Granth 03 Likhat 011: 13 Jeth 2010 Bikarmi Master Sohan Singh de Greh Pind Rampur Zila Amritsar

੧੩ ਜੇਠ ੨੦੧੦ ਬਿਕ੍ਰਮੀ ਮਾਸਟਰ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ ਜ਼ਿਲਾ ਅੰਮ੍ਰਿਤਸਰ
ਤਨ ਕਾਇਆ ਕਿਲ੍ਹਾ ਕੋਟ ਗੜ੍ਹ ਅਪਾਰ ਹੈ। ਜਿਥੇ ਵਸੇ ਪਾਂਚੋ ਯਾਰ ਹੈ। ਸਾਚਾ ਲੁੱਟਿਆ ਜੀਵ ਘਰ ਬਾਹਰ ਹੈ। ਲੁੱਟਿਆ ਜਾਏ ਸੱਚਾ ਧਨ, ਨਾ ਬੰਦੇ ਤੈਨੂੰ ਕੋਈ ਸਾਰ ਹੈ। ਦਿਨ ਦਿਹਾੜੇ ਜਾਇਣ ਲੁੱਟੀ, ਨਾ ਫੜੇ ਕੋਈ ਸਰਕਾਰ ਹੈ। ਗੁਰਸਿਖ ਸਾਚੇ ਸੰਤ ਜਨਾਂ ਸ਼ਬਦ ਡੰਡੇ ਸੰਗ ਕੁੱਟਿਆ, ਦਰ ਸਾਚੇ ਜਾਇਣ ਭਾਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਰੰਗ ਇਕ ਕਰਤਾਰ ਹੈ। ਪੰਜ ਤਤ ਹੋਇਣ ਸਤਿ, ਹਉਮੇ ਹੰਕਾਰ ਨਿਵਾਰ ਹੈ। ਮੱਤ ਮਨ ਬੁੱਧ ਵਿਚ ਰੱਖੀ ਅਪਰ ਅਪਾਰ ਹੈ। ਗੁਰਮੁਖ ਵਿਰਲੇ ਕਿਸੇ ਵਿਚਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਕਰਮ ਰਿਹਾ ਵਿਚਾਰ ਹੈ। ਆਤਮ ਮਤੀ ਆਪ ਰਖਾਵੰਦਾ। ਮਨ ਮਤ ਹੋ ਕਰਮ ਕਰਾਵੰਦਾ। ਬੁੱਧੀ ਬੁੱਧ ਬਬੇਕ ਹਰਿ ਰਖਾਵੰਦਾ। ਜੋ ਰਾਖੇ ਟੇਕ ਏਕ, ਹਰਿ ਸਾਚਾ ਮਾਣ ਰਖਾਵੰਦਾ। ਜਨ ਭਗਤ ਉਧਾਰੇ ਅਨੇਕ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਂਵਦਾ। ਕਲਜੁਗ ਮਾਇਆ ਅਗਨ ਨਾ ਲਾਗੇ ਸੇਕ, ਸ਼ਬਦ ਝੋਲੀ ਹਰਿ ਤਨ ਪਹਿਨਾਵੰਦਾ। ਜੋਤ ਸਰੂਪੀ ਧਾਰੇ ਭੇਖ, ਭੇਖਾ ਭਰਮ ਭੁਲੇਖੇ ਜਗਤ ਭੁਲਾਵੰਦਾ। ਗੁਰਮੁਖ ਸਾਚੇ ਤੇਰੀ ਆਤਮ ਵੇਖ, ਕਲ ਸੋਇਆ ਆਪ ਜਗਾਵੰਦਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਸਾਚੇ ਲੇਖ ਫੇਰ ਲਿਖਾਵੰਦਾ। ਨਾ ਕੋਈ ਜਾਣੇ ਪੀਰ ਫ਼ਕੀਰ ਸ਼ੇਖ਼, ਹਰਿ ਬੇੜਾ ਆਪ ਰੁੜਾਵੰਦਾ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ, ਅੰਤ ਨਾ ਕੋਈ ਪਾਵੰਦਾ। ਗੁਰਮੁਖ ਸਾਚੇ ਸੰਤ ਜਨ, ਹਰਿ ਆਪਣੀ ਸਰਨ ਲਗਾਵੰਦਾ। ਦੇਵੇ ਸਾਚਾ ਨਾਮ ਹਰਿ, ਹਰਿ ਹਿਰਦੇ ਵਸ ਸਮਾਵੰਦਾ। ਸਾਚਾ ਸ਼ਬਦ ਸੁਣਾਏ ਕੰਨ, ਹਰਿ ਆਤਮ ਨਿਤ ਧਰਾਵੇ ਮਨ, ਜਿਨ੍ਹਾਂ ਤੁੱਠੇ ਬੂਝ ਬੁਝਾਵੰਦਾ। ਗੁਰਮੁਖ ਸਾਚੇ ਕਲਜੁਗ ਚੁਣ ਪ੍ਰਭ ਆਤਮ ਜੋਤੀ ਦੀਪ ਜਗਾਵੰਦਾ। ਇਕ ਲਗਾਏ ਸ਼ਬਦ ਧੁਨ, ਦਿਵਸ ਰੈਣ ਏਕਾ ਰੰਗ ਰੰਗਾਵੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਰਹਾਵੰਦਾ। ਗੁਰਸਿਖ ਤੇਰੇ ਨਾਮ ਵਡਿਆਈ। ਗੁਰਮਤ ਹਰਿ ਦਰ ਤੇ ਪਾਈ। ਝੂਠਾ ਤਨ ਰਹਿਣ ਨਾ ਪਾਈ। ਤੇਰੀ ਕਾਇਆ ਆਤਮ ਵਤ ਸੋਹੰ ਬੀਜ ਬਿਜਾਈ। ਆਪੇ ਰੱਖੇ ਤੇਰੀ ਪੱਤ, ਸ਼ਬਦ ਧੀਰਜ ਦੇਵੇ ਜੱਤ, ਏਕਾ ਸ਼ਬਦ ਲਿਖਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇ ਸਮਝਾਈ। ਸਚ ਸ਼ਬਦ ਹਰਿ ਧੀਰ ਧਿਆਨਾ। ਗੁਰ ਚਰਨ ਧੂੜ ਸਾਚਾ ਇਸ਼ਨਾਨਾ। ਕਲਜੁਗ ਮੂੜ੍ਹ ਹੋਏ ਚਤੁਰ ਸੁਜਾਨਾ। ਏਕਾ ਰੰਗ ਚੜ੍ਹਾਏ ਗੂੜ੍ਹ, ਹਰਿ ਏਕਾ ਰੰਗ ਰੰਗਾਨਾ। ਜੋਤ ਸਰੂਪੀ ਪਾਏ ਜੂੜ, ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਹਰਿ ਰੰਗਾਏ ਸੱਚਾ ਭਗਵਾਨਾ। ਸੁਰਤ ਸ਼ਬਦ ਹਰਿ ਮੇਲ ਮਿਲਾਏ। ਗੁਰਮੁਖ ਸਾਚੇ ਆਪ ਜਗਾਏ। ਆਪ ਆਪਣੇ ਮਾਰਗ ਪਾਏ। ਸੋਹੰ ਸਾਚਾ ਰਾਗ ਸੁਣਾਏ। ਆਤਮ ਸਾਚੀ ਜਾਗ ਲਗਾਏ। ਦੁਰਮਤ ਮੈਲ ਧੋ ਸਚ ਵਸਤ ਹਰਿ ਆਪ ਰਖਾਏ। ਸਾਚੇ ਗੁਰਮੁਖ ਤੇਰੀ ਪਕੜੇ ਵਾਗ, ਆਪ ਆਪਣੇ ਸੰਗ ਰਖਾਏ। ਕਲਜੁਗ ਮਾਇਆ ਡਸਣੀ ਨਾਗ, ਤੇਰੇ ਅੰਤਮ ਨੇੜ ਨਾ ਆਏ। ਆਪ ਬਣਾਏ ਹੰਸ ਕਾਗ, ਸੋਹੰ ਸਾਚੀ ਜੋਤ ਜਗਾਏ। ਅੰਤਮ ਅੰਤ ਕਲ ਆ ਗਿਆ, ਝੂਠੇ ਦਿਸਣ ਭੈਣ ਭਰਾਏ। ਪ੍ਰਭ ਮਾਤ ਜੋਤ ਪ੍ਰਗਟਾ ਲਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ। ਗੁਰਸਿਖ ਸਾਚਾ ਵਡ ਵਡ ਭਾਗਾ। ਕਲਜੁਗ ਅੰਧੇਰੀ ਰੈਣ ਵਿਰਲਾ ਕੋਈ ਜਾਗਾ। ਸਾਧ ਸੰਗਤ ਵਿਚ ਰਲ ਕੇ ਬਹਿਣ ਪ੍ਰਭ ਅਬਿਨਾਸ਼ੀ ਸਰਨੀ ਲਾਗਾ। ਦਰਸ਼ਨ ਪੇਖੇ ਤੀਜੇ ਨੈਣ, ਆਤਮ ਧੋਏ ਦਾਗਾ। ਬੇਮੁਖ ਜੀਵ ਝੂਠੇ ਵਹਿਣ ਵਹਣ, ਹੰਸੋਂ ਬਣੇ ਕਾਗਾ। ਗੁਰਮੁਖ ਸਾਚੇ ਪ੍ਰਭ ਦਰ ਲਹਿਣਾ ਲੈਣ, ਮਾਤ ਹੋਏ ਵਡ ਵਡ ਭਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਧੋਏ ਪਾਪਾਂ ਦਾਗਾ। ਆਤਮ ਦਾਗ ਹਰਿ ਦਏ ਧੋਏ। ਸਾਚੇ ਧਾਗੇ ਲਏ ਪਰੋਏ। ਸਾਚਾ ਸ਼ਬਦ ਇਕ ਅਨਰਾਗੇ ਪ੍ਰਭ ਆਤਮ ਦਏ ਵਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਆਤਮ ਦਰ ਦਵਾਰੇ ਸਦਾ ਖਲੋਏ। ਆਤਮ ਦਰ ਸਚ ਦਵਾਰਿਆ। ਪ੍ਰਭ ਅਬਿਨਾਸ਼ੀ ਵੇਖ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਰੰਗੇ ਕਰਤਾਰਿਆ। ਸਾਚਾ ਲੇਖਾ ਰਿਹਾ ਲਿਖ, ਗੁਪਤ ਚਿਤਰ ਸੰਗ ਰਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਲੇਖੇ ਸਭ ਮੁਕਾ ਰਿਹਾ। ਆਤਮ ਵੇਖ ਕਰੋ ਵਿਚਾਰੋ। ਪ੍ਰਭ ਅਬਿਨਾਸ਼ੀ ਪਾਵੋ ਸਾਰੋ। ਆਪ ਖੁਲ੍ਹਾਏ ਆਤਮ ਦਰ ਦਵਾਰੋ। ਏਕਾ ਜੋਤ ਕਰੇ ਅਕਾਰੋ। ਦੇਵੇ ਦਰਸ ਹਰਿ ਹਰਿ ਨਿਰੰਕਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਦਸਮ ਦਵਾਰੋ। ਸਚ ਦਵਾਰ ਆਪ ਖੁਲ੍ਹਾਏ। ਗੁਰਮੁਖ ਸਾਚੇ ਲਏ ਜਗਾਏ। ਆਤਮ ਜੋਤੀ ਦਏ ਜਗਾਏ। ਏਕਾ ਗੋਤੀ ਦੇ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਰੰਗਾਏ। ਆਪਣੇ ਰੰਗ ਰੰਗੇ ਕਰਤਾਰਾ। ਗੁਰਮੁਖ ਸਾਚਾ ਪਾਵੇ ਸਾਰਾ। ਸਾਚਾ ਦੇਵੇ ਨਾਮ ਅਧਾਰਾ। ਨਾਮ ਨਿਧਾਨ ਹਰਿ ਭਗਤ ਭੰਡਾਰਾ। ਆਪੇ ਹੋਏ ਹਰਿ ਵਰਤਾਰਾ। ਮੰਗਣ ਖੜੇ ਕੋਟ ਦਵਾਰਾ। ਰਹਿਣ ਭਰੇ ਸਦ ਭੰਡਾਰਾ, ਸ੍ਰਿਸ਼ਟ ਸਬਾਈ ਇਕ ਦਵਾਰਾ। ਚਾਰ ਵਰਨ ਏਕਾ ਸਰਨ, ਬਰਨ ਵਰਨ ਸਭ ਮੇਟ ਮਿਟਾਰਾ। ਏਕਾ ਸਰਨ ਨਰ ਅਵਤਾਰਾ। ਡਰਨ ਮਰਨ ਹਰਿ ਭਰਮ ਨਿਵਾਰਾ। ਜਨਮ ਕਰਮ ਹਰਿ ਦੋਏ ਸਵਾਰਾ। ਪੂਰਨ ਬ੍ਰਹਮ ਹਰਿ ਵਿਚਾਰਾ। ਆਪ ਬੰਧਾਏ ਸਾਚੀ ਧਾਰਾ। ਸਤਿਜੁਗ ਤੇਰਾ ਰਾਹ ਅਪਾਰਾ। ਸੋਹੰ ਚਲੇ ਸ਼ਬਦ ਅਪਾਰਾ। ਚਾਰ ਕੁੰਟ ਸੱਚੀ ਕਾਰਾ। ਸ੍ਰਿਸ਼ਟ ਸਬਾਈ ਏਕਾ ਰੰਗ ਰੰਗੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਰੇ ਵਰਤਾਰਾ। ਸ੍ਰਿਸ਼ਟ ਸਬਾਈ ਏਕਾ ਰੰਗ। ਸਤਿਜੁਗ ਮੰਗੀ ਸਾਚੀ ਮੰਗ। ਹੋਏ ਸਹਾਈ ਸਦਾ ਅੰਗ ਸੰਗ। ਆਪ ਕਟਾਏ ਸਰਬ ਭੁੱਖ ਨੰਗ। ਹੱਥ ਨਾ ਹੋਵੇ ਕਿਸੇ ਤੰਗ। ਕੋਈ ਦਰ ਦਰ ਨਾ ਰਿਹਾ ਮੰਗ। ਆਤਮ ਤਨ ਆਪ ਪਹਿਨਾਏ ਸੋਹੰ ਸਾਚੀ ਵੰਗ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਚਾੜ੍ਹੇ ਸਾਚਾ ਰੰਗ। ਸੋਹੰ ਸਾਚਾ ਰੰਗ ਰੰਗਾਵਣਾ। ਏਕਾ ਨਾਮ ਨਿਧਾਨ, ਪ੍ਰਭ ਸਾਚੇ ਝੋਲੀ ਪਾਵਣਾ। ਗੁਣਵੰਤ ਗੁਣ ਨਿਧਾਨ, ਆਪਣਾ ਕਰਮ ਕਮਾਵਣਾ। ਏਕਾ ਪਹਿਨਣ ਖਾਣ, ਏਕਾ ਅੰਗ ਰਖਾਵਣਾ। ਊਚ ਨੀਚ ਨੀਚ ਊਚ ਪ੍ਰਭ ਸਾਚਾ ਭੇਵ ਖੁਲ੍ਹਾਵਣਾ। ਰਾਓ ਰੰਕ ਰੰਕ ਰਾਓ ਏਕਾ ਥਾਂ ਬਹਾਵਣਾ। ਸੋਹੰ ਸਾਚਾ ਡੰਕ ਪ੍ਰਭ ਸਾਚੇ ਆਪ ਵਜਾਵਣਾ। ਗੁਰਮੁਖ ਆਤਮ ਦਵਾਰ ਬੰਕ ਪ੍ਰਭ ਸਾਚੇ ਆਪ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਆਪ ਜਗਾਵਣਾ। ਆਪ ਚੁਕਾਵੇ ਮੋਰ ਤੋਰ, ਦੂਈ ਦਵੈਤ ਪਰਦਾ ਲਾਹਵਣਾ। ਕਲਜੁਗ ਮਿਟਾਏ ਅੰਧ ਘੋਰ, ਸਤਿਜੁਗ ਸਾਚਾ ਲਾਵਣਾ। ਬੇਮੁਖ ਜੀਵ ਐਵੇਂ ਪਾਇਨ ਸ਼ੋਰ, ਵੇਲਾ ਗਿਆ ਹੱਥ ਨਾ ਆਵਣਾ। ਪੰਜੇ ਲੁੱਟੀ ਜਾਇਣ ਚੋਰ, ਹਰਿ ਬਿਨ ਕਿਸੇ ਨਾ ਬਾਹਰ ਕਢਾਵਣਾ। ਧਰਮ ਰਾਏ ਘਰ ਜਾਏ ਢੋਰ, ਗਲ ਸੰਗਲ ਘਤ ਚਲਾਵਣਾ। ਗੁਰਮੁਖ ਚਰਨ ਪ੍ਰੀਤੀ ਜੋੜ, ਪ੍ਰਭ ਅੰਤਮ ਅੰਤ ਛੁਡਾਵਣਾ। ਆਪਣੇ ਹੱਥ ਪ੍ਰਭ ਸਾਚਾ ਪਕੜੇ ਤੇਰੀ ਡੋਰ, ਸ਼ਬਦ ਸਰੂਪੀ ਸਚ ਪਤੰਗ ਉਡਾਵਣਾ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਰੰਗਾਵਣਾ। ਗੁਰਮੁਖ ਸਾਚਾ ਸਚ ਘਰ ਵਾਸ। ਏਕਾ ਵਸੇ ਹਰਿ ਪੁਰਖ ਅਬਿਨਾਸ਼। ਜੋਤ ਸਰੂਪੀ ਸਾਚੀ ਰਾਸ। ਦੂਜੀ ਵਸਤ ਨਾ ਹੋਵੇ ਪਾਸ। ਜੋਤ ਸਰੂਪੀ ਜੋਤ ਹਰਿ ਸਦ ਸਦ ਬਲ ਬਲ ਜਾਸ। ਗੁਰਮੁਖ ਸਾਚੇ ਸਚ ਘਰ ਵੇਖ। ਪ੍ਰਭ ਅਬਿਨਾਸ਼ੀ ਨੇਤਰ ਪੇਖ। ਆਪ ਲਿਖਾਏ ਸਾਚੇ ਤੇਰੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚੇ ਵੇਖ। ਲੱਖ ਚੁਰਾਸੀ ਆਪ ਉਪਾਏ। ਉਤਮ ਮਾਨਸ ਦੇਹ ਰਖਾਏ। ਵਿਚ ਮਾਤ ਦੇ ਜਨਮ ਦਵਾਏ। ਆਪ ਆਪਣਾ ਜਾਮਾ ਪਾਏ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਾਚਾ ਲਏ ਜਗਾਏ। ਏਕਾ ਸ਼ਬਦ ਕੰਨ ਸਾਚਾ ਰਾਗ ਸੁਣਾਏ। ਮਹਿੰਮਾ ਅਪਰ ਅਪਾਰ, ਹਰਿ ਭੇਵ ਕੋਈ ਨਾ ਪਾਏ। ਕਲਜੁਗ ਅੰਤਮ ਅਵਤਾਰ ਨਰ, ਜੋਤ ਸਰੂਪੀ ਖੇਲ ਰਚਾਏ। ਆਪਣਾ ਕੀਆ ਲੈਣ ਭਰ, ਕਰਮ ਜੋ ਜਨ ਰਹੇ ਕਮਾਏ। ਗੁਰਮੁਖਾਂ ਖੁਲ੍ਹਾਏ ਆਤਮ ਦਰ, ਸਾਚੀ ਬੂਝ ਬੁਝਾਏ। ਆਪ ਨੁਹਾਏ ਅੰਮ੍ਰਿਤ ਸਾਚੇ ਸਰ, ਦੂਈ ਦਵੈਤੀ ਮੈਲ ਗਵਾਏ। ਆਪ ਦਿਖਾਏ ਘਰ ਵਿਚ ਘਰ, ਜਿਥੇ ਬੈਠਾ ਤਾੜੀ ਲਾਏ। ਆਪ ਚੁਕਾਏ ਝੂਠਾ ਡਰ, ਜੋਤ ਸਰੂਪੀ ਡਗਮਗਾਏ। ਏਕਾ ਰੰਗ ਹਰਿ ਦੇਵੇ ਕਰ, ਅਗਿਆਨ ਅੰਧੇਰ ਮਿਟਾਏ। ਕਵਲ ਨਾਭ ਉਲਟਾ ਦੇਵੇ ਕਰ, ਅੰਮ੍ਰਿਤ ਫੁਹਾਰ ਆਪ ਰਖਾਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦਸਮ ਦਵਾਰ ਦੀ ਬੂਝ ਬੁਝਾਏ। ਦਰ ਘਰ ਸਾਚਾ ਆਪ ਵਿਚਾਰਨਾ। ਜੀਓ ਪਿੰਡ ਭਾਂਡਾ ਕਾਚਾ ਤੋੜ ਨਾ ਕਿਸੇ ਚਾੜ੍ਹਨਾ। ਗੁਰਮੁਖ ਸਾਚੇ ਹਰਿ ਦਰ ਵਾਚਾ, ਸਾਚਾ ਸ਼ਬਦ ਦੇਵੇ ਸਾਚੀ ਧਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਆਪ ਸਵਾਰਨਾ। ਮਾਨਸ ਜਨਮ ਆਪ ਸਵਾਰੇ। ਲੱਖ ਚੁਰਾਸੀ ਗੇੜ ਨਿਵਾਰੇ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚਾ ਪਾਰ ਉਤਾਰੇ। ਏਕਾ ਦੇਵੇ ਨਾਮ ਧਨਾ, ਸਾਚਾ ਮਾਲ ਵਿਚ ਸੰਸਾਰੇ। ਚੋਰਾਂ ਠੱਗਾਂ ਦੁਰਜਨਾਂ ਕਰੇ ਬੰਦ ਦਵਾਰੇ। ਜੋਤੀ ਜੋਤ ਸਰੂਪ ਹਰਿ, ਕਲਜੁਗ ਖੇਲ ਕਰੇ ਅਪਾਰੇ। ਗੁਰਮੁਖ ਰਾਮ ਰਮਈਆ ਪਾਵਨਾ। ਆਪ ਆਪਣਾ ਭਰਮ ਚੁਕਾਵਣਾ। ਸਚ ਧਰਮ ਇਕ ਕਰਮ ਕਮਾਵਣਾ। ਕਲਜੁਗ ਅੰਤਮ ਸ਼ਬਦ ਉਖੇੜ ਇਕ ਲਗਾਵਣਾ। ਸ੍ਰਿਸ਼ਟ ਸਬਾਈ ਭੇੜ ਭੇੜ ਪ੍ਰਭ ਸਾਚੇ ਕਲਜੁਗ ਅੰਤ ਕਰਾਵਣਾ। ਅੰਤਮ ਅੰਤ ਕਲਜੁਗ ਪ੍ਰਭ ਸਾਚਾ ਦਏ ਨਬੇੜ, ਵਿਚੋਲਾ ਹੋ ਨਾ ਕਿਸੇ ਛੁਡਾਵਣਾ। ਆਪੇ ਦੇਵੇ ਏਕਾ ਗੇੜ, ਸ੍ਰਿਸ਼ਟ ਸਬਾਈ ਪੀੜ ਪਿੜਾਵਣਾ। ਆਪ ਮਿਟਾਏ ਜਗਤ ਝੇੜ, ਹੱਡੀ ਰੀੜ ਆਪ ਤੁੜਾਵਣਾ। ਜੋਤ ਸਰੂਪੀ ਜੋਤ ਹਰਿ ਸਾਚਾ ਮਾਰਗ ਲਾਵਣਾ। ਕਲਜੁਗ ਤੇਰਾ ਤੁੱਟੇ ਮਾਣ। ਮਾਤਲੋਕ ਨਾ ਦਿਸੇ ਤੇਰੀ ਸ਼ਾਨ। ਆਪ ਚੁਕਾਏ ਤੇਰੀ ਕਾਣ। ਸੋਹੰ ਸ਼ਬਦ ਮਾਰੇ ਬਾਣ। ਚਾਰ ਕੁੰਟ ਹੋਏ ਹੈਰਾਨ। ਉਠਣ ਵਡ ਵਡ ਬਲੀ ਬਲਵਾਨ। ਆਇਣ ਚਲ ਵਿਚ ਮੈਦਾਨ। ਇਕ ਦੂਜੇ ਦਾ ਕਰਨ ਨਿਸ਼ਾਨ। ਕਿਸੇ ਨਾ ਆਵੇ ਆਤਮ ਗਿਆਨ। ਭਰਮ ਭੁਲੇਖੇ ਸਰਬ ਮਿਟ ਮਰ ਜਾਣ। ਆਪ ਆਪਣੀ ਕਾਰ ਕਮਾਵੇ, ਹਰਿ ਸਾਚਾ ਸ੍ਰੀ ਭਗਵਾਨ। ਸ੍ਰਿਸ਼ਟ ਸਬਾਈ ਆਪ ਖਪਾਵੇ, ਸਰਬ ਜੀਆਂ ਦਾ ਜਾਣੀ ਜਾਣ। ਕਿਆ ਕੋਈ ਬੰਨ੍ਹੇ ਝੂਠੇ ਦਾਅਵੇ, ਆਪਣਾ ਆਪ ਨਾ ਸਕੇ ਪਛਾਣ। ਜੋਤੀ ਜੋਤ ਸਰੂਪ ਹਰਿ, ਕਲਜੁਗ ਮਿਟਾਏ, ਸਤਿਜੁਗ ਸਾਚਾ ਲਾਇਆ ਆਣ। ਕਲਜੁਗ ਤੇਰਾ ਅੰਤ ਕਰਾ ਕੇ। ਗੁਰਮੁਖ ਸਾਚੇ ਸੰਤ ਜਗਾ ਕੇ। ਸਾਚਾ ਨਾਮ ਕੰਤ ਬਣਾ ਕੇ। ਸਤਿਜੁਗ ਤੇਰੀ ਆਪੇ ਜਾਵੇ ਬਣਤ ਬਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਗਣਤ ਨਾ ਜਾਏ ਕੋਈ ਗਿਣਾ ਕੇ। ਕਲਜੁਗ ਤੇਰਾ ਮਿਟੇ ਭੇਖ। ਆਪ ਮਿਟਾਏ ਤੇਰੀ ਝੂਠੀ ਰੇਖ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ। ਜੋਤ ਸਰੂਪੀ ਹਰਿ ਧਾਰੇ ਭੇਖ। ਸਭ ਮਿਟਾਏ ਮੁਲਾਂ ਮੁਸਾਇਕ ਸ਼ੇਖ਼। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਵਿਚ ਰਿਹਾ ਵੇਖ। ਮੁਲਾ ਮੁਲਾਣਾ ਕੋਈ ਰਹਿਣ ਨਾ ਪਾਣਾ। ਆਪ ਮਿਟਾਏ ਅੰਜ਼ੀਲ ਕੁਰਾਨਾ। ਸੋਹੰ ਚਲਾਏ ਸਾਚਾ ਬਾਣਾ। ਚਾਰ ਕੁੰਟ ਵਹੀਰ ਕਰਾਣਾ। ਰਾਜਾ ਰਾਣਾ ਤਖ਼ਤੋਂ ਲਾਹਣਾ। ਏਕਾ ਨਿਸ਼ਾਨਾ ਤੀਰ ਸ਼ਬਦ ਚਲਾਣਾ। ਆਤਮ ਧਿਆਨਾ ਹਰਿ ਭਗਵਾਨਾ ਸਰਬ ਜੀਆਂ ਦੀ ਆਪੇ ਜਾਣਾ। ਭੁੱਲ ਭੁਲੇਖੇ ਨਾ ਕਿਸੇ ਭੁਲਾਣਾ। ਗੁਰਮੁਖ ਸਾਚੇ ਲੇਖ ਹਰਿ ਆਪ ਲਿਖਾਣਾ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪੀ ਪਹਿਰੇ ਬਾਣਾ। ਕਲਜੁਗ ਅੰਤਮ ਜਾਏ ਮੁੱਕ। ਵੇਲਾ ਅੰਤ ਨਾ ਸਕੇ ਰੁਕ। ਦਾਣਾ ਪਾਣੀ ਸਰਬ ਦਾ ਗਿਆ ਚੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਬੇਮੁਖਾਂ ਮੁਖ ਪਾਏ ਥੁੱਕ। ਕਲਜੁਗ ਤੇਰੀ ਝੂਠੀ ਵਾੜੀ। ਪ੍ਰਭ ਅਬਿਨਾਸ਼ੀ ਸਾਚਾ ਵੱਢੇ ਇਕੱਠੀ ਹਾੜੀ। ਆਪ ਚਬਾਏ ਆਪਣੀ ਦਾਹੜੀਂ। ਅਗਨ ਲਗਾਏ ਬਹੱਤਰ ਨਾੜੀ। ਲੁਕਦੇ ਫਿਰਨ ਜੀਵ ਝਾੜ ਝਾੜੀ। ਪਿੱਛੇ ਕਰਾਏ ਕਾੜ ਕਾੜੀ। ਚੋਰਾਂ ਯਾਰਾਂ ਠੱਗਾਂ ਕਿਸਮਤ ਮਾੜੀ। ਵੇਲਾ ਅੰਤਮ ਅੰਤ ਕਲ ਆ ਗਿਆ ਆਪ ਬਣਾਏ ਮੌਤ ਲਾੜੀ। ਮੌਤ ਲਾੜੀ ਜਗਤ ਪ੍ਰਨਾਵਣਾ। ਧਰਮ ਰਾਏ ਦੇ ਦਰ ਲਿਆਵਣਾ। ਬੇਮੁਖਾਂ ਹਰਿ ਨਸ਼ਟ ਕਰਾਵਣਾ। ਅਠਾਈ ਨਰਕ ਕੁੰਡ ਦੇ ਵਿਚ ਫਿਰਾਵਣਾ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖ ਮਾਤ ਲਿਖਾਵਣਾ। ਕਲਜੁਗ ਤੇਰਾ ਲੇਖ ਲਿਖਾਈਆ। ਆਪ ਡੁਬਾਏ ਤੇਰੀ ਨਈਆ। ਸਾਚੇ ਤੋਲ ਹਰਿ ਤੁਲਈਆ। ਜੂਠਾ ਝੂਠਾ ਦਰ ਅੰਤ ਸਭ ਰਵਈਆ। ਦਰ ਦਰ ਮੰਗਣ, ਸਾਚੀ ਭਿੱਖ ਕਿਤੋਂ ਨਾ ਪਈਆ। ਨਾ ਕੋਈ ਦਿਸੇ ਭੈਣਾਂ ਭਈਆ। ਨਾਰੀਆਂ ਛੱਡਣ ਸਾਚਾ ਪੀਆ। ਬਾਲ ਅੰਞਾਣੇ ਨਾ ਮਿਲੇ ਸੀਆ। ਸੁਘੜ ਸਿਆਣਿਆਂ ਪ੍ਰਭ ਸਾਚਾ ਰਾਹ ਭੁਲਈਆ। ਦੂਈ ਦਵੈਤ ਆਤਮ ਰਖਾਣਿਆਂ, ਝੂਠੇ ਧੰਦੇ ਆਪ ਲਗਈਆ। ਸਚ ਸ਼ਬਦ ਨਾ ਕਿਸੇ ਪਛਾਣਿਆਂ, ਆਪਣਾ ਮੂਲ ਕਲ ਆਪ ਗਵਈਆ। ਸਾਚੀ ਇਹ ਰੀਤ ਜਗਤ ਚਲਾਣਿਆਂ, ਪ੍ਰਭ ਚਾਰ ਵਰਨ ਇਕ ਕਰਈਆ। ਨਾ ਕੋਈ ਦਿਸੇ ਰਾਜਾ ਰਾਣਿਆਂ, ਰਾਓ ਰੰਕ ਇਕ ਥਾਂ ਬਹਈਆ। ਬੇਮੁੱਖ ਭੰੁਨਾਏ ਜਿਉਂ ਭਠਿਆਲੇ ਦਾਣਿਆਂ, ਬੇਮੁਖ ਨਾ ਕੋਇ ਛੁਡਈਆ। ਸਰਬ ਜੀਆਂ ਦੀ ਆਪੇ ਜਾਣਿਆਂ, ਨਾ ਕੋਈ ਭਰਮ ਭੁਲੇਖਾ ਰਹੀਆ। ਗੁਰਮੁਖ ਸਾਚੇ ਆਤਮ ਰੰਗ ਸਾਚਾ ਮਾਣਿਆਂ, ਜਿਸ ਪ੍ਰਭ ਸਾਚੇ ਰੰਗ ਰੰਗਈਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆਂ, ਆਤਮ ਜਿੰਦਾ ਆਪ ਤੁੜਈਆ। ਹੋਏ ਮੇਲ ਭਗਤ ਭਗਵਾਨਿਆਂ, ਆਪੇ ਸਾਚੀ ਜੋਤ ਜਗਈਆ। ਏਕਾ ਤੀਰ ਚਲੇ ਵੱਜੇ ਸਚ ਨਿਸ਼ਾਨਾ, ਬਜ਼ਰ ਕਪਾਟੀ ਚੀਰ ਚਿਰਾਨਿਆਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵਿਚ ਮਾਤ ਜੋਤ ਰਖਈਆ। ਕਲਜੁਗ ਤੇਰਾ ਕਰਮ ਵਿਚਾਰਿਆ। ਵੇਲੇ ਅੰਤ ਕਿਉਂ ਆਪਣਾ ਮੂਲ ਗਵਾ ਰਿਹਾ। ਸ੍ਰਿਸ਼ਟ ਸਬਾਈ ਆਪ ਭੁਲਾਈ ਗੁਰਮੁਖ ਸਾਚੇ ਸੰਤ ਸ਼ਬਦ ਸਰੂਪੀ ਹਰਿ ਮੇਲ ਮਿਲਾ ਰਿਹਾ। ਆਪ ਬਣਾਏ ਸਾਚੀ ਬਣਤ, ਆਤਮ ਦੀਪਕ ਜੋਤ ਜਗਾ ਰਿਹਾ। ਇਕ ਲਗਾਏ ਆਪਣੀ ਤਨਕ, ਕਲਜੁਗ ਸੋਇਆ ਆਪ ਉਠਾ ਰਿਹਾ। ਆਪ ਫਿਰਾਏ ਮਨ ਕਾ ਮਣਕ, ਗੁਰਮੁਖ ਸਾਚੇ ਆਪ ਜਗਾ ਰਿਹਾ। ਭਗਤ ਉਧਾਰੇ ਜਿਉਂ ਰਾਜਾ ਜਨਕ, ਦਰਗਹਿ ਸਾਚੀ ਮਾਣ ਦਵਾ ਰਿਹਾ। ਆਵੇ ਜਾਵੇ ਜੁਗੋ ਜੁਗ ਬਾਰ ਅਨਕ, ਆਪਣੇ ਭਾਣੇ ਵਿਚ ਸਮਾ ਰਿਹਾ। ਕਲਜੁਗ ਅੰਤਮ ਅੰਤ ਚੌਥਾ ਜੁਗ ਅੰਤ ਕਰਾ ਰਿਹਾ। ਕਲਜੁਗ ਅੰਤ ਹੋਏ ਭਸਮੰਤ ਪ੍ਰਭ ਕੰਤ ਔਧ ਮੁਕਾ ਰਿਹਾ। ਗੁਰਮੁਖਾਂ ਗੁਰਸਿਖਾਂ ਮਿਲਾਵਾ ਹਰਿ ਸਾਚੇ ਕੰਤ, ਹਰਿ ਆਤਮ ਸਾਚੀ ਬੂਝ ਬੁਝਾ ਰਿਹਾ। ਕਿਆ ਕੋਈ ਕਰੇ ਜੀਵ ਜੰਤ, ਜਿਸ ਪ੍ਰਭ ਸਾਚਾ ਪਰਦਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਸਮਾ ਰਿਹਾ। ਕਲਜੁਗ ਤੇਰੀ ਵਿਗੜੀ ਰਾਸ। ਅੰਤਮ ਅੰਤਕਾਲ ਸਚ ਵਸਤ ਨਾ ਹੋਵੇ ਕਿਸੇ ਪਾਸ। ਦਿਵਸ ਰੈਣ ਰੈਣ ਦਿਵਸ ਖਾਂਦੇ ਫਿਰਦੇ ਮਦਿਰਾ ਮਾਸ। ਗੁਰਮੁਖ ਸਾਚੇ ਸੰਤ ਜਨਾਂ ਹਰਿ ਪ੍ਰਭ ਰੱਖੇ ਵਾਸ। ਦੇਵੇ ਆਤਮ ਜੋਤ ਸਚ ਧੰਨਾ, ਆਤਮ ਜੋਤ ਕਰੇ ਪ੍ਰਕਾਸ਼। ਨਿਰਮਲ ਕਰੇ ਹਰਿ ਤਨਾ, ਜਿਸ ਜਨ ਹਰਿ ਰੱਖੇ ਵਾਸ। ਸਾਚਾ ਸ਼ਬਦ ਧਨ ਧਨਾ, ਦੇਵੇ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਸਰਬ ਘਟ ਵਾਸ। ਪੁਰਖ ਅਬਿਨਾਸ਼ਿਆ ਵੇਖ ਤਮਾਸ਼ਿਆ। ਕਲਜੁਗ ਵਿਨਾਸਿਆ ਮਾਤਲੋਕ ਵਿਚੋਂ ਨਾਸਿਆ। ਅੰਤਮ ਅੰਤ ਆਇਆ ਹਾਰ ਪਾਸਿਆ। ਨਾ ਦੇਵੇ ਕੋਈ ਧੀਰ ਧਰਾਸਿਆ। ਅੰਤਮ ਅੰਤਕਾਲ ਨਾ ਕਰੇ ਕੋਈ ਬੰਦ ਖੁਲਾਸਿਆ। ਜੋਤੀ ਜੋਤ ਸਰੂਪ ਹਰਿ ਕਲ ਸਾਚਾ ਖੇਲ ਵਰਤਾਸਿਆ। ਕਲਜੁਗ ਤੇਰੀ ਆਤਮ ਅੰਧ। ਅੰਦਰ ਹੋਈ ਪਾਪਾਂ ਕੰਧ। ਦੁੱਖੀ ਹੋਇਆ ਬੰਦ ਬੰਦ। ਆਤਮ ਕੋਇ ਨਾ ਤੋੜੇ ਜੰਦ। ਆਪ ਗਵਾਇਆ ਪਰਮਾਨੰਦ। ਮਦਿਰਾ ਮਾਸ ਮੁੱਖ ਰਖਾਇਆ, ਆਪ ਤਜਾਇਆ ਨਿਜਾਨੰਦ। ਜੋਤੀ ਜੋਤ ਸਰੂਪ ਹਰਿ ਗੁਰਮੁਖਾਂ ਆਣ ਤਰਾਏ, ਜੋਤ ਸਰੂਪੀ ਦਰਸ ਦਿਖਾਏ, ਆਤਮ ਚਿੰਤਾ ਸੋਗ ਮਿਟਾਏ, ਸੋਹੰ ਸਾਚਾ ਜੋਗ ਦਵਾਏ ਪੂਰਨ ਭਗਵੰਤ। ਪੂਰਨ ਭਗਵੰਤ ਸਚ ਕਰ ਮਾਨਣਾ। ਕਲਜੁਗ ਅੰਤਮ ਪ੍ਰਭ ਸਾਚੇ ਛਾਨਣਾ। ਕਿਸੇ ਨਾ ਮਿਲੇ ਥਾਨਣਾ। ਏਕਾ ਮਾਰ ਸ਼ਬਦ ਬਾਨਣਾ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗੇ ਰੰਗ ਭਗਵਾਨਣਾ। ਭਿੰਨੜੀ ਰੈਣ ਵਡ ਵਡ ਰਾਣੀਏ। ਪ੍ਰਭ ਸਾਚਾ ਦੇਵੇ ਮਾਣ ਵਡ ਵਡਾਣੀਏ। ਗੁਰਮੁਖ ਬਾਹੋਂ ਪਕੜ ਆਪਣੇ ਲੜ ਲਾਣੀਏ। ਆਪੇ ਸਾਚੇ ਲਾਡ ਲਡਾਏ ਜਿਉਂ ਮਾਤਾ ਬਾਲ ਅੰਞਾਣੀਏ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਸਦ ਰੰਗਾਣੀਏ। ਗੁਰਮੁਖ ਸਾਚਾ ਸਾਚੇ ਰੰਗ ਰੰਗਾਵਣਾ। ਪ੍ਰਭ ਅਬਿਨਾਸ਼ੀ ਆਪਣਾ ਭੇਵ ਖੁਲ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਆਤਮ ਦੀਪਕ ਜੋਤ ਜਗਾਵਣਾ। ਆਤਮ ਸਤਿ ਕਰੇ ਬੁੱਧ ਬਬੇਕ ਕਰਾਵਣਾ। ਆਤਮ ਸੋਇਆ ਆਪ ਜਗਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਵਣਾ। ਆਪਣੇ ਰੰਗ ਆਪ ਰੰਗਾਏ। ਗੁਰਮੁਖ ਸਾਚੇ ਸੰਗ ਨਿਭਾਏ। ਅੰਗ ਸੰਗ ਆਪ ਹੋ ਜਾਏ। ਵੇਲੇ ਅੰਤ ਹੋਏ ਸਹਾਈ, ਜੋਤ ਸਰੂਪੀ ਮੇਲ ਹਰਿ ਜੋਤ ਸਰੂਪੀ ਮੇਲ ਮਿਲਾਏ। ਜੋਤ ਸਰੂਪੀ ਮਿਲਿਆ ਹਰਿ ਸਚ ਹੈ। ਸ੍ਰਿਸ਼ਟ ਸਬਾਈ ਦਿਸੇ ਭਾਂਡਾ ਕੱਚ ਹੈ। ਬੇਮੁਖ ਜੀਵ ਝੂਠੇ ਰਹੇ ਨੱਚ ਹੈ। ਗੁਰਮੁਖ ਵਿਰਲੇ ਸੰਤ ਜਨਾਂ ਪੱਲੇ ਨਾਮ ਸਚ ਹੈ। ਕਲਜੁਗ ਜੀਵ ਅੰਤਕਾਲ ਕਲ ਮਾਇਆ ਅਗਨ ਤ੍ਰਿਸ਼ਨਾ ਵਿਚ ਰਹੇ ਮੱਚ ਹੈ। ਗੁਰਮੁਖ ਵਿਰਲੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਹਿਰਦੇ ਰਿਹਾ ਰਚ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਸੱਚੋ ਸਚ ਹੈ। ਸਚੋ ਸਚ ਸਚ ਲਿਖਾਵਣਾ। ਕੱਚੋ ਕੱਚ ਕੱਚ ਨਸ਼ਟ ਕਰਾਵਣਾ। ਗੁਰਮੁਖ ਸਾਚੇ ਹਿਰਦੇ ਰਚ ਬੂਝ ਬੁਝਾਵਣਾ। ਜੋ ਜਨ ਰਹੇ ਅੰਤਮ ਬਚ, ਸਵੱਛ ਸਰੂਪੀ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਵਿਚ ਜਗਤ ਧਰਾਵਣਾ। ਸਚ ਸੁੱਚ ਹਰਿ ਕਰੇ ਵਰਤਾਰਾ। ਆਪ ਖੁਲ੍ਹਾਏ ਮਾਤ ਭੰਡਾਰਾ। ਆਪੇ ਬਣੇ ਹਰਿ ਵਰਤਾਰ, ਸ੍ਰਿਸ਼ਟ ਸਬਾਈ ਬਣੇ ਭਿਖਾਰਾ। ਚਾਰ ਵਰਨ ਇਕ ਘਰ ਬਾਹਰਾ। ਸੋਹੰ ਦੇਵੇ ਨਾਮ ਅਧਾਰਾ। ਆਪ ਵਸਾਏ ਸਾਚੇ ਥਾਉਂ, ਚਰਨ ਪ੍ਰੀਤੀ ਮੋਖ ਦਵਾਰਾ। ਚਰਨ ਪ੍ਰੀਤੀ ਸਾਚੀ ਰੀਤ, ਮੇਲ ਮਿਲਾਵਾ ਕੰਤ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਅਧਾਰਾ। ਸਾਚਾ ਸ਼ਬਦ ਅਧਾਰ ਵਿਚ ਵਰਭੰਡ ਹੈ। ਗੁਰਮੁਖਾਂ ਦੇਵੇ ਸਾਚਾ ਨਾਮ ਉਤਰੇ ਪਾਰ, ਪ੍ਰਭ ਅਬਿਨਾਸ਼ੀ ਦੇਵੇ ਵੰਡ ਹੈ। ਵੇਲੇ ਅੰਤਕਾਲ ਕਲਜੁਗ ਗੁਰਮੁਖਾਂ ਨਾ ਦੇਵੇ ਕੰਡ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਤਮ ਕੀਨੀ ਰੰਡ ਹੈ। ਸ੍ਰਿਸ਼ਟ ਸਬਾਈ ਆਤਮ ਰੰਡੀ। ਜੀਵ ਜੰਤ ਸਭ ਹੋਏ ਘਮੰਡੀ। ਦਰ ਦਰ ਘਰ ਘਰ ਸਾਧੂ ਫਿਰਨ ਪਾਖੰਡੀ। ਕੋਇ ਨਾ ਦਿਸੇ ਸਾਚੀ ਕੰਢੀ। ਝੂਠੀਆਂ ਪਾਵਣ ਮਾਤ ਵੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਆਪਣਾ ਭਾਣਾ ਹਰਿ ਵਰਤਾਏ, ਸ੍ਰਿਸ਼ਟ ਸਬਾਈ ਹੋਈ ਰੰਡੀ। ਕਲਜੁਗ ਅੰਤਮ ਅੰਤ ਕਰਾਵਣਾ। ਕਲਜੁਗ ਝੂਠਾ ਭੇਖ ਮਿਟਾਵਣਾ। ਮਿਲੇ ਸੁਹਾਗ ਨਾ ਕਿਸੇ ਹੰਢਾਵਣਾ। ਹਾਹਾਕਾਰ ਜਗਤ ਕਰਾਵਣਾ। ਚਾਰ ਯਾਰਾਂ ਵਕਤ ਚੁਕਾਵਣਾ। ਅਹਿਮਦ ਮੁਹੰਮਦ ਰਹਿਣ ਨਾ ਪਾਵਣਾ। ਈਸਾ ਮੂਸਾ ਸੰਗ ਰਲਾਵਣਾ। ਕਾਲਾ ਸੂਸਾ ਤਨ ਪਹਿਨਾਵਣਾ। ਕਲਜੁਗ ਅੰਤਮ ਬੰਨ੍ਹ ਅੱਗੇ ਲਾਵਣਾ। ਜੂਠਾ ਝੂਠਾ ਮਾਇਆ ਲੂਠਾ ਪ੍ਰਭ ਨਸ਼ਟ ਕਰਾਵਣਾ। ਕਲਜੁਗ ਤੇਰੇ ਅੰਤਮ ਭਾਗ ਵਿਚ ਮਾਤ ਰਹਿਣ ਨਾ ਪਾਵਣਾ। ਆਪ ਮਿਟਾਏ ਤੇਰੀ ਅੰਧੇਰੀ ਰਾਤ, ਸੋਹੰ ਸਾਚਾ ਦੀਪ ਜਗਾਵਣਾ। ਗੁਰਮੁਖਾਂ ਪੁੱਛੇ ਆਪੇ ਵਾਤ, ਸਤਿਜੁਗ ਸਾਚਾ ਮਾਰਗ ਲਾਵਣਾ। ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਵਿਚੋਂ ਪਾਵਣਾ। ਆਪੇ ਪੁੱਛੇ ਤੇਰੀ ਵਾਤ, ਦਿਵਸ ਰੈਣ ਰੈਣ ਦਿਵਸ ਰਸਨਾ ਗਾਵਣਾ। ਚਰਨ ਪ੍ਰੀਤੀ ਬਖ਼ਸ਼ੇ ਸਾਚਾ ਨਾਤ, ਮਦਿਰਾ ਮਾਸ ਰਸਨ ਨਾ ਲਾਵਣਾ। ਆਪ ਪੜ੍ਹਾਏ ਇਕ ਜਮਾਇਤ, ਚਾਰ ਵਰਨ ਹਰਿ ਜੋਤ ਜਗਾਵਣਾ। ਸਤਿਜੁਗ ਸਾਚੀ ਕਰੇ ਵੰਡ ਸਾਚਾ ਮਾਰਗ ਲਾਵਣਾ। ਆਪੇ ਬੈਠੇ ਵਿਚ ਇਕਾਂਤ, ਸਾਚਾ ਲੇਖਾ ਆਪ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਆਪ ਚਲਾਵਣਾ। ਕਲਜੁਗ ਤੇਰੀ ਹੋਏ ਵੰਡ। ਨੌਂ ਖੰਡ ਪ੍ਰਭ ਕੀਨੀ ਚੰਡ। ਚਾਰ ਕੁੰਟ ਚੰਡੀ ਚਮਕੇ ਵਡ ਚੰਡ ਪ੍ਰਚੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤੋੜੇ ਸਰਬ ਘਮੰਡ। ਚਾਰ ਕੁੰਟ ਚੰਡੀ ਚਮਕਾਵਣੀ। ਕਲਜੁਗ ਤੇਰੀ ਅੰਧੇਰੀ ਰਾਤ ਮਿਟਾਵਣੀ। ਪ੍ਰਭ ਅਬਿਨਾਸ਼ੀ ਜੋਤ ਜਗਾਵਵੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਰਸਨਾ ਖਿਚ ਤੀਰ ਕਮਾਨੀ। ਰਸਨਾ ਤੀਰ ਸ਼ਬਦ ਚਲਾਇਆ। ਚਾਰ ਕੁੰਟ ਵਹੀਰ ਕਰਾਇਆ। ਪੀਰ ਫਕੀਰ ਸਰਬ ਉਠਾਇਆ। ਦਸਤਗੀਰ ਨਾ ਹੋਏ ਕੋਇ ਸਹਾਇਆ। ਕਲਜੁਗ ਅੰਤਮ ਕੋਇ ਨਾ ਕੱਟੇ ਤੇਰੀ ਭੀੜ, ਨਾ ਕੋਈ ਧੀਰ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਅਖੀਰ ਕਰਾਇਆ। ਅੰਤਮ ਅੰਤ ਹੋਏ ਅਖੀਰ। ਮਾਤਲੋਕ ਹਰਿ ਕੱਟੇ ਜੰਜ਼ੀਰ। ਕੋਈ ਨਾ ਦੇਵੇ ਧੀਰ। ਕਰਮਾਂ ਧਰਮਾਂ ਹੋਈ ਅਖੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਾਏ ਤੀਰ। ਤੀਰ ਨਿਸ਼ਾਨਾ ਜਾਏ ਲੱਗ। ਘਰ ਘਰ ਲੱਗੀ ਦਿਸੇ ਅੱਗ। ਸ੍ਰਿਸ਼ਟ ਸਬਾਈ ਜਾਏ ਦਗ। ਆਪ ਮਿਟਾਏ ਝੂਠਾ ਜਗ। ਗੁਰਮੁਖ ਸਾਚੇ ਆਪ ਜਗਾਏ, ਆਪ ਬਣਾਏ, ਆਪ ਆਪਣੀ ਸਰਨ ਲਗਾਏ, ਸੋਹੰ ਸਾਚਾ ਸ਼ਬਦ ਪਹਿਨਾਏ ਤਗ। ਅੰਤਮ ਅੰਤ ਹੋਏ ਸਹਾਏ, ਹਰਿ ਸਾਚਾ ਅੱਗੇ ਜਾਏ ਲੱਗ। ਆਪ ਬਹਾਏ ਸਾਚੀ ਥਾਂਏ, ਜਿਥੇ ਕੋਇ ਨਾ ਸਕੇ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ। ਗੁਰਮਤ ਗੁਰ ਦਰ ਪਾਵਣੀ। ਆਤਮ ਤ੍ਰਿਖਾ ਸਰਬ ਬੁਝਾਵਣੀ। ਕਲਜੁਗ ਮਾਇਆ ਝੂਠਾ ਲੇਖਾ ਪ੍ਰਭ ਦਰ ਤੋਂ ਮਗਰੋਂ ਲਾਹਵਣੀ। ਉਜਲ ਹੋਏ ਮੁਖ ਸਾਚੀ ਰੁੱਤਾ ਆਪ ਸੁਹਾਵਣੀ। ਸੁਫਲ ਕਰਾਵੇ ਮਾਤ ਕੁੱਖਾ, ਪ੍ਰਭ ਅਬਿਨਾਸ਼ੀ ਚਰਨੀ ਸੀਸ ਝੁਕਾਵਣੀ। ਆਪ ਮਿਟਾਏ ਆਤਮ ਸੋਗ ਦੁੱਖਾ, ਸੋਹੰ ਦਾਤ ਝੋਲੀ ਪਾਵਣੀ। ਤਨ ਰਹੇ ਨਾ ਝੂਠੀ ਭੁੱਖਾ, ਪ੍ਰਭ ਸਾਚੀ ਧੀਰ ਧਰਾਵਣੀ। ਆਪ ਉਪਜਾਏ ਸਾਚਾ ਸੁੱਖਾ, ਪ੍ਰਭ ਆਤਮ ਸ਼ਾਂਤ ਕਰਾਵਣੀ। ਉਲਟਾ ਮਾਤ ਗਰਭ ਨਾ ਹੋਏ ਰੁੱਖਾ, ਪ੍ਰਭ ਲੱਖ ਚੁਰਾਸੀ ਆਪ ਕਟਾਵਣੀ। ਕਲਜੁਗ ਜੀਵ ਨਾ ਹੋਣਾ ਰੁੱਖਾ, ਪ੍ਰਭ ਅੰਮ੍ਰਿਤ ਸਾਚਾ ਮੇਘ ਵਰਸਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਸਾ ਮਨਸਾ ਪੂਰ ਕਰਾਏ ਭਾਵਨੀ। ਗੁਰਮੁਖ ਹਰਿ ਪ੍ਰਭ ਜਾਨਣਾ। ਪ੍ਰਭ ਅਬਿਨਾਸ਼ੀ ਮਾਤ ਪਛਾਨਣਾ। ਆਤਮ ਦੇਵੇ ਬ੍ਰਹਮ ਗਿਆਨਣਾ। ਸੋਹੰ ਦੇਵੇ ਸ਼ਬਦ ਨਿਸ਼ਾਨਣਾ। ਆਤਮ ਜੋਤੀ ਦੇਵੇ ਚਾਨਣਾ। ਕਾਇਆ ਸੋਤੀ ਆਪ ਉਠਾਵਣਾ। ਦੁਰਮਤ ਮੈਲ ਧੋਤ਼ੀ ਭਿੰਨੜੀ ਰੈਣ ਜਿਸ ਜਨ ਪ੍ਰਭ ਅਬਿਨਾਸ਼ੀ ਰਸਨਾ ਗਾਵਣਾ। ਆਪ ਬਣਾਏ ਗੁਰਸਿਖ ਸਾਚੇ ਮੋਤੀ, ਪ੍ਰਭ ਆਪਣੇ ਕੰਠ ਲਟਕਾਵਣਾ। ਆਦਿ ਜੁਗਾਦੀ ਏਕਾ ਜੋਤੀ, ਜੋਤ ਸਰੂਪ ਜਾਮਾ ਵਿਚ ਮਾਤ ਦੇ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਲੰਘਾਵਣਾ। ਗੁਰਮਤ ਗੁਰ ਦਰਬਾਰੇ। ਪ੍ਰਭ ਅਬਿਨਾਸ਼ੀ ਸ਼ਬਦ ਲਿਖਾਰੇ। ਗੁਰਮੁਖ ਵਿਰਲਾ ਕਲ ਵਿਚਾਰੇ। ਜਿਸ ਪ੍ਰਭ ਦੇਵੇ ਕਿਰਪਾ ਧਾਰੇ। ਆਪ ਰੰਗਾਏ ਕਾਇਆ ਤਨ ਮੁਨਾਰੇ। ਏਕਾ ਸ਼ਬਦ ਧੁਨ ਸੱਚੀ ਧੁਨਕਾਰੇ। ਆਪ ਖੁਲ੍ਹਾਏ ਆਤਮ ਸੁਨ, ਪ੍ਰਭ ਅਬਿਨਾਸ਼ੀ ਕਾਇਆ ਮਹੱਲ ਮੁਨਾਰੇ। ਗੁਰਮੁਖ ਸਾਚੇ ਕਲਜੁਗ ਚੁਣ, ਪ੍ਰਭ ਅਬਿਨਾਸ਼ੀ ਖੁਲ੍ਹਾਏ ਦਸਮ ਦਵਾਰੇ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਕਰੇ ਚਮਤਕਾਰੇ। ਏਕਾ ਜੋਤ ਕਰੇ ਚਮਤਕਾਰਾ। ਏਕਾ ਸ਼ਬਦ ਏਕਾ ਧਾਰਾ। ਏਕਾ ਨਾਮ ਇਕ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਾਏ ਆਪਣੀ ਸਾਰਾ। ਗੁਰਮਤ ਗੁਰ ਸਾਚੀ ਦੀਨੀ। ਗੁਰਮੁਖ ਸਾਚੇ ਸਦਾ ਹਰਿ ਆਪ ਆਪਣੇ ਜਿਹੀ ਕੀਨੀ। ਇਕ ਰੰਗਤ ਨਾਮ ਚੜ੍ਹਾ ਲਿਆ ਸੋਹੰ ਰਸਨਾ ਭੀਨੀ। ਗੁਰ ਸੰਗਤ ਮੇਲ ਮਿਲਾ ਲਿਆ। ਆਪ ਆਪਣੀ ਦਇਆ ਕੀਨੀ। ਵੇਲਾ ਵਕਤ ਸੁਹਾ ਲਿਆ ਫਿਰ ਰੈਣ ਨਾ ਆਵੇ ਭੀਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਦਾਤ ਆਪ ਵਰਤਾ ਰਿਹਾ। ਗੁਰਮਤ ਗੁਰ ਗਿਆਨ ਹੈ। ਗੁਰਮਤ ਪ੍ਰਭ ਅਬਿਨਾਸ਼ੀ ਚਰਨ ਧੂੜ ਇਸ਼ਨਾਨ ਹੈ। ਗੁਰਮਤ ਦੇਵੇ ਆਤਮ ਬ੍ਰਹਮ ਗਿਆਨ ਹੈ। ਗੁਰਮਤ ਆਤਮ ਜੋਤ ਜਗਾਏ ਮਹਾਨ ਹੈ। ਗੁਰਮਤ ਸੰਗਤ ਮੇਲ ਮਿਲਾਣ ਹੈ। ਗੁਰਮਤ ਦਰ ਸਾਚਾ ਮੰਗਤ, ਏਕਾ ਸ਼ਬਦ ਮਿਲੇ ਧਨ ਮਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਰੱਖਣੀ ਵਸਤ ਸੰਭਾਲ ਹੈ। ਗੁਰਮਤ ਪ੍ਰਭ ਦਰ ਤੇ ਪਾਓ। ਪ੍ਰਭ ਅਬਿਨਾਸ਼ੀ ਰਿਦੇ ਵਸਾਓ। ਸਰਬ ਘਟ ਵਾਸੀ ਦਰਸ਼ਨ ਪਾਓ। ਏਕਾ ਜੋਤ ਮਾਤ ਪ੍ਰਕਾਸ਼ੀ, ਪ੍ਰਭ ਅਬਿਨਾਸ਼ੀ ਅਗੰਮ ਅਥਾਹੋ। ਸ੍ਰਿਸ਼ਟ ਸਬਾਈ ਅੰਤ ਵਿਨਾਸੀ, ਆਪ ਮਿਟਾਏ ਊਚੇ ਥਾਂਓ। ਗੁਰਮੁਖ ਵਿਰਲਾ ਕੋਈ ਕੋਈ ਰਹਿ ਜਾਸੀ, ਘਰ ਘਰ ਫਿਰਨ ਕਾਂਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਸੀ, ਜੋਤ ਸਰੂਪੀ ਅਗੰਮ ਅਥਾਹੋ। ਗੁਰਮਤ ਗੁਰ ਚਰਨ ਦਵਾਰਾ। ਗੁਰਮਤ ਗੁਰ ਦੇਵੇ ਨਾਮ ਅਧਾਰਾ। ਗੁਰਮਤ ਗੁਰਮੁਖ ਵਿਰਲਾ ਪਾਏ ਕਰੇ ਚਰਨ ਨਿਮਸਕਾਰਾ। ਗੁਰਮਤ ਗੁਰਮੁਖ ਸਾਚੇ ਆਪ ਦਵਾਏ ਸਚ ਸ਼ਬਦ ਸਾਚੀ ਧਾਰਾ। ਹਰਿ ਹਿਰਦੇ ਵਿਚੋਂ ਆਪ ਵਜਾਏ, ਆਤਮ ਜੋਤੀ ਦੀਪ ਜਗਾਏ ਅਗੰਮ ਅਪਾਰਾ। ਅੰਧ ਅੰਧੇਰ ਸਰਬ ਮਿਟਾਏ, ਸੰਞ ਸਵੇਰ ਇਕ ਕਰਾਏ, ਪ੍ਰਭ ਅਬਿਨਾਸ਼ੀ ਦੇਰ ਨਾ ਲਾਏ ਜੋ ਜਨ ਕਰੇ ਚਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਇਕ ਓਅੰਕਾਰਾ। ਦੇਵਣਹਾਰ ਇਕ ਦਾਤਾਰੀ। ਵਡ ਸੰਸਾਰੀ ਵਡ ਭੰਡਾਰੀ। ਤੀਨ ਲੋਕ ਏਕ ਜੋਤ ਕਰੇ ਅਕਾਰੀ। ਮਾਤਲੋਕ ਆਵੇ ਜਾਵੇ ਵਾਰੋ ਵਾਰੀ। ਜੁਗੋ ਜੁਗ ਪ੍ਰਭ ਸਾਚੇ ਦੀ ਅਚਰਜ ਖੇਲ ਅਪਾਰੀ। ਕਲਜੁਗ ਚੌਥੇ ਯੁਗ ਪ੍ਰਭ ਅਬਿਨਾਸ਼ੀ ਆਪਣੀ ਕਲ ਧਾਰੀ। ਪੰਚਮ ਜੇਠ ਵਿਚ ਮਾਤ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਬਣਾਏ ਚਰਨ ਪਨਿਹਾਰੀ। ਸ੍ਰਿਸ਼ਟ ਸਬਾਈ ਚਰਨ ਪਨਿਹਾਰ। ਆਪੇ ਬਣੇ ਵਡ ਸਿਕਦਾਰ। ਸਚ ਕਰਮ ਸਚ ਧਰਮ ਦਾ ਕਰਾਏ ਇਕ ਵਿਹਾਰ। ਚਾਰ ਵਰਨ ਇਕ ਬ੍ਰਹਮ ਏਕਾ ਦੇਵੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤਾਵੇ ਵਿਚ ਸੰਸਾਰ। ਸਤਿਜੁਗ ਸਾਚਾ ਮਾਰਗ ਲਾਉਣਾ। ਪ੍ਰਭ ਅਬਿਨਾਸ਼ੀ ਲੇਖ ਲਿਖਾਉਣਾ। ਸਚ ਵਸਤ ਹਰਿ ਝੋਲੀ ਪਾਉਣਾ। ਨਾਮ ਵਸਤ ਹਰਿ ਹੱਥ ਫੜਾਉਣਾ। ਤਨ ਵਸਤਰ ਗਹਿਣਾ ਸ਼ਬਦ ਪਹਿਨਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਾਹ ਚਲਾਉਣਾ। ਸਤਿਜੁਗ ਤੇਰੀ ਸਾਚੀ ਧਾਰਾ। ਚਾਰ ਵਰਨ ਆਏ ਇਕ ਦਵਾਰਾ। ਏਕਾ ਸਰਨ ਹਰਿ ਕਰਤਾਰਾ। ਚੁੱਕੇ ਮਰਨ ਡਰਨ, ਆਪ ਦਵਾਏ ਮੋਖ ਦਵਾਰਾ। ਆਪ ਖੁਲ੍ਹਾਏ ਹਰਨ ਫਰਨ, ਆਤਮ ਜੋਤ ਕਰੇ ਉਜਿਆਰਾ। ਪ੍ਰਭ ਅਬਿਨਾਸ਼ੀ ਧਰਨੀ ਧਰਨ ਕਰੇ ਵਿਚਾਰਾ। ਜੋ ਜਨ ਆਏ ਸਰਨ, ਕਰ ਕਿਰਪਾ ਹਰਿ ਪਾਰ ਉਤਾਰਾ। ਆਪ ਚੁਕਾਏ ਮਰਨ ਡਰਨ, ਲੱਖ ਚੁਰਾਸੀ ਗੇੜ ਨਿਵਾਰਾ। ਬੇਮੁਖ ਜੀਵ ਦਰ ਤੋਂ ਡਰਨ, ਐਵੇਂ ਵੇਖਣ ਝੂਠਾ ਭੇਖ ਭਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰਾ। ਨਰ ਅਵਤਾਰਿਆ ਜਾਮਾ ਧਾਰਿਆ। ਪੁਰੀ ਘਨਕ ਭਾਗ ਲਗਾ ਰਿਹਾ। ਪੰਚਮ ਜੇਠ ਜੋਤ ਜਗਾ ਰਿਹਾ। ਗੁਰਮੁਖਾਂ ਆਤਮ ਚਿੰਤਾ ਸੋਗ ਮਿਟਾ ਰਿਹਾ। ਆਤਮ ਸਹਿੰਸਾ ਹਉਮੇ ਸਰਬ ਗਵਾ ਰਿਹਾ। ਅੰਮ੍ਰਿਤ ਆਤਮ ਪ੍ਰਭ ਸਾਚਾ ਰੱਖ, ਜੋਤ ਸਰੂਪੀ ਭੋਗ ਲਗਾ ਰਿਹਾ। ਗੁਰਮੁਖ ਕੀਨੇ ਕਲਜੁਗ ਵੱਖ, ਸਚ ਵਸਤ ਹਰਿ ਨਾਮ ਦਵਾ ਰਿਹਾ। ਸ੍ਰਿਸ਼ਟ ਸਬਾਈ ਹੋਏ ਭੱਖ, ਚਾਰ ਕੁੰਟ ਹਰਿ ਅਗਨ ਲਗਾ ਰਿਹਾ। ਘਰ ਘਰ ਸੜਦੇ ਦਿਸਣ ਕੱਖ, ਨਾ ਕੋਈ ਕਿਤੇ ਬੁਝਾ ਰਿਹਾ। ਨਾ ਕੋਈ ਕਿਸੇ ਸਕੇ ਰੱਖ, ਭਾਣਾ ਸਾਚਾ ਹਰਿ ਵਰਤਾ ਰਿਹਾ। ਪ੍ਰਭ ਅਬਿਨਾਸ਼ੀ ਮਹਿੰਮਾ ਅਲੱਖਣਾ ਅਲਖ, ਰਾਜਾ ਰਾਣਾ ਤਖ਼ਤੋਂ ਲਾ ਰਿਹਾ। ਗੁਰਮੁਖ ਵਿਰਲੇ ਪ੍ਰਭ ਸਾਚਾ ਲਏ ਰੱਖ, ਸੁਘੜ ਸਿਆਣੇ ਆਪ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾ ਰਿਹਾ। ਆਤਮ ਜੋਤ ਜਗਈਆ। ਆਪ ਚੜ੍ਹਾਏ ਸਾਚੀ ਨਈਆ। ਚਾਰ ਵਰਨ ਕਰਾਏ ਭੈਣਾਂ ਭਈਆ। ਦੂਈ ਦਵੈਤ ਸਰਬ ਮਿਟਈਆ। ਸੋਹੰ ਚਪੂ ਆਪ ਲਗਈਆ। ਭਵ ਸਾਗਰ ਤੋਂ ਪਾਰ ਕਰਈਆ। ਏਕਾ ਰਾਹ ਸਚ ਦਸਈਆ। ਸਤਿਜੁਗ ਤੇਰਾ ਮਾਰਗ ਲਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਈਆ। ਸਤਿਜੁਗ ਚਲੇ ਸਾਚੀ ਨਾਏ। ਗੁਰਮੁਖ ਵਿਰਲੇ ਹਰਿ ਆਪ ਚੜ੍ਹਾਏ। ਕਰ ਕਿਰਪਾ ਪਾਰ ਲੰਘਾਏ। ਮਦਿਰਾ ਮਾਸ ਜੋ ਜਨ ਤਜਾਏ। ਆਤਮ ਜਾਏ ਮਨ, ਪ੍ਰਭ ਸਾਚੀ ਬੂਝ ਬੁਝਾਏ। ਏਕਾ ਜੋਤ ਜਗਾਏ ਤਨ, ਅਗਿਆਨ ਅੰਧੇਰ ਸਰਬ ਮਿਟ ਜਾਏ। ਏਕਾ ਸ਼ਬਦ ਸੁਣਾਏ ਕੰਨ, ਸਾਚੀ ਧੁਨ ਉਪਜਾਏ। ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਪ੍ਰਭ ਅਬਿਨਾਸ਼ੀ ਆਪਣੇ ਕੰਧ ਉਠਾਏ। ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋਏ ਆਪ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਤਮ ਅੰਤ ਜੋਤੀ ਜੋਤ ਮਿਲਾਏ। ਆਪ ਆਪਣੀ ਜੋਤ ਜਗਾਏ। ਵਰਨ ਗੋਤ ਸਰਬ ਮਿਟਾਏ। ਏਕਾ ਚੋਟ ਸ਼ਬਦ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਲਾਏ। ਆਪ ਆਪਣੇ ਵਿਚ ਸਮਈਆ। ਜੋਤ ਸਰੂਪੀ ਖੇਲ ਕਰਈਆ। ਵਰਤੇ ਵਰਤਾਵੇ ਜੋ ਵਿਚ ਸੰਸਾਰੇ, ਪ੍ਰਭ ਸਾਚਾ ਭੇਵ ਖੁਲ੍ਹਈਆ। ਆਪਣਾ ਮੂਲ ਨਾ ਜਾਣਾ ਹਾਰੇ, ਸਾਚਾ ਧਨ ਸੰਗ ਰਖਈਆ। ਵੇਲੇ ਅੰਤ ਨਾ ਆਵੇ ਹਾਰ, ਮੰਝਧਾਰ ਨਾ ਡੋਬੇ ਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦੇ ਮੱਤ ਆਪ ਸਮਝਈਆ। ਸਚ ਜੋਗ ਸ਼ਬਦ ਧਿਆਨ। ਅੰਮ੍ਰਿਤ ਰਸ ਆਤਮ ਭੋਗ, ਰਸਨਾ ਹਰਿ ਵਖਾਣ। ਕਦੇ ਨਾ ਹੋਏ ਜੀਵ ਵਿਜੋਗ, ਪ੍ਰਭ ਅਬਿਨਾਸ਼ੀ ਸਦਾ ਨਿਸ਼ਾਨ। ਆਪੇ ਕੱਟੇ ਹਉਮੇ ਰੋਗ, ਦੇਵੇ ਦਰਸ ਆਪ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਪੂਰਨ ਪੁਰਖ ਪ੍ਰਧਾਨ। ਪਤਿਪਰਮੇਸ਼ਵਰ ਪੂਰਨ ਭਗਵਾਨਾ। ਪਾਰਬ੍ਰਹਮ ਜੋਤ ਮਹਾਨਾ। ਏਕਾ ਸਾਚਾ ਨਾਮ ਸ੍ਰਿਸ਼ਟ ਸਬਾਈ ਆਪ ਚਲਾਨਾ। ਪੂਰਨ ਕਰਾਏ ਕਾਮ ਵਾਲੀ ਦੋ ਜਹਾਨਾ। ਰਾਮ ਰਮਈਆ ਆਪ ਅਖਵਾਏ, ਜਿਉਂ ਕ੍ਰਿਸ਼ਨ ਕਾਹਨਾ। ਮਹਾਰਜ ਸ਼ੇਰ ਸਿੰਘ ਸਤਿਜੁਗ ਸਾਚਾ, ਸਰਬ ਜੀਆਂ ਦਾ ਜਾਣੀ ਜਾਣਾ। ਸਰਬ ਜੀਆਂ ਹਰਿ ਸਾਚਾ ਜਾਣਤਾ। ਵੇਲਾ ਵਕਤ ਆਪ ਪਛਾਣਦਾ। ਸਤਿ ਸਤਿ ਸਤਿ ਵੇਲਾ ਸਤਿ ਵਰਤਾਂਵਦਾ। ਮੱਤ ਮੱਤ ਮੱਤ ਦੇ ਆਪ ਸਮਝਾਇੰਦਾ। ਗਤ ਮਿਤ ਮਿਤ ਗਤ ਸਰਬ ਜੀਅ ਹਰਿ ਆਪੇ ਜਾਣਦਾ। ਪ੍ਰਭ ਅਬਿਨਾਸ਼ੀ ਰਾਖੋ ਚਿੱਤ, ਮਿਟੇ ਝੇੜਾ ਆਵਣ ਜਾਣ ਦਾ। ਆਪ ਬਣਾਓ ਸਾਚਾ ਮਿੱਤ, ਹਰਿ ਸਾਚਾ ਆਪ ਪਛਾਣਦਾ। ਮਾਨਸ ਜਨਮ ਕਲ ਜਾਓ ਜਿੱਤ, ਨਾ ਆਵੇ ਪਾਸਾ ਹਾਣਦਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਭੰਡਾਰਾ ਦੇਵੇ ਸ਼ਬਦ ਨਿਧਾਨ ਦਾ। ਸ਼ਬਦ ਨਿਧਾਨ ਵਡ ਗੁਣਵੰਤ। ਮੇਲ ਮਿਲਾਵਾ ਸਾਚੇ ਕੰਤ। ਗੁਰਮੁਖ ਵਿਰਲਾ ਪ੍ਰਭ ਦਰ ਜਾਏ ਦਰ ਘਰ ਆਏ ਰਸਨਾ ਗਾਏ ਸਾਚਾ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਗੁਰਮੁਖ ਸਾਚੀ ਬਣਤ। ਗੁਰਮੁਖ ਸਾਚੀ ਬਣਤ ਬਣਾਏ। ਮਹਿੰਮਾ ਅਗਣਤ ਗਣੀ ਨਾ ਜਾਏ। ਆਦਿ ਜੁਗਾਦਿ ਏਕਾ ਰੰਗ ਰੰਗਾਏ। ਸਾਧ ਸੰਤ ਹਰਿ ਸਾਚਾ ਮਾਣ ਦਵਾਏ। ਆਤਮ ਧੁਨ ਸਾਚਾ ਨਾਦ ਪ੍ਰਭ ਅਬਿਨਾਸ਼ੀ ਆਪ ਵਜਾਏ। ਸ਼ਬਦ ਲਿਖਾਏ ਬੋਧ ਅਗਾਧ ਭੇਵ ਕੋਈ ਨਾ ਪਾਏ। ਬੇਮੁਖਾਂ ਆਤਮ ਜਾਏ ਸਾਧ, ਸੋਹੰ ਤੀਰ ਚਲਾਏ। ਮਾਤ ਜੋਤ ਧਰ ਹਰਿ ਮਾਧਵ ਮਾਧ, ਆਪਣ ਭਾਣਾ ਆਪਣਾ ਬਾਣਾ ਆਪ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਸਮਾਏ। ਆਪ ਆਪਣੇ ਵਿਚ ਸਮਾਨਾ। ਜੋਤ ਸਰੂਪੀ ਪਹਿਰੇ ਬਾਣਾ। ਗੁਰਮੁਖ ਵਿਰਲੇ ਕਲ ਵਖਾਨਾ। ਸ੍ਰਿਸ਼ਟ ਸਬਾਈ ਭਰਮ ਭੁਲੇਖੇ ਪ੍ਰਭ ਅਬਿਨਾਸ਼ੀ ਆਪ ਭੁਲਾਣਾ। ਆਪੇ ਲਾਏ ਗੁਰਮੁਖ ਸਾਚੇ ਲੇਖੇ, ਪ੍ਰਭ ਦੇਵੇ ਸਾਚਾ ਨਾਮ ਨਿਧਾਨਾ। ਜੋ ਜਨ ਆਏ ਨੇਤਰ ਪੇਖੇ, ਪਾਪ ਕੱਟੇ ਕੋਟ ਕੋਟਾਨਾ। ਜੋਤ ਸਰੂਪੀ ਧਰੇ ਭੇਖੇ, ਅਚਰਜ ਖੇਲ ਹਰਿ ਖਿਲਾਨਾ। ਕਲਜੁਗ ਝੂਠੀ ਰੇਖੇ, ਸਤਿਜੁਗ ਸਾਚੀ ਨੀਂਹ ਰਖਾਨਾ। ਗੁਰਮੁਖ ਵਿਰਲਾ ਅੰਤਮ ਅੰਤ ਵੇਖੇ, ਕੀ ਵਰਤੇ ਕਲਜੁਗ ਭਾਣਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ ਇਕ ਦਿਸੇ ਸ਼ਾਹ ਸੁਲਤਾਨਾ। ਏਕਾ ਸ਼ਾਹ ਇਕ ਸੁਲਤਾਨ। ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨ। ਸ੍ਰਿਸ਼ਟ ਸਬਾਈ ਪ੍ਰਭ ਸਾਚੇ ਭੇੜ ਭਿੜਾਨ। ਨਗਰ ਖੇੜੇ ਸਰਬ ਮੇਟ ਮਿਟਾਨ। ਝੂਠਾ ਝੇੜਾ ਸ੍ਰਿਸ਼ਟ ਮੁਕਾਨ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ ਆਪ ਕਰਾਨ। ਏਕਾ ਗੇੜਾ ਆਪ ਦਵਾਨ। ਭਾਈਆਂ ਤਾਈਂ ਭਾਈ ਛੱਡ ਜਾਣ। ਮਾਤਾ ਸੀਰ ਪੁੱਤਰ ਨਾ ਪਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਏਕ ਵਹੀਰ ਕਰਾਨ। ਚਾਰ ਕੁੰਟ ਏਕਾ ਧਾਰੀ। ਆਪੇ ਚੀਰ ਕਰੇ ਦੋ ਫਾੜੀ। ਵਡ ਵਡ ਉਠੇ ਰੂਸਾ ਲਸ਼ਕਰ ਭਾਰੀ। ਈਸਾ ਮੂਸਾ ਮੁਹੰਮਦੀ ਛੁਪ ਜਾਇਣ ਝਾੜੀ। ਜੋਤੀ ਜੋਤ ਸਰੂਪ ਹਰਿ ਸ਼ਬਦ ਸਰੂਪੀ ਖੇਲ ਖਲਾੜੀ। ਸ਼ਬਦ ਸਰੂਪੀ ਖੇਲ ਕਰਾਏ। ਸ੍ਰਿਸ਼ਟ ਸਬਾਈ ਦੋ ਧੜ ਕਰਾਏ। ਅੰਦਰ ਵੜ ਮੱਤ ਉਪਠੀ ਦੇ ਸਮਝਾਏ। ਨਾ ਕੋਈ ਸਕੇ ਅੱਗੇ ਅੜ, ਕਲਜੁਗ ਜੀਵ ਜਾਇਣ ਝੜ, ਰਾਜਾ ਰਾਣਾ ਨਾ ਕੋਈ ਦਿਸਾਏ। ਅੰਦਰੋਂ ਕੱਢਣ ਫੜ ਫੜ, ਅੰਦਰ ਲੁਕਿਆ ਕੋਈ ਰਹਿਣ ਨਾ ਪਾਏ। ਪ੍ਰਭ ਅਬਿਨਾਸ਼ੀ ਜੋ ਚਰਨੀ ਗਏ ਲੱਗ, ਵੇਲਾ ਅੰਤ ਲਏ ਛੁਡਾਏ। ਜਿਸ ਜਨ ਫੜਿਆ, ਵੜਿਆ ਸਾਚੇ ਘਰਿਆ, ਹਰਿ ਕੀ ਪੌੜੀ ਜਾਏ ਚੜ੍ਹ। ਦੇਵੇ ਦਰਸ ਗੁਰਮੁਖ ਸਾਚੇ ਤੇਰੇ ਦਰ ਦਵਾਰੇ ਅੱਗੇ ਖੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਆਤਮ ਵੇਖ ਦਰ ਦਵਾਰਾ। ਏਕਾ ਜੋਤ ਹਰਿ ਕਰਤਾਰਾ। ਦੁਰਮਤ ਮੈਲ ਧੋਤ, ਕਾਇਆ ਲੱਥੇ ਸਰਬ ਅਫਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਅਧਾਰਾ। ਸਾਚਾ ਨਾਮ ਜਗਤ ਗੁਰ ਦੇਵੇ। ਪ੍ਰਭ ਅਬਿਨਾਸ਼ੀ ਅਲੱਖ ਅਭੇਵੇ। ਨਾ ਕੋਈ ਜਾਣੇ ਦੇਵੀ ਦੇਵੇ। ਗੁਰਮੁਖ ਵਿਰਲਾ ਜਾਣੇ ਸੰਤ, ਜਿਨ੍ਹਾਂ ਪ੍ਰਭ ਅਬਿਨਾਸ਼ੀ ਲਾਏ ਆਪਣੀ ਸੇਵੇ। ਸਾਚਾ ਨਾਮ ਜਾਏ ਮਨ, ਸੋਹੰ ਮੁਖ ਲਗਾਏ ਸਾਚਾ ਮੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਆਪ ਨਿਭਾਏ ਘਾਲ ਪਾਏ ਗੁਰਸਿਖ ਤੇਰੀ ਸੇਵੇ। ਚਰਨ ਪ੍ਰੀਤੀ ਚਾੜ੍ਹੇ ਤੋੜ। ਤੁੱਟੀ ਗੰਢੇ ਦਰ ਘਰ ਸਾਚੇ ਦੇਵੇ ਜੋੜ। ਵੇਲਾ ਅੰਤਮ ਅੰਤਕਾਲ ਪ੍ਰਭ ਸਾਚੇ ਦੀ ਸਾਚੀ ਲੋੜ। ਭਾਣਾ ਜਾਏ ਨਾ ਟਲ, ਨਾ ਕੋਈ ਸਕੇ ਮੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਵਰਤਾਏ ਸ਼ਬਦ ਸਰੂਪੀ ਚੜ੍ਹਿਆ ਘੋੜ। ਸ਼ਬਦ ਸਰੂਪੀ ਪਵਣ ਹੁਲਾਰਾ। ਚਾਰ ਕੁੰਟ ਏਕਾ ਏਕ ਕਰੇ ਜੈਕਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਲਾਏ ਰੰਗ ਸਾਚਾ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਥਾਨ ਬੰਕ, ਸਾਚੀ ਜੋਤ ਕਰੇ ਅਕਾਰਾ। ਦਵਾਰ ਬੰਕ ਆਪ ਸੁਹਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਰੈਣ ਸਬਾਈ ਮੰਗਲ ਗਾਇਆ। ਗੁਰ ਸੰਗਤ ਮਨ ਵਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਜਗਾਇਆ। ਗੁਰ ਸੰਗਤ ਮਨ ਵਧਾਈ। ਰੈਣ ਸਬਾਈ ਖ਼ੁਸ਼ੀ ਮਨਾਈ। ਹਰਿ ਹਰਿ ਸਾਚਾ ਰਸਨਾ ਗਾਈ। ਜੀਓ ਪਿੰਡ ਕਾਚਾ ਵਿਚ ਸਾਚੀ ਵਸਤ ਟਿਕਾਈ। ਪ੍ਰਭ ਅਬਿਨਾਸ਼ੀ ਹਿਰਦੇ ਵਾਚਾ, ਕਿਲ ਵਿਖ ਪਾਪ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਈ। ਗੁਰ ਸੰਗਤ ਗੁਰ ਦਰ ਪ੍ਰਵਾਨ। ਆਇਆਂ ਗਿਆਂ ਲੇਖੇ ਦੇਵੇ ਹਰਿ ਭਗਵਾਨ। ਲਹਿਣਾ ਲਹਿਣੇਦਾਰ ਦੇਵਣਹਾਰ ਸਰਬ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਿੰਨੜੀ ਰੈਣ ਸੁਹਾਈ, ਗੁਰ ਸੰਗਤ ਮੇਲ ਮਿਲਾਈ, ਪ੍ਰਭ ਅਬਿਨਾਸ਼ੀ ਰਹੇ ਰਸਨ ਵਖਾਨ। ਗੁਰ ਸੰਗਤ ਗੁਰ ਚਰਨ ਦਵਾਰੇ। ਪ੍ਰਭ ਅਬਿਨਾਸ਼ੀ ਆਤਮ ਭਰੇ ਸ਼ਬਦ ਭੰਡਾਰੇ। ਆਪ ਖੁਲ੍ਹਾਏ ਦਰ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਰੇ ਅਕਾਰੇ। ਗੁਰ ਸੰਗਤ ਗੁਰ ਧਾਮ ਸੁਹਾਏ। ਰਾਮ ਰਮਈਆ ਦਰਸ ਦਿਖਾਏ। ਕਾਹਨ ਘਨਈਆ ਨਜ਼ਰੀ ਆਏ। ਵਿਚ ਮਾਤ ਅੰਤਮ ਕਲ ਜੋਤ ਸਰੂਪੀ ਹਰਿ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਅਇਆਂ ਸਾਚ ਮਾਣ ਦਵਾਏ। ਘਰ ਸਾਚਾ ਸਾਚਾ ਮਾਣ। ਘਰ ਸਾਚਾ ਮੇਲ ਕਰੇ ਭਗਤ ਭਗਵਾਨ। ਹਰਿ ਸਾਚਾ ਆਤਮ ਤੀਰਥ ਕਰੋ ਇਸ਼ਨਾਨ। ਆਪ ਚੜ੍ਹਾਏ ਸਾਚਾ ਰਾਥਾ, ਸਤਿਜੁਗ ਸਾਚੇ ਸੋਹੰ ਵਿਚ ਬਬਾਣ। ਆਪ ਚਲਾਏ ਆਪਣੀ ਕਾਥਾ, ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨ। ਪ੍ਰਗਟਾਏ ਜੋਤ ਤ੍ਰੈਲੋਕੀ ਨਾਥਾ, ਗੁਰਮੁਖ ਚੜ੍ਹਾਏ ਸ਼ਬਦ ਬਬਾਣ। ਸ੍ਰਿਸ਼ਟ ਸਬਾਈ ਸਗਲਾ ਸਾਥਾ, ਵੇਲੇ ਅੰਤ ਹਰਿ ਦੇਵੇ ਦਰਸ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਕਰੇ ਕਲ ਪਛਾਣ। ਗੁਰ ਪੂਰਾ ਭੋਗ ਲਗਾਵੰਦਾ। ਗੁਰਮੁਖਾਂ ਚੋਗ ਚੁਗਾਵੰਦਾ। ਹਉਮੇ ਰੋਗ ਗਵਾਵੰਦਾ। ਲਿਖਿਆ ਧੁਰ ਸੰਜੋਗ ਪ੍ਰਭ ਸਾਚਾ ਮੇਲ ਮਿਲਾਵੰਦਾ। ਕਦੇ ਨਾ ਹੋਏ ਵਿਜੋਗ, ਪ੍ਰਭ ਆਪਣੀ ਸਰਨ ਰਖਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਵੰਦਾ।