Granth 03 Likhat 010: 13 Jeth 2010 Bikarmi Gurmukh Singh de Greh Pind Bhalaipur

੧੩ ਜੇਠ ੨੦੧੦ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ
ਉਲਟੀ ਹੋਈ ਮੱਤ, ਉਲਟੀ ਰੀਤ ਹੈ। ਉਲਟੀ ਹੋਈ ਮੱਤ, ਨਾ ਚਰਨ ਪ੍ਰੀਤ ਹੈ। ਆਪੇ ਪਰਖੇ ਨੀਤ ਹੈ। ਪ੍ਰਭ ਸਾਚਾ ਨੇਤਨ ਨੀਤ ਹੈ। ਆਪੇ ਜਾਣੇ ਜਾਣ ਵਖਾਣੇ, ਸਰਬ ਜੀਆਂ ਦੇ ਵਿਚ ਸਮਾਣੇ, ਜੋ ਕੁਛ ਰਹੀ ਬੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਠੰਡਾ ਸੀਤ ਹੈ। ਹੁਕਮ ਹਕੂਮਤ ਗਈ ਛੂਟ। ਦੋਵੇਂ ਗਏ ਜਗਤ ਨਿਖੁੱਟ। ਆਪੇ ਦੇਵੇ ਜੜ੍ਹ ਪੁੱਟ। ਰਸਨਾ ਰਸ ਜੋ ਲਏ ਲੁੱਟ। ਝੂਠਾ ਜੂਠਾ ਪੀਆ ਘੁੱਟ। ਪ੍ਰਭ ਅਬਿਨਾਸ਼ੀ ਲੜ ਗਿਆ ਛੁਟ। ਧੁਰਦਰਗਾਹੀ ਬਾਹਰ ਕੱਢੇ ਵੇਲੇ ਅੰਤ ਕੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਸ਼ਬਦ ਸੁੱਟ। ਆਤਮ ਅੰਧਾ ਗੁਰ ਬਣਾਇਆ। ਪਾਪੀ ਬੰਦਾ ਸਾਰ ਅਖਵਾਇਆ। ਆਤਮ ਅੰਧਾ ਆਪ ਜਗਾਇਆ। ਆਪ ਆਪਣੇ ਭਾਣੇ ਵਿਚ ਸਮਾਇਆ। ਬਚਨ ਭੁੱਲੇ ਜਗਤ ਰੁੱਲੇ ਝੂਠੇ ਤੋਲ ਤੁੱਲੇ ਝੂਠੀ ਖੇਲ ਹੋਈ ਗੁੱਲੇ ਨਾ ਕੋਈ ਫਲੇ ਨਾ ਕੋਈ ਫੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਪਹਿਲੇ ਬੁੱਲੇ। ਭੁਲ ਭੁਲਾਇਆ ਉਲਟਾ ਰਾਹ ਚਲਾਇਆ। ਹੰਕਾਰ ਵਿਕਾਰ ਵਿਚ ਸਮਾਇਆ। ਝੂਠੀ ਕਾਰ, ਝੂਠਾ ਯਾਰ, ਝੂਠਾ ਵਿਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਬਾਣ ਆਪ ਲਗਾਇਆ। ਝੂਠੇ ਯਾਰ ਯਾਰ ਕੁੜਿਆਰ। ਅੰਧ ਅੰਧਿਆਰੇ ਦੇਵੇ ਡਾਰ। ਨਾ ਕੋਈ ਦਿਸੇ ਪਾਰ ਕਿਨਾਰ। ਜਿਥੇ ਵਸੇ ਸਚ ਭਤਾਰ। ਵੇਲੇ ਅੰਤ ਨਾ ਆਵੇ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਕਰ ਪਿਆਰ। ਝੂਠੀ ਯਾਰੀ ਉਟਾ ਰਾਹ। ਝੂਠੇ ਵਹਿਣ ਦਿਤਾ ਵਹਾ। ਸੱਚੇ ਦਰ ਕੋਈ ਰਹਿਣ ਨਾ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਾਚਾ ਥਾਂ। ਆਤਮ ਵਡ ਵਡ ਹੰਕਾਰ। ਨਾ ਉਠੇ ਕਰਨ ਚਰਨ ਨਿਮਸਕਾਰ। ਪ੍ਰਭ ਅਬਿਨਾਸ਼ੀ ਕੀਆ ਖੇਲ ਅਪਾਰ। ਗੁਰਮੁਖਾਂ ਮਾਣ ਤਾਣ ਰੱਖੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਂਡਾ ਭਰਮ ਦੇ ਨਿਵਾਰ। ਭਾਂਡਾ ਭਰਮ ਪ੍ਰਭ ਦੇਵੇ ਭੰਨ। ਏਕਾ ਕੱਢੇ ਆਤਮ ਜਨ। ਏਕਾ ਤਾਓ ਚੜ੍ਹਾਏ ਤਨ। ਏਕਾ ਨਾਉਂ ਦੇਵੇ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਹਿਣ ਨਾ ਦੇਵੇ ਕੋਈ ਝੂਠਾ ਤਨ। ਤਨ ਮੰਦਰ ਅਗਨ ਵਾਂਗ ਤਪੇ। ਪ੍ਰਭ ਅਬਿਨਾਸ਼ੀ ਜਾਣੇ ਨਾ ਕੋਇ ਮਾਏ ਨਾ ਕੋਈ ਬਾਪੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਬੈਠਾ ਕਿਆ ਕੋਈ ਛੁਪੇ। ਕਿਆ ਕੋਈ ਛੁਪੇ ਛੁਪਾਏ। ਆਪੇ ਫੜ ਲਏ ਉਠਾਏ। ਆਤਮ ਕਿਲ੍ਹਾ ਗੜ੍ਹ ਤੁੜਾਏ। ਝੂਠੀ ਜੜ੍ਹ ਆਪ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਹਰਿ ਵਰਤਾਏ। ਭਾਣਾ ਭਾਵਨਾ ਸਰਬ ਚਲਾਵਣਾ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ ਆਪ ਕਰਾਏ ਆਪਣੇ ਕਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਹੰਕਾਰ ਗਵਾਵਣਾ। ਆਤਮ ਹੰਕਾਰੀ ਆਤਮ ਅੰਧੇ। ਪ੍ਰਭ ਅਬਿਨਾਸ਼ੀ ਆਪੇ ਜਾਣੇ ਚੰਗੇ ਮੰਦੇ। ਜੂਠੇ ਝੂਠੇ ਪਾਪੀ ਗੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਤਮ ਅੰਧੇ। ਆਤਮ ਅੰਧੇ ਹੋਏ ਹੰਕਾਰੀ। ਕਿਆ ਕੋਈ ਕਰੇ ਜੀਵ ਗਵਾਰੀ। ਰਸਨਾ ਲੋਭ ਪਾਪਾਂ ਭਾਰੀ। ਤਿਨਾਂ ਤਾਈਂ ਮਿਲੀ ਸਿਕਦਾਰੀ। ਪੰਜਾਂ ਚੋਰਾਂ ਚੰਗੀ ਯਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਚੇ ਬੈਠਾ ਸਰਬ ਜੀਆਂ ਕਰੇ ਵੇਖ ਵਿਚਾਰੀ। ਆਪੇ ਵੇਖੇ ਆਤਮ ਦਰ। ਏਕਾ ਜੋਤ ਅਵਤਾਰ ਨਰ। ਸਭ ਦੇ ਅੰਦਰ ਰਿਹਾ ਵੜ। ਦਿਵਸ ਰੈਣ ਰੈਣ ਦਿਵਸ ਸਾਚਾ ਲੇਖਾ ਰਿਹਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਧਰ। ਵੇਖ ਵਿਚਾਰੇ, ਭਰਮ ਨਿਵਾਰੇ, ਆਤਮ ਸੁਧਾਰੇ। ਹਉਮੇ ਰੋਗ ਨਾ ਕੋਈ ਵਿਚਾਰੇ। ਗੁਰ ਗੋਬਿੰਦ ਦੋਏ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲੇਖ ਲਿਖਾਰੇ। ਆਤਮ ਲੇਖਾ ਇਕ ਲਿਖਾਵਣਾ। ਗੁਰਮੁਖ ਸਾਚੇ ਆਪ ਨਾਮ ਜਪਾਵਣਾ। ਗੁਰਸਿਖ ਦਰ ਘਰ ਸਾਚੇ ਆਪ ਵਸਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੁਰ ਲੈਣਾ ਵਰ। ਸਾਚਾ ਸੀਸ ਛਤਰ ਝੁਲਾਵਣਾ। ਗੁਰ ਗੋਬਿੰਦ ਏਕਾ ਦਰ। ਗੁਰ ਗੋਬਿੰਦ ਏਕਾ ਘਰ। ਗੁਰ ਗੋਬਿੰਦ ਏਕਾ ਸਰ। ਗੁਰ ਗੋਬਿੰਦ ਲੈਣਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਜੂਠਾ ਰਹੇ ਨਾ ਤੇਰੇ ਦਰ। ਝੂਠੀ ਮਾਇਆ, ਝੂਠੀ ਛਾਇਆ। ਝੂਠੇ ਧੰਦੇ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਇਆ। ਕਿਆ ਕੋਈ ਫੜੇ ਕਿਆ ਕੋਈ ਖੜੇ, ਕਿਆ ਕੋਈ ਅੜੇ। ਆਪੇ ਆਪ ਕਰਾਏ ਜੋ ਮਨ ਮੰਨੇ। ਕਰੇ ਕਰਾਏ ਜੋ ਮਨ ਭਾਏ। ਆਪੇ ਚਲੇ ਆਪਣੀ ਰਜਾਏ। ਲਹਿਣੇਦਾਰ ਆਪ ਅਖਵਾਏ। ਦੇਵਣਹਾਰ ਸ੍ਰਿਸ਼ਟ ਸਬਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਾਚ ਨਿਆਂ ਕਰਾਏ। ਸਾਚਾ ਨਾਉਂ ਸਾਚਾ ਲੇਖਾ ਸਾਚਾ ਭੇਖਾ, ਧੁਰ ਦਰਗਾਹੇ ਕੱਢੇ ਭਰਮ ਭੁਲੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਖਾ। ਧੀਰਜ ਧਰਮ ਤਤ ਗਿਆਨ। ਝੂਠੀ ਮੱਤ ਹੋਈ ਕਿਉਂ ਭੁੱਲਾ ਬਣ ਅੰਞਾਣ। ਪ੍ਰਭ ਅਬਿਨਾਸ਼ੀ ਨਾ ਸਕੇ ਪਛਾਣ। ਊਚ ਨੀਚ ਇਕ ਅਸਥਾਨ। ਸੂਚੋ ਸੂਚ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਾਵਣਾ। ਸਚ ਦਰਬਾਰ ਸਾਚਾ ਆਸਣ। ਆਏ ਬੈਠਾ ਸਾਚੇ ਆਸਣ। ਆਪੇ ਬੈਠਾ ਜੋਤ ਪ੍ਰਕਾਸ਼ਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਕਰੇ ਸਰਬ ਵਿਨਾਸਣ। ਜਗਤ ਰੀਤੀ ਸਤਿ ਹੈ, ਗੁਰ ਚਰਨ ਕਰੋ ਪਿਆਰ। ਜਗਤ ਰੀਤੀ ਸਤਿ ਹੈ, ਹੋਏ ਝੂਠਾ ਜਨਮ ਖੁਆਰ। ਜਗਤ ਰੀਤੀ ਇਕ ਸਤਿ ਹੈ, ਕਰ ਦਰਸ ਪਾਰਬ੍ਰਹਮ ਪੂਰਨ ਹਰਿ ਅਵਤਾਰ। ਜਗਤ ਰੀਤੀ ਸਤਿ ਹੈ, ਸਾਚਾ ਨਾਮ ਰਸਨ ਉਚਾਰ। ਜਗਤ ਰੀਤੀ ਸਤਿ ਹੈ, ਜੂਠ ਝੂਠ ਦੇਵੇ ਨਿਵਾਰ। ਜਗਤ ਰੀਤੀ ਸਤਿ ਹੈ, ਨਾਮ ਮਜੀਠ ਲਏ ਗੁਰ ਦਰਬਾਰ। ਜਗਤ ਰੀਤੀ ਸਤਿ ਹੈ, ਕਰ ਦਰਸ ਹਰਿ ਜਾਏ ਤਰ ਉਤਰੇ ਪਾਰ। ਜਗਤ ਰੀਤੀ ਸਤਿ ਹੈ, ਚਰਨ ਕਵਲ ਕਵਲ ਦਰ ਸੀਸ ਮਿਲੇ ਜਗਦੀਸ਼ ਆਤਮ ਹੋਏ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ਼ਨ ਦੇਵੇ ਅਗੰਮ ਅਪਾਰ। ਜਗਤ ਰੀਤੀ ਇਕ ਸਚ ਹੈ, ਸਾਚਾ ਦੇਵੇ ਚਰਨ ਪਿਆਰੋ। ਜਗਤ ਰੀਤੀ ਸਤਿ ਹੈ, ਪੂਰੇ ਗੁਰ ਸਦ ਨਿਮਸਕਾਰੋ। ਜਗਤ ਰੀਤੀ ਸਤਿ ਹੈ, ਝੂਠੇ ਧੰਦੇ ਜਗਤ ਵਿਹਾਰੋ। ਜਗਤ ਰੀਤੀ ਸਤਿ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਸਚ ਦਰਬਾਰੋ। ਜਗਤ ਰੀਤੀ ਸਤਿ ਹੈ, ਸਾਚਾ ਹਰਿ ਦਰਬਾਰਾ। ਜਗਤ ਰੀਤੀ ਇਕ ਸਤਿ ਹੈ, ਜੋਤ ਸਰੂਪੀ ਹਰਿ ਨਿਰੰਕਾਰਾ। ਜਗਤ ਰੀਤੀ ਸਤਿ ਹੈ, ਕਰ ਦਰਸ ਆਏ ਗੁਰ ਚਰਨ ਦਵਾਰਾ। ਜਗਤ ਰੀਤੀ ਸਤਿ ਹੈ, ਮਾਨਸ ਜਨਮ ਉਤਰਸ ਪਾਰਾ। ਜਗਤ ਰੀਤੀ ਸਤਿ ਹੈ, ਅੰਤਮ ਦੇਵੇ ਹਰਿ ਸਾਚਾ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਏ ਚਲ ਦਵਾਰਾ। ਜਗਤ ਪ੍ਰੀਤੀ ਸਚ ਰੀਤ ਹੈ, ਕਿਉਂ ਭੁੁਲਿਓ ਜੀਵ ਗਵਾਰਿਆ। ਜਗਤ ਪ੍ਰੀਤੀ ਸਚ ਰੀਤ ਹੈ, ਗੁਰ ਗੋਬਿੰਦ ਸੁਹਣ ਇਕ ਦਵਾਰਿਆ। ਜਗਤ ਪ੍ਰੀਤੀ ਸਤਿ ਹੈ, ਬਲ ਬਲ ਜਾਓ ਸਦ ਬਲਹਾਰਿਆ। ਜਗਤ ਰੀਤੀ ਸਤਿ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਖੇਲ ਕਿਉਂ ਵਕਤ ਗਵਾ ਰਿਹਾ। ਵਡ ਭੰਡਾਰਾ ਗੁਰ ਹਜ਼ੂਰਿਆ। ਪ੍ਰਭ ਦੁੱਖਾਂ ਭੁੱਖਾਂ ਕਰੇ ਦੂਰਿਆ। ਸਾਚਾ ਸੁਖ ਸਹਿਜ ਸਬੂਰੀਆ। ਹਰਿ ਆਸਾ ਮਨਸਾ ਪੂਰੀਆ। ਆਪ ਕੱਟੇ ਜਗਤ ਮਜ਼ਬੂਰੀਆ। ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰਿਆ। ਪ੍ਰਭ ਸਾਚਾ ਫੇਰ ਸੁਣਾ ਰਿਹਾ, ਜੋ ਨਾ ਭੁੱਲ ਬਣ ਗਰੂਰੀਆ। ਸਾਚੀ ਬਣਤ ਫੇਰ ਬਣਾ ਰਿਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਰ ਹਜ਼ੂਰੀਆ। ਸਚ ਵਸਤ ਗੁਰ ਅੱਗੇ ਟਿਕਾਈ, । ਦੁੱਖ ਭੁੱਖ ਹਰਿ ਦੇ ਮਿਟਾਈ। ਸਾਚਾ ਸੁਖ ਦੇ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇ ਮਤ ਸਮਝਾਈ। ਏਕਾ ਜਾਣੋ ਹਰਿ ਭਗਵਾਨ। ਦੂਜਾ ਕੋਈ ਨਾ ਵਿਚ ਜਹਾਨ। ਤੀਜਾ ਦਿਸੇ ਨਾ ਕੋਈ ਨਿਸ਼ਾਨ। ਚੌਥਾ ਵੇਖੋ ਏਕ ਬਲੀ ਬਲਵਾਨ। ਪੰਚਮ ਪੰਚ ਮਿਲੇ ਪ੍ਰਵਾਨ। ਅੰਮ੍ਰਿਤ ਆਤਮ ਸਿੰਚ ਪ੍ਰਭ ਸਾਚਾ ਦੇਵੇ ਹਰਿ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਣ। ਸਾਚੇ ਸ਼ਬਦ ਸਚ ਸੰਦੇਸ਼ਾ। ਨਾ ਕੋਈ ਭਰਮ ਨਾ ਭੁਲੇਖਾ। ਅਗਲਾ ਪਿਛਲਾ ਚੁੱਕੇ ਲੇਖਾ। ਨਾ ਕੋਈ ਸਿਖੇ ਨਾ ਸਿਖਾਏ ਨਾ ਕੋਈ ਰਹੇ ਵਿਚ ਭੁਲੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਫੇਰ ਲਿਖਾਏ ਲੇਖਾ। ਸਾਚੇ ਲੇਖ ਫਿਰ ਲਿਖਾਵਣਾ। ਗੁਰ ਪ੍ਰਸਾਦੀ ਭੋਗ ਲਗਾਵਣਾ। ਪੰਚਮ ਪੋਏ ਇਕ ਵਰਤਾਵਣਾ। ਸਾਚਾ ਸਤਿ ਆਤਮ ਤਤ ਸਾਚੀ ਮੱਤ ਨਿਜ ਧੀਰਜ ਹਰਿ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਦੇ ਨਾ ਮਨੋਂ ਭੁਲਾਵਣਾ। ਸਾਚੀ ਵਸਤ ਰੱਖੀ ਹਰਿ ਥਾਰ। ਕਿਰਪਾ ਕਰੇ ਆਪ ਗਿਰਧਾਰ। ਭਰੇ ਰਹਿਣ ਸਦ ਭੰਡਾਰ। ਮਾਤਲੋਕ ਨਾ ਆਵੇ ਹਾਰ। ਏਕਾ ਜੋਤ ਧਰੇ ਕਰਤਾਰ। ਕਰ ਕਿਰਪਾ ਜਾਏ ਤਾਰ। ਪੰਜਾਂ ਬਖ਼ਸ਼ੇ ਇਕ ਪਿਆਰ। ਦੂਤਾਂ ਦੁਸ਼ਟਾਂ ਕਰੇ ਖਵਾਰ। ਜੂਠਾ ਝੂਠਾ ਰਹਿਣ ਨਾ ਪਾਏ ਗੁਰਸਿਖ ਤੇਰੇ ਸਚ ਦਰਬਾਰ। ਚੁਗਲ ਨਿੰਦਕ ਦੁਸ਼ਟ ਦੁਰਾਚਾਰ। ਪ੍ਰਭ ਸਾਚਾ ਕਰੇ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਰਬ ਸਾਰ। ਚੁਗਲੀ ਨਿੰਦਿਆ ਜਗਤ ਬਖੀਲੀ, ਜੋ ਕੋਈ ਆਤਮ ਲਾਵੇ ਤੀਲੀ, ਆਤਮ ਰੱਤ ਪ੍ਰਭ ਸਾਚੇ ਪੀ ਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਖਾਲੀ ਕਰੇ ਪਤੀਲੀ। ਸਾਚੀ ਮੱਤ ਸਚ ਉਪਦੇਸ। ਗੁਰ ਪੂਰੇ ਕੋ ਕਰੋ ਆਦੇਸ। ਪ੍ਰਗਟ ਜੋਤ ਆਏ ਵਿਚ ਮਾਝੇ ਦੇਸ। ਜੋਤ ਸਰੂਪੀ ਧਾਰੇ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕ ਨਰੇਸ਼। ਇਕ ਨਰੇਸ਼ ਇਕ ਨਿਰੰਜਣ। ਪੰਚਾਂ ਦੇਵੇ ਏਕਾ ਮਜਨ। ਆਪੇ ਬਣੇ ਸਾਚਾ ਸੱਜਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਗਾਰੇ ਤੇਰੇ ਵੱਜਣ। ਸ਼ੁਧ ਨਗਾਰਾ ਆਤਮ ਢੋਲ। ਦੂਈ ਦਵੈਤੀ ਪਰਦਾ ਦੇਵੇ ਖੋਲ੍ਹ। ਗੁਰਸਿਖ ਨਾ ਮਾਰੇ ਗੁਰ ਘਰ ਬੋਲ। ਮਹਾਰਾਜ ਸ਼ੇਰ ਸਿੰਘ ਪੰਚਾਂ ਵਸੇ ਸਦਾ ਕੋਲ। ਪੰਚੇ ਵੇਖੋ ਹਰਿ ਹਰਿ ਪੰਚ। ਏਕਾ ਲਾਏ ਆਤਮ ਅੰਚ। ਬੇਮੁਖ ਕਾਇਆ ਕੂੜੀ ਕੰਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਸਿਰ ਆਪ ਸਰਪੰਚ। ਪੰਚਾਂ ਮਿਲਿਆ ਸਾਚਾ ਪੀਰ। ਹੋਏ ਸਹਾਈ ਆਪ ਦਸਤਗੀਰ। ਏਕਾ ਸ਼ਬਦ ਦੇਵੇ ਜਗ ਸਾਚੀ ਧੀਰ। ਪੰਜੇ ਬਣ ਜਾਓ ਸਾਚੇ ਵੀਰ। ਵੇਲਾ ਗਿਆ ਹੱਥ ਨਾ ਆਵਣਾ, ਕਾਹਨੂੰ ਹੋਏ ਲੀਰੋ ਲੀਰ। ਬੇਮੁਖ ਘਰ ਘਰ ਦਰ ਦਰ ਫਿਰਨ ਜਿਉਂ ਭੌਂਦੇ ਭੇਖਧਾਰੀ ਫਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਆਪਣੀ ਹੱਥੀਂ ਆਪ ਪਿਲਾਏ ਸਾਚਾ ਸੀਰ। ਆਪ ਆਪਣੀ ਗੋਦ ਰਖਾਇਆ। ਅੰਮ੍ਰਿਤ ਸਾਚਾ ਸੀਰ ਪਿਲਾਇਆ। ਦਿਵਸ ਰੈਣ ਰੈਣ ਦਿਵਸ ਸਦ ਅੰਗ ਰਖਾਇਆ। ਵੇਲੇ ਅੰਤਮ ਅੰਤ ਝੂਠੇ ਧੰਦੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਧੇ ਦੇ ਸਮਝਾਇਆ। ਆਤਮ ਅੰਧੇ ਨਾ ਭੁੱਲ ਨਿਧਾਨਾ। ਪੰਚਾਂ ਵਾਲੀ ਇਕ ਭਗਵਾਨਾ। ਆਪ ਬਣਾਏ ਆਪਣਾ ਬਾਣਾ। ਆਪੇ ਢਾਹੇ ਕਿਆ ਕੋਈ ਕਰੇ ਜੀਵ ਅੰਞਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਆਪ ਉਗਾਏ ਆਪਣੇ ਵੱਤੇ। ਕਿਆ ਕੋਈ ਦੇਵੇ ਘਰ ਘਰ ਗੁਰ ਦਰ ਮੱਤੇ। ਆਤਮ ਹੋਈ ਜਿਨ੍ਹਾਂ ਤਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਜੋਤ ਸੱਤੇ। ਪੰਚਮ ਜੋਤ ਕਰੇ ਪ੍ਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਪ੍ਰਭ ਅਬਿਨਾਸ਼ੀ ਕਿਉਂ ਭੁੱਲੇ ਪੁਰਖ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਰਾਸ। ਆਪਣੀ ਰਾਸ ਆਪ ਬਣਾਨੇ। ਕਲਜੁਗ ਜੀਵ ਹਰਿ ਭਗਵਾਨੇ। ਇਧਰ ਉਧਰ ਕੀ ਕਿਆ ਕੋਈ ਜਾਣੇ। ਸਾਚੀ ਸੱਧਰ ਹਰਿ ਭਗਵਾਨੇ। ਆਓ ਸੇਵ ਗੁਰ ਚਰਨ ਧਿਆਨੇ। ਮਿਲੇ ਹਰਿ ਆਪ ਭਗਵਾਨੇ। ਨਾ ਕੋਈ ਡੰਨੇ ਨਾ ਕੋਈ ਡਾਨੇ। ਨਾ ਕੋਈ ਮੰਗੇ ਤੈਥੋਂ ਦਾਨੇ। ਪ੍ਰਭ ਅਬਿਨਾਸ਼ੀ ਸਾਚਾ ਪਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਨਿਧ ਘਰ ਉਪਜਾਨੇ। ਨੌਂ ਨਿਧ ਘਰ ਉਪਜਾਣਾ। ਦੁੱਖ ਭੁੱਖ ਦਾ ਰੋਗ ਮਿਟਾਣਾ। ਭਰਮ ਭੁਲੇਖਾ ਦੂਰ ਕਰਾਨਾ। ਸੋਹੰ ਸਾਚਾ ਨਾਮ ਜਪਾਣਾ। ਏਕਾ ਮਾਰਗ ਸ੍ਰਿਸ਼ਟ ਲਗਾਣਾ। ਏਕਾ ਘਰ ਹੋਈ ਦੋ ਰਾਤਾ। ਅੰਦਰ ਵੇਖ ਮਾਰ ਝਾਤਾ। ਪ੍ਰਭ ਅਬਿਨਾਸ਼ੀ ਸਾਚਾ ਨਾਤਾ। ਭੁਲਿਆ ਜੀਵ ਜਿਉਂ ਰੰਡੀ ਕਮਜ਼ਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਲ ਪਛਾਤਾ। ਪੂਰਨ ਗੁਰ ਹਰਿ ਪਛਾਣੋ। ਆਤਮ ਰੱਖ ਇਕ ਧਿਆਨੋ। ਪੰਜਾਂ ਵਿਚ ਪਰਮੇਸ਼ਵਰ ਜਾਣੋ। ਨਿਹਕਲੰਕ ਕਲ ਸਾਚਾ ਮਾਨੋ। ਆਪ ਆਪਣੇ ਰੰਗ ਰੰਗਾਨੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਕਰੇ ਜਗਤ ਪ੍ਰਧਾਨੋ। ਪੰਚਮ ਦੇਵੇ ਹੱਥ ਵਡਿਆਈ। ਪ੍ਰਭ ਅਬਿਨਾਸ਼ੀ ਹੋਏ ਸਹਾਈ। ਏਕਾ ਜੋਤ ਆਪ ਰਘੁਰਾਈ। ਦੇਵਣਹਾਰ ਸਰਬ ਹੈ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਾਟ ਰਹੇ ਨਾ ਰਾਈ। ਸਚ ਹੁਕਮ ਸਚ ਫ਼ਰਮਾਣਾ। ਨਾ ਕੋਈ ਮੇਟੇ ਮੇਟ ਮਿਟਾਣਾ। ਏਕਾ ਹਰਿ ਏਕਾ ਦਰ ਨਿਹਕਲੰਕ ਬਲੀ ਬਲਵਾਨਾ। ਸੋ ਜਨ ਉਧਰੇ ਪਾਰ ਜਿਸ ਹੱਥ ਬੱਧੀ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਬਾਣਾ। ਆਪੇ ਧਾਰਿਆ ਪੀਰ ਪੈਗ਼ੰਬਰ ਨਾ ਕਿਸੇ ਵਿਚਾਰਿਆ। ਕਿਆ ਕੋਈ ਕਰੇ ਕਲਜੁਗ ਜੀਵ ਵਿਚਾਰਿਆ। ਪੰਚਾਂ ਦੇਵੇ ਏਕਾ ਜੋਤ ਸ਼ਬਦ ਅਧਾਰਿਆ। ਏਕਾ ਗੁਰ ਲਿਖਿਆ ਧੁਰ ਦੇਵੇ ਨਾਮ ਸ਼ਬਦ ਗਿਰਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਹਰਿ ਆਪ ਬਣਵਾ ਰਿਹਾ। ਪੰਚਮ ਹੋਏ ਆਪ ਰਖਵਾਲੀ। ਪੰਚਮ ਦਿਵਸ ਰੈਣ ਹਰਿ ਬਣਿਆ ਪਾਲੀ। ਸ੍ਰਿਸ਼ਟ ਸਬਾਈ ਫੜ ਉਠਾ ਲੀ। ਆਪ ਆਪਣੀ ਸੇਵਾ ਲਾ ਲੀ। ਕੋਈ ਭੰਡਾਰਾ ਨਾ ਰਹੇ ਖਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਦਾਤਾਰ ਸੱਚੀ ਸਰਕਾਰ ਦੋ ਜਹਾਨਾਂ ਵਾਲੀ। ਸਾਚਾ ਹਰਿ ਨਰ ਨਿਰੰਜਣ ਆਇਆ। ਸਾਚਾ ਖੇਲ ਆਪ ਖਿਲਾਇਆ। ਸਾਚਾ ਹਰਿ ਮੇਲ ਮਿਲਾਇਆ। ਸੰਤ ਜਨਾ ਹਰਿ ਹਿਰਦੇ ਵਸਾਇਆ। ਸੰਤ ਮਨੀ ਸਿੰਘ ਨਾਮ ਵਡਿਆਇਆ। ਸਤਿਜੁਗ ਸਾਚੇ ਮਾਣ ਦਵਾਇਆ। ਸਤਿਗੁਰ ਪੂਰਾ ਆਪ ਬਣਾਇਆ। ਪੂਰਨ ਜੋਤ ਧਰੇ ਹਰਿ ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਸਰਨ ਲਿਖਾਇਆ। ਭਰਮ ਭੁਲੇਖਾ ਕੋਈ ਰਹਿਣ ਨਾ ਪਾਇਆ। ਭੈਣ ਭਾਈ ਨਾ ਕੋਈ ਭੇੜ ਭਿੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਬੈਠ ਵਿਚ ਦਰਬਾਰ ਲਿਖਾਇਆ। ਸਤਿਜੁਗ ਸਾਚੇ ਸਚ ਵਡਿਆਈ। ਗੁਰ ਗੱਦੀ ਦੀ ਨੀਂਹ ਰਖਾਈ। ਨਿਹਕਲੰਕ ਤੇਰੀ ਸਾਚੀ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਧਰਾਈ। ਏਕਾ ਜੋਤ ਗੁਰਸਿਖ ਨਾਗਰ। ਗੁਰਮੁਖਾਂ ਕਰੇ ਕਰਮ ਉਜਾਗਰ। ਆਤਮ ਭਰੀ ਸੱਚੀ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਉਤੇ ਸੋਹੰ ਚਾਦਰ। ਸੱਚੀ ਚਾਦਰ ਸਚ ਚੰਦੋਆ। ਪ੍ਰਭ ਅਬਿਨਾਸ਼ੀ ਸਾਚਾ ਚੋਆ। ਦਰ ਦਵਾਰੇ ਆਣ ਖਲੋਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੀਜ ਵਿਚ ਮਾਤ ਦੇ ਬੋਇਆ। ਬੀਜ ਬੀਜਿਆ ਜਾਏ ਉਗ। ਲੱਗੇ ਭਾਗ ਪਿੰਡ ਬੁੱਗ। ਦੇਵੇ ਵਡਿਆਈ ਚਾਰ ਯੁਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਖ ਰਖਾਏ ਸਗਲੀ ਸੁਧ। ਦੂਜੀ ਜੋਤ ਹਰਿ ਭਗਵਾਨੇ। ਸਿੰਘ ਮੋਤਾ ਦੇ ਵਿਚ ਟਿਕਾਣੇ। ਦੇਵੇ ਮਾਣ ਚਤੁਰ ਸੁਜਾਣੇ। ਏਕਾ ਰੰਗ ਰੰਗਾਣੇ। ਪੂਰੇ ਗੁਰ ਦੀ ਸਰਨੀ ਲਾਣੇ। ਆਪ ਆਪਣੇ ਥਾਂ ਬਹਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਿਧ ਬਤਾਨੇ। ਏਕਾ ਹੁਕਮ ਮਿਲੇ ਸਰਕਾਰਾ। ਦੂਜਾ ਕਰੋ ਫੇਰ ਵਿਹਾਰਾ। ਤੀਜੋ ਕੋਈ ਨਾ ਦਿਸੇ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚੇ ਲੇਖ ਲਿਖਾਰਾ। ਪੰਜ ਦੀਪਕ ਉਜਿਆਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰਿਆ। ਸਤਿਗੁਰ ਮਨੀ ਸਿੰਘ ਚਰਨ ਨਿਮਸਕਾਰ ਬਲ ਬਲ ਬਲ ਜਾਓ ਬਲਿਹਾਰਿਆ। ਭੁੱਲ ਭੁੱਲ ਕਿਉਂ ਵਕਤ ਵਿਹਾ ਰਿਹਾ। ਵੇਲਾ ਹੱਥ ਨਾ ਆਵਣਾ ਦੂਜੀ ਵਾਰਿਆ। ਸਾਚੇ ਲੇਖ ਸਾਚੇ ਤਖ਼ਤ ਬੈਠ ਲਿਖਾ ਰਿਹਾ। ਭਰਮ ਭੁਲੇਖੇ ਸਰਬ ਗਵਾ ਰਿਹਾ। ਸਾਚੀ ਸ਼ਬਦ ਸੁਰਤ ਪ੍ਰਭ ਸਾਚਾ ਆਪ ਦਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘਆਸਣ ਡੇਰਾ ਲਾ ਸਾਚੇ ਲੇਖ ਲਿਖਾ ਰਿਹਾ। ਸਾਚੀ ਲਿਖਾਏ ਲਿਖਤ ਅਪਾਰੇ। ਊਧਮ ਰਖਾਏ ਵਿਚ ਅੰਧਕਾਰੇ। ਆਪਣਾ ਗਿਆ ਬਚਨ ਹਾਰੇ। ਪ੍ਰਭ ਅਬਿਨਾਸ਼ੀ ਨਾ ਕਰੇ ਪਿਆਰੇ। ਧੀਆਂ ਪੁੱਤਰ ਨਾ ਹਰਿ ਵਿਚਾਰੇ। ਸੋ ਜਨ ਉਧਰਨ ਪਾਰ ਜੋ ਜਨ ਚਰਨ ਨਿਮਸਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਸ਼ਾਮ ਨਾਮ ਦੇਵੇ ਵਡਿਆਈ। ਆਪਣੇ ਰੰਗ ਰੱਵੇ ਹਰਿ ਲਾਈ। ਸਾਚਾ ਸੰਗ ਹਰਿ ਆਪ ਨਿਭਾਈ। ਸੁਰਤ ਸ਼ਬਦ ਹਰਿ ਆਪ ਦਵਾਈ। ਸਾਚੀ ਜੁਗਤ ਹਰਿ ਆਪ ਬਣਾਈ। ਸਤਿਗੁਰ ਸਾਚੇ ਇਕ ਸਰਨਾਈ। ਦੂਜਾ ਥਾਉਂ ਕੋਈ ਨਾਂਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਹੋਵੇ ਆਪ ਸਹਾਈ। ਪੰਚਾਂ ਹੋਇਆ ਏਕਾ ਧਾਗਾ। ਏਕਾ ਸ਼ਬਦ ਏਕਾ ਰਾਗਾ। ਏਕਾ ਏਕ ਆਪਣੇ ਹੱਥ ਰੱਖੀ ਵਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਦੇ ਨਾ ਜਾਣੋ ਸੋਇਆ, ਦਿਵਸ ਰੈਣ ਸਦ ਰਹੇ ਜਾਗਾ। ਸਚ ਵਸਤ ਹਰਿ ਭੋਗ ਲਗਾਈ। ਪੰਚਮ ਵੇਲਾ ਇਕ ਸਹਾਈ। ਇਕੱਠੇ ਬੈਠ ਖਾਓ ਭਾਈ। ਫੇਰ ਵਿਛੋੜਾ ਹੋਏ ਨਾ ਰਾਈ। ਸਾਚੀ ਵਾਗ ਸਤਿਗੁਰ ਮਨੀ ਸਿੰਘ ਤੇਰੇ ਹੱਥ ਫੜਾਈ। ਘਰ ਵਿਚ ਰਹੇ ਨਾ ਕੋਈ ਲੜਾਈ। ਨਾ ਤਾਹਨੇ ਮੇਹਣੇ ਦੇਵੇ ਕੋਈ ਲੋਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਸੱਚੀ ਸਰਨਾਈ। ਪੰਚਾਂ ਦੇਵੇ ਏਕ ਦਾਨ। ਪੰਚਾਂ ਦੇਵੇ ਏਕਾ ਨਾਮ ਰਮਈਆ ਰਾਮ। ਪੰਚਾਂ ਦੇਵੇ ਮਾਣ ਵਿਚ ਜਹਾਨ। ਸਚ ਮਾਰਗ ਜੋ ਚਲ ਜਾਣ। ਦੁੱਖ ਰੋਗ ਸਰਬ ਮਿਟ ਜਾਣ। ਆਤਮ ਭੁੱਲੇ ਨਾ ਰਹੇ ਘਰ ਸ਼ੈਤਾਨ। ਕਿਰਪਾ ਕਰ ਹਰਿ ਸਾਚੇ ਘਰ ਸਾਚੇ ਦਰ ਕਰੇ ਪ੍ਰਵਾਨ। ਪੰਚਾਂ ਪਾਏ ਸਾਚੀ ਸਾਰ। ਆਪੇ ਕਰ ਜਗਤ ਵਿਹਾਰ। ਦੇਵਣਹਾਰ ਇਕ ਦਾਤਾਰ। ਸਾਚਾ ਬੈਠਾ ਵਿਚ ਦਰਬਾਰ। ਪੰਚਾਂ ਦੀਆ ਇਕ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਲੈਣਾ ਰਸਨ ਉਚਾਰ। ਲਬ ਲੋਭ ਆਤਮ ਹੰਕਾਰਾ। ਪ੍ਰਭ ਅਬਿਨਾਸ਼ੀ ਸਾਚੇ ਮਾਰਾ। ਆਪ ਬਹਾਏ ਸਚ ਦਰਬਾਰਾ। ਆਪ ਬੰਧਾਏ ਸਾਚੀ ਧਾਰਾ। ਪੰਚਾਂ ਬਖ਼ਸ਼ੇ ਇਕ ਪਿਆਰਾ। ਹੁਕਮੇ ਅੰਦਰ ਸਭ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਸਤਿ ਸਰੂਪੀ ਵਡ ਵਡ ਭੂਪੀ ਸਿਰ ਸੱਚਾ ਦਸਤਾਰਾ। ਸਚ ਦਸਤਾਰ ਸੀਸ ਸੁਹਾਏ। ਬੀਸ ਇਕੀਸ ਭੇਵ ਚੁਕਾਏ। ਸ੍ਰਿਸ਼ਟ ਸਬਾਈ ਪੀਸ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪ੍ਰੀਤ ਘੰਟੇ ਚੌਬੀਸ ਰਖਾਏ। ਅੱਠੇ ਪਹਿਰ ਪਹਿਰ ਅੱਠ। ਏਕਾ ਦੇਵੇ ਪੰਜਾਂ ਇਕੱਠ। ਏਕਾ ਦੇਵੇ ਸਾਚਾ ਹੱਠ। ਪ੍ਰਭ ਅਬਿਨਾਸ਼ੀ ਆਪ ਬੰਧਾਏ ਸਾਚੀ ਗੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤਾਂ ਪਾਏ ਭੱਠ। ਪੰਚਾਂ ਕਾ ਹਰਿ ਏਕਾ ਗਿਆਤਾ। ਏਕਾ ਪਿਤ ਏਕਾ ਮਾਤਾ। ਏਕਾ ਦੂਆ ਕਿਉਂ ਭੇਵ ਰਖਾਤਾ। ਝੂਠਾ ਜਾਣੋ ਜਗਤ ਕਾ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਸਤ ਅਨੇਕ ਕਰ ਕਿਰਪਾ ਦੇਵੇ ਨਿਹਕਲੰਕ ਸਚ ਜਿਸ ਜਾਤਾ। ਸਾਚਾ ਨਾਤਾ ਜਿਸ ਜਨ ਜਾਤਾ। ਸਰਬ ਬਿਧਾਤਾ ਧਿਆਨ ਧਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਲਾਤਾ। ਸਾਚਾ ਰੰਗ ਦੀਆ ਕਾਹਨਾ। ਸਚ ਤਖ਼ਤ ਸਚ ਸੁਲਤਾਨਾ। ਕੋਈ ਦੀਵਾਨਾ ਕੋਈ ਮਸਤਾਨਾ। ਕੋਈ ਨਾਮ ਰੰਗਾਨਾ ਕੋਈ ਮੰਗ ਦਰ ਨਾਮ ਦਾਨਾ। ਕੋਈ ਮੰਗੇ ਚਰਨ ਧੂੜ ਇਸ਼ਨਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚਾ ਦਾਨਾ। ਸਾਚਾ ਤਖ਼ਤ ਸਾਚਾ ਤਾਜਾ। ਉਪਰ ਬੈਠਾ ਗਰੀਬ ਨਿਵਾਜ਼ਾ। ਸ੍ਰਿਸ਼ਟ ਸਬਾਈ ਜਿਸ ਸਾਜਣ ਸਾਜਾ। ਵਡ ਪਾਤਸ਼ਾਹ ਵਡ ਰਾਜਨ ਰਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਆਪਣੇ ਕਾਜਾ। ਸਚ ਤਖ਼ਤ ਵਡ ਸਿਕਦਾਰੀ। ਸ੍ਰਿਸ਼ਟ ਸਬਾਈ ਜਿਸ ਪਸਾਰੀ। ਅਚਰਜ ਖੇਲ ਕਰੇ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਸਚ ਤਖ਼ਤ ਸਚ ਸਿਕਦਾਰੀ। ਉਤੇ ਬੈਠਾ ਨੈਣ ਮੁਧਾਰੀ। ਤੀਨ ਲੋਕ ਇਕ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਅਪਾਰੀ। ਸਾਚਾ ਤਖ਼ਤ ਚਾਰ ਕੂਟ। ਸਚ ਪੰਗੂੜਾ ਰਿਹਾ ਝੂਟ। ਸ੍ਰਿਸ਼ਟ ਸਬਾਈ ਰਿਹਾ ਕੂਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੜ੍ਹ ਰਿਹਾ ਪੂਟ। ਸਚ ਤਖ਼ਤ ਹਰਿ ਚਰਨ ਛੁਹਾਨਾ। ਪ੍ਰਗਟ ਹੋਏ ਘਨਈਆ ਕਾਹਨਾ। ਸਿੰਘਾਸਣ ਹਰਿ ਆਪ ਸੁਹਾਣਾ। ਗੁਰ ਸੰਗਤ ਹਰਿ ਆਪ ਬਿਰਾਜੇ ਜਿਉਂ ਗੋਪੀਆਂ ਕਾਹਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਹਾਏ ਸਾਚੇ ਥਾਨਾ। ਕਾਹਨ ਘਨਈਆ ਰਾਮ ਮੁਰਾਰੀ। ਸਿੰਘਾਸਣ ਬੈਠਾ ਪੈਰ ਪਸਾਰੀ। ਸ੍ਰਿਸ਼ਟ ਸਬਾਈ ਕੀ ਕਰੇ ਵਿਚਾਰੀ। ਸੁਘੜ ਸਿਆਣਿਆਂ ਕਰੇ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਪਰ ਅਪਾਰੀ। ਸਚ ਸਿੰਘਾਸਣ ਉਪਰ ਗੱਦੀ। ਸ੍ਰਿਸ਼ਟ ਸਬਾਈ ਪ੍ਰਭ ਸਾਚੇ ਬੱਧੀ। ਨੌਂ ਖੰਡ ਪ੍ਰਿਥਮੀ ਹੋਈ ਰੱਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਉਖੇੜਾ ਲਾਏ ਉਪਰ ਸਿੰਘਾਸਣ, ਆਪ ਹਿਲਾਈ ਗੱਦੀ। ਚਾਰ ਕੁੰਟ ਚਾਰ ਮੁਖ। ਸ੍ਰਿਸ਼ਟ ਸਬਾਈ ਹੋਏ ਦੁੱਖ। ਨਜ਼ਰ ਨਾ ਆਇਣ ਕਿਤੇ ਰੁੱਖ ਮਨੁੱਖ। ਚਾਰ ਕੁੰਟ ਵਰਤੇ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਤਮ ਸੁਖ। ਸਿੰਘ ਸਿੰਘਾਸਣ ਆਪ ਕੰਬਾਇਆ। ਸ੍ਰਿਸ਼ਟ ਸਬਾਈ ਦੇ ਹਿਲਾਇਆ। ਬਾਸ਼ਕ ਤਸ਼ਕ ਰਹੇ ਕੁਮਲਾਇਆ। ਹਰਿ ਭਾਣਾ ਇਹ ਕੀ ਵਰਤਾਇਆ। ਇੰਦ ਇੰਦਰਾਸਣ ਆਪ ਹਿਲਾਇਆ। ਸ਼ਿਵ ਸ਼ੰਕਰ ਭੱਜਾ ਫਿਰੇ ਆਪ ਘਬਰਾਇਆ। ਬ੍ਰਹਮਾ ਆਏ ਵਾਹੋ ਦਾਇਆ। ਨਾਰਦ ਮੁੰਨ ਫੇਰਾ ਪਾਇਆ। ਕਰੋੜ ਤੇਤੀਸ ਸੰਗ ਰਲਾਇਆ। ਪ੍ਰਭ ਅਬਿਨਾਸ਼ੀ ਚਰਨੀ ਲਾਇਆ। ਵਿਸ਼ਨੂੰ ਬੰਸੀ ਆਪ ਅਖਵਾਇਆ। ਕਰੋ ਮਿਹਰ ਨਾ ਵਰਤੋ ਕਹਿਰ, ਵਰਭੰਡ ਨਾ ਦੇ ਉਲਟਾਇਆ। ਨਾ ਕੋਈ ਨਗਰ ਨਾ ਕੋਈ ਖੇੜਾ ਨਾ ਕੋਈ ਦਿਸੇ ਸ਼ਹਿਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੇੜਾ ਆਪ ਲਗਾਇਆ। ਉਲਟੀ ਲੱਠ ਆਪ ਗਿੜਾਈ। ਸ੍ਰਿਸ਼ਟ ਸਬਾਈ ਭੱਠ ਕਰਾਈ। ਗੁਰਮੁਖ ਵਿਰਲਾ ਨੱਠ ਗੁਰ ਚਰਨੀ ਆਈ। ਸਾਚਾ ਹੱਠ ਪ੍ਰਭ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਦੇ ਮੱਤ ਸਮਝਾਈ। ਸਿੰਘ ਸਿੰਘਾਸਣ ਦੀਆ ਗੇੜਾ। ਸ੍ਰਿਸ਼ਟ ਸਬਾਈ ਮੁਕੇ ਝੇੜਾ। ਕਲਜੁਗ ਤੇਰਾ ਡੁੱਬਾ ਬੇੜਾ। ਆਪੇ ਮਾਰੇ ਭੇੜ ਭੇੜਾ। ਬਿਨ ਹਰਿ ਪੂਰੇ ਛੁਡਾਵੇ ਕਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਪਾਏ ਜੇੜਾ। ਸ਼ਬਦ ਸਰੂਪੀ ਜੇੜਾ ਪਾਇਆ। ਰਾਜਾ ਰਾਣਾ ਫੜ ਤਖ਼ਤੋਂ ਲਾਹਿਆ। ਸਿੰਘ ਆਸਣ ਹਰਿ ਆਪ ਸੁਹਾਇਆ। ਦੂਸਰ ਕੋਈ ਰਹਿਣ ਨਾ ਪਾਇਆ। ਨੌਂ ਖੰਡ ਪ੍ਰਿਥਮੀ ਹਰਿ ਦੇ ਹਿਲਾਇਆ। ਵੰਡ ਵੰਡ ਵੰਡ ਹਰਿ ਵੰਡ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਪਤਮ ਦੀਪਕ ਵਿਚ ਸਮਾਇਆ। ਸਪਤਮ ਦੀਪਕ ਸਚ ਦਵਾਰ। ਸਤਿ ਪੁਰਖ ਨਰ ਅਵਤਾਰ। ਕਿਆ ਕੋਈ ਸਕੇ ਜੀਵ ਵਿਚਾਰ। ਕਰੇ ਕਰਮ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਤੇਰੀ ਸਾਰ। ਅਚਰਜ ਖੇਲ ਵਰਤੇ ਜਗ। ਚਰਨ ਧਰਿਆ ਉਪਰ ਪਲੰਘ। ਸ੍ਰਿਸ਼ਟ ਸਬਾਈ ਹੋਈ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਭੰਨਾਏ ਜਿਉਂ ਕਾਚੀ ਵੰਗ। ਸਿੰਘ ਸਿੰਘਾਸਣ ਆਪ ਉਲਟਾਇਆ। ਜਲ ਥਲ ਥਲ ਜਲ ਹਰਿ ਦੇ ਵਿਹਾਇਆ। ਨਾ ਲਾਗੇ ਘੜੀ ਪਲ ਵੇਲਾ ਅੰਤਮ ਅੰਤ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਲੇਖ ਲਿਖਾਇਆ। ਸਿੰਘ ਸਿੰਘਾਸਣ ਬੈਠਾ ਦਵਾਰਾ। ਉਚਾ ਕੂਕੇ ਕੂਕ ਸੁਣਾਏ ਗੁਰਮੁਖ ਵਿਰਲਾ ਸੁਣੇ ਪੁਕਾਰਾ। ਸੋਹੰ ਸਾਚਾ ਰਸਨਾ ਗਾਓ, ਪ੍ਰਭ ਅਬਿਨਾਸ਼ੀ ਦੇਵੇ ਧਾਰਾ। ਵੇਲਾ ਅੰਤਮ ਆਇਆ ਕਲਜੁਗ ਕਿਸ ਬਿਧ ਉਤਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਹਕਲੰਕ ਲਏ ਅਵਤਾਰਾ। ਜੀਵ ਭੁੱਲ ਨਾ ਜਾਣਾ। ਨਾ ਕੋਈ ਦਿਸੇ ਰਾਜਾ ਰਾਣਾ। ਆਪੇ ਬਣੇ ਵਡ ਸੁਲਤਾਨਾ। ਚਾਰ ਕੁੰਟ ਹਰਿ ਛਤਰ ਝੁਲਾਣਾ। ਸੋਹੰ ਸਾਚਾ ਡੰਕ ਵਜਾਣਾ। ਏਕਾ ਅੰਕ ਆਪ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਿੱਕਾ ਆਪ ਚਲਾਣਾ। ਆਪਣਾ ਸਿੱਕਾ ਆਪ ਚਲਾਏ। ਏਕਾ ਟਿੱਕਾ ਆਪ ਲਗਾਏ। ਦੂਸਰ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਡੇਰਾ ਲਾਏ। ਡੇਰਾ ਲਾਇਆ ਘਰ ਹਰਿ ਨਾਮ। ਪ੍ਰਭ ਦਰ ਪੀਓ ਸੋਹੰ ਸਾਚਾ ਜਾਮ। ਸਾਚਾ ਵਕਤ ਪਛਾਣ ਪ੍ਰਭ ਆਪ ਕਰਾਇਆ ਪੂਰਨ ਕਾਮ। ਗੁਰਮੁਖ ਵਿਰਲੇ ਰੰਗ ਸਾਚਾ ਮਾਣਿਆ, ਨੇਤਰ ਪੇਖ ਘਨਈਆ ਸ਼ਾਮ। ਨਾ ਭੁਲਾਇਆ ਕਲ ਵੇਖ ਜੋਤ ਸਰੂਪੀ ਬਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਸਚ ਤੇਰੀ ਵਡਿਆਈਆ। ਅਚਰਜ ਖੇਲ ਰਚਾਈਆ। ਮਿਲੇ ਗੁਰ ਗੋਬਿੰਦ ਰਘੁਰਾਈਆ। ਪੂਰਨ ਆਸ ਆਪ ਕਰਾਈਆ। ਚਾਰੇ ਦਿਸ਼ਾ ਆਪ ਭਵਾਈਆ। ਏਕਾ ਭਿਛਾ ਗੁਰਸਿਖਾਂ ਪਾਈਆ। ਸ੍ਰਿਸ਼ਟ ਸਬਾਈ ਸਤਿਜੁਗ ਸਾਚੀ ਵਾੜੀ ਲਾਈਆ। ਪ੍ਰਭ ਅਬਿਨਾਸ਼ੀ ਆਪ ਉਗਾਈਆ। ਆਪੇ ਬਣਿਆ ਸਰਬ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਆਤਮ ਬੀਜ ਬਿਜਾਈਆ। ਸਚ ਫੂਲ ਲਗਾਏ ਫੂਲਨਾ। ਗੁਰਮੁਖ ਨਾ ਗੁਰ ਪੂਰਾ ਭੂਲਨਾ। ਸ਼ਬਦ ਪੰਘੂੜਾ ਸੋਹੰ ਝੂਲਣਾ। ਹਰਿ ਸਾਚਾ ਕੰਤ ਕੰਤੂਹਲਨਾ। ਮਹਾਰਾਜ ਸ਼ੇਰ ਸਿੰਘ ਆਪ ਚੁਕਾਇਆ ਤੁਹਾਡਾ ਮੂਲਨਾ। ਰਚਨਾ ਆਪਣੀ ਹਰਿ ਜਾਣਦਾ। ਸਾਚਾ ਸੱਜਣ ਜੋ ਜਨ ਪਛਾਣਦਾ। ਵੇਖੋ ਰੰਗ ਸੱਚੇ ਭਗਵਾਨ ਦਾ। ਕੀ ਹੋਵੇ ਹਾਲ ਜਹਾਨ ਦਾ। ਘਾਟਾ ਆਵੇ ਪੀਣ ਖਾਣ ਦਾ। ਭੈਣਾਂ ਤਾਈਂ ਨਾ ਭਾਈ ਪਛਾਣਦਾ। ਕਿਸੇ ਵਰ ਨਾ ਲੱਭੇ ਹਾਣ ਦਾ। ਸ੍ਰਿਸ਼ਟ ਸਬਾਈ ਪ੍ਰਭ ਸਾਚਾ ਆਪੇ ਛਾਣਦਾ। ਗੁਰਮੁਖਾਂ ਮਨ ਵਧਾਈ। ਸੋਹੰ ਤਨ ਪਹਿਨਾਵਦਾ। ਵੇਲਾ ਆਇਆ ਪੀਣ ਤੇ ਖਾਣ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ ਗੇੜਾ ਚੁੱਕੇ ਆਵਣ ਜਾਣ ਦਾ। ਦਰ ਘਰ ਸਾਚਾ ਅਮਰਾ ਪਦ ਪਾਓ, ਹਰਿ ਸਾਚਾ ਇਕ ਪਛਾਣਦਾ। ਨਿਜ ਘਰ ਵਾਸੀ ਨਿਜ ਘਰ ਮਾਣ ਰਖਾਓ, ਗੁਰਮੁਖ ਸਾਚਾ ਮਾਣ ਕਲ ਮਾਣਦਾ। ਘਨਕਪੁਰ ਵਾਸੀ ਘਰ ਸਾਚਾ ਦਰਸ਼ਨ ਪਾਓ , ਹੋਇਆ ਮੇਲ ਭਗਤ ਭਗਵਾਨ ਦਾ। ਸ੍ਰਿਸ਼ਟ ਸਬਾਈ ਹਰਿ ਮਥ ਵਖਾਏ, ਆਪ ਕਿਸੇ ਦੇ ਹੱਥ ਨਾ ਆਏ, ਸਿੰਘ ਸਿੰਘਾਸਣ ਬੈਠਾ ਚਾਰ ਕੁੰਟ ਹਰਿ ਨੱਥ ਪਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਰਥ ਚੜ੍ਹਾਏ। ਰਥ ਰਥਵਾਹੀ ਸਾਚੇ ਚਾੜ੍ਹਾ। ਕਿਸੇ ਕੋਲੋਂ ਨਾ ਮੰਗੇ ਭਾੜਾ। ਆਪੇ ਪਾਰ ਕਰਾਏ, ਜੰਗਲ ਜੂਹ ਪਹਾੜ ਉਜਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਏ ਸਾਚਾ ਲਾੜਾ। ਰੰਗ ਲਗਾਏ ਸਾਚਾ ਧਾਮਾ। ਸੰਗ ਨਿਭਾਏ ਗੁਰਸਿਖਾਂ ਰਾਮਾ। ਵੇਲਾ ਤੰਗ ਨਾ ਆਏ ਪ੍ਰਭ ਅਬਿਨਾਸ਼ੀ ਪਹਰਿਆ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਰਬ ਵਧਾਈ, ਗੁਰਮੁਖ ਤੇਰੀ ਵਡ ਵਡਿਆਈ, ਆਤਮ ਵੱਜਿਆ ਏਕਾ ਸ਼ਬਦ ਦਮਾਮਾ। ਸ਼ਬਦ ਦਮਾਮਾ ਸਚ ਢੰਡੋਰਾ। ਗੁਰਮੁਖ ਨਾ ਲੱਗਣ ਪੰਜੇ ਚੋਰਾ। ਆਪ ਕੱਢੇ ਰਾਮ ਮਥੋਰਾ। ਰਹਿਣ ਨਾ ਪਾਏ ਵਿਚ ਦੇਹ ਅੰਧ ਘੋਰਾ। ਸਾਚਾ ਹਰਿ ਮੇਲ ਹਰਿ ਸਾਚਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖਾਈ ਡੋਰਾ। ਆਪਣੇ ਹੱਥ ਰੱਖੇ ਡੋਰਾ। ਜਿਧਰ ਜਿਧਰ ਚਾਹੇ ਲਏ ਮੋੜਾ। ਕਿਸੇ ਨਾ ਚਲੇ ਅੱਗੇ ਜ਼ੋਰਾ। ਕਿਆ ਕੋਈ ਪਾਵੇ ਝੂਠਾ ਸ਼ੋਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਨਾ ਕੋਈ ਜਾਣੇ ਹੋਰਾ। ਸ੍ਰਿਸ਼ਟ ਨੱਥੀਂ ਆਪਣੀ ਹੱਥੀ। ਮਹਿੰਮਾ ਅਕਥਨਾ ਕਥੀ। ਗੁਰਮੁਖ ਆਏ ਜਾਏ ਚੜ੍ਹ, ਪ੍ਰਭ ਆਪ ਬਣੇ ਰਥਵਾਹੀ, ਸੋਹੰ ਸ਼ਬਦ ਚਲਾਇਆ ਰਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥੀ। ਸਮਰਥ ਪੁਰਖ ਆਪ ਕਰਤਾਰ। ਆਪਣਾ ਕਰੇ ਸਚ ਵਿਹਾਰ। ਕੋਈ ਨਾ ਕਰੇ ਕੱਚਾ ਵਣਜ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸ਼ਬਦ ਗੁਰਸਿਖਾਂ ਕਰ ਪਿਆਰ। ਗੁਰਮੁਖ ਤੇਰੇ ਆਤਮ ਚਾਓ। ਪ੍ਰਭ ਅਬਿਨਾਸ਼ੀ ਮਿਲਿਆ ਸਾਚਾ ਸ਼ਾਹੋ । ਏਕਾ ਗੁਰ ਏਕਾ ਹਰਿ ਏਕਾ ਰੰਗ ਹੋ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਸਾਚਾ ਥਾਉਂ। ਸਾਚਾ ਥਾਉਂ ਚਰਨ ਧੂੜ। ਗੁਰਸਿਖ ਜੋ ਜਨ ਆਏ ਦਰ ਮੂੜ੍ਹ। ਸੋਹੰ ਸਾਚਾ ਨਾਮ ਰੰਗ ਚੜ੍ਹਾਏ, ਉਤਰ ਨਾ ਜਾਏ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਗਿੜਾਏ ਏਕਾ ਬੂੜ। ਲੇਖਾ ਲਿਖਣਾ ਹਰਿ ਨੇ ਭਾਈ। ਪ੍ਰਭ ਅਬਿਨਾਸ਼ੀ ਆਪ ਰਖਾਏ, ਅੰਗ ਸੰਗ ਤੇਰੇ ਆਪ ਹੋ ਜਾਈ। ਝੂਠੇ ਤਜੇ ਭੈਣ ਭਰਾਏ। ਆਪ ਆਪਣਾ ਸਿਰ ਹੱਥ ਟਿਕਾਏ। ਆਪੇ ਪੂਰਨ ਆਸ ਕਰਾਏ। ਵਿਚ ਮਾਤ ਨਾ ਕੋਈ ਤੇਰੀ ਆਤਮ ਜੀਤ ਜਿਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਗਿਆਨ ਦੇ ਤੀਨ ਲੋਕ ਦੀ ਬੂਝ ਬੁਝਾਏ। ਆਪੇ ਦੀਆ ਇਕ ਭੰਡਾਰਾ। ਸਚ ਵਸਤ ਸ਼ਬਦ ਇਕ ਪਾਈ ਥਾਰਾ। ਏਕਾ ਖਿਚੇ ਸਾਚੀ ਲਾਟ ਆਪੇ ਬਖ਼ਸ਼ੇ ਸਾਚੀ ਧਾਰਾ। ਆਪੇ ਤੋੜਿਆ ਬਜ਼ਰ ਕਪਾਟ, ਜਗੀ ਜੋਤ ਅਗੰਮ ਅਪਾਰਾ। ਮਾਤਲੋਕ ਨਾ ਆਵੇ ਘਾਟ, ਸੇਵਾ ਕਰੀ ਗੁਰ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਵਾਏ ਮਾਣ ਵਿਚ ਸੰਸਾਰਾ। ਅੰਗ ਸੰਗ ਤੇਰਾ ਸੱਜਣ ਸੁਹੇਲਾ। ਏਕਾ ਰੰਗ ਰੰਗ ਨਾ ਜਾਣੋ ਦੁਹੇਲਾ। ਆਪਣੀ ਆਪ ਪ੍ਰਭ ਸਰਨ ਰਖਾਏ ਆਪ ਸੁਹਾਏ ਵੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਤੇਰਾ ਸਾਚਾ ਮੇਲਾ। ਚਾਰ ਜੁਗ ਤੇਰੀ ਨਿਭੇ ਨਾਲ। ਸਾਚੀ ਵਸਤ ਰੱਖੀ ਸੰਭਾਲ। ਤੀਨ ਲੋਕ ਨਾ ਹੋਏ ਕੰਗਾਲ। ਨਾ ਕੋਈ ਮੰਗੇ ਵਿਚ ਦਲਾਲ। ਮਿਲਿਆ ਮੇਲ ਏਕਾ ਹਰਿ ਗੋਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਦੇਵੇ ਬਾਲ। ਵਾਹ ਵਾਹ ਸਚ ਦਰਬਾਰਿਆ। ਵਾਹ ਵਾਹ ਕਰੇ ਖੇਲ ਅਪਰ ਅਪਾਰਿਆ। ਵਾਹ ਵਾਹ ਵਡ ਵਡ ਸੰਸਾਰਿਆ। ਵਾਹ ਵਾਹ ਤੀਨ ਲੋਕ ਏਕਾ ਕਰੇ ਸਚ ਸਰਕਾਰਿਆ। ਵਾਹ ਵਾਹ ਮਾਤ ਲੋਕ ਤੇਰਾ ਰੰਗ ਅਪਰ ਅਪਾਰਿਆ। ਵਾਹ ਵਾਹ ਆਵੇ ਜਾਵੇ ਸਦ ਬਨਵਾਰਿਆ। ਵਾਹ ਵਾਹ ਮਾਤ ਲੋਕ ਆਇਆ ਨਿਹਕਲੰਕ ਅਵਤਾਰਿਆ। ਘਨਕਪੁਰੀ ਵਿਚ ਜਾਮਾ ਧਾਰਿਆ। ਵਾਹ ਵਾਹ ਆਪਣਾ ਆਪ ਸਦਾ ਛੁਪਾ ਰਿਹਾ। ਵਾਹ ਵਾਹ ਬਵੰਜਾ ਸਾਲ ਨਾ ਕਿਸੇ ਵਿਚਾਰਿਆ। ਵਾਹ ਵਾਹ ਵਾਹ ਵੀਹ ਸੌ ਬਿਕ੍ਰਮੀ ਕਾਇਆ ਝੂਠੀ ਆਪ ਗਵਾ ਗਿਆ। ਵਾਹ ਵਾਹ ਧੀਆਂ ਪੁੱਤ ਸਾਕ ਸੱਜਣ ਪੁਰੀ ਘਨਕ ਸਭ ਰਵਾ ਗਿਆ। ਵਾਹ ਵਾਹ ਮਾਤਲੋਕ ਵਿਚ ਮਾਤਮ ਪਾ ਗਿਆ। ਵਾਹ ਵਾਹ ਲੋਕ ਪ੍ਰਲੋਕ ਜੋਤ ਸਰੂਪੀ ਸਰਬ ਥਾਈਂ ਆਪ ਸੁਹਾ ਗਿਆ। ਵਾਹ ਵਾਹ ਸਚਖੰਡ ਸਾਚਾ ਦੀਪਕ ਆਪ ਜਗਾ ਗਿਆ। ਵਾਹ ਵਾਹ ਪੁਰੀ ਘਨਕ ਭਾਗ ਲਗਾ ਗਿਆ। ਵਾਹ ਵਾਹ ਘਰ ਜਾਏ ਦਰਸ ਦਿਖਾ ਗਿਆ। ਵਾਹ ਵਾਹ ਜੋਤੀ ਜੋਤ ਮਿਲਾ ਗਿਆ। ਵਾਹ ਵਾਹ ਏਕਾ ਗੋਤ ਬਣਾ ਗਿਆ। ਵਾਹ ਵਾਹ ਘਰ ਸਾਚੇ ਹਰਿ ਸਾਚਾ ਭੋਗ ਲਗਾ ਗਿਆ। ਗੁਰਮੁਖਾਂ ਸੋਹੰ ਸਾਚੀ ਚੋਗ ਚੁਗਾ ਗਿਆ। ਵਾਹਵਾ ਮਾਹਣਾ ਸਿੰਘ ਤੇਰੇ ਪੂਰਨ ਭਾਗ ਲਿਖਾ ਗਿਆ। ਵਾਹ ਵਾਹ ਸਿੰਘ ਤੇਜਾ ਤੇਰੀ ਆਤਮ ਆਵਾਜ ਲਗਾ ਗਿਆ। ਵਾਹ ਵਾਹ ਸਿੰਘ ਪਾਲ ਸੰਗ ਬਣਾ ਗਿਆ। ਵਾਹ ਵਾਹ ਪ੍ਰਭ ਮਹਿੰਮਾ ਸੁਣ ਦਿਲ ਸੋਇਆ ਕਲਜੁਗ ਜਗਾ ਗਿਆ। ਵਾਹ ਵਾਹ ਪੂਰਨ ਇਛਿਆ ਕਰਨ ਕਾਹਨਾ ਕ੍ਰਿਸ਼ਨਾ ਘਰ ਵਿਚ ਆ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਤੀਂ ਸੁਤਿਆਂ ਦਰਸ ਦਿਖਾ ਗਿਆ। ਵਾਹ ਵਾਹ ਆਪੇ ਬੁਝੀ ਦੀਪ ਜਗਾ ਗਿਆ। ਵਾਹ ਵਾਹ ਲਹਿਣਾ ਸਚ ਵਖਾ ਗਿਆ। ਵਾਹ ਵਾਹ ਗੁਰਸਿਖ ਸਾਚੇ ਭੇਜ ਵਿਚ ਵਿਚੋਲਾ ਆਪ ਰਖਾ ਗਿਆ। ਵਾਹ ਵਾਹ ਸਾਚਾ ਆਤਮ ਚੁਕਿਆ ਉਹਲਾ, ਪੁਰੀ ਘਨਕ ਆ ਦਰਸ਼ਨ ਪਾ ਗਿਆ। ਵਾਹ ਵਾਹ ਦੇ ਮੱਤ ਤੇਜਾ ਸਿੰਘ ਸਮਝਾ ਗਿਆ। ਵਾਹ ਵਾਹ ਲੈ ਪ੍ਰਸਾਦ ਕਰ ਅਰਦਾਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥੀਂ ਆਪਣੀ ਸੀਤ ਪ੍ਰਸਾਦ ਖਵਾ ਗਿਆ। ਵਾਹ ਵਾਹ ਸੀਤ ਪ੍ਰਸਾਦ ਦੀਆ ਗੁਰ ਸੂਰੇ। ਆਤਮ ਉਪਜੇ ਅਨਹਦ ਤੂਰੇ। ਵਾਹ ਵਾਹ ਘਰ ਆਇਆ ਆਸਾ ਹੋਈ ਪੂਰੇ। ਵਾਹ ਵਾਹ ਮਨ ਕੀ ਚਿੰਦਿਆ ਹੋਈ ਦੂਰੇ। ਵਾਹ ਵਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਦਰਸ ਹਜ਼ੂਰੇ। ਵਾਹ ਵਾਹ ਪਾਲ ਸਿੰਘ ਹਰਿ ਦਰਸ ਦਿਖਾਈ। ਗੁਰਮੁਖ ਸਾਚਾ ਆਪ ਬਣਾਈ। ਵਾਹ ਵਾਹ ਆਤਮ ਸਚ ਧਰਵਾਸ ਰਖਾਈ। ਵਾਹ ਵਾਹ ਹਿਰਦੇ ਸਾਚਾ ਵਾਸ ਰਖਾਈ। ਵਾਹ ਵਾਹ ਮਦਿਰਾ ਮਾਸ ਰਸਨ ਤਜਾਈ। ਵਾਹ ਵਾਹ ਆਪਣਾ ਪਰਿਵਾਰ ਸਭ ਸਮਝਾਈ। ਵਾਹ ਵਾਹ ਸਿੰਘ ਆਤਮਾ ਸੰਗ ਰਲਾਈ। ਵਾਹ ਵਾਹ ਜੀਵਣ ਸਿੰਘ ਹਰਿ ਲੜ ਫੜਾਈ। ਵਾਹ ਵਾਹ ਬੰਸ ਸਬਾਇਆ ਲਈ ਤਰਾਈ। ਵਾਹ ਵਾਹ ਸਿੰਘ ਪ੍ਰੀਤਮ ਹਰਿ ਦੇ ਵਡਿਆਈ। ਪੂਰਨ ਸਿੰਘ ਵਿਚ ਪ੍ਰਭ ਪੂਰਨ ਜੋਤ ਟਿਕਾਈ। ਪਾਲ ਸਿੰਘ ਦਾ ਪੂਤ ਮਿਲੀ ਵਡਿਆਈ। ਵਾਹ ਵਾਹ ਵੀਹ ਸੌ ਇਕ ਬਿਕ੍ਰਮੀ ਪੰਚਮ ਜੇਠ ਆਪਣੇ ਆਪ ਮਨਾਈ। ਵਾਹ ਵਾਹ ਪੁਰੀ ਘਨਕ ਵਿਚ ਵੱਜੀ ਵਧਾਈ। ਸੁਣੇ ਲੋਕਾਈ ਜੋਤ ਸਰੂਪੀ ਖੇਲ ਰਚਾਈ। ਪੂਰਨ ਸਿੰਘ ਵਿਚ ਜੋਤ ਟਿਕਾਈ। ਦਿਵਸ ਰੈਣ ਇਕ ਰੰਗ ਰਖਾਈ। ਭਰਮ ਭੁਲੇਖੇ ਸਰਬ ਗਵਾਈ। ਸਾਚੇ ਲੇਖੇ ਗੁਰਸਿਖ ਲਗਾਈ। ਵੇਖਾ ਵੇਖੀ ਕੋਈ ਭੁੱਲ ਨਾ ਜਾਈ। ਜਗੇ ਜੋਤ ਇਕ ਰਘੁਰਾਈ। ਘਨਕਪੁਰ ਵਾਸੀ ਆਉਣ ਵਾਹੋ ਦਾਹੀ। ਦਰ ਦਵਾਰਿਉਂ ਹਰਿ ਬਾਹਰ ਰਖਾਈ। ਆਪ ਸਮਾਧੀ ਉਪਰ ਜੋਤ ਟਿਕਾਈ। ਜੀਵ ਅਪਰਾਧੀ ਕੋਈ ਦਰਸ ਨਾ ਪਾਈ। ਬੇਮੁਖਾਂ ਤੁਟੀ ਗਾਧੀ, ਘਨਕਪੁਰ ਕੋਈ ਰਹਿਣ ਨਾ ਪਾਈ। ਸ੍ਰਿਸ਼ਟ ਸਬਾਈ ਆਪੇ ਸਾਧੀ, ਘਰ ਘਰ ਹੋਏ ਦੁਹਾਈ। ਗੁਰਮੁਖ ਸਾਚੇ ਪ੍ਰਭ ਸਰਨ ਅਰਾਧੀ, ਆਏ ਚੱਲ ਸਰਨਾਈ। ਸ਼ਬਦ ਚਲਾਏ ਬੋਧ ਅਗਾਧੀ, ਅਚਰਜ ਖੇਲ ਕਲ ਵਰਤਾਈ। ਪ੍ਰਭ ਅਬਿਨਾਸ਼ੀ ਮਾਧਵ ਮਾਧੀ, ਆਪਣੇ ਭਾਣੇ ਵਿਚ ਸਮਾਈ। ਜੋਤ ਸਰੂਪ ਸਦ ਵਿਸਮਾਦੀ, ਆਪਣੇ ਰੰਗ ਆਪੇ ਵਰਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਧਰ ਅਵਤਾਰ ਨਰ, ਦਰ ਘਰ ਕੋਠੇ ਚੜ੍ਹ ਸਿੰਘ ਤੇਜਾ ਪੱਲਾ ਫਿਰਾਈ। ਵਾਹ ਵਾਹ ਆਪਣਾ ਪੱਲਾ ਆਪ ਫਿਰਾਇਆ। ਵਾਹ ਵਾਹ ਵਾਲੀ ਦੋ ਜਹਾਨਾਂ ਵਿਚ ਮਾਤ ਦੇ ਆਇਆ। ਵਾਹ ਵਾਹ ਕਲਜੁਗ ਪੰਚਮ ਜੇਠ ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਵਾਹ ਵਾਹ ਜੀਵ ਮਰਿਆ ਮਰ ਜਾਏ ਫੇਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੇਰਾ ਪਾਇਆ। ਅਚਰਜ ਰਾਹ ਦਿਖਾਏ। ਸ੍ਰਿਸ਼ਟ ਸਬਾਈ ਆਪ ਭੁਲਾਏ। ਗੁਰਮੁਖਾਂ ਭੇਵ ਖੁਲ੍ਹਾਏ। ਪੁਰੀ ਘਨਕ ਕਰੇ ਰੁਸ਼ਨਾਏ। ਅਠਤਾਲੀ ਘੰਟੇ ਲਿਖਤ ਲਿਖਾਏ। ਖਾਣੀ ਬਾਣੀ ਰਸਨ ਅਲਾਏ। ਵੇਦ ਪੁਰਾਨਾਂ ਦੇ ਸਮਝਾਏ। ਕੁਰਾਨ ਅੰਜੀਲ ਰਸਨ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਏ। ਵਾਹ ਵਾਹ ਖੇਲ ਅਪਾਰੇ। ਝੂਠੇ ਜੋ ਵੇਖਣ ਆਇਣ ਜਾਇਣ ਕਰੇ ਵਿਚਾਰੇ। ਪ੍ਰਭ ਅਬਿਨਾਸ਼ੀ ਖੇਲ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਵਾਨਿਆਂ, ਮਸਤਾਨਿਆਂ, ਆਪਣੀ ਚਰਨੀ ਕੇਸ ਝੁਲਾਰੇ। ਯੋਗ ਆਸਣ ਹਰਿ ਬਤਾ ਰਿਹਾ। ਸਾਚਾ ਯੋਗ ਦੇਵੇ ਗੁਰਸਿਖਾਂ ਸੋਹੰ ਨਾਮ ਅਧਾਰਿਆ। ਆਪ ਮਿਟਾਏ ਕਿ਼੍ਰਸ਼ਨਾ ਭੁੱਖਾ ਘਰ ਸਾਚੇ ਭਾਗ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਆਪ ਚੁਕਾ ਰਿਹਾ। ਸਾਚਾ ਯੋਗ ਮਿੱਠਾ ਬੋਲਣਾ। ਸਾਚਾ ਯੋਗ ਕੌੜ ਕੂੜਾ ਨਾ ਰਸਨਾ ਤੋਲਣਾ। ਸਾਚਾ ਯੋਗ ਸੋਹੰ ਸ਼ਬਦ ਨਾ ਗੁਰਸਿਖ ਭੂਲਨਾ। ਵਾਹ ਵਾਹ ਹੋਵੇ ਮਿਲਾਵੇ ਕੰਤ ਕੰਤੂਹਲਣਾ। ਸਾਚਾ ਯੋਗ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦਵਾਰਾ ਸਤਿਜੁਗ ਖੋਲ੍ਹਣਾ। ਸਚ ਯੋਗ ਸਹਿਜ ਘਰ ਪਾਓ। ਸਚ ਯੋਗ ਪ੍ਰਭ ਅਬਿਨਾਸ਼ੀ ਰਿਦੇ ਵਸਾਓ। ਸਾਚਾ ਯੋਗ ਗੁਰ ਗੋਬਿੰਦ ਗੁਰ ਸ਼ਬਦ ਨਾਮ ਧਿਆਓ। ਸਾਚਾ ਯੋਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਗ ਜਾਓ। ਪੂਰਨ ਯੋਗ ਗੁਰੂ ਦਵਾਰਾ। ਪੂਰਨ ਯੋਗ ਏਕਾ ਏਕ ਗੁਰਸਿਖ ਚਰਨ ਦਵਾਰਾ। ਪੂਰਨ ਯੋਗ ਰਸਨਾ ਜਪ ਨਾਮ ਮੁਰਾਰਾ। ਪੂਰਨ ਯੋਗ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਪਣੀ ਧਾਰਾ। ਕਰ ਕਿਰਪਾ ਪਾਰ ਉਤਾਰਿਆ। ਏਕਾ ਦੇਵੇ ਸਾਚਾ ਜਾਪ ਸੋਹੰ ਸਾਚਾ ਮੇਲ ਮਿਲਾ ਰਿਹਾ। ਕੋਟਨ ਕੋਟ ਉਤਾਰੇ ਪਾਪ, ਸਾਚੀ ਦਰਗਹਿ ਲੇਖੇ ਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਆਪ ਲਗਾ ਰਿਹਾ। ਇੰਦਰ ਸਿੰਘ ਚੜ੍ਹਿਆ ਚੰਦ। ਆਪ ਚੜ੍ਹਾਏ ਸਦ ਬਖ਼ਸ਼ੰਦ। ਖ਼ੁਸ਼ੀ ਹੋਈ ਤਨ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦਿਖਾਏ ਪਰਮਾਨੰਦ। ਪਰਮਾਨੰਦ ਪਰਮ ਪੁਰਖ ਜਾਣੇ ਆਤਮ। ਕਿਆ ਕੋਈ ਜਾਣੇ ਜੀਵ ਸਨਾਤਮ। ਨਾ ਹੋਏ ਏਕਾ ਵਾਸ ਆਤਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਇਆ ਮਾਤ। ਕਿਉਂ ਹੋਇਆ ਜੀਵ ਵੈਰਾਗੀ ਹੈ। ਤਨ ਕਾਇਆ ਹੰਸ ਤਿਆਗੀ ਹੈ। ਪ੍ਰਭ ਸਾਚੇ ਚਰਨੀ ਲਾਗੀ ਹੈ। ਜਨ ਹੋਇਆ ਵਡ ਵਡਭਾਗੀ ਹੈ। ਘਰ ਸਾਚੇ ਸਦਾ ਸਚ ਰਾਗੀ ਹੈ। ਕਿਸਮਤ ਸੋਈ ਕਲ ਵਿਚ ਜਾਗੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਈ ਸਾਚੀ ਬਾਜੀ ਹੈ। ਉਡਿਆ ਹੰਸ ਦੇਹ ਨਿਮਾਣੀ। ਘਰ ਦੇ ਜੀਵ ਰਹੇ ਪਛਤਾਣੀ। ਛੋਟੇ ਵੱਡੇ ਬੁੱਢੇ ਬਾਲ ਅੰਞਾਨੀ। ਦਿਵਸ ਰੈਣ ਰੈਣ ਦਿਵਸ ਟੁੱਟੇ ਰਹਿਣ ਪਰਾਣੀ। ਏਕਾ ਏਕ ਜੁਗੋ ਜੁਗ ਪ੍ਰਭ ਸਾਚੇ ਦੀ ਸਚ ਨਿਸ਼ਾਨੀ। ਗੁਰਮੁਖ ਸਾਚੇ ਸੰਤ ਜਨੋ ਪ੍ਰਭ ਸਾਚਾ ਨਾਉਂ ਪਛਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਨਿਧਾਨੀ। ਉਡਿਆ ਹੰਸ ਛੁੱਟਿਆ ਬਾਜ। ਹਰਿ ਸਾਚੇ ਦਾ ਲੱਥਾ ਤਾਜ। ਕਵਣ ਕਰੇ ਤੇਰੇ ਪੂਰੇ ਕਾਜ। ਯਾਦ ਆਵੇ ਗੁਰ ਤੇਰੀ ਆਜ। ਆਪੇ ਰੱਖੇ ਸਾਡੀ ਲਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਣ ਸਵਾਰੇ ਤੇਰੇ ਕਾਜ। ਚੇਤ ਸਿੰਘ ਪ੍ਰਭ ਆਏ ਹਜ਼ੂਰੀ। ਆਸਾ ਮਨਸਾ ਪ੍ਰਭ ਸਾਚੇ ਪੂਰੀ। ਸੇਵਾ ਤੇਰੀ ਨਾ ਰਹੀ ਅਧੂਰੀ। ਸਾਚਾ ਪ੍ਰਭ ਦਰਗਹਿ ਸਾਚੀ ਦੇਵੇ ਸਚ ਮਜੂਰੀ। ਏਕਾ ਆਪਣੇ ਰੰਗ ਰੰਗਾਏ, ਦਿਵਸ ਰੈਣ ਹਰਿ ਸੰਗ ਰਖਾਏ, ਨਾ ਉਠਾਏ ਖੂੰਡੀ ਭੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੁਖ ਚਵਾਏ ਆਪੇ ਕੁੱਟ ਖਵਾਏ ਚੂਰੀ। ਚੇਤ ਸਿੰਘ ਤੇਰੀ ਚਾਰ ਯਾਰੀ। ਦਿਵਸ ਰੈਣ ਸਦ ਕਰੇ ਖਵਾਰੀ। ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਆਪੇ ਕੱਟੇ ਜਿਉਂ ਲਕੜੀ ਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਚੀਰ ਕਰੇ ਦੋਫਾੜੀ। ਚੇਤ ਸਿੰਘ ਤੇਰੀ ਸੇਵ ਬਲ। ਪ੍ਰਭ ਅਬਿਨਾਸ਼ੀ ਕਰ ਕੇ ਛਲ। ਦਰ ਘਰ ਸਾਚੇ ਸਾਸ ਦਵਾਏ, ਦੂਰ ਦੁਰਾਡਾ ਆਏ ਚਲ। ਮਾਤਲੋਕ ਹਰਿ ਦੇ ਵਡਿਆਈ, ਅੰਮ੍ਰਿਤ ਭਰੇ ਸਾਚਾ ਜਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਵੇ ਜੁਗੋ ਜੁਗ ਅਟੱਲ। ਚੇਤ ਸਿੰਘ ਹਰਿ ਸਾਚਾ ਆਇਆ। ਦਰ ਘਰ ਤੇਰੇ ਭਾਗ ਲਗਾਇਆ। ਵਕਤ ਵਿਚਾਰ ਕਰਮ ਕਮਾਇਆ। ਆਪ ਆਪਣੇ ਸੰਗ ਰਲਾਇਆ। ਸਿੰਘ ਸਵਰਨ ਸਰਨ ਬਹਾਇਆ। ਸਚਖੰਡ ਦਾ ਰਾਜ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਪਾਏ ਤੇਰੀ ਸੇਵ ਕਮਾਇਆ। ਸਵਰਨ ਹਰਿ ਲਏ ਸੰਭਾਲ। ਦਿਵਸ ਰੈਣ ਹਰਿ ਰੱਖੇ ਨਾਲ। ਆਪ ਆਪਣੇ ਕੰਠ ਲਗਾਇਆ, ਜਿਉਂ ਮਾਤਾ ਗਲ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਮਾਤਲੋਕ ਸਵਰਨ ਤਜਾਇਆ। ਝੂਠੀ ਕਾਇਆ ਦੇ ਛੁਡਾਇਆ। ਹੁਕਮੇ ਖੇਲ ਰਚਾਇਆ। ਅੰਦਰੇ ਅੰਦਰ ਭੇਵ ਕਿਸੇ ਨਾ ਪਾਇਆ। ਆਤਮ ਜਿੰਦਰਾ ਆਪਣੇ ਹੱਥ ਤੁੜਾਇਆ। ਜੋਤ ਸਰੂਪੀ ਸਵਾਸ ਖਿਚਾਇਆ। ਆਪ ਆਪਣਾ ਵਿਚੋਂ ਵਾਸ ਕਢਾਇਆ। ਜੋਤ ਸਰੂਪੀ ਜੋਤ ਹਰਿ ਆਪ ਵਿਚ ਅਕਾਸ਼ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਰਾਜ ਦਵਾਇਆ। ਸਿੰਘ ਸਵਰਨ ਸਰਨ ਗੁਰ ਪਾਈ। ਸਾਚੇ ਘਰ ਮਿਲੀ ਵਡਿਆਈ। ਚਰਨ ਦਵਾਰੇ ਦਿਵਸ ਰੈਣ ਹਰਿ ਦਰਸ਼ਨ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਵਰਨ ਦੇਵੇ ਵਡਿਆਈ। ਸਿੰਘ ਸਵਰਨ ਤੇਰਾ ਊਚਾ ਰਾਜ। ਸਿੰਘ ਸਵਰਨ ਤੇਰਾ ਉਚਾ ਸਾਜ। ਸਿੰਘ ਸਵਰਨ ਚਰਨ ਬਹਾਏ ਗਰੀਬ ਨਿਵਾਜ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖੇ ਤੇਰੀ ਲਾਜ। ਚਾਰ ਯੁਗ ਹਰਿ ਲਾਜ ਰਖਾਏ। ਆਪ ਆਪਣੇ ਰੰਗ ਰੰਗਾਏ। ਦੂਜੀ ਨੌਕਰੀ ਕੋਈ ਰਹਿਣ ਨਾ ਪਾਏ। ਜੋਤੀ ਜੋਤ ਸਰੂਪ ਹਰਿ ਆਪਣੇ ਭਾਣੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਹਰਿ ਸਾਚਾ ਕੰਤ ਗੁਰਸਿਖਾਂ ਪੈਜ ਰਖਾਏ। ਸਵਰਨ ਸਿੰਘ ਸਚ ਵਸੇ ਧਾਮਾ। ਚਰਨ ਲਗਾਇਆ ਸਾਚੇ ਰਾਮਾ। ਸਵਰਨ ਸਵਰਨ ਸਵਰਨ ਬਣਾਇਆ ਕਲਜੁਗ ਦੇਹ ਤਜਾਈ ਚਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਕਰਾਇਆ ਜੋਤ ਸਰੂਪੀ ਪਹਰਿਆ ਬਾਣਾ। ਸਿੰਘ ਸਵਰਨ ਰਾਜ ਦਵਾਰੇ। ਪ੍ਰਭ ਅਬਿਨਾਸ਼ੀ ਆਪ ਖਲਾਰੇ। ਅੱਠੇ ਪਹਿਰ ਏਕਾ ਲਹਿਰ ਵੇਖੇ ਰੰਗ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਦੇਵੇ ਵਡ ਸਰਦਾਰੇ। ਵਡ ਸਰਦਾਰੀ ਦੇਵੇ ਭਾਰੀ, ਕਰੇ ਚਰਨ ਪਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪ ਬਹਾਏ ਗੁਰਮੁਖ ਕਰਮ ਵਿਚਾਰੀ। ਸਾਚਾ ਯੋਗ ਜਗਤ ਪਿਤ ਦੀਆ। ਪੂਰਨ ਹੋਇਆ ਕਾਮ, ਹਰਿ ਦਰਸ਼ਨ ਕੀਆ। ਉਤਰੇ ਸਰਬ ਵਿਯੋਗ ਹਰਿ ਜੋਤੀ ਥੀਆ। ਕੋਇ ਨਾ ਲੱਗੇ ਰੋਗ, ਅੱਠੇ ਪਹਿਰ ਜੋਤ ਸਰੂਪੀ ਜਗੇ ਦੀਆ। ਅੱਠੇ ਪਹਿਰ ਜੋਤ ਪ੍ਰਕਾਸ਼। ਏਕਾ ਏਕ ਪ੍ਰਭ ਅਬਿਨਾਸ਼। ਦੂਜੀ ਵਸਤ ਨਾ ਕੋਇ ਪਾਸ। ਏਕਾ ਸਮਗਰੀ ਏਕਾ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਕਾਜ ਕਰੇ ਸਚ ਸਚ ਜੋਤ ਪ੍ਰਕਾਸ਼। ਸਚ ਜੋਤ ਸ੍ਰੀ ਕਲਗੀ ਧਰ। ਗੁਰਸਿਖ ਮਿਲਿਆ ਸਾਚਾ ਵਰ। ਹਰਿ ਦਵਾਰੇ ਗਿਆ ਖੜ੍ਹ। ਚਾਰ ਜੁਗ ਨਾ ਛੱਡੇ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਇਆ ਆਪਣੀ ਹੱਥੀਂ ਖੜ। ਆਪਣੀ ਹੱਥੀਂ ਆਪ ਉਠਾਏ। ਆਪ ਆਪਣੀ ਗੋਦ ਰਖਾਏ। ਸ੍ਰਿਸ਼ਟ ਸਬਾਈ ਆਪ ਭੁਲਾਏ। ਸਾਚਾ ਭੇਵ ਖੁਲ੍ਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰੱਖੇ ਆਪਣੀ ਸਰਨ ਲਗਾਏ। ਪ੍ਰਭ ਅਬਿਨਾਸ਼ੀ ਤੇਰੀ ਅਚਰਜ ਮਾਇਆ। ਵਿਛੜਿਆਂ ਕਲ ਮੇਲ ਮਿਲਾਇਆ। ਸੋਹੰ ਸੰਗਲ ਨਾਲ ਬੰਨ੍ਹਾਇਆ। ਨਾ ਕੋਇ ਤੋੜੇ ਤੋੜ ਤੁੜਾਇਆ। ਤੁਟੀ ਗੰਢੇ ਚਰਨੀ ਜੋੜੇ ਨਾ ਕਦੇ ਵਿਛੋੜੇ, ਨਾ ਕਦੇ ਮਰੇ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਪਿਤਾ ਪੂਤ ਏਕਾ ਸੰਗ ਰਲਾਇਆ। ਪਿਤਾ ਪੂਤ ਇਕ ਨਰਾਇਣ। ਏਕਾ ਘਰ ਦੋਏ ਚਲ ਬਹਿਣ। ਜਨਮ ਜਨਮ ਦਾ ਲਹਿਣਾ ਲੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਲਹਿਣਾ ਦੇਣ। ਗੁਰ ਚਰਨ ਸਵਰਨ ਕਲ ਗਿਆ ਤਰਨ। ਮਿਲੀ ਹਰਿ ਸਾਚੇ ਸਰਨ। ਫੇਰ ਨਾ ਹੋਏ ਮਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਆਪਣੀ ਧਾਰਨ। ਸਾਚੇ ਲੇਖੇ ਲਗਾ ਪਤਨੀ ਪਤ। ਪ੍ਰਭ ਅਬਿਨਾਸ਼ੀ ਆਪ ਰਖਾਏ ਆਪਣਾ ਤਤ। ਮਾਤਲੋਕ ਹਰਿ ਸਾਚਾ ਆਤਮ ਦੇਵੇ ਧੀਰਜ ਜੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਮਝਾਵੇ ਦੇਵੇ ਮੱਤ। ਸਾਚਾ ਪ੍ਰਭ ਬਖ਼ਸ਼ੇ ਸਚ ਪ੍ਰੀਤ। ਸਿੰਘ ਸਵਰਨ ਤੇਰਾ ਫੜਿਆ ਲੜ ਤੇਰੇ ਨਾਲ ਤੇਰੀ ਸੁਰਜੀਤ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ, ਆਤਮ ਰਹੇ ਸਦਾ ਅਤੀਤ। ਕਾਮ ਕਰੋਧ ਹੰਕਾਰ ਪ੍ਰਭ ਵਿਚੋਂ ਕੱਢੇ ਫੜ। ਆਪੇ ਬਣੇ ਸਾਚਾ ਮਿਤ ਦਿਵਸ ਰੈਣ ਰੈਣ ਦਿਵਸ ਪ੍ਰਭ ਅਬਿਨਾਸ਼ੀ ਸਦ ਸਦ ਸਦ ਵਸੇ ਚੀਤ। ਸੁਰਜੀਤ ਦੇਵੇ ਚਰਨ ਪ੍ਰੀਤ। ਹਰਿ ਪਰਖੇ ਸਾਚੀ ਨੀਤ। ਮਾਨਸ ਜਨਮ ਕਲ ਜਾਣਾ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲੇਖੇ ਲਾਏ ਚਰਨ ਕਵਲ ਉਪਰ ਧਵਲ ਰੱਖੀ ਪ੍ਰੀਤ। ਸਾਚੇ ਲੇਖੇ ਜਾਏ ਲੱਗ। ਪ੍ਰਭ ਅਬਿਨਾਸ਼ੀ ਪਕੜੇ ਪਗ। ਝੂਠੀ ਮਾਇਆ ਝੂਠੀ ਕਾਇਆ ਝੂਠੀ ਤ੍ਰਿਸ਼ਨਾ ਅੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਬੰਨ੍ਹੇ ਧੀਰਜ ਤਗ। ਧੀਰਜ ਤਗ ਸਤਿ ਸੰਤੋਖ। ਪ੍ਰਭ ਸਾਚਾ ਦੇਵੇ ਅੰਤਮ ਮੋਖ। ਜਗਤ ਵਿਆਪੇ ਨਾ ਕੋਈ ਦੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਕਰ ਦਰਸ ਤੇਰੀ ਉਤਰੇ ਮਨ ਦੀ ਭੁੱਖ। ਦਿਵਸ ਰੈਣ ਹਰਿ ਤੇਰੇ ਦਵਾਰੇ। ਖਾਲੀ ਭਰੇ ਤੇਰੇ ਭੰਡਾਰੇ। ਬਾਹੋਂ ਪਕੜ ਪਾਰ ਉਤਾਰੇ। ਸਿੰਘ ਸਵਰਨ ਦੀ ਸਾਚੀ ਨਾਰੇ। ਪਤ ਪਤਨੀ ਦੋਏ ਏਕਾ ਧਾਰੇ। ਏਕਾ ਮੰਗੀ ਮੰਗ ਪ੍ਰਭ ਦੇਵੇ ਸਚ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜਨਮ ਮਰਨ ਸਵਾਰੇ। ਪਤਿਪਰਮੇਸ਼ਵਰ ਸਾਚਾ ਜਾਣ। ਦਿਵਸ ਰੈਣ ਤੇਰੀ ਕਰੇ ਪਛਾਣ। ਭੁੱਲ ਨਾ ਜਾਣਾ ਰੁਲ ਨਾ ਜਾਣਾ ਤੁਲ ਨਾ ਜਾਣਾ ਝੂਠੇ ਤੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਏ ਤੇਰੀ ਸੁਰਤ ਸੰਭਾਲ। ਸੰਗ ਸਾਥ ਆਪ ਨਿਭਾਵੰਦਾ। ਜਿਸ ਜਨ ਪ੍ਰਭ ਦਇਆ ਆਪ ਕਮਾਵੰਦਾ। ਰੱਖੇ ਦੇ ਕਰ ਹੱਥ, ਨਾ ਮਾਤ ਕਦੇ ਡੁਲਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਟੀ ਚਰਨ ਪ੍ਰੀਤ ਤੋੜ ਨਿਭਾਵੰਦਾ। ਚਰਨ ਪ੍ਰੀਤੀ ਤੋੜ ਨਿਭਾਏ। ਤੁੱਟੀ ਗੰਢ ਜੋੜ ਵਖਾਏ। ਪ੍ਰਭ ਅਬਿਨਾਸ਼ੀ ਕਰ ਚਰਨ ਪ੍ਰੀਤੀ ਕਾਇਆ ਕੋਹੜ ਹਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਦੀ ਛੋੜ ਆਪ ਅਖਵਾਏ। ਕਾਇਆ ਕੌੜੀ ਕਿਆ ਕਰਾਏ, ਸਿਰ ਪੈਰਾਂ ਦੁੱਖ ਰਹੇ ਥੋੜਾ ਥੋੜਾ। ਸਾਥ ਨਾ ਦੇਵੇ ਕਾਇਆ ਘੋੜਾ। ਔਖ ਕਦੇ ਨਾ ਹੋਵੇ ਪ੍ਰਭ ਸਾਚਾ ਸਚ ਰਖਾਏ ਜੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਅੰਤ ਗੁਰਮੁਖਾਂ ਸਾਚਾ ਬਹੁੜਾ। ਗੁਰ ਬਹੁੜਿਆ ਆਵੇ ਦੌੜਿਆ। ਫੜ ਫੜ ਬਾਹੋਂ ਪ੍ਰਭ ਸਾਚੇ ਆਪਣੀ ਚਰਨ ਜੋੜਿਆ। ਗੁਰਮੁਖ ਦਰ ਸਾਚਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰ ਪਾਇਆ ਜਿਹਾ ਲੋੜਿਆ। ਮਨ ਚਿੰਦਿਆ ਫਲ ਪਾਏ। ਚਰਨ ਪ੍ਰੀਤੀ ਜੋ ਜਨ ਕਮਾਏ। ਪਿਛਲੀ ਬੀਤੀ ਭੁੱਲ ਬਖ਼ਸ਼ਾਏ। ਅੱਗੇ ਮਾਰਗ ਪ੍ਰਭ ਸਾਚਾ ਪਾਏ। ਆਪ ਆਪਣਾ ਸਿਰ ਹੱਥ ਟਿਕਾਏ। ਸਚ ਵਸਤ ਹਰਿ ਵਿਚ ਰਖਾਏ। ਏਕਾ ਬਸਤਰ ਤਨ ਪਹਿਨਾਏ। ਸਾਚੇ ਅਸਵ ਅਸਵਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਤ ਬਦਸਤ ਲੇਖਾ ਆਪ ਚੁਕਾਏ। ਗੁਰ ਸੰਗਤ ਸੇਵਾ ਜਿਸ ਕਮਾਈ। ਮਾਤਲੋਕ ਹਰਿ ਦੇ ਵਡਿਆਈ। ਲਹਿਣਾ ਦੇਣਾ ਆਪ ਚੁਕਾਈ। ਆਤਮ ਸਾਚਾ ਸੋਹੰ ਗਹਿਣਾ ਤਨ ਪਹਿਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈ। ਸੋਹੰ ਗਹਿਣਾ ਤਨ ਪਹਿਨਾਇਆ। ਧਰਮ ਰਾਏ ਨਾ ਡੰਨ ਲਗਾਇਆ। ਗੁਰਮੁਖਾਂ ਬੇੜਾ ਬੰਨ੍ਹ ਵਖਾਇਆ। ਆਪ ਆਪਣੀ ਸੇਵ ਰਖਾਈ, ਦਰ ਸਾਚੇ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਨ ਸੁਹਾਏ ਜਿਥੇ ਡੇਰਾ ਲਾਇਆ। ਥਾਨ ਸੁਹਾਏ ਆਪ ਆਏ। ਮਾਣ ਦਵਾਏ ਆਪੇ ਜਾਏ। ਆਪੇ ਪੁੱਛੇ ਅੰਤਮ ਵਾਤ, ਪ੍ਰਭ ਅਬਿਨਾਸ਼ੀ ਹੋਏ ਸਹਾਏ। ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਆਤਮ ਅੰਦਰ ਬੂਝ ਬੁਝਾਰਾ। ਏਕਾ ਜੋਤ ਆਪ ਕਰਤਾਰਾ। ਗੁਰਮੁਖ ਵਿਰਲਾ ਕਰੇ ਵਿਚਾਰਾ। ਜਿਸ ਹਰਿ ਦੇਵੇ ਚਰਨ ਪਿਆਰਾ। ਚਰਨ ਪ੍ਰੀਤੀ ਵਿਚ ਮਾਤ ਸੋਹੰ ਦੇਵੇ ਸਾਚੀ ਧਾਰਾ। ਰਸਨਾ ਜਪ ਜੀਵ ਕਲ ਉਤਰੇ ਪਾਰਾ। ਪ੍ਰਭ ਅਬਿਨਾਸ਼ੀ ਪਾਏ ਤੇਰੀ ਸਾਰਾ। ਬੇੜਾ ਡੁੱਬੇ ਵਿਚ ਮੰਝਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰ ਅਵਤਾਰਾ। ਵਰਤੇ ਵਰਤਾਵੇ ਵਿਚ ਸੰਸਾਰੇ। ਕਲਜੁਗ ਜੀਵ ਭੁੱਲੇ ਗਵਾਰੇ। ਮਾਇਆਧਾਰੀ ਲੋਭੀ ਆਤਮ ਹੋਈ ਹੰਕਾਰੇ। ਝੂਠੇ ਜੂਠੇ ਮਹਿਲ ਮੁਨਾਰੇ। ਹਰਿ ਕਾ ਨਾਮ ਲੱਗੇ ਭੁਸਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਜਾਮਾ ਧਾਰੇ। ਹਰਿ ਚਰਨ ਕਲ ਪ੍ਰੀਤ ਕਰ, ਕਿਉਂ ਸੌਂ ਕੇ ਵਕਤ ਲੰਘਾਇਆ। ਹਰਿ ਚਰਨ ਕਲ ਪ੍ਰੀਤ ਕਰ, ਕਿਉਂ ਰੋ ਰੋ ਜਨਮ ਗਵਾਇਆ। ਹਰਿ ਚਰਨ ਕਲ ਪ੍ਰੀਤ ਕਰ, ਕਿਉਂ ਭਰਮ ਭੁਲੇਖੇ ਵਿਚ ਕਲਜੁਗ ਜੀਵ ਭੁਲਾਇਆ। ਹਰਿ ਚਰਨ ਕਲ ਪ੍ਰੀਤ ਕਰ, ਆਪਣਾ ਮੂਲ ਕਿਉਂ ਰਿਹਾ ਗਵਾਇਆ। ਹਰਿ ਚਰਨ ਕਲ ਪ੍ਰੀਤ ਕਰ, ਕੰਤ ਕੰਤੂਹਲ ਹਰਿ ਜਾਮਾ ਪਾਇਆ। ਹਰਿ ਚਰਨ ਕਲ ਪ੍ਰੀਤ ਕਰ, ਬੇਮੁਖ ਹੋਏ ਨਾ ਭੁਲ ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਹਰਿ ਚਰਨ ਕਲ ਪ੍ਰੀਤ ਕਰ, ਸ਼ਬਦ ਪੰਘੂੜਾ ਸਾਚਾ ਝੂਲ ਪ੍ਰਭ ਅਬਿਨਾਸ਼ੀ ਦੇ ਝੁਲਾਇਆ। ਹਰਿ ਚਰਨ ਕਲ ਪ੍ਰੀਤ ਕਰ, ਗੁਰਮੁਖ ਬਣਾਏ ਮਾਤ ਕਵਲ ਫੁੱਲ ਦਰਗਹਿ ਸਾਚੀ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਇਆ। ਸਰਨ ਲਗਾਇਆ ਲਿਖਿਆ ਲੇਖ ਕਲ ਕਮਾਇਆ। ਮਿਟਾਈ ਰੇਖ ਧਰਮ ਧਰਾਇਆ। ਗੁਰਸਿਖ ਤਰਾਇਆ, ਪਾਰ ਲੰਘਾਇਆ, ਸਰਨ ਲਗਾਇਆ, ਮਰਨ ਡਰਨ ਚੁਕਾਇਆ, ਹਰਨ ਫਰਨ ਖੁਲ੍ਹਾਇਆ, ਧਰਨੀ ਧਰਨ ਅਖਵਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਮਾਰਗ ਲਾਇਆ। ਕਲਜੁਗ ਵੇਲਾ ਅੰਤਮ ਆਈ। ਕਲਜੁਗ ਝੂਠੀ ਮਾਇਆ ਵਿਚ ਰੁਲ ਨਾ ਜਾਈ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ। ਘਰ ਸਾਚੇ ਵੱਜੇ ਵਧਾਈ। ਆਤਮ ਦੇਵੇ ਦਰ ਖੁਲ੍ਹਾਈ। ਆਤਮ ਤ੍ਰਿਖਾ ਤ੍ਰਿਸ਼ਨਾ ਦੇ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈ। ਗੁਰ ਚਰਨ ਪ੍ਰੀਤੀ ਸਾਚੀ ਜਾਨੋ। ਪ੍ਰਭ ਅਬਿਨਾਸ਼ੀ ਏਕਾ ਮਾਨੋ। ਜੂਠ ਝੂਠ ਛੱਡੋ ਜਗਤ ਨਿਧਾਨੋ। ਏਕਾ ਏਕ ਦਰ ਘਰ ਸਾਚੇ ਆਪ ਪਛਾਣੋ। ਦੇਵਣਹਾਰ ਦਾਤਾਰ ਸੱਚੀ ਸਰਕਾਰ ਇਕ ਭਗਵਾਨੋ। ਕੋਟਨ ਕੋਟ ਖੜੇ ਦਵਾਰ ਅੰਤ ਕੋਇ ਨਾ ਆਨੋ। ਜੋ ਜਨ ਆਏ ਕਰੇ ਨਿਮਸਕਾਰ ਪ੍ਰਭ ਅਬਿਨਾਸ਼ੀ ਦਰਗਹਿ ਸਾਚੀ ਦੇਵੇ ਮਾਨੋ। ਦਰਗਹਿ ਸਾਚੀ ਧਾਮ ਅਵਲੜਾ। ਜਿਥੇ ਵਸੇ ਹਰਿ ਆਪ ਇਕਲੜਾ। ਆਤਮਕ ਦੀਪਕ ਜੋਤੀ ਬਲੜਾ। ਏਕਾ ਨਾਮ ਭਾਰਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਕਲਜੁਗ ਅੰਤ ਕਰਾਏ, ਸਤਿਜੁਗ ਸਾਚਾ ਲਾਏ ਰਾਹ ਚਲਾਏ ਅਵਲੜਾ। ਕਲਜੁਗ ਤੇਰਾ ਅੰਤ ਕਰਾਵਣਾ। ਸਤਿਜੁਗ ਸਾਚਾ ਰੰਗ ਰੰਗਾਵਣਾ। ਸੋਹੰ ਸ਼ਬਦ ਮੁਖ ਰਖਾਵਣਾ। ਰਾਓ ਰੰਕ ਇਕ ਕਰਾਵਣਾ। ਊਚ ਨੀਚ ਦਾ ਭੇਵ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚਾ ਮਾਣ ਦਵਾਵਣਾ। ਸੰਤ ਜਨ ਹਰਿ ਇਕ ਸਮਾਨ। ਸੰਤ ਜਨਾਂ ਹਰਿ ਦੇਵੇ ਆਤਮ ਸ਼ਬਦ ਗਿਆਨ। ਪ੍ਰਭ ਅਬਿਨਾਸ਼ੀ ਆਪ ਬਿਠਾਏ ਸਾਚੇ ਸ਼ਬਦ ਬਬਾਣ। ਤ੍ਰੈਲੋਕੀ ਨਾਥ ਆਪ ਵਡਿਆਏ, ਤੀਨ ਭਵਨ ਦੀ ਬੂਝ ਬੁਝਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਹਰਿ ਦੇਵੇ ਮਾਣ। ਸੰਤ ਜਨਾਂ ਸਿਰ ਰੱਖੇ ਹੱਥ। ਆਪੇ ਦੇਵੇ ਸੋਹੰ ਸਾਚੀ ਵਥ। ਸਾਚੇ ਸ਼ਬਦ ਆਪ ਚੜ੍ਹਾਏ ਸੋਹੰ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ। ਹਰਿ ਸੰਤ ਹਰਿ ਆਪ ਬਣਾਏ। ਆਪ ਆਪਣਾ ਰਾਹ ਜਣਾਏ। ਬਾਹੋਂ ਪਕੜ ਹਰਿ ਚਰਨੀ ਲਾਏ। ਆਤਮ ਆਕੜ ਸਰਬ ਕਢਾਏ। ਆਪੇ ਤਕੜ ਸੋਹੰ ਸ਼ਬਦ ਤੁਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਗਿਆਨ ਦੇ ਹੰਕਾਰ ਹੰਗਤਾ ਰੋਗ ਗਵਾਏ। ਸੰਤ ਜਨ ਮਨ ਵੱਜੀ ਵਧਾਈ। ਆਤਮ ਜੋਤ ਹੋਈ ਰੁਸ਼ਨਾਈ। ਏਕਾ ਲਿਵ ਗੁਰ ਚਰਨ ਲਗਾਈ। ਗੁਰ ਪੂਰੇ ਦੇ ਹੱਥ ਵਡਿਆਈ। ਆਤਮ ਦਰ ਦੇ ਖੁਲ੍ਹਾਈ। ਝੂਠੇ ਧੰਦੇ ਦੇ ਗਵਾਈ। ਆਪਣੇ ਬੰਦੇ ਲਈ ਬਣਾਈ। ਦਵਾਰ ਦਸਮ ਦੀ ਬੂਝ ਬੁਝਾਈ। ਜਿਥੇ ਵਸੇ ਏਕ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਸੰਤਾਂ ਆਪੇ ਮੇਲ ਮਿਲਾਈ। ਵਾਹ ਵਾਹ ਸੰਤ ਹਰਿ ਸਾਚਾ ਮੇਲਾ। ਪ੍ਰਭ ਅਬਿਨਾਸ਼ੀ ਖੇਲ ਕਲ ਖੇਲਾ। ਗਿਆ ਹੱਥ ਨਾ ਆਵੇ ਵੇਲਾ। ਗੁਰਮੁਖ ਸਾਚੇ ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸੱਜਣ ਸੁਹੇਲਾ। ਹਰਿ ਸੰਤ ਦੋਏ ਏਕਾ ਘਰ। ਹਰਿ ਸੰਤ ਦੋਏ ਏਕਾ ਦਰ। ਹਰਿ ਸੰਤ ਦੋਏ ਏਕਾ ਸਰ। ਹਰਿ ਸੰਤ ਏਕਾ ਧਾਮ ਰਹਿਣ ਏਕਾ ਘਰ। ਹਰਿ ਸੰਤ ਹਰਿ ਪਕੜੇ ਲੜ। ਹਰਿ ਸੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਬੈਠਾ ਵੜ। ਸਾਚੇ ਸੰਤ ਆਪ ਬਣਾਏ ਬਣਤ। ਮੇਲ ਮਿਲਾਵਾ ਹੋਏ ਸਾਚੇ ਕੰਤ। ਗੁਰਮੁਖ ਹਰਿ ਕੀ ਪੌੜੀ ਜਾਏ ਚੜ੍ਹ। ਹਰਿ ਕੀ ਪੌੜੀ ਵੇਖ ਅਖੀਰ। ਬਜ਼ਰ ਕਪਾਟੀ ਜਾਵੇ ਚੀਰ। ਅੰਮ੍ਰਿਤ ਝਿਰਨਾ ਝਿਰੇ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸੰਤ ਜਨਾਂ ਸਾਚੀ ਧੀਰ। ਸੋਹੰ ਸ਼ਬਦ ਸਚ ਗਿਆਨਾ। ਗੁਰਮੁਖ ਸਾਚੇ ਕਲ ਪਛਾਣਾ। ਦੇਵੇ ਮਾਣ ਵਿਚ ਜਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਚਰਨ ਧੂੜ ਇਸ਼ਨਾਨਾ। ਸੋਹੰ ਤਾਜ ਸਿਰ ਪ੍ਰਭ ਸਾਚੇ ਦੀਆ। ਆਤਮ ਜੋਤ ਜਗਾਇਆ ਦੀਆ। ਆਪ ਆਪਣਾ ਖੇਲ ਕੀਆ। ਸਤਿਜੁਗ ਰਖਾਏ ਸਾਚੀ ਨੀਆ। ਸੰਤ ਜਨਾਂ ਹਰਿ ਸਾਚਾ ਲੇਖੇ ਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਪੁੱਤਰ ਧੀਆਂ। ਗੁਰ ਪੂਰਾ ਘਰ ਆਇਆ। ਦਰ ਮੰਦਰ ਆਣ ਸੁਹਾਇਆ। ਗੁਰਮੁਖ ਸਾਚੇ ਸੰਤ ਜਨਾਂ ਹਰਿ ਸਾਚਾ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਇਕ ਸਰਨਾਇਆ। ਗੁਰ ਚਰਨ ਇਕ ਸਰਨਾਈ। ਗੁਰ ਚਰਨ ਮਿਲੇ ਵਡਿਆਈ। ਗੁਰ ਚਰਨ ਗੁਰਸਿਖ ਆਤਮ ਤ੍ਰਿਖਾ ਦੇ ਬੁਝਾਈ। ਕਲਜੁਗ ਭੁਲਿਆ ਰਹੇ ਨਾ ਕਾਈ। ਭਰਮ ਭੁਲੇਖੇ ਦੇ ਮਿਟਾਈ। ਗੁਰ ਚਰਨ ਏਕਾ ਲਿਵ ਲਾਈ। ਗੁਰ ਚਰਨ ਸਚ ਵਸਤ ਦੇਵੇ ਝੋਲੀ ਪਾਈ। ਗੁਰ ਚਰਨ ਏਕਾ ਜੋਤ ਕਰੇ ਰੁਸ਼ਨਾਈ। ਗੁਰ ਚਰਨ ਦੁਰਮਤ ਮੈਲ ਧੋਤ ਆਪਣੇ ਰੰਗ ਰੰਗਾਈ। ਗੁਰ ਚਰਨ ਚਾਰ ਵਰਨ ਕਰਾਏ ਏਕਾ ਗੋਤ ਹਰਿ ਸਰਨਾਈ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਗੁਰਮੁਖਾਂ ਲੈ ਬੁਝਾਈ। ਗੁਰ ਚਰਨ ਸਾਚੀ ਸੇਵਾ। ਗੁਰ ਚਰਨ ਦੇਵੇ ਸੋਹੰ ਸਾਚਾ ਮੇਵਾ। ਗੁਰ ਚਰਨ ਮਿਲੇ ਮਾਣ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਭੇਵਾ। ਗੁਰ ਚਰਨ ਮਿਲੇ ਸਿਕਦਾਰੀ। ਗੁਰਸਿਖ ਪੂਜੋ ਬਣ ਪੁਜਾਰੀ। ਗੁਰ ਚਰਨ ਹਉਮੇ ਮਮਤਾ ਦੇ ਨਿਵਾਰੀ। ਗੁਰ ਚਰਨ ਏਕਾ ਦੇਵੇ ਸ਼ਬਦ ਉਡਾਰੀ। ਗੁਰ ਚਰਨ ਆਪ ਬਹਾਏ ਸਚਖੰਡ ਸੱਚੀ ਅਟਾਰੀ। ਗੁਰਚਰਨ ਏਕਾ ਮੇਲ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਰਸ ਅਗੰਮ ਅਪਾਰੀ। ਗੁਰ ਚਰਨ ਗੁਰ ਪੂਰਾ ਪਾਵਨਾ। ਗੁਰ ਚਰਨ ਹਉਮੇ ਰੋਗ ਗਵਾਵਣਾ। ਗੁਰ ਚਰਨ ਜਿਸ ਜਨ ਰਸਨਾ ਗਾਵਣਾ। ਕਲਜੁਗ ਮਾਇਆ ਡਸਣੀ ਨੇੜ ਨਾ ਆਵਣਾ। ਗੁਰ ਚਰਨ ਪੰਜਾਂ ਕਰੇ ਵਸ, ਰਸਨ ਸੋਹੰ ਸ਼ਬਦ ਗਾਵਣਾ। ਸਾਚੀ ਵਸਤ ਸਤਿਜੁਗ ਧਰ, ਏਕਾ ਮਾਰਗ ਸ੍ਰਿਸ਼ਟ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸੋਹੰ ਸਾਚਾ ਡੰਕ ਵਜਾਵਣਾ। ਸਤਿਜੁਗ ਤੇਰਾ ਸਤਿ ਵਰਤਾਰਾ। ਸਤਿਜੁਗ ਤੇਰਾ ਰੰਗ ਅਪਾਰਾ। ਸਤਿਜੁਗ ਵਰਤੇ ਵਰਤਾਵੇ ਹਰਿ ਕਰਤਾਰਾ। ਸਤਿਜੁਗ ਸਚ ਸਚ ਹਰਿ ਭੰਡਾਰ ਵਰਤਾਰਾ। ਸਤਿਜੁਗ ਸ੍ਰਿਸ਼ਟ ਸਬਾਈ ਹੋਏ ਚਰਨ ਭਿਖਾਰਾ। ਦੇਵਣਹਾਰ ਇਕ ਦਾਤਾਰਾ। ਸਤਿਜੁਗ ਨਿਖੁਟ ਨਾ ਜਾਏ ਦੇਵੇ ਵਡ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਖਾਏ ਅਗਾਧ ਬੋਧ ਬਣ ਲਿਖਾਰਾ। ਸਤਿਜੁਗ ਤੇਰਾ ਇਕ ਵਰਤੰਤ। ਗੁਰਮੁਖ ਵਿਰਲਾ ਜਾਣੇ ਸੰਤ। ਬੇਮੁਖਾਂ ਮਾਇਆ ਪਾਏ ਬੇਅੰਤ। ਗੁਰਸਿਖਾਂ ਮਿਲਿਆ ਪ੍ਰਭ ਸਾਚਾ ਕੰਤ। ਪ੍ਰਭ ਦੀ ਮਹਿੰਮਾ ਬੜੀ ਅਗਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ। ਸਚ ਕਰ ਹਰਿ ਜਾਨਣਾ। ਵਾਲੀ ਦੋ ਜਹਾਨਣਾ। ਝੰਡਾ ਧਰਮ ਦਾ ਆਪ ਝੁਲਾਵਣਾ। ਚਾਰ ਕੁੰਟ ਡੰਕ ਵਜਾਵਣਾ। ਰਾਓ ਰੰਕ ਆਪ ਉਠਾਵਣਾ। ਥਾਂਓ ਬੰਕ ਆਪ ਸੁਹਾਵਣਾ। ਜਿਸ ਥਾਂਏ ਚਰਨ ਛੁਹਾਵਣਾ। ਗੁਰਸਿਖਾਂ ਪਾਰ ਕਰਾਵਣਾ। ਬੇਮੁਖਾਂ ਨਸ਼ਟ ਕਰਾਵਣਾ। ਦਰ ਦਰ ਭਿਖਾਰ ਬਨਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਵਣਾ। ਸਤਿਜੁਗ ਹਰਿ ਸਚ ਵਰਤੰਦਾ। ਸਤਿਜੁਗ ਹਰਿ ਗੁਰਮੁਖਾਂ ਹਰਿ ਗੁਰਸਿਖਾਂ ਰਹੰਦਾ। ਸਤਿਜੁਗ ਜਨ ਭਗਤਾਂ ਆਪ ਤੁੜਾਏ ਆਪ ਜਿੰਦਾ। ਸਤਿਜੁਗ ਦਰ ਘਰ ਸਾਚੇ ਕੋਇ ਰਹਿਣ ਨਾ ਦੇਵੇ ਮਦਿਰਾ ਮਾਸੀ ਗੰਦਾ। ਸਤਿਜੁਗ ਬੇਮੁਖ ਨਾ ਜਾਣੇ ਮਾਇਆ ਝੂਠਾ ਜਗਤ ਅੰਧਾ। ਸਤਿਜੁਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਚੜ੍ਹਾਏ ਗੁਰਸਿਖ ਤਰਾਏ ਬਣਾਏ ਆਪਣਾ ਬੰਦਾ। ਪ੍ਰਗਟੇ ਜੋਤ ਵਾਲੀ ਦੋ ਜਹਾਨੀ। ਸ੍ਰਿਸ਼ਟ ਸਬਾਈ ਸਾਚਾ ਦੇਵੇ ਸਚ ਨਿਸ਼ਾਨੀ। ਪੰਚਮ ਜੇਠ ਮਾਤ ਜੋਤ ਪ੍ਰਗਟਾਏ, ਆਵੇ ਪੰਥ ਦਾ ਸੱਚਾ ਬਾਨੀ। ਏਕਾ ਮਾਣ ਦਵਾਏ ਏਕਾ ਤਾਣ ਗੁਰਮੁਖ ਤੇਰਾ ਤੇਰੀ ਆਤਮ ਮਾਰੇ ਕਾਨੀ। ਸਤਿਜੁਗ ਗੁਰਮੁਖਾਂ ਆਪ ਉਠਾਏ, ਅੰਧ ਅੰਧੇਰ ਮਿਟਾਏ, ਸੰਞ ਸਵੇਰ ਇਕ ਕਰਾਏ ਸੋਹੰ ਦੇਵੇ ਵਡ ਦਾਨੀ। ਵਡ ਦਾਨੀ ਇਕ ਦਾਤਾਰ। ਆਦਿ ਜੁਗਾਦੀ ਭਰੇ ਰਹਿਣ ਭੰਡਾਰ। ਸ੍ਰਿਸ਼ਟ ਸਬਾਈ ਆਏ ਮੰਗਣ, ਪ੍ਰਭ ਸਾਚੇ ਤੇਰੇ ਦਰ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਖੁਲ੍ਹਾਏ ਗੁਰਸਿਖ ਦਿਨ ਰਹੇ ਚਾਰ ਦਿਹਾੜ। ਕਲਜੁਗ ਰਿਹਾ ਚਾਰ ਦਿਹਾੜੇ। ਗੁਰਮੁਖ ਬਣਾਏ ਵਿਚ ਮਾਤ ਦੇ ਲਾੜੇ। ਸ਼ਬਦ ਘੋੜੀ ਪ੍ਰਭ ਆਪੇ ਚਾੜ੍ਹੇ। ਸਦਾ ਸਦਾ ਬਣੇ ਰਹਿਣ ਪ੍ਰਭ ਸਾਚੇ ਦੇ ਸਚ ਅਖਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਏਕਾ ਜੋਤ ਜਗਾਏ ਗੁਰਸਿਖ ਤੇਰੀ ਬਹੱਤਰ ਨਾੜੇ। ਬਹੱਤਰ ਨਾੜ ਜੋਤ ਜਗਾਈ। ਏਕਾ ਬਖ਼ਸ਼ੇ ਚਰਨ ਸਰਨਾਈ। ਭਰਮ ਭੁਲੇਖੇ ਆਤਮ ਸਚ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸਚ ਧਾਮ ਬਣਾਈ। ਸਚ ਨਾਮ ਜਿਸ ਜਾਣਿਆ। ਸਚ ਨਾਮ ਜਿਸ ਜਨ ਮਾਣਿਆਂ। ਸਚ ਰਾਮ ਜਿਸ ਪਛਾਣਿਆਂ। ਸਚ ਕਾਮ ਪੂਰਨ ਕਰੇ ਆਪ ਭਗਵਾਨਿਆਂ। ਸਚ ਧਾਮ ਪ੍ਰਭ ਸਾਚਾ ਆਪ ਸੁਹਾਨਿਆਂ। ਸਚ ਜਾਮ ਪ੍ਰਭ ਸਾਚੇ ਸੋਹੰ ਸ਼ਬਦ ਆਪ ਪਿਲਾਵਣਾ। ਸਚ ਨਾਮ ਪ੍ਰਭ ਅਬਿਨਾਸ਼ੀ ਏਕਾ ਰਸਨ ਜਪਾਵਨਾ। ਸਚ ਗ੍ਰਾਮ ਨਗਰ ਖੇੜਾ ਆਪ ਵਸਾਵਣਾ। ਜੋਤੀ ਜੋਤ ਸਰੂਪ ਹਰਿ ਆਪ ਆਪਣੇ ਵਿਚ ਰਹਾਵਣਾ। ਸਚ ਨਾਮ ਜਗਤ ਗਿਆਨਾ। ਸਚ ਨਾਮ ਭਗਤ ਧਿਆਨਾ। ਸਚ ਨਾਮ ਜਿਸ ਜਨ ਹਿਰਦੇ ਜਾਨਾ। ਸਚ ਨਾਮ ਆਤਮ ਦੇਵੇ ਨਾਮ ਮਹਾਨਾ। ਸਾਚਾ ਨਾਮ ਸਾਚੀ ਜੋਤ ਕਰੇ ਪ੍ਰਕਾਸ਼ ਕੋਟਨ ਭਾਨਾ। ਸਚ ਨਾਮ ਅਗਿਆਨ ਅੰਧੇਰ ਹੋਏ ਵਿਨਾਸ ਕਰਾਏ ਬਿਧ ਨਾਨਾ। ਸਾਚਾ ਨਾਮ ਗੁਰਮੁਖ ਵਿਰਲੇ ਹੋਵੇ ਪਾਸ, ਪ੍ਰਭ ਅਬਿਨਾਸ਼ੀ ਜਿਸ ਸਾਚਾ ਜਾਨਾ। ਸਾਚਾ ਨਾਮ ਗੁਰਮੁਖ ਹਰਿ ਹਿਰਦੇ ਰੱਖੇ ਵਾਸ, ਚਰਨ ਕਵਲ ਜਿਸ ਕੀਆ ਧਿਆਨਾ। ਸਾਚਾ ਨਾਮ ਮਾਨਸ ਜਨਮ ਜਨਮ ਕਰਾਏ ਰਾਸ ਜੋ ਜਾਣੇ ਸ੍ਰੀ ਭਗਵਾਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਰਸਨ ਵਖਾਨਾ। ਸਾਚਾ ਨਾਮ ਸਚ ਦ੍ਰਿੜਾਵੇ। ਸਾਚਾ ਨਾਮ ਸਚ ਰਾਹ ਬਤਾਵੇ। ਸਾਚਾ ਨਾਮ ਸਚ ਥਾਂ ਬਹਾਵੇ। ਸਾਚਾ ਨਾਮ ਸਚ ਕਾਮ ਕਰਾਵੇ। ਸਾਚਾ ਨਾਮ ਸਚ ਰਾਮ ਮਿਲਾਵੇ। ਸਾਚਾ ਨਾਮ ਸਚ ਦਾਮ ਪੱਲੇ ਬੰਨ੍ਹ ਨਾਲ ਲੈ ਜਾਵੇ। ਸਾਚਾ ਨਾਮ ਸੁੱਕਾ ਹਰਿਆ ਕਰੇ ਚਾਮ, ਹੰਗਤਾ ਰੋਗ ਜਨ ਗਵਾਵੇ। ਸਚ ਨਾਮ ਨਾ ਹੋਏ ਖਾਮ, ਦਿਵਸ ਰੈਣ ਏਕਾ ਲਿਵ ਲਾਵੇ। ਸਚ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਵੇ। ਸਚ ਨਾਮ ਸਚ ਮੰਤਰ ਜਾਣ। ਸਚ ਨਾਮ ਗੁਰਮੁਖ ਅੰਤਰ ਆਪ ਪਛਾਣ। ਸਚ ਨਾਮ ਸਾਚੀ ਬਣਤਰ ਬਣਾਏ ਵਿਚ ਜਹਾਨ। ਸਚ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਚ ਨਾਮ ਸਾਚੀ ਨਈਆ। ਸਚ ਨਾਮ ਗੁਰਮੁਖ ਜਪਈਆ। ਸਚ ਨਾਮ ਸਚ ਮਾਰਗ ਲਈਆ। ਸਚ ਨਾਮ ਆਤਮ ਸਾਚੀ ਧੀਰ ਧਰਈਆ। ਸਚ ਨਾਮ ਅੰਮ੍ਰਿਤ ਸਾਚਾ ਸੀਰ ਪਲਈਆ। ਸਾਚਾ ਨਾਮ ਕਾਇਆ ਰੋਗ ਦੇ ਗਵਈਆ। ਸਾਚਾ ਨਾਮ ਦਿਵਸ ਰੈਣ ਰੈਣ ਦਿਵਸ ਜਿਸ ਜਨ ਜਪਈਆ। ਸਾਚਾ ਨਾਮ ਆਪੇ ਹੋਏ ਸੱਜਣ ਸੁਹੇਲ, ਦਰਗਹਿ ਸਾਚੀ ਮੇਲ ਮਿਲਈਆ। ਸਚ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਚੜ੍ਹਾਏ ਸਾਚੀ ਨਈਆ। ਸਾਚਾ ਨਾਮ ਸਾਚੀ ਧਾਰਾ। ਸਾਚਾ ਨਾਮ ਜਨ ਉਤਰਸ ਪਾਰਾ। ਸਾਚਾ ਨਾਮ ਸਾਚਾ ਰਾਮ ਕਰਮ ਧਰਮ ਦੋਏ ਲਏ ਵਿਚਾਰਾ। ਸਾਚਾ ਨਾਮ ਭਾਂਡਾ ਭਰਮ ਭਉ ਦੇ ਨਿਵਾਰਾ। ਸਾਚਾ ਨਾਮ ਏਕਾ ਵਸਤ ਵਿਚ ਪਾਏ ਥਾਰਾ। ਸਾਚਾ ਨਾਮ ਅੰਮ੍ਰਿਤ ਭਰੇ ਭੰਡਾਰਾ। ਸਾਚਾ ਨਾਮ ਪ੍ਰਭ ਅਬਿਨਾਸ਼ੀ ਹਰਿ ਵਰਤਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕੀਆ ਜੋਤ ਅਕਾਰਾ। ਸਾਚਾ ਨਾਮ ਰਸਨਾ ਗਾਓ। ਪ੍ਰਭ ਅਬਿਨਾਸ਼ੀ ਸਾਚਾ ਪਾਓ। ਹਰਿ ਕਾ ਨਾਮ ਹਰਿ ਹਿਰਦੇ ਵਿਚ ਵਸਾਓ। ਹਰਿ ਕਾ ਨਾਮ ਕਾਰਜ ਸਿੱਧ ਮਾਤ ਕਰਾਓ। ਹਰਿ ਕਾ ਨਾਮ ਸਾਚੀ ਬਿਧ ਮੇਲ ਮਿਲਾਓ। ਹਰਿ ਕਾ ਨਾਮ ਆਤਮ ਬਿਧ ਧੀਰ ਧਰਾਓ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਮ ਪਿਲਾਓ। ਸਾਚਾ ਨਾਮ ਸਾਚੀ ਧਾਰੀ। ਸਾਚਾ ਨਾਮ ਸੱਚੀ ਅਸਵਾਰੀ। ਸਾਚਾ ਨਾਮ ਜੀਵ ਅਧਾਰੀ। ਸਾਚਾ ਨਾਮ ਹਰਿ ਸਾਚੇ ਪਿੰਡ ਉਸਾਰੀ। ਸਾਚਾ ਨਾਮ ਜੀਵ ਜੰਤ ਹਰਿ ਆਪ ਸੁਨਾਰੀ। ਸਾਚਾ ਨਾਮ ਹਰਿ ਆਪ ਵਸਾਏ ਗੁਰਮੁਖ ਤੇਰੀ ਕਾਇਆ ਮਹੱਲ ਅਟਾਰੀ। ਹਰਿ ਕਾ ਨਾਮ ਹਰਿ ਹਿਰਦੇ ਵਸਾਏ, ਏਕਾ ਜੋਤ ਜਗੇ ਅਪਰ ਅਪਾਰੀ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਖੇਲ ਅਪਾਰੀ। ਹਰਿ ਕਾ ਨਾਮ ਸਾਚਾ ਧਨ ਧਨਵੰਤ। ਹਰਿ ਕਾ ਨਾਮ ਪੂਰਨ ਭਗਵੰਤ। ਹਰਿ ਕਾ ਨਾਮ ਮੇਲ ਮਿਲਾਵੇ ਸਾਚੇ ਸੰਤ ਕੰਤ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤਲੋਕ ਕਲ ਸਾਚਾ ਕੰਤ। ਹਰਿ ਕਾ ਨਾਮ ਸਚ ਸਿਕਦਾਰ। ਹਰਿ ਕਾ ਨਾਮ ਸਚ ਵਿਹਾਰ। ਸਚ ਨਾਮ ਕਲ ਦੇਵੇ ਤਾਰ। ਸਚ ਨਾਮ ਰਸਨਾ ਜੀਵ ਜਪ ਉਤਰੇ ਪਾਰ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਉਤਰਸ ਪਾਰ। ਸਚ ਰਾਮ ਸਾਚੀ ਭਾਖਿਆ। ਸਚ ਰਾਮ ਜਿਸ ਜਨ ਰਸਨਾ ਆਖਿਆ। ਸਚ ਨਾਮ ਮਿਲਾਵੇ ਹਰਿ ਸਾਚੇ ਸਾਥਿਆ। ਹਰਿ ਨਾਮ ਦੇਵੇ ਦਰਸ ਅਲੱਖਣਾ ਲਾਖਿਆ। ਹਰਿ ਨਾਮ ਆਪੇ ਕਰੇ ਗੁਰਸਿਖ ਤੇਰੀ ਰਾਖਿਆ। ਹਰਿ ਨਾਮ ਪ੍ਰਭ ਅਬਿਨਾਸ਼ੀ ਸਾਚੇ ਭਾਖਿਆ। ਹਰਿ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਹੋਵੇ ਦਾਸਿਆ। ਸਚ ਨਾਮ ਪ੍ਰਭ ਅਬਿਨਾਸ਼ੀ ਸਾਚੇ ਭਾਖਿਆ। ਸਚ ਨਾਮ ਸੱਚਾ ਸਿਰ ਤਾਜ। ਸਚ ਨਾਮ ਧੁਰਦਰਗਾਹੀ ਸਾਚਾ ਰਾਜ। ਸਾਚਾ ਨਾਮ ਰਸਨਾ ਜਪ ਪੂਰਨ ਹੋਏ ਕਾਜ। ਸਚ ਨਾਮ ਸ਼ਬਦ ਸਰੂਪੀ ਉਡੇ ਬਾਜ। ਸਚ ਨਾਮ ਗੁਰਮੁਖਾਂ ਰੱਖੇ ਆਪੇ ਲਾਜ। ਸਾਚਾ ਨਾਮ ਧੀਰਜ ਧਰਨਾ। ਸਾਚਾ ਨਾਮ ਜਪ ਫਿਰ ਹੋਏ ਨਾ ਮਰਨਾ। ਸਚ ਧਾਮ ਰਸਨਾ ਜਪ ਧਰਮ ਰਾਏ ਦਾ ਡੰਨ ਨਾ ਭਰਨਾ। ਸਾਚਾ ਨਾਮ ਪ੍ਰਭ ਅਬਿਨਾਸ਼ੀ ਸਾਚਾ ਦੇਵੇ ਮਾਤਲੋਕ ਵਿਚ ਧਰਨੀ ਧਰਨਾ। ਸਾਚਾ ਨਾਮ ਗੁਰਮੁਖ ਵਿਰਲੇ ਆਏ ਪੀਤਾ, ਪ੍ਰਭ ਅਬਿਨਾਸ਼ੀ ਸਰਨੀ ਪੜ੍ਹਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਕਰਨੀ ਕਰਨਾ। ਸਾਚਾ ਨਾਮ ਸਰਬ ਸੁਖਦਾਈ। ਸਾਚਾ ਨਾਮ ਮਿਲੇ ਵਡਿਆਈ। ਸਾਚਾ ਨਾਮ ਗੁਰਮੁਖ ਵਿਰਲਾ ਗੁਰ ਦਰ ਪਾਈ। ਸਾਚਾ ਨਾਮ ਗੁਰਮੁਖਾਂ ਪੂਰਨ ਆਸ ਕਰਾਈ। ਸਾਚਾ ਨਾਮ ਆਤਮ ਧੀਰਜ ਇਕ ਧਰਵਾਸ ਰਖਾਈ। ਸਾਚਾ ਨਾਮ ਸਾਚਾ ਬੀਰਜ ਆਪ ਬਿਜਾਈ। ਸਾਚਾ ਨਾਮ ਅੰਮ੍ਰਿਤ ਸਾਚਾ ਸੀਰਜ ਆਪ ਪਿਲਾਈ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਆਤਮ ਸ਼ਾਂਤ ਕਰਾਈ। ਸਾਚਾ ਨਾਮ ਸ਼ਾਂਤ ਸਰੀਰ। ਸਾਚਾ ਨਾਮ ਆਤਮ ਧੀਰ। ਸਾਚਾ ਨਾਮ ਅੰਮ੍ਰਿਤ ਪੀਣਾ ਸਾਚਾ ਸੀਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਉਮੇ ਕੱਢੇ ਆਤਮ ਪੀੜ। ਸਾਚਾ ਨਾਮ ਸਰਬ ਸੁਖਦਾਈ। ਸਾਚਾ ਨਾਮ ਦੁੱਖ ਭੁੱਖ ਰੋਗ ਦੇ ਗਵਾਈ। ਸਾਚਾ ਨਾਮ ਆਤਮ ਸੁਖ ਦੇ ਉਪਜਾਈ। ਹਰਿ ਕਾ ਨਾਮ ਤ੍ਰਿਸ਼ਨਾ ਭੁੱਖ ਦੇ ਗਵਾਈ। ਹਰਿ ਕਾ ਨਾਮ ਰਸਨਾ ਜਪ ਮਾਇਆ ਰੋਗ ਰਹੇ ਨਾ ਰਾਈ। ਸਾਚਾ ਨਾਮ ਸਾਚੀ ਲਗਨ ਗੁਰਸਿਖ ਪੂਰੇ ਗੁਰ ਸਾਚੇ ਸੰਗ ਰਖਾਈ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਪੇ ਹੋਏ ਸਹਾਈ। ਸਚ ਨਾਮ ਸਤਿ ਸਰੂਪਾ। ਸਚ ਨਾਮ ਰੰਗ ਅਨੂਪਾ। ਸਚ ਨਾਮ ਮੇਲ ਮਿਲਾਵਾ ਵਡ ਵਡ ਭੂਪਾ। ਸਾਚਾ ਨਾਮ ਗੁਰਮੁਖ ਵੇਖੇ ਨਾ ਕੋਇ ਜਾਣੇ ਰੰਗ ਰੂਪਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਤਿ ਸਰੂਪਾ। ਸਾਚਾ ਨਾਮ ਸ਼ਬਦ ਕਟਾਰੀ। ਸਾਚਾ ਨਾਮ ਖੰਡਾ ਦੋ ਧਾਰੀ। ਸਾਚਾ ਨਾਮ ਗੁਰਮੁਖ ਵਿਰਲਾ ਬਣੇ ਵਪਾਰੀ। ਸਾਚਾ ਨਾਮ ਕਲਜੁਗ ਜੀਵ ਨਾ ਜਾਨਣ ਗਵਾਰੀ। ਸਾਚਾ ਨਾਮ ਹਰਿ ਸਾਚਾ ਦੇਵੇ, ਜੋ ਜਨ ਮੰਗਣ ਆਏ ਚਲ ਦਵਾਰੀ। ਸਾਚਾ ਨਾਮ ਰਸਨਾ ਭੇੜ ਕਰਾਏ ਗਵਾਰੀ। ਸਾਚਾ ਨਾਮ ਝੂਠੇ ਗੇੜ ਹਰਿ ਆਪ ਗਿੜਾਰੀ। ਸਾਚਾ ਨਾਮ ਲਹਿਣਾ ਦੇਣ ਦਏ ਨਬੇੜ, ਜੋ ਜਨ ਆਏ ਦਰ ਭਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਬਣਿਆ ਲੇਖ ਲਿਖਾਰੀ। ਸਾਚਾ ਨਾਮ ਸਰਬ ਕਾ ਗਿਆਤਾ। ਸਾਚਾ ਨਾਮ ਹਰਿ ਦੇਵੇ ਪੁਰਖ ਬਿਧਾਤਾ। ਸਾਚਾ ਨਾਮ ਗੁਰਮੁਖ ਵਿਰਲੇ ਕਲ ਪਛਾਤਾ। ਸਾਚਾ ਨਾਮ ਊਚ ਨੀਚ ਨੀਚ ਏਕਾ ਰੰਗ ਰੰਗਾਤਾ। ਸਚ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਾਣ ਦਵਾਤਾ। ਸਾਚਾ ਨਾਮ ਸਾਚੀ ਧਾਰਾ। ਸਾਚਾ ਨਾਮ ਆਪ ਚਲਾਏ ਵਿਚ ਸੰਸਾਰਾ। ਸਾਚਾ ਨਾਮ ਗੁਰਮੁਖ ਵਿਰਲਾ ਬਣੇ ਵਪਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨ ਉਚਾਰਾ। ਸਾਚਾ ਨਾਮ ਰਸਨਾ ਗਾਓ। ਅੰਮ੍ਰਿਤ ਫਲ ਸਾਚਾ ਖਾਓ। ਸਾਚਾ ਨਾਮ ਜਨਮ ਮਰਨ ਗੇੜ ਕਟਾਓ। ਲੱਖ ਚੁਰਾਸੀ ਫੇਰ ਨਾ ਆਓ। ਸਾਚਾ ਨਾਉਂ ਭੀੜ ਭਾੜਾ ਨਾ ਵਕਤ ਗਵਾਓ। ਆਤਮ ਸਾਚੀ ਬੂਝ ਬੁਝਾਓ। ਸਾਚਾ ਨਾਮ ਏਕ ਦਰ ਦੋਥੇੜ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਸਾਚਾ ਪਾਓ। ਸਾਚਾ ਨਾਮ ਸਤਿ ਸੰਤੋਖ। ਸਾਚਾ ਨਾਮ ਅੰਤਮ ਦੇਵੇ ਮੋਖ। ਸਾਚਾ ਨਾਮ ਰਿਦੇ ਵਸਾਓ ਲੱਗੇ ਨਾ ਕੋਈ ਦੋਖ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁਖ। ਸਾਚਾ ਨਾਮ ਜਿਸ ਜਨ ਪਛਾਣਿਆਂ। ਦਰਗਹਿ ਸਾਚੀ ਦੇਵੇ ਮਾਣਿਆਂ। ਹਰਿ ਕਾ ਨਾਮ ਹਰਿ ਹਿਰਦੇ ਸਾਚੇ ਵਿਚ ਵਸਾਨਿਆਂ। ਹਰਿ ਕਾ ਨਾਮ ਆਤਮ ਸਹਿੰਸਾ ਦੂਰ ਕਰਾਨਿਆਂ। ਸਾਚਾ ਨਾਮ ਦੇਵੇ ਜੋ ਜਨ ਚੱਲੇ ਹਰਿ ਕੇ ਭਾਣਿਆਂ। ਹਰਿ ਕਾ ਨਾਮ ਹਰਿ ਦੇਵੇ ਜੋ ਜਨ ਮੰਗਣ ਆਏ ਦਰ ਬਣ ਨਿਮਾਣਿਆਂ। ਸਾਚਾ ਨਾਮ ਆਤਮ ਗਹਿਣਾ ਤਨ ਪਹਿਨਾਨਿਆਂ। ਸਾਚਾ ਨਾਮ ਭਾਂਡਾ ਭਰਮ ਭਉ ਭੰਨਾਨਿਆਂ। ਸਾਚਾ ਨਾਮ ਏਕਾ ਦੱਸੇ ਸਾਚਾ ਰਾਹੋ ਵਿਚ ਜਹਾਨਿਆਂ। ਸਾਚਾ ਨਾਮ ਆਪ ਬਹਾਏ ਸਾਚੇ ਥਾਉਂ ਜਿਥੇ ਵਸੇ ਹਰਿ ਭਗਵਾਨਿਆਂ। ਸਾਚਾ ਨਾਮ ਗੁਰਮੁਖ ਵਿਰਲੇ ਕਲ ਪਛਾਣਿਆਂ। ਸਾਚਾ ਨਾਮ ਭੁੱਲੇ ਫਿਰਨ ਜੀਵ ਅੰਞਾਣਿਆਂ। ਸਾਚਾ ਨਾਮ ਭੇਵ ਕਿਸੇ ਨਾ ਪਾਇਆ ਸੁਘੜ ਸਿਆਣਿਆਂ। ਸਾਚਾ ਨਾਮ ਗੁਰਮੁਖ ਸਾਚੇ ਧੀਰ ਧਰਾਨਿਆਂ। ਸਾਚਾ ਨਾਮ ਪ੍ਰਭ ਅਬਿਨਾਸ਼ੀ ਸਾਚਾ ਬੀਜ ਬਿਜਾਨਿਆਂ। ਸਾਚਾ ਨਾਮ ਸਤਿਜੁਗ ਦਿਖਾਵੇ ਸਚ ਨਿਸ਼ਾਨੀਆਂ। ਸਾਚਾ ਨਾਮ ਹਰਿ ਸਾਚਾ ਬਖ਼ਸ਼ੇ ਕਰ ਕਰ ਵਡ ਮਿਹਰਬਾਨੀਆਂ। ਸਾਚਾ ਨਾਮ ਗੁਰਮੁਖ ਸਾਚੇ ਲਹਿਣਾ ਲੈਣ ਕਿਆ ਕੋਈ ਮਾਰੇ ਵਿਚ ਭਾਨੀਆਂ। ਸਾਚਾ ਨਾਮ ਪ੍ਰਭ ਸਾਚਾ ਦੇਵੇ ਵਾਲੀ ਦੋ ਜਹਾਨੀਆਂ। ਸਾਚਾ ਨਾਮ ਆਤਮ ਤੀਰ ਚਲਾਏ ਸਾਚੀ ਕਾਨੀਆਂ। ਸਾਚਾ ਨਾਮ ਸਤਿਜੁਗ ਸਾਚੀ ਹਾਨੀਆਂ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਨੀਆਂ। ਸਾਚਾ ਨਾਮ ਹਰਿ ਸਦ ਵਰਤਾਰਾ। ਸਾਚਾ ਨਾਮ ਹਰਿ ਇਕ ਭੰਡਾਰਾ। ਸਾਚਾ ਨਾਮ ਸ੍ਰਿਸ਼ਟ ਸਬਾਈ ਦੇਵਣਹਾਰਾ। ਸਾਚਾ ਨਾਮ ਆਪੇ ਬਣੇ ਹਰਿ ਵਰਤਾਰਾ। ਸਾਚਾ ਨਾਮ ਗੁਰਸਿਖ ਸਾਚਾ ਪਾਏ ਵਸਤ ਵਿਚ ਹਰਿ ਥਾਰਾ। ਸਾਚਾ ਨਾਮ ਆਤਮ ਜਗਾਏ ਜੋਤ ਅਗੰਮ ਅਪਾਰਾ। ਸਾਚਾ ਨਾਮ ਏਕਾ ਰੂਪ ਅਨੂਪ ਦਿਖਾਏ ਪਾਰਬ੍ਰਹਮ ਕਰਤਾਰਾ। ਸਾਚਾ ਨਾਮ ਸਤਿ ਸਰੂਪ ਸਮਾਏ ਸਤਿ ਸਤਿ ਸਤਿ ਕਰੇ ਵਰਤਾਰਾ। ਸਾਚਾ ਨਾਮ ਜੂਠ ਝੂਠ ਨਸ਼ਟ ਕਰਾਏ ਨਾ ਦਿਸੇ ਜੋ ਰਹੇ ਝੱਖ ਮਾਰਾ। ਸਾਚਾ ਨਾਮ ਗੁਰਮੁਖ ਵਿਰਲਾ ਬੂਝ ਬੁਝਾਰਾ। ਸਾਚਾ ਨਾਮ ਆਤਮ ਦੂਜ ਦਏ ਨਿਵਾਰਾ। ਸਾਚਾ ਨਾਮ ਖੋਲ੍ਹੇ ਗੂਝ ਹਰਿ ਕਾ ਦਵਾਰਾ। ਸਾਚਾ ਨਾਮ ਏਕਾ ਸ਼ਬਦ ਜਗਤ ਅਪਾਰਾ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਕਰ ਪਿਆਰਾ। ਸਾਚਾ ਨਾਮ ਕਲਜੁਗ ਵੰਡਾਏ ਅੰਧੇਰੀ ਰਾਤੀ। ਸਾਚਾ ਨਾਮ ਗੁਰ ਚਰਨ ਬੰਧਾਏ ਸਾਚੀ ਨਾਤੀ। ਸਾਚਾ ਨਾਮ ਦੇਵੇ ਪੁਰਖ ਬਿਧਾਤੀ। ਸਾਚਾ ਨਾਮ ਗੁਰਮੁਖਾਂ ਆਤਮ ਬੂੰਦ ਪਿਆਏ ਸਵਾਂਤੀ। ਸਾਚਾ ਨਾਮ ਜੋਤੀ ਸਾਚਾ ਦੀਪ ਜਗਾਏ ਅਗਿਆਨ ਅੰਧੇਰ ਮਿਟਾਤੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਦਾ ਏਕਾ ਦਾਤੀ। ਸਾਚਾ ਨਾਮ ਸਰਬ ਸੁਖ ਜਾਣ। ਸਾਚਾ ਨਾਮ ਹਰਿ ਆਤਮ ਰਾਮ ਪਛਾਣ। ਸਾਚਾ ਨਾਮ ਆਤਮ ਬਾਨ। ਸਾਚਾ ਨਾਮ ਜੀਆਂ ਦਾਨ। ਸਾਚਾ ਨਾਮ ਗੁਰਮੁਖ ਵਿਰਲਾ ਸੁਣੇ ਕਾਨ। ਸਾਚਾ ਨਾਮ ਕਲਜੁਗ ਝੂਠ ਦੇਵੇ ਛਾਣ। ਸਾਚਾ ਨਾਮ ਅੰਤਮ ਹੋਏ ਦੁੱਖ ਮਿਟਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਨਾਮ ਸਹਿਜ ਸੁਭਾਏ। ਸਾਚਾ ਨਾਮ ਗੁਰਮੁਖ ਗੁਰ ਦਰ ਪਾਏ। ਸਾਚਾ ਨਾਮ ਦੇਵੇ ਜੋ ਚਲੇ ਹਰਿ ਰਜਾਏ। ਹਰਿ ਕਾ ਨਾਮ ਬੇਮੁਖ ਸੰਗ ਨਾ ਲੈ ਜਾਏ। ਸਾਚਾ ਨਾਮ ਗੁਰਮੁਖਾਂ ਆਪਣੇ ਰੰਗ ਰੰਗਾਏ। ਸਾਚਾ ਨਾਮ ਸਚ ਦਾਤ ਹਰਿ ਝੋਲੀ ਪਾਏ। ਸਾਚਾ ਨਾਮ ਵਡ ਕਰਾਮਾਤ ਵਿਚ ਜਗਤ ਰਹਿ ਜਾਏ। ਸਾਚਾ ਨਾਮ ਆਤਮ ਮਿਟਾਏ ਅੰਧੇਰੀ ਰਾਤ ਆਤਮ ਗਿਆਨ ਦਵਾਏ। ਸਾਚਾ ਨਾਮ ਧੀਰਜ ਧਿਆਨ ਜੋ ਜਨ ਰਖਾਏ। ਸਾਚਾ ਨਾਮ ਮੇਲ ਭਗਤ ਭਗਵਾਨ ਕਰਾਏ। ਸਾਚਾ ਨਾਮ ਸੋਹੰ ਦਾਨ ਪ੍ਰਭ ਭਿਛਿਆ ਪਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਸਾਚਾ ਨਾਮ ਸਹਿਜ ਸੁਖ ਧਾਰ। ਸਾਚਾ ਨਾਮ ਗੁਰ ਚਰਨ ਕਵਲ ਕਰ ਪਿਆਰ। ਸਾਚਾ ਨਾਮ ਰਸਨਾ ਜਪ ਜੀਵ ਉਤਰਸ ਪਾਰ। ਸਾਚਾ ਨਾਮ ਕਲਜੁਗ ਜੀਵ ਕਿਉਂ ਬੈਠਾ ਭੁੱਲ ਗਵਾਰ। ਸਾਚਾ ਨਾਮ ਜੇ ਵਡ ਕੋਇ ਨਾ ਤੁਲ ਤੋਲ ਸਾਚੇ ਧੰਨ ਤੁਲਾਰ। ਸਾਚਾ ਨਾਮ ਦਰ ਦਸਵੇਂ ਦੇ ਖਵਾਰ। ਸਾਚਾ ਨਾਮ ਏਕਾ ਦੇਵੇ ਸ਼ਬਦ ਸੱਚੀ ਧੁਨਕਾਰ। ਸਾਚਾ ਨਾਮ ਤੋੜੇ ਸੁਨ ਮੁਨ ਅਪਾਰ। ਸਾਚਾ ਨਾਮ ਦਰ ਘਰ ਸਾਚੇ ਪਾਏ ਮੁਕਤ ਦਵਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਨਿਮਸਕਾਰ। ਸਾਚਾ ਨਾਮ ਸੀਤਲ ਧਾਰਾ। ਸਾਚਾ ਨਾਮ ਬੇਮੁੱਖ ਫਿਰਾਏ ਆਤਮ ਆਰਾ। ਸਾਚਾ ਨਾਮਗੁਰਮੁਖ ਸਾਚੇ ਲਾਏ ਕਾਰਾ। ਸਾਚਾ ਨਾਮ ਵਿਚ ਮਾਤ ਸਾਚਾ ਜਗਤ ਵਿਹਾਰਾ। ਸਾਚਾ ਨਾਮ ਗੁਰਮੁਖ ਵਿਰਲਾ ਕਰੇ ਵਣਜ ਵਪਾਰਾ। ਸਾਚਾ ਨਾਮ ਕਲਜੁਗ ਜੀਵ ਭੁੱਲੇ ਰਹਿਣ ਗਵਾਰਾ। ਸਾਚਾ ਨਾਮ ਦੇਵਣਹਾਰ ਇਕ ਦਾਤਾਰਾ। ਸਾਚਾ ਨਾਮ ਪ੍ਰਭ ਅਬਿਨਾਸ਼ੀ ਭਰੇ ਭੰਡਾਰਾ। ਸਾਚਾ ਨਾਮ ਜੋ ਜਨ ਮੰਗੇ ਆਏ ਦਵਾਰਾ। ਸਾਚਾ ਨਾਮ ਵਰਤਾਏ ਮਾਤ ਆਪ ਬਣੇ ਵਰਤਾਰਾ। ਸਾਚਾ ਨਾਮ ਗੁਰਮੁਖਾਂ ਹੋਏ ਆਪ ਸਿਕਦਾਰਾ। ਸਾਚਾ ਨਾਮ ਬੇਮੁਖਾਂ ਚੀਰ ਕਰੇ ਦੋ ਫਾੜਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਰ ਉਤਾਰਾ। ਸਚ ਨਾਮ ਸਾਚੀ ਧੁਨ। ਸਾਚਾ ਨਾਮ ਗੁਰਮੁਖ ਸਾਚੇ ਕੰਨ ਸੁਣ। ਸਾਚਾ ਨਾਮ ਕਲਜੁਗ ਆਤਮ ਦੇਵੇ ਪੁਣ। ਸਾਚਾ ਨਾਮ ਪ੍ਰਭ ਅਬਿਨਾਸ਼ੀ ਆਤਮ ਦੇਵੇ ਗੁਰਮੁਖ ਵਿਰਲਾ ਚੁਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਸਾਚਾ ਨਾਮ ਜਗਤ ਪ੍ਰੀਤ। ਸਾਚਾ ਨਾਮ ਚਰਨ ਪ੍ਰੀਤ। ਸਾਚਾ ਨਾਮ ਹਰਿ ਸਾਚਾ ਦੇਵੇ ਸੀਤ। ਸਾਚਾ ਨਾਮ ਗੁਰਮੁਖ ਆਤਮ ਕਰੇ ਪੁਨੀਤ। ਸਾਚਾ ਨਾਮ ਏਕਾ ਸ਼ਬਦ ਸੱਚੀ ਰੀਤ। ਸਾਚਾ ਨਾਮ ਜੁਗਾ ਜੁਗੰਤਰ ਪ੍ਰਭ ਸਾਚੇ ਦੀ ਸਾਚੀ ਰੀਤ। ਸਾਚਾ ਨਾਮ ਗੁਰਮੁਖ ਵਿਰਲੇ ਆਏ ਪਰਤੀਤ। ਸਾਚਾ ਨਾਮ ਰਸਨਾ ਜਪ ਮਾਨਸ ਜਨਮ ਜਾਏ ਜਗ ਜੀਤ। ਸਾਚਾ ਨਾਮ ਰਸਨ ਉਚਾਰਨਾ। ਸਾਚਾ ਨਾਮ ਕਲਜੁਗ ਅੰਤਮ ਪਾਰ ਉਤਾਰਨਾ। ਸਾਚਾ ਨਾਮ ਆਤਮ ਬ੍ਰਹਮ ਵਿਚਾਰਨਾ। ਸਾਚਾ ਨਾਮ ਹਰਿ ਦੇਵੇ ਸਾਚੀ ਧਾਰਨਾ। ਸਾਚਾ ਨਾਮ ਰੂਪ ਰੰਗ ਨਾ ਰੇਖ ਕਿਸੇ ਵਿਚਾਰਨਾ। ਸਾਚਾ ਨਾਮ ਹਰਿ ਆਪੇ ਲੇਖ ਲਿਖਾਰਨਾ। ਸਾਚਾ ਨਾਮ ਗੁਰਮੁਖ ਵਿਰਲੇ ਵੇਖ ਵੇਖ ਪ੍ਰਭ ਆਤਮ ਸਾਚੇ ਧਾਰਨਾ। ਸਾਚਾ ਨਾਮ ਬੇਮੁਖ ਨੇਤਰ ਨੇਤਰ ਪੇਖ ਪੇਖ ਹੰਕਾਰਨਾ। ਸਾਚਾ ਨਾਮ ਏਕਾ ਸ਼ਬਦ ਚਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਸਾਚੀ ਧਾਰਨਾ। ਸਾਚਾ ਨਾਮ ਸਾਚਾ ਰਾਗ। ਸਾਚਾ ਨਾਮ ਆਤਮ ਤ੍ਰਿਸ਼ਨਾ ਬੁਝਾਏ ਆਗ। ਸਾਚਾ ਨਾਮ ਬਣਾਏ ਗੁਰਮੁਖ ਹੰਸ ਕਾਗ। ਸਾਚਾ ਨਾਮ ਸੁਣ ਕੰਨ, ਗੁਰਮੁਖ ਵਿਰਲਾ ਜਾਏ ਜਾਗ। ਸਾਚਾ ਨਾਮ ਹਰਿ ਦਰਸ਼ਨ ਬੇਮੁਖ ਦਰ ਤੋਂ ਜਾਇਣ ਭਾਗ। ਸਾਚਾ ਨਾਮ ਵੇਲੇ ਅੰਤ ਗੁਰਮੁਖ ਤੇਰੀ ਪਕੜੇ ਵਾਗ। ਸਾਚਾ ਨਾਮ ਰਸਨਾ ਜਪ ਆਤਮ ਧੋ ਝੂਠਾ ਦਾਗ। ਸਾਚਾ ਨਾਮ ਕਾਇਆ ਬੰਨ੍ਹ ਸਾਚਾ ਤਾਗ। ਸਾਚਾ ਨਾਮ ਏਕਾ ਰੰਗ ਰੰਗਾਏ ਗੁਰਮੁਖਾਂ ਸੁਣਾਏ ਸਾਚਾ ਰਾਗ। ਸਾਚਾ ਨਾਮ ਏਕਾ ਅਗਨ ਲਗਾਏ, ਬੇਮੁਖ ਦਰ ਤੋਂ ਜਾਇਣ ਭਾਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਪੂਰੇ ਭਾਗ। ਸਾਚਾ ਨਾਮ ਪਾਏ ਗੁਰਮੁਖ ਵਡ ਵਡਭਾਗੀ। ਸਾਚਾ ਨਾਮ ਰਸਨਾ ਜਪ ਆਤਮ ਸੋਈ ਜਾਗੀ। ਸਾਚਾ ਨਾਮ ਆਪ ਉਪਜਾਏ ਸ਼ਬਦ ਸੱਚਾ ਰਾਗੀ। ਸਾਚਾ ਨਾਮ ਗੁਰਮੁਖ ਬਣਾਏ ਹੰਸ ਕਾਗੀ। ਸਾਚਾ ਨਾਮ ਪ੍ਰਭ ਸਾਚਾ ਦੇਵੇ ਜਿਸ ਚਰਨ ਪ੍ਰੀਤ ਪ੍ਰਭ ਲਾਗੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਧੋਏ ਪਾਪਾਂ ਦਾਗੀ। ਸਾਚਾ ਨਾਮ ਸਰਬ ਗੁਣਵੰਤ। ਸਾਚਾ ਨਾਮ ਦੇਵੇ ਭਗਵੰਤ। ਸਾਚਾ ਨਾਮ ਦੇਵੇ ਵਡਿਆਈ ਗੁਰਮੁਖ ਸਾਚੇ ਸੰਤ। ਸਾਚਾ ਨਾਮ ਆਪ ਬਣਾਏ ਗੁਰਸਿਖਾਂ ਬਣਤ। ਸਾਚਾ ਨਾਮ ਕਿਆ ਕੋਈ ਜਾਣੇ ਜੀਵ ਜੰਤ। ਸਾਚਾ ਨਾਮ ਇਕ ਮਿਲਾਵਾ ਸਾਚੇ ਕੰਤ। ਸਾਚਾ ਨਾਮ ਸਾਚਾ ਰਾਹ ਹਰਿ ਦਿਸੰਤ। ਸਾਚਾ ਨਾਮ ਜਿਹਵਾ ਮਨੀਆ ਮੰਤ। ਸਾਚਾ ਨਾਮ ਆਪੇ ਆਪ ਜਪਾਏ ਆਦਿ ਅੰਤ ਜੁਗਾ ਜੁਗੰਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਕੰਤ। ਸਾਚਾ ਨਾਮ ਵਡ ਵਡਿਆਈ। ਸਾਚਾ ਨਾਮ ਹਰਿ ਦਰ ਤੇ ਪਾਈ। ਸਾਚਾ ਨਾਮ ਰੋਗਾਂ ਸੋਗਾਂ ਦੇ ਮਿਟਾਈ। ਸਾਚਾ ਨਾਮ ਪੂਰਨ ਭੋਗਾ ਰਸਨਾ ਗਾਈ। ਸਾਚਾ ਨਾਮ ਨਾ ਹੋਏ ਵਿਯੋਗਾ, ਦਰਸ ਅਮੋਘ ਹਰਿ ਦਿਖਾਈ। ਸਾਚਾ ਨਾਮ ਹਉਮੇ ਕੱਟੇ ਰੋਗਾ, ਆਤਮ ਪੀੜ ਗਵਾਈ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਈ। ਸਾਚਾ ਨਾਮ ਸਰਬ ਕਾ ਗਿਆਤਾ। ਸਾਚਾ ਨਾਮ ਦੀਨ ਕਾ ਦਾਤਾ। ਸਾਚਾ ਨਾਮ ਭੈਣ ਭਰਾਤਾ। ਸਾਚਾ ਨਾਮ ਗੁਰਮੁਖ ਹੋਏ ਆਪ ਪਿਤ ਮਾਤਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਪਛਾਤਾ। ਸਾਚਾ ਨਾਮ ਸ਼ਬਦ ਭੰਡਾਰਾ। ਸਾਚਾ ਨਾਮ ਰੰਗ ਕਰਤਾਰਾ। ਸਾਚਾ ਨਾਮ ਹਰਿ ਸ਼ਬਦ ਅਪਰ ਅਪਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਧਾਰਾ। ਸਾਚਾ ਨਾਮ ਸਾਜਣ ਮੀਤਾ। ਸਾਚਾ ਨਾਮ ਰਾਖੋ ਚੀਤਾ। ਸਾਚਾ ਨਾਮ ਪਰਖੇ ਨੀਤਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਪ੍ਰੀਤਾ। ਸਾਚਾ ਨਾਮ ਆਤਮ ਰਸ। ਸਾਚਾ ਨਾਮ ਹਰਿ ਹਿਰਦੇ ਜਾਏ ਵਸ। ਸਾਚਾ ਨਾਮ ਸ਼ਬਦ ਕਟਾਰੀ ਮਾਰੇ ਕਸ। ਸਾਚਾ ਨਾਮ ਪੰਜੇ ਚੋਰ ਜਾਇਣ ਨੱਸ। ਸਾਚਾ ਨਾਮ ਸਾਚਾ ਰਾਹ ਹਰਿ ਜਾਏ ਦੱਸ। ਸਾਚਾ ਨਾਮ ਦੁੱਖ ਵਸੂਰੇ ਕਰਾਏ ਭੱਸ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਿਰਦੇ ਜਾਏ ਵਸ। ਸਾਚਾ ਨਾਮ ਧੀਰ ਧਰਈਆ। ਸਾਚਾ ਨਾਮ ਹਉਮੇ ਪੀੜ ਮਿਟਈਆ। ਸਾਚਾ ਨਾਮ ਅੰਮ੍ਰਿਤ ਸਾਚਾ ਸੀਰ ਪਿਲਈਆ। ਸਾਚਾ ਨਾਮ ਆਪ ਚਲਾਏ ਸਾਚੀ ਨਈਆ। ਸਾਚਾ ਨਾਮ ਗੁਰਮੁਖ ਵਿਰਲੇ ਆਪ ਚੜ੍ਹਈਆ। ਸਾਚਾ ਨਾਮ ਆਤਮ ਗੜ੍ਹ ਹੰਕਾਰ ਤੋੜ ਤੁੜਈਆ। ਸਾਚਾ ਨਾਮ ਬੇਮੁੱਖ ਜੜ੍ਹ ਪੁਟਈਆ। ਸਾਚਾ ਨਾਮ ਗੁਰਮੁਖਾਂ ਆਤਮ ਰਸ ਰਸਈਆ। ਸਾਚਾ ਨਾਮ ਸਾਚੀ ਨਾਓ। ਸਾਚਾ ਨਾਮ ਸਚ ਨਿਆਉਂ। ਸਾਚਾ ਨਾਮ ਪ੍ਰਭ ਦੇਵੇ ਅਗੰਮ ਅਥਾਹੋ। ਸਾਚਾ ਨਾਮ ਰਸਨਾ ਜਪ ਹਰਿ ਆਪ ਬਹਾਏ ਸਾਚੇ ਥਾਓ। ਸਾਚਾ ਨਾਮ ਰਸਨਾ ਜਪ ਅਮਰਾ ਪਦ ਪਾਓ। ਸਾਚਾ ਨਾਮ ਨਿਜ਼ਾਨੰਦ ਦੇ ਵਿਚ ਸਮਾਓ। ਸਾਚਾ ਨਾਮ ਪਰਮਾਨੰਦ ਭੁੱਲ ਨਾ ਜਾਓ। ਸਾਚਾ ਨਾਮ ਆਤਮ ਕੰਧ ਆਪ ਤੁੜਾਓ। ਸਾਚਾ ਨਾਮ ਬੰਧਨ ਬੰਧ ਹੱਡ ਛੁਡਾਓ। ਸਾਚਾ ਨਾਮ ਆਤਮ ਅੰਧ ਆਪ ਗਵਾਓ। ਸਾਚਾ ਨਾਮ ਅਗਿਆਨ ਅੰਧੇਰ ਵੱਜਾ ਜਿੰਦਾ, ਸੋਹੰ ਚਾਬੀ ਲਾਓ। ਸਾਚਾ ਨਾਮ ਆਪ ਤੁੜਾਏ ਜਮ ਕੇ ਫੰਦ, ਰਸਨਾ ਹਰਿ ਗੁਣ ਗਾਓ। ਸਾਚਾ ਨਾਮ ਕਲਜੁਗ ਜੀਵ ਨਾ ਹੋਏ ਭਾਗ ਮੰਦ, ਨਾ ਵੇਲੇ ਅੰਤ ਜਾਓ ਪਛਤਾਓ। ਹਰਿ ਕਾ ਨਾਮ ਜੋ ਜਨ ਗਾਏ ਬੱਤੀ ਦੰਦੇ, ਵੇਲੇ ਅੰਤ ਹਰਿ ਲਏ ਛੁਡਾਏ। ਹਰਿ ਕਾ ਨਾਮ ਸਾਚੀ ਦਰਗਹਿ ਦਏ ਬਹਾਏ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਸਾਚਾ ਨਾਮ ਆਸਾ ਵਰੀ। ਸਾਚਾ ਨਾਮ ਹਰਿ ਪ੍ਰਭ ਸਾਚੇ ਕਿਰਪਾ ਕਰੀ। ਹਰਿ ਕਾ ਨਾਮ ਗੁਰਮੁਖ ਵਿਰਲੇ ਹਰਿ ਦਰ ਵਰੀ। ਸਾਚਾ ਨਾਮ ਪ੍ਰਭ ਅਬਿਨਾਸ਼ੀ ਸਰਨੀ ਪਰੀ। ਹਰਿ ਕਾ ਨਾਮ ਆਪ ਲਗਾਏ ਆਤਮ ਸਾਚੀ ਝੜੀ। ਸਾਚੇ ਨਾਮ ਦਰ ਘਰ ਸਾਚੇ ਜਾਏ ਵੜੀ। ਹਰਿ ਕਾ ਨਾਮ ਆਤਮ ਸਾਚੀ ਜੋਤ ਜਗਾਏ ਨਾ ਲਾਏ ਦੇਰ ਘੜੀ। ਸਾਚਾ ਨਾਮ ਬੇਮੁਖਾਂ ਜਾਏ ਜੜੀ। ਸਾਚਾ ਨਾਮ ਸਚ ਕਟਾਰ ਪ੍ਰਭ ਹੱਥ ਸਾਚੇ ਫੜੀ। ਸਾਚਾ ਨਾਮ ਵਿਚ ਸੰਸਾਰ ਰਿਹਾ ਲੜੀ। ਸਾਚਾ ਨਾਮ ਆਪ ਕਰਾਏ ਸ੍ਰਿਸ਼ਟ ਸਬਾਈ ਦੋ ਧੜੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰ ਦਵਾਰੇ ਖੜੀ। ਸਾਚਾ ਨਾਮ ਹਰਿ ਕਾ ਦਵਾਰ। ਸਾਚਾ ਨਾਮ ਪੂਰਨ ਬ੍ਰਹਮ ਕਰੇ ਵਿਚਾਰ। ਸਾਚਾ ਨਾਮ ਜਨਮ ਮਰਨ ਦੋਵੇਂ ਦਏ ਸਵਾਰ। ਸਾਚਾ ਨਾਮ ਲੱਖ ਚੁਰਾਸੀ ਦੇਵੇ ਗੇੜ ਨਿਵਾਰ। ਸਾਚਾ ਨਾਮ ਮਾਨਸ ਜਨਮ ਨਾ ਆਵੇ ਹਾਰ। ਸਾਚਾ ਨਾਮ ਦਰ ਘਰ ਸਾਚਾ ਪਾਏ ਜਾਏੇ ਸਚ ਦਰਬਾਰ। ਸਾਚਾ ਨਾਮ ਵਸੇ ਹਰਿ ਹਰਿ ਥਾਏਂ, ਹਰਿ ਵੇਖੇ ਰੰਗ ਅਪਾਰ। ਸਾਚਾ ਨਾਮ ਪ੍ਰਭ ਅਬਿਨਾਸ਼ੀ ਰਸਨਾ ਗਾਏ, ਸਾਚਾ ਨਾਮ ਆਪੇ ਪਕੜ ਲੰਘਾਏ ਪਾਰ, ਅੰਤਰ ਦੋਵੇਂ ਬਾਹੀਂ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੂਸਰ ਕੋਈ ਨਾਹੀ। ਸਾਚਾ ਨਾਮ ਗੁਰ ਗੋਪਾਲਾ। ਸਾਚਾ ਨਾਮ ਦੀਨ ਦਿਆਲਾ। ਸਾਚਾ ਨਾਮ ਭਗਤ ਰੱਛਕ ਆਪ ਰਖਵਾਲਾ। ਸਾਚਾ ਨਾਮ ਗੁਰਮੁਖ ਦੇਵੇ ਭਰ ਪਿਆਲਾ। ਸਾਚਾ ਨਾਮ ਗੁਰਮੁਖਾਂ ਕੱਟੇ ਜਗਤ ਜੰਜਾਲਾ। ਸਾਚਾ ਨਾਮ ਗੁਰਮੁਖ ਵਿਰਲੇ ਕਲ ਸੰਭਾਲਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਆਤਮ ਨਾ ਹੋਏ ਕੰਗਾਲਾ। ਸਾਚਾ ਨਾਮ ਸ਼ਬਦ ਭੰਡਾਰਿਆ। ਸਾਚਾ ਨਾਮ ਦੇਵੇ ਵਿਚ ਹਰਿ ਸੰਸਾਰਿਆ। ਸਾਚਾ ਨਾਮ ਜੀਵ ਜੰਤ ਵਿਚ ਇਕ ਅਧਾਰਿਆ। ਸਾਚਾ ਨਾਮ ਧੁਰਦਰਗਾਹੀ ਖੇਲ ਅਪਾਰਿਆ। ਸਾਚਾ ਨਾਮ ਗੁਰਮੁਖਾਂ ਮੇਲ ਮਿਲਾ ਰਿਹਾ। ਸਾਚਾ ਨਾਮ ਆਤਮ ਧੀਰ ਧਰਾ ਰਿਹਾ। ਸਾਚਾ ਨਾਮ ਹਰਿ ਸਾਚਾ ਤੀਰ ਚਲਾ ਰਿਹਾ। ਸਾਚਾ ਨਾਮ ਬਜ਼ਰ ਕਪਾਟੀ ਚੀਰ ਵਖਾ ਰਿਹਾ। ਸਾਚਾ ਨਾਮ ਔਖੀ ਘਾਟੀ ਆਪ ਚੜ੍ਹਾ ਰਿਹਾ। ਸਾਚਾ ਨਾਮ ਸਾਚੀ ਜੋਤ ਵਿਚ ਲਲਾਟ ਆਪ ਜਗਾ ਰਿਹਾ। ਸਾਚਾ ਨਾਮ ਵਿਚ ਕਾਇਆ ਝੂਠੀ ਮਾਟੀ ਵਿਚ ਸਾਚੀ ਵਸਤ ਟਿਕਾ ਰਿਹਾ। ਸਾਚਾ ਸ਼ਬਦ ਵਿਕਾਵੇ ਹਾਟੀ, ਸਚ ਭੰਡਾਰ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਵੇਖ ਵਖਾ ਰਿਹਾ। ਸਾਚਾ ਨਾਮ ਸਰਬ ਗੁਣ ਜਾਣ। ਸਾਚਾ ਨਾਮ ਆਪ ਪਛਾਣ। ਸਾਚਾ ਨਾਮ ਕਲਜੁਗ ਜੀਵ ਨਾ ਭੁੱਲ ਨਿਧਾਨ। ਸਾਚਾ ਨਾਮ ਪ੍ਰਭ ਅਬਿਨਾਸ਼ੀ ਸਾਚਾ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਸਚ ਸ਼ਬਦ ਜਿਸ ਜਨ ਪਛਾਣਿਆਂ। ਦਰਗਹਿ ਸਾਚੀ ਸਾਚਾ ਮਾਣ ਦਵਾਣਿਆਂ ਭਰਮ ਭੁਲੇਖੇ ਸਰਬ ਭੁਲਾਣਿਆਂ। ਗੁਰਮੁਖ ਵਿਰਲੇ ਸਾਚੇ ਲੇਖੇ ਲਾਣਿਆਂ। ਜਿਨਾਂ ਦੰਦਾਂ ਭੇੜ ਭਿੜਾਣਿਆਂ। ਆਤਮ ਕੰਧਾ ਅੰਧੇਰ ਰਖਾਣਿਆਂ। ਬੇੜਾ ਡੋਬੇ ਨਾ ਕੋਈ ਪਾਰ ਲੰਘਾਏ ਵੰਞ ਮੁਹਾਣਿਆਂ। ਪ੍ਰਭ ਅਬਿਨਾਸ਼ੀ ਸਾਚਾ ਸ਼ਾਹੋ ਗੁਰਮੁਖ ਵਿਰਲੇ ਕਲ ਪਛਾਣਿਆਂ। ਆਪ ਚਲਾਏ ਸਾਚੀ ਨਾਓ, ਗੁਰਮੁਖ ਸਾਚੇ ਆਪ ਚੜ੍ਹਾਣਿਆਂ। ਆਪ ਬਹਾਏ ਲੈ ਜਾਏ ਸਾਚੇ ਥਾਉਂ, ਜਿਥੇ ਵਸੇ ਹਰਿ ਭਗਵਾਨਿਆਂ। ਏਕਾ ਜੋਤ ਅਗੰਮ ਅਥਾਹੋ, ਹਰਿ ਜੋਤੀ ਜੋਤ ਮਿਲਾਣਿਆਂ। ਪ੍ਰਭ ਅਬਿਨਾਸ਼ੀ ਬੇਪ੍ਰਵਾਹ, ਕਿਆ ਕੋਈ ਕਰੇ ਜੀਵ ਸ਼ੈਤਾਨਿਆਂ। ਆਵੇ ਜਾਵੇ ਸੁੰਞੇ ਘਰ ਕਾਉਂ, ਬ੍ਰਹਮ ਨਾ ਕੋਈ ਵਿਚਾਰੇ ਬ੍ਰਹਮ ਗਿਆਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਜੋ ਜਨ ਕਮਾਏ ਪ੍ਰਭ ਸਾਚੇ ਦੇਵੇ ਸਚ ਨਿਸ਼ਾਨੀਆਂ। ਆਤਮ ਹੰਕਾਰਾ ਤਨ ਵਿਕਾਰਾ। ਮਨ ਅਫਾਰਾ ਦੁੱਖ ਲੱਗੇ ਭਾਰਾ। ਜੀਵ ਜੰਤ ਕਿਆ ਕੋਈ ਕਰੇ ਵਿਚਾਰਾ। ਪ੍ਰਭ ਅਬਿਨਾਸ਼ੀ ਨਾ ਪਾਵੇ ਸਾਰਾ। ਭੁੱਲੇ ਰਹੇ ਜੀਵ ਗਵਾਰਾ। ਭੱਜੇ ਫਿਰਨ ਜਗਤ ਅਵਾਰਾ। ਹਰਿ ਪ੍ਰਭ ਸਾਚਾ ਗੁਰਮੁਖਾਂ ਦੇਵੇ ਸਾਚੀ ਧਾਰਾ। ਜੋ ਜਨ ਕਰੇ ਚਰਨ ਨਿਮਸਕਾਰਾ। ਆਪੇ ਬਖ਼ਸ਼ੇ ਪ੍ਰੀਤ ਚਰਨ ਕਮਲਾਰਾ। ਆਪੇ ਪਰਖੇ ਨੀਤ, ਬੈਠ ਉਪਰ ਧਵਲਾਰਾ। ਹਰਿ ਹਰਿ ਹਰਿ ਸਦ ਸਦਾ ਸਦ ਸਚ ਰਾਖੋ ਚੀਤ, ਕਰੋ ਸਦ ਸਦਾ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਜੋ ਰੱਖੇ ਮਨ ਹੰਕਾਰਾ। ਆਤਮ ਹੰਕਾਰੀ ਹੋਈ ਅੰਧਿਆਰੀ। ਨਾ ਕਰੇ ਵਿਚਾਰੀ ਭੁੱਲ ਜਗਤ ਗਵਾਰੀ। ਏਕਾ ਪਾਸਾ ਆਇਆ ਹਾਰੀ। ਦੂਜਾ ਦਿਸੇ ਨਾ ਕੋਇ ਦਵਾਰੀ। ਓਮੀ ਕੂਕੇ ਕੂਕ ਪੁਕਾਰੇ ਫੱਕੜ ਫੋਕੇ ਬੋਲ ਬੁਲਾਰੀ। ਸਚ ਘਰ ਸਚ ਦਰ ਸਚ ਸਾਂਤਕ ਹਰਿ ਵਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰੀ। ਤਾਹਨਾ ਮੇਹਣਾ ਜਗਤ ਝੱਲਣਾ। ਦਰ ਘਰ ਸਾਚਾ ਗੁਰਸਿਖ ਮੱਲਣਾ। ਪ੍ਰਭ ਅਬਿਨਾਸ਼ੀ ਚਤੁਰ ਸੁਜਾਨਾ ਬੈਠਾ ਉਪਰ ਪਲੰਘਣਾ। ਬੇਮੁਖਾਂ ਵਿਚ ਨਾ ਰਲਣਾ। ਅੰਤਮ ਅੰਤ ਅੰਤਕਾਲ ਅਨ੍ਹੇਰ ਏਕਾ ਝੁੱਲਣਾ। ਹਠ ਹੰਕਾਰੀ ਵਡ ਗਵਾਰੀ ਕੋਈ ਨਾ ਅੱਗੇ ਖਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਸਦ ਬੇੜ੍ਹਾ ਬੰਨ੍ਹਣਾ। ਪ੍ਰਭ ਅਬਿਨਾਸ਼ੀ ਮਾਇਆਧਾਰੀ। ਕਿਆ ਕੋਈ ਕਰੇ ਜੀਵ ਗਵਾਰੀ। ਕਰੇ ਖੇਲ ਅਪਰ ਅਪਾਰੀ। ਜੂਠੇ ਝੂਠੇ ਭਾਂਡੇ ਹੰਕਾਰੀ। ਆਪੇ ਲਾਹੇ ਝੂਠੇ ਵਿਹਾਰੀ। ਰਸਨਾ ਰਸ ਨਾ ਕੋਈ ਵਿਚਾਰੀ। ਝੂਠਾ ਝੱਖ ਰਹੇ ਸਭ ਮਾਰੀ। ਵਖ ਵਖ ਕਰੇ ਗਿਰਧਾਰੀ। ਨਾ ਕੋਈ ਸਕੇ ਰੱਖ, ਕਲਜੁਗ ਅੰਤਮ ਬਾਜੀ ਆਪਣੀ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਖਵਾਰੀ। ਸ਼ਬਦ ਬਾਣ ਹਰਿ ਆਪ ਚਲਾਏ। ਮਾਣ ਤਾਣ ਕਿਸੇ ਰਹਿਣ ਨਾ ਪਾਏ। ਏਕਾ ਆਣ ਸ਼ਬਦ ਰਖਾਏ। ਜੂਠੇ ਗੈਨ ਜੋ ਜਨ ਖਾਏ। ਮੌਤ ਡੈਨ ਸਭ ਕੋ ਖਾਏ। ਧਰਮ ਰਾਏ ਦੇ ਸਜਾਏ। ਗੁਰਮੁਖ ਸਾਚਾ ਪ੍ਰਭ ਸਾਚਾ ਲਏ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ। ਦਰਗਹਿ ਸਾਚੀ ਹਰਿ ਕਾ ਦਵਾਰਾ। ਏਕਾ ਜੋਤ ਅਗੰਮ ਅਪਾਰਾ। ਜੋਤ ਸਰੂਪੀ ਹਰਿ ਨਿਰਾਧਾਰਾ। ਨਰ ਨਰਾਇਣ ਇਕ ਪਸਾਰਾ। ਜੇ ਕੋਈ ਵੇਖੇ ਨਾ ਸਕੇ ਕਹਿਣ, ਰੂਪ ਅਨੂਪ ਸਰੂਪ ਅਪਾਰਾ। ਜੋ ਜਨ ਪੇਖੇ ਤੀਜੇ ਨੈਣ, ਪ੍ਰਭ ਅਬਿਨਾਸ਼ੀ ਖੋਲ੍ਹ ਖੁਲ੍ਹਾਰਾ। ਗੁਰਮੁਖ ਵਿਰਲੇ ਰਸਨਾ ਲੈਣ, ਜਿਨ ਹਰਿ ਮਿਲਿਆ ਮੀਤ ਮੁਰਾਰਾ। ਆਪੇ ਬਣਿਆ ਸਾਚਾ ਸਾਕ ਸੱਜਣ ਸੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰਾ। ਨਰਾਇਣ ਨਰ ਜਾਮਾ ਧਾਰਿਆ। ਖੇਲ ਕਰਤਾਰਿਆ ਰੂਪ ਅਪਾਰਿਆ। ਕਿਆ ਕੋਈ ਪਾਵੇ ਸਾਰਿਆ। ਆਪਣੇ ਭਾਣੇ ਆਪ ਸਮਾ ਰਿਹਾ। ਰਾਜੇ ਰਾਣੇ ਤਖ਼ਤੋਂ ਲਾਹ ਰਿਹਾ। ਸੁਘੜ ਸਿਆਣੇ ਆਪ ਡੁਲਾ ਰਿਹਾ। ਹਰਿ ਊਚੋਂ ਨੀਚ ਨੀਚੋਂ ਊਚ ਬਣਾ ਰਿਹਾ। ਚਾਰੋਂ ਕੁੰਟ ਏਕ ਡੰਕ ਵਜਾ ਰਿਹਾ। ਸੋਹੰ ਸ਼ਬਦ ਸਾਚੀ ਸਚ ਸੂਚ ਵਿਚ ਮਾਤ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਸਭ ਥਾਈਂ ਆਪ ਰਖਾ ਰਿਹਾ। ਸਾਚਾ ਡੰਕ ਹਰਿ ਸ਼ਬਦ ਵਜਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਏਕਾ ਮਾਣ ਹਰਿ ਚਾਰ ਵਰਨ ਆਪ ਦਵਾਵਣਾ। ਊਚ ਨੀਚ ਦਾ ਭੇਖ ਮਿਟਾਵਣਾ। ਸਚ ਸੁੱਚ ਦਾ ਰਾਜ ਚਲਾਵਣਾ। ਜੂਠ ਝੂਠ ਰਹਿਣ ਨਾ ਪਾਵਣਾ। ਸਚ ਸੁੱਚ ਹਰਿ ਵਰਤਾਵਣਾ। ਬੇਮੁਖ ਭਾਂਡਾ ਕੱਚ ਪ੍ਰਭ ਭੰਨ ਵਖਾਵਣਾ। ਜਿਨ੍ਹਾਂ ਪੱਲੇ ਸਚ ਪ੍ਰਭ ਸਾਚੇ ਪਾਰ ਲੰਘਾਵਣਾ। ਬੇਮੁਖ ਦਰ ਤੇ ਆਇਣ ਜਾਇਣ ਨੱਚ, ਹੱਥ ਕਿਛ ਨਹੀਂ ਆਵਣਾ। ਗੁਰਮੁਖ ਵਖਾਣੇ ਸੱਚੋ ਸਚ, ਪ੍ਰਭ ਅਬਿਨਾਸ਼ੀ ਮੁੱਲ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਦਿਵਸ ਰੈਣ ਸਦ ਰਸਨਾ ਗਾਵਣਾ। ਸਚ ਸ਼ਬਦ ਸਚ ਨਿਸ਼ਾਨੀਆਂ। ਹਰਿ ਦੇਵੇ ਕਰ ਮਿਹਰਬਾਨੀਆਂ। ਪ੍ਰਭ ਵਰਤਾਰਾ ਪੁਰਖ ਸੁਜਾਨੀਆਂ। ਕਿਆ ਕੋਈ ਜਾਣੇ ਬ੍ਰਹਮ ਗਿਆਨੀਆਂ। ਭੁੱਲੇ ਜੀਵ ਹੋਏ ਨਿਧਾਨੀਆਂ। ਆਤਮ ਹੋਈ ਸਰਬ ਅਭਿਮਾਨੀਆਂ। ਰਸਨ ਉਚਾਰਨ ਖਾਣੀ ਬਾਣੀਆਂ। ਹਰਿ ਕੀ ਜੋਤ ਨਾ ਕਿਸੇ ਪਛਾਣਿਆਂ। ਭਰਮ ਭੁਲੇਖੇ ਆਪ ਰਖਾਨੀਆਂ। ਸਾਚਾ ਲੇਖ ਮੇਟ ਮਿਟਾਨੀਆਂ। ਵੇਖਾ ਵੇਖ ਹਰਿ ਸਾਚਾ ਮੂਲ ਨਾ ਜਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਤਾਰੇ ਦੁਧੋਂ ਪਾਣੀਆਂ। ਸਚ ਸ਼ਬਦ ਜਿਸ ਜਨ ਪਛਾਣਿਆਂ। ਦਰਗਹਿ ਸਾਚੀ ਦੇਵੇ ਮਾਣਿਆਂ। ਗੁਰਮੁਖਾਂ ਹਰਿ ਰੰਗ ਰੰਗਾਣਿਆਂ। ਸਾਚਾ ਸੰਗ ਹਰਿ ਆਪ ਨਿਭਾਣਿਆਂ। ਜੋ ਦਰ ਮੰਗੇ ਸਾਚੀ ਮੰਗ ਦੇਵੇ ਹਰਿ ਕਰ ਵਡ ਮਿਹਰਬਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ ਜਗਤ ਨਿਸ਼ਾਨੀਆਂ। ਸੋਹੰ ਦੇਵੇ ਸਾਚਾ ਦਾਨਾ। ਚਰਨ ਧੂੜ ਸਾਚਾ ਇਸ਼ਨਾਨਾ। ਬੇਮੁਖ ਦਰ ਤੇ ਰਹਿਣ ਨਾ ਪਾਣਾ। ਗੁਰਮੁਖ ਸਾਚਾ ਸ਼ਬਦ ਨਿਸ਼ਾਨਾ। ਏਕਾ ਦੀਪਕ ਜੋਤ ਜਗਾਣਾ। ਆਤਮ ਸੋਤ ਆਪ ਖੁਲ੍ਹਾਣਾ। ਦੁਰਮਤ ਮੈਲ ਧੋਤ ਅੰਧੇਰ ਮਿਟਾਣਾ। ਪ੍ਰਭ ਅਬਿਨਾਸ਼ੀ ਸਾਚੀ ਜੋਤ ਜਗਾਣਾ। ਸਾਚੇ ਰੰਗ ਪ੍ਰਭ ਸਾਚੇ ਆਪ ਰੰਗਾਣਾ। ਲੱਖ ਚੁਰਾਸੀ ਮੇਟ ਮਿਟਾਣਾ। ਸਰਬ ਜਹਾਂ ਹਰਿ ਬੀਨਾ ਦਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਮਾਨਾ। ਸਾਚਾ ਮਾਣ ਮਨ ਕਾ ਮੀਤ। ਚਰਨ ਕਵਲ ਹਰਿ ਰਖੋ ਪ੍ਰੀਤ। ਸਰਬ ਸੁਖਾਂ ਹਰਿ ਸਾਚਾ ਮੀਤ਼। ਸਦਾ ਗਾਓ ਸੁਹਾਗੀ ਗੀਤ। ਖੋਟੀ ਕਦੇ ਨਾ ਹੋਵੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਤੇਰੀ ਕਰੇ ਸੀਤ। ਸਚ ਸ਼ਬਦ ਜਗਤ ਧੰਨ। ਸਚ ਸ਼ਬਦ ਭਗਤ ਮੰਨ। ਸਚ ਸ਼ਬਦ ਰੰਗਤ ਤਨ। ਸਚ ਸ਼ਬਦ ਮੰਗਤ ਜਨ। ਸਚ ਸ਼ਬਦ ਭਾਂਡਾ ਭਉ ਦੇਵੇ ਭੰਨ। ਸਚ ਸ਼ਬਦ ਧਰਮ ਰਾਏ ਨਾ ਦੇਵੇ ਡੰਨ। ਸਚ ਸ਼ਬਦ ਗੁਰਸਿਖ ਬੇੜਾ ਦੇਵੇ ਬੰਨ੍ਹ। ਸਚ ਸ਼ਬਦ ਏਕਾ ਜੋਤ ਜਗਾਏ ਤਨ। ਸਚ ਸ਼ਬਦ ਸਾਚੀ ਧੁਨ ਉਪਜਾਏ ਸ਼ਬਦ ਕੰਨ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਦੇਵੇ ਬੰਨ੍ਹ। ਸਚ ਸ਼ਬਦ ਸੰਗਤ ਵਧਾਈ। ਸਚ ਸ਼ਬਦ ਹਰਿ ਲਿਵ ਲਾਈ। ਸਚ ਸ਼ਬਦ ਹਰਿ ਪੂਰਨ ਬੂਝ ਬੁਝਾਈ। ਸਚ ਸ਼ਬਦ ਹਰਿ ਸਾਚੇ ਰੰਗ ਰੰਗਾਈ। ਸਚ ਸ਼ਬਦ ਆਤਮ ਨੰਗ ਕਟਾਈ। ਸਚ ਸ਼ਬਦ ਵਰਭੰਡ ਦੇਵੇ ਵਡਿਆਈ। ਸਚ ਸ਼ਬਦ ਨਵਖੰਡ ਦੇ ਵਿਚ ਚਲਾਈ। ਸਚ ਸ਼ਬਦ ਬ੍ਰਹਿਮੰਡ ਜੈਕਾਰ ਕਰਾਈ। ਸਚ ਸ਼ਬਦ ਤੀਨ ਲੋਕ ਹਰਿ ਦੇਵੇ ਵੰਡ, ਆਪਣੇ ਹੱਥ ਰੱਖੇ ਵਡਿਆਈ। ਸਚ ਸ਼ਬਦ ਬੇਮੁਖਾਂ ਦੇਵੇ ਡੰਡ, ਸਾਰ ਕਿਸੇ ਨਾ ਪਾਈ। ਸਚ ਸ਼ਬਦ ਜੋ ਜਨ ਦੇਵਣ ਕੰਡ, ਤਿਨ ਦੇਵੇ ਸਖਤ ਸਜਾਈ। ਸਚ ਸ਼ਬਦ ਚੰਡ ਪ੍ਰਚੰਡ, ਪ੍ਰਭ ਸਾਚੇ ਹੱਥ ਉਠਾਈ। ਸਚ ਸ਼ਬਦ ਬੇਮੁਖ ਝੂਠੇ ਪਾਇਣ ਡੰਡ, ਕੋਇ ਨਾ ਪਾਰ ਲੰਘਾਈ। ਸਚ ਸ਼ਬਦ ਆਪ ਕਰਾਏ ਖੰਡ ਖੰਡ, ਪ੍ਰਭ ਸਾਚਾ ਰਿਹਾ ਲਿਖਾਈ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈ। ਸਚ ਸ਼ਬਦ ਜਗਤ ਦੀ ਧਾਰਾ। ਸਚ ਸ਼ਬਦ ਦੇਵੇ ਹਰਿ ਨਿਰੰਕਾਰਾ। ਸਚ ਸ਼ਬਦ ਦੂਈ ਦਵੈਤ ਦੇ ਨਿਵਾਰਾ। ਸਚ ਸ਼ਬਦ ਆਪਣੇ ਰੰਗ ਰੰਗੇ ਗਿਰਧਾਰਾ। ਸਚ ਸ਼ਬਦ ਗੁਰਮੁਖਾਂ ਭਰੇ ਭੰਡਾਰਾ। ਸਚ ਸ਼ਬਦ ਦੇਵੇ ਦੇਵਣਹਾਰ ਦਾਤਾਰਾ। ਸਚ ਸ਼ਬਦ ਗੁਰਮੁਖਾਂ ਦਿਸਾਏ ਸਾਚਾ ਘਰ ਬਾਹਰਾ। ਸਚ ਸ਼ਬਦ ਗੁਰਮੁਖ ਵਿਰਲੇ ਕਲ ਵਿਚਾਰਾ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਪੁਰਖ ਅਪਾਰਾ। ਸਚ ਸ਼ਬਦ ਸੱਚੀ ਧੁਨਕਾਰੀ। ਸਚ ਸ਼ਬਦ ਹਰਿ ਦੇਵੇ ਆਪ ਨਿਰੰਕਾਰੀ। ਸਚ ਸ਼ਬਦ ਗੁਰਮੁਖ ਵਿਰਲਾ ਬਣੇ ਵਪਾਰੀ। ਸਚ ਸ਼ਬਦ ਏਕਾ ਜੋਤ ਏਕਾ ਧਾਰੀ। ਸਚ ਸ਼ਬਦ ਆਤਮ ਕਰੇ ਸਰਬ ਅਸਵਾਰੀ। ਸਚ ਸ਼ਬਦ ਨਾਮ ਨਿਧਾਨ ਦੇਵੇ ਜੀਵ ਅਧਾਰੀ। ਸਚ ਸ਼ਬਦ ਗੁਰਮੁਖ ਵਿਰਲੇ ਪਾਇਣ ਆਇਣ ਚਲ ਦਵਾਰੀ। ਸਚ ਸ਼ਬਦ ਜੂਠੇ ਝੂਠੇ ਰਹੇ ਝੱਖ ਮਾਰੀ। ਸਚ ਸ਼ਬਦ ਆਤਮ ਕਰੇ ਕਾਰੀ। ਸਚ ਸ਼ਬਦ ਰਾਤ ਦਿਵਸ ਰਹੇ ਇਕ ਖੁਮਾਰੀ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨਿਮਸਕਾਰੀ। ਸਚ ਸ਼ਬਦ ਨਾਮ ਨਿਧਾਨਾ। ਸਚ ਸ਼ਬਦ ਆਤਮ ਉਪਜੇ ਬ੍ਰਹਮ ਗਿਆਨਾ। ਭਗਵਾਨ, ਜੋ ਜਨ ਨਿਮਸਕਾਰੀ। ਸਚ ਸ਼ਬਦ ਨਾਮ ਨਿਧਾਨਾ। ਸਚ ਸ਼ਬਦ ਆਤਮ ਉਪਜੇ ਬ੍ਰਹਮ ਗਿਆਨਾ। ਸਚ ਸ਼ਬਦ ਬੁੱਧ ਬਬੇਕ ਕਰੇ ਬਿਧ ਨਾਨਾ। ਸਚ ਸ਼ਬਦ ਸੋਹੰ ਬੰਧੇ ਸਾਚਾ ਗਾਨਾ। ਸਚ ਸ਼ਬਦ ਸ੍ਰਿਸ਼ਟ ਸਬਾਈ ਡੰਨ ਲਗਾਣਾ। ਸਚ ਸ਼ਬਦ ਆਪ ਚਲਾਏ ਹਰਿ ਭਗਵਾਨਾ। ਸਚ ਸ਼ਬਦ ਗੁਰਸਿਖ ਸੁਣਾਏ ਕਾਨਾ। ਸਚ ਸ਼ਬਦ ਇਕ ਕਰਾਏ ਮੇਲ ਭਗਤ ਭਗਵਾਨਾ। ਸਚ ਸ਼ਬਦ ਆਤਮ ਜੋਤੀ ਦੀਪ ਜਗਾਣਾ। ਸਚ ਸ਼ਬਦ ਦਰ ਘਰ ਸਾਚੇ ਕਾਇਆ ਮਹੱਲ ਬਣਾਨਾ। ਸਚ ਸ਼ਬਦ ਗੁਰ ਸਾਚੇ ਦਰਸਾਣਾ। ਸਚ ਸ਼ਬਦ ਤੀਨ ਲੋਕ ਏਕਾ ਰੰਗ ਰੰਗਾਣਾ। ਸਚ ਸ਼ਬਦ ਭੁਲਿਆਂ ਰੁਲਿਆਂ ਕਲ ਮਾਰਗ ਲਾਣਾ। ਸਚ ਸ਼ਬਦ ਆਤਮ ਡੁਲਿਆਂ ਦੇ ਮੱਤ ਆਪ ਸਮਝਾਣਾ। ਸਚ ਸ਼ਬਦ ਗੁਰਮੁਖ ਵਿਰਲਾ ਜਾਣੇ ਚਤੁਰ ਸੁਜਾਨਾ। ਸਚ ਸ਼ਬਦ ਅੰਮ੍ਰਿਤ ਫਲ ਸਾਚਾ ਖਾਣਾ। ਸਚ ਸ਼ਬਦ ਚਰਨ ਕਵਲ ਪ੍ਰੀਤ ਨਿਭਾਣਾ। ਸਚ ਸ਼ਬਦ ਤਨ ਗੁਰ ਗੁਰ ਰੰਗਤ ਆਪ ਰੰਗਾਣਾ। ਸਚ ਸ਼ਬਦ ਆਤਮ ਜਨ ਸਰਬ ਕਢਾਣਾ। ਸਚ ਸ਼ਬਦ ਪਾਰਬ੍ਰਹਮ ਹਰਿ ਦਰਸ਼ਨ ਪਾਣਾ। ਸਚ ਸ਼ਬਦ ਆਪੇ ਦੇਵੇ ਜੀਆ ਦਾਨਾ। ਸਚ ਸ਼ਬਦ ਮੇਲ ਮਿਲਾਏ ਹਰਿ ਨਿਰੰਜਣ, ਪਹਰਿਆ ਹਰਿ ਦਾ ਬਾਣਾ। ਸਚ ਸ਼ਬਦ ਚਾਰ ਕੁੰਟ ਇਕ ਦਿਖਾਣਾ। ਸਚ ਸ਼ਬਦ ਚਾਰ ਵਰਨ ਵਿਚ ਮਾਤ ਦੇ ਗਾਣਾ। ਸਚ ਸ਼ਬਦ ਸਤਿਜੁਗ ਸਾਚੇ ਮਿਲੇ ਮਾਣਾ। ਸਚ ਸ਼ਬਦ ਸ੍ਰਿਸ਼ਟ ਸਬਾਈ ਏਕਾ ਆਣਾ। ਸਚ ਸ਼ਬਦ ਦੂਸਰ ਦਿਸੇ ਨਾ ਕੋਈ ਟਿਕਾਣਾ। ਸਚ ਸ਼ਬਦ ਰਸਨਾ ਗਾਵੇ, ਊਚ ਨੀਚ ਰਾਜਾ ਰਾਣਾ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਚ ਸ਼ਬਦ ਸਾਚੀ ਧਾਰ। ਸਚ ਸ਼ਬਦ ਆਤਮ ਸਦਾ ਅਸਵਾਰ। ਸਚ ਸ਼ਬਦ ਮਾਰੇ ਕਾਮ ਕਰੋਧ ਹੰਕਾਰ। ਸਚ ਸ਼ਬਦ ਆਪੇ ਪਾਏ ਸਾਰ। ਸਚ ਸ਼ਬਦ ਨਾਮ ਨਿਧਾਨ ਦੇਵੇ ਕਰਤਾਰ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰ ਪਿਆਰ। ਸਚ ਸ਼ਬਦ ਗੁਰ ਮਿਹਰਬਾਨ। ਸਚ ਸ਼ਬਦ ਝੁੱਲੇ ਜਗਤ ਇਕ ਨਿਸ਼ਾਨ। ਸਚ ਸ਼ਬਦ ਹਰਿ ਆਪਣੇ ਰੰਗ ਰੰਗਾਨ। ਸਚ ਸ਼ਬਦ ਏਕਾ ਮਾਤ ਰਖਾਏ ਸਾਚੀ ਸ਼ਾਨ। ਸਚ ਸ਼ਬਦ ਸੋਹੰ ਦੇਵੇ ਸਾਚਾ ਦਾਨ। ਸਚ ਸ਼ਬਦ ਨਾਮ ਨਿਰੰਜਣ ਲਏ ਪਛਾਣ। ਸਾਚਾ ਨਾਮ ਦੇਵੇ ਸੋਹੰ ਦਾਨ। ਸਾਚਾ ਨਾਮ ਰਾਓ ਰੰਕ ਇਕ ਕਰ ਜਾਣ। ਸਾਚਾ ਨਾਮ ਸਾਚਾ ਡੰਕ ਵਿਚ ਜਹਾਨ। ਸਾਚਾ ਨਾਮ ਹਰਿ ਦੇਵੇ ਸਚ ਬਬਾਨ। ਸਾਚਾ ਨਾਮ ਗੁਰਮੁਖ ਵਿਰਲੇ ਕਲ ਚੜ੍ਹ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਨਾਮ ਸਚ ਉਡਾਰੀ। ਸਾਚਾ ਨਾਮ ਸਚ ਘਰ ਬਾਹਰੀ। ਸਾਚਾ ਨਾਮ ਆਤਮ ਦੇਵੇ ਨਾਮ ਖੁਮਾਰੀ। ਸਾਚਾ ਨਾਮ ਕੱਟੇ ਤਨੋਂ ਬਿਮਾਰੀ। ਸਾਚਾ ਨਾਮ ਹਰਿ ਦੇਵੇ ਸੂਤਰ ਧਾਰੀ। ਸਾਚਾ ਨਾਮ ਏਕਾ ਰੰਗ ਸੱਚਾ ਕਰਤਾਰੀ। ਸਾਚਾ ਨਾਮ ਗੁਰਮੁਖ ਵਿਰਲਾ ਲੇਵੇ ਜੀਵ ਸੰਸਾਰੀ। ਸਾਚਾ ਨਾਮ ਹਰਿ ਸਾਚਾ ਵਰਤਾਰੀ। ਸਾਚਾ ਨਾਮ ਦੇਵਣਹਾਰ ਇਕ ਦਾਤਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਨਿਮਸਕਾਰੀ। ਸਚ ਨਾਮ ਸਚ ਜਗਤ ਦੀ ਦਾਤਾ। ਸਚ ਨਾਮ ਵਡ ਜਗਤ ਕਰਾਮਾਤਾ। ਸਚ ਨਾਮ ਚਰਨ ਪ੍ਰੀਤੀ ਸਾਚਾ ਨਾਤਾ। ਸਚ ਨਾਮ ਆਪ ਪੁੱਛੇ ਗੁਰਸਿਖ ਤੇਰੀ ਵਾਤ ਚਾਰ ਵਰਨ ਊਚ ਨੀਚ ਦਾ ਭੇਖ ਮਿਟਾਤਾ। ਸਾਚਾ ਨਾਮ ਕਲਜੁਗ ਮਿਟਾਏ ਅੰਧੇਰੀ ਰਾਤਾ। ਸਾਚਾ ਨਾਮ ਗੁਰਸਿਖ ਪੜ੍ਹਾਏ ਇਕ ਜਮਾਤਾ। ਸਾਚਾ ਨਾਮ ਆਪੇ ਦੇਵੇ ਸਾਚੀ ਦਾਤਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਤਾ। ਸਾਚਾ ਨਾਮ ਸਚ ਸ਼ਬਦ ਆਤਮ ਘਨਘੋਰ। ਸਾਚਾ ਨਾਮ ਪੰਜੇ ਬੰਨ੍ਹੇ ਚੋਰ। ਸਾਚਾ ਨਾਮ ਚਰਨ ਪ੍ਰੀਤੀ ਦੇਵੇ ਜੋੜ। ਸਾਚਾ ਨਾਮ ਏਕਾ ਵਰ ਲੈਣਾ ਲੋੜ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਲਏ ਜੋੜ। ਸਾਚਾ ਨਾਮ ਸਚ ਕਰ ਮਾਨਾ। ਸਾਚਾ ਨਾਮ ਹਰਿ ਦੇਵੇ ਸਚ ਬਬਾਨਾ। ਸਾਚਾ ਨਾਮ ਰਾਓ ਰੰਕ ਵਿਚ ਸਮਾਨਾ। ਸਾਚਾ ਨਾਮ ਗੁਰ ਮੱਤੀ ਦੇ ਸਮਝਾਣਾ। ਸਾਚਾ ਨਾਮ ਅੰਤਮ ਤਤੀ ਵਾ ਨਾ ਲਾਣਾ। ਸਾਚਾ ਨਾਮ ਸਾਚਾ ਜੱਤੀ ਆਪ ਅਖਵਾਣਾ। ਸਾਚਾ ਨਾਮ ਏਕਾ ਰੱਤੀ ਜੋਤ ਜਗਾਣਾ। ਸਾਚਾ ਨਾਮ ਬਹੇ ਬਿਧ ਭਾਂਤੀ ਹਰਿ ਵਰਤਾਣਾ। ਸਾਚਾ ਨਾਮ ਦਿਵਸ ਰਾਤੀ ਹਰਿ ਲਿਖਾਣਾ। ਸਾਚਾ ਨਾਮ ਚਰਨ ਪ੍ਰੀਤੀ ਸਾਚੀ ਰੀਤ ਦੇ ਮੱਤ ਆਪ ਸਮਝਾਣਾ। ਸਾਚਾ ਨਾਮ ਗੁਰਮੁਖਾਂ ਪੁੱਛੇ ਵਾਤੀ, ਵੇਲੇ ਅੰਤ ਆਪ ਛੁਡਾਣਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਾਚਾ ਨਾਮ ਖੰਡਾ ਦੋ ਧਾਰ। ਸਾਚਾ ਨਾਮ ਗੁਰਮੁਖਾਂ ਲਾਏ ਪਾਰ। ਸਾਚਾ ਨਾਮ ਬੇਮੁਖਾਂ ਕਰੇ ਖੁਆਰ। ਸਾਚਾ ਨਾਮ ਠੰਡਾ ਦਰਬਾਰ। ਸਾਚਾ ਨਾਮ ਚੰਡ ਪ੍ਰਚੰਡ ਕਰੇ ਜਗਤ ਖੁਆਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਾਚਾ ਨਾਮ ਸਾਚਾ ਰੰਗ। ਸਾਚਾ ਨਾਮ ਗੁਰਮੁਖ ਮੰਗੇ ਸਾਚੀ ਮੰਗ। ਸਾਚਾ ਨਾਮ ਕਦੇ ਨਾ ਹੋਵੇ ਭੰਗ। ਸਾਚਾ ਨਾਮ ਆਤਮ ਤ੍ਰਿਸ਼ਨਾ ਮਿਟਾਏ ਆਪ ਕਸਾਏ ਸਾਚਾ ਤੰਗ। ਸਾਚਾ ਨਾਮ ਅੰਮ੍ਰਿਤ ਝਿਰਨਾ ਝਿਰਾਏ ਗੰਗ। ਸਾਚਾ ਨਾਮ ਬੇਮੁਖਾਂ ਧਰਮ ਰਾਏ ਦਰ ਦੇਵੇ ਟੰਗ। ਸਾਚਾ ਨਾਮ ਮਾਇਆ ਨਾਗਣ ਨਾ ਲਾਏ ਡੰਗ। ਸਾਚਾ ਨਾਮ ਰਸਨਾ ਗਾਏ ਹੋਏ ਸਹਾਏ ਅੰਗ ਸੰਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਮੰਗੀ ਸਾਚੀ ਮੰਗ। ਸਾਚਾ ਨਾਮ ਸੱਚਾ ਗਿਰਧਾਰੀ। ਸਾਚਾ ਨਾਮ ਦੇਵੇ ਹਰਿ ਪਰਵਰਦਿਗਾਰੀ। ਸਾਚਾ ਨਾਮ ਏਕਾ ਸਚ ਉਡਾਰੀ। ਸਾਚਾ ਨਾਮ ਆਤਮ ਸਚ ਅਸਵਾਰੀ। ਸਾਚਾ ਨਾਮ ਪਵਣ ਸਰੂਪੀ ਇਕ ਹੁਲਾਰੀ। ਸਾਚਾ ਨਾਮ ਆਤਮ ਸਾਚੀ ਬੂਝ ਬੁਝਾਰੀ। ਸਾਚਾ ਨਾਮ ਜੋਤ ਜਗਾਏ ਕਾਇਆ ਅੰਧ ਅੰਧਿਆਰੀ। ਸਾਚਾ ਨਾਮ ਸਾਚੀ ਦੇਵੇ ਇਕ ਖੁਮਾਰੀ। ਸਾਚਾ ਨਾਮ ਸੁਨ ਮੁਨ ਆਪ ਖੁਲ੍ਹਾਰੀ। ਸਾਚਾ ਨਾਮ ਏਕਾ ਦੀਪ ਉਜਿਆਰੀ। ਸਾਚਾ ਨਾਮ ਆਪੇ ਕਰੇ ਸਾਚੀ ਕਾਰੀ। ਸਾਚਾ ਨਾਮ ਦਿਵਸ ਰੈਣ ਏਕਾ ਧਾਰੀ। ਸਾਚਾ ਨਾਮ ਅਨਹਦ ਧੁਨ ਸੱਚੀ ਧੁਨਕਾਰੀ। ਸਾਚਾ ਨਾਮ ਦਸਮ ਦਵਾਰੀ ਸਚ ਖੁਲ੍ਹਾਰੀ। ਸਾਚਾ ਨਾਮ ਏਕਾ ਜੋਤ ਕਰੇ ਉਜਿਆਰੀ। ਸਾਚਾ ਨਾਮ ਦੇਵੇ ਮੇਲ ਸਚ ਗਿਰਧਾਰੀ। ਸਾਚਾ ਨਾਮ ਦੇਵਣਹਾਰ ਇਕ ਦਾਤਾਰੀ। ਸਾਚਾ ਨਾਮ ਗੁਰਮੁਖਾਂ ਆਤਮ ਭਰੇ ਭੰਡਾਰੀ। ਸਾਚਾ ਨਾਮ ਏਕਾ ਕਰੇ ਸਾਚੀ ਕਾਰੀ। ਸਾਚਾ ਨਾਮ ਦਿਵਸ ਰੈਣ ਰਸਨ ਉਚਾਰੀ। ਸਾਚਾ ਨਾਮ ਮਾਨਸ ਜਨਮ ਜਾਏ ਸਵਾਰੀ। ਸਾਚਾ ਨਾਮ ਸਾਚਾ ਧਰਮ ਵਿਚ ਸੰਸਾਰੀ। ਸਾਚਾ ਨਾਮ ਪੂਰਨ ਕਰਮ ਰਿਹਾ ਵਿਚਾਰੀ। ਸਾਚਾ ਨਾਮ ਮੁਕਤ ਜੁਗਤ ਦਾ ਇਕ ਸਿਕਦਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਆਏ ਦਵਾਰੀ। ਸਾਚਾ ਨਾਮ ਜਗਤ ਵਰਤੰਤ। ਸਾਚਾ ਨਾਮ ਮੇਲ ਮਿਲਾਵਾ ਸਾਚੇ ਕੰਤ। ਸਾਚਾ ਨਾਮ ਆਪ ਦਵਾਏ, ਪ੍ਰਭ ਸਾਚਾ ਭਗਵੰਤ। ਸਾਚਾ ਨਾਮ ਮਾਇਆ ਪਾਏ ਜਗਤ ਬੇਅੰਤ। ਸਾਚਾ ਨਾਮ ਏਕਾ ਆਪ ਰਖਾਏ ਆਦਿ ਅੰਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ। ਸਾਚਾ ਨਾਮ ਸਾਚੀ ਰੀਤ। ਸਾਚਾ ਨਾਮ ਏਕਾ ਬਖ਼ਸ਼ੇ ਚਰਨ ਪ੍ਰੀਤ। ਸਾਚਾ ਨਾਮ ਗੁਰਮੁਖ ਕਾਇਆ ਕਰੇ ਸੀਤ। ਸਾਚਾ ਨਾਮ ਜਪ ਮਾਨਸ ਜਨਮ ਜਾਣਾ ਜਗ ਜੀਤ। ਸਾਚਾ ਨਾਮ ਏਕਾ ਰਾਖੋ ਹਰਿ ਹਰਿ ਚੀਤ। ਸਾਚਾ ਨਾਮ ਆਪੇ ਪਰਖੇ ਸਾਚੀ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਪ੍ਰੀਤ। ਚਰਨ ਪ੍ਰੀਤ ਸਾਚੀ ਆਸਾ। ਚਰਨ ਪ੍ਰੀਤ ਆਪੇ ਕਰੇ ਬੰਦ ਖਲਾਸਾ। ਚਰਨ ਪ੍ਰੀਤ ਹਰਿ ਹਿਰਦੇ ਵਾਸਾ। ਚਰਨ ਪ੍ਰੀਤ ਗੁਰਸਿਖ ਰਖਾਏ ਜਿਉਂ ਸੋਨਾ ਪਾਸਾ। ਸਾਚਾ ਨਾਮ ਝੂਠੀ ਖੇਡ ਝੂਠੀ ਦੁਨੀਆਂ ਝੂਠਾ ਜਗਤ ਤਮਾਸ਼ਾ। ਸਾਚਾ ਨਾਮ ਹਰਿ ਪਾਓ ਸ਼ਾਹੋ ਸ਼ਾਬਾਸ਼ਾ। ਸਾਚਾ ਨਾਮ ਦੁੱਖਾਂ ਰੋਗਾਂ ਕਰੇ ਨਾਸਾ। ਸਾਚਾ ਨਾਮ ਬੇਮੁਖਾਂ ਹੱਥ ਫੜਾਏ ਝੂਠਾ ਕਾਸਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਹੱਥ ਨਾ ਆਏ ਸ੍ਰਿਸ਼ਟ ਸਬਾਈ ਹੋਏ ਨਾਸ। ਗੁਰਮੁਖ ਸ਼ਬਦ ਅਧਾਰ ਹੈ। ਬੇਮੁਖ ਜਗਤ ਖਵਾਰ ਹੈ। ਗੁਰਮੁਖ ਚਰਨ ਪਿਆਰ ਹੈ। ਬੇਮੁਖ ਆਤਮ ਝੂਠੀ ਕਾਰ ਹੈ। ਗੁਰਮੁਖ ਸ਼ਬਦ ਅਸਵਾਰ ਹੈ। ਬੇਮੁਖ ਮੂੰਹ ਦੇ ਭਾਰ ਹੈ। ਗੁਰਮੁਖ ਸਚ ਵਿਹਾਰ ਹੈ। ਬੇਮੁਖ ਉਲਟੀ ਕਾਰ ਹੈ। ਗੁਰਮੁਖ ਚਰਨ ਕਵਲ ਕਵਲ ਚਰਨ ਏਕਾ ਕਰੇ ਪਿਆਰ ਹੈ। ਬੇਮੁਖਾਂ ਆਤਮ ਹੰਗਤਾ ਕਰੇ ਖਵਾਰ ਹੈ। ਗੁਰਮੁਖ ਆਤਮ ਸੱਚੀ ਧੁਨਕਾਰ ਹੈ। ਬੇਮੁਖ ਆਤਮ ਲੋਭ ਮਾਇਆ ਭਰਮਾਰ ਹੈ। ਗੁਰਸਿਖ ਏਕਾ ਰੰਗ ਕਰਤਾਰ ਹੈ। ਬੇਮੁਖ ਦਰ ਦਰ ਰਹੇ ਝੱਖ ਮਾਰ ਹੈ। ਗੁਰਸਿਖ ਹੱਥ ਫੜੀ ਸ਼ਬਦ ਕਟਾਰ ਹੈ। ਬੇਮੁਖ ਵਹਿੰਦੇ ਲਹਿੰਦੀ ਧਾਰ ਹੈ। ਗੁਰਮੁਖ ਜਾਏ ਸਚ ਦਰਬਾਰ ਹੈ। ਬੇਮੁੱਖ ਝੂਠਾ ਪਸਰ ਪਸਾਰ ਹੈ। ਗੁਰਮੁਖ ਹਉਮੇ ਤ੍ਰਿਸ਼ਨਾ ਮਾਰ ਹੈ। ਬੇਮੁਖ ਹਿੰਸਾ ਰੋਗ ਅਪਾਰ ਹੈ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਰੰਗ ਚੜ੍ਹਾਇਆ ਅਪਰ ਅਪਾਰ ਹੈ। ਗੁਰਮੁਖਾਂ ਰੰਗ ਰੰਗਾਇਆ। ਬੇਮੁਖਾਂ ਨੰਗ ਕਰਾਇਆ। ਗੁਰਮੁਖਾਂ ਸੰਗ ਰਲਾਇਆ। ਬੇਮੁਖਾਂ ਦਰ ਦੁਰਕਾਇਆ। ਗੁਰਮੁਖਾਂ ਜੋੜ ਜੁੜਾਇਆ। ਬੇਮੁਖਾਂ ਮੋੜ ਮੁੜਾਇਆ। ਗੁਰਮੁਖਾਂ ਕਾਇਆ ਕੋਹੜ ਦੇ ਹਟਾਇਆ। ਬੇਮੁਖ ਝੂਠਾ ਚੋਰ ਜਗਤ ਰਹਿਣ ਨਾ ਪਾਇਆ। ਗੁਰਮੁਖ ਸਾਚਾ ਸ਼ਬਦ ਘੋੜੇ ਹਰਿ ਆਪ ਚੜ੍ਹਾਇਆ। ਬੇਮੁਖ ਮਾਇਆ ਝੂਠੀ ਦੌੜ ਆਪ ਲਗਾਇਆ। ਗੁਰਮੁਖ ਹਰਿ ਕੇ ਪੋੜ ਹਰਿ ਵਖਾਇਆ। ਕਲਜੁਗ ਜੀਵ ਕੌੜਾ ਰੀਠ ਭੰਨ ਵਖਾਇਆ। ਗੁਰ ਸਾਚਾ ਵਿਚ ਮਾਤ ਹਰਿ ਸਾਚੇ ਲੜ ਲਾਇਆ। ਬੇਮੁਖ ਬਾਹੋਂ ਫੜ ਦਰ ਦਰਬਾਰੋਂ ਬਾਹਰ ਧਕਾਇਆ। ਗੁਰਮੁਖ ਸਾਚਾ ਏਕਾ ਘਰ ਜਾਏ, ਪ੍ਰਭ ਸੋਹੰ ਸਾਚਾ ਹਰਿ ਸੁਣਾਇਆ। ਬੇਮੁਖਾਂ ਅੰਦਰ ਜਾਏ ਵੜ, ਸ਼ਬਦ ਡੰਡਾ ਮਗਰ ਲਗਾਇਆ। ਗੁਰਮੁਖ ਸਾਚੇ ਆਤਮ ਫੜ, ਪ੍ਰਭ ਆਪਣੀ ਸਰਨ ਲਗਾਇਆ। ਬੇਮੁਖਾਂ ਪ੍ਰਭ ਉਖਾੜੇ ਜੜ੍ਹ, ਨਰਕ ਨਿਵਾਸ ਰਖਾਇਆ। ਗੁਰਮੁਖ ਸਾਚਾ ਸਾਚੇ ਅੰਦਰ ਜਾਏ ਵੜ, ਹਰਿ ਜੋਤੀ ਜੋਤ ਸਮਾਇਆ। ਬੇਮੁਖ ਝੂਠੇ ਜਾਇਣ ਝੜ, ਪ੍ਰਭ ਅਬਿਨਾਸ਼ੀ ਦੇ ਸਜਾਇਆ। ਗੁਰਮੁਖ ਦਰ ਦਵਾਰੇ ਖੜ, ਪ੍ਰਭ ਅਬਿਨਾਸ਼ੀ ਦੇਵੇ ਦਰਸ ਰੂਪ ਸਵਾਇਆ। ਬੇਮੁਖ ਵਹਿੰਦੇ ਵਹਿਣ ਗਏ ਹੜ੍ਹ, ਸਾਚਾ ਰਾਹ ਨਜ਼ਰ ਨਾ ਆਇਆ। ਗੁਰਮੁਖ ਸਾਚੇ ਸਾਚੀ ਸ਼ਬਦ ਘੋੜੀ ਗਏ ਚੜ੍ਹ, ਅਸਵ ਅਸਵਾਰ ਆਪ ਬਣਾਇਆ। ਬੇਮੁਖ ਝੂਠੇ ਧੰਦੇ ਗਏ ਫੜ, ਰਸਨਾ ਭੇੜ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਾਣ ਦਵਾਇਆ। ਗੁਰਮੁਖਾਂ ਹਰਿ ਦੇਵੇ ਨਾਮ ਨਿਸ਼ਾਨ ਹੈ। ਬੇਮੁਖ ਨਾ ਸਕੇ ਪਛਾਣ ਹੈ। ਪ੍ਰਭ ਦੀ ਮਹਿੰਮਾ ਜਗਤ ਮਹਾਨ ਹੈ। ਗੁਰਮੁਖ ਵਿਰਲੇ ਕਰੇ ਚਤੁਰ ਸੁਜਾਨ ਹੈ। ਪ੍ਰਭ ਅਬਿਨਾਸ਼ੀ ਜਿਸ ਦੀਆ ਚਰਨ ਧਿਆਨ ਹੈ। ਏਕਾ ਸ਼ਬਦ ਸੁਣਾਇਆ ਕਾਨ ਹੈ। ਅਨਹਦ ਧੁਨ ਸੱਚੀ ਧੁਨਕਾਨ ਹੈ। ਗੁਰਮੁਖ ਆਤਮ ਜਾਏ ਮਾਨ ਹੈ। ਪ੍ਰਭ ਸਾਚਾ ਦੇਵੇ ਬ੍ਰਹਮ ਗਿਆਨ ਹੈ। ਏਕਾ ਜੋਤ ਧਰੇ ਮਹਾਨ ਹੈ। ਸ਼ਬਦ ਸਰੂਪੀ ਆਪ ਭਗਵਾਨ ਹੈ। ਸਚ ਧਰਮ ਦਾ ਇਕ ਨਿਸ਼ਾਨ ਹੈ। ਬਾਕੀ ਝੂਠਾ ਸਭ ਜਹਾਨ ਹੈ। ਮਾਤ ਜੋਤ ਧਰੇ ਵਾਲੀ ਦੋ ਜਹਾਨ ਹੈ। ਆਪਣੇ ਰੰਗ ਰੰਗੇ ਵਡ ਦਾਤਾ ਮਿਹਰਬਾਨ ਹੈ। ਸੋਹੰ ਦੇਵੇ ਸਚ ਕਰਾਮਾਤ ਵਿਚ ਜਹਾਨ ਹੈ। ਗੁਰਮੁਖ ਸਾਚੇ ਲੱਖ ਚੁਰਾਸੀ ਵਿਚੋਂ ਛਾਨ ਹੈ। ਆਪ ਚੜ੍ਹਾਏ ਸ਼ਬਦ ਬਬਾਨ ਹੈ। ਸਾਚੀ ਦਰਗਹਿ ਦੇਵੇ ਮਾਣ ਹੈ। ਜਿਥੇ ਵਸੇ ਹਰਿ ਭਗਵਾਨ ਹੈ। ਏਕਾ ਜੋਤ ਜਗੇ ਮਹਾਨ ਹੈ। ਦੂਸਰ ਕੋਈ ਨਾ ਹੋਰ ਅਸਥਾਨ ਹੈ। ਪ੍ਰਭ ਅਬਿਨਾਸ਼ੀ ਜੋਤ ਪ੍ਰਕਾਸ਼ੀ ਦਿਵਸ ਰੈਣ ਸਦਾ ਬਿਰਾਜਮਾਨ ਹੈ। ਤੇਜ ਕੋਟਨ ਭਾਨ ਹੈ। ਕਿਆ ਕੋਈ ਕਰੇ ਪਛਾਣ ਹੈ। ਕਲਜੁਗ ਜੀਵ ਮੂਰਖ ਮੁਗਧ ਅੰਞਾਣ ਹੈ। ਪ੍ਰਭ ਸਾਚਾ ਏਕਾ ਜੋਤੀ ਜੋਤ ਮਿਲਾਣ ਹੈ। ਜੋ ਜਨ ਚਰਨੀ ਡਿਗੇ ਆਣ ਹੈ। ਉਜਲ ਮੁਖ ਵਿਚ ਜਹਾਨ ਹੈ। ਮਾਤ ਕੁੱਖ ਸੁਫਲ ਕਰਾਨ ਹੈ। ਬੇਮੁੱਖ ਧੱਕੇ ਖਾਨ ਹੈ। ਦਰਗਹਿ ਕਿਤੇ ਨਾ ਮਿਲੇ ਥਾਨ ਹੈ। ਧਰਮ ਰਾਏ ਦੇ ਅੱਗੇ ਲਾਨ ਹੈ। ਕਰੇ ਕਰਾਏ ਆਪ ਭਗਵਾਨ ਹੈ। ਪੁੱਠੇ ਟੰਗੇ ਦਰ ਬਹਾਨ ਹੈ। ਦੇਵੇ ਸਜ਼ਾ ਆਪ ਸਜ਼ਾਵਾਨ ਹੈ। ਮੰਦੇ ਚੰਗੇ ਪਰਖ ਪਛਾਣ ਹੈ। ਪਾਪੀ ਗੰਦੇ ਅਧਰਮ ਦੁਕਾਨ ਹੈ। ਆਤਮ ਅੰਧੇ ਕਰੇ ਪਛਾਣ ਹੈ। ਕਿਉਂ ਵੱਜੇ ਆਤਮ ਜਿੰਦੇ, ਨਾ ਮਿਲਿਆ ਹਰਿ ਭਗਵਾਨ ਹੈ। ਹਰਿ ਸਾਚਾ ਰਸਨ ਨਾ ਗਾਇਆ ਬੱਤੀ ਦੰਦੇ, ਆਤਮ ਭਰੀ ਸਰਬ ਅਭਿਮਾਨ ਹੈ। ਪਾਪਾਂ ਭਾਰ ਉਠਾਇਆ ਕੰਧੇ, ਲੈ ਜਾਣਾ ਬੜਾ ਮਹਾਨ ਹੈ। ਕਲਜੁਗ ਜੀਵ ਕਲਜੁਗ ਝੂਠੇ ਧੰਦੇ, ਅੰਤਮ ਕੋਈ ਨਾ ਕਿਸੇ ਛੁਡਾਨ ਹੈ। ਆਪ ਬਣਾਏ ਸਾਚੇ ਬੰਦੇ, ਜਿਸ ਦੇਵੇ ਧਰਮ ਧਿਆਨ ਹੈ। ਸੋਹੰ ਸ਼ਬਦ ਹਰਿ ਸਾਚਾ ਰੰਦੇ, ਦੁਰਮਤ ਮੈਲ ਉਡਾਨ ਹੈ। ਪ੍ਰਭ ਅਬਿਨਾਸ਼ੀ ਸਦਾ ਬਖ਼ਸ਼ਿੰਦੇ, ਗੁਰ ਚਰਨ ਕਰੇ ਜੋ ਧਿਆਨ ਹੈ। ਆਪ ਬਣਾਏ ਸਾਚੇ ਬੰਦੇ, ਸਾਚਾ ਦੇਵੇ ਨਾਮ ਨਿਸ਼ਾਨ ਹੈ। ਧਰਮ ਰਾਏ ਨਾ ਪਾਏ ਫੰਦੇ, ਹੋਏ ਸਹਾਈ ਵੇਲੇ ਅੰਤ ਆਣ ਹੈ। ਆਪ ਚੜ੍ਹਾਏ ਆਪ ਤ਼ੁੜਾਏ ਆਤਮ ਜਿੰਦੇ, ਏਕਾ ਜੋਤ ਮਹਾਨ ਹੈ। ਕਾਇਆ ਅੰਧੇਰੀ ਡੂੰਘੀ ਖੱਡੇ, ਏਕਾ ਰੰਗ ਰੰਗੇ ਹਰਿ ਰੰਗਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਦੇਵੇ ਸ਼ਬਦ ਗਿਆਨ ਹੈ। ਸ਼ਬਦ ਭੰਡਾਰਾ ਦੇਵੇ ਵੰਡ। ਗੁਰਮੁਖਾਂ ਪਾਏ ਠੰਡ। ਆਪ ਬੰਧਾਏ ਸਾਚੀ ਗੰਢ। ਬੇਮੁਖਾਂ ਆਤਮ ਹੋਈ ਰੰਡ। ਘਰ ਘਰ ਭੱਜੇ ਫਿਰਨ ਹੋਇਣ ਖੰਡ ਖੰਡ। ਅੰਤਰ ਝੂਠਾ ਰਿਹਾ ਘਮੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਏਕਾ ਸ਼ਬਦ ਦਵਾਏ ਸਾਚੇ ਮਾਰਗ ਪਾਏ। ਸਚ ਸੁੱਚ ਦਾ ਰਾਹ ਦਿਸਾਏ। ਏਕਾ ਰੰਗਤ ਨਾਮ ਚੜ੍ਹਾਏ। ਦੂਜੇ ਦਰ ਨਾ ਮੰਗਣ ਜਾਏ। ਅੰਮ੍ਰਿਤ ਆਤਮ ਸੀਰ ਪਿਲਾਏ। ਦਸਮ ਦਵਾਰਾ ਆਪ ਖੁਲ੍ਹਾਏ। ਜੋ ਜਨ ਚਰਨੀ ਆਏ। ਕਰ ਕਿਰਪਾ ਪਾਰ ਲੰਘਾਏ। ਆਪੇ ਫੜੇ ਸਾਚਾ ਲੜ। ਸਾਚੀ ਦਰਗਹਿ ਲਏ ਬਹਾਏ। ਹਰਿ ਕੀ ਪੌੜੀ ਜਾਏ ਚੜ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ। ਦਇਆ ਕਮਾਏ ਦੀਨ ਕਾ ਦਾਤਾ। ਪ੍ਰਭ ਅਬਿਨਾਸ਼ੀ ਪੁਰਖ ਬਿਧਾਤਾ। ਸਰਬ ਜੀਆਂ ਹਰਿ ਆਪ ਪਛਾਤਾ। ਦਿਵਸ ਰੈਣ ਰੈਣ ਦਿਵਸ ਏਕਾ ਰੰਗ ਰਾਤਾ। ਗੁਰਮੁਖ ਸਾਚੇ ਆਪ ਬਣਾਏ ਸਾਕ ਸੱਜਣ ਸੈਣ, ਚਰਨ ਪ੍ਰੀਤੀ ਬਖ਼ਸ਼ੇ ਸਾਚਾ ਨਾਤਾ। ਸਾਚਾ ਲਹਿਣਾ ਪ੍ਰਭ ਦਰ ਲੈਣ, ਦੇਵਣਹਾਰ ਇਕ ਰਘੁਰਾਤਾ। ਦਰਸ ਦਿਖਾਏ ਤਰਸ ਕਮਾਏ ਹਰਸ ਮਿਟਾਏ ਪ੍ਰਗਟ ਹੋਵੇ ਤੀਜੇ ਨੈਣ, ਸਰਬ ਗੁਣਾਂ ਗੁਣ ਦਾਤਾ। ਗੁਰ ਸੰਗਤ ਬਣਾਏ ਭਾਈ ਭੈਣ, ਚਾਰ ਵਰਨ ਹਰਿ ਇਕ ਕਰਾਤਾ। ਰਾਓ ਰੰਕ ਇਕ ਥਾਨ ਬਹਿਣ, ਸਤਿਜੁਗ ਸਾਚਾ ਲਾਤਾ। ਬੇਮੁਖ ਜੂਠੇ ਝੂਠੇ ਪਾਇਣ ਵੈਣ, ਪ੍ਰਭ ਅਬਿਨਾਸ਼ੀ ਨਾ ਕਿਸੇ ਪਛਾਤਾ। ਗੁਰਮੁਖ ਗੁਰਸਿਖ ਤੇਰੇ ਦਰ ਸੁਹਾਈ ਸਾਚੀ ਰੈਣ, ਅਗਿਆਨ ਅੰਧੇਰ ਸਰਬ ਮਿਟਾਤਾ। ਬੇਮੁਖਾਂ ਦਿਵਸ ਰੈਣ ਰੈਣ ਦਿਵਸ ਨਾ ਲੈਣ ਦੇਵੇ ਚੈਨ, ਆਤਮ ਅੱਠੇ ਪਹਿਰ ਭੋਖ ਭੁਖਾਤਾ। ਗੁਰ ਸੰਗਤ ਵਿਚ ਸਕੇ ਨਾ ਬਹਿਣ, ਏਕਾ ਸ਼ਬਦ ਹਰਿ ਤੀਰ ਚਲਾਤਾ। ਦਰਸ ਨਾ ਪੇਖੇ ਹਰਿ ਪ੍ਰਭ ਨਾ ਦੇਖੇ ਸਾਚੇ ਨੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਰੇ ਸਰਬ ਪਛਾਣ। ਪ੍ਰਭ ਅਬਿਨਾਸ਼ੀ ਸਰਬ ਪਛਾਣੇ। ਸਰਬ ਜੀਆਂ ਦੀ ਆਪੇ ਜਾਣੇ। ਕਲਜੁਗ ਜੀਵ ਨਾ ਭੁੱਲ ਨਿਧਾਨੇ। ਹਰਿ ਕਾ ਭੇਵ ਕਿਆ ਕੋਈ ਜਾਣੇ। ਝੂਠਾ ਪੜ੍ਹਿਆ ਗੋਦ ਵਖਾਣੇ। ਆਤਮ ਸਵਾਦ ਨਾ ਰਸਨਾ ਜਾਣੇ। ਅਗਾਧ ਬੋਧ ਬੋਧ ਅਗਾਧ ਹਰਿ ਸਾਚਾ ਲੇਖ ਲਿਖਾਣੇ। ਗੁਰਮੁਖਾਂ ਆਤਮ ਸੋਧ, ਪ੍ਰਭ ਸਾਚਾ ਮਾਰਗ ਪਾਣੇ। ਪ੍ਰਭ ਅਬਿਨਾਸ਼ੀ ਵਡ ਜੋਧਨ ਜੋਧ ਤਖ਼ਤੋਂ ਲਾਹੇ ਰਾਜੇ ਰਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣੇ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਸਾਚਾ ਸ਼ਬਦ ਲਿਖਤ ਲੇਖ ਲਿਖਾਵਣਾ। ਲਿਖਿਆ ਸ਼ਬਦ ਨਾ ਕਿਸੇ ਮਿਟਾਵਣਾ। ਵਰਤੇ ਵਰਤਾਵੇ ਜੋ ਪ੍ਰਭ ਅਬਿਨਾਸ਼ੀ ਸਾਚਾ ਲੇਖ ਲਿਖਾਵਣਾ। ਕਿਆ ਕੋਈ ਕਰੇ ਝੂਠੇ ਦਾਅਵੇ, ਪ੍ਰਭ ਅਬਿਨਾਸ਼ੀ ਭੇਵ ਕਿਸੇ ਨਾ ਪਾਵਣਾ। ਆਪੇ ਲਾਵੇ ਸਾਚੇ ਨਾਂਵੇਂ, ਜਿਸ ਜਨ ਦਇਆ ਕਮਾਵਣਾ। ਆਪੇ ਪਕੜੇ ਤਰਾਵੇ ਬਾਹੀਂ, ਪ੍ਰਭ ਆਪਣੀ ਸਰਨ ਤਰਾਵਣਾ। ਆਤਮ ਹੰਕਾਰੀ ਦੁਸ਼ਟ ਦੁਰਾਚਾਰੀ ਨਾ ਆਏ ਵਿਚਾਰੀ ਬੁੱਧੀ ਮਾਰੀ, ਆਤਮ ਸਿਧੀ ਨਾ ਪਾਏ ਸਾਰੀ, ਦਰ ਦਵਾਰਿਉਂ ਬਾਹਰ ਕਢਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਸਾਚਾ ਵਾਕ ਆਪ ਲਿਖਾਏ। ਰਾਜੇ ਰਾਣੇ ਤਖ਼ਤੋਂ ਲਾਹੇ। ਏਕਾ ਸ਼ਬਦ ਉਖੇੜਾ ਲਾਏ। ਏਕਾ ਗੇੜਾ ਆਪ ਦਵਾਏ। ਸ੍ਰਿਸ਼ਟੀ ਝੂਠਾ ਝੇੜਾ ਆਪ ਚੁਕਾਏ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ ਆਪ ਕਰਾਏ। ਬੇਮੁਖਾਂ ਨੇੜਾ ਵੇਲਾ ਆਏ। ਪ੍ਰਭ ਸਾਚਾ ਦੇ ਸਜਾਏ। ਗੁਰਮੁਖਾਂ ਪ੍ਰਭ ਬੰਨ੍ਹੇ ਬੇੜਾ, ਆਪਣੇ ਕੰਧ ਉਠਾਏ। ਆਪੇ ਲਾਏ ਸਾਚੇ ਲੇਖੇ, ਪ੍ਰਭ ਸਾਚਾ ਡੰਕ ਵਜਾਏ। ਵੇਲਾ ਗਿਆ ਹੱਥ ਨਾ ਆਏ। ਜੂਠੇ ਝੂਠੇ ਗਏ ਮੁਖ ਭਵਾਏ। ਹਰਿ ਸਾਚਾ ਧਾਮ ਸੁਹਾਏ। ਜਿਸ ਥਾਨ ਚਰਨ ਛੁਹਾਏ। ਸਤਿਜੁਗ ਸਾਚੇ ਮਾਣ ਦਵਾਏ। ਸਾਚੀ ਲਿਖਤ ਗਿਆ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਮਾਣ ਦਵਾਏ। ਦਰਗਹਿ ਸਾਚੀ ਸਿੱਖ ਪ੍ਰਵਾਨ। ਪ੍ਰਭ ਅਬਿਨਾਸ਼ੀ ਦੇਵੇ ਮਾਨ। ਕਿਆ ਕੋਈ ਕਰੇ ਜੀਵ ਪਛਾਣ। ਮੂਰਖ ਮੁਗਧ ਨਾ ਹੋਏ ਅੰਞਾਨ। ਆਪ ਬਣਾਏ ਆਤਮ ਗੋਲਿਆ, ਜਿਸ ਦੇਵੇ ਚਰਨ ਧਿਆਨ। ਪ੍ਰਭ ਅਬਿਨਾਸ਼ੀ ਸ਼ਾਹੋ ਕਿਸੇ ਪੂਰੇ ਤੋਲ ਨਾ ਤੋਲਿਆ, ਨਾ ਕੋਈ ਪਾਵੇ ਥਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਣ। ਰਸਨਾ ਗਾਓ ਗਹਿਰ ਗੰਭੀਰ। ਤੇਰੀ ਆਤਮ ਕਰੇ ਸ਼ਾਂਤ ਠਾਂਡਾ ਸਰੀਰ। ਏਕਾ ਸ਼ਬਦ ਲਗਾਏ ਆਤਮ ਤੀਰ। ਬਜ਼ਰ ਕਪਾਟੀ ਦੇਵੇ ਚੀਰ। ਅੰਮ੍ਰਿਤ ਮੁਖ ਪਿਲਾਏ ਸਾਚਾ ਸੀਰ। ਬੇਮੁਖਾਂ ਦਰ ਘਰ ਘਰ ਸਾਚੇ ਨਾ ਆਵੇ ਧੀਰ। ਆਵਣ ਜਾਵਣ ਘਤੀ ਵਹੀਰ। ਦਰ ਦਰ ਫਿਰਨ ਜਿਉਂ ਮੰਗਣ ਜਗਤ ਫਕੀਰ। ਬਿਨ ਪ੍ਰਭ ਪੂਰੇ ਕੋਈ ਨਾ ਕੱਟੇ ਹਉਮੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਲੱਥਣ ਨਾ ਦੇਵੇ ਚੀਰ। ਸਾਚਾ ਚੀਰਾ ਸ਼ਬਦ ਬੰਨ੍ਹਾਏ। ਸਾਚੀ ਰੰਗਣ ਨਾਮ ਚੜ੍ਹਾਏ। ਸਾਚਾ ਸਗਨ ਮੁਖ ਲਗਾਏ। ਪ੍ਰਭ ਦਰ ਮੰਗੀ ਸਾਚੀ ਮੰਗਣ, ਆਤਮ ਜੋਤੀ ਆਪ ਜਗਾਏ। ਆਪ ਆਪਣੇ ਰੱਖੇ ਸੰਗਣ, ਲੱਖ ਚੁਰਾਸੀ ਗੇੜ ਕਟਾਏ। ਬੇਮੁਖ ਭੰਨੇ ਜਿਉਂ ਕਾਚੀ ਵੰਗ, ਵੇਲਾ ਅੰਤ ਗਿਆ ਕਲ ਆਏ। ਗੁਰਮੁਖਾਂ ਨਿਭਾਏ ਸਾਚਾ ਸੰਗ, ਜੋਤ ਸਰੂਪੀ ਜਾਮਾ ਪਾਏ। ਗੁਰਮੁਖ ਸਾਚਾ ਪ੍ਰਭ ਦਰ ਮੰਗੇ ਸਾਚੀ ਮੰਗ, ਨਾਮ ਦਾਨ ਹਰਿ ਭਿਛਿਆ ਪਾਏ। ਹੋਏ ਸਹਾਏ ਸਦਾ ਅੰਗ ਸੰਗ, ਦਿਵਸ ਰੈਣ ਏਕਾ ਰੰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਸੰਗ ਨਿਭਾਏ। ਸਾਚਾ ਸੰਗ ਸੱਜਣ ਸੁਹੇਲਾ। ਕਲਜੁਗ ਵੇਲਾ ਅੰਤ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਕਲਜੁਗ ਜੀਵ ਸੋਏ ਗੂੜ੍ਹੀ ਨੀਂਦ ਪ੍ਰਭ ਬੇੜਾ ਸ਼ੌਹ ਦਰਿਆ ਠੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਏਕਾ ਰੰਗ ਰੰਗਾਏ ਸਾਚਾ ਰੰਗ ਨਵੇਲਾ। ਸ਼ਬਦ ਯੋਗ ਕਲ ਸਤਿ ਹੈ, ਰਸਨਾ ਹਰਿ ਗੁਣ ਗਾਓ। ਸ਼ਬਦ ਯੋਗ ਕਲ ਸਤਿ ਹੈ, ਸਾਚਾ ਧਰਮ ਮਾਤ ਰਖਾਓ। ਸ਼ਬਦ ਯੋਗ ਕਲ ਸਤਿ ਹੈ, ਆਤਮ ਬ੍ਰਹਮ ਬੂਝ ਬੁਝਾਓ। ਸ਼ਬਦ ਯੋਗ ਕਲ ਸਤਿ ਹੈ, ਏਕਾ ਦੂਜ ਭੇਵ ਚੁਕਾਓ। ਸ਼ਬਦ ਯੋਗ ਕਲ ਸਤਿ ਹੈ, ਗੁਰਮੁਖ ਗੁਰ ਚਰਨ ਝੂਜ ਵਖਾਓ। ਸ਼ਬਦ ਯੋਗ ਕਲ ਸਤਿ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੱਛ ਸਰੂਪੀ ਪ੍ਰਭ ਅਬਿਨਾਸ਼ੀ ਦਰਸ਼ਨ ਪਾਓ। ਸਵੱਛ ਸਰੂਪੀ ਦਰਸ਼ਨ ਪਾਵਣਾ। ਬਿਨ ਰੰਗ ਰੂਪੀ ਹਰਿ ਹਿਰਦੇ ਵਿਚ ਵਸਾਵਣਾ। ਆਤਮ ਹੋਈ ਅੰਧ ਕੂਪੀ ਸਾਚਾ ਦੀਪਕ ਜੋਤ ਜਗਾਵਣਾ। ਪ੍ਰਗਟ ਹੋਏ ਸਤਿ ਸਰੂਪੀ, ਅੰਧ ਅੰਧੇਰ ਸਰਬ ਮਿਟਾਵਣਾ। ਪ੍ਰਭ ਅਬਿਨਾਸ਼ੀ ਵਡ ਭੂਪਨ ਭੂਪੀ, ਲੇਖਾ ਸਰਬ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਆਪ ਅਖਵਾਵਣਾ। ਨਿਹਕਲੰਕ ਹਰਿ ਜਾਮਾ ਧਾਰ। ਵਿਚ ਮਾਤ ਲਿਆ ਅਵਤਾਰ। ਜੋਤ ਸਰੂਪੀ ਖੇਲ ਅਪਰ ਅਪਾਰ। ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਬਖ਼ਸ਼ੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਕਰੇ ਅਪਾਰ। ਮਾਤਲੋਕ ਹਰਿ ਜਾਮਾ ਧਾਰਿਆ। ਆਵੇ ਜਾਵੇ ਵਾਰੋ ਵਾਰਿਆ। ਸ੍ਰਿਸ਼ਟ ਸਬਾਈ ਭਰਮ ਭੁਲੇਖੇ ਆਪ ਭੁਲਾ ਰਿਹਾ। ਜੋ ਜਨ ਆਏ ਨੇਤਰ ਪੇਖੇ ਪ੍ਰਭ ਆਤਮ ਜੋਤੀ ਆਪ ਜਗਾ ਰਿਹਾ। ਚਾਰ ਵਰਨ ਕਰਾਏ ਏਕਾ ਗੋਤੀ, ਸਤਿਜੁਗ ਸਾਚਾ ਰਾਹ ਚਲਾ ਰਿਹਾ। ਗੁਰਮੁਖ ਬਣਾਏ ਮਾਣਕ ਮੋਤੀ, ਹਰਿ ਆਪਣੇ ਗਲ ਲਟਕਾ ਰਿਹਾ। ਸ੍ਰਿਸ਼ਟ ਸਬਾਈ ਰਹੀ ਸੋਤੀ, ਪ੍ਰਭ ਮਾਇਆ ਪਰਦਾ ਪਾ ਰਿਹਾ। ਆਤਮ ਬੁਝੀ ਸਾਚੀ ਜੋਤੀ, ਅਗਿਆਨ ਅੰਧੇਰ ਵਿਚ ਪਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਸਾਚਾ ਧਰਮ ਸਾਚਾ ਬ੍ਰਹਮ ਵਿਚ ਮਾਤ ਧਰਾ ਰਿਹਾ। ਮਾਤਲੋਕ ਹਰਿ ਜਾਮਾ ਧਾਰੇ। ਪਾਰਬ੍ਰਹਮ ਪੂਰਨ ਅਵਤਾਰੇ। ਤੀਨ ਲੋਕ ਏਕਾ ਜੋਤ ਅਧਾਰੇ। ਖੰਡ ਬ੍ਰਹਿਮੰਡ ਵਰਭੰਡ ਸਰਬ ਥਾਈਂ ਹਰਿ ਪਸਾਰੇ। ਲੱਖ ਚੁਰਾਸੀ ਪ੍ਰਭ ਅਬਿਨਾਸ਼ੀ ਜੋਤ ਅਧਾਰੇ। ਗੁਰਮੁਖਾਂ ਕਰੇ ਬੰਦ ਖਲਾਸੀ, ਸਾਚਾ ਦੇਵੇ ਨਾਮ ਅਧਾਰੇ। ਮਾਨਸ ਜਨਮ ਕਰਾਏ ਰਹਿਰਾਸੇ, ਜੋ ਜਨ ਕਰੇ ਚਰਨ ਪਿਆਰੇ। ਆਪਣਾ ਭੇਵ ਸਰਬ ਖਲਾਸੀ, ਨਾ ਕੋਈ ਝੂਠਾ ਡੰਕ ਡਫਾਰੇ। ਰਾਜਾ ਰਾਣਾ ਸਭ ਚਰਨੀ ਲਾਸੀ, ਊਚ ਨੀਚ ਨਾ ਕੋਈ ਵਿਚਾਰੇ। ਸ਼ਾਹ ਸੁਲਤਾਨ ਸਭ ਦਾ ਮਾਣ ਗਵਾਸੀ, ਏਕਾ ਸ਼ਬਦ ਉਠਾਏ ਖੰਡਾ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਤੀਨ ਲੋਕ ਚਮਤਕਾਰੇ। ਏਕਾ ਜੋਤ ਕਰੇ ਪ੍ਰਕਾਸ਼। ਸ੍ਰਿਸ਼ਟ ਸਬਾਈ ਜਾਏ ਵਿਨਾਸ਼। ਪ੍ਰਭ ਅਬਿਨਾਸ਼ੀ ਸਦ ਅਬਿਨਾਸ਼। ਗੁਰਮੁਖਾਂ ਸਦ ਵਸੇ ਪਾਸ। ਬੇਮੁਖ ਦਰ ਤੋਂ ਜਾਇਣ ਨਾਸ। ਏਕਾ ਸ਼ਬਦ ਆਪ ਚਲਾਏ ਬਾਣੀ ਅਕਾਸ਼। ਗੁਰਮੁਖ ਸਾਚੇ ਜੋਤ ਜਗਾਏ, ਤੇਰੀ ਆਤਮ ਹੋਏ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸਨ ਦਾਸ। ਦਾਸਨ ਦਾਸ ਸਾਚਾ ਮੀਤਾ। ਪ੍ਰਭ ਅਬਿਨਾਸ਼ੀ ਰਾਖੋ ਚੀਤਾ। ਏਕਾ ਸ਼ਬਦ ਮਾਣ ਦਵਾਏ। ਸੋਹੰ ਅਠਾਰਾਂ ਧਿਆਏ ਗੀਤਾ। ਕਲਜੁਗ ਅੰਤ ਕਰਾਏ, ਸਤਿਜੁਗ ਚਲਾਏ ਸਾਚੀ ਰੀਤਾ। ਸਾਚਾ ਨਾਮ ਨਿਧਾਨ ਗੁਰਮੁਖ ਵਿਰਲੇ ਪ੍ਰਭ ਦਰ ਪ੍ਰੀਤਾ। ਸਾਚਾ ਦੇਵੇ ਇਕ ਨਿਸ਼ਾਨ, ਜਿਸ ਜਨ ਰਸਨਾ ਚੀਤਾ। ਕਲਜੁਗ ਤੇਰਾ ਵਕਤ ਅਖੀਰੀ। ਪ੍ਰਭ ਅਬਿਨਾਸ਼ੀ ਆਪੇ ਲਾਹੇ ਤੇਰੀ ਚੀਰੀ। ਕੋਇ ਨਾ ਦੇਵੇ ਤੈਨੂੰ ਧੀਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਦੇਵੇ ਚੀਰੀ। ਸ੍ਰਿਸ਼ਟ ਸਬਾਈ ਚੀਰ ਚਿਰਾਏ। ਸ਼ਬਦ ਸਰੂਪੀ ਮਾਰ ਕਰਾਏ। ਏਕਾ ਧਾਰ ਆਪ ਰਖਾਏ। ਵਿਚ ਸੰਸਾਰ ਸਾਚੀ ਕਾਰ ਕਰਾਏ। ਏਕਾ ਸ਼ਬਦ ਸੱਚੀ ਧੁਨਕਾਰ ਹਰਿ ਸਾਚਾ ਆਪ ਉਪਜਾਏ। ਚਾਰ ਕੁੰਟ ਕਰਾਏ ਜੈ ਜੈਕਾਰ ਸਾਚਾ ਡੰਕ ਵਜਾਏ। ਸੁਣੇ ਸ਼ਬਦ ਜਨ ਅਪਰ ਅਪਾਰ। ਹਉਮੇ ਰੋਗ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਚਿੰਤਾ ਸੋਗ ਮਿਟਾਏ। ਗੁਰਮੁਖਾਂ ਆਤਮ ਦੁੱਖ ਮਿਟਾਵਣਾ। ਸਾਚਾ ਸੁਖ ਹਰਿ ਆਪ ਉਪਜਾਵਣਾ। ਉਜਲ ਮੁਖ ਮਾਤ ਕਰਾਵਣਾ। ਹਉਮੇ ਦੁੱਖ ਰੋਗ ਨਸ਼ਟ ਕਰਾਵਣਾ। ਏਕਾ ਇਸ਼ਟ ਆਪ ਰਖਾਵਣਾ। ਸਾਚੀ ਦ੍ਰਿਸ਼ਟ ਆਪ ਖੁਲ੍ਹਾਵਣਾ। ਆਤਮ ਭਰਿਸ਼ਟ ਸਰਬ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਹਰਿ ਜਾਮਾ ਧਾਰੇ ਜਿਉਂ ਧਾਰੇ ਰੂਪ ਬਾਵਨਾ। ਬਾਵਨ ਰੂਪ ਜਿਉਂ ਹਰਿ ਧਰਿਆ। ਮੰਗਣ ਆਇਆ ਬਲ ਦਵਾਰਿਆ। ਕਰੇ ਖੇਲ ਅਪਰ ਅਪਾਰਿਆ। ਆਪ ਭੁਲਾਏ ਵਡ ਵਡ ਦਰਬਾਰਿਆ। ਭੇਵ ਕੋਈ ਨਾ ਪਾਏ ਨਾ ਕਿਸੇ ਵਿਚਾਰਿਆ। ਏਕਾ ਰੰਗ ਏਕਾ ਸੰਗ ਆਦਿ ਜੁਗਾਦੀ ਸਰਬ ਵਿਸਮਾਦੀ ਆਪਣਾ ਆਪ ਵਰਤਾ ਰਿਹਾ। ਆਪ ਆਪਣਾ ਕਰੇ ਵਰਤਾਰਾ। ਕਿਆ ਕੋਈ ਜਾਣੇ ਜੀਵ ਵਿਚਾਰ। ਆਪੇ ਪਾਵੇ ਸਰਬ ਸਾਰਾ। ਆਪੇ ਦੇਵੇ ਨਾਮ ਪਿਆਰਾ। ਆਪਣਾ ਆਪ ਕਰਮ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਉਠਾਏ ਵਿਚ ਮਾਤ ਦੋ ਧਾਰਾ। ਸੋਹੰ ਖੰਡਾ ਸ਼ਬਦ ਦੋ ਧਾਰੀ। ਕਰੇ ਖੇਲ ਅਪਰ ਅਪਾਰੀ। ਵੇਖੇ ਸ੍ਰਿਸ਼ਟੀ ਸਾਰੀ। ਚਾਰ ਕੁੰਟ ਹੋਏ ਖੁਆਰੀ। ਭੱਜੇ ਫਿਰਨ ਨਰ ਨਾਰੀ। ਉਜੜੀ ਮਾਤਲੋਕ ਕਲਜੁਗ ਤੇਰੀ ਅੰਤ ਕਿਨਾਰੀ। ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਇਕੱਠੀ ਵੱਢੇ ਹਾੜੀ। ਬੇਮੁਖਾਂ ਕਲਜੁਗ ਅੰਤਮ ਅੰਤ ਨਾ ਦਿਸੇ ਪਿੱਛਾ ਅਗਾੜੀ। ਪ੍ਰਭ ਅਬਿਨਾਸ਼ੀ ਆਪ ਚਬਾਏ ਆਪਣੀ ਦਾੜ੍ਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤਾਰੇ ਜੋ ਜਨ ਚਰਨ ਛੁਹਾਏ ਦਾਹੜੀ। ਚਰਨ ਧੂੜ ਸਾਚਾ ਇਸ਼ਨਾਨਾ। ਆਤਮ ਜੋਤ ਜਗੇ ਮਹਾਨਾ। ਹਰਿ ਆਤਮ ਦੇਵੇ ਬ੍ਰਹਮ ਗਿਆਨਾ। ਹੰਕਾਰ ਵਿਕਾਰ ਸਰਬ ਮਿਟਾਨਾ। ਏਕਾ ਧਾਰ ਸਰਬ ਰਖਾਨਾ। ਏਕਾ ਏਕੰਕਾਰ ਵਿਚ ਸੰਸਾਰ ਚਰਨ ਪਿਆਰ ਜਿਸ ਕਮਾਨਾ। ਕਰਮ ਵਿਚਾਰ ਹਰਿ ਸਰਨੀ ਲਾਨਾ। ਆਤਮ ਦਰ ਦਵਾਰ ਪ੍ਰਭ ਸਾਚੇ ਆਪ ਖੁਲ੍ਹਾਨਾ। ਜੋਤ ਸਰੂਪੀ ਕਰ ਅਕਾਰ, ਅੰਧ ਅੰਧੇਰ ਮਿਟਾਨਾ। ਏਕਾ ਸ਼ਬਦ ਸੱਚੀ ਧੁਨਕਾਰ, ਅਨਹਦ ਧੁਨ ਉਪਜਾਨਾ। ਗੁਰਮੁਖ ਵਿਰਲਾ ਕਰੇ ਵਿਚਾਰ ਜਿਸ ਹਰਿ ਸਾਚੀ ਬੂਝ ਬੁਝਾਵਨਾ। ਬੇਮੁਖ ਰਹੇ ਦਰ ਘਰ ਸਾਚੇ ਝੱਖ ਮਾਰ, ਪ੍ਰਭ ਅਬਿਨਾਸ਼ੀ ਭੇਵ ਨਾ ਜਾਨਾ। ਕਿਆ ਕੋਈ ਕਰੇ ਜੀਵ ਗਵਾਰਾ, ਆਪਣੇ ਭਾਣੇ ਆਪ ਚਲਾਨਾ। ਸ਼ਬਦ ਸਰੂਪੀ ਹਰਿ ਫੜੇ ਕਟਾਰ, ਪੰਚ ਦੂਤ ਹਰਿ ਨਸ਼ਟ ਕਰਾਵਣਾ। ਗੁਰਸਿਖਾਂ ਹਰਿ ਜਾਏ ਤਾਰ, ਕਲ ਸਾਚੇ ਮਾਰਗ ਲਾਵਨਾ। ਜੋਤ ਸਰੂਪੀ ਸ਼ਬਦ ਪਿਆਰ, ਸਾਚੇ ਮਾਰਗ ਪਾਵਨਾ। ਸਤਿਜੁਗ ਤੇਰਾ ਕਰਮ ਵਿਚਾਰ, ਵਿਚ ਮਾਤ ਜਨਮ ਦਵਾਵਨਾ। ਕਲਜੁਗ ਅੰਤਮ ਕਰ ਖਵਾਰ, ਪ੍ਰਭ ਅਬਿਨਾਸ਼ੀ ਨਸ਼ਟ ਕਰਾਵਣਾ। ਸਚ ਸੁੱਚ ਹਰਿ ਕਰ ਵਰਤਾਰ, ਝੂਠ ਜੂਠ ਰਹਿਣ ਨਾ ਪਾਵਣਾ। ਏਕਾ ਸ਼ਬਦ ਚਲੇ ਅਪਰ ਅਪਾਰ, ਚਾਰ ਵਰਨ ਹਰਿ ਸਰਨੀ ਲਾਵਣਾ। ਚਾਰ ਵਰਨ ਹਰਿ ਏਕਾ ਸਰਨ, ਮਰਨ ਡਰਨ ਗੇੜ ਚੁਕਾਵਣਾ। ਪ੍ਰਭ ਅਬਿਨਾਸ਼ੀ ਤਾਰਨ ਤਰਨ, ਆਪਣਾ ਭੇਵ ਆਪ ਖੁਲ੍ਹਾਵਣਾ। ਬੇਮੁਖ ਆਪਣਾ ਕੀਤਾ ਆਪ ਭਰਨ, ਵੇਲੇ ਅੰਤ ਜਿਸ ਬਚਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਕਲਜੁਗ ਵਰਤਾਵੇ ਭਾਵਨਾ। ਕਲਜੁਗ ਵਰਤੇ ਹੋਏ ਆਤਮ ਅੰਧ। ਆਤਮ ਹੋਈ ਪਾਪਾਂ ਕੰਧ। ਅੰਤਮ ਕਾਲ ਬੇਮੁਖਾਂ ਹੋਏ ਭਾਗ ਮੰਦ। ਪ੍ਰਭ ਅਬਿਨਾਸ਼ੀ ਨਾ ਗਾਇਆ ਬੱਤੀ ਦੰਦ। ਆਪ ਗਵਾਇਆ ਆਪਣਾ ਨਿਜ਼ਾਨੰਦ। ਹੱਥ ਨਾ ਆਇਆ ਗੁਰਮੁਖਾਂ ਸੰਗ ਨਾ ਕਮਾਇਆ ਕਿਸੇ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਦਵਾਰਾ ਕੀਨਾ ਬੰਦ। ਆਤਮ ਦਵਾਰ ਬੰਦ ਕਰਾ ਕੇ। ਇਕ ਅਫਾਰਾ ਤਨ ਰਖਾ ਕੇ। ਜੀਵ ਹੰਕਾਰਾ ਜਗਤ ਜਲਾਏ। ਆਏ ਸਚ ਦਵਾਰਾ ਅਨੰਦ ਵਿਨੋਦ ਰਸਨਾ ਗਾਏ। ਗੁਰਮੁਖ ਵਿਰਲੇ ਪ੍ਰਭ ਲਿਆ ਲਾਧ, ਚਰਨ ਪ੍ਰੀਤੀ ਸੇਵ ਕਮਾਏ। ਸਾਚਾ ਸ਼ਬਦ ਉਪਜਾਏ ਵਜਾਏ ਸਾਚਾ ਨਾਦ, ਸੁਨ ਸਮਾਧੀ ਖੋਲ੍ਹ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਧ ਅਗਾਧੀ ਸਾਚਾ ਸ਼ਬਦ ਲਿਖਾਏ। ਸੁਨ ਸਮਾਧੀ ਦੇਵੇ ਖੋਲ੍ਹ। ਗੁਰਮੁਖਾਂ ਪ੍ਰਭ ਵਸੇ ਕੋਲ। ਬੇਮੁਖਾਂ ਪ੍ਰਭ ਸਾਚਾ ਘਰ ਸਾਚੇ ਕੱਢੇ ਪੋਲ। ਸੋਹੰ ਸ਼ਬਦ ਧੁਨ ਉਪਜਾਏ ਦਰ ਘਰ ਹਰਿ ਸਾਚਾ ਪਰਦਾ ਦੇਵੇ ਖੋਲ੍ਹ। ਪ੍ਰਭ ਅਬਿਨਾਸ਼ੀ ਦੂਰ ਨਾ ਜਾਨੋ, ਹਰਿ ਹਿਰਦੇ ਵਸੇ ਕੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਮਵਲ। ਜੋਤ ਸਰੂਪੀ ਦੇਸ ਟਿਕਾਨਾ। ਸ਼ਬਦ ਸਰੂਪੀ ਨਾਮ ਸਰਹਾਨਾ। ਬਿਨ ਰੰਗ ਰੂਪੀ ਕਿਸੇ ਦਿਸ ਨਾ ਆਣਾ। ਗੁਰਮੁਖਾਂ ਆਤਮ ਕਰਾਏ ਸਤਿ ਸਰੂਪੀ ਪ੍ਰਭ ਆਪਣਾ ਭੇਵ ਖੁਲ੍ਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਕੜ ਉਠਾਏ ਰਾਜਾ ਰਾਣਾ। ਰਾਜਾ ਰਾਣਾ ਪਕੜ ਲਿਆਣਾ। ਜੋਤ ਸਰੂਪੀ ਦਰਸ ਦਿਖਾਣਾ। ਸ਼ਬਦ ਸਰੂਪੀ ਆਤਮ ਆਪ ਸਮਝਾਣਾ। ਮਨ ਉਪਜੇ ਧੁਨ ਸਾਚੀ ਕੰਨ ਸੁਣਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਆਪ ਬੰਨ੍ਹਾਣਾ। ਬੇੜਾ ਬੰਨ੍ਹੇ ਬੰਨਣ ਯੋਗ। ਦੇਵੇ ਦਰਸ ਪ੍ਰਭ ਅਮੋਘ। ਹਉਮੇ ਕੱਟੇ ਵਿਚੋਂ ਰੋਗ। ਸੋਹੰ ਦੇਵੇ ਸਾਚਾ ਜੋਗ। ਦਰ ਘਰ ਸਾਚੇ ਰਸ ਸਾਚਾ ਭੋਗ। ਕਲਜੁਗ ਅੰਤਮ ਅੰਤ ਨਾ ਲੱਗੇ ਕੋਈ ਵਿਯੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਲਿਖਿਆ ਧੁਰ ਸੰਜੋਗ। ਧੁਰਦਰਗਾਹੀ ਸਾਚਾ ਲੇਖਾ। ਨਾ ਕੋਈ ਵੇਖੋ ਭਰਮ ਭੁਲੇਖਾ। ਆਪ ਮਿਟਾਏ ਪਿਛਲੀ ਲਿਖੀ ਰੇਖਾ। ਜੋਤ ਸਰੂਪੀ ਧਾਰੇ ਭੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਤਰੇ ਪਾਰ ਜਿਸ ਜਨ ਨੇਤਰ ਪੇਖਾ। ਲਿਖਤ ਲੇਖ ਲੇਖ ਲਿਖਤ ਹਰਿ ਆਪ ਕਰਾਏ। ਵਾਕ ਭਵਿਖਤ ਹਰਿ ਰਿਹਾ ਜਣਾਏ। ਸਾਚੀ ਸਿਖਤ ਆਪ ਬਤਾਏ। ਜੋ ਜਨ ਮੰਗੇ ਮੰਗਤ ਪ੍ਰਭ ਸਚ ਦਾਨ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਮੰਗਣ ਦਰ ਨਾ ਜਾਏ। ਲੇਖ ਲਿਖਤ ਲਿਖਤ ਲੇਖ ਹਰਿ ਆਪ ਲਿਖਾਵਣੀ। ਗੁਰਮੁਖ ਸਾਚੇ ਵੇਖ ਵੇਖ ਪ੍ਰਭ ਆਤਮ ਸੋਈ ਆਪ ਜਗਾਵਣੀ। ਦਰ ਘਰ ਸਾਚੇ ਨੇਤਰ ਪੇਖ ਕਾਇਆ ਹਿਰਸ ਸਰਬ ਮਿਟਾਵਣੀ। ਜੋਤ ਸਰੂਪੀ ਧਰ ਭੇਖ, ਸ੍ਰਿਸ਼ਟ ਸਬਾਈ ਆਪ ਭੁਲਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਸਤਿ ਸਰੂਪ ਸਰਬ ਪੌਵਣੀ। ਸ਼ਬਦ ਪੌਣ ਇਕ ਹੁਲਾਰਾ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਧਾਰਾ। ਗੁਣਵੰਤ ਹਰਿ ਗੁਣ ਵਿਚਾਰਾ। ਸਾਚਾ ਦੇਵੇ ਨਾਮ ਗੁਰਮੁਖਾਂ ਕਰ ਪਿਆਰਾ। ਆਤਮ ਬਲੋਏ ਸਾਚਾ ਦੇਵੇ ਜਾਮ, ਦਿਵਸ ਰੈਣ ਰਹੇ ਖੁਮਾਰਾ। ਪੂਰਨ ਹੋਏ ਕਾਮ ਜੋ ਜਨ ਆਏ ਚਲ ਦਵਾਰਾ। ਆਪ ਬਹਾਏ ਸਾਚੇ ਧਾਮ, ਜਿਥੇ ਵਸੇ ਹਰਿ ਗਿਰਧਾਰਾ। ਏਕਾ ਏਕ ਜਪਾਵੇ ਸਾਚਾ ਨਾਮ, ਦੂਸਰ ਦਿਸੇ ਨਾ ਕੋਈ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਪ ਚਲਾਏ ਏਕਾ ਧਾਰ। ਆਪ ਕਰਾਏ ਸਾਚੀ ਕਾਰ। ਵਰਤੇ ਵਰਤਾਵੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਆਪਣੀ ਧਾਰ। ਆਪਣੀ ਕਾਰੇ ਆਪੇ ਲਾਵਣਾ। ਝਗੜਾ ਝੇੜਾ ਸਰਬ ਮਿਟਾਵਣਾ। ਗੁਰਮੁਖਾਂ ਬੇੜਾ ਬੰਨ੍ਹ ਵਖਾਵਣਾ। ਸਚ ਨਬੇੜਾ ਆਪ ਕਰਾਵਣਾ। ਏਕਾ ਮਾਰੇ ਸ਼ਬਦ ਲਫੇੜਾ, ਹੰਕਾਰ ਨਿਵਾਰ ਪ੍ਰਭ ਸਾਚੇ ਧਰਮ ਧਰਾਵਣਾ। ਆਪ ਦਵਾਏ ਏਕਾ ਗੇੜਾ, ਲੱਖ ਚੁਰਾਸੀ ਗੇੜ ਕਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਭੇੜ ਸਰਬ ਮਿਟਾਵਣਾ। ਰਸਨਾ ਰਾਸ ਆਤਮ ਵਾਸ। ਪ੍ਰਭ ਹੋਏ ਦਾਸ ਕਰੇ ਬੰਦ ਖਲਾਸ। ਸ਼ਬਦ ਚਲਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਧੀਰ ਧਰੇ ਆਪ ਧਰਵਾਸ। ਉਠ ਜੀਵ ਜਾਗ, ਕਿਉਂ ਕਲਜੁਗ ਭੁੱਲਿਆ। ਉਠ ਜੀਵ ਜਾਗ, ਕਿਉਂ ਕਲਜੁਗ ਮਾਇਆ ਵਿਚ ਰੁਲਿਆ। ਉਠ ਜੀਵ ਜਾਗ, ਕਿਉਂ ਝੂਠੇ ਤੋਲ ਤੁਲਿਆ। ਉਠ ਜੀਵ ਜਾਗ, ਸਚ ਦਵਾਰ ਮਾਤ ਖੁੱਲ੍ਹਿਆ। ਉਠ ਜੀਵ ਜਾਗ, ਅੰਮ੍ਰਿਤ ਆਤਮ ਅਜੇ ਨਾ ਡੁਲ੍ਹਿਆ। ਉਠ ਜੀਵ ਜਾਗ ਕਲਜੁਗ ਵੇਲਾ ਅੰਤਮ ਆ ਗਿਆ, ਜਾਏ ਪਹਿਲੇ ਬੁਲ੍ਹਿਆ। ਉਠ ਜੀਵ ਜਾਗ, ਹਰਿ ਸਾਚਾ ਸ਼ਬਦ ਲਿਖਾ ਗਿਆ। ਭਾਗ ਲਗਾਏ ਆਪਣੀ ਕੁੱਲਿਆ। ਉਠ ਜੀਵ ਜਾਗ ਅੰਤਮ ਅੰਤ ਕਲ ਕਰਾਵਣਾ। ਕਿਸੇ ਅੱਗੇ ਨਾ ਦਿਸੇ ਚੁਲ੍ਹਿਆ। ਉਠ ਜੀਵ ਜਾਗ, ਭਰਮ ਭੁਲੇਖੇ ਫਿਰੇ ਐਵੇਂ ਭੁਲਿਆ। ਉਠ ਜੀਵ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁਲਾਏ ਸਾਚੇ ਤੋਲਿਆ। ਉਠ ਜੀਵ ਜਾਗ, ਜਗਤ ਅੰਧੇਰਾ। ਉਠ ਜੀਵ ਜਾਗ, ਨਾ ਕੋਈ ਦਿਸੇ ਸੰਞ ਸਵੇਰਾ। ਉਠ ਜੀਵ ਜਾਗ, ਹਰਿ ਆਪ ਚੁਕਾਏ ਤੇਰਾ ਮੇਰਾ। ਉਠ ਜੀਵ ਜਾਗ, ਪ੍ਰਭ ਕਟਾਏ ਚੁਰਾਸੀ ਗੇੜਾ। ਉਠ ਜੀਵ ਜਾਗ, ਕਲਜੁਗ ਝੂਠਾ ਝੇੜਾ। ਉਠ ਜੀਵ ਜਾਗ, ਪ੍ਰਭ ਸ਼ਬਦ ਸਰੂਪੀ ਬੰਨ੍ਹੇ ਬੇੜਾ। ਉਠ ਜੀਵ ਜਾਗ ਗੁਰ ਬਿਨ ਪਾਰ ਲੰਘਾਵੇ ਕਿਹੜਾ। ਉਠ ਜੀਵ ਜਾਗ ਧੁਰ ਦਰਗਾਹੋਂ ਨਾ ਜਾਏ ਫੇੜਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸ਼ਬਦ ਸਰੂਪੀ ਆਤਮ ਜੇੜਾ। ਉਠ ਜੀਵ ਜਾਗ, ਵਕਤ ਅਖੀਰ। ਉਠ ਜੀਵ ਜਾਗ, ਕਿਉਂ ਟੁੱਟੀ ਆਤਮ ਧੀਰ। ਉਠ ਜੀਵ ਜਾਗ, ਪੀ ਅੰਮ੍ਰਿਤ ਸਾਚਾ ਸੀਰ। ਉਠ ਜੀਵ ਜਾਗ, ਨਾ ਹੋਏ ਸਹਾਈ ਕੋਈ ਪੀਰ ਫਕੀਰ। ਉਠ ਜੀਵ ਜਾਗ, ਪ੍ਰਭ ਮਿਟਾਏ ਔਲੀਏ ਦਸਤਗੀਰ। ਉਠ ਜੀਵ ਜਾਗ, ਰਾਓ ਰੰਕਾਂ ਲੱਥੇ ਚੀਰ। ਉਠ ਜੀਵ ਜਾਗ, ਸਾਚਾ ਸ਼ਬਦ ਚਲਾਇਆ ਤੀਰ। ਉਠ ਜੀਵ ਜਾਗ ਚਾਰ ਕੁੰਟ ਨਾ ਦੇਵੇ ਕੋਈ ਕਿਸੇ ਧੀਰ। ਉਠ ਜੀਵ ਜਾਗ, ਆਪ ਮਿਟਾਏ ਔਲੀਏ ਪੀਰ। ਉਠ ਜੀਵ ਜਾਗ, ਕਿਸੇ ਹੱਥ ਨਾ ਆਵੇ ਨੀਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸ਼ਬਦ ਧੀਰ। ਉਠ ਜੀਵ ਜਾਗ, ਵਕਤ ਵਿਚਾਰਨਾ। ਉਠ ਜੀਵ ਜਾਗ, ਮਾਨਸ ਜਨਮ ਨਾ ਕਲਜੁਗ ਹਾਰਨਾ। ਉਠ ਜੀਵ ਜਾਗ ਹਰਿ ਦੇਵੇ ਸ਼ਬਦ ਉਧਾਰਨਾ। ਉਠ ਜੀਵ ਜਾਗ, ਸਾਚਾ ਨਾਮ ਰਸਨ ਉਚਾਰਨਾ। ਉਠ ਜੀਵ ਜਾਗ, ਹਉਮੇ ਰੋਗ ਸਰਬ ਨਿਵਾਰਨਾ। ਉਠ ਜੀਵ ਜਾਗ, ਸਾਚਾ ਯੋਗ ਗੁਰ ਦਰ ਕਮਾਵਣਾ। ਉਠ ਜੀਵ ਜਾਗ, ਆਤਮ ਭੋਗ ਸਚ ਲਗਾਵਣਾ। ਉਠ ਜੀਵ ਜਾਗ, ਚਿੰਤਾ ਸੋਗ ਸਰਬ ਮਿਟਾਵਣਾ। ਉਠ ਜੀਵ ਜਾਗ, ਦਰਸ ਅਮੋਘ ਹਰਿ ਆਪ ਦਿਖਾਵਣਾ। ਉਠ ਜੀਵ ਜਾਗ ਹਉਮੇ ਰੋਗ ਸਰਬ ਗਵਾਵਣਾ। ਉਠ ਜੀਵ ਜਾਗ, ਸਾਚਾ ਯੋਗ ਹਰਿ ਦਵਾਵਣਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੂਰ ਕਰਾਏ ਭਾਵਨਾ। ਉਠ ਜੀਵ ਜਾਗ, ਹਰਿ ਵਕਤ ਸੁਹਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਫੇਰਾ ਪਾਇਆ। ਉਠ ਜੀਵ ਜਾਗ, ਸੋਹੰ ਦੇਵੇ ਸਾਚੀ ਦਾਤ। ਹਰਿ ਸਾਚਾ ਖੇਲ ਰਚਾਇਆ। ਉਠ ਜੀਵ ਜਾਗ, ਪ੍ਰਭ ਪੜ੍ਹਾਏ ਇਕ ਜਮਾਤ, ਦੂਜਾ ਭੇਵ ਸਰਬ ਚੁਕਾਇਆ। ਉਠ ਜੀਵ ਜਾਗ, ਪ੍ਰਭ ਆਪ ਮਿਟਾਏ ਆਤਮ ਅੰਧੇਰ ਸੁਰਤ ਏਕਾ ਨਾਮ ਗਿਆਨ ਦਵਾਇਆ। ਉਠ ਜੀਵ ਜਾਗ, ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਲਾਏ ਆਪਣੇ ਲੇਖੇ, ਕਿਉਂ ਆਪਣਾ ਮੂਲ ਗਵਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਨੇਤਰ ਪੇਖੇ, ਆਤਮ ਦੇਵੇ ਜੋਤ ਸਵਾਇਆ। ਉਠ ਜੀਵ ਜਾਗ, ਪ੍ਰਭ ਸੋਹੰ ਦੇਵੇ ਚੋਗ ਚੁਗਾਇਆ। ਉਠ ਜੀਵ ਜਾਗ, ਕਿਉਂ ਹੰਗਤਾ ਰੋਗ ਵਧਾਇਆ। ਉਠ ਜੀਵ ਜਾਗ, ਕਿਉਂ ਦਰ ਦਰ ਫਿਰਾਇਆ। ਉਠ ਜੀਵ ਜਾਗ, ਪ੍ਰਭ ਸਾਚੇ ਸਚ ਦਵਾਰ ਆਪ ਖੁਲ੍ਹਾਇਆ। ਉਠ ਜੀਵ ਜਾਗ, ਗੁਰਸਿਖਾਂ ਕਰ ਪਿਆਰ ਇਕ ਸਾਚਾ ਨਾਮ ਦਾਨ ਝੋਲੀ ਪਾਇਆ। ਉਠ ਜੀਵ ਜਾਗ ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀ਼ਤੀ ਦੇਵੇ ਤੋੜ ਨਿਭਾਇਆ। ਉਠ ਜੀਵ ਜਾਗ, ਚਰਨ ਧੂੜ ਕਰ ਇਸ਼ਨਾਨ, ਭਾਂਡਾ ਭਰਮ ਦੇ ਭੰਨਾਇਆ। ਉਠ ਜੀਵ ਜਾਗ, ਆਤਮ ਵੱਜੇ ਸਾਚਾ ਬਾਣ, ਬਜ਼ਰ ਕਪਾਟੀ ਚੀਰ ਚਿਰਾਇਆ। ਉਠ ਜੀਵ ਜਾਗ, ਸਾਚਾ ਸ਼ਬਦ ਵਿਕੇ ਪ੍ਰਭ ਹਾਟੀ ਮੁੱਲ ਕੋਈ ਨਾ ਲਾਇਆ। ਉਠ ਜੀਵ ਜਾਗ, ਕਾਇਆ ਝੂਠੀ ਮਾਟੀ ਅੰਤ ਦੇਵੇ ਖ਼ਾਕ ਰਲਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਆਪ ਚੜ੍ਹਾਵੇ ਔਖੀ ਘਾਟੀ ਪ੍ਰਭ ਦਾਤਾ ਵਡ ਬਲੀ ਬਲਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਇਆ। ਉਠ ਜੀਵ ਜਾਗ, ਕਲਜੁਗ ਅੰਤਮ ਰਾਹ ਅਵਲੜਾ। ਉਠ ਜੀਵ ਜਾਗ, ਵੇਲੇ ਅੰਤ ਦਰ ਦਵਾਰੇ ਹਰਿ ਖਲੜਾ। ਉਠ ਜੀਵ ਜਾਗ ਤੇਰਾ ਭਾਰਾ ਹੋਵੇ ਪਲੜਾ। ਉਠ ਜੀਵ ਜਾਗ, ਕਿਉਂ ਬੇਮੁਖਾਂ ਸੰਗ ਰਲੜਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸੇ ਰਾਹ ਸੁਖੱਲੜਾ। ਉਠ ਜੀਵ ਜਾਗ ਹਰਿ ਮਾਰਗ ਲਾਇਆ। ਉਠ ਜੀਵ ਜਾਗ, ਸਾਰੰਗ ਧਰ ਬੀਠਲਾ ਜੋਤ ਜਗਾਇਆ। ਉਠ ਜੀਵ ਜਾਗ, ਰੰਗ ਰੰਗੀਨ ਮਾਧਵ ਵਿਚ ਮਾਤ ਦੇ ਆਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਜੋਤੀ ਦੇ ਜਗਾਇਆ। ਉਠ ਜੀਵ ਜਾਗ, ਹਰਿ ਦਇਆ ਧਾਰੇ। ਉਠ ਜੀਵ ਜਾਗ, ਪ੍ਰਭ ਜੋਤ ਜਗਾਏ ਤੇਰੀ ਕਾਇਆ ਮਹਿਲ ਮੁਨਾਰੇ। ਉਠ ਜੀਵ ਜਾਗ, ਕਿਉਂ ਭੁੱਲੇ ਜੀਵ ਕਲ ਗਵਾਰੇ। ਉਠ ਜੀਵ ਜਾਗ, ਕਿਉਂ ਰੁੱਲੇ ਵਿਚ ਸੰਸਾਰੇ। ਉਠ ਜੀਵ ਜਾਗ, ਪੂਰੇ ਤੋਲ ਤੁਲੋ ਮਾਨਸ ਜਨਮ ਹਰਿ ਸੁਧਾਰੇ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਉਠ ਜੀਵ ਜਾਗ, ਕਿਉਂ ਮਾੜੇ ਹੋਏ ਭਾਗ। ਏਕਾ ਸ਼ਬਦ ਉਪਜਾਏ ਸਾਚੀ ਧੁਨ ਰਾਗ। ਏਕਾ ਜੋਤ ਜਗਾਏ ਤੇਰੀ ਆਤਮ ਮਿਟਾਏ ਸਰਬ ਵਿਵਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਅਰਾਧ। ਉਠ ਜੀਵ ਜਾਗ, ਕਰ ਸਚ ਵਿਹਾਰਾ। ਉਠ ਜੀਵ ਜਾਗ, ਪ੍ਰਭ ਸਾਚਾ ਦੇਵੇ ਨਾਮ ਅਪਾਰਾ। ਉਠ ਜੀਵ ਜਾਗ, ਮਾਨਸ ਜਨਮ ਹਰਿ ਕਲ ਸਵਾਰਾ। ਉਠ ਜੀਵ ਜਾਗ, ਲੱਖ ਚੁਰਾਸੀ ਹਰਿ ਗੇੜ ਨਿਵਾਰਾ। ਉਠ ਜੀਵ ਜਾਗ, ਜਮ ਕੀ ਫਾਸੀ ਹਰਿ ਕਟਾਰਾ। ਉਠ ਜੀਵ ਜਾਗ ਆਪ ਬਹਾਏ ਦਰ ਦਵਾਰਾ। ਉਠ ਜੀਵ ਜਾਗ, ਜੋ ਜਨ ਕਰੇ ਚਰਨ ਨਿਮਸਕਾਰਾ। ਉਠ ਜੀਵ ਜਾਗ, ਵੇਲਾ ਅੰਤ ਕਿਉਂ ਬਾਜੀ ਹਾਰਾ। ਉਠ ਜੀਵ ਜਾਗ, ਪ੍ਰਭ ਆਪ ਬੰਧਾਏ ਜਗਤ ਸਾਚੀ ਧਾਰਾ। ਉਠ ਜੀਵ ਜਾਗ, ਜੋਤ ਸਰੂਪੀ ਕਰੇ ਖੇਲ ਅਪਰ ਅਪਾਰਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਲਾਏ ਸਾਚਾ ਇਕ ਦਰਬਾਰਾ। ਉਠ ਜੀਵ ਜਾਗ, ਹਰਿ ਜਨਮ ਸਵਾਰੇ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਚਰਨ ਨਿਮਸਕਾਰੇ। ਉਠ ਜੀਵ ਜਾਗ, ਆਤਮ ਦਰ ਹਰਿ ਆਪ ਖੁਲ੍ਹਾਰੇ। ਉਠ ਜੀਵ ਜਾਗ ਸਾਚੀ ਜੋਤ ਜਗਾਏ ਤੇਰੇ ਕਾਇਆ ਮਹਿਲ ਮੁਨਾਰੇ। ਉਠ ਜੀਵ ਜਾਗ, ਸਾਚਾ ਮੰਗ ਇਕ ਦਵਾਰੇ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਰੈਣ ਅੰਧਿਆਰੇ। ਉਠ ਜੀਵ ਜਾਗ, ਨਾਮ ਨਿਰੰਜਣ ਜੋਤ ਅਧਾਰੇ। ਉਠ ਜੀਵ ਜਾਗ, ਸਰਬ ਦੁੱਖ ਭੈ ਭੰਜਨ। ਉਠ ਜੀਵ ਜਾਗ, ਪ੍ਰਭ ਚਰਨ ਨਿਮਸਕਾਰੇ, ਸੋਹੰ ਦੇਵੇ ਸਾਚਾ ਅੰਜਨ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀ ਅੰਮ੍ਰਿਤ ਦਰ ਗੁਰਮੁਖ ਸਾਚੇ ਜਨ। ਉਠ ਜੀਵ ਜਾਗ, ਅੰਮ੍ਰਿਤ ਰਸ ਪੀਓ। ਉਠ ਜੀਵ ਜਾਗ ਸੋਹੰ ਸਚ ਆਤਮ ਸਾਚਾ ਬੀਓ। ਉਠ ਜੀਵ ਜਾਗ, ਪ੍ਰਭ ਆਪ ਰਖਾਈ ਸਤਿਜੁਗ ਸਾਚੀ ਨੀਓ। ਉਠ ਜੀਵ ਜਾਗ, ਪ੍ਰਭ ਦਰ ਮਾਣ ਦਵਈਓ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧੀਰ ਧਰਈਓ। ਉਠ ਜੀਵ ਜਾਗ, ਪ੍ਰਭ ਸਾਚੀ ਧੀਰ ਧਰਾਨਾ। ਸੱਚਾ ਚਲੇ ਏਕਾ ਤੀਰ ਕਮਾਨਾ। ਉਠ ਜੀਵ ਜਾਗ, ਪ੍ਰਭ ਆਪ ਉਠਾਏ ਵਡ ਸੂਰਬੀਰ ਬਲੀ ਬਲਵਾਨਾ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਪ੍ਰਭ ਵੇਖੇ ਰੰਗ ਜਿਉਂ ਦਵਾਪਰ ਕ੍ਰਿਸ਼ਨਾ ਕਾਹਨਾ। ਉਠ ਜੀਵ ਜਾਗ, ਪ੍ਰਭ ਖੇਲ ਰਚਾਏ ਸਰਬ ਬੰਧਾਏ ਹੱਥ ਮੌਤ ਗਾਨਾ। ਉਠ ਜੀਵ ਜਾਗ, ਆਤਮ ਹੰਕਾਰ ਦਿਸਾਏ, ਸ਼ਬਦ ਕਟਾਰ ਲਗਾਏ, ਬਾਹੋਂ ਪਕੜ ਲਿਆਏ ਵਿਚ ਮੈਦਾਨਾ। ਉਠ ਜੀਵ ਜਾਗ, ਚੀਨ ਰੂਸਾ ਸ਼ਾਹ ਅਬਨੂਸਿਆ। ਏਕ ਤਨ ਪਹਿਨਾਏ ਕਾਲੀ ਸੂਸੀਆ। ਨਾ ਕੋਈ ਦਿਸੇ ਈਸਾ ਮੂਸੀਆ। ਅੰਤਮ ਦਏ ਮਿਟਾਏ ਉਠ ਜੀਵ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦਏ ਮਿਟਾਏ, ਸਤਿਜੁਗ ਦਏ ਲਗਾਏ, ਗੁਰਮੁਖ ਸਾਚੇ ਆਪ ਉਪਜਾਏ, ਸਚੇ ਮਾਰਗ ਲਾਏ, ਸਤਿਜੁਗ ਸਾਚੇ ਦੇਵੇ ਸੋਹੰ ਨਾਮ ਨਿਸ਼ਾਨੀਆਂ। ਈਸਾ ਮੂਸਾ ਆਪ ਮਿਟਾਵਣਾ। ਸ਼ਬਦ ਹਦੀਸਾ ਇਕ ਰਖਾਵਣਾ। ਸ੍ਰਿਸ਼ਟ ਸਬਾਈ ਸਭ ਪੀਸਨ ਪੀਸਾ, ਆਪੇ ਆਪ ਗੇੜ ਰਖਾਵਨਾ। ਕਿਆ ਕੋਈ ਕਰੇ ਪ੍ਰਭ ਕੀ ਰੀਸਾ, ਆਪਣਾ ਭੇਵ ਹਰਿ ਆਪ ਖੁਲ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣਾ ਭਾਵਣਾ। ਚਾਰ ਯਾਰਾਂ ਵਕਤ ਚੁਕਾਣਾ। ਅਹਿਮਦ ਮੁਹੰਮਦ ਰਹਿਣ ਨਾ ਪਾਣਾ। ਆਪ ਮਿਟਾਏ ਅੰਜੀਲ ਕੁਰਾਨਾ। ਨਾ ਕੋਈ ਦਿਸੇ ਵੇਦ ਪੁਰਾਨਾ। ਨਾ ਕੋਈ ਦਿਸੇ ਸ਼ਾਹ ਸੁਲਤਾਨਾ। ਤਖ਼ਤੋਂ ਲਾਹੇ ਸਰਬ ਜਹਾਨਾ। ਰਾਓ ਰੰਕ ਹਰਿ ਇਕ ਕਰਾਨਾ। ਸ਼ਬਦ ਡੰਕਾ ਹਰਿ ਆਪ ਬਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਵੇਦ ਪੁਰਾਨ ਆਪ ਮਿਟਾਏ। ਕਲਜੁਗ ਰੀਤ ਕੋਈ ਰਹਿਣ ਨਾ ਪਾਏ। ਆਪਣਾ ਭੇਵ ਪ੍ਰਭ ਅਬਿਨਾਸ਼ੀ ਆਪਣਾ ਆਪ ਖੁਲ੍ਹਾਏ। ਵਡ ਵਡ ਦੇਵੀ ਦੇਵ ਨਾ ਕੋਈ ਸਕੇ ਅਲਾਏ। ਕ੍ਰੋੜ ਤੇਤੀਸ ਸਦ ਰਹੇ ਸੇਵ, ਸੁਰਪਤ ਰਾਜਾ ਇੰਦ ਹਰਿ ਸੇਵ ਕਮਾਏ। ਜੋਤ ਸਰੂਪ ਵਡ ਸੂਰਬੀਰ ਜੋਧਾ ਮਰਗਿੰਦ, ਕਿਆ ਕੋਈ ਵੇਖੇ ਵੇਖ ਵਖਾਏ। ਹਰਿ ਆਪੇ ਪਕੜ ਉਠਾਏ ਵਾਲੀ ਹਿੰਦ, ਆਪਣੀ ਸਰਨ ਲਗਾਏ। ਜੁਗੋ ਜੁਗ ਆਦਿ ਜੁਗਾਦਿ ਜਨ ਭਗਤਾਂ ਜੈ ਜੈ ਜੈਕਾਰ ਕਰਾਏ। ਗੁਰਮੁਖ ਬਣਾਏ ਸਾਚੀ ਬਿੰਦ, ਸਾਚਾ ਨਾਮ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਿੰਦ ਸਰਬ ਮਿਟਾਏ। ਏਕਾ ਸ਼ਬਦ ਜਗਤ ਚਲਾਵਣਾ। ਸਾਚਾ ਮਾਰਗ ਮੱਤ ਧਰਾਵਣਾ। ਸਾਰੰਗ ਧਰ ਭਗਵਾਨ ਬੀਠਲਾ ਅਖਵਾਵਣਾ। ਕਲਜੁਗ ਕੌੜਾ ਰੀਠਲਾ ਭੰਨ ਵਖਾਵਣਾ। ਏਕਾ ਰੰਗ ਗੁਰਮੁਖ ਚੜ੍ਹਾਏ ਆਤਮ ਮਜੀਠਲਾ, ਪ੍ਰਭ ਸਾਚੇ ਰੰਗ ਰੰਗਾਵਣਾ। ਪ੍ਰਭ ਅਬਿਨਾਸ਼ੀ ਸਾਚਾ ਮੀਠਲਾ, ਰਾਣਾ ਸੰਗਰੂਰ ਬਾਹੋਂ ਪਕੜ ਹਰਿ ਆਪ ਉਠਾਵਣਾ। ਪ੍ਰਭ ਦਰ ਮੰਗੇ ਸਾਚੀ ਮੰਗ, ਸੋਹੰ ਦਾਨ ਪ੍ਰਭ ਝੋਲੀ ਪਾਵਣਾ। ਆਪ ਮਿਟਾਏ ਪਿਛਲੀ ਰੇਖਨਾ, ਆਤਮ ਬ੍ਰਹਮ ਗਿਆਨ ਦਵਾਏ, ਆਤਮ ਹੰਕਾਰ ਵਿਕਾਰ ਸਰਬ ਨਸ਼ਟ ਕਰਾਵਣਾ। ਜੋਤ ਸਰੂਪੀ ਧਾਰੇ ਭੇਖਨਾ, ਕਿਆ ਕੋਈ ਕਿਸੇ ਵਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਲੇਖ ਲਿਖਾਵਣਾ। ਸ੍ਰਿਸ਼ਟ ਸਬਾਈ ਲੇਖ ਲਿਖਾਏ। ਪ੍ਰਭ ਅਬਿਨਾਸ਼ੀ ਮੇਟ ਮਿਟਾਏ। ਕਲਜੁਗ ਤੇਰੀ ਝੂਠੀ ਰੇਖ ਮਿਟਾਏ। ਸਤਿਜੁਗ ਸਾਚਾ ਆਪ ਉਪਜਾਏ। ਵਿਚ ਮਾਤ ਹਰਿ ਜਨਮ ਦਵਾਏ। ਪਹਿਲੀ ਮਾਘ ਦੇ ਵਡਿਆਏ। ਸਾਚਾ ਰਾਗ ਹਰਿ ਸਾਚਾ ਝੋਲੀ ਪਾਏ। ਗੁਰਮੁਖਾਂ ਆਤਮ ਧੋ ਦਾਗ, ਇਕ ਵਸਤ ਹਰਿ ਵਿਚ ਟਿਕਾਏ। ਆਪੇ ਪਕੜੇ ਹੱਥ ਆਪਣੇ ਵਾਗ, ਨਾ ਕੋਈ ਸਕੇ ਛੁਡਾਏ। ਗੁਰਮੁਖ ਵਿਰਲਾ ਕਲਜੁਗ ਰਿਹਾ ਜਾਗ, ਬੇਮੁਖ ਗੂੜ੍ਹੀ ਨੀਂਦ ਸਵਾਏ। ਗੁਰਮੁਖ ਵਿਰਲੇ ਪ੍ਰਭ ਆਤਮ ਸ਼ਬਦ ਲਗਾਏ ਜਾਗ, ਬੇਮੁਖਾਂ ਆਤਮ ਹੰਕਾਰ ਵਿਕਾਰ ਰਖਾਏ। ਪੂਰਨ ਹੋਏ ਗੁਰਸਿਖ ਭਾਗ, ਪ੍ਰਭ ਸਾਚਾ ਮੇਲ ਮਿਲਾਏ। ਆਪ ਬੁਝਾਏ ਆਤਮ ਤ੍ਰਿਸ਼ਨਾ ਆਗ, ਦੂਈ ਦਵੈਤ ਪਰਦੇ ਲਾਹੇ। ਸੋਹੰ ਪਹਿਨਾਏ ਤਨ ਸਾਚਾ ਤਾਗ, ਨਾ ਕੋਈ ਤੋੜੇ ਤੋੜ ਤੁੜਾਏ। ਏਕਾ ਲਗਾਏ ਸ਼ਬਦ ਅਵਾਜ਼, ਗੁਰਮੁਖਾਂ ਆਪ ਉਠਾਏ। ਆਪ ਸੁਣਾਏ ਸਾਚਾ ਰਾਗ, ਅਨਹਦ ਧੁਨ ਉਪਜਾਏ। ਗੁਰਸਿਖ ਬਣਾਏ ਹੰਸ ਕਾਗ, ਪ੍ਰਭ ਆਪਣੀ ਸਰਨ ਬਹਾਏ। ਬੇਮੁਖ ਦਰ ਤੋਂ ਜਾਇਣ ਭਾਗ, ਦਰ ਸਾਚਾ ਮੂਲ ਨਾ ਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਵਰਤਾਏ। ਹੁਕਮ ਵਰਤਣਾ ਵਰਤਾਵਣਾ। ਪ੍ਰਭ ਸਾਚੇ ਲੇਖ ਲਿਖਾਵਣਾ। ਜੂਠ ਝੂਠ ਨਸ਼ਟ ਕਰਾਵਣਾ। ਪ੍ਰਭ ਸਾਚੇ ਸਾਚਾ ਰਾਹ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਆਪਣੀ ਭਾਵਨਾ। ਸਾਚਾ ਲੇਖਾ ਜਗਤ ਲਿਖਾਵਣਾ। ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਗੁਰ ਸੰਗਤ ਵਿਚ ਹਰਿ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰੰਗਤ ਇਕ ਚੜ੍ਹਾਵਣਾ। ਵਰਭੰਡ ਪਈ ਡੰਡ ਹੈ। ਸ੍ਰਿਸ਼ਟ ਸਬਾਈ ਹੋਈ ਰੰਡ ਹੈ। ਟੁੱਟਾ ਸਰਬ ਘਮੰਡ ਹੈ। ਚਮਕਣੀ ਚੰਡ ਪ੍ਰਚੰਡ ਹੈ। ਬੇਮੁਖ ਹੋਇਣ ਖੰਡ ਖੰਡ ਹੈ। ਪ੍ਰਭ ਸਾਚਾ ਦੇਵੇ ਵੰਡ ਹੈ। ਪੱਲੇ ਕਿਸੇ ਨਾ ਸਾਚੇ ਨਾਮ ਦੀ ਗੰਢ ਹੈ। ਧਰਮ ਰਾਏ ਅੱਗੇ ਦੇਣਾ ਦੰਢ ਹੈ। ਪੁੱਠੇ ਕਰ ਕਰ ਦੇਣਾ ਟੰਗ ਹੈ। ਦਰ ਦਵਾਰੇ ਅੱਗੇ ਦਿਸਣ ਕੁਰੰਗ ਹੈ। ਦਰ ਦਰ ਘਰ ਘਰ ਵਰਤਣੀ ਭੁੱਖ ਨੰਗ ਹੈ। ਪ੍ਰਭ ਅਬਿਨਾਸ਼ੀ ਤੇਰਾ ਸਾਚਾ ਛੱਡਿਆ ਸੰਗ ਹੈ। ਸ੍ਰਿਸ਼ਟ ਸਬਾਈ ਹੋਈ ਬੇਰੰਗ ਹੈ। ਆਤਮ ਹੋਈ ਭੰਗ ਹੈ। ਗੁਰਮੁਖਾਂ ਚਾੜ੍ਹੇ ਸਾਚਾ ਰੰਗ ਹੈ। ਦਰ ਮੰਗੀ ਸਾਚੀ ਮੰਗ ਹੈ। ਨਾ ਆਤਮ ਹੋਈ ਤੰਗ ਹੈ। ਮਾਨਸ ਜਨਮ ਨਾ ਹੋਇਆ ਭੰਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਾ ਸਰਬੰਗ ਹੈ। ਚੰਡ ਪ੍ਰਚੰਡ, ਵਿਚ ਵਰਭੰਡ, ਵਿਚ ਨਵਖੰਡ। ਘਰ ਘਰ ਰੋਵਣ ਨਾਰ ਰੰਡ। ਜੂਠੇ ਝੂਠੇ ਮਾਇਆ ਲੂਠੇ ਸਭ ਦੇ ਜਾਣ ਕੰਢ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ, ਕਲਜੁਗ ਤੇਰਾ ਲੇਖ ਚੁਕਾਏ, ਏਕਾ ਅਗਨ ਜੋਤ ਲਗਾਏ, ਚਾਰ ਕੁੰਟ ਕੋਈ ਰਹਿਣ ਨਾ ਪਾਏ, ਦੁੱਖੀ ਹੋਈ ਸਰਬ ਵਰਭੰਡ। ਘਰ ਘਰ ਲੱਗੀ ਏਕਾ ਅੱਗ। ਕਿਸੇ ਤਨ ਨਾ ਦਿਸੇ ਤਗ। ਆਤਮ ਸੜਿਆ ਸਾਰਾ ਜਗ। ਧਰਮ ਰਾਏ ਦੇ ਅੱਗੇ ਲਾਇਆ ਵਗ। ਕਲਜੁਗ ਜੀਵ ਹੋਏ ਹੰਸ ਕਗ। ਏਕਾ ਲੱਗੀ ਆਤਮ ਤ੍ਰਿਸ਼ਨਾ ਅੱਗ। ਪ੍ਰਭ ਅਬਿਨਾਸ਼ੀ ਲੇਖਾ ਆਪ ਚੁਕਾਏ ਬੇਮੁਖਾਂ ਪਕੜ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਬੇਮੁਖਾਂ ਦੇ ਸਜਾਏ ਕੀਨੇ ਨੰਗ। ਕਲਜੁਗ ਤੇਰਾ ਅੰਤ ਕਰਾਵਣਾ। ਝੂਠਾ ਭੇਖ ਸਰਬ ਮਿਟਾਵਣਾ। ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਵਣਾ। ਰਾਜ ਰਾਜਾਨ ਨਾ ਕੋਈ ਦਿਸਾਵਣਾ। ਮਾਣ ਤਾਣ ਸਰਬ ਗਵਾਵਣਾ। ਵਡ ਵਡ ਸ਼ਾਨ ਨਾ ਕਿਸੇ ਰਖਾਵਣਾ। ਏਕਾ ਆਨ ਸ਼ਬਦ ਰਖਾਵਣਾ। ਸ਼ਬਦ ਬਾਣ ਹਰਿ ਆਪ ਚਲਾਵਣਾ। ਸ੍ਰਿਸ਼ਟ ਸਬਾਈ ਹਰਿ ਮਾਣ ਗਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵਣਾ। ਸ਼ਬਦ ਬਾਣ ਹਰਿ ਆਪ ਚਲਾਏ। ਰਾਜ ਰਾਜਾਨ ਆਪ ਅਖਵਾਏ। ਸਾਜਣ ਸਾਜ ਖੇਲ ਰਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਰਿਹਾ ਲਿਖਾਏ। ਲਿਖਾਈ ਲਿਖਤ ਅਗੰਮ ਅਪਾਰੇ। ਵੇਖ ਵੇਖ ਕਰੇ ਵਿਚਾਰੇ। ਜੋ ਕੁਝ ਵਰਤੇ ਵਿਚ ਸੰਸਾਰੇ। ਉਪਰ ਧਰਤ ਨਾ ਦਿਸਣ ਮਹਿਲ ਮੁਨਾਰੇ। ਕਲਜੁਗ ਜੀਵ ਆਪਣੀ ਬਾਜ਼ੀ ਗਏ ਹਾਰੇ। ਆਤਮ ਭਰਿਆ ਇਕ ਹੰਕਾਰੇ। ਝੂਠੀ ਮਾਰਨ ਐਵੇਂ ਨਾਅਰੇ। ਪ੍ਰਭ ਅਬਿਨਾਸ਼ੀ ਖੇਲ ਅਪਾਰੇ। ਆਪੇ ਭੇੜੇ ਭੇੜ ਭਿੜਾਏ, ਸੁਰਤ ਸ਼ਬਦ ਦੀ ਮਾਰੇ। ਏਕਾ ਗੇੜਾ ਆਪ ਗਿੜਾਏ, ਉਲਟੀ ਲੱਠ ਗਿੜਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਭੱਠ ਕਰਾਏ। ਸ੍ਰਿਸ਼ਟ ਸਬਾਈ ਕਰਮ ਵਿਚਾਰ। ਪ੍ਰਭ ਅਬਿਨਾਸ਼ੀ ਆਵੇ ਵਾਰੋ ਵਾਰ। ਜੁਗਾ ਜੁਗੰਤ ਆਦਿ ਅੰਤ ਪ੍ਰਭ ਸਾਚੇ ਦੀ ਸਾਚੀ ਕਾਰ। ਏਕਾ ਜੋਤ ਏਕਾ ਸ਼ਬਦ ਏਕਾ ਧਰਮ ਏਕਾ ਕਰਮ ਏਕਾ ਬ੍ਰਹਮ ਧਰੇ ਵਿਚ ਸੰਸਾਰ। ਗੁਰਮੁਖਾਂ ਦੇਵੇ ਸਤਿਜੁਗ ਸਾਚੇ ਜਰਮ ਪ੍ਰਭ ਅਬਿਨਾਸ਼ੀ ਬੰਧੇ ਧਾਰ। ਆਪ ਕਰਾਏ ਆਤਮ ਦਾਨ ਸੋਹੰ ਸ਼ਬਦ ਚਲਾਏ ਕਲ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਰਿਹਾ ਕਰਮ ਵਿਚਾਰ। ਕਰਮ ਵਿਚਾਰ ਨਾ ਕੋਈ ਸਕੇ ਜੀਵ ਛੁਪਾਰੇ। ਚਿਤਰ ਗੁਪਤ ਵਿਚ ਲੇਖ ਲਿਖਾਰੇ। ਸਾਚਾ ਮਿਤ ਸੱਚੀ ਸਰਕਾਰੇੇ। ਧਰਮ ਰਾਏ ਖੜਾ ਦਰਬਾਰੇ। ਵੇਲੇ ਅੰਤ ਸਚ ਕਰੇ ਕਾਰੇ। ਬਾਹੋਂ ਪਕੜ ਲਿਆਏ ਦਵਾਰੇ। ਦੇਵੇ ਲੇਖਾ ਜੀਵ ਗਵਾਰੇ। ਲੇਵਣਹਾਰ ਇਕ ਕਰਤਾਰ, ਸਚ ਨਿਆਉਂ ਸੱਚੀ ਸਰਕਾਰੇ। ਸਾਚਾ ਥਾਉਂ ਨਾ ਕੋਈ ਜੂਠ ਝੂਠ ਪਸਰ ਪਸਾਰੇ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ ਵੇਖੇ ਵਿਗਸੇ ਕਰੇ ਵਿਚਾਰੇ। ਦਰ ਘਰ ਸਾਚਾ ਗੁਰਮੁਖ ਪਾਏ, ਜਿਸ ਆਤਮ ਤੁਟਾ ਸਰਬ ਹੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਏਕਾ ਜੋਤ ਨਿਰੰਕਾਰੇ। ਜੋਤ ਨਿਰੰਜਣ ਹਰਿ ਗੋਬਿੰਦਾ। ਸ੍ਰਿਸ਼ਟ ਸਬਾਈ ਪ੍ਰਭ ਆਪ ਮਿਟਾਏ ਆਤਮ ਚਿੰਦਾ। ਆਵੇ ਜਾਵੇ ਜੁਗੋ ਜੁਗ ਪ੍ਰਭ ਅਬਿਨਾਸ਼ੀ ਵਡ ਮਰਗਿੰਦਾ। ਸਦਾ ਸਦਾ ਸਦ ਜਨ ਭਗਤਾਂ ਹਰਿ ਬਖ਼ਸ਼ਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਰਖਾਏ ਸੁਰਪਤ ਰਾਜੇ ਇੰਦਾ। ਇੰਦ ਇੰਦਰਾਇਣ ਖੜੇ ਦਵਾਰ। ਦੋਏ ਜੋੜ ਬਣੇ ਭਿਖਾਰ। ਦੇਵਣਹਾਰ ਇਕ ਦਾਤਾਰ। ਜੋ ਜਨ ਆਏ ਸੱਚੇ ਦਰਬਾਰ। ਆਤਮ ਭਰੇ ਸਰਬ ਭੰਡਾਰ। ਕਾਰਜ ਸਰੇ ਜੋ ਚਰਨ ਕਵਲ ਕਰੇ ਨਿਮਸਕਾਰ। ਸਰਨੀ ਪੜੇ ਕਲਜੁਗ ਉਤਰੇ ਪਾਰ ਮਾਨਸ ਜਨਮ ਨਾ ਕਲਜੁਗ ਹਰੇ, ਪ੍ਰਭ ਕਿਰਪਾ ਕਰੇ ਅਪਾਰ। ਗੁਰ ਸੰਗਤ ਰਲ ਗੁਰਮੁਖ ਵਿਰਲਾ ਤਰੇ, ਬੇਮੁਖ ਦਰ ਰਹੇ ਝੱਖ ਮਾਰ। ਨਾ ਉਹ ਜਨਮੇ ਨਾ ਉਹ ਮਰੇ, ਜਿਸ ਕੀਆ ਚਰਨ ਪਿਆਰ। ਲੱਖ ਚੁਰਾਸੀ ਵਿਚ ਫੇਰ ਨਾ ਵੜੇ, ਪ੍ਰਭ ਸਾਚਾ ਦੇਵੇ ਤਾਰ। ਦਰ ਦਵਾਰੇ ਹਰਿ ਅੱਗੇ ਖੜੇ, ਦੇਵੇ ਦਰਸ ਰੂਪ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਜੋਤ ਕਰੇ ਅਕਾਰ। ਜੋਤ ਅਕਾਰਿਆ ਵਿਚ ਸੰਸਾਰਿਆ। ਭੁਲੇਖਾ ਪਾ ਰਿਹਾ ਲੇਖਾ ਚੁਕਾ ਰਿਹਾ। ਗੁਰਮੁਖ ਜਗਾ ਰਿਹਾ ਦੁੱਖ ਕਟਾ ਰਿਹਾ। ਉਜਲ ਮੁਖ ਕਰਾ ਰਿਹਾ। ਚੁਰਾਸੀ ਗੇੜ ਗਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਆਪਣੀ ਖੇਲ ਆਪ ਵਰਤਾ ਰਿਹਾ। ਹਰਿ ਹਰਿ ਕੀ ਕਾਰ ਹਰਿ ਹੀ ਜਾਨੇ। ਹਰਿ ਹਰਿ ਰੰਗ ਗੁਰਮੁਖ ਵਿਰਲਾ ਕਲ ਪਛਾਣੇ। ਹਰਿ ਹਰਿ ਰੰਗ ਹਰਿ ਸਾਚਾ ਦੇਵੇ ਸਾਚਾ ਨਾਮ ਰੰਗ ਜਿਸ ਕਿਰਪਾ ਕਰੇ ਆਪ ਮਹਾਨੇ। ਹਰਿ ਹਰਿ ਹਰਿ ਦਰ ਮੰਗ ਸਾਚਾ ਸੰਗ ਦੇਵੇ ਦਰਸ ਆਤਮ ਜੋਤ ਧਰੇ ਮਹਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਸਚ ਸ਼ਬਦ ਅਸਵਾਰ ਹੈ। ਪੌਣ ਸਰੂਪ ਜੀਵ ਅਧਾਰ ਹੈ। ਕਿਉਂ ਭੁੱਲਾ ਜੀਵ ਗਵਾਰ ਹੈ। ਆਤਮ ਪੂਰਨ ਕਰ ਵਿਚਾਰ ਹੈ। ਪ੍ਰਭ ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ ਹੈ। ਏਕਾ ਜੋਤ ਹੋਏ ਅਕਾਰ ਹੈ। ਭਰਮ ਭੁਲੇਖੇ ਦਏ ਨਿਵਾਰ ਹੈ। ਕਰਮ ਲੇਖਾ ਹਰਿ ਲਿਖਾਰ ਹੈ। ਕਰ ਕਰ ਭੇਖਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੀਲਾ ਅਪਰ ਅਪਾਰ ਹੈ। ਅਚਰਜ ਖੇਲ ਅਪਰ ਅਪਾਰਾ। ਕਿਸੇ ਨਾ ਆਵਣ ਦੇਵੇ ਸਾਰਾ। ਭੁੱਲ ਭੁਲੇਖੇ ਜੂਠਾ ਝੂਠਾ ਦੇਵੇ ਇਕ ਹੁਲਾਰਾ। ਗੁਰਮੁਖ ਲਾਏ ਸਾਚੇ ਲੇਖੇ, ਦੇਵੇ ਸ਼ਬਦ ਨਾਮ ਅਧਾਰਾ। ਪ੍ਰਭ ਅਬਿਨਾਸ਼ੀ ਨੇਤਰ ਪੇਖੇ, ਹਉਮੇ ਰੋਗ ਜਾਏ ਸਾਰਾ। ਆਤਮ ਕੱਢੇ ਭਰਮ ਭੁਲੇਖੇ, ਚਰਨ ਕਵਲ ਕਵਲ ਚਰਨ ਕਰੇ ਨਿਮਸਕਾਰਾ। ਮਾਨਸ ਜਨਮ ਲਾਏ ਲੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਮਾਨਸ ਜਨਮ ਲੇਖੇ ਜਾਏ ਲੱਗ। ਪ੍ਰਭ ਅਬਿਨਾਸ਼ੀ ਜੋ ਜਨ ਪਕੜੇ ਪਗ। ਕਲਜੁਗ ਮਾਇਆ ਝੂਠੇ ਧੰਦੇ ਵਿਚ ਨਾ ਜਾਏ ਲੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਗਿਆਨ ਦੇ, ਏਕਾ ਚਰਨ ਧਿਆਨ ਦੇ, ਨਾਮ ਸਚ ਬਬਾਣ ਦੇ, ਆਤਮ ਜੋਤੀ ਜੋਤ ਮਹਾਨ ਦੇ, ਆਪ ਨਿਭਾਏ ਆਪਣਾ ਸੰਗ। ਸੰਗੀ ਸਾਥੀ ਪ੍ਰਭ ਰਘੁਨਾਥੀ। ਜਿਸ ਦਰ ਬਾਂਧੇ ਦਿਸਣ ਹਾਥੀ। ਤ੍ਰੈਲੋਕੀ ਨਾਥੀ, ਪ੍ਰਭ ਦੀ ਮਹਿੰਮਾ ਬੜੀ ਅਕਾਥੀ। ਅੰਤਮ ਅੰਤ ਪ੍ਰਭ ਸ਼ਬਦ ਸਰੂਪੀ ਪਾਏ ਨਾਥੀ। ਗੁਰਮੁਖ ਚੜ੍ਹਾਏ ਸੋਹੰ ਸਾਚੇ ਰਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਆਪ ਆਪਣੀ ਗਾਥੀ। ਸਤਿਜੁਗ ਤੇਰੀ ਸਾਚੀ ਗਾਥਾ। ਸੋਹੰ ਚਲੇ ਵਿਚ ਮਾਤ ਸਾਚਾ ਰਾਥਾ। ਆਪ ਚਲਾਏ ਸਾਚਾ ਨਾਥਾ। ਗੁਰਮੁਖ ਰਲਾਏ ਚੜ੍ਹਾਏ ਸਾਚੇ ਸਾਥਾ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਗਾਥਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਅਨਾਥ ਅਨਾਥਾਂ। ਨਾਥ ਅਨਾਥੇ, ਪ੍ਰਭ ਸਗਲਾ ਸਾਥੇ। ਪ੍ਰਭ ਚੜ੍ਹਾਏ ਸ਼ਬਦ ਰਾਥੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟੀ ਹਰਸ ਗੁਰਮੁਖ ਤੇਰੇ ਕਿਲ ਵਿਖ ਪਾਪ ਲਾਥੇ। ਲੱਥੇ ਪਾਪ ਆਤਮ ਵਸੂਰਿਆ। ਏਕਾ ਸ਼ਬਦ ਧੁਨ ਉਪਜਾਈ ਅਨਹਦ ਤੂਰਿਆ। ਆਸਾ ਮਨਸਾ ਪ੍ਰਭ ਸਾਚਾ ਪੂਰਿਆ। ਆਤਮ ਸਹਿੰਸਾ ਹੋਇਆ ਦੂਰਿਆ। ਦੇਵੇ ਵਡਿਆਈ ਵਿਚ ਸਹੰਸਾ, ਆਤਮ ਜੋਤ ਜਗੇ ਕੋਹਤੂਰਿਆ। ਆਪ ਬਣਾਏ ਸਾਚਾ ਬੰਸਾ, ਏਕਾ ਦੇਵੇ ਨੂਰ ਨੂਰੋ ਨੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ ਸਰਬ ਕਲਾ ਭਰਪੂਰਿਆ। ਸਰਬ ਕਲਾ ਸਮਰਥ ਹਰਿ ਗੁਰ ਜਨ ਹੈ। ਗੁਰਮੁਖ ਸਾਚੇ ਆਪਣਾ ਮੂਲ ਪਛਾਣ ਹੈ। ਸੋਹੰ ਸ਼ਬਦ ਸੱਚੀ ਤਰਸੂਲ ਆਤਮ ਬਾਨ ਹੈ। ਅੰਤਮ ਅੰਤ ਨਾ ਕਲਜੁਗ ਭੁੱਲ, ਸੋਹੰ ਸ਼ਬਦ ਸਚ ਨਿਸ਼ਾਨ ਹੈ। ਕਲਜੁਗ ਤੇਰੇ ਅੰਤਮ ਤੁੱਟੀ ਚੂਲ, ਸਤਿਜੁਗ ਝੁਲੇ ਇਕ ਨਿਸ਼ਾਨ ਹੈ। ਪ੍ਰਭ ਅਬਿਨਾਸ਼ੀ ਸਾਚਾ ਏਕਾ ਬੰਧੇ ਰੂਲ, ਵਡ ਦਾਤਾ ਆਪ ਬਲੀ ਬਲਵਾਨ ਹੈ। ਦੂਜਾ ਦਰ ਨਾ ਹੋਏ ਕਬੂਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ ਹੈ। ਸਾਚਾ ਦਰ ਨਾ ਗੁਰਮੁਖ ਭੂਲਨਾ। ਕਲਜੁਗ ਮਾਇਆ ਵਿਚ ਨਾ ਰੂਲਨਾ। ਪ੍ਰਭ ਆਪ ਚੁਕਾਏ ਤੇਰਾ ਪਿਛਲਾ ਮੂਲਨਾ। ਸ਼ਬਦ ਪੰਘੂੜਾ ਹਰਿ ਘਰ ਸਾਚੇ ਝੂਲਨਾ। ਹਰਿ ਮੇਲ ਮਿਲਾਵਾ ਦਰਸ਼ਨ ਦੇਖ ਹਰਿ ਕੰਤ ਕੰਤੂਹਲਨਾ। ਕਿਉਂ ਬੱਧਾ ਝੂਠਾ ਦਾਅਵਾ, ਕਲਜੁਗ ਹੁਣ ਅੰਤ ਨਾ ਫਲਨਾ ਫੂਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਆਪਣੇ ਰੂਲਨਾ। ਸਚ ਦਰਬਾਰ ਇਕ ਲਗਾਵਣਾ। ਸਚ ਘਰ ਬਾਹਰ ਇਕ ਰਖਾਵਣਾ। ਸਚ ਵਰਤਾਰਾ ਇਕ ਕਰਾਵਣਾ। ਸਚ ਸਰਕਾਰ ਇਕ ਬਨਾਵਣਾ। ਸਚ ਵਿਹਾਰ ਪ੍ਰਭ ਸਾਚੇ ਲੇਖ ਲਿਖਾਵਣਾ। ਸਾਚੇ ਕਰ ਸਿਕਦਾਰ, ਪ੍ਰਭ ਸਾਚੇ ਤਖ਼ਤ ਬਹਾਵਣਾ। ਸਾਚੀ ਕਰ ਵਿਚਾਰ, ਧਰਮ ਰਾਜ ਦਾ ਦਰ ਖੁਲ੍ਹਾਵਣਾ। ਸਚ ਕਰ ਵਿਚਾਰ, ਸਤਿਜੁਗ ਸਾਚੇ ਤੇਰੀ ਲਾਜ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਰਹਾਵਣਾ। ਸਚ ਵਸਤ ਸਚ ਧਰਮ ਹੈ, ਹਰਿ ਦੇਵਣਹਾਰ। ਸਚ ਵਸਤ ਸਚ ਧਰਮ ਹੈ, ਪ੍ਰਭ ਅਬਿਨਾਸ਼ੀ ਭਰੇ ਭੰਡਾਰ। ਸਚ ਵਸਤ ਸਚ ਧਰਮ ਹੈ, ਗੁਣਵੰਤ ਗੁਣ ਵਿਚਾਰ। ਸਚ ਵਸਤ ਸਚ ਧਰਮ ਹੈ, ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰਾਇਣ ਨਰ ਅਵਤਾਰ। ਸਚ ਸ਼ਬਦ ਨਾਮ ਨਿਰੰਕਾਰ ਹੈ। ਗੁਰਮੁਖਾਂ ਦੇਵੇ ਆਪ ਅਧਾਰ ਹੈ। ਆਦਿ ਜੁਗਾਦੀ ਸਾਚੀ ਤੇਰੀ ਕਾਰ ਹੈ। ਅਨਾਦ ਅਨਾਦੀ ਵਡ ਬ੍ਰਹਿਮਾਦੀ ਤੇਰੀ ਮਹਿੰਮਾ ਅਪਰ ਅਪਾਰ ਹੈ। ਗੁਰਸਿਖ ਬਣਾਏ ਸਾਚੇ ਸਰਬੰਧੀ, ਆਪ ਚਲਾਏ ਆਪਣੀ ਧਾਰ ਹੈ। ਸ੍ਰਿਸ਼ਟ ਸਬਾਈ ਆਤਮ ਅੰਧੀ, ਨਾ ਕੋਈ ਕਰੇ ਵਿਚਾਰ ਹੈ। ਕਲਜੁਗ ਪੰਡ ਉਠਾਈ ਕੰਧੇ ਥੱਕੇ ਥੱਕ ਹੋਏ ਮਾਂਦੀ, ਨਾ ਮਿਲਿਆ ਸਚ ਦਰਬਾਰ ਹੈ। ਆਤਮ ਹੋਈ ਅੰਧੇਰ ਅੰਧੀ, ਹੱਥ ਵਸਤ ਸਚ ਨਾ ਆਈ ਹੈ। ਝੂਠੀ ਮਾਇਆ ਪੱਲੇ ਬਾਂਧੀ ਫਿਰੇ ਪਾਂਧੀ, ਪ੍ਰਭ ਅਬਿਨਾਸ਼ੀ ਪਾਈ ਨਾ ਸਾਰ ਹੈ। ਸੰਗ ਨਾ ਚਲੇ ਤੇਰੇ ਵੇਲੇ ਅੰਤ ਕੋਈ ਕਿਉਂ ਝੂਠੀ ਝੰਜਟ ਪਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਬਤਾਈ ਹੈ। ਨਾਮ ਨਿਧਾਨ ਨਾ ਰਸਨਾ ਗਾਇਆ। ਸ਼ਬਦ ਨਿਸ਼ਾਨ ਨਾ ਤੀਰ ਚਲਾਇਆ। ਹਉਮੇ ਜੰਜੀਰ ਨਾ ਗਲੋਂ ਕਟਾਇਆ। ਦੂਈ ਦਵੈਤ ਨਾ ਪਰਦਾ ਲਾਹਿਆ। ਭਾਂਡਾ ਭਰਮ ਨਾ ਭਉ ਭੰਨਾਇਆ। ਆਤਮ ਚਿੰਤਾ ਨਾ ਹਉ ਗਵਾਇਆ। ਦਰ ਘਰ ਸਾਚੇ ਵਿਚੋਂ ਹਰਿ ਪੂਰਨ ਬ੍ਰਹਮ ਨਾ ਕਿਸੇ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਇਆ। ਘਰ ਘਰ ਫਿਰੇ ਖੋਜ ਖੋਜੰਤਿਆ। ਘਰ ਸਾਚੇ ਕਰੇ ਬੇਨੰਤੀਆ। ਹੋਵੇ ਮੇਲ ਮਿਲਾਵਾ ਸਾਚਾ ਕੰਤਿਆ। ਆਤਮ ਦਰ ਦਵਾਰ ਰਹੰਤਿਆ। ਸ਼ਬਦ ਭੰਡਾਰ ਸਦ ਵਰਤੰਤਿਆ। ਜਿਸ ਬਣਾਈ ਤੇਰੀ ਬਣੰਤਿਆ। ਸਤਿਜੁਗ ਭੁੱਲਾ ਜੀਵ ਜੰਤਿਆ। ਮੇਲ ਮਿਲਾਵਾ ਸਾਚੇ ਕੰਤਿਆ। ਆਵੇ ਜਾਵੇ ਜਗਤ ਰਹਾਵੇ, ਜੁਗੋ ਜੁਗ ਆਦਿਨ ਅੰਤਿਆ। ਗੁਰਮੁਖ ਸਾਚੇ ਆਣ ਤਰਾਵੇ, ਹਰਿ ਸੁਣੇ ਸਚ ਬੇਨੰਤੀਆ। ਆਪ ਆਪਣੇ ਮਾਰਗ ਪਾਵੇ ਹਰਿ ਸਾਚਾ ਨਾਮ ਦਵੰਤਿਆ। ਦਰ ਘਰ ਸਾਚਾ ਆਪ ਦਿਖਾਵੇ, ਵਿਚ ਵਸੇ ਹਰਿ ਭਗਵੰਤਿਆ। ਆਤਮ ਸਾਚੀ ਜੋਤ ਜਗਾਵੇ, ਅੰਧ ਅੰਧੇਰ ਦੂਰ ਕਰੰਤਿਆ। ਅਨਹਦ ਸਾਚੀ ਧੁੰਨ ਉਪਜਾਵੇ, ਸ਼ਬਦ ਖੁਜੰਤਿਆ। ਆਤਮ ਸੁਨ ਆਪ ਤੁੜਾਵੇ, ਅੰਮ੍ਰਿਤ ਬੂੰਦ ਵਸੰਤਿਆ। ਸੋਹੰ ਸ਼ਬਦ ਹਰਿ ਕੰਨ ਸੁਣਾਵੇ, ਭਰਮ ਭੁਲੇਖਾ ਨਾ ਕੋਇ ਰਹੰਤਿਆ। ਦਰਗਹਿ ਸਾਚੀ ਮਾਣ ਦਵਾਏ, ਹਰਿ ਜੋਤੀ ਜੋਤ ਮਿਲੰਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਵੇ ਸਾਚਾ ਰੰਗ ਰਗੰਤਿਆ। ਸਾਚਾ ਰੰਗ ਹਰਿ ਪਛਾਣੋ। ਏਕਾ ਦੇਵੇ ਨਾਮ ਦਾਨੋ। ਹੋਵੇ ਮੇਲ ਭਗਤ ਭਗਵਾਨੋ। ਦਰ ਘਰ ਸਾਚੇ ਦੇਵੇ ਮਾਨੋ। ਪੀੜ ਰੋਗ ਹਰਿ ਕਟਾਨੋ। ਅੰਮ੍ਰਿਤ ਸਾਚਾ ਸੀਰ ਪਿਲਾਨੋ। ਬਜ਼ਰ ਕਪਾਟੀ ਚੀਰ ਵਖਾਨੋ। ਔਖੀ ਘਾਟੀ ਆਪ ਚੜ੍ਹਾਨੋ। ਕਾਇਆ ਝੂਠੀ ਮਾਟੀ ਅੰਤ ਭੰਨ ਵਖਾਨੋ। ਦਿਵਸ ਰੈਣ ਸਦ ਰਸਨਾ ਗਾਈ, ਦਰਗਹਿ ਸਾਚੀ ਦੇਵੇ ਮਾਨੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਣੋ। ਜੋਤ ਜਗਤ ਇਕ ਵਿਹਾਰ। ਜੋਤ ਜਗਤ ਇਕ ਆਹਾਰ। ਜੋਤ ਜਗਤ ਇਕ ਸਹਾਰ। ਜੋਤ ਜਗਤ ਪ੍ਰਭ ਅਬਿਨਾਸ਼ੀ ਸਾਚਾ ਦੇਵੇ ਗੁਰਸਿਖਾਂ ਕਰ ਪਿਆਰ। ਜੋਤ ਜਗਤ ਆਤਮ ਪ੍ਰੀਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਅਧਾਰ। ਗੁਰਮੁਖ ਸਾਚੇ ਪ੍ਰਭ ਬਖ਼ਸ਼ੇ ਚਰਨ ਪ੍ਰੀਤ। ਹਰਿ ਸਾਚਾ ਸੱਜਣ ਸੁਹੇਲਾ ਕਰ ਦਰਸ ਮਾਨਸ ਜਨਮ ਜਾਓ ਜਗ ਜੀਤ। ਜੁਗੋ ਜੁਗ ਆਦਿ ਜੁਗਾਦਿ ਪ੍ਰਭ ਸਾਚੇ ਦੀ ਸਾਚੀ ਰੀਤ। ਸਚ ਸੁਹੇਲਾ ਸਾਚਾ ਮੀਤਾ। ਅੱਠੇ ਪਹਿਰ ਰਾਖੋ ਚੀਤਾ। ਪ੍ਰਭ ਅਬਿਨਾਸ਼ੀ ਪਤਿਤ ਪੁਨੀਤਾ। ਗੁਰਮੁਖ ਆਤਮ ਰੱਖੇ ਅਤੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮਾਣ ਦਵਾਏ ਅਠਾਰਾਂ ਧਿਆਏ ਗੀਤਾ। ਗੋਹਝ ਗਿਆਨ ਇਕ ਧਿਆਨ। ਸ਼ਬਦ ਸਰੂਪੀ ਦੇਵੇ ਮਿਹਰਬਾਨ। ਗੁਰਮੁਖ ਵਿਰਲਾ ਕਰੇ ਪਛਾਣ। ਜਿਸ ਜਨ ਕਿਰਪਾ ਕਰੇ ਮਹਾਨ। ਦੇਵਣਹਾਰ ਇਕ ਭਗਵਾਨ। ਮੰਗਣਹਾਰ ਸਰਬ ਜਹਾਨ। ਜੋਤ ਸਰੂਪੀ ਜੋਤ ਹਰਿ ਆਪੇ ਜਾਣੇ ਆਪਣਾ ਭਾਣਾ। ਆਪੇ ਜਾਣੇ ਆਪਣਾ ਬਾਣਾ। ਆਪੇ ਜਾਣੇ ਆਪਣਾ ਭਾਣਾ। ਆਪੇ ਜਾਣੇ ਆਪਣਾ ਸਚ ਟਿਕਾਣਾ। ਕਲਜੁਗ ਭੇਖ ਸਰਬ ਮਿਟਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਤਮ ਸਾਚਾ ਬ੍ਰਹਮ ਗਿਆਨਾ। ਸਾਚਾ ਨਾਮ ਸ਼ਬਦ ਉਡਾਰੀ। ਸਾਚੀ ਦੇਵੇ ਇਕ ਖੁਮਾਰੀ। ਹਉਮੇ ਮਮਤਾ ਹਰਿ ਨਿਵਾਰੀ। ਸਾਚੀ ਬਣਤ ਕਰੇ ਬਨਵਾਰੀ। ਜੀਆਂ ਜੰਤਾਂ ਜੋਤ ਅਧਾਰੀ। ਸਾਧਾਂ ਸੰਤਾਂ ਏਕਾ ਦੇਵੇ ਸਾਚਾ ਸ਼ਬਦ ਪੂਰਨ ਬ੍ਰਹਮ ਵਿਚਾਰੀ। ਆਦਿਨ ਅੰਤਾ ਜੁਗਾ ਜੁਗੰਤਾ, ਕਰਮ ਧਰਮ ਦੋਏ ਰਿਹਾ ਵਿਚਾਰੀ। ਕਲਜੁਗ ਮਾਇਆ ਪਾਏ ਬੇਅੰਤਾ, ਖੇਲ ਕਰੇ ਅਪਰ ਅਪਾਰੀ। ਪ੍ਰਭ ਅਬਿਨਾਸ਼ੀ ਸਾਚੇ ਕੰਤਾ, ਵਿਰਲੇ ਗੁਰਮੁਖ ਬੂਝ ਬੁਝਾਰੀ। ਏਕਾ ਸ਼ਬਦ ਧੁਨ ਵਜੰਤਾ, ਸ਼ਬਦ ਸਰੂਪੀ ਖੇਲ ਨਿਆਰੀ। ਸਚ ਧਾਮ ਗੁਰਮੁਖ ਸਾਚਾ ਸਦ ਰਹੰਤਾ, ਜਿਥੇ ਜਗੇ ਜੋਤ ਪ੍ਰਭ ਮੁਰਾਰੀ। ਏਕਾ ਜੋਤ ਜਗੇ ਭਗਵੰਤਾ, ਦਿਵਸ ਰੈਣ ਦਿਵਸ ਰੰਗਾਰੀ। ਰੂਪ ਰੇਖ ਨਾ ਕੋਈ ਬਣੰਤਾ, ਕਲਜੁਗ ਜੋਤ ਅਪਰ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਅਪਰ ਅਪਾਰੀ। ਆਪਣਾ ਖੇਲ ਆਪੇ ਕਰਨਾ। ਗੁਰਮੁਖ ਵਿਰਲੇ ਕਲਜੁਗ ਵਰਨਾ। ਚਰਨ ਲਾਗ ਗੁਰ ਸਾਚੇ ਤਰਨਾ। ਆਪ ਚੁਕਾਏ ਮਰਨਾ ਡਰਨਾ। ਆਪ ਖੁਲ੍ਹਾਏ ਹਰਨਾ ਫਰਨਾ। ਪ੍ਰਭ ਅਬਿਨਾਸ਼ੀ ਧਰਨੀ ਧਰਨਾ। ਗੁਰਸਿਖਾਂ ਬੇੜਾ ਪਾਰ ਕਰਨਾ। ਅੰਤਮ ਅੰਤ ਕਲ ਆਪ ਉਧਾਰੇ, ਜੋ ਜਨ ਆਏ ਸਰਨਾ। ਗੁਰਮੁਖ ਸਾਚੇ ਸੰਤ ਜਨਾਂ ਆਪ ਬਣਾਏ ਸਾਚਾ ਵਰਨਾ। ਏਕਾ ਸ਼ਬਦ ਜਿਹਵਾ ਮੰਤ ਕਲ ਵਰਨ ਚਾਰ ਪ੍ਰਭ ਸਾਚੇ ਵਰਨਾ। ਏਕਾ ਸ਼ਬਦ ਮਾਣ ਸ੍ਰਿਸ਼ਟ ਸਬਾਈ ਸਿਰ ਆਪਣੇ ਧਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਆਪ ਆਪਣਾ ਕਰਮ ਕਰਨਾ। ਸਤਿਜੁਗ ਤੇਰਾ ਖੁਲ੍ਹੇ ਦਵਾਰਾ। ਪ੍ਰਭ ਅਬਿਨਾਸ਼ੀ ਭਰੇ ਤੇਰਾ ਭੰਡਾਰਾ। ਸਰਬ ਘਟ ਵਾਸੀ ਆਪਣਾ ਆਪ ਕਰੇ ਪਸਾਰਾ। ਘਨਕਪੁਰ ਵਾਸੀ ਸਾਚਾ ਸ਼ਬਦ ਲਿਖਾਏ ਅਪਰ ਅਪਾਰਾ। ਗੁਰਮੁਖਾਂ ਮਾਨਸ ਜਨਮ ਕਰਾਏ ਰਹਿਰਾਸੀ ਹਉਮੇ ਰੋਗ ਨਿਵਾਰਾ। ਗੁਰਮੁਖ ਸਾਚੇ ਪਾਰ ਉਤਰਾਸੀ, ਜਿਨ ਮਿਲਿਆ ਹਰਿ ਗਿਰਧਾਰਾ। ਭਰਮ ਭੁਲੇਖਾ ਦੂਰ ਕਰਾਸੀ, ਏਕਾ ਜੋਤ ਕਰੇ ਉਜਿਆਰਾ। ਸਾਚਾ ਦਾਓ ਆਪ ਲਗਾਸੀ, ਸ੍ਰਿਸ਼ਟ ਸਬਾਈ ਜਾਏ ਹਾਰਾ। ਗੁਰਮੁਖ ਸਾਚੇ ਬਲ ਬਲ ਜਾਸੀ, ਜਿਸ ਦੇਵੇ ਸ਼ਬਦ ਅਧਾਰਾ। ਆਪੇ ਕਰ ਬੰਦ ਖ਼ਲਾਸੀ, ਆਦਿ ਅੰਤਨ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤਰ ਇਕ ਵਰਤਾਰਾ। ਮਾਤਲੋਕ ਹਰਿ ਜਾਮਾ ਪਾਏ। ਆਪ ਆਪਣਾ ਭੇਖ ਵਟਾਏ। ਸਤਿਜੁਗ ਤੇਰੇ ਲੇਖ ਲਿਖਾਏ। ਗੁਰਮੁਖ ਵਿਰਲੇ ਵੇਖ ਵੇਖ ਪ੍ਰਭ ਸਾਚਾ ਆਪ ਜਗਾਏ। ਦਰਸ਼ਨ ਪੇਖ ਪੇਖ ਪ੍ਰਭ ਆਪਣੇ ਰੰਗ ਰੰਗਾਏ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਰਹਾਏ। ਸਤਿਜੁਗ ਤੇਰੀ ਸਾਚੀ ਧਾਰਨਾ। ਆਪ ਪੂਰਨ ਬ੍ਰਹਮ ਵਿਚਾਰਨਾ। ਕਲਜੁਗ ਅੰਤਮ ਪਾਰ ਉਤਾਰਨਾ। ਵੇਲਾ ਵਕਤ ਸਭ ਵਿਚਾਰਨਾ। ਸਾਚਾ ਸ਼ਬਦ ਚਲਾਏ ਖੰਡਾ ਦੋ ਧਾਰਨਾ। ਸ੍ਰਿਸ਼ਟ ਸਬਾਈ ਆਪ ਕਰਾਏ ਮਾਰਨਾ। ਆਪ ਕਰਾਏ ਚੀਰ ਚਿਰਾਏ ਕਰੇ ਦੋ ਫਾੜਨਾ। ਚਾਰ ਕੁੰਟ ਵਹੀਰ ਕਰਾਏ ਨਾ ਕਿਸੇ ਵਕਤ ਸੰਭਾਲਣਾ। ਏਕਾ ਸ਼ਬਦ ਤੀਰ ਚਲਾਏ, ਹਾਹਾਕਾਰ ਜਗਤ ਕਰਾਵਣਾ। ਆਤਮ ਧੀਰ ਸਰਬ ਗਵਾਏ, ਜੀਵ ਜੰਤ ਸਰਬ ਭੁਲਾਵਣਾ। ਫੇਰ ਕਿਸੇ ਹੱਥ ਨਾ ਆਏ, ਸਾਚਾ ਵੇਲਾ ਗਿਆ ਵਕਤ ਹੱਥ ਨਾ ਆਵਨਾ। ਬਾਲਾਂ ਛੁੱਟੇ ਮਾਤਾ ਸੀਰ, ਭੈਣਾਂ ਤਾਈਂ ਨਾ ਭਾਈਆਂ ਸੰਭਾਲਣਾ। ਨਾ ਕੋਈ ਕੱਟੇ ਗਲੋਂ ਜੰਜੀਰ, ਮਾਇਆ ਧੰਨ ਨਾ ਕਿਸੇ ਛੁਡਾਵਣਾ। ਚਾਰੋਂ ਕੁੰਟ ਭੱਜੇ ਫਿਰਨ ਫ਼ਕੀਰ, ਨਾ ਕੋਈ ਹੋਏ ਸਹਾਈ ਦਸਤਗੀਰ, ਪ੍ਰਭ ਸਾਚੇ ਲੇਖ ਲਿਖਾਵਣਾ। ਜੋਤੀ ਜੋਤ ਸਰੂਪ ਨਿਰੰਜਣ ਕਲਜੁਗ ਅੰਤਮ ਜਾਏ ਮੁੱਕ ਵੇਲਾ ਨੇੜੇ ਆਵਣਾ। ਵੇਲਾ ਨੇੜੇ ਆਇਆ ਢੁੱਕ। ਸ਼ਬਦ ਲਿਖਾਏ ਚੌਥੇ ਜੁਗ। ਤੇਰਾ ਦਾਣਾ ਪਾਣੀ ਵਿਚ ਮਾਤ ਗਿਆ ਮੁੱਕ। ਪ੍ਰਭ ਅਬਿਨਾਸ਼ੀ ਜੋਤ ਸਰੂਪ ਆਪ ਕਰਾਏ ਅੰਤ, ਬੇਮੁਖਾਂ ਮੁਖ ਪਾਏ ਥੁੱਕ। ਕਲਜੁਗ ਤੇਰਾ ਅੰਤ ਕਰਾਏ। ਗੁਰਸਿਖ ਸੋਇਆ ਸੰਤ ਜਗਾਏ। ਜੀਵ ਜੰਤ ਦੇ ਵਿਚ ਵਡਿਆਏ। ਸਤਿਜੁਗ ਸਾਚੀ ਬਣਤ ਬਣਾਏ। ਸਾਚੇ ਕੰਤ ਮੇਲ ਮਿਲਾਏ। ਨਾਮ ਰੰਗਤ ਇਕ ਚੜ੍ਹਾਏ। ਸਾਚਾ ਮੰਗਤ ਇਕ ਦਰ ਵਿਰਲਾ ਵਿਚ ਮਾਤ ਦੇ ਆਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਆਪੇ ਜਾਏ ਜਣਾਏ। ਸਾਚਾ ਦਰ ਇਕ ਖੁਲ੍ਹਾਵਣਾ। ਸਤਿਜੁਗ ਸਾਚਾ ਮਾਰਗ ਲਾਵਣਾ। ਮਸਤੂਆਣਾ ਧਾਮ ਉਪਜਾਵਣਾ। ਜੋਤ ਸਰੂਪੀ ਦੀਪ ਜਗਾਵਣਾ। ਪ੍ਰਭ ਅਬਿਨਾਸ਼ੀ ਕਰਮ ਕਮਾਵਣਾ। ਰਾਣਾ ਸੰਗਰੂਰ ਹਰਿ ਦਰਸ ਦਿਖਾਵਣਾ। ਤੁੱਟੇ ਗਰੂਰ ਹਰਿ ਚਰਨੀ ਲਾਵਣਾ। ਸ਼ਬਦ ਹਜ਼ੂਰ ਘਰ ਸਾਚੇ ਪਾਵਣਾ। ਜੋ ਜਾਣੋ ਦੂਰ, ਵੇਲਾ ਨੇੜੇ ਆਵਣਾ। ਏਕਾ ਸ਼ਬਦ ਉਪਜਾਵੇ ਸਾਚੀ ਤੂਰ, ਆਤਮ ਸਾਚਾ ਰੰਗ ਰੰਗਾਵਣਾ। ਸਰਬ ਕਲਾ ਹਰਿ ਸਾਚਾ ਭਰਪੂਰ, ਗੁਰਮੁਖ ਭਰਪੂਰ ਕਰਾਵਣਾ। ਵਾਲੀ ਦੋ ਜਹਾਨ, ਰਾਣਾ ਸੰਗਰੂਰ ਆਪਣੀ ਸਰਨੀ ਲਗਾਵਣਾ। ਮਸਤੂਆਣਾ ਧਾਮ ਉਪਜਾਏ। ਰਾਣਾ ਸੰਗਰੂਰ ਸੰਗ ਰਲਾਏ। ਰਾਣੇ ਰਾਜੇ ਸਰਨ ਲਗਾਏ। ਗੁਰਮੁਖ ਸਾਚੇ ਸੰਤ ਬਣਾਏ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਮਸਤੂਆਣੇ ਜਾਏ। ਮਸਤੂਆਣਾ ਸਾਚਾ ਧਾਮ ਸੁਹਾਵਣਾ। ਰਾਓ ਰੰਕ ਸਰਨ ਲਗਾਵਣਾ। ਸਾਚਾ ਡੰਕ ਇਕ ਵਜਾਵਣਾ। ਏਕਾ ਰਾਜਾ ਏਕਾ ਰਾਣਾ ਏਕਾ ਸ਼ਾਹ ਏਕਾ ਸੁਲਤਾਨਾ ਏਕਾ ਏਕ ਆਪ ਅਖਵਾਵਣਾ। ਏਕਾ ਪਹਿਨੇ ਜੋਤ ਸਰੂਪੀ ਬਾਣਾ, ਨਿਹਕਲੰਕ ਨਾਮ ਧਰਾਵਣਾ। ਸਾਚਾ ਮੇਲ ਭਗਤ ਭਗਵਾਨਾ। ਜੋਤ ਸਰੂਪੀ ਪਹਿਰੇ ਬਾਣਾ। ਸੋਹੰ ਸ਼ਬਦ ਨਿਸ਼ਾਨਾ। ਗੁਰਮੁਖ ਸਾਚੇ ਵਿੰਨ੍ਹੇ ਕਾਨਾ। ਗੁਰਮੁਖਾਂ ਸਾਚਾ ਨਾਮ ਦੇਵੇ ਦਾਨਾ। ਮੰਗਣ ਜੋ ਦਰ ਸਾਚੇ ਆਣਾ। ਚਾਰ ਕੁੰਟ ਚਾਰ ਚੁਫੇਰ ਹਰਿ ਸਾਚੇ ਘੇਰ ਮਸਤੂਆਣੇ ਆਪੇ ਲਾਣਾ। ਚਾਰ ਵਰਨ ਇਕ ਦਰ। ਚਾਰ ਵਰਨ ਇਕ ਸਰ। ਚਾਰ ਵਰਨ ਇਕ ਘਰ। ਚਾਰ ਵਰਨ ਗੁਰ ਚਰਨ ਲਾਗ ਤਰਨ। ਚਾਰ ਵਰਨ ਗੁਰ ਗੋਬਿੰਦ ਦੇਵੇ ਬਚਨ ਹਰਿ ਸਾਚਾ ਦੇਵੇ ਕਰ। ਚਾਰ ਵਰਨ ਗੁਰਮੁਖ ਸਾਚੇ ਸੰਤ, ਜਨ ਪ੍ਰਭ ਅਬਿਨਾਸ਼ੀ ਲੈਣ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਸਾਚੀ ਜੋਤ ਦੇਵੇ ਵਿਚ ਮਾਤ ਧਰ। ਸਾਚੇ ਧਾਮ ਮਿਲੇ ਵਡਿਆਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਰਾਓ ਉਮਰਾਓ ਵਡ ਸ਼ਾਹਨ ਸ਼ਾਹੋ ਸਰਨ ਲਗ ਜਾਈ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ, ਆਪਣਾ ਭੇਵ ਦਏ ਖੁਲ੍ਹਾਈ। ਜੋਤੀ ਜੋਤ ਸਰੂਪ ਹਰਿ, ਸਾਚੀ ਬਣਤ ਬਣਾ, ਪ੍ਰਭ ਦੀ ਮਹਿੰਮਾ ਅਗਣਤ ਗਣੀ ਨਾ ਜਾਈ। ਕੋਈ ਪਾਵੇ ਭੇਵ ਗੁਰਮੁਖ ਵਿਰਲਾ ਸੰਤ, ਜਿਸ ਹਰਿ ਸਾਚੇ ਬੂਝ ਬੁਝਾਈ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਜੁਗੋ ਜੁਗ ਸਦ ਸਦਾ ਵਿਚ ਮਾਤ ਦੇ ਆਈ। ਕਲਜੁਗ ਅੰਤਮ ਅੰਤ ਪ੍ਰਭ ਸਾਚੇ ਅਚਰਜ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਈ। ਮਸਤੂਆਣਾ ਧਾਮ ਸੁਹਾਏ। ਰਾਣਾ ਸੰਗਰੂਰ ਸੰਗ ਰਲਾਏ। ਏਕਾ ਮਾਣ ਏਕਾ ਸ਼ਾਨ ਏਕਾ ਨਾਮ ਦਾਨ ਪ੍ਰਭ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਆਪਣੇ ਜਾਏ ਚਰਨ ਉਠਾਏ। ਆਪਣਾ ਚਰਨ ਆਪ ਉਠਾਵਣਾ। ਜਮਨ ਕਿਨਾਰੇ ਡੇਰਾ ਲਾਵਣਾ। ਆਪਣਾ ਭੇਵ ਆਪ ਖੁਲ੍ਹਾਵਣਾ। ਪ੍ਰਗਟ ਹੋਏ ਜੋਤ ਸਰੂਪ, ਆਪਣਾ ਭਾਣਾ ਆਪਣਾ ਬਾਣਾ ਆਪ ਉਲਟਾਵਣਾ। ਬਿਨ ਰੰਗ ਰੂਪ ਪ੍ਰਭ ਵਡ ਸ਼ਾਹੋ ਭੂਪ ਕਿਸੇ ਦਿਸ ਨਾ ਆਵਣਾ। ਜੋਤ ਸਰੂਪੀ ਜੋਤ ਹਰਿ, ਜੋਤੀ ਜੋਤ ਖੇਲ ਖਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਏ, ਕਿਆ ਕੋਈ ਆਖੇ ਕਿਆ ਕੋਈ ਜਾਣੇ, ਪ੍ਰਭ ਆਪਣਾ ਭੇਵ ਆਪ ਖੁਲ੍ਹਾਵਣਾ। ਪ੍ਰਭ ਅਬਿਨਾਸ਼ੀ ਕਰਨ ਪ੍ਰੀਖਿਆ। ਨਾ ਜਾਨਣ ਸਾਚਾ ਭੇਖਿਆ। ਬਿਨ ਰੰਗ ਰੂਪੀ, ਕਿਸੇ ਨਾ ਦੇਖਿਆ। ਜੋਤ ਸਰੂਪੀ ਹਰਿ ਏਕਾ ਰੰਗ ਵਸੇਖਿਆ। ਸਾਚੀ ਮਾਰੇ ਸ਼ਬਦ ਕਟਾਰ ਆਪ ਚੁਕਾਉਣਾ ਸਾਰਾ ਲੇਖਿਆ। ਜਿਸ ਆਤਮ ਬ੍ਰਹਮ ਵਿਚਾਰ ਹੈ, ਨਾ ਹਉ ਜਾਣੇ ਵੇਖਣ ਵੇਖਿਆ। ਸਾਚਾ ਵਕਤ ਰਿਹਾ ਵਿਚਾਰ ਹੈ, ਜਿਸ ਵੇਲੇ ਮੇਟੇ ਭਰਮ ਭੁਲੇਖਿਆ। ਅਚਰਜ ਰੰਗ ਹਰਿ ਕਰਤਾਰ ਹੈ, ਨਾ ਦਿਖਾਵੇ ਦੂਜੇ ਤੀਜੇ ਨੇਤਿਆ। ਵੇਖੇ ਵਿਗਸੇ ਕਰੇ ਵਿਚਾਰ ਹੈ, ਏਕਾ ਆਪ ਅਲਖ ਅਲੇਖਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲੇ ਨੇਤਰ ਪੇਖਿਆ। ਨਾ ਇਹ ਗੂੰਗਾ ਨਾ ਕਵੀਸ਼ਰ। ਨਾ ਕੋਈ ਤਪੀਆ ਨਾ ਤਪੀਸ਼ਰ। ਨਾ ਇਹ ਜੋਗੀ ਨਾ ਜੁਗੀਸ਼ਰ। ਸਾਚਾ ਪ੍ਰਭ ਸਰਬ ਪਤਿਪਰਮੇਸ਼ਵਰ। ਜੋਤ ਸਰੂਪ ਇਕ ਜਗਦੀਸ਼ਰ। ਜੋਤ ਸਰੂਪੀ ਜੋਤ ਹਰਿ, ਆਪਣਾ ਬਿਰਦ ਰਖੀਸ਼ਰ। ਸਾਚਾ ਕਰੋ ਇਕ ਧਿਆਨਾ। ਕਰਤਾ ਪੁਰਖ ਪੂਰਨ ਭਗਵਾਨਾ। ਮਿਟੇ ਹਿਰਸ ਚੁੱਕੇ ਦਿਲ ਕੀ ਕਾਨਾ। ਹਰਿ ਸਾਚਾ ਅੰਮ੍ਰਿਤ ਮੇਘ ਰਿਹਾ ਬਰਸ ਆਤਮ ਦੇਵੇ ਨਾਮ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਕਰੇ ਬਿਧਨਾਨਾ। ਸਾਚੀ ਕਵਿਤਾ ਜੋ ਜਨ ਜਾਣੇ। ਪੂਰਨ ਸਿੰਘ ਨਾ ਵਖਾਣੇ। ਨਾ ਉਹ ਪੜ੍ਹਿਆ ਨਾ ਵਿਦਵਾਨੇ। ਨਾ ਉਹ ਗਿਆਨੀ ਨਾ ਧਿਆਨੇ। ਨਾ ਉਹ ਬਾਣੀ ਸਕੇ ਵਖਾਣੇ। ਜਪ ਤਪ ਕੋਈ ਨੇਮ ਨਾ ਜਾਣੇ। ਇਕ ਵਿਹਾਰ ਜਗਤ ਕਰਾਣੇ। ਜੋਤੀ ਜੋਤ ਸਰੂਪ ਹਰਿ, ਖੇਲ ਕਰੇ ਮਹਾਨੇ। ਅਚਰਜ ਖੇਲ ਆਪ ਕਰਾਏ, ਆਪਣਾ ਸ਼ਬਦ ਆਪ ਲਿਖਾਏ, ਇਕ ਸ਼ਬਦ ਸਚ ਧਾਰ ਚਲਾਏ, ਆਪਣੇ ਰੰਗ ਆਪ ਕਰਾਏ, ਸਮੇਂ ਸਮੇਂ ਹਰਿ ਪਹਿਰੇ ਬਾਣੇ। ਵਕਤ ਵਿਚਾਰ ਭਰਮ ਭੁਲੇਖੇ ਦੂਰ ਕਰਾਨੇ। ਸਾਚਾ ਸ਼ਬਦ ਇਕ ਅਸਵਾਰ, ਆਪੇ ਘੋੜੇ ਦੌੜ ਦੁੜਾਨੇ। ਪ੍ਰਭ ਅਬਿਨਾਸ਼ੀ ਜੋਤ ਹਰਿ, ਵੇਖੇ ਕਰੇ ਖੇਲ ਮਹਾਨੇ। ਖੇਲ ਖਿਲਾਵਣਾ , ਜਗਤ ਦਿਖਾਵਣਾ, ਸ਼ਬਦ ਚਲਾਵਣਾ, ਸਰਬ ਵਰਤਾਵਣਾ। ਘਰ ਘਰ ਦਰ ਦਰ ਜਾ ਪ੍ਰਭ ਅਬਿਨਾਸ਼ੀ ਆਪਣਾ ਖੇਲ ਰਚਾਵਣਾ। ਜੋਤੀ ਜੋਤ ਸਰੂਪ ਹਰਿ, ਕਿਆ ਕੋਈ ਕਰੇ ਕਰਾਵਣਾ। ਇਕ ਵਿਚਾਰ ਆਤਮ ਵਿਚਾਰੀ। ਵੇਖੋ ਅਜ਼ਮਤ ਸਾਰੇ ਭਾਰੀ। ਕਿਆ ਕੋਈ ਕਰੇ ਖੇਲ ਖਿਡਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਪ੍ਰਭ ਅਬਿਨਾਸ਼ੀ ਸਾਚੀ ਕਾਰੀ। ਆਪੇ ਜਾਣੇ ਆਪਣੀ ਭਾਰੀ। ਜਨ ਭਗਤਾਂ ਹਰਿ ਪੈਜ ਸਵਾਰੀ। ਜੋਤੀ ਜੋਤ ਸਰੂਪ ਹਰਿ, ਨਰਾਇਣ ਨਰ ਅਵਤਾਰੀ। ਵੇਲਾ ਅਖੀਰ ਜਗਤ ਆਵਣਾ। ਸਾਚਾ ਵਕਤ ਆਪ ਸੁਹਾਵਣਾ। ਪ੍ਰਗਟ ਹੋਏ ਭਰਮ ਚੁਕਾਵਣਾ। ਕੱਚਾ ਵੱਢ ਫੇਰ ਪਛਤਾਵਣਾ। ਵੇਲਾ ਅੰਤ ਨਾ ਏਥੇ ਕੁਛ ਹੈ ਜਾਵਣਾ। ਇਕ ਪ੍ਰਭ ਸਾਚੇ ਸੰਗ ਰਲ ਜਾਵਣਾ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਰਚਾਵਣਾ। ਸਾਚੀ ਪਰਖ ਕਰੋ ਗੁਰ ਪੂਰੇ। ਏਕਾ ਮੰਗੋ ਸ਼ਬਦ ਹਜ਼ੂਰੇ। ਆਸ ਮਨਸਾ ਹਰਿ ਸਾਚਾ ਪੂਰੇ। ਆਤਮ ਉਪਜੇ ਸਾਚੀ ਤੂਰੇ। ਦੇਵੇ ਦਰਸ ਪ੍ਰਭ ਸਦਾ ਹਜ਼ੂਰੇ। ਜੋਤੀ ਜੋਤ ਸਰੂਪ ਹਰਿ, ਦਰ ਆਤਮ ਵਸੇ ਨਾ ਜਾਣੋ ਦੂਰੇ। ਪ੍ਰਭ ਦਰ ਮੰਗੇ ਸਾਚੀ ਮੰਗ। ਨਾਮ ਰੰਗਣ ਵਿਚ ਜਾਏ ਰੰਗ। ਝੂਠੀ ਇਛਿਆ ਹੋਵੇ ਭੰਗ। ਝੂਠਾ ਦਿਸੇ ਜਗਤ ਕੁਸੰਗ। ਜੋਤੀ ਜੋਤ ਸਰੂਪ ਹਰਿ, ਆਪੇ ਰਹੇ ਆਪਣੇ ਰੰਗ। ਇਕ ਦਵਾਰਾ ਸਾਚਾ ਮੰਗਣਾ। ਸਾਚਾ ਨਾਮ ਹਰਿ ਚਾੜ੍ਹੇ ਰੰਗਣਾ। ਸ਼ਬਦ ਪਹਿਨਾਏ ਆਤਮ ਸਾਚਾ ਕੰਗਣਾ। ਕਹਿਰ ਕਰਨ ਦਾ ਨਾ ਸਾਚਾ ਵੇਲਾ ਸਾਚੇ ਦਰ ਕਦੇ ਨਾ ਮੰਗਣਾ। ਵਕਤ ਵਿਚਾਰੀ ਸਭੇ ਕੱਟੇ ਵੇਦਨਾ। ਜੋਤੀ ਜੋਤ ਸਰੂਪ ਹਰਿ, ਸਦ ਸਦ ਸਦਾ ਬਖ਼ਸ਼ਿੰਦਨਾ। ਸਤਿਗੁਰ ਪੂਰਾ ਜਾਣੀਏ, ਹਉਮੇ ਰੋਗ ਗਵਾਏ। ਸਤਿਗੁਰ ਪੂਰਾ ਜਾਣੀਏ, ਚਿੰਤਾ ਸੋਗ ਮਿਟਾਏ। ਸਤਿਗੁਰ ਪੂਰਾ ਜਾਣੀਏ, ਕਿਲ ਵਿਖ ਪਾਪ ਗਵਾਏ। ਸਤਿਗੁਰ ਪੂਰਾ ਜਾਣੀਏ, ਦੁਰਮਤ ਮੈਲ ਧਵਾਏ। ਸਤਿਗੁਰ ਪੂਰਾ ਜਾਣੀਏ, ਗੁਰਮਤ ਦੇ ਸਿੱਖ ਸਮਝਾਏ। ਸਤਿਗੁਰ ਪੂਰਾ ਜਾਣੀਏ, ਆਤਮ ਤਤ ਇਕ ਰਖਾਏ। ਸਤਿਗੁਰ ਪੂਰਾ ਜਾਣੀਏ, ਸਾਚਾ ਜੱਤ ਧੀਰ ਧਿਰਾਏ। ਸਤਿਗੁਰ ਪੂਰਾ ਜਾਣੀਏ, ਆਤਮ ਸਾਚੇ ਵਤ, ਸਾਚਾ ਬੀਜ ਬਿਜਾਏ। ਸਤਿਗੁਰ ਪੂਰਾ ਜਾਣੀਏ, ਚਰਨ ਪ੍ਰੀਤੀ ਦੇਵੇ ਸਾਚਾ ਤਤ, ਲੱਖ ਚੁਰਾਸੀ ਗੇੜ ਕਟਾਏ। ਸਤਿਗੁਰ ਪੂਰਾ ਜਾਣੀਏ ਆਪੇ ਦੇ ਸਮਝਾਏ ਮੱਤ, ਜਨਮ ਮਰਨ ਦਾ ਗੇੜ ਚੁਕਾਏ। ਸਤਿਗੁਰ ਪੂਰਾ ਜਾਣੀਏ, ਸਾਚਾ ਦੇਵੇ ਸ਼ਬਦ ਗਿਆਨ ਆਤਮ ਧੀਰ ਧਰਾਏ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਸ਼ਬਦ ਗਿਆਨ ਸਚ ਨਿਸ਼ਾਨ, ਦਰ ਘਰ ਸਾਚਾ ਪਾਈਏ। ਏਕਾ ਬਖ਼ਸ਼ੇ ਚਰਨ ਧਿਆਨ, ਆਤਮ ਹੋਏ ਸਰਬ ਗਿਆਨੀਏ। ਸਤਿਗੁਰ ਪੂਰਾ ਜਾਣੀਏ, ਸਾਚਾ ਬਖ਼ਸ਼ੇ ਚਰਨ ਧੂੜ ਇਸ਼ਨਾਨ, ਆਤਮ ਜਗੇ ਜੋਤ ਮਹਾਨੀਏ। ਸਤਿਗੁਰ ਪੂਰਾ ਜਾਣੀਏ, ਘਰ ਮੇਂ ਘਰ ਵਖਾਏ ਏਕਾ ਘਰ ਸਿਆਣੀਏ। ਸਤਿਗੁਰ ਪੂਰਾ ਜਾਣੀਏ, ਆਤਮ ਦਰ ਦਏ ਖੁਲ੍ਹਾਏ, ਜਿਥੇ ਵਸੇ ਹਰਿ ਭਗਵਾਨੀਏ। ਸਤਿਗੁਰ ਪੂਰਾ ਜਾਣੀਏ, ਆਤਮ ਸਰ ਸਚ ਨਹਾਵੇ ਕਰਾਏ ਫੜ ਇਸ਼ਨਾਨੀਏ। ਸਤਿਗੁਰ ਪੂਰਾ ਜਾਣੀਏ, ਅੰਤਕਾਲ ਬਾਹੋਂ ਫੜ ਕਰ ਕਿਰਪਾ ਪਾਰ ਲੰਘਾਨੀਏ। ਸਤਿਗੁਰ ਪੂਰਾ ਜਾਣੀਏ, ਦਰ ਘਰ ਸਾਚੇ ਹਰਿ ਸਾਚਾ ਮਾਣ ਦਵਾਨੀਏ। ਸਤਿਗੁਰ ਪੂਰਾ ਜਾਣੀਏ ਗੁਰਮੁਖਾਂ ਦੇਵੇ ਸਾਚਾ ਵਰ ਨਾਉਂ ਸਚ ਜਗਤ ਨਿਸ਼ਾਨੀਏ। ਸਤਿਗੁਰ ਪੂਰਾ ਜਾਣੀਏ, ਨੌਂ ਨਿਧਾਂ ਵਸ ਕਰਾਨੀਏ। ਸਤਿਗੁਰ ਪੂਰਾ ਜਾਣੀਏ, ਆਤਮ ਬਿਧਾ ਤੀਰ ਚਲਾਨੀਏ। ਸਤਿਗੁਰ ਪੂਰਾ ਜਾਣੀਏ, ਕਾਰਜ ਸਿਧਾਂ ਸਭ ਕਰਾਨੀਏ। ਸਤਿਗੁਰ ਪੂਰਾ ਜਾਣੀਏ, ਤਨ ਮਨ ਵਿਧਾ ਏਕਾ ਕਾਨੀਏ। ਸਤਿਗੁਰ ਪੂਰਾ ਜਾਣੀਏ, ਸਾਚੀ ਦੇਵੇ ਜਗਤ ਨਿਸ਼ਾਨੀਏ। ਸਤਿਗੁਰ ਪੂਰਾ ਜਾਣੀਏ, ਨਾਮ ਨਿਧਾਨ ਦੇਵੇ ਜਗਤ ਮਹਾਨੀਏ। ਸਤਿਗੁਰ ਪੂਰਾ ਜਾਣੀਏ, ਬੂਝ ਬੁਝਾਏ ਖਾਣੀ ਬਾਣੀਏ। ਸਤਿਗੁਰ ਪੂਰਾ ਜਾਣੀਏ, ਲੱਖ ਚੁਰਾਸੀ ਗੇੜ ਕਟਾਨੀਏ। ਸਤਿਗੁਰ ਪੂਰਾ ਜਾਣੀਏ, ਬੰਦ ਖ਼ਲਾਸੀ ਆਪ ਕਰਾਨੀਏ। ਸਤਿਗੁਰ ਪੂਰਾ ਜਾਣੀਏ, ਜਮ ਕੀ ਫਾਸੀ ਆਪ ਕਟਾਨੀਏ। ਸਤਿਗੁਰ ਪੂਰਾ ਜਾਣੀਏ, ਧਰਮ ਰਾਏ ਨਾ ਦਏ ਸਜਾਏ ਆਪਣੇ ਰੰਗ ਰੰਗਾਨੀਏ। ਸਤਿਗੁਰ ਪੂਰਾ ਜਾਣੀਏ, ਥਿਰ ਘਰ ਵਾਸੀ ਥਿਰ ਘਰ ਨਿਵਾਸ ਰਖਾਏ ਸਚ ਸੁੱਚ ਪਛਾਨੀਏ। ਸਤਿਗੁਰ ਪੂਰਾ ਜਾਣੀਏ, ਅੰਤਮ ਅੰਤ ਵਿਚ ਜੋਤੀ ਜੋਤ ਮਿਲਾਨੀਏ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਸਤਿ ਸੰਤੋਖ। ਸਤਿਗੁਰ ਪੂਰਾ ਜਾਣੀਏ, ਅੰਤਮ ਦੇਵੇ ਸਾਚੀ ਮੋਖ। ਸਤਿਗੁਰ ਪੂਰਾ ਜਾਣੀਏ, ਕੱਟੇ ਤਨ ਦੁੱਖ ਰੋਗ। ਸਤਿਗੁਰ ਪੂਰਾ ਜਾਣੀਏ, ਆਤਮ ਰਸ ਭੋਗੇ ਸਾਚਾ ਭੋਗ। ਸਤਿਗੁਰ ਪੂਰਾ ਜਾਣੀਏ, ਏਕਾ ਸ਼ਬਦ ਦੇਵੇ ਸਾਚਾ ਜੋਗ। ਸਤਿਗੁਰ ਪੂਰਾ ਜਾਣੀਏ, ਪ੍ਰਗਟ ਹੋਵੇ ਦੇਵੇ ਦਰਸ ਅਮੋਘ। ਸਤਿਗੁਰ ਪੂਰਾ ਜਾਣੀਏ, ਗੁਰਸਿਖਾਂ ਚੁਗਾਏ ਸਾਚਾ ਸ਼ਬਦ ਸਾਚੀ ਚੋਗ। ਸਤਿਗੁਰ ਪੂਰਾ ਜਾਣੀਏ, ਨਾ ਹੋਏ ਕਦੇ ਵਿਜੋਗ। ਸਤਿਗੁਰ ਪੂਰਾ ਜਾਣੀਏ, ਗੁਰਸਿਖ ਨਿਭਾਏ ਸਚ ਸੰਜੋਗ। ਸਤਿਗੁਰ ਪੂਰਾ ਜਾਣੀਏ, ਏਕਾ ਰੰਗ ਰੰਗਾਏ ਕੱਟੇ ਹਉਮੇ ਰੋਗ। ਸਤਿਗੁਰ ਪੂਰਾ ਜਾਣੀਏ, ਦੇਵੇ ਧੀਰ ਧਿਆਨਾ। ਸਤਿਗੁਰ ਪੂਰਾ ਜਾਣੀਏ, ਆਤਮ ਜਗਾਏ ਜੋਤ ਮਹਾਨਾ। ਸਤਿਗੁਰ ਪੂਰਾ ਜਾਣੀਏ, ਮੇਲ ਮਿਲਾਏ ਹਰਿ ਭਗਵਾਨਾ। ਸਤਿਗੁਰ ਪੂਰਾ ਜਾਣੀਏ, ਸਾਚਾ ਦੇਵੇ ਨਾਮ ਨਿਸ਼ਾਨਾ। ਸਤਿਗੁਰ ਪੂਰਾ ਜਾਣੀਏ ਕਾਮ ਕਰੋਧ ਹੰਕਾਰ ਜਿਸ ਵਸ ਕਰਾਨਾ। ਸਤਿਗੁਰ ਪੂਰਾ ਜਾਣੀਏ, ਸਚ ਸੁੱਚ ਦੀ ਬੂਝ ਬੁਝਾਣਾ। ਸਤਿਗੁਰ ਪੂਰਾ ਜਾਣੀਏ, ਜੋਤ ਸਰੂਪੀ ਸਾਚਾ ਮੇਲ ਮਿਲਾਣਾ। ਸਤਿਗੁਰ ਪੂਰਾ ਜਾਣੀਏ, ਜਨ ਦਇਆ ਧਾਰੇ। ਸਤਿਗੁਰ ਪੂਰਾ ਜਾਣੀਏ ,ਹਰਿ ਦੇਵੇ ਦਰਸ ਅਪਾਰੇ। ਸਤਿਗੁਰ ਪੂਰਾ ਜਾਣੀਏ, ਏਕੇ ਰੰਗ ਰੰਗੇ ਕਰਤਾਰੇ। ਸਤਿਗੁਰ ਪੂਰਾ ਜਾਣੀਏ, ਮਾਇਆ ਬੰਧਨ ਸਰਬ ਨਿਵਾਰੇ। ਸਤਿਗੁਰ ਪੂਰਾ ਜਾਣੀਏ, ਆਪ ਮਿਟਾਏ ਅੰਧ ਅੰਧਿਆਰੇ। ਸਤਿਗੁਰ ਪੂਰਾ ਜਾਣੀਏ, ਸਾਚੀ ਜੋਤ ਜਗਾਏ ਸ਼ਬਦ ਅਧਾਰੇ। ਸਤਿਗੁਰ ਪੂਰਾ ਜਾਣੀਏ, ਜਗਾਏ ਜੋਤ ਅਗੰਮ ਅਪਾਰੇ। ਸਤਿਗੁਰ ਪੂਰਾ ਜਾਣੀਏ, ਇਕ ਉਪਜਾਏ ਸਾਚੀ ਧੁਨ ਸਚੀ ਧੁਨਕਾਰੇ। ਸਤਿਗੁਰ ਪੂਰਾ ਜਾਣੀਏ, ਮੁਨ ਸੁਨ ਆਪ ਖੁਲ੍ਹਾਰੇ। ਸਤਿਗੁਰ ਪੂਰਾ ਜਾਣੀਏ ਆਤਮ ਤੋੜੇ ਜਿੰਦਾ ਹੱਥ ਫੜ ਸ਼ਬਦ ਵਦਾਨੀਏ। ਸਤਿਗੁਰ ਪੂਰਾ ਜਾਣੀਏ , ਆਪਣੇ ਰੰਗ ਰੰਗਾਏ ਤੋੜੇ ਸਰਬ ਅਭਿਮਾਨੀਏ। ਸਤਿਗੁਰ ਪੂਰਾ ਜਾਣੀਏ, ਆਤਮ ਜੋਤ ਰਖਾਏ ਕੋਟਨ ਭਾਨੀਏ। ਸਤਿਗੁਰ ਪੂਰਾ ਜਾਣੀਏ, ਆਵਣ ਜਾਵਣ ਗੇੜ ਮੁਕਾਨੀਏ। ਸਤਿਗੁਰ ਪੂਰਾ ਜਾਣੀਏ ਕਾਇਆ ਕੋਟ ਗੜ੍ਹ ਹੰਕਾਰ ਤੁੜਾਨੀਏ। ਸਤਿਗੁਰ ਪੂਰਾ ਜਾਣੀਏ, ਹਉਮੇ ਰੋਗ ਨਸ਼ਟ ਕਰਾਨੀਏ। ਸਤਿਗੁਰ ਪੂਰਾ ਜਾਣੀਏ, ਏਕਾ ਸ਼ਬਦ ਸਾਚੀ ਧਾਰ ਵਖਾਨੀਏ। ਸਤਿਗੁਰ ਸਾਚਾ ਜਾਣੀਏ, ਇਕ ਕਰਾਏ ਸਾਚੀ ਕਾਰ ਧੀਰ ਧਰਾਨੀਏ। ਸਤਿਗੁਰ ਸਾਚਾ ਜਾਣੀਏ, ਆਪ ਦਿਸਾਏ ਸਚ ਵਿਹਾਰ ਸਾਚਾ ਨਾਉਂ ਰਸਨ ਵਖਾਨੀਏ। ਸਤਿਗੁਰ ਸਾਚਾ ਜਾਣੀਏ ਆਤਮ ਜੋਤੀ ਕਰੇ ਉਜਿਆਰ ਬਿਨ ਤੇਲ ਬਾਤੀ ਆਪ ਜਗਾਨੀਏ। ਸਤਿਗੁਰ ਸਾਚਾ ਜਾਣੀਏ, ਕੱਟੇ ਹਉਮੇ ਰੋਗ ਨਾ ਫੇਰ ਪਛਤਾਨੀਏ। ਸਤਿਗੁਰ ਸਾਚਾ ਜਾਣੀਏ ਨਾ ਵਿਛੜੇ ਹੋਏ ਵਿਜੋਗ ਤੋੜ ਨਿਭਾਨੀਏ। ਸਤਿਗੁਰ ਸਾਚਾ ਜਾਣੀਏ, ਸ਼ਬਦ ਚੜ੍ਹਾਏ ਘੋੜ ਸਚਖੰਡ ਰਾਹ ਦਿਸਾਨੀਏ। ਸਤਿਗੁਰ ਸਾਚਾ ਜਾਣੀਏ, ਨਾ ਬਚਨ ਬੋਲੇ ਕੌੜ ਸਾਂਤਕ ਸਾਂਤਕ ਸਤਿ ਵਰਤਾਨੀਏ। ਸਤਿਗੁਰ ਸਾਚਾ ਜਾਣੀਏ, ਵਿਛੜਿਆਂ ਦੇਵੇ ਜੋੜ, ਸਾਚਾ ਜੋੜ ਜੁੜਾਨੀਏ। ਸਤਿਗੁਰ ਸਾਚਾ ਜਾਣੀਏ, ਕਾਇਆ ਮਾਇਆ ਕੱਟੇ ਕੋਹੜ, ਏਕਾ ਰੰਗ ਰੰਗਾਨੀਏ। ਸਤਿਗੁਰ ਸਾਚਾ ਜਾਣੀਏ ਨਾ ਹੋਏ ਕਦੇ ਵਿਛੋੜ, ਘਰ ਸਾਚੇ ਦਰ ਸਿਆਨੀਏ। ਸਤਿਗੁਰ ਸਾਚਾ ਜਾਣੀਏ ਜੋਤ ਸਰੂਪੀ ਜੋਤ ਹਰਿ ਅੰਤ ਜੋਤੀ ਜੋਤ ਮਿਲਾਨੀਏ। ਸਤਿਗੁਰ ਸਾਚਾ ਜਾਣੀਏ, ਹੋਏ ਸ਼ਬਦ ਅਧਾਰੀ। ਸਤਿਗੁਰ ਸਾਚਾ ਜਾਣੀਏ, ਆਤਮ ਲਾਏ ਸ਼ਬਦ ਕਟਾਰੀ। ਸਤਿਗੁਰ ਸਾਚਾ ਜਾਣੀਏ ਆਤਮ ਜੋਤ ਕਰੇ ਉਜਿਆਰੀ। ਸਤਿਗੁਰ ਸਾਚਾ ਜਾਣੀਏ, ਕਰੇ ਪ੍ਰਕਾਸ਼ ਕਾਇਆ ਮਹੱਲ ਮੁਨਾਰੀ। ਸਤਿਗੁਰ ਸਾਚਾ ਜਾਣੀਏ, ਅਗਿਆਨ ਅੰਧੇਰ ਜਾਏ ਵਿਨਾਸ, ਮਿਟੀ ਧੁੰਦਕਾਰੀ। ਸਤਿਗੁਰ ਸਾਚਾ ਜਾਣੀਏ, ਸਚ ਘਰ ਘਰ ਸਾਚੇ ਰੱਖੇ ਵਾਸ, ਏਕਾ ਦਿਸੇ ਆਪ ਮੁਰਾਰੀ। ਸਤਿਗੁਰ ਸਾਚਾ ਜਾਣੀਏ ਆਪ ਬਣਾਏ ਗੁਰਸਿਖ ਤੇਰੀ ਰਾਸ ਦਸਮ ਦਵਾਰ ਖੁਲ੍ਹਾਨੀਏ। ਸਤਿਗੁਰ ਸਾਚਾ ਜਾਣੀਏ, ਏਕਾ ਦੇਵੇ ਨਾਮ ਅਧਾਰ, ਜਗਤ ਸੁਧਾਰ, ਸਚ ਵਿਹਾਰ, ਏਕਾ ਕਾਰ ਕਰਾਨੀਏ। ਸਤਿਗੁਰ ਸਾਚਾ ਜਾਣੀਏ, ਕਰ ਕਿਰਪਾ ਦੇਵੇ ਤਾਰ, ਸਾਚਾ ਦੇਵੇ ਸ਼ਬਦ ਅਧਾਰ, ਆਪੇ ਬਖ਼ਸ਼ੇ ਬਖ਼ਸ਼ਣਹਾਰ, ਏਥੇ ਓਥੇ ਹੋਏ ਸਹਾਰ, ਸਾਚਾ ਲੇਖਾ ਆਪ ਲਿਖਾਨੀਏ। ਸਤਿਗੁਰ ਸਾਚਾ ਮਾਣੀਏ ਦਰਗਹਿ ਸਾਚੀ ਦੇਵੇ ਮਾਣ, ਗੁਰਸਿਖ ਸਾਚੇ ਕਰ ਪਛਾਣ, ਮੁਕਾਏ ਆਵਣ ਜਾਵਣ ਸਾਚਾ ਰੰਗ ਹਰਿ ਰੰਗਾਣ, ਏਕਾ ਰੰਗ ਰੰਗੇ ਭਗਵਾਨੀਏ। ਸਤਿਗੁਰ ਸਾਚਾ ਜਾਣੀਏ, ਜੋਤ ਸਰੂਪੀ ਜੋਤ ਹਰਿ ਅੰਤਮ ਜੋਤੀ ਜੋਤ ਮਿਲਾਨੀਏ। ਸਤਿਗੁਰ ਪੂਰਾ ਜਾਣੀਏ ਜਗਤ ਕਾ ਦਾਤਾ। ਸਤਿਗੁਰ ਪੂਰਾ ਜਾਣੀਏ, ਪੂਰਨ ਹੋਏ ਗਿਆਤਾ। ਸਤਿਗੁਰ ਸਾਚਾ ਜਾਣੀਏ, ਆਤਮ ਖੋਜੇ ਖੋਜ ਖੁਜਾਤਾ। ਸਤਿਗੁਰ ਪੂਰਾ ਜਾਣੀਏ, ਸਾਚਾ ਬੀਜ ਆਪ ਬਿਜਾਤਾ। ਸਤਿਗੁਰ ਪੂਰਾ ਜਾਣੀਏ, ਤਨ ਮਨ ਮੈਲ ਸਰਬ ਗਵਾਤਾ। ਸਤਿਗੁਰ ਪੂਰਾ ਜਾਣੀਏ, ਗੁਰਮੁਖਾਂ ਆਤਮ ਰੀਝ ਕਰਾਤਾ। ਸਤਿਗੁਰ ਪੂਰਾ ਜਾਣੀਏ, ਗੁਰਮੁਖਾਂ ਆਤਮ ਦਰਦ ਮਿਟਾਤਾ। ਸਤਿਗੁਰ ਪੂਰਾ ਜਾਣੀਏ, ਆਤਮ ਸਾਚੀ ਧੀਰ ਧਰਾਤਾ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਆਤਮ ਸਾਚਾ ਸੀਰ ਪਿਲਾਤਾ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਅੰਤਮ ਜੋਤੀ ਮੇਲ ਮਿਲਾਤਾ। ਸਤਿਗੁਰ ਸਾਚਾ ਜਾਣੀਏ, ਜਗਤ ਪਿਤ। ਸਤਿਗੁਰ ਸਾਚਾ ਜਾਣੀਏ ਦਿਵਸ ਰੈਣ ਗੁਰਮੁਖ ਤੇਰੇ ਵਿਚ ਰੱਖੇ ਸਾਚਾ ਹਿੱਤ। ਸਤਿਗੁਰ ਸਾਚਾ ਜਾਣੀਏ ਪ੍ਰਭ ਅਬਿਨਾਸ਼ੀ ਸਾਚਾ ਮਿਤ। ਸਤਿਗੁਰ ਸਾਚਾ ਜਾਣੀਏ, ਮਾਤ ਜੋਤ ਪ੍ਰਗਟਾਏ ਜੁਗੋ ਜੁਗ ਭੇਖ ਧਾਰੀਏ। ਸਤਿਗੁਰ ਸਾਚਾ ਜਾਣੀਏ, ਆਪੇ ਲਿਖਾਏ ਲੇਖ, ਕਿਸੇ ਦਿਸ ਨਾ ਆਏ ਆਪਣੀ ਖੇਲ ਕਰੇ ਕਰ਼ਤਾਰੀਏ। ਸਤਿਗੁਰ ਸਾਚਾ ਜਾਣੀਏ, ਗੁਰਮੁਖ ਆਤਮ ਨੇਤਰ ਪੇਖ, ਮਿਟੇ ਹਰਸ ਭਗਵਾਨੀਏ। ਸਤਿਗੁਰ ਪੂਰਾ ਜਾਣੀਏ, ਜੋਤ ਸਰੂਪੀ ਹਰਿ ਅੰਤਮ ਜੋਤੀ ਜੋਤ ਮਿਲਾਨੀਏ। ਸਤਿਗੁਰ ਸਾਚਾ ਜਾਣੀਏ, ਸਰਬ ਗੁਣਵੰਤਾ। ਸਤਿਗੁਰ ਸਾਚਾ ਜਾਣੀਏ, ਰਵਿਆ ਵਿਚ ਸਰਬ ਜੀਵ ਜੰਤਾ। ਸਤਿਗੁਰ ਪੂਰਾ ਜਾਣੀਏ, ਕਰੇ ਮਿਲਾਵੇ ਸਾਚੇ ਕੰਤਾ। ਸਤਿਗੁਰ ਪੂਰਾ ਜਾਣੀਏ, ਆਪ ਬਣਾਏ ਗੁਰਸਿਖ ਸਾਚੀ ਬਣਤਾ। ਸਤਿਗੁਰ ਪੂਰਾ ਜਾਣੀਏ ਏਕਾ ਧਾਮ ਸਦ ਰਹੰਤਾ। ਸਤਿਗੁਰ ਪੂਰਾ ਜਾਣੀਏ, ਸਾਚੀ ਜੋਤ ਹਰਿ ਭਗਵੰਤਾ। ਸਤਿਗੁਰ ਪੂਰਾ ਜਾਣੀਏ ਏਕਾ ਨਾਮ ਰੰਗ ਰੰਗਤ। ਸਤਿਗੁਰ ਪੂਰਾ ਜਾਣੀਏ, ਦੂਜਾ ਦਰ ਨਾ ਕੋਈ ਮੰਗਤ। ਸਤਿਗੁਰ ਪੂਰਾ ਜਾਣੀਏ, ਮਾਨਸ ਜਨਮ ਨਾ ਹੋਏ ਭੰਗਤ। ਸਤਿਗੁਰ ਪੂਰਾ ਜਾਣੀਏ, ਆਪ ਬਣਾਏ ਸਾਚੀ ਸੰਗਤ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ ਆਪ ਚੜ੍ਹਾਏ ਸਾਚੀ ਰੰਗਤ। ਸਤਿਗੁਰ ਸਾਚਾ ਜਾਣੀਏ ਜਿਸ ਦਇਆ ਧਾਰੀ। ਸਤਿਗੁਰ ਸਾਚਾ ਜਾਣੀਏ ਜਿਸ ਪੈਜ ਸਵਾਰੀ। ਸਤਿਗੁਰ ਸਾਚਾ ਜਾਣੀਏ ਮਾਤ ਗਰਭ ਕਰੇ ਰਖਵਾਰੀ। ਸਤਿਗੁਰ ਸਾਚਾ ਜਾਣੀਏ ਅੰਧਘੋਰ ਲਏ ਉਭਾਰੀ। ਸਤਿਗੁਰ ਸਾਚਾ ਜਾਣੀਏ ਸਾਚੀ ਦੇਵੇ ਨਾਮ ਉਡਾਰੀ। ਸਤਿਗੁਰ ਪੂਰਾ ਜਾਣੀਏ, ਦਸਵੇਂ ਦਰ ਖੇਲੇ ਖੇਲ ਖਿਲਾਰੀ। ਸਤਿਗੁਰ ਪੂਰਾ ਜਾਣੀਏ, ਦਰ ਘਰ ਸਾਚੇ ਕਰੇ ਸਚ ਸਿਕਦਾਰੀ। ਸਤਿਗੁਰ ਪੂਰਾ ਜਾਣੀਏ ਸ੍ਰਿਸ਼ਟ ਸਬਾਈ ਹੋਏ ਜਿਸ ਪਨਿਹਾਰੀ। ਸਤਿਗੁਰ ਪੂਰਾ ਜਾਣੀਏ, ਦੇਵੇ ਦਰਸ ਅਪਰ ਅਪਾਰੀ, ਹੋਏ ਸਹਾਈ ਅੰਤਮ ਵਾਰੀ, ਗੁਰ ਪੂਰੇ ਸਦ ਸਦ ਨਿਮਸਕਾਰੀ। ਸਤਿਗੁਰ ਪੂਰਾ ਜਾਣੀਏ , ਗੁਰਮੁਖ ਸਾਚੇ ਚਰਨ ਸਰਨ ਬਲਿਹਾਰੀ। ਸਤਿਗੁਰ ਪੂਰਾ ਜਾਣੀਏ, ਸਾਚੀ ਦੇਵੇ ਨਾਮ ਖੁਮਾਰੀ। ਸਤਿਗੁਰ ਪੂਰਾ ਜਾਣੀਏ, ਰਾਓ ਰੰਕਾਂ ਏਕਾ ਦੇਵੇ ਜੋਤ ਅਕਾਰੀ। ਸਤਿਗੁਰ ਪੂਰਾ ਜਾਣੀਏ, ਆਤਮ ਮਿਟਾਏ ਸੰਗ ਭਾਂਡਾ ਭਰਮ ਭਉ ਦਏ ਨਿਵਾਰੀ। ਸਤਿਗੁਰ ਸਾਚਾ ਜਾਣੀਏ, ਜੋਤ ਸਰੂਪੀ ਆਤਮ ਲਾਏ ਤਨਕ, ਖਿਚ ਲਿਆਏ ਚਰਨ ਦਵਾਰੀ। ਸਤਿਗੁਰ ਪੂਰਾ ਜਾਣੀਏ, ਦੇਵੇ ਵਡਿਆਈ ਜਿਉਂ ਰਾਜਾ ਜਨਕ, ਏਕਾ ਦੇਵੇ ਸ਼ਬਦ ਅਧਾਰੀ। ਸਤਿਗੁਰ ਸਾਚਾ ਜਾਣੀਏ, ਮਾਨਸ ਜਨਮ ਜਾਏ ਸਵਾਰੀ। ਜੋਤ ਸਰੂਪੀ ਜੋਤ ਹਰਿ ਆਪਣੀ ਖੇਲ ਖਲਾਰੀ। ਸਤਿਗੁਰ ਪੂਰਾ ਜਾਣੀਏ, ਸੋਭਾ ਗੁਣ। ਸਤਿਗੁਰ ਪੂਰਾ ਜਾਣੀਏ, ਇਕ ਉਪਜਾਵੇ ਸ਼ਬਦ ਧੁਨ। ਸਤਿਗੁਰ ਪੂਰਾ ਜਾਣੀਏ, ਏਕਾ ਦੇਵੇ ਨਾਮ ਗੁਨ। ਸਤਿਗੁਰ ਪੂਰਾ ਜਾਣੀਏ, ਅੰਤਮ ਪਾਰ ਕਰਾਏ ਕਲਜੁਗ ਮਾਇਆ ਵਿਚੋਂ ਚੁਣ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ ਕਵਣ ਜਾਣੇ ਹਰਿ ਤੇਰੇ ਗੁਣ। ਸਤਿਗੁਰ ਪੂਰਾ ਜਾਣੀਏ, ਸਹਿਜ ਸੁਖਦਾਨੀ। ਸਤਿਗੁਰ ਸਾਚਾ ਜਾਣੀਏ ਹਰਿ ਹਿਰਦੇ ਸਚ ਵਖਾਨੀ। ਸਤਿਗੁਰ ਸਾਚਾ ਜਾਣੀਏ, ਸਾਚੀ ਦੇਵੇ ਨਾਮ ਸ਼ਬਦ ਜਗਤ ਨਿਸ਼ਾਨੀ। ਜੋਤੀ ਜੋਤ ਸਰੂਪ ਹਰਿ ਗੁਰਮੁਖਾਂ ਵਿਚ ਮਾਤ ਕਲਜੁਗ ਅੰਤਮ ਅੰਤ ਕਰੇ ਆਪ ਵਡ ਵਡ ਮਿਹਰਬਾਨੀ। ਗੁਰ ਸੰਗਤ ਮਨ ਵਧਾਈਆ। ਸਾਚਾ ਰੰਗ ਹਰਿ ਰੰਗਾਈਆ। ਅਚਰਜ ਖੇਲ ਆਪ ਰਚਾਈਆ। ਵਾਹ ਵਾਹ ਤੇਰੀ ਬੇਪਰਵਾਹੀਆ। ਮਨ ਮਤੇ ਗੁਰ ਰਤੇ ਏਕਾ ਥਾਂ ਬਹਾਈਆ। ਕੋਈ ਠੰਡੇ ਕੋਈ ਤਤੇ, ਸਾਚੀ ਹਾਂਡੀ ਆਪ ਚੜ੍ਹਾਈਆ। ਗੁਰਮੁਖ ਵਿਰਲਾ ਆਤਮ ਬੀਜੇ ਵਤੇ, ਹਰਿ ਸੋਹੰ ਸਾਚਾ ਬੀਜ ਬਿਜਾਈਆ। ਹਰਿ ਸਾਚਾ ਲੇਖੇ ਸਾਚੇ ਘਤੇ, ਜੋ ਚਰਨ ਕਵਲ ਬਿਗਸਾਈਆ। ਆਤਮ ਦੇਵੇ ਸਾਚੀ ਮਤੇ, ਚਰਨ ਪ੍ਰੀਤੀ ਜਿਸ ਰਖਾਈਆ। ਜੋਤੀ ਜੋਤ ਸਰੂਪ ਹਰਿ ਆਪਣੇ ਭਾਣੇ ਵਿਚ ਰਹਾਈਆ। ਸਾਚੀ ਖੇਲ ਕਰੀ ਕਰਾਈ। ਰਾਹੋਂ ਕੁਰਾਹ ਦਰ ਬੇਮੁਖ ਚਲਾਈ। ਇਕ ਗੁਰਮੁਖ ਤੇਰੀ ਵਡਿਆਈ। ਦੇ ਮਤ ਮਿਤਾਂ ਸਮਝਾਈ। ਝੂਠਾ ਭੇੜ ਭਿੜੇ ਕਿਉਂ ਭਾਈ। ਔਖਾ ਗੇੜਾ ਚੁਰਾਸੀ ਗਿੜਾ ਨਾ ਰਾਈ। ਅੰਤਮ ਹਾਰ ਆਈ ਪਿੜੇ ਗਏ ਪਿੱਠ ਦਿਖਾਈ। ਥਾਨ ਨਿਥਾਵਿਆਂ ਬੂਝ ਕੁਝ ਨਾ ਆਈ। ਸਾਚੇ ਭੇਖ ਹਰਿਨਾਮ ਰਿਹਾ ਲੁਟਾਈ। ਦੇਵੇ ਹਰਿ ਆਪ ਰਘੁਰਾਈ। ਜੋਤੀ ਜੋਤ ਸਰੂਪ ਹਰਿ, ਆਪਣੇ ਸੰਗ ਸਮਾਈ। ਅਚਰਜ ਖੇਲ ਹਰਿ ਵਰਤਾਏ। ਗੁਰਮੁਖਾਂ ਹਰਿ ਮਾਣ ਦਵਾਏ। ਆਤਮ ਤ੍ਰਿਖਾ ਭੁੱਖ ਮਿਟਾਏ। ਏਕਾ ਸੁਖ ਘਰ ਸਾਚੇ ਜਾਏ ਉਪਜਾ ਕੇ। ਉਜਲ ਮੁਖ ਆਪ ਕਰਾ ਕੇ। ਬੇਮੁਖਾਂ ਜਾਏ ਆਤਮ ਮਾਰ ਕਰਾ ਕੇ। ਹਾਹਾਕਾਰ ਕਰਨ ਕੁੜਿਆਰ, ਬੋਲਣ ਬੋਲ ਬੋਲ ਬੁਲਾ ਕੇ। ਵੇਖੇ ਵਿਚਾਰੇ ਪਾਵੇ ਸਾਰ, ਪਾਰ ਉਤਾਰੇ ਜੋ ਜਨ ਸਰਨੀ ਡਿਗੇ ਆ ਕੇ। ਇਕ ਘਰ ਦੋ ਧੜ ਕਰਾਈ। ਸਚ ਝੂਠ ਦੀ ਲੜੇ ਲੜਾਈ। ਨਾ ਉਹ ਪੜ੍ਹਿਆ, ਗੁਰਮੁਖ ਏਕਾ ਪਟੀ ਦੇ ਪੜ੍ਹਾਈ। ਜੋਤੀ ਜੋਤ ਸਰੂਪ ਹਰਿ ਆਪਣੇ ਭਾਣੇ ਵਿਚ ਰਹਾਈ। ਗੁਰਸਿਖਾਂ ਗੁਰ ਸੇਵ ਕਮਾਈ। ਬੇਮੁਖਾਂ ਹਉਮੇ ਰੋਗ ਅਗਨ ਜਲਾਈ। ਧੰਨ ਧੰਨ ਧੰਨ ਗੁਰਸਿਖ ਜਿਸ ਪ੍ਰਭ ਸਾਚਾ ਸੇਵਾ ਲਾਈ। ਗੁਰਮੁਖ ਗੁਰਸਿਖ ਪ੍ਰਭ ਸਾਚੇ ਰੰਗ ਰੰਗਾਈ। ਆਤਮ ਮੰਗਣ ਸਾਚੀ ਮੰਗਤ, ਨਾਮ ਦਾਨ ਹਰਿ ਭਿਛਿਆ ਪਾਈ। ਸਾਚੇ ਲੇਖ ਕਲ ਜਾਏ ਲਿਖ, ਵਿਚ ਮਾਤ ਮਿਲੇ ਵਡਿਆਈ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਲਏ ਰੰਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅਚਰਜ ਖੇਲ ਆਪ ਵਰਤਾਈ।

Leave a Reply

This site uses Akismet to reduce spam. Learn how your comment data is processed.