੧੪ ਜੇਠ ੨੦੧੦ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ ਜ਼ਿਲਾ ਅੰਮ੍ਰਿਤਸਰ
ਸਤਿ ਸੰਤੋਖ ਧਰਮ ਹਰਿ ਜੱਤ ਹੈ। ਹੱਕ ਹਲਾਲ ਕਮਾਈ, ਸਾਚੀ ਹੱਤ ਹੈ। ਸੋਹੰ ਸਾਚਾ ਸ਼ਬਦ ਸਤਿਜੁਗ ਸਾਚਾ ਨੱਤ ਹੈ। ਪ੍ਰਭ ਅਬਿਨਾਸ਼ੀ ਰਸਨਾ ਗਾਏ ਗੁਰਮੁਖਾਂ ਦੇਵੇ ਮੱਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਜਾਏ ਸਾਚੇ ਵੱਤ ਹੈ। ਆਤਮ ਨਾਮ ਸਚ ਬਿਜਾਵਣਾ। ਪ੍ਰਭ ਅਬਿਨਾਸ਼ੀ ਰਿਦੇ ਵਸਾਵਣਾ। ਸਰਬ ਘਟ ਵਾਸੀ ਭੁੱਲ ਨਾ ਜਾਵਣਾ। ਘਨਕਪੁਰ ਵਾਸੀ ਸਦ ਸੰਗ ਰਹਾਵਣਾ। ਆਦਿ ਅੰਤ ਕਰੇ ਬੰਦ ਖ਼ਲਾਸੀ, ਵੇਲਾ ਅੰਤਮ ਆਪ ਸੁਹਾਵਣਾ। ਮਾਨਸ ਜਨਮ ਕਰਾਏ ਰਹਿਰਾਸੀ, ਜੋਤ ਸਰੂਪੀ ਦਰਸ ਦਿਖਾਵਣਾ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਅਬਿਨਾਸ਼ੀ ਨਾ ਆਪਣੀ ਸਰਨ ਲਗਾਵਣਾ। ਜੋ ਜਨ ਹੋਏ ਚਰਨ ਦਾਸੀ, ਸਵੱਛ ਸਰੂਪ ਪ੍ਰਭ ਦਰਸ ਦਿਖਾਵਣਾ। ਪ੍ਰਭ ਸਾਚੇ ਸਦ ਬਲ ਬਲ ਜਾਸੀ, ਆਤਮ ਰੰਗ ਮਜੀਠ ਚੜ੍ਹਾਵਣਾ। ਹਰਿ ਪਾਏ ਸਾਚਾ ਸ਼ਾਹ ਸ਼ਬਾਸੀ, ਦਰਗਹਿ ਸਾਚੀ ਮਾਣ ਦਵਾਵਣਾ। ਆਤਮ ਸਾਚੀ ਧੀਰ ਧਰਾਸੀ, ਸਾਚਾ ਦੀਪਕ ਜੋਤ ਜਗਾਵਣਾ। ਏਕਾ ਆਤਮ ਤ੍ਰਿਪਤਾਸੀ, ਦੀਪਕ ਜੋਤ ਆਪ ਜਗਾਵਣਾ। ਝਿਰਨਾਂ ਨਿਝਰੋਂ ਆਪ ਝਿਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਹਰਿ ਰੰਗਾਵਣਾ। ਰੰਗ ਰੰਗੀਲਾ ਹਰਿ ਗੁਰ ਜਾਣ। ਗੁਰ ਪੂਰੇ ਕਰ ਪਛਾਣ। ਪ੍ਰਭ ਅਬਿਨਾਸ਼ੀ ਆਪ ਬਣਾਏ ਮਾਤ ਚਤੁਰ ਸੁਜਾਣ। ਆਤਮ ਸਾਚਾ ਦਰ ਖੁਲ੍ਹਾਏ, ਦਰ ਘਰ ਸਾਚੇ ਬੂਝ ਬੁਝਾਨ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ, ਜੀਵ ਜੰਤਾਂ ਆਦਿਨ ਅੰਤਾ, ਸਾਚਾ ਕੰਤਾ, ਪੂਰਨ ਭਗਵੰਤਾ, ਸਾਧਾਂ ਸੰਤਾਂ ਮਾਣ ਦਵੰਤਾ, ਤਾਣ ਰਖੰਤਾ, ਨਾਮ ਜਪੰਤਾ, ਜਾਮ ਪਲੰਤਾ, ਸਚ ਧਾਮ ਬਹੰਤਾ, ਜੋਤੀ ਜੋਤ ਮਿਲੰਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਮ ਕਰੰਤਾ। ਜੋਤ ਮਿਲਾਏ, ਕਰਮ ਕਮਾਏ, ਵਿਚ ਸਮਾਏ, ਗੇੜ ਕਟਾਏ, ਨੇੜੇ ਨੇੜ ਹੋ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਹੇਰ ਫੇਰ ਚੁਕਾਏ। ਆਪ ਚੁਕਾਏ ਹੇਰਾ ਫੇਰਾ। ਮਾਨਸ ਜਨਮ ਸੁਫਲ ਕਰਾਏ ਤੇਰਾ। ਪ੍ਰਭ ਸਾਚੇ ਕਾ ਬਣ ਸਾਚਾ ਚੇਰਾ। ਆਤਮ ਢਾਹੇ ਦੁੱਖ ਢੇਰਾ। ਸਾਚਾ ਸੁਖ ਪ੍ਰਭ ਮਿਲਣ ਦਾ ਪਾਓ ਘੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਦਰਸ ਦਿਖਾਏ ਨਾ ਲਾਏ ਦੇਰਾ। ਆਤਮ ਵੇਖ ਪੁਰਖ ਅਬਿਨਾਸ਼। ਸਾਚੀ ਕਰੇ ਜੋਤ ਪ੍ਰਕਾਸ਼। ਹਰਿ ਹਿਰਦੇ ਰੱਖੇ ਵਾਸ। ਹਉਮੇ ਰੋਗ ਕਰੇ ਵਿਨਾਸ। ਸੋਹੰ ਗਾਓ ਸਵਾਸ ਸਵਾਸ। ਮਾਨਸ ਜਨਮ ਹੋਏ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸ। ਭਗਤ ਵਛਲ ਆਪ ਗਿਰਧਾਰਾ। ਅਛਲ ਅਛੱਲ ਕਰੇ ਸੰਸਾਰਾ। ਵਲ ਛਲ ਛਲ ਵਲ ਕਰ ਭੁਲਾਏ ਨਾ ਕੋਈ ਪਾਵੇ ਸਾਰਾ। ਗੁਰਮੁਖ ਦਰ ਆਏ ਚਲ ਆਪੇ ਪਾਏ ਸਾਰਾ। ਸ਼ਬਦ ਸਰੂਪੀ ਕਾਇਆ ਆਤਮ ਵਿਚ ਚਲਾਏ ਹੱਲ, ਸੋਹੰ ਸਾਚਾ ਬੀਜ ਬਿਜਾਰਾ। ਉਤਮ ਲੱਗੇ ਮਾਨਸ ਦੇਹੀ ਫਲ, ਗੁਰ ਚਰਨ ਪ੍ਰੀਤੀ ਸਾਚਾ ਪਿਆਰਾ। ਛਤਰ ਸਾਇਆ ਹੇਠ ਪ੍ਰਭ ਸਾਚੇ ਦੀ ਪਲ, ਗੁਰਮੁਖ ਤੇਰਾ ਹੋਏ ਆਪ ਸਹਾਰਾ। ਕਲਜੁਗ ਵੇਲਾ ਅੰਤ ਨਾ ਜਾਏ ਟਲ, ਬੇਮੁਖ ਉਠਾਇਣ ਦੁੱਖ ਭਾਰਾ। ਆਪ ਕਰਾਏ ਜਲ ਤੇ ਥਲ, ਚਾਰ ਕੁੰਟ ਧੁੰਦੂਕਾਰਾ। ਨਾ ਲਾਏ ਘੜੀ ਪਲ, ਲੈਣ ਨਾ ਦੇਵੇ ਕਿਸੇ ਸਹਾਰਾ। ਵੇਲਾ ਜਾਏ ਨਾ ਟਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਿਆ ਲੇਖ ਲਿਖਾਰਾ। ਚਰਨ ਧੂੜ ਜਨ ਮਸਤਕ ਲਾਏ। ਸ਼ਬਦ ਪੰਘੂੜਾ ਹਰਿ ਝੁਲਾਏ। ਆਤਮ ਗੂੜ੍ਹਾ ਰੰਗ ਚੜ੍ਹਾਏ। ਕਾਇਆ ਜੂੜ ਜਗਤ ਜੰਜਾਲ ਆਪ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਜੋ ਜਨ ਆਏ ਨਹਾਏ। ਚਰਨ ਧੂੜ ਸੱਚਾ ਇਸ਼ਨਾਨਾ। ਮੂਰਖ ਮੁਗਧਾਂ ਬਣਾਏ ਚਤੁਰ ਸੁਜਾਨਾ। ਚਰਨ ਧੂੜ ਆਤਮ ਦੇਵੇ ਬ੍ਰਹਮ ਗਿਆਨਾ। ਚਰਨ ਧੂੜ ਮਸਤਕ ਲਾਓ, ਸਾਚਾ ਸ਼ਬਦ ਸੁਣੋ ਕਾਨਾ। ਚਰਨ ਧੂੜ ਨੇਤਰ ਲਾਓ, ਵੇਖੋ ਦਰਸ ਹਰਿ ਭਗਵਾਨਾ। ਚਰਨ ਧੂੜ ਜਿਹਵਾ ਲਾਓ, ਆਤਮ ਰਸ ਦੇਵੇ ਰਸ ਸਾਚਾ ਮਾਨਾ। ਚਰਨ ਧੂੜ ਜੇ ਨੱਕ ਲਗਾਓ, ਸਤਿ ਸੁਗੰਧੀ ਹਰਿ ਵਸ ਕਰਾਨਾ। ਚਰਨ ਧੂੜ ਗੁਰਸਿਖ ਹੱਥ ਲਗਾਣਾ, ਅਤੁੱਟ ਭੰਡਾਰ ਹਰਿ ਦਰ ਪਾਓ। ਚਰਨ ਧੂੜ ਜਿਸ ਜਨ ਤਨ ਲਗਾਣਾ, ਸਾਚਾ ਪਹਿਨਾਏ ਪ੍ਰਭ ਆਪੇ ਬਾਨਾ। ਸਾਚਾ ਦੇਵੇ ਥਾਂਓ, ਚਰਨ ਧੂੜ ਇਸ਼ਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਜਨ ਗੁਰ ਚਰਨ ਨੁਹਾਓ। ਚਰਨ ਧੂੜ ਗੁਰ ਚਰਨ ਦਵਾਰੇ। ਗੁਰਮੁਖ ਵਿਰਲਾ ਲਾਏ ਮੁਖ ਕਲ ਉਤਰੇ ਪਾਰੇ। ਕਲਜੁਗ ਜੀਵ ਨਾ ਪਾਵੇ ਸਾਰੇ। ਭੁੱਲੇ ਰਹੇ ਨਾ ਆਏ ਚਲ ਦਵਾਰੇ। ਮਾਇਆ ਹੰਗਤਾ ਵਿਚ ਰੁੱਲੇ, ਪ੍ਰਭ ਅਬਿਨਾਸ਼ੀ ਨਾ ਕੋਇ ਵਿਚਾਰੇ। ਅੰਤਮ ਅੰਤ ਕਿਸੇ ਅੱਗ ਨਾ ਬਲੇ ਚੁੱਲੇ, ਬੈਠ ਭੁੱਲੇ ਘਰ ਬਾਹਰੇ। ਨਾ ਉਹ ਫਲੇ ਨਾ ਉਹ ਫੁਲੇ, ਕਲਜੁਗ ਭੁੱਲੇ ਜੋ ਹਰਿ ਗਿਰਧਾਰੇ। ਗੁਰਮੁਖਾਂ ਸਦ ਸਦਾ ਭੰਡਾਰੇ ਖੁਲ੍ਹੇ, ਹਰਿ ਬੈਠਾ ਆਪ ਵਰਤਾਰੇ। ਚਰਨ ਪ੍ਰੀਤੀ ਆਤਮ ਘੁੱਲੇ, ਅੰਤਮ ਦੇਵੇ ਮੋਖ ਦਵਾਰੇ। ਸੋਹੰ ਕੰਡੇ ਸਾਚੇ ਤੁਲੇ, ਪ੍ਰਭ ਸਾਚਾ ਤੋਲ ਤੁਲਾਰੇ। ਸਤਿਜੁਗ ਸਾਚੇ ਸਾਚੇ ਝੰਡੇ ਝੁਲੇ, ਪ੍ਰਭ ਅਬਿਨਾਸ਼ੀ ਨਿਸ਼ਾਨ ਬਣਾਏ ਅਪਰ ਅਪਾਰੇ। ਜੋ ਜਨ ਦਰ ਆਇਣ ਭੁੱਲੇ ਰੁੱਲੇ, ਕਰ ਕਿਰਪਾ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਨਰ ਨਿਰੰਜਣ, ਦਰਦ ਦੁੱਖ ਭੈ ਭੰਜਣਾ। ਆਤਮ ਗੁਰਸਿਖ ਤੇਰੀ ਕੱਜਣਾ। ਪੀ ਅੰਮ੍ਰਿਤ ਦਰ ਸਾਚੇ ਰੱਜਣਾ। ਕਾਇਆ ਭਾਂਡਾ ਅੰਤਕਾਲ ਕਲ ਭੱਜਣਾ। ਨਾ ਕੋਈ ਦੀਸੇ ਭੈਣ ਭਾਈ ਮਾਤ ਪਿਤ ਸਾਕ ਸੈਣ ਸੱਜਣਾ। ਅੰਤਮ ਅੰਤ ਅੰਤਕਾਲ ਸਭ ਕਿਛ ਵਿਚ ਮਾਤ ਦੇ ਤਜਣਾ। ਗੁਰਮੁਖ ਵਿਰਲੇ ਸੰਤ ਜਨ ਸਾਚਾ ਨਾਮ ਰਸ ਪੀ ਸਾਚੇ ਦਰ ਰੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੇਰ ਕਿਸੇ ਨਹੀਂ ਲੱਜਣਾ। ਅੰਮ੍ਰਿਤ ਪੀਣਾ ਨਿਰਮਲ ਜੀਣਾ। ਸ਼ਾਂਤ ਕਰਾਏ ਸੀਨਾ ਸੋਹੰ ਦੇਵੇ ਨਾਮ ਵਡ ਪ੍ਰਬੀਨਾ। ਏਕਾ ਰੰਗ ਰੰਗਾਏ ਹਰਿ ਸਾਚਾ ਭੀਨਾ। ਪ੍ਰਭ ਅਬਿਨਾਸ਼ੀ ਜਿਸ ਰਸਨਾ ਚੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪ ਆਪਣੇ ਜਿਹਾ ਕੀਨਾ। ਰੰਗਣ ਨਾਮ ਆਪ ਚੜ੍ਹਾਏ। ਮੰਗਣ ਦਰ ਨਾ ਕਿਸੇ ਜਾਏ। ਸਾਚੇ ਘਰ ਹਰਿ ਸਦ ਸਮਾਏ। ਦਰ ਘਰ ਸਾਚੇ ਬੈਠਾ ਦੇਵੇ ਵਰ, ਜੋ ਜਨ ਮੰਗਣ ਆਏ। ਖਾਲੀ ਭੰਡਾਰੇ ਪ੍ਰਭ ਦੇਵੇ ਭਰ, ਸਚ ਨਾਮ ਹਰਿ ਭਿਛਿਆ ਪਾਏ। ਜੋਤ ਸਰੂਪੀ ਵਿਚ ਜੋਤ ਮਾਤ ਧਰ, ਪੂਰਨ ਇਛਿਆ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਭਿਛਿਆ ਗੁਰਸਿਖਾਂ ਆਪ ਪਾਏ। ਸਾਚੀ ਭਿਖਿਆ ਗੁਰ ਦਰ ਪਾਈ। ਆਤਮ ਤਨ ਵੱਜੀ ਵਧਾਈ। ਹਰਿ ਸਾਚਾ ਵਸਿਆ ਮਨ, ਦੁੱਖ ਰਿਹਾ ਨਾ ਕਾਈ। ਧਰਮ ਰਾਏ ਨਾ ਲਾਏ ਡੰਨ, ਹਰਿ ਹੋਇਆ ਆਪ ਸਹਾਈ। ਸਾਚਾ ਸ਼ਬਦ ਸੁਣਾਇਆ ਕੰਨ, ਸਾਚੀ ਧੁੰਨ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਸਾਚੀ ਪੱਤ ਰਖਾਈ। ਪਤਿਪਰਮੇਸ਼ਵਰ ਪਤ ਪਤਵੰਤਾ। ਹੋਏ ਸਹਾਈ ਗੁਰਮੁਖ ਸਾਚੇ ਸੰਤਾ। ਦੇਵੇ ਵਡਿਆਈ ਵਿਚ ਜੀਵ ਜੰਤਾ। ਆਪ ਬਣਾਏ ਵਿਚ ਮਾਤ ਸਾਚੀ ਬਣਤਾ। ਮਹਿੰਮਾ ਪ੍ਰਭ ਬੜੀ ਅਗਣਤਾ। ਗੁਰਮੁਖਾਂ ਮਿਲਿਆ ਪ੍ਰਭ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪ ਸੰਘਾਰੇ ਦੁਸ਼ਟ ਦੁਰਾਚਾਰੇ ਵਡ ਵਡ ਹੰਕਾਰੇ ਦੇਵ ਦੰਤਾ। ਵਡ ਵਡ ਹੰਕਾਰੀਆਂ ਪ੍ਰਭ ਸਾਚਾ ਪਾਏ ਖਵਾਰੀਆਂ। ਧੀਆਂ ਭੈਣਾਂ ਰੰਡੀਆਂ ਘਰ ਰੋਵਣ ਨਾਰੀਆਂ। ਕੌਡੀ ਮੂਲ ਨਾ ਪੱਲੇ ਫਿਰੇ ਵਿਚ ਮੰਡੀਆਂ, ਨਾ ਪੁੱਛੇ ਕੋਈ ਵਪਾਰੀਆ। ਆਪੀੇ ਪਾਵੇ ਸਾਚੀ ਵੰਡੀਆਂ, ਸੁਹਾਗ ਰਾਤ ਨਾ ਕਿਸੇ ਸੁਹਾ ਰਿਹਾ। ਸਾਚਾ ਸ਼ਬਦ ਦੇਵੇ ਡੰਡੀਆਂ ਵਲ ਪਖੰਡੀਆਂ ਘਰ ਘਰ ਫਿਰਨ ਦੁਸ਼ਟ ਦੁਰਾਚਾਰੀਆ। ਮੂੰਡ ਮੁੰਡਾਏ ਚੰਡੀਆਂ ਪ੍ਰਚੰਡੀਆਂ, ਨਾਲ ਬੰਨ੍ਹਾਏ ਜੰਡੀਆਂ, ਤਨ ਸੜਾਏ ਕੁੰਡ ਕੁੰਡੀਆਂ। ਕੱਚੇ ਭੰਨਾਏ ਅੰਡਿਆਂ ਨਾ ਹੋਏ ਕੋਈ ਸਹਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਾਚਾ ਖੇਲ ਖਿਲਾ ਰਿਹਾ। ਦੁਰਮਤ ਦੁਰਾਚਾਰੀਆਂ, ਪ੍ਰਭ ਸਾਚਾ ਕਰੇ ਖਵਾਰੀਆਂ, ਅਗਨ ਜੋਤ ਆਪ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਪੁਆੜੇ ਪਾਏ ਅਚਰਜ ਖੇਲ ਆਪ ਵਰਤਾ ਰਿਹਾ। ਮਾਝਾ ਦੇਸ ਹੋਏ ਦਿਨ ਮਾੜੇ। ਘਰ ਘਰ ਪੈਣ ਪਵਾੜੇ। ਇਕ ਇਕ ਹੋਏ ਦੋ ਫਾੜੇ। ਆਪ ਬਣਾਏ ਚੰਗੇ ਮਾੜੇ। ਗੁਰਮੁਖ ਸਾਚੇ ਪ੍ਰਭ ਆਪ ਬਣਾਏ ਸਾਚੇ ਲਾੜੇ। ਬੇਮੁਖ ਜੀਵ ਝੂਠੇ ਆਪ ਚੜ੍ਹਾਏ ਘੋੜੀ ਮੌਤ ਲਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵਰਤਾਏ ਖੇਲ ਆਪ ਬੈਠਾ ਵੇਖੇ ਖੇਲ ਅਖਾੜੇ। ਸਚ ਤੀਰਥ ਧਾਮ ਸਰ। ਸੋਹਣ ਸਿੰਘ ਤੇਰਾ ਸਾਚਾ ਘਰ। ਪ੍ਰਭ ਅਬਿਨਾਸ਼ੀ ਦੇਵੇ ਵਰ। ਸਤਿਜੁਗ ਸਾਚੇ ਆਪੇ ਦਏ ਉਸਾਰੀ ਕਰ। ਚਾਰ ਵਰਨ ਚਲ ਆਇਣ ਦਰ। ਅੰਮ੍ਰਿਤ ਸਾਚਾ ਪ੍ਰਭ ਦੇਵੇ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਅੰਮ੍ਰਿਤ ਸਾਚਾ ਪ੍ਰਭ ਸਾਚੇ ਭਰਨਾ। ਚਾਰ ਵਰਨ ਦਰ ਘਰ ਸਾਚੇ ਆਏ ਤਰਨਾ। ਜੁਗੋ ਜੁਗ ਜਗਤ ਜੁਗ ਤੇਰਾ ਨਾਮ ਵਿਚ ਮਾਤ ਦੇ ਧਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਪਣੀ ਸਰਨਾ। ਸਾਚਾ ਸਰ ਹਰਿ ਆਪ ਕਰਾਏ। ਨਿਰਮਲ ਨੀਰ ਹਰਿ ਆਪ ਧਰਾਏ। ਦੁੱਖ ਰੋਗ ਕੱਟ ਸਰੀਰ, ਪ੍ਰਭ ਸਾਚਾ ਸੁਖ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਵਿਚ ਦੇ ਟਿਕਾਏ। ਸਤਿਜੁਗ ਸਾਚਾ ਧਾਮ ਉਪਜਾਵਣਾ। ਗੁਰਮੁਖ ਸਾਚੇ ਤੇਰਾ ਨਾਮ ਰਖਾਵਣਾ। ਜਨਮ ਕਰਮ ਹਰਿ ਸਾਚੇ ਵਾਚੇ ਪੂਰਬ ਫਲ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਉਂ ਡੰਕ ਵਜਾਵਣਾ। ਗੁਰ ਸਤਿਗੁਰ ਸਾਚਾ ਪਾਇਆ। ਗੁਰ ਸੰਗਤ ਸੰਗ ਮਿਲਾਇਆ। ਗੁਰ ਸਤਿਗੁਰ ਸਾਚਾ ਪਾਇਆ, ਜਿਸ ਆਪਣੇ ਰੰਗ ਰੰਗਾਇਆ। ਗੁਰ ਸਤਿਗੁਰ ਸਾਚਾ ਪਾਇਆ, ਜਿਸ ਸਾਚਾ ਨਾਮ ਰੰਗ ਚੜ੍ਹਾਇਆ। ਸਤਿਗੁਰ ਸਾਚਾ ਪਾਇਆ ਜਿਸ ਸਾਚਾ ਸੰਗ ਨਿਭਾਇਆ। ਸਤਿਗੁਰ ਸਾਚਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਨ ਸਾਚੀ ਭਿਛਿਆ ਪਾਇਆ। ਸੋਹੰ ਦਾਨ ਸੱਚੀ ਦਾਤ ਵਿਚ ਮਾਤ ਵਡ ਕਰਾਮਾਤ, ਗੁਰ ਚਰਨ ਬਣਾਏ ਸਾਚਾ ਨਾਤ। ਅੰਧੇਰੀ ਮਿਟਾਏ ਕਾਲੀ ਰਾਤ। ਸਾਚੀ ਜੋਤ ਜਗਾਏ ਆਤਮ ਵੇਖ ਮਾਰ ਝਾਤ। ਗੁਰਮੁਖ ਸਾਚੇ ਪ੍ਰਭ ਸਾਚਾ ਲੇਖ ਲਿਖਾਏ ਹੱਥ ਫੜਾਏ ਕਲਮ ਦਵਾਤ। ਲਿਖਿਆ ਲੇਖ ਨਾ ਕੋਈ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਲੇਖ ਲਿਖਾਤ। ਸਾਚਾ ਲੇਖਾ ਜਿਸ ਜਨ ਲਿਖਾਵਣਾ। ਬੇੜਾ ਬੰਨ੍ਹ ਹਰਿ ਆਪ ਵਖਾਵਣਾ। ਮਨ ਤਨ ਤਨ ਮਨ ਹਰਾ ਕਰਾਵਣਾ। ਆਤਮ ਜਨ ਸਰਬ ਕਢਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣੀ ਸਰਨ ਲਗਾਵਣਾ। ਸਾਚੇ ਪ੍ਰਭ ਸਚ ਸਰਨਾਇਆ। ਹਰਿ ਹਰਿ ਸਾਚਾ ਨਾਮ ਦਵਾਇਆ। ਘਰ ਘਰ ਸਾਚੇ ਦਏ ਵਖਾਇਆ। ਦਰ ਦਵਾਰਾ ਦੇ ਖੁਲ੍ਹਾਇਆ। ਆਤਮ ਸਾਚੇ ਸਰ ਤੀਰਥ ਨੁਹਾਇਆ। ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇਆ। ਆਤਮ ਜੋਤੀ ਜੋਤ ਧਰ ਅਗਿਆਨ ਅੰਧੇਰ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਇਆ। ਮਾਣ ਦਵਾਇਆ ਹਰਿ ਭਗਵਾਨਿਆ। ਪਾਰ ਲੰਘਾਨਿਆ ਕਰ ਮਿਹਰਬਾਨੀਆਂ। ਜੀਵ ਨਿਧਾਨਿਆਂ ਸਮਝ ਅੰਞਾਣਿਆਂ ਸਤਿਜੁਗ ਮਿਲੇ ਸਚ ਨਿਸ਼ਾਨੀਆਂ। ਸੋਹੰ ਦੇਵੇ ਪ੍ਰਭ ਸਾਚਾ ਕਾਨੀਆਂ। ਬੇਮੁਖ ਮਾਰਨ ਮਿਹਣੇ ਤਾਹਨਿਆਂ। ਗੁਰਮੁਖ ਚਲਣਾ ਪ੍ਰਭ ਕੇ ਭਾਣਿਆਂ। ਪ੍ਰਭ ਅਬਿਨਾਸ਼ੀ ਆਪੇ ਆਪ ਸਰਬ ਪਛਾਣਿਆਂ। ਵੇਲੇ ਅੰਤਕਾਲ ਕਲ ਭੁੰਨੇ ਜਿਉਂ ਭਠਿਆਲੇ ਦਾਣਿਆਂ। ਅੰਤਮ ਹੋਣ ਨਾ ਸਵਾਸ ਸੁਖਾਲੇ, ਔਖੇ ਵੇਲੇ ਨਾ ਕਿਸੇ ਛੁਡਾਣਿਆਂ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸੰਗ ਰਹਾਣਿਆਂ। ਸਦਾ ਸੰਗ ਹਰਿ ਸਾਚਾ ਵਸੇ। ਪ੍ਰਗਟ ਜੋਤ ਰਾਹ ਸਾਚਾ ਦਸੇ। ਗੁਰਮੁਖ ਸਾਚਾ ਦਰ ਘਰ ਆਏ ਹੱਸੇ। ਬੇਮੁੱਖ ਦਰ ਤੋਂ ਜਾਇਣ ਨੱਸੇ। ਆਤਮ ਅੰਧੇਰੀ ਹੋਈ ਜਿਉਂ ਚੰਦ ਮੱਸੇ। ਗੁਰਮੁਖ ਆਤਮ ਜੋਤ ਅਕਾਰ ਕੋਟ ਰਵ ਸੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਏਕਾ ਕੱਸੇ। ਸ਼ਬਦ ਤੀਰ ਸਚ ਨਿਸ਼ਾਨਾ। ਗੁਰਸਿਖ ਕਰ ਗੁਰ ਚਰਨ ਧਿਆਨਾ। ਹੋਏ ਮੇਲ ਭਗਤ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਹੱਥੀਂ ਗਾਨਾ। ਸੋਹੰ ਗਾਨਾ ਬੰਧਣਾ ਹੱਥ। ਆਪ ਚੜ੍ਹਾਏ ਸਾਚੇ ਰਥ। ਆਤਮ ਦੇਵੇ ਪ੍ਰਭ ਸਾਚਾ ਸਾਚੀ ਵਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟੇ ਹਰਸ ਕਿਉਂ ਰਹੇ ਤਰਸ ਸਗਲ ਵਸੂਰੇ ਜਾਇਣ ਲੱਥ। ਆਤਮ ਸੂਰਿਆ ਜਗਤ ਗਰੂਰਿਆ। ਕਿਉਂ ਗਵਾਇਆ ਆਤਮ ਨੂਰਿਆ। ਸਾਚਾ ਦਰ ਛਡ ਹੱਟ ਗਿਉਂ ਦੂਰਿਆ। ਵੇਲਾ ਅੰਤਮ ਅੰਤ ਕਾਲ ਆਇਆ ਚਲ ਆਓ ਹਰਿ ਹਜ਼ੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਸਰਬ ਗਰੂਰਿਆ।