸਾ ਲਸ਼ਕਰ ਭਾਰੀ। ਈਸਾ ਮੂਸਾ ਹੋਏ ਖਵਾਰੀ। ਲੁੱਟੀ ਜਾਏ ਮੁਹੰਮਦ ਤੇਰੀ ਚਾਰ ਯਾਰੀ। ਸਦੀ ਚੌਧਵੀਂ ਹੋਈ ਭਾਰੀ। ਚਾਰੋਂ ਤਰਫ ਹੋਏ ਖੁਆਰੀ। ਕਿਸੇ ਨਾ ਹੋਵੇ ਨਾਰ ਪਿਆਰੀ। ਦਰ ਦਰ ਘਰ ਘਰ ਬੇਮੁੱਖ ਭੱਜਣ, ਕੋਈ ਨਾ ਬਣੇ ਬਿਉਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਉਠਾਏ ਖੰਡਾ ਦੋ ਧਾਰੀ। ਰੂਸ ਚੀਨਾ ਏਕਾ ਕੀਨਾ। ਆਪ ਮਿਟਾਵੇ ਮੁਹੰਮਦੀ ਦੀਨਾ। ਧਰਤ ਮਾਤ ਤੇਰਾ ਖੁਲ੍ਹਾ ਸੀਨਾ। ਝੂਠਾ ਰਾਜ ਪ੍ਰਭ ਸਾਚੇ ਛੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦਾਨਾ ਬੀਨਾ। ਸੰਗ ਮੁਹੰਮਦ ਚਾਰ ਯਾਰ। ਉਠਣ ਭੱਜਣ ਹੋਇਣ ਖਵਾਰ। ਪੀਰ ਦਸਤਗੀਰ ਨਾ ਹੋਏ ਕੋਈ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਫੜੇ ਕਟਾਰ। ਏਕਾ ਫੜੇ ਸ਼ਬਦ ਕਟਾਰੀ। ਨਬੀ ਰਸੂਲਾਂ ਹੋਏ ਖਵਾਰੀ। ਆਪਣਾ ਮੂਲ ਗਏ ਹਾਰੀ। ਬੇਮੁਖਾਂ ਪ੍ਰਭ ਅਬਿਨਾਸ਼ੀ ਭੂਲਾ, ਝੂਠੀ ਕਰਨ ਸਿਕਦਾਰੀ। ਮਾਤ ਜੋਤ ਪ੍ਰਗਟਾਏ ਹਰਿ ਸਾਚਾ ਕੰਤ ਕੰਤੂਲਾ, ਪੂਰਬ ਕਰਮ ਰਿਹਾ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਰਾਇਣ ਨਰ ਅਵਤਾਰੀ। ਅਹਿਮਦ ਮੁਹੰਮਦ ਵਕਤ ਚੁਕਾਇਆ। ਚਾਰ ਯਾਰਾਂ ਸੰਗ ਰਲਾਇਆ। ਮਾਤਲੋਕ ਵਿਚੋਂ ਬਾਹਰ ਕਢਾਇਆ। ਉਮਤ ਨਬੀ ਰਸੂਲ ਦੀ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤਰਸੂਲ ਲਗਾਇਆ। ਏਕਾ ਸ਼ਬਦ ਚੱਲੇ ਤੀਰ। ਮੇਟ ਮਿਟਾਏ ਪੀਰ ਫਕੀਰ। ਨਾ ਕੋਈ ਹੋਏ ਸਹਾਈ ਔਲੀਏ ਪੈਗ਼ੰਬਰ ਦਸਤਗੀਰ। ਅੰਤਮ ਅੰਤਕਾਲ ਕਲ ਲੱਥੇ ਚੀਰ। ਨੇਤਰਾਂ ਵਿਚੋਂ ਵਗੇ ਨੀਰ। ਏਕਾ ਲੱਗੇ ਦੁੱਖਾਂ ਪੀੜ। ਬੇਮੁੱਖਾਂ ਟੁੱਟੀ ਹੱਡੀ ਰੀੜ। ਪ੍ਰਭ ਅਬਿਨਾਸ਼ੀ ਸਾਚਾ ਜਾਏ ਪੀੜ। ਵੇਲਾ ਅੰਤ ਅੰਤਕਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬੀੜ। ਮੁਹੰਮਦ ਮੰਗ ਏਕਾ ਮੰਗ। ਸਦੀ ਚੌਧਵੀਂ ਹੋਏ ਭੰਗ। ਆਪ ਭੰਨਾਏ ਜਿਉਂ ਕਾਚੀ ਵੰਗ। ਸ਼ਾਹ ਸੁਲਤਾਨਾਂ ਤੁੱਟੇ ਤੰਗ। ਸਚ ਸ਼ਬਦ ਹਰਿ ਜਾਏ ਡੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਭੰਨਾਏ ਕਾਇਆ ਅੰਗ। ਕਾਇਆ ਅੰਗ ਦੇਵੇ ਤੋੜ। ਲੱਗੀ ਪ੍ਰੀਤੀ ਦੇਵੇ ਵਿਛੋੜ। ਅੰਤਕਾਲ ਕਲਜੁਗ ਨਾ ਨਿਭੀ ਤੇਰੀ ਤੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਉਪਜਾਏ ਮਾਤ ਲਗਾਏ ਧਰਮ ਬਿਰਖ ਬੋਹੜ। ਮਨ ਤਨ ਭਿੰਨੜਾ ਹਰਿ ਚਰਨ ਪਿਆਸਾ। ਮਨ ਤਨ ਭਿੰਨੜਾ ਹਰਿ ਦੇਵੇ ਸ਼ਬਦ ਦਿਲਾਸਾ। ਮਨ ਤਨ ਭਿੰਨੜਾ ਗੁਰਮੁਖ ਸਾਚਾ ਆਪ ਰਖਾਇਆ ਜਿਉਂ ਕੰਚਨ ਪਾਸਾ। ਮਨ ਤਨ ਭਿੰਨੜਾ ਵੇਖੇ ਹਰਿ ਰੰਗ ਤਮਾਸ਼ਾ। ਮਨ ਤਨ ਭਿੰਨੜਾ ਹਰਿ ਕਰੇ ਬੰਦ ਖਲਾਸਾ। ਮਨ ਤਨ ਭਿੰਨੜਾ ਸੋਹੰ ਸਾਚਾ ਜਾਪ ਜਪਾਏ ਸਵਾਸ ਸਵਾਸਾ। ਮਨ ਤਨ ਭਿੰਨੜਾ ਮੁਕਤ ਜੁਗਤ ਕਰਾਏ ਤੇਰੀ ਦਾਸਾ। ਮਨ ਤਨ ਭਿੰਨੜਾ ਆਪ ਕਟਾਏ ਜਮ ਕੀ ਫਾਸਾ। ਮਨ ਤਨ ਭਿੰਨੜਾ ਅੰਤਮ ਅੰਤਮ ਅੰਤਮ ਅੰਤ ਆਣ ਸਹਾਏ, ਜੋਤੀ ਮੇਲ ਮਿਲਾਏ, ਸਚਖੰਡ ਰਖਾਏ ਨਿਵਾਸਾ। ਮਨ ਤਨ ਭਿੰਨੜਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਪਾਇਆ ਸ਼ਾਹੋ ਸ਼ਾਬਾਸ਼ਾ। ਮਨ ਤਨ ਭਿੰਨੜਾ ਤਨ ਵੱਜੀ ਵਧਾਈ। ਮਨ ਤਨ ਭਿੰਨੜਾ ਹਰਿ ਏਕਾ ਲਿਵ ਲਾਈ। ਮਨ ਤਨ ਭਿੰਨੜਾ ਤਨ ਧਨ ਹਰਿ ਨਾਮ ਸਾਚਾ ਦੇਵੇ ਪਾਈ। ਮਨ ਤਨ ਭਿੰਨੜਾ ਸਾਚਾ ਰਾਗ ਹਰਿ ਦੇਵੇ ਕੰਨ ਸੁਣਾਈ। ਮਨ ਤਨ ਭਿੰਨੜਾ ਆਤਮ ਧੋ ਦਾਗ ਪ੍ਰਭ ਨਿਰਮਲ ਦੇ ਕਰਾਈ। ਮਨ ਤਨ ਭਿੰਨੜਾ ਆਪੇ ਪਕੜੇ ਗੁਰਸਿਖ ਤੇਰੀ ਵਾਗ ਸਚ ਦਵਾਰੇ ਦੇ ਬਹਾਈ। ਮਨ ਤਨ ਵੱਜੀ ਵਧਾਈ, ਪੂਰਨ ਹੋਏ ਭਾਗ ਆਏ ਪ੍ਰਭ ਸ਼ਰਨਾਈ। ਮਨ ਤਨ ਵੱਜੀ ਵਧਾਈ, ਗੁਰਸਿਖ ਹੰਸ ਬਣਿਆ ਕਾਗ, ਪ੍ਰਭ ਸੋਹੰ ਚੋਗ ਦੇ ਚੁਗਾਈ। ਮਨ ਤਨ ਵੱਜੀ ਵਧਾਈ, ਆਪ ਉਪਜਾਵੇ ਅਨਹਦ ਸਾਚਾ ਰਾਗ, ਸੁੰਨ ਸਮਾਧ ਆਪ ਖੁਲ੍ਹਾਈ। ਮਨ ਤਨ ਵੱਜੀ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਸਮ ਦਵਾਰ ਦੀ ਬੂਝ ਬੁਝਾਈ। ਦਸਮ ਦਵਾਰਾ ਹਰਿ ਖੁਲ੍ਹਾਰੇ। ਮਨ ਸਿੱਖ ਸਾਚੀ ਸ਼ਬਦ ਧਾਰੇ। ਸਾਚਾ ਸ਼ਬਦ ਇਕ ਧੁਨਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਕਰੇ ਜੋਤ ਅਕਾਰੇ। ਤੇਰੀ ਕਾਇਆ ਮਹਲ ਮੁਨਾਰੇ। ਕਾਇਆ ਮਹਲ ਮੁਨਾਰਾ ਵਿਚ ਹਰਿ ਪਸਾਰਾ। ਮਿਟਾਏ ਅੰਧਿਆਰਾ ਜੀਵ ਕੀ ਕਰੇ ਵਿਚਾਰਾ। ਰਸਨਾ ਗਾਏ ਘਰ ਸਾਚਾ ਪਾਏ, ਦਰ ਸਚ ਖੁਲ੍ਹਾਏ ਜਿਥੇ ਵਸੇ ਆਪ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਰੂਪ ਬੈਠਾ ਵਿਚ ਨਿਰਾਧਾਰਾ। ਨਿਰਾਧਾਰ ਨਿਰਾਹਾਰ ਜੋਤ ਅਕਾਰ ਵੇਖ ਵਿਚਾਰ, ਜਨਮ ਸੁਧਾਰ ਮੂਲ ਨਾ ਹਾਰ, ਕਰ ਪਿਆਰ ਉਤਰੇ ਪਾਰ, ਹਰਿ ਦੇਵੇ ਤਾਰ, ਜਨਮ ਮਰਨ ਦੇਵੇ ਸਵਾਰ। ਲੱਖ ਚੁਰਾਸੀ ਗੇੜ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਸੇਵਾ ਸਾਚਾ ਮੇਵਾ। ਦੇਵੇ ਹਰਿ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਜਪਾਏ ਸੋਹੰ ਜੇਹਵਾ। ਸੋਹੰ ਸ਼ਬਦ ਰਸਨਾ ਗਾਵਣਾ ਸਾਚਾ ਗੁਣ। ਗੁਰਮੁਖਾਂ ਦੇਵੇ ਮਾਣ ਮਾਤ ਚੁਣ। ਆਪ ਉਪਜਾਏ ਆਤਮ ਸਾਚੀ ਧੁਨ। ਗੁਰ ਸਾਚੇ ਵਿਰਲੇ ਲਈ ਮਾਤ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਗੁਣਵੰਤ ਹਰਿ ਗੁਣ ਨਾ ਜਾਣਾ। ਜੀਵ ਜੰਤ ਨਾ ਕਿਸੇ ਪਛਾਣਾ। ਆਤਮ ਵਸਿਆ ਮਾਣ ਅਭਿਮਾਨਾ। ਬਣ ਬਣ ਬੈਠੇ ਬਲੀ ਬਲਵਾਨਾ। ਪੱਲੇ ਨਹੀਂ ਨਾਉਂ, ਨਾ ਕੌਡੀ ਨਾ ਆਨਾ। ਵੇਲੇ ਅੰਤ ਕਿਸ ਛੁਡਾਣਾ। ਧਰਮ ਰਾਏ ਨੇ ਡੰਨ ਲਗਾਨਾ। ਕੁੰਭੀ ਨਰਕ ਨਿਵਾਸ ਰਖਾਣਾ। ਗੁਰਸਿਖ ਸਾਚੇ ਪਾਸ ਕਰਾਣਾ। ਸੋਹੰ ਸਵਾਸ ਸਵਾਸ ਜਪਾਣਾ। ਮਾਨਸ ਜਨਮ ਰਾਸ ਕਰਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਣਾ। ਸਰਨ ਲਗਾਏ ਦੇ ਵਡਿਆਏ ਦਇਆ ਕਮਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੂਰਨ ਆਸ ਕਰਾਏ। ਹਰਿ ਪਾਇਆ ਕੰਤ ਕੰਤੂਹਲਾ। ਸਤਿਗੁਰ ਝੁਲਾਏ ਸੋਹੰ ਸਾਚਾ ਝੂਲਾ। ਹਰਿ ਆਪ ਮਿਟਾਏ ਗੁਰਸਿਖਾਂ ਪਿੱਛਲਾ ਮੂਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਚੇ ਕਦੇ ਨਾ ਭੂਲਣਾ। ਨਾ ਭੁੱਲੋ ਨਾ ਵਿਸਰੋ। ਦਿਵਸ ਰੈਣ ਸਦ ਰਸਨ ਉਚਾਰੋ। ਮਾਨਸ ਜਨਮ ਹੋਏ ਸੁਧਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਰੋ। ਸਾਚੇ ਲੇਖ ਪ੍ਰਭ ਰਿਹਾ ਲਿਖ। ਦਰ ਘਰ ਸਾਚੇ ਮੰਗੋ ਭਿਖ। ਸਾਚੇ ਲੇਖ ਹਰਿ ਦੇਵੇ ਲਿਖ। ਆਤਮ ਸਹਿੰਸਾ ਰੋਗ ਗਵਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਬਿਧਨਾ ਲਿਖੀ ਰਿਖ। ਲਿਖਿਆ ਲੇਖ ਆਪ ਮਿਟਾਇਆ। ਸਾਚਾ ਲੇਖ ਫੇਰ ਚੁਕਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਪੂਰਨ ਆਸ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਸਰਬ ਗੁਣਤਾਸ ਆਪ ਅਖਵਾਇਆ। ਪੂਰਨ ਆਸ ਹਰਿ ਆਪ ਕਰਾਏ। ਸਚ ਘਰ ਵਾਸ ਰਖਾਏ। ਹਉਮੇ ਦੁੱਖੜਾ ਹੋਏ ਨਾਸ, ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇ ਮੱਤ ਆਪ ਸਮਝਾਏ। ਸਾਚੇ ਮਾਰਗ ਆਪ ਲਾਵਣਾ। ਆਪ ਆਪਣਾ ਰਾਹ ਦਿਖਾਵਣਾ। ਪ੍ਰਭ ਅਬਿਨਾਸ਼ੀ ਪਕੜ ਬਾਹੋਂ, ਆਪ ਆਪਣੇ ਸੰਗ ਰਲਾਵਣਾ। ਆਪੇ ਰੱਖੇ ਸਿਰ ਛਤਰ ਛਾਉਂ, ਵਾਲੀ ਦੋ ਜਹਾਨ ਆਪ ਅਖਵਾਵਣਾ। ਗੁਰਸਿਖ ਬਣਾਏ ਜਿਉਂ ਬਾਲਕ ਮਾਉਂ, ਪਿਤ ਮਾਤ ਆਪ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਵਣਾ। ਸਚ ਘਰ ਜਿਸ ਜਨ ਵਸਣਾ। ਰਾਹ ਸਾਚਾ ਹਰਿ ਪ੍ਰਭ ਦੱਸਣਾ। ਮਦਿਰਾ ਮਾਸ ਨਾ ਲਾਵਣ ਰਸਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਹਿਰਦੇ ਵਸਣਾ। ਮਦਿਰਾ ਮਾਸ ਤਜਾਵਣਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਵਣਾ। ਆਤਮ ਦਾਨ ਪ੍ਰਭ ਸਾਚੇ ਝੋਲੀ ਪਾਵਣਾ। ਏਕਾ ਸ਼ਬਦ ਨਿਸ਼ਾਨ ਤੇਰੇ ਆਤਮ ਮਹੱਲ ਰਖਾਵਣਾ। ਕਰ ਮੇਲ ਭਗਤ ਭਗਵਾਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਤਿ ਸਰੂਪੀ ਦਰਸ ਦਿਖਾਵਣਾ। ਮਹੱਲ ਮੁਨਾਰਾ ਹੋਏ ਉਜਿਆਰਾ। ਆਪ ਮਿਟਾਏ ਅੰਧ ਅੰਧਿਆਰਾ। ਕਾਇਆ ਕੂੜਾ ਗੜ੍ਹ ਵਿਚ ਹਰਿ ਪਸਰ ਪਸਾਰਾ। ਬਜ਼ਰ ਕਪਾਟੀ ਪਰਦਾ ਪਾੜਾ। ਬਿਨ ਗੁਰ ਪੂਰੇ ਕੋਈ ਨਾ ਪਾਏ, ਬੰਦ ਰਹੇ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਚਲਾਏ ਆਪਣੇ ਭਾਏ, ਅੰਮ੍ਰਿਤ ਆਤਮ ਦੇਵੇ ਸੀਰ ਫੁਹਾਰਾ। ਅੰਮ੍ਰਿਤ ਆਤਮ ਚਲੇ ਨੀਰ। ਗੁਰਮੁਖ ਸਾਚਾ ਪੀਵੇ ਸੀਰ। ਆਪੇ ਦੇਵੇ ਆਤਮ ਧੀਰ। ਦੂਈ ਦਵੈਤ ਕੱਟੇ ਜੰਜ਼ੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਿਲਾਏ ਅੰਮ੍ਰਿਤ ਸਾਚਾ ਸੀਰ। ਸਤਿ ਗੁਰਮੁਖ ਆਤਮ ਜਾਨ। ਮਿਲਿਆ ਸਾਚਾ ਹਰਿ ਭਗਵਾਨ। ਬਿਨ ਹਰਿ ਪੂਰੇ ਸੁੰਞਾ ਹੋਏ ਵੈਰਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਕਰੇ ਰੁਸ਼ਨਾਏ ਮਹਾਨ। ਆਤਮ ਜੋਤੀ ਜਾਏ ਜਗ। ਚਰਨ ਸਰਨ ਹਰਿ ਜਾਏ ਲੱਗ। ਆਪ ਬਣਾਏ ਹੰਸ ਕਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਬੰਧਾਏ ਸਿਰ ਤੇਰੇ ਪੱਗ। ਤਨ ਮੰਦਰ ਆਪ ਸੁਹਾਏ। ਹਰਿ ਹਿਰਦੇ ਵਾਸ ਰਖਾਏ। ਤਨ ਮੰਦਰ ਆਪ ਸੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਜਪਾਏ। ਤਨ ਮੰਦਰ ਦਰ ਹਰਿਆ ਹੋਵੇ। ਹਰਿ ਮੰਦਰ ਹਰਿ ਆਪੇ ਤੋੜੇ ਆਤਮ ਜੰਦਰ, ਜੋ ਜਨ ਮੰਗੇ ਹਰਿ ਨਾਉਂ ਸਾਚਾ ਜੋੜ ਹੱਥ ਦੋਵੇਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਗਾਏ ਕਲਜੁਗ ਸੋਏ। ਸੋਇਆ ਜੀਵ ਜੀਵ ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਚਰਨੀ ਲਾਗ। ਆਪ ਸੁਣਾਏ ਹਰਿ ਸਾਚਾ ਰਾਗ। ਵੇਲੇ ਅੰਤ ਹਰਿ ਪਕੜੇ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਲਾਵੇ ਸੋਹੰ ਸਾਚੀ ਜਾਗ। ਕਲਜੁਗ ਜੀਵ ਜਾਗ ਭਰਮ ਨਾ ਭੁੱਲ। ਝੂਠੇ ਧੰਦੇ ਝੂਠੀ ਮਾਇਆ ਵਿਚ ਨਾ ਰੁਲ। ਪ੍ਰਭ ਅਬਿਨਾਸ਼ੀ ਦੇਵੇ ਸੋਹੰ ਦਾਤ ਅਨਮੁਲ। ਕਲਜੁਗ ਜੀਵ ਪ੍ਰਭ ਬੁਝਾਏ ਆਗ ਦੇਵੇ ਨਾਮ ਸੁਹਾਗ ਹਰਿ ਸੰਗ ਸਾਚੇ ਤੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਣਾਏ ਜਿਉਂ ਸਾਗਰ ਕਵਲ ਫੁੱਲ। ਕਵਲ ਫੁੱਲ ਸਾਗਰ ਸੰਸਾਰਾ। ਗੁਰ ਚਰਨ ਜੋ ਕਰੇ ਨਿਮਸਕਾਰਾ। ਕਰਨਹਾਰ ਇਕ ਦਾਤਾਰਾ। ਦੇਵਣਹਾਰ ਵਡ ਭੰਡਾਰਾ। ਦਿਵਸ ਰੈਣ ਰੈਣ ਦਿਵਸ ਰਹੇ ਆਪ ਵਰਤਾਰਾ। ਜੋ ਜਨ ਮੰਗਣ ਆਏ ਦਵਾਰਾ। ਦੁੱਧ ਪੁੱਤ ਹਰਿ ਰੋਗ ਨਿਵਾਰਾ। ਤਨ ਲਾਗੇ ਨਾ ਲਾਗੇ ਭਾਰਾ। ਪੇਟ ਰੋਗ ਨਾ ਰਹੇ ਅਫਾਰਾ। ਜੋ ਜਨ ਪ੍ਰਭ ਸਾਚੇ ਤੇਰੀ ਚਰਨ ਨਿਮਸਕਾਰਾ। ਗੁਰ ਚਰਨ ਸਦ ਨਿਮਸਕਾਰੋ। ਮਿਲੇ ਪਾਰਬ੍ਰਹਮ ਕਰਤਾਰੋ। ਗੁਰ ਚਰਨ ਜਾਓ ਬਲਿਹਾਰੋ। ਹਉਮੇ ਰੋਗ ਦੇਵੇ ਨਿਵਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਉਤਰਸ ਪਾਰੋ। ਕਰ ਦਰਸ ਉਤਰੇ ਭੁੱਖ। ਕਰ ਦਰਸ ਉਤਰੇ ਦੁੱਖ। ਕਰ ਦਰਸ ਉਪਜੇ ਸੁਖ। ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਕੜੇ ਹਰੇ ਕਰਾਏ ਰੁੱਖ। ਰੁਖੜੇ ਸੁਕੜੇ ਹਰੇ ਹੋਏ। ਚਰਨੀ ਆਏ ਜੋ ਖਲੋਏ। ਜਗਤ ਅਗਨ ਨਾ ਲਾਗੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਰਿਦੇ ਪਰੋਏ। ਸਾਚਾ ਨਾਮ ਰਸਨਾ ਗੀਤ। ਮਿਲੇ ਪ੍ਰਭ ਅਬਿਨਾਸ਼ੀ ਸਾਚਾ ਮੀਤ। ਦਿਵਸ ਰੈਣ ਸਦ ਰਾਖੋ ਚੀਤ। ਹਰਿ ਹਿਰਦੇ ਵਸੇ ਪਰਖੇ ਨੀਤ। ਕਲਜੁਗ ਅਵਧ ਗਈ ਬੀਤ। ਪ੍ਰਭ ਚਰਨ ਨਾ ਲਾਗੀ ਪ੍ਰੀਤ। ਢਹਿ ਢੇਰੀ ਹੋ ਜਾਣਾ ਜਿਉਂ ਬਾਲੂ ਦੀ ਭੀਤ। ਬਿਨ ਗੁਰ ਪੂਰੇ ਕਿਸੇ ਨਾ ਪਾਰ ਲੰਘਾਵਣਾ, ਨਾ ਕਾਇਆ ਹੋਵੇ ਸੀਤ। ਸਾਚਾ ਸ਼ਬਦ ਗਿਆਨ ਨਾ ਕਿਸੇ ਦਵਾਵਣਾ, ਨਾ ਹੋਏ ਆਤਮ ਅਤੀਤ। ਆਤਮ ਤ੍ਰਿਖਾ ਨਾ ਕੋਈ ਬੁਝਾਵਣਾ, ਨਾ ਧੀਰਜ ਹੋਵੇ ਨੀਤ। ਦੀਪਕ ਜੋਤੀ ਨਾ ਕਿਸੇ ਜਗਾਵਣਾ, ਏਕਾ ਪ੍ਰਭ ਸਾਚੇ ਦੀ ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖਾਂ ਘਰ ਆਇਆ ਸਚਾ ਮੀਤ। ਦਰਸ ਕਰਨਾ ਹਰਿ ਤਰਸ ਕਰਨਾ। ਅੰਮ੍ਰਿਤ ਮੇਘ ਬਰਸਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਨਾ। ਉਤਰੇ ਪਾਰ ਜਨ ਆਏ ਦਵਾਰ। ਦੁੱਖ ਰੋਗ ਦਲਿਦਰ ਪ੍ਰਭ ਦਏ ਨਿਵਾਰ। ਆਪਣੇ ਰੰਗ ਰੰਗੇ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁਖਿਆਂ ਆਪੇ ਪਾਵੇ ਸਾਰ। ਦੁੱਖੀਏ ਜੀਵ ਦਰ ਬਿਲਲਾਏ। ਬਿਨ ਗੁਰ ਪੂਰੇ ਕਵਣ ਪਾਰ ਲਗਾਏ। ਏਕਾ ਏਕ ਬੰਦੀ ਛੋੜ ਆਪ ਅਖਵਾਏ। ਏਕਾ ਰਾਖੋ ਸਾਚਾ ਸੰਗ, ਚਰਨ ਪ੍ਰੀਤੀ ਤੋੜ ਨਿਭਾਏ। ਆਪੇ ਕਰੇ ਬੁੱਧ ਬਬੇਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾਂਹੇ। ਗੋਪਾਲ ਮੁਰਾਰੀ ਹਰਿ ਜੂ ਤਾਰੇ। ਜੋ ਜਨ ਆਇਣ ਚਲ ਦਵਾਰੇ। ਪ੍ਰਭ ਅਬਿਨਾਸ਼ੀ ਦਰਸ ਪਾਇਨ ਜੋਤ ਸਰੂਪੀ ਖੇਲ ਅਪਾਰੇ। ਸਾਚੀ ਜੋਤ ਮਾਤ ਪ੍ਰਕਾਸ਼ੇ, ਅਚਰਜ ਖੇਲ ਕਰੇ ਕਲ ਭਾਰੇ। ਸਰਬ ਘਟਾਂ ਹਰਿ ਘਟ ਵਾਸੀ, ਗੁਰਮੁਖ ਵਿਰਲਾ ਕਰੇ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਨਰਾਇਣ ਨਰ ਅਵਤਾਰੇ। ਗੁਰ ਚਰਨ ਜੋ ਕਰੇ ਪਿਆਰਾ। ਸਾਚਾ ਦੇਵੇ ਨਾਮ ਅਧਾਰਾ। ਆਤਮ ਦੇਵੇ ਸ਼ਬਦ ਖੁਮਾਰਾ। ਸੋਹੰ ਸਾਚਾ ਸਚ ਭੰਡਾਰਾ। ਗੁਰਮੁਖ ਸਾਚਾ ਕਰੇ ਵਪਾਰਾ। ਦੇਵਣਹਾਰ ਇਕ ਦਾਤਾਰਾ। ਆਓ ਮੰਗੋ ਆਤਮ ਰੰਗੋ, ਪ੍ਰਭ ਆਤਮ ਦੇਵੇ ਖੋਲ੍ਹ ਕਵਾੜਾ। ਗੁਰਮੁਖ ਸਾਚੇ ਪਾਰ ਲੰਘੋ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਪਜਾਏ ਸਾਚਾ ਲਾੜਾ। ਸੋਹੰ ਤੇਰਾ ਸਤਿ ਵਰਤਾਰਾ। ਚਾਰ ਵਰਨ ਬਣਾਏ ਇਕ ਸਰਦਾਰਾ। ਊਚ ਨੀਚ ਦੇ ਵਿਚ ਪਸਾਰਾ। ਏੇਕਾ ਦੇਵੇ ਜੋਤ ਏਕਾ ਸ਼ਬਦ ਅਪਰ ਅਪਾਰਾ। ਦਰ ਦਰ ਘਰ ਘਰ ਹੋਏ ਜੈ ਜੈਕਾਰਾ। ਸੋਹੰ ਤੇਰਾ ਸਾਚਾ ਵੱਜੇ ਡੰਕ ਡਫਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸੋਹੰ ਤੇਰਾ ਸਾਚਾ ਰਾਗ। ਪ੍ਰਭ ਅਬਿਨਾਸ਼ੀ ਪਕੜੇ ਤੇਰੀ ਵਾਗ। ਗੁਰਮੁਖ ਕੰਨ ਸੁਣਾਵੇ ਹੰਸ ਬਣਾਵੇ ਕਾਗ। ਤੇਰਾ ਬੰਨ੍ਹ ਵਖਾਏ ਬੇੜਾ, ਆਤਮ ਬੁਝਾਏ ਆਗ। ਆਤਮ ਅੰਧੇਰ ਗਵਾਏ, ਆਤਮ ਦੀਪ ਕਰੇ ਪ੍ਰਕਾਸ਼। ਸੋਹੰ ਸਾਚਾ ਚੰਨ ਚੜ੍ਹਾਏ ਸਾਚਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਰੱਖੇ ਵਾਸ। ਸੋਹੰ ਤੇਰੀ ਸਚ ਸਿਕਦਾਰੀ। ਚਾਰ ਵਰਨ ਹੋਏ ਪਨਿਹਾਰੀ। ਦੇਵੇ ਵਰ ਗਿਰਧਾਰੀ ਨਰਾਇਣ ਨਰ ਨਰ ਅਵਤਾਰੀ। ਪਾਰਬ੍ਰਹਮ ਮਾਤ ਜੋਤ ਧਰ, ਕਰੇ ਖੇਲ ਅਪਰ ਅਪਾਰੀ। ਉਤਰੇ ਪਾਰ ਜੋ ਜਨ ਆਏ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਕਾਹਨਾ ਕ੍ਰਿਸ਼ਨਾ ਰਾਮ ਮੁਰਾਰੀ। ਕਾਹਨਾ ਕ੍ਰਿਸ਼ਨਾ ਮਾਧਵ ਮਾਧੋ। ਪ੍ਰਭ ਅਬਿਨਾਸ਼ੀ ਸਾਚਾ ਲਾਧੋ। ਮਾਤ ਜੋਤ ਪ੍ਰਗਟਾਏ ਬੋਧ ਅਗਾਧੋ। ਏਕਾ ਸ਼ਬਦ ਉਪਜਾਵੇ ਨਾਦਵ ਨਾਦੋ। ਆਪ ਸੁਣਾਏ ਤੀਨ ਲੋਕ ਖੰਡ ਬ੍ਰਹਿਮੰਡ ਬ੍ਰਹਿਮਾਦੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਿਲਿਆ ਸਾਚਾ ਮਾਧੋ। ਮੋਹਣ ਮਾਧਵ ਕ੍ਰਿਸ਼ਨ ਮੁਰਾਰੀ। ਕਲ ਜੋਤ ਪ੍ਰਗਟਾਏ ਜੋਤ ਸਰੂਪੀ ਜਾਮਾ ਧਾਰੀ। ਆਪ ਆਪਣੇ ਵਿਚ ਸਮਾਵੇ। ਕਿਆ ਕੋਈ ਵੇਖੇ ਜੀਵ ਗਵਾਰੀ। ਗੁਰਮੁਖ ਸਾਚੇ ਬੂਝ ਬੁਝਾਏ ਜੋ ਜਨ ਆਏ ਚਲ ਦਵਾਰੀ। ਆਤਮ ਭੇਵ ਗੂਝ ਖੁਲ੍ਹਾਏ ਜੋ ਜਨ ਆਏ ਚਲ ਦਰਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਕਾਹਨ ਘਨਈਆ ਰਾਮ ਰਮਈਆ। ਕਲਜੁਗ ਭੇਸ ਵਟਈਆ। ਸ੍ਰਿਸ਼ਟ ਸਬਾਈ ਆਪ ਭੁਲਈਆ। ਸੋਹੰ ਚਲਾਏ ਸਾਚੀ ਨਈਆ। ਸੰਸਾਰ ਸਾਗਰ ਦੇ ਵਿਚ ਰਖਈਆ। ਚਾਰ ਵਰਨ ਏਕਾ ਪੂਰ ਕਰਈਆ। ਏਕਾ ਨਾਮ ਵੰਞ ਮੁਹਾਣਾ ਪ੍ਰਭ ਸਾਚਾ ਨਾਮ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਚਾਰ ਵਰਨ ਏਕਾ ਜ਼ਾਤੀ। ਚਾਰ ਵਰਨ ਏਕਾ ਦਾਤੀ। ਚਾਰ ਵਰਨ ਇਕ ਕਰਾਏ ਭੈਣ ਭਰਾਤੀ। ਚਾਰ ਵਰਨ ਸੋਹੰ ਦੇਵੇ ਏਕਾ ਦਾਨ ਹਰਿ ਵਡ ਵਡ ਦਾਤਨ ਦਾਤੀ। ਏਕਾ ਸ਼ਬਦ ਝੋਲੀ ਪਾੲ,ੇ ਗੁਰਮੁਖ ਸਾਚਾ ਰਸਨਾ ਗਾਏ, ਪ੍ਰਭ ਅਬਿਨਾਸ਼ੀ ਦੀਪਕ ਜੋਤ ਜਗਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਈ, ਚਾਰ ਕੁੰਟ ਊਚ ਨੀਚ ਨਾ ਕੋਈ ਜਾਣੇ ਜਾਤੀ। ਚਾਰ ਵਰਨ ਚਾਰ ਕੁੰਟ ਇਕ ਦਵਾਰ। ਏਕਾ ਏਕ ਕਰੇ ਸੰਸਾਰ। ਏਕਾ ਦੂਆ ਦੇਵੇ ਨਿਵਾਰ। ਤੀਜਾ ਚੌਥਾ ਹੋਏ ਪਾਰ। ਏਕਾ ਰੰਗ ਰੰਗੇ ਕਰਤਾਰ। ਸੋਹੰ ਦੇਵੇ ਸਾਚੀ ਧਾਰ। ਵਰਤੇ ਵਰਤਾਵੇ ਵਿਚ ਸੰਸਾਰ। ਆਪੇ ਕਰੇ ਸਚ ਵਿਹਾਰ। ਕਲਜੁਗ ਹੋਇਆ ਅੰਤ ਖੁਆਰ। ਬੇਮੁਖਾਂ ਆਈ ਹਾਰ। ਪ੍ਰਭ ਅਬਿਨਾਸ਼ ਗਏ ਵਿਸਾਰ। ਮਦਿਰਾ ਮਾਸੀ ਦੁਸ਼ਟ ਦੁਰਾਚਾਰ। ਆਤਮ ਵਸਿਆ ਸਰਬ ਹੰਕਾਰ। ਰਾਮ ਰਮਈਆ ਨਾ ਰਿਹਾ ਕੋਈ ਵਿਚਾਰ। ਕਾਹਨ ਘਨਈਆ ਭੇਸ ਸਰਬ ਸੰਸਾਰ। ਝੂਠਾ ਭੇਖ ਵਟਾਇਆ, ਦਰ ਦਰ ਫਿਰਨ ਭਿਖਾਰ। ਪ੍ਰਭ ਅਬਿਨਾਸ਼ੀ ਸਾਰ ਨਾ ਪਾਇਆ। ਮਾਤ ਜੋਤ ਧਰੇ ਲਏ ਅਵਤਾਰ। ਕਲਜੁਗ ਅੰਤਮ ਅੰਤ ਮੁਕਈਆ, ਕੋਈ ਨਾ ਜਾਣੇ ਪ੍ਰਭ ਦੀ ਸਾਰ। ਸਤਿਜੁਗ ਸਾਚਾ ਮਾਰਗ ਲਈਆ, ਪਹਿਲੀ ਮਾਘ ਕਰੇ ਵਿਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਚਾਰ ਵਰਨ ਇਕ ਜੋਗ। ਵਾਰ ਵਰਨ ਏਕਾ ਭੋਗ। ਚਾਰ ਵਰਨ ਆ ਮਿਟਾਏ ਹਉਮੇ ਰੋਗ। ਚਾਰ ਵਰਨ ਏਕਾ ਘਰ ਇਕ ਸੰਜੋਗ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਕਟਾਏ ਆਤਮ ਰੋਗ। ਚਾਰ ਵਰਨ ਏਕਾ ਸਿੱਖ। ਚਾਰ ਵਰਨ ਏਕਾ ਭਿੱਖ। ਚਾਰ ਵਰਨ ਏਕਾ ਸੁਖ। ਚਾਰ ਵਰਨ ਏਕਾ ਦੁੱਖ। ਚਾਰ ਵਰਨ ਏਕਾ ਰੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਕਰਾਏ ਸਤਿਜੁਗ ਸਾਚਾ ਲਾਏ ਆਪ ਮਿਟਾਏ ਤ੍ਰਿਸ਼ਨਾ ਭੁੱਖ। ਚਾਰ ਵਰਨ ਏਕਾ ਘਰ। ਚਾਰ ਵਰਨ ਏਕਾ ਦਰ। ਚਾਰ ਵਰਨ ਏਕਾ ਸਰਨ। ਚਾਰ ਵਰਨ ਏਕਾ ਚੁੱਕੇ ਡਰ। ਚਾਰ ਵਰਨ ਏਕਾ ਮਿਲਿਆ ਸਾਚਾ ਹਰਿ। ਚਾਰ ਵਰਨ ਘਨਕਪੁਰ ਵਾਸੀ ਚਰਨ ਲਾਗ ਜਾਏ ਤਰ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਕਿਰਪਾ ਜਾਏ ਕਰ। ਚਾਰ ਵਰਨ ਏਕਾ ਰੰਗ। ਚਾਰ ਵਰਨ ਏਕਾ ਸੰਗ। ਚਾਰ ਵਰਨ ਏਕਾ ਮੰਗ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ। ਚਾਰ ਵਰਨ ਇਕ ਦਾਤਾਰਾ। ਚਾਰ ਵਰਨ ਇਕ ਸਰਕਾਰਾ। ਚਾਰ ਵਰਨ ਏਕਾ ਏਕ ਹੁਕਮ ਪਿਆਰਾ। ਚਾਰ ਵਰਨ ਏਕਾ ਝੰਡਾ ਝੁੱਲੇ ਤੇਰੇ ਸੀਸ ਛਤਰ ਝੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸ਼ਬਦ ਅਧਾਰਾ। ਚਾਰ ਵਰਨ ਇਕ ਧਾਰ। ਚਾਰ ਵਰਨ ਇਕ ਵਿਹਾਰ। ਚਾਰ ਵਰਨ ਏਕਾ ਯਾਰ। ਚਾਰ ਵਰਨ ਇਕ ਭਤਾਰ। ਚਾਰ ਵਰਨ ਏਕਾ ਕੰਤ ਪ੍ਰਭ ਸਾਚਾ ਕਰ ਪਿਆਰ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਾਚੀ ਜੋਤ ਕਰੇ ਅਕਾਰ। ਚਾਰ ਵਰਨ ਏਕਾ ਜੋਤੀ। ਚਾਰ ਵਰਨ ਮਾਣਕ ਮੋਤੀ। ਚਾਰ ਵਰਨ ਦੁਰਮਤ ਮੈਲ ਪ੍ਰਭ ਸਾਚੇ ਧੋਤੀ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਜਗਾਏ ਏਕਾ ਜੋਤੀ। ਚਾਰ ਵਰਨ ਏਕਾ ਰੀਤਾ। ਚਾਰ ਵਰਨ ਏਕਾ ਮੀਤਾ। ਚਾਰ ਵਰਨ ਏਕਾ ਦੇਵੇ ਚਰਨ ਪ੍ਰੀਤਾ। ਚਾਰ ਵਰਨ ਖੁੱਲ੍ਹੇ ਹਰਨ ਫਰਨ ਪ੍ਰਭ ਅਬਿਨਾਸ਼ੀ ਦੀਤਾ। ਚਾਰ ਵਰਨ ਜਮ ਕਾ ਚੁੱਕੇ ਡਰਨ, ਨਾਮ ਨਿਧਾਨ ਗੁਰ ਦਰ ਪੀਤਾ। ਚਾਰ ਵਰਨ ਪ੍ਰਭ ਸਾਚੇ ਦੀ ਸਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਾਨਸ ਜਨਮ ਜਾਓ ਜਗ ਜੀਤਾ। ਚਾਰ ਵਰਨ ਏਕਾ ਰਾਮ। ਚਾਰ ਵਰਨ ਏਕਾ ਦਾਮ। ਚਾਰ ਵਰਨ ਏਕਾ ਕੰਮ। ਚਾਰ ਵਰਨ ਏਕਾ ਬ੍ਰਹਮ। ਚਾਰ ਵਰਨ ਏਕਾ ਧਰਮ। ਚਾਰ ਵਰਨ ਏਕਾ ਸ਼ਰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਸਰਨ। ਚਾਰ ਵਰਨ ਏਕਾ ਖਾਣਾ। ਚਾਰ ਵਰਨ ਏਕਾ ਬਾਣਾ। ਚਾਰ ਵਰਨ ਏਕਾ ਤਾਣਾ। ਚਾਰ ਵਰਨ ਏਕਾ ਮਾਣਾ। ਚਾਰ ਵਰਨ ਏਕਾ ਏਕ ਪ੍ਰਭ ਅਬਿਨਾਸ਼ੀ ਜਾਣਾ। ਚਾਰ ਵਰਨ ਸੋਹੰ ਚੜ੍ਹਾਏ ਪ੍ਰਭ ਸਚ ਬਬਾਣਾ। ਚਾਰ ਵਰਨ ਏਕਾ ਧਾਮ। ਚਾਰ ਵਰਨ ਏਕਾ ਰਾਮ। ਚਾਰ ਵਰਨ ਏਕਾ ਸ਼ਾਮ। ਚਾਰ ਵਰਨ ਏਕਾ ਜਾਮ। ਚਾਰ ਵਰਨ ਏਕਾ ਕਾਮ। ਚਾਰ ਵਰਨ ਏਕਾ ਨਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਵੇ ਆਤਮ ਦੇਵੇ ਸਾਚਾ ਧਾਮ। ਚਾਰ ਵਰਨ ਏਕਾ ਮਤ। ਚਾਰ ਵਰਨ ਏਕਾ ਤਤ। ਚਾਰ ਵਰਨ ਏਕਾ ਯਤ। ਚਾਰ ਵਰਨ ਏਕਾ ਸਤਿ। ਚਾਰ ਵਰਨ ਏਕਾ ਰਤ। ਚਾਰ ਵਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇ ਸਮਝਾਵੇ ਮਤ। ਚਾਰ ਵਰਨ ਏਕਾ ਰੀਤ। ਚਾਰ ਵਰਨ ਏਕਾ ਪ੍ਰੀਤ। ਚਾਰ ਵਰਨ ਪ੍ਰਭ ਸਾਚਾ ਕਾਇਆ ਕਰੇ ਸੀਤ। ਚਾਰ ਵਰਨ ਆਪੇ ਪੁਣੇ ਕਰੇ ਪਤਿਤ ਪੁਨੀਤ। ਚਾਰ ਵਰਨ ਸੁਣਾਵੇ ਏਕਾ ਸ਼ਬਦ ਸੋਹੰ ਸਾਚਾ ਗੀਤ। ਚਾਰ ਵਰਨ ਪ੍ਰਭ ਅਬਿਨਾਸ਼ੀ ਮਿਲਿਆ ਹਰਿ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਗੁਰਮੁਖ ਸਦ ਗਾਓ ਰਸਨਾ ਗੀਤ। ਗੀਤ ਗੋਬਿੰਦਾ, ਦਰਸ ਦfਖੰਦਾ, ਮਾਣ ਦਵਿੰਦਾ, ਤਾਣ ਰਖੰਦਾ, ਸਦ ਬਖ਼ਸ਼ੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਮਰਦੰਗਾ। ਵਡ ਸੂਰਬੀਰਾ, ਸਰਬ ਭਰਪੂਰਾ, ਏਕਾ ਦੇਵੇ ਸਾਚਾ ਨੂਰਾ। ਸ਼ਬਦ ਉਪਜਾਵੇ ਅਨਾਹਦ ਸਾਚੀ ਤੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਦੀਪ ਜਗਾਏ ਜਗੇ ਜੋਤ ਜਿਉਂ ਕੋਹਤੂਰਾ। ਕੋਹਤੂਰੀ, ਸਾਚੀ ਨੂਰੀ। ਆਪੇ ਕਰੇ ਸਤਿ ਸਰੂਰੀ। ਜੋ ਜਨ ਆਏ ਚਲ ਹਜ਼ੂਰੀ। ਆਸਾ ਮਨਸਾ ਪ੍ਰਭ ਸਾਚੇ ਪੂਰੀ। ਦੁੱਖਾਂ ਸੁੱਖਾਂ ਕਰੇ ਦੂਰੀ। ਆਤਮ ਸੁੱਖਾਂ ਦੇਵੇ ਚੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ ਸਰਬ ਸੁਖ ਪਾਓ। ਉਤਰੇ ਸਗਲ ਵਸੂਰੀ। ਰਸਨਾ ਗਾਓ ਗੁਣ ਗੋਬਿੰਦਾ। ਆਪ ਉਪਜਾਵੇ ਪਰਮਾਨੰਦਾ। ਕਿਉਂ ਗਵਾਇਆ ਨਿਜ਼ਾਨੰਦਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦਾ। ਆਪ ਉਤਾਰੇ ਮਨ ਕੀ ਚਿੰਦਾ। ਜਨ ਭਗਤ ਬਣਾਏ ਸਾਚੀ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਲਗਾਏ ਸੁਰਪਤ ਰਾਜੇ ਇੰਦਾ। ਤ੍ਰੈਲੋਕੀ ਨਾਥਾ, ਸਗਲਾ ਸਾਥਾ, ਸ੍ਰਿਸ਼ਟ ਸਬਾਈ ਆਪ ਚੜ੍ਹਾਏ ਸੋਹੰ ਸਾਚੇ ਰਾਥਾ। ਸੋਹੰ ਸਾਚਾ ਸ਼ਬਦ ਚਲਾਏ ਸਾਚੀ ਗਾਥਾ। ਗੁਰਮੁਖ ਸਾਚਾ ਪਾਰ ਲੰਘਾਏ, ਆਪ ਲਿਖਾਏ ਲੇਖ ਮਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਸਾਥਾ। ਸਗਲਾ ਸੰਗੀ, ਦੇਵੇ ਦਾਨ ਦਾਤ ਜੋ ਦਰ ਮੂਹੋਂ ਮੰਗੀ। ਆਤਮ ਰਹੇ ਨਾ ਕਿਸੇ ਭੁੱਖੀ ਨੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਾ ਸਰਬੰਗੀ। ਸੂਰਬੀਰ ਵਡ ਦਾਤਾਰ। ਦੇਵਣਹਾਰ ਆਪ ਕਰਤਾਰ। ਭਰੇ ਰਹਿਣ ਸਦ ਭੰਡਾਰ। ਸ੍ਰਿਸ਼ਟ ਸਬਾਈ ਹੋਏ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਆਪੇ ਹੋਏ ਤੇਰਾ ਵਰਤਾਰ। ਸਤਿਜੁਗ ਤੇਰਾ ਸਚ ਵਰਤਾਰਾ। ਪ੍ਰਭ ਅਬਿਨਾਸ਼ੀ ਜਾਮਾ ਧਾਰਾ। ਜੋਤ ਸਰੂਪੀ ਖੇਲ ਅਪਾਰਾ। ਸੋਹੰ ਚਲਾਏ ਸ਼ਬਦ ਅਪਾਰਾ। ਆਪ ਉਠਾਏ ਖੰਡਾ ਦੋ ਧਾਰਾ। ਗੁਰਮੁਖਾਂ ਪਾਰ ਕਰਾਵੇ, ਬੇਮੁਖਾਂ ਡੋਬੇ ਵਿਚ ਮੰਞਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਆਪ ਬੰਧਾਏ ਸਾਚੀ ਧਾਰਾ। ਸਤਿਜੁਗ ਤੇਰਾ ਧੀਰ ਧਰਾਵਣਾ। ਕਲਜੁਗ ਤੇਰਾ ਚੀਰ ਲੁਹਾਵਣਾ। ਗੁਰਮੁਖ ਸਾਚੇ ਅੰਮ੍ਰਿਤ ਸਾਚਾ ਸੀਰ ਪਿਆਵਣਾ। ਹਉਮੇ ਵਿਚੋਂ ਪੀੜ ਗਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਵਣਾ। ਕਰਮ ਕਮਾਓ, ਧਰਮ ਰਖਾਓ, ਭਰਮ ਚੁਕਾਓ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਓ। ਸਤਿਜੁਗ ਸਾਚਾ ਮਾਰਗ ਲਾਵਣਾ। ਜੂਠ ਝੂਠ ਸਭ ਨਸ਼ਟ ਕਰਾਵਣਾ। ਸਚ ਸੁੱਚ ਹਰਿ ਆਪ ਵਰਤਾਵਣਾ। ਝੂਠਾ ਭੇਖ ਕੋਈ ਰਹਿਣ ਨਾ ਪਾਵਣਾ। ਵੇਖ ਵੇਖ ਸਰਬ ਸਰਨ ਲਗਾਵਣਾ। ਜੋਤ ਸਰੂਪੀ ਦਰਸ ਦਿਖਾਵਣਾ। ਸਵੱਛ ਸਰੂਪੀ ਨਜ਼ਰੀ ਆਵਣਾ। ਬਿਨ ਰੰਗ ਰੂਪੀ ਆਪਣਾ ਮੇਲ ਮਿਲਾਵਣਾ। ਸਤਿ ਸਰੂਪੀ ਜੋਤੀ ਜੋਤ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਸਾਚਾ ਨਾਮ ਧਰਾਵਣਾ। ਸਤਿਜੁਗ ਸਾਚਾ ਨਾਮ ਧਰਾਏ। ਪਹਿਲੀ ਮਾਘ ਜਨਮ ਦਵਾਏ। ਕਲਜੁਗ ਤੇਰੀ ਔਧ ਵਿਹਾਏ। ਕਲਜੁਗ ਜੀਵ ਫੇਰ ਪਛਤਾਨੇ ਵੇਲਾ ਗਿਆ ਹੱਥ ਨਾ ਆਏ। ਸੋਹੰ ਸਾਚਾ ਨਾਮ ਜਪਾਏ, ਏਕਾ ਸਾਚਾ ਬੀਜ ਬਿਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਪੂਰਨ ਰੀਝ ਆਪ ਕਰਾਏ। ਸਤਿਜੁਗ ਤੇਰਾ ਸਾਚਾ ਰੰਗ। ਗੁਰਮੁਖਾਂ ਪ੍ਰਭ ਦਰ ਮੰਗੀ ਮੰਗ। ਆਪ ਮਿਟਾਏ ਸਰਬ ਭੁੱਖ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੋਣ ਨਾ ਦੇਵੇ ਨੰਗ। ਨਾ ਕੋਈ ਭੁੱਖਾ ਨਾ ਕੋਈ ਨੰਗਾ। ਏਕਾ ਰੰਗ ਸਾਰੇ ਸਤਿਜੁਗ ਤੇਰਾ ਰੰਗਾ। ਪ੍ਰਭ ਅਬਿਨਾਸ਼ੀ ਪੂਰਾ ਦਰ ਏਕਾ ਮੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵਰਤਾਵੇ ਕਰਾਏ ਨਾ ਕੋਈ ਮਾੜਾ ਨਾ ਕੋਈ ਚੰਗਾ। ਗੁਰ ਪ੍ਰਸਾਦਿ ਗੁਰ ਆਪ ਵਰਤਾਏ। ਦੁੱਖਾਂ ਰੋਗਾਂ ਨਾਸ ਕਰਾਏ। ਸਾਚੀ ਭਿਛਿਆ ਨਾਮ ਪਾਏ। ਪੂਰਨ ਇਛਿਆ ਆਪ ਕਰਾਏ। ਦਰ ਘਰ ਸਾਚੇ ਜੋ ਚਲ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਉਮੇ ਸਹਿੰਸਾ ਰੋਗ ਚੁਕਾਵੇ। ਗੁਰ ਸੰਗਤ ਪ੍ਰਭ ਦੇ ਵਡਿਆਈ। ਪ੍ਰਭ ਦਰ ਆਏ ਸੇਵ ਕਮਾਈ। ਸਾਚਾ ਬੇੜਾ ਪ੍ਰਭ ਬੰਨ੍ਹ ਵਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਤੇਰਾ ਦਰਸ਼ਨ ਪਾਈ। ਦਰ ਘਰ ਵੇਖ ਸਿੰਘ ਸਿੰਘ ਬੈਠਾ ਸੇਜ। ਪ੍ਰਭ ਅਬਿਨਾਸ਼ੀ ਆਪ ਵਖਾਏ ਆਪਣਾ ਤੇਜ। ਦਰ ਆਏ ਭੋਗ ਲਗਾਏ ਆਪ ਰਖਾਏ ਤੇਰੀ ਪੈਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੋਜਨ ਭੋਜ ਕਰਾਏ, ਨਾ ਕਰਾਏ ਲੇਹਜ ਫੇਹਜ। ਭੋਜਨ ਭੋਜ ਕਰੇ ਭਗਵਾਨ। ਦਰ ਘਰ ਸਾਚੇ ਸਚ ਪਕਵਾਨ। ਬਿਨ ਗੁਰ ਪੂਰੇ ਭੋਗ ਲਗਾਏ ਕਵਣ ਆਣ। ਦੁੱਖ ਰੋਗ ਸੋਗ ਸਰਬ ਮਿਟ ਜਾਣ। ਭੋਗ ਲੱਗਾ ਤੇਰੇ ਦਰ। ਆਪ ਖੁਲ੍ਹਾਏ ਸਾਚਾ ਦਰ। ਆਪੇ ਜਾਏ ਹਰਿ ਅੰਦਰ ਵੜ। ਪ੍ਰਭ ਅਬਿਨਾਸ਼ੀ ਕਿਰਪਾ ਕਰ। ਆਤਮ ਜੋਤ ਦੇਵੇ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਤੇਰਾ ਆਤਮ ਸਾਚਾ ਸਰ। ਆਤਮ ਸਰ ਆਪ ਖੁਲ੍ਹਾਏ। ਅੰਮ੍ਰਿਤ ਆਤਮ ਸੀਰ ਪਿਲਾਏ। ਏਕਾ ਤੀਰ ਸ਼ਬਦ ਚਲਾਏ। ਬਜ਼ਰ ਕਪਾਟੀ ਚੀਰ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਧੀਰ ਧਰਾਏ। ਏਕਾ ਚੱਲੇ ਤੀਰ ਨਿਸ਼ਾਨਾ। ਮੇਲਾ ਹੋਏ ਭਗਤ ਭਗਵਾਨਾ। ਕਲਜੁਗ ਮਿਟਿਆ ਆਵਣ ਜਾਣਾ। ਪ੍ਰਭ ਅਬਿਨਾਸ਼ੀ ਦਰਸ਼ਨ ਪਾਣਾ। ਦਿਵਸ ਰੈਣ ਰੈਣ ਦਿਵਸ ਪ੍ਰਭ ਸਾਚੇ ਤੇਰੇ ਘਰ ਭਾਗ ਲਗਾਣਾ। ਗੁਰ ਚਰਨ ਲਾਗ ਪ੍ਰਭ ਅਬਿਨਾਸ਼ੀ ਰਸਨਾ ਗਾਣਾ। ਗੁਰਮੁਖ ਸਾਚੇ ਜਾਇਣ ਜਾਗ, ਸੀਤ ਪ੍ਰਸਾਦ ਜਿਸ ਰਸਨਾ ਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਵਰਤਾਣਾ। ਆਪਣੀ ਹੱਥੀਂ ਆਪ ਵਰਤਾਏ। ਗੁਰਮੁਖ ਸਾਚੇ ਆਪ ਜਗਾਏ। ਦੁੱਖ ਰੋਗ ਸਰਬ ਮਿਟਾਏ। ਹਉਮੇ ਰੋਗ ਰਹਿਣ ਨਾ ਪਾਏ। ਦਰਸ ਅਮੋਘ ਆਪ ਦਿਖਾਏ। ਸੋਹੰ ਸਾਚਾ ਜੋਗ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਦਰ ਘਰ ਭਾਗ ਲਗਾਏ। ਭਾਗ ਲਗਾਇਆ ਦਰ ਘਰ ਆਣ। ਕਿਰਪਾ ਕਰੀ ਹਰਿ ਆਪ ਭਗਵਾਨ। ਗੁਰਮੁਖ ਲਾਏ ਸਾਚੇ ਲੇਖੇ ਦਰ ਘਰ ਹੋਏ ਪ੍ਰਵਾਨ। ਸਾਚਾ ਝੁੱਲੇ ਇਕ ਨਿਸ਼ਾਨ। ਦੇਵੇ ਵਡਿਆਈ ਵਾਲੀ ਦੋ ਜਹਾਨ। ਸਾਚਾ ਦਰ ਸਾਚਾ ਘਰ ਜਿਥੇ ਵਸਿਆ ਹਰਿ ਭਗਵਾਨ। ਗੁਰ ਸੰਗਤ ਦਰ ਸੇਵ ਕਮਾਈ। ਪ੍ਰਭ ਅਬਿਨਾਸ਼ੀ ਲੇਖੇ ਲਾਈ। ਦਿਵਸ ਸ਼ੁਧ ਭੰਡਾਰ ਕਰਾਈ। ਦੁੱਖ ਭੁੱਖ ਰਹੇ ਨਾ ਰਾਈ। ਸਾਚਾ ਸੁਖ ਹਰਿ ਉਪਜਾਈ। ਉਜਲ ਮੁਖ ਜਗਤ ਕਰਾਈ। ਮਾਤ ਕੁੱਖ ਸੁਫਲ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਤੇਰੀ ਸੇਵ ਕਮਾਈ। ਉਜਲ ਹੋਈ ਮਾਤ ਕੁੱਖ। ਕਰ ਦਰਸ ਉਤਰੀ ਭੁੱਖ। ਆਤਮ ਰਹੇ ਕੋਈ ਨਾ ਦੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਗੇੜ ਕਟਾਏ, ਗਰਭਵਾਸ ਨਾ ਹੋਏ ਉਲਟਾ ਰੁਖ। ਪ੍ਰਭ ਅਬਿਨਾਸ਼ੀ ਦਇਆ ਕਮਾਵਣਾ। ਗਰਭਵਾਸ ਫੇਰ ਨਾ ਆਵਣਾ। ਲੱਖ ਚੁਰਾਸੀ ਗੇੜ ਮਿਟਾਵਣਾ। ਵੇਲੇ ਅੰਤ ਪ੍ਰਭ ਸਾਚੇ ਦਰਸ ਦਿਖਾਵਣਾ। ਬਾਹੋਂ ਪਕੜ ਗਲੇ ਲਗਾਵਣਾ। ਗੋਦ ਆਪਣੀ ਵਿਚ ਬਿਠਾਵਣਾ। ਧਰਮ ਰਾਏ ਮੂੰਹ ਛੁਪਾਵਣਾ। ਪ੍ਰਭ ਅਬਿਨਾਸ਼ੀ ਸੰਗ ਰਲਾਵਣਾ। ਸਚ ਧਾਮ ਦੇ ਵਿਚ ਬਹਾਵਣਾ। ਆਪ ਮਿਟਾਏ ਆਣਾ ਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਰਮ ਕਮਾਵਣਾ। ਗੁਰਮੁਖ ਤੇਰੀ ਘਾਲ ਥਾਏਂ। ਪ੍ਰਭ ਅਬਿਨਾਸ਼ੀ ਹੋਏ ਸਹਾਏ। ਸਾਚੀ ਲਿਖਤ ਰਿਹਾ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ। ਦਰਗਹਿ ਸਾਚੀ ਧਾਮ ਨਿਆਰਾ। ਏਕਾ ਏਕ ਕਰੇ ਜੋਤ ਅਕਾਰਾ। ਬਿਨ ਬਾਤੀ ਬਿਨ ਤੇਲ ਸੱਚਾ ਦੀਦ ਕਰੇ ਉਜਿਆਰਾ। ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਦਵਾਏ ਤੇਰੇ ਆਏ ਦਰ ਦਵਾਰਾ। ਗੁਰਮੁਖ ਸਾਚਾ ਕਲਜੁਗ ਜਾਗਿਆ। ਪੂਰਨ ਹੋਏ ਕਲਜੁਗ ਭਾਗਿਆ। ਪ੍ਰਭ ਅਬਿਨਾਸ਼ੀ ਆਤਮ ਧੋਇਆ ਦਾਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਜੋ ਜਨ ਸਰਨੀ ਤੇਰੀ ਲਾਗਿਆ। ਸਰਨ ਲਾਗ ਕਰੀ ਸੇਵਾ। ਸੋਹੰ ਦੇਵੇ ਪ੍ਰਭ ਸਾਚਾ ਮੇਵਾ। ਪ੍ਰਭ ਅਬਿਨਾਸ਼ੀ ਵਡ ਦੇਵੀ ਦੇਵਾ। ਸਾਚਾ ਸ਼ਬਦ ਜਪਾਏ ਰਸਨਾ ਜੇਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਾਇਆ ਮੁੰਦਰੀ ਵਿਚ ਲਗਾਏ ਸੋਹੰ ਥੇਵਾ। ਕਾਇਆ ਅੰਦਰ ਆਨ ਬਾਟ। ਆਪ ਖੁਲ੍ਹਾਏ ਬਜ਼ਰ ਕਪਾਟ। ਸੋਹੰ ਸ਼ਬਦ ਰਸਨ ਜਪਾਏ ਆਪ ਚੜ੍ਹਾਏ ਔਖੇ ਘਾਟ। ਅੱਗਾ ਨੇੜੇ ਦਿਸੇ ਵਾਟ। ਪ੍ਰਭ ਅਬਿਨਾਸ਼ੀ ਤੇਰੀ ਆਤਮ ਸੁੱਤਾ, ਤੇਰੀ ਕਾਇਆ ਬਣਾਈ ਖਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਪ੍ਰਕਾਸ਼ ਤੇਰੀ ਵਿਚ ਲਲਾਟੇ। ਏਕਾ ਜੋਤ ਜਗੇ ਲਲਾਟੇ, ਪ੍ਰਭ ਪੂਰਨ ਕਰੇ ਘਾਟੇ। ਬੇਮੁਖਾਂ ਤਨ ਝੂਠੇ ਪਾਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ ਜਸ ਜਨ ਰਸਨਾ ਰਾਟੇ। ਹਰਿ ਅੰਮ੍ਰਿਤ ਮੇਘ ਬਰਸਾਇੰਦਾ। ਕਰ ਕਿਰਪਾ ਪਾਰ ਲੰਘਾਇੰਦਾ। ਦੁੱਖੀਆਂ ਦੁੱਖ ਗਵਾਇੰਦਾ। ਜਿਸ ਰਸਨਾ ਬੂੰਦ ਲਗਾਇੰਦਾ। ਆਤਮ ਤ੍ਰਿਸ਼ਨਾ ਭੁੱਖ ਗਵਾਇੰਦਾ। ਬੱਤੀ ਦੰਦਾਂ ਵਿਚੋਂ ਲਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਰਮ ਕਮਾਇੰਦਾ। ਅੰਮ੍ਰਿਤ ਪੀਵਣਾ ਸਦਾ ਜਗ ਜੀਵਣਾ। ਪ੍ਰਭ ਅਬਿਨਾਸ਼ੀ ਚਰਨੀ ਨੀਵਣਾ। ਤਨ ਪਾਟਾ ਆਪਣਾ ਸੀਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਤੇਰਾ ਜੀਵਣਾ। ਅੰਮ੍ਰਿਤ ਆਤਮ ਸਾਚੀ ਧਾਰ। ਕਰ ਕਿਰਪਾ ਦੇਵੇ ਹਰਿ ਗਿਰਧਾਰ। ਗੁਰ ਸੰਗਤ ਕੀਆ ਚਰਨ ਪਿਆਰ। ਸਚਖੰਡ ਨਿਵਾਸੀ ਮਾਤਲੋਕ ਲਿਆ ਅਵਤਾਰ। ਘਨਕਪੁਰ ਵਾਸੀ ਕਲ ਆਇਆ ਭੇਖ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਰਿਹਾ ਪਸਾਰ। ਗੁਰ ਸੰਗਤ ਗੁਰ ਸੰਗਤ ਏਕਾ ਰੰਗ ਰੰਗਾਏ। ਏਕਾ ਦੇਵੇ ਨਾਮ ਰੰਗਤ ਘਰ ਸਾਚੇ ਹਰਿ ਵਿਦਾ ਕਰਾਏ। ਕਦੇ ਨਾ ਹੋਏ ਭੁੱਖਾ ਨੰਗਤ, ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਧਰਮ ਸਭ ਲੇਖੇ ਲਾਏ।