Granth 03 Likhat 016: 16 Jeth 2010 Bikarmi Prem Singh de Greh Pind Bugge

੧੬ ਜੇਠ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ
ਹਰਿ ਸੁਖ ਦਾਤਾ ਮਿਲਦਾ ਸਹਿਜ ਸੁਭਾਏ ਹੈ। ਹਰਿ ਹਰਿ ਜੋ ਜਨ ਰਸਨਾ ਗਾਏ ਹੈ। ਹਉਮੇ ਰੋਗ ਮਿਟਦਾ ਸਹਿਜ ਸੁਭਾਏ, ਨੇਤਰ ਪੇਖ ਦਰਸ ਗੁਰ ਪਾਏ। ਸਚ ਸੰਜੋਗ ਸਹਿਜ ਸੁਭਾਏ, ਝੂਠ ਜੂਠ ਮਦਿਰਾ ਮਾਸ ਰਸਨਾ ਰਸ ਤਜਾਏ। ਸਾਚਾ ਯੋਗ ਸਹਿਜ ਸੁਭਾਏ, ਚਰਨ ਪ੍ਰੀਤੀ ਜੋ ਜਨ ਕਮਾਏ। ਦਰਸ ਅਮੋਘ ਸਹਿਜ ਸੁਭਾਏ, ਨਿਜ ਘਰ ਵਾਸ ਜੀਵ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸੰਗ ਨਿਭਾਏ। ਗੁਰ ਮਿਲਾਵਾ ਸਹਿਜ ਸੁਭਾਏ। ਵਰ ਲੋੜੀਂਦਾ ਜਨ ਸਾਚਾ ਪਾਏ। ਸਚ ਘੋੜੀ ਸ਼ਬਦ ਆਪ ਚੜ੍ਹਾਏ। ਲੱਗੀ ਪ੍ਰੀਤ ਤੋੜ ਨਿਭਾਏ। ਨਾ ਕੋਈ ਤੋੜੇ ਨਾ ਤੋੜ ਤੁੜਾਏ। ਮਾਤ ਜਨਮ ਫੇਰ ਨਾ ਪਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਜਨ ਹਰਿ ਹਰਿ ਹਰਿ ਸਦ ਰਸਨਾ ਗਾਏ। ਕਾਇਆ ਕੋਹੜ ਹਰਿ ਦਏ ਮਿਟਾਏ। ਕਾਇਆ ਲੋਭ ਲੱਗਾ ਦੁੱਖ ਜੋੜ ਜੋੜ ਵਖ ਕਰਾਏ। ਕਿਰਪਾ ਕਰ ਦੁੱਖ ਦੇਵੇ ਹਰਿ ਸਰਨ ਪੜੇ ਦੀ ਲਾਜ ਰਖਾਏ। ਜੋ ਜਨ ਆਏ ਸਾਚੇ ਦਰ, ਹਰਿ ਕਾ ਨਾਮ ਲਿਆ ਵਰ, ਸਚ ਘਰ ਦਏ ਬਹਾਏ। ਜੋ ਜਨ ਆਏ ਤਨ ਮਨ ਹੰਕਾਰ ਧਰ, ਆਤਮ ਬੁੱਧੀ ਜੀਵ ਗਵਾਰ ਕਰ ਪ੍ਰਭ ਦੇਵੇ ਸਖਤ ਸਜਾਏ। ਦਿਵਸ ਰੈਣ ਰੈਣ ਦਿਵਸ ਪਹਿਰ ਅੱਠ ਨੇਤਰ ਨੀਂਦ ਨਾ ਆਏ। ਤੜਪ ਤੜਪ ਬਿਲਲਾਏ। ਨਾ ਕੋਈ ਆਤਮ ਸ਼ਾਂਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਭੇਖ ਸਰਬ ਮਿਟਾਏ। ਪ੍ਰਭ ਸਾਚਾ ਸਭ ਕਿਛ ਜਾਣਦਾ। ਅੰਦਰੇ ਅੰਦਰ ਹੀ ਜੀਵ ਪਛਾਣਦਾ। ਭੇਵ ਨਾ ਗੁੱਝਾ ਕਿਸੇ ਬਿਰਧ ਬਾਲ ਜਵਾਨ ਦਾ। ਆਪੇ ਰਾਹ ਪ੍ਰਭ ਸਾਚੇ ਸੁਝਾ, ਪਰਦਾ ਫੋਲੇ ਨਾ ਕਿਸੇ ਨਿਧਾਨ ਦਾ। ਭੇਵ ਰਖਾਵੇ ਕਿਆ ਕੋਈ ਗੁੱਝਾ, ਸਰਬ ਜੀਆਂ ਪ੍ਰਭ ਆਪੇ ਆਪ ਜਾਣਦਾ। ਆਤਮ ਦੀਵਾ ਜਿਸ ਦਾ ਬੁੱਝਾ, ਨਾ ਮਿਟੇ ਰੰਗ ਅਗਿਆਨ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਬਚਨ ਆਪ ਕਰਾਏ ਜੋ ਗੁਰ ਸੰਗਤ ਵਿਚ ਵਖਾਣਦਾ। ਨਿੰਦਕ ਚੁਗਲ ਦੁਸ਼ਟ ਦੁਰਾਚਾਰ ਕਮਬਖ਼ਤ ਬਖੀਲ। ਪ੍ਰਭ ਅਬਿਨਾਸ਼ੀ ਸਾਰ ਨਾ ਪਾਇਣ ਉਲਟੀ ਰਹੇ ਦਲੀਲ। ਵੇਲੇ ਅੰਤਮ ਅੰਤ ਬਣੇ ਕੋਇ ਨਾ ਵਿਚ ਵਕੀਲ। ਬਿਨ ਪ੍ਰਭ ਪੂਰੇ ਕਲਜੁਗ ਜੀਵ ਧੁਰਦਰਗਾਹੇ ਤੇਰੀ ਸੁਣੇ ਨਾ ਕੋਈ ਅਪੀਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕੋਰਟ ਆਪ ਬੈਠਾ ਕਲੀਲ। ਰਸਨਾ ਫਿਕਾ ਬੋਲੇ ਕੱਢੇ ਬਚਨ ਕਠੋਰ। ਸ਼ਬਦ ਮਾਰ ਪ੍ਰਭ ਮਾਰਦਾ, ਮਾਨਸ ਦੇਹੀ ਨਾ ਚੜ੍ਹਾਈ ਤੋੜ। ਸਾਚਾ ਸ਼ਬਦ ਖੰਡਾ ਦੋ ਧਾਰ ਦਾ, ਹੰਸ ਕਾਇਆ ਕੀਆ ਅਜੋੜ। ਮਿਲਿਆ ਫੱਲ ਦਰ ਸਾਚੇ ਹੰਕਾਰ ਦਾ, ਪੁੱਟਿਆ ਦਰਖਤ ਜੋ ਲੱਗਾ ਬੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਕਰੇ ਸੰਗ ਤੇਰੇ ਅਜੋੜ। ਰਸਨ ਵਿਕਾਰੀ ਬੋਲੇ। ਦਿਵਸ ਰੈਣ ਕੂੜ ਕੁੜਿਆਰ ਪ੍ਰਭ ਤੋਲੇ। ਪ੍ਰਭ ਅਬਿਨਾਸ਼ੀ ਮਾਨਸ ਦੇਹੀ ਕੌਡੀ ਮੁਲ ਨਾ ਪਾਇਆ ਜਿਉਂ ਭੋ ਛੋਲੇ। ਸ਼ਬਦ ਸਰੂਪੀ ਸੱਚਾ ਹੰਸ ਉਡਾਇਆ। ਝੂਠੀ ਮਾਟੀ ਮੂਲ ਨਾ ਬੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਪਿਤਾ ਪੂਤ ਦੁੱਖ ਹਰੇ, ਚਰਨ ਬਿਨੰਤੀ ਆਏ ਕਰੇ, ਜਨਮ ਮਰਨ ਦੇ ਕਟਾਇਆ। ਪਿਤਾ ਕਰੇ ਪੂਤ ਅਰਦਾਸ। ਪ੍ਰਭ ਅਬਿਨਾਸ਼ੀ ਕਰ ਬੰਦ ਖਲਾਸ। ਕਿਰਪਾ ਕਰ ਸਾਚੇ ਹਰਿ ਆਪ ਚੁਕਾਏ ਜਮ ਕੀ ਫਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਕੀਨਾ ਪਾਸ। ਹਰਿ ਜੋਤ ਧਰੀ ਵਿਚ ਸੰਸਾਰ ਹੈ। ਏਕਾ ਸ਼ਬਦ ਸਾਚੀ ਧਾਰ ਹੈ। ਦੂਜਾ ਕਰਨਾ ਚਰਨ ਪਿਆਰ ਹੈ। ਤੀਜੇ ਹਉਮੇ ਰੋਗ ਦੇਣਾ ਨਿਵਾਰ ਹੈ। ਚੌਥੇ ਊਚ ਨੀਚ ਭਰਮ ਗਵਾਰ ਹੈ। ਪੰਜਵੇਂ ਸਭ ਤ਼ੋਂ ਉਤਮ ਆਪ ਹਰਿ ਵਡ ਸਰਦਾਰ ਹੈ। ਛੇਵਾਂ ਇਕ ਵੇਖਣ ਆਤਮ ਸੱਚਾ ਯਾਰ ਹੈ। ਸਤਵਾਂ ਪਰਖਣਹਾਰ ਇਕ ਦਾਤਾਰ ਹੈ। ਅਠਵਾਂ ਅੱਠਾਂ ਦਾ ਸਰਦਾਰ ਹੈ। ਨੌਂ ਨਿਧ ਜਿਸ ਦਵਾਰ ਹੈ। ਦਸਵਾਂ ਦੇਵੇ ਆਪ ਖੁਲ੍ਹਾਰ ਹੈ। ਜਿਥੇ ਵਸੇ ਹਰਿ ਕਰਤਾਰ ਹੈ। ਨਾ ਦੂਜੀ ਵਸਤ ਕੋਈ ਨਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਸਰਦਾਰ ਹੈ। ਦਸ ਇਕ ਗਿਆਰਾਂ ਪ੍ਰਭ ਚਰਨ ਨਿਮਸਕਾਰ ਹੈ। ਦਸ ਦੋ ਬਾਰਾਂ ਖਿੜੀ ਪ੍ਰਭ ਸਚੇ ਦੀ ਗੁਲਜ਼ਾਰ ਹੈ। ਦਸ ਤਿੰਨ ਤੇਰਾਂ ਆਪ ਚੁਕਾਏ ਲੱਖ ਚੁਰਾਸੀ ਗੇੜਾਰ ਹੈ। ਦਸ ਚਾਰ ਚੌਦਾਂ ਚੌਦਾਂ ਲੋਕ ਕਰਾਏ ਸੱਚਾ ਸੌਦਾ ਇਕ ਵਪਾਰ ਹੈ। ਦਸ ਪੰਜ ਪੰਦਰਾਂ ਪ੍ਰਭ ਅਬਿਨਾਸ਼ੀ ਸੋਲਾਂ ਕਲਾ ਪਵਣ ਜੋਤ ਵਿਚ ਪਸਾਰ ਹੈ। ਦਸ ਸਤ ਸਤਰਾਂ ਸੋਹੰ ਖੰਡਾ ਹੱਥ ਉਠਾਏ ਜਿਸ ਦੀਆਂ ਤਿਖੀਆਂ ਦੋਵੇਂ ਧਾਰ ਹੈ। ਅੱਠ ਅਠਾਰਾਂ ਗਊ ਗਰੀਬਾਂ ਪ੍ਰਭ ਰਛਿਆ ਕਰੇ, ਨਾ ਕੋਈ ਜਾਣੇ ਚੂੜ੍ਹਾ ਚੁਮਿਆਰ ਹੈ। ਦਸ ਨੌਂ ਉਨੀ ਭੁੱਖਿਆਂ ਨੰਗਿਆਂ ਪ੍ਰਭ ਦੇਵੇ ਸੋਹੰ ਚੁੰਨੀ, ਪਰਦਾ ਪਾਏ ਆਪ ਨਿਰੰਕਾਰ ਹੈ। ਦਸ ਦਸ ਬੀਸ ਚਰਨ ਪ੍ਰਭ ਛਤਰ ਝੁਲਾਏ ਸੀਸ, ਸੋਹੇ ਤਖ਼ਤ ਸੱਚੀ ਸਰਕਾਰ ਹੈ। ਬੀਸ ਇਕ ਇਕੀਸ ਸ੍ਰਿਸ਼ਟ ਸਬਾਈ ਵਿਚ ਰਵਿਆ ਸਾਚਾ ਜਗਦੀਸ਼ ਹੈ। ਕਿਆ ਕੋਈ ਕਰੇ ਪ੍ਰਭ ਸਾਚੇ ਦੀ ਰੀਸ ਹੈ। ਜਿਸ ਜਨ ਦੇਵੇ ਮਾਣ ਤਿਸ ਛਤਰ ਝੁਲਾਏ ਸੀਸ। ਨਾ ਕੋਈ ਚਤੁਰ ਸੁਘੜ ਸਿਆਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜਾਏ ਪੀਸ। ਪ੍ਰਭ ਅਬਿਨਾਸ਼ੀ ਹਰਿ ਗਿਰਧਾਰੀ। ਸਤਿਜੁਗ ਸਾਚੀ ਕਰੇ ਕਾਰੀ। ਸਚ ਧਰਮ ਦੀ ਨੀਂਹ ਉਸਾਰੀ। ਚਾਰ ਵਰਨ ਬਣਾਏ ਚਾਰ ਦੀਵਾਰੀ। ਚਾਰੋਂ ਪਾਸਾ ਏਕਾ ਭਾਰੀ। ਏਕਾ ਨਾਮ ਸ਼ਬਦ ਉਡਾਰੀ। ਸਚ ਸ਼ਬਦ ਸਚ ਅਟਾਰੀ। ਜਿਸ ਤਨ ਵਸੇ ਹਰਿ ਮੁਰਾਰੀ। ਭੁੱਲੇ ਜੀਵ ਕਿਉਂ ਗਵਾਰੀ। ਊਚ ਨੀਚ ਦਾ ਭੇਵ ਨਿਵਾਰੀ। ਆਤਮ ਹੋਏ ਨਾ ਜੀਵ ਹੰਕਾਰੀ। ਪ੍ਰਭ ਅਬਿਨਾਸ਼ੀ ਪਾਏ ਸਾਰੀ। ਆਤਮ ਰਹੇ ਸਦ ਖੁਮਾਰੀ। ਪ੍ਰਭ ਅਬਿਨਾਸ਼ੀ ਦਿਵਸ ਰੈਣ ਰੈਣ ਦਿਵਸ ਬਣਿਆ ਰਹੇ ਲਿਖਾਰੀ। ਗੁਰਮੁਖ ਸਾਚੇ ਜਿਨ ਪ੍ਰਭ ਬੂਝ ਬੁਝਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਦੇਵੇ ਨਿਵਾਰੀ। ਊਚ ਨੀਚ ਨਾ ਜਾਤ ਪਾਤ। ਸਰਬ ਜੀਆਂ ਦਾ ਹਰਿ ਏਕਾ ਪਿਤ ਮਾਤ। ਸੋਹੰ ਸ਼ਬਦ ਪ੍ਰਭ ਦੇਵੇ ਸਾਚੀ ਦਾਤ। ਚਾਰ ਵਰਨ ਸਰਨ ਲਗਾਏ, ਆਪ ਬਣਾਏ ਭੈਣ ਭਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਧੇਰੀ ਆਪ ਮਿਟਾਏ ਰਾਤ। ਆਤਮ ਅੰਧੇਰਾ ਦੇਣਾ ਕੱਢ। ਭਰਮ ਭੁਲੇਖਾ ਜਾਣਾ ਛੱਡ। ਏਕਾ ਰੂਪ ਹਰਿ ਸਾਚਾ ਵਸੇ ਕਾਇਆ ਅੰਧੇਰੀ ਖੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਸਰਬ ਜੀਆਂ ਆਪ ਲਡਾਏ ਲਡ। ਸਰਬ ਜੀਆਂ ਹਰਿ ਲਾਡ ਲਡਾਏ। ਆਪ ਆਪਣਾ ਕਰਮ ਕਮਾਏ। ਧੰਨ ਧੰਨ ਧੰਨ ਗੁਰਮੁਖ ਜੋ ਹਰਿ ਸਾਚਾ ਰਸਨਾ ਗਾਏ। ਆਪ ਮਿਟਾਏ ਆਤਮ ਦੁੱਖ, ਸਿਰ ਆਪਣਾ ਹੱਥ ਟਿਕਾਏ। ਖੇਲ ਕਰਾਏ ਮਾਤ ਕੁੱਖ, ਸੋਹੰ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਅਧਾਰ ਸਰਬ ਰਖਾਏ। ਇਕ ਸ਼ਬਦ ਸਰਬ ਅਧਾਰੀ। ਇਕ ਸ਼ਬਦ ਨਾਮ ਖੁਮਾਰੀ। ਇਕ ਸ਼ਬਦ ਹਰਿ ਦੇਵੇ ਵਡ ਸਿਕਦਰੀ। ਇਕ ਸ਼ਬਦ ਗੁਰਮੁਖ ਸਾਚੇ ਬਣ ਜਾਓ ਵਪਾਰੀ। ਇਕ ਸ਼ਬਦ ਹਉਮੇ ਰੋਗ ਦਏ ਨਿਵਾਰੀ। ਇਕ ਸ਼ਬਦ ਬੰਦ ਬੰਦ ਕੱਟੇ ਬਿਮਾਰੀ। ਇਕ ਸ਼ਬਦ ਆਪ ਦੱਸੇ ਸਾਚੀ ਧਾਰੀ। ਇਕ ਸ਼ਬਦ ਆਤਮ ਮਿਟਾਏ ਸਰਬ ਹੰਕਾਰੀ। ਇਕ ਸ਼ਬਦ ਆਤਮ ਕਰੇ ਜੋਤ ਉਜਿਆਰੀ। ਇਕ ਸ਼ਬਦ ਹਰਿ ਦੱਸੇ ਨੈਣ ਮੁੰਧਾਰੀ। ਇਕ ਸ਼ਬਦ ਮੇਲ ਮਿਲਾਵਾ ਹਰਿ ਨਿਰਾਧਾਰੀ। ਇਕ ਸ਼ਬਦ ਸਾਚਾ ਨਿਭਾਏ ਸੰਗ ਨਾ ਆਤਮ ਹੋਏ ਹਾਰੀ। ਇਕ ਸ਼ਬਦ ਮਾਨਸ ਜਨਮ ਨਾ ਹੋਏ ਭੰਗ, ਜਿਸ ਜਨ ਪੂਰਨ ਪੂਰਨ ਬੂਝ ਬੁਝਾਰੀ। ਇਕ ਸ਼ਬਦ ਆਪ ਰੰਗਾਏ ਏਕਾ ਰੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਲੱਗੇ ਤੇਰੇ ਚਰਨ ਦਵਾਰੀ। ਇਕ ਸ਼ਬਦ ਜਗਤ ਉਧਾਰ ਹੈ। ਇਕ ਸ਼ਬਦ ਮਾਤਲੋਕ ਸੱਚਾ ਸਰਦਾਰ ਹੈ। ਇਕ ਸ਼ਬਦ ਸ੍ਰਿਸ਼ਟ ਸਬਾਈ ਦੇਵੇ ਆਪ ਦਾਤਾਰ ਹੈ। ਇਕ ਸ਼ਬਦ ਚਾਰ ਵਰਨ ਕਰਨਾ ਸਚ ਵਪਾਰ ਹੈ। ਇਕ ਸ਼ਬਦ ਰਾਜਾ ਰਾਣਾ ਸਭ ਫੜਨਾ ਜਗਤ ਬਣਾਉਣੀ ਸਾਚੀ ਧਾਰ ਹੈ। ਇਕ ਸ਼ਬਦ ਵਡ ਵਡ ਜੋਧ ਸੂਰਬੀਰ ਕੋਈ ਨਾ ਅੱਗੇ ਅੜਨਾ, ਖਾਇਣ ਸਭੇ ਮਾਰ ਹੈ। ਇਕ ਸ਼ਬਦ ਰਾਓ ਉਮਰਾਓ ਵਡ ਸ਼ਾਹੋ ਅੱਗੇ ਹੋ ਨਾ ਲੜਨਾ, ਪ੍ਰਭ ਕਰ ਦੁਖਿਆਰ ਹੈ। ਇਕ ਸ਼ਬਦ ਗੁਰਮੁਖ ਸਾਚੇ ਤੇਰੇ ਅੰਦਰ ਵੜਨਾ, ਏਕਾ ਕਰਨਾ ਚਰਨ ਪਿਆਰ ਹੈ। ਇਕ ਸ਼ਬਦ ਕਲਜੁਗ ਮਾਇਆ ਵਿਚ ਨਾ ਸੜਨਾ, ਝੂਠੀ ਦੁਨੀਆਂ ਵਿਚ ਨਾ ਵੜਨਾ, ਪੰਜਾਂ ਚੋਰਾਂ ਨਾਲ ਨਾ ਲੜਨਾ, ਏਕਾ ਦੇਵੇ ਸ਼ਬਦ ਕਟਾਰ ਹੈ। ਇਕ ਸ਼ਬਦ ਜਿਸ ਦਰਗਹਿ ਸਾਚੀ ਖੜਨਾ, ਧਰਮ ਰਾਏ ਨਾ ਅੱਗੇ ਫੜਨਾ, ਘਰ ਸਾਚੇ ਜਾਏ ਵੜਨਾ, ਜਿਥੇ ਲੱਗਾ ਸੱਚਾ ਦਰਬਾਰ ਹੈ। ਇਕ ਸ਼ਬਦ ਰਸਨਾ ਜਪਣਾ, ਉਤਾਰੇ ਪਪਣਾ ਕਲਜੁਗ ਮਾਇਆ ਵਿਚ ਨਾ ਤਪਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਠਾਂਡੇ ਘਰ ਬਾਹਰ ਹੈ। ਇਕ ਸ਼ਬਦ ਹਰਿ ਸਾਚਾ ਦੇਵੇ ਜਗਤ ਅਮੋਲ। ਇਕ ਸ਼ਬਦ ਗੁਰਮੁਖ ਸਾਚੇ ਅੰਤਕਾਲ ਕਲਜੁਗ ਜਾਏ ਤੋਲ। ਇਕ ਸ਼ਬਦ ਆਤਮ ਸਚ ਗਿਆਨ ਦਵਾਏ, ਜੋ ਜਨ ਆਪ ਰਹੇ ਅਨਡੋਲ। ਇਕ ਸ਼ਬਦ ਪ੍ਰਭ ਅਬਿਨਾਸ਼ੀ ਰਸਨ ਉਚਾਰੇ ਬੋਲ, ਕੂਕ ਵਜਾਵੇ ਢੋਲ। ਇਕ ਸ਼ਬਦ ਚੱਲੇ ਉਪਰ ਧਵਲ, ਨਾ ਸਮਝੇ ਕੋਈ ਮਖੌਲ। ਇਕ ਸ਼ਬਦ ਸ੍ਰਿਸ਼ਟ ਸਬਾਈ ਜਾਏ ਮਵਲ, ਖਿੜੇ ਵਾਂਗ ਕਵਲ ਸੱਚੀ ਗੁਲਜ਼ਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਮ ਰਿਹਾ ਵਿਚਾਰ ਹੈ। ਇਕ ਸ਼ਬਦ ਜਗਤ ਨਿਸ਼ਾਨ ਹੈ। ਇਕ ਸ਼ਬਦ ਸਾਚੀ ਪ੍ਰੀਤ ਗੁਰ ਚਰਨ ਧਿਆਨ ਹੈ। ਇਕ ਸ਼ਬਦ ਹਰਿ ਦੇਵੇ ਵਸਤ ਦਸਤ ਬਿਰਧ ਬਲ ਅੰਞਾਣ ਜਵਾਨ ਹੈ। ਇਕ ਸ਼ਬਦ ਸਾਚਾ ਬਖ਼ਸ਼ੇ ਗੁਰਮੁਖਾਂ ਪ੍ਰਭ ਗਿਆਨ ਹੈ। ਇਕ ਸ਼ਬਦ ਬਖ਼ਸ਼ੇ ਪ੍ਰਭ ਅਬਿਨਾਸ਼ੀ ਲੈਣਾ ਰਸਨ ਵਖਾਨ ਹੈ। ਇਕ ਸ਼ਬਦ ਕੱਟੇ ਕਾਇਆ ਰੋਗ ਜਿਸ ਦੇਵੇ ਹੋ ਮਿਹਰਵਾਨ ਹੈ। ਇਕ ਸ਼ਬਦ ਧੁਰ ਦਰਗਾਹੀ ਸਚ ਸੰਜੋਗ ਨਾ ਕੋਈ ਵਿਛੋੜੇ ਨਾ ਵਿਛੜਿਅਨ ਹੈ। ਇਕ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਮਿਲਿਆ ਹਰਿ ਦਾਤਾ ਪੁਰਖ ਸੁਜਾਨ ਹੈ। ਇਕ ਸ਼ਬਦ ਸੁਰਤ ਧਿਆਨ ਹੈ। ਇਕ ਸ਼ਬਦ ਮੇਲ ਭਗਤ ਭਗਵਾਨ ਹੈ। ਇਕ ਸ਼ਬਦ ਦਰ ਘਰ ਸਾਚੇ ਮਿਲਦਾ ਸਾਚਾ ਦਾਨ ਹੈ। ਇਕ ਸ਼ਬਦ ਆਪ ਉਪਜਾਏ ਸਾਚੀ ਧੁਨ ਸੁਣਾਏ ਕਾਨ ਹੈ। ਇਕ ਸ਼ਬਦ ਜੀਵ ਤੇਰੀ ਕਾਇਆ ਵਿਚ ਇਕ ਖਾਨ ਹੈ। ਇਕ ਸ਼ਬਦ ਰਸਨਾ ਜਪ ਜਪ ਕਰ ਆਪਣਾ ਆਪ ਪਛਾਣ ਹੈ। ਇਕ ਸ਼ਬਦ ਜਿਉਂ ਵਕਤ ਲੰਘਾਏ ਛੁਪ ਛੁਪ ਅੰਤ ਆਵਣਾ ਹੱਥ ਨਾ ਓਥੇ ਕੋਈ ਛੁਡਾਣ ਹੈ। ਇਕ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਬਖ਼ਸ਼ੇ ਆਤਮ ਬ੍ਰਹਮ ਗਿਆਨ ਹੈ। ਸਚ ਤੀਰਥ ਤੇਰੀ ਯਾਤਰਾ। ਚਰਨ ਧੂੜ ਇਸ਼ਨਾਨ, ਗੂੜ੍ਹੀ ਪ੍ਰੀਤ ਗਾਤਰਾ। ਏਕਾ ਸੋਹੰ ਸ਼ਬਦ ਸਰਦਾਰ, ਸਾਚੀ ਸ਼ਰਅ ਸ਼ਰਾਇਤ ਇਕ ਹਦੀਸਾ ਗੁਰ ਸੰਗਤ ਗੁਰ ਚਰਨ ਕਰਨਾ ਪਿਆਰ। ਆਤਮ ਵਿਕਾਰ ਨਾ ਕਰੋ ਮਾਣ, ਰੋਗ ਹੰਗਤਾ ਨਾ ਰਹਿਣਾ ਸਚ ਦਰਬਾਰ। ਗੁਰਮੁਖ ਗੁਰਸਿਖ ਬਣਾਏ ਸਾਚੀ ਸੰਗਤ ਜਿਸ ਆਤਮ ਨਾ ਹੋਏ ਹੰਕਾਰ। ਪ੍ਰਭ ਦਰ ਮੰਗੀ ਸਾਚੀ ਮੰਗ, ਦੂਜਾ ਤੀਜਾ ਭਰਮ ਦਏ ਨਿਵਾਰ। ਭੁੱਖਿਆਂ ਨੰਗਿਆਂ ਪ੍ਰਭ ਆਪ ਬਣਾਈ ਸਾਚੀ ਸੰਗਤ, ਸਾਚਾ ਸ਼ਬਦ ਭਰੇ ਭੰਡਾਰ। ਰਾਜੇ ਰਾਣੇ ਫਿਰਨ ਮੰਗਤ, ਦਰ ਸਾਚੇ ਸਾਚੀ ਵਸਤ ਨਾ ਮਿਲੇ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਸਾਚਾ ਦੇਵੇ ਨਾਮ ਅਧਾਰ। ਸਚ ਗੁਣ ਹਰਿ ਨਾਮ ਧੰਨਵੰਤ। ਲੈਣਾ ਕੰਨ ਸੁਣ, ਹੋਏ ਮੇਲ ਭਗਵੰਤ। ਗੁਰਸਿਖ ਸਾਚੇ ਨਾਮ ਵਿਚਾਰੇ ਗੁਣ ਅਵਗੁਣ ਦੇਵੇ ਵਡਿਆਈ ਵਿਚ ਜੀਵ ਜੰਤ। ਕੋਟਨ ਕੋਟ ਪਾਪੀ ਸਾਚਾ ਪ੍ਰਭ ਕਰੇ ਪੁਨੀਤ ਜੋ ਜਨ ਰਸਨਾ ਗਾਏ ਸੋਹੰ ਸਾਚਾ ਮੰਤ। ਝੂਠੀ ਕਾਇਆ ਲੱਗੇ ਨਾ ਕਲਜੁਗ ਘੁਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ। ਬਣਤ ਬਣਾਏ ਆਤਮ ਬੰਧੇ ਧੀਰ। ਗੁਰਮੁਖ ਸਾਚੇ ਸੰਤ ਬਣਾਏ, ਆਤਮ ਅੰਮ੍ਰਿਤ ਪਿਲਾਏ ਸੀਰ। ਸਾਚਾ ਕੰਤ ਆਪ ਅਖਵਾਏ, ਗੁਰਮੁਖਾਂ ਕਰੇ ਸ਼ਾਂਤ ਸਰੀਰ। ਜੀਵ ਜੰਤ ਹਰਿ ਵਿਚ ਸਮਾਏ, ਕਿਆ ਕੋਈ ਜਾਣੇ ਪ੍ਰਭ ਕੀ ਕਰੇ ਅਖੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਈ ਸ੍ਰਿਸ਼ਟ ਸਬਾਈ ਦੋ ਫਾੜੀ ਚੀਰ। ਦੋ ਫਾੜਾ ਦਲਨਾ। ਏਕਾ ਗੇੜਾ ਸ਼ਬਦ ਹਲ ਨਾ। ਝੂਠਾ ਝੇੜਾ ਜਗਤ ਖਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਕਰੇ ਪਾਲਨਾ। ਪਾਲ ਪੋਸ ਹਰਿ ਆਪ ਸਮਝਾਏ। ਸਚ ਨਾਮ ਸਚ ਕਾਮ ਸਚ ਰਾਮ ਘਰ ਦੇ ਵਧਾਏ। ਸੋਹੰ ਪੀਣਾ ਸਾਚਾ ਜਾਮ, ਆਤਮ ਤ੍ਰਿਸ਼ਨਾ ਦੇ ਬੁਝਾਏ। ਪੂਰਨ ਹੋਇਣ ਗੁਰਸਿਖ ਕਾਮ, ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਫਲ ਸਾਚਾ ਹਰਿ ਆਪ ਖਵਾਏ। ਹਰਿ ਹਰਿ ਹਰਿ ਕੰਤ ਸੁਹੇਲੜਾ, ਜਿਸ ਜਨ ਰਾਵਣਾ। ਪ੍ਰਭ ਅਬਿਨਾਸ਼ੀ ਸਾਚਾ ਮੇਲੜਾ, ਸਹਿਜੇ ਸਹਿਜ ਕਰਾਵਣਾ। ਆਤਮ ਤਨ ਨਿਮਾਣੀ ਸੇਜੜਾ ਹਰਿ ਆਸਣ ਆਪ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਦਰਸ ਦਿਖਾਵਣਾ। ਕਲ ਮੇਲ ਸਹਿਜ ਸੁਭਾਏ। ਜੋ ਜਨ ਰਸਨਾ ਹਰਿ ਸਾਚਾ ਗਾਏ। ਕੌਡੀ ਮੁੱਲ ਨਾ ਲੱਗੇ, ਪ੍ਰਭ ਸਾਚਾ ਦਏ ਸੁਣਾਏ। ਏਕਾ ਆਤਮ ਆਪਣੀ ਬੰਧੇ, ਸਾਚੇ ਮਾਰਗ ਆਏ। ਪ੍ਰਭ ਆਪ ਲਗਾਏ ਬੇੜਾ ਬੰਨ੍ਹੇ ਨਾ ਕੋਈ ਵਿਚ ਡੁਬਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਸਾਚਾ ਮੇਲ ਮਿਲਾਏ। ਮਿਲਿਆ ਮੇਲ ਹਰਿ ਕੰਤ ਪਿਆਰਿਆ। ਵਿਛੜ ਨਾ ਜਾਏ ਸੰਤ ਗੁਰਮੁਖ ,ਪ੍ਰਭ ਸਾਚਾ ਤੋੜ ਚੜ੍ਹਾ ਰਿਹਾ। ਕਲਜੁਗ ਜੀਆਂ ਮਾਇਆ ਪਾਏ ਬੇਅੰਤ, ਹਰਿ ਆਪਣਾ ਆਪ ਛੁਪਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਰਿ ਰੰਗ ਵਿਚ ਆਪ ਸਮਾ ਰਿਹਾ। ਚਾਰ ਜੇਠ ਹਰਿ ਦਇਆ ਕਮਾਈ। ਆਪ ਆਪਣਾ ਵਿਚ ਸਿੱਖ ਟਿਕਾਈ। ਜੋਤ ਸਰੂਪੀ ਇਹ ਰਚਨ ਰਚਾਈ। ਪੰਚਮ ਜੇਠ ਮਿਲੇ ਵਡਿਆਈ। ਛਿਛਮ ਸਪਤਮ ਹਰਿ ਰੰਗ ਰੰਗਾਈ। ਅਸ਼ਟਮ ਜੇਠੂਵਾਲ ਹਰਿ ਸੰਗਤ ਵਿਦਾ ਕਰਾਈ। ਆਪ ਆਪਣਾ ਸੰਗ ਰੱਖ ਪਿੰਡ ਚੁਭਾਲ ਡੇਰਾ ਲਾਈ। ਰੈਣ ਸਬਾਈ ਹੋਇਆ ਹਰਿ ਜਸ, ਘਰ ਇੰਦਰ ਸਿੰਘ ਭਾਗ ਲਗਾਈ। ਅੰਮ੍ਰਿਤ ਵੇਲੇ ਉਠ ਗੁਰ ਸੰਗਤ ਕੀਤੀ ਅੱਗੇ ਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਗੋ ਬੂਏ ਚਰਨ ਛੁਹਾਈ। ਗਗੋ ਬੂਏ ਦਿਵਸ ਲੰਘਾਈ। ਦੇਵੇ ਭੁਚਰ ਜਾ ਵਡਿਆਈ। ਭਾਗਾਂ ਭਰੀ ਰਾਤ ਸੁਹਾਈ। ਨੌਂ ਜੇਠ ਹਰਿ ਦਏ ਲਿਖਾਈ। ਘਰ ਸਿੰਘ ਤੇਜਾ ਭਾਗ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪਣੀ ਗੋਦ ਲਏ ਉਠਾਈ। ਰੈਣ ਸਬਾਈ ਮੰਗਲਾਚਾਰ। ਦਸਵਾਂ ਦਿਨ ਆਇਆ ਵਿਚੋਂ ਸੰਸਾਰ। ਗੁਰ ਸੰਗਤ ਪ੍ਰਭ ਸਾਚੇ ਕਰੀ ਤਿਆਰ। ਅਮੀ ਸ਼ਾਹ ਆਏ ਪਧਾਰ। ਅਚਰਜ ਖੇਲ ਕਰੀ ਕਰਤਾਰ। ਭੁੱਲੜਾ ਰੁੱਲੜਾ ਹਰਿ ਲਾਇਆ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਤੇਰੀ ਸਾਰ। ਦਸਵੇਂ ਦਸ ਦਸ ਨਰ ਨਰੇਸ਼, ਮਾਝੇ ਦੇਸ ਵਿਚ ਕਰ ਜੋਤ ਪ੍ਰਵੇਸ਼, ਰੈਣ ਸਬਾਈ ਦੀਆ ਉਪਦੇਸ਼, ਪ੍ਰਭ ਅਬਿਨਾਸ਼ੀ ਸਾਚਾ ਵੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੋ ਝੂਠਾ ਭੇਸ। ਗਿਆਰਾਂ ਜੇਠ ਹਰਿ ਰੰਗ ਰੰਗਾਇਆ। ਗੁਰ ਸੰਗਤ ਬੇੜਾ ਬੰਨ੍ਹ ਵਖਾਇਆ। ਆਪ ਆਪਣਾ ਸੰਗ ਨਿਭਾਇਆ। ਕਲਸੀਂ ਡੇਰਾ ਆਣ ਲਾਇਆ। ਭਰਮ ਭੁਲੇਖਾ ਸਰਬ ਕਢਾਇਆ। ਆਪੇ ਮੱਤ ਦੇ ਸਮਝਾਇਆ। ਦੂਈ ਦਵੈਤ ਪਰਦਾ ਲਾਹਿਆ। ਹੰਕਾਰ ਵਿਕਾਰ ਸਰਬ ਗਵਾਇਆ। ਏਕਾ ਧਾਰ ਆਪ ਬੰਧਾਇਆ। ਏਕਾ ਬੂੰਦ ਚਰਨ ਕਵਲਾਰ, ਹਰਿ ਆਪ ਪਿਲਾਇਆ। ਏਕਾ ਬਖ਼ਸ਼ੇ ਆਤਮ ਪਿਆਰ, ਦੂਈ ਦਵੈਤੀ ਨਾ ਰਹੇ ਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਗਿਆਰਾ ਜੇਠ ਮਿਲੇ ਵਡਿਆਈ। ਭਿੰਨੜੀ ਰੈਣ ਹਰਿ ਸਾਚੇ ਖੇਲ ਕਰਾਈ। ਉਲਟੀ ਲੱਠ ਸ੍ਰਿਸ਼ਟ ਸਬਾਈ ਫਿਰਾਈ। ਚਾਰ ਕੁੰਟ ਦਹਿ ਦਿਸ਼ਾ ਪ੍ਰਭ ਬੈਠਾ ਦੇ ਫਿਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਗੁਰਸਿਖਾਂ ਗੁਰਮੁਖਾਂ ਪ੍ਰਭ ਸਾਚਾ ਸ਼ਬਦ ਜਣਾਈ। ਆਤਮ ਮਿਟਾਏ ਦੁੱਖਾਂ ਭੁੱਖਾਂ ਹਰਿ ਸਾਚਾ ਸੇਵ ਲਗਾਈ। ਸੁਫਲ ਕਰਾਏ ਮਾਤ ਕੁੱਖਾ, ਮਾਨਸ ਜਨਮ ਸੁਫਲ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਰਾਂ ਜੇਠ ਸਿੰਘ ਚੇਤ ਘਰ ਆਸਣ ਲਾਈ। ਚੇਤ ਸਿੰਘ ਘਰ ਆਸਣ ਲਾਇਆ। ਸਾਚਾ ਲੇਖ ਆਪ ਲਿਖਾਇਆ। ਸਿੰਘ ਸਵਰਨ ਮਾਣ ਦਵਾਇਆ। ਆਪ ਆਪਣੀ ਸਰਨ ਰਖਾਇਆ। ਚਰਨ ਪ੍ਰੀਤੀ ਤੋੜ ਨਿਭਾਇਆ। ਸਾਚੀ ਨੀਤੀ ਪ੍ਰਭ ਕਰੇ ਵਿਚ ਮਾਤ ਰੁਸ਼ਨਾਇਆ। ਸਾਚੀ ਧੀਰਜ ਪ੍ਰਭ ਸਾਚੇ ਦੀਤੀ, ਸੁਰਜੀਤ ਆਪ ਸਮਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅਤੀਤ ਸਦ ਰਖਾਇਆ। ਸਾਚੀ ਮੱਤ ਆਪ ਸਮਝਾਏ। ਇਕ ਧਰਵਾਸ ਸਰਬ ਪਰਿਵਾਰ ਦਵਾਏ। ਪੂਰਨ ਆਸ ਗੁਰ ਆਪ ਕਰਾਏ। ਚੇਤ ਸਿੰਘ ਤੇਰੇ ਦਰ ਘਰ ਪ੍ਰਭ ਆਪ ਸਪੂਤ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੰਘਾਰਾ ਸਿੰਘ ਏਕਾ ਰੱਖੇ ਆਪਣੇ ਸ਼ਬਦ ਬੰਧ ਬੰਧਾ ਕੇ। ਬਾਰਾਂ ਜੇਠ ਦਿਨ ਆਣ ਢਲਿਆ। ਪ੍ਰਭ ਅਬਿਨਾਸ਼ੀ ਸਾਚਾ ਚਲਿਆ। ਖਾਲੜੇ ਆਏ ਚਿਰ ਥੋੜਾ ਜਿਹਾ ਖੜਿਆ। ਸ੍ਰਿਸ਼ਟ ਸਬਾਈ ਵੇਖੇ ਬਾਹਰ ਪ੍ਰਭ ਅਬਿਨਾਸ਼ੀ ਫੇਰੇ ਪੱਲਿਆ। ਜੋਤੀ ਧਾਰ ਨਾ ਜਾਵੇ ਝਲਿਆ। ਗੁਰ ਸੰਗਤ ਸ਼ਬਦ ਰਸਨਾ ਗਾਏ ਵਾਹ ਵਾਹ ਰੰਗ ਸੁਹਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਬਣ ਗਿਆ ਵਲਿਆ ਛਲਿਆ। ਵਲ ਛਲ ਆਪ ਕਰਾ ਕੇ। ਸ੍ਰਿਸ਼ਟ ਸਬਾਈ ਭਰਮ ਵਿਚ ਪਾ ਕੇ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚਾ ਧਰਮ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ ਮਾਇਆ ਬੰਧਨ ਆਪ ਕਟਾ ਕੇ। ਬਾਰਾਂ ਜੇਠ ਹਰਿ ਸ਼ਾਮ ਘਨਈਆ। ਡੇਰਾ ਲਾਏ ਉਪਰ ਜਾ ਰਈਆ। ਸਾਚੇ ਸ਼ਬਦ ਦੀ ਇਕ ਚਲਾਈ ਸਾਚੀ ਨਈਆ। ਵੇਖ ਆਏ ਸੁਣੇ ਲੁਕਾਈਆ। ਪ੍ਰਭ ਅਬਿਨਾਸ਼ੀ ਭੇਵ ਨਾ ਪਈਆ। ਕੌਣ ਝੂਲੇ ਕਵਣ ਝੁਲਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪ ਸਮਈਆ। ਸਾਚਾ ਧਾਮ ਹਰਿ ਭਾਗ ਲਗਾਏ। ਗੁਰ ਸੰਗਤ ਸਾਚਾ ਮਾਣ ਦਵਾਏ। ਗੁਰਮੁਖ ਸਿੰਘ ਅਗੋਂ ਮਿਲਿਆ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਘਰ ਲੈ ਚਲਿਆ ਸੰਗ ਰਲਾਏ। ਗੁਰ ਪੂਰਾ ਘੋੜ ਚੜ੍ਹਾਇਆ। ਵਾਹ ਵਾਹ ਸੁਹਣਾ ਵਕਤ ਸੁਹਾਇਆ। ਰਾਹ ਜਾਂਦਾ ਹਰਿ ਸਾਚਾ ਨਾਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪ ਵਰਤਾਇਆ। ਘਤੀ ਗਏ ਸਰਬ ਵਹੀਰ। ਵਾਹੋ ਦਾਹੀ ਪੈਂਡਾ ਚੀਰ। ਏਕਾ ਸ਼ਬਦ ਚਲਾਇਆ ਪ੍ਰਭ ਸਾਚੇ ਤੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੁੜਾਈ ਆਤਮ ਧੀਰ। ਸ਼ਬਦ ਤੀਰ ਇਕ ਚਲਾ ਕੇ। ਆਤਮ ਅਗਨ ਏਕਾ ਲਾ ਕੇ। ਆਪ ਆਪਣਾ ਭੇਵ ਛੁਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਰਾਏ ਨਗਨ ਮਾਰੇ ਪੁੱਠੇ ਟੰਗਾ ਕੇ। ਵਡ ਸੰਸਾਰੀ ਖੇਲ ਅਪਾਰਿਆ। ਆਪ ਰਖਾਏ ਵਡ ਵਡ ਹੰਕਾਰਿਆ। ਸਭ ਬਣਾਏ ਦੁਸ਼ਟ ਦੁਰਾਚਾਰਿਆ। ਆਤਮ ਬੁੱਧੀ ਸਭ ਹੋਈ ਭਰਿਸ਼ਟ, ਵਿਸ਼ਟਾ ਰੱਖਿਆ ਮੁਖ ਜੀਵ ਗਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਬੈਠ ਅਡੋਲ ਰਿਹਾ ਨਿਰੰਕਾਰਿਆ। ਦਿਵਸ ਰੈਣ ਰਿਹਾ ਬੋਲ ਬੁਲਾਰਾ। ਬੇਮੁਖਾਂ ਤਨ ਰਿਹਾ ਅਫਾਰਾ। ਆਵਣ ਜਾਵਣ ਬੋਲਣ ਵਾਰੋ ਵਾਰਾ। ਏਕਾ ਦਰ ਦਰਵੇਸ਼ ਪੁਕਾਰਨ ਹਾਜ਼ਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਤੋਂ ਸਭ ਦੁਰਕਾਰਾ। ਊਚੇ ਕੂਕਣ ਕੂਕ ਪੁਕਾਰਨ। ਸਾਚੇ ਪ੍ਰਭ ਦੱਸ ਆਪਣੀ ਧਾਰਨ। ਆਤਮ ਹੋਈ ਸਭ ਹੰਕਾਰਨ। ਅਚਰਜ ਵੇਖਣ ਖੇਲ ਪ੍ਰਭ ਕਾ ਕੀ ਵਰਤਾਵੇ ਕਾਰਨ। ਮਹਾਰਾਜ ਸ਼ੇਰ ਸਿੰਘ ਉਲਟੀ ਦੇਵੇ ਮੱਤ, ਦੁੱਧ ਪੁੱਤ ਦੀ ਮਾਰੇ ਮਾਰਨ। ਰਸਨਾ ਵਿਕਾਰ ਜਿਸ ਚਲਾਇਆ। ਸ਼ਬਦ ਬੁਖਾਰ ਆਪ ਰਖਾਇਆ। ਬੱਤੀ ਧਾਰ ਵਿਚ ਆਪ ਵਹਾਇਆ। ਪੁੱਠਾ ਮੁਰਦਾਰ ਮੁਖ ਰਖਾਇਆ। ਕੂੜ ਕੁੜਿਆਰ ਥੁੱਕਾਂ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਤਾਂ ਦੁਸ਼ਟਾਂ ਦੇਵੇ ਆਪ ਸਜਾਇਆ। ਦੂਤ ਦੁਸ਼ਟ ਜੀਵ ਦੁਰਾਚਾਰੀ। ਅੱਠੇ ਪਹਿਰ ਰਹਿਣ ਹੰਕਾਰੀ। ਮੂਰਖ ਮੁਗਧ ਨਾ ਸਮਝੇ ਜੀਵ ਗਵਾਰੀ। ਨਾ ਕੋਈ ਜਾਣੇ ਭਾਣਾ ਹਰਿ ਕੀ ਰਿਹਾ ਕਰ, ਕਿਉਂ ਬੈਠਾ ਮੋਨਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਰ ਦੁਰਕਾਏ ਨਾ ਦੇਵੇ ਦਰਸ ਮੁਰਾਰੀ। ਹਰਿ ਦਰਸ ਜੋ ਜਨ ਪਾਵੇ। ਨਿਵ ਨਿਵ ਗੁਰ ਚਰਨ ਆਵੇ। ਖਿਵਣ ਖਿਵਣ ਹਰਿ ਖਿਵਣ ਕਰ ਸਾਚੀ ਦਾਤ ਹਰਿ ਝੋਲੀ ਪਾਵੇ। ਆਤਮ ਹਰਿ ਸਾਚੀ ਜੋਤ ਜਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਗਲੇ ਲਗਾਵੇ। ਹੰਕਾਰਿਆ ਦੁਰਾਚਾਰਿਆ, ਆਏ ਦਵਾਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਮਾਰੇ ਮਾਰਿਆ। ਗਰੀਬ ਨਿਮਾਣਿਆਂ ਬਾਲ ਅੰਞਾਣਿਆਂ ਪ੍ਰਭ ਆਪਣਾ ਸੰਗ ਨਿਭਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੇ ਰੰਗ ਰੰਗਾਣਿਆਂ। ਸਾਚੇ ਖੇਲ ਹਰਿ ਖਿਲਾਰੀ। ਕਿਆ ਕੋਈ ਜਾਣੇ ਜੀਵ ਗਵਾਰੀ। ਭੁੱਲੇ ਭੁਲਾਏ ਨਾ ਕੋਈ ਪਾਵੇ ਸਾਰੀ। ਗੁਰਮੁਖ ਸਾਚੇ ਪ੍ਰਭ ਸਾਚਾ ਜਾਏ ਤਾਰੀ। ਗਿਲਾ ਗੁਸਾ ਰੋਸਾ ਨਾ ਕੋਈ ਮਨ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਆਪੇ ਆਪ ਜੀਵ ਜੰਤਾਂ ਕਰੇ ਵਿਚਾਰੀ। ਤੇਰਾਂ ਜੇਠ ਹਰਿ ਸਾਚਾ ਗੁਰ। ਆਣ ਪਹੁੰਚਿਆ ਰਾਮ ਪੁਰ। ਮੇਲ ਮਿਲਾਇਆ ਗੁਰਮੁਖ ਮਿਲਿਆ ਧੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਘਨਕ ਪੁਰ। ਘਰ ਘਰ ਦਰ ਦਰ ਸੱਚੇ ਹਰਿ ਸਾਚਾ ਵਸਿਆ। ਜੋਤ ਸਰੂਪੀ ਖੇਲ ਕਰਾਏ ਵਰਤਾਏ ਸਾਚੇ ਚੰਦ ਚੜ੍ਹਾਏ ਮਿਟਾਏ ਅੰਧੇਰ ਮਸਿਆ। ਏਕਾ ਸ਼ਬਦ ਲਗਾਏ ਬਾਣ ਵਾਲੀ ਦੋ ਜਹਾਨ ਸ੍ਰਿਸ਼ਟ ਸਬਾਈ ਕਸਿਆ। ਧੁਰ ਫ਼ਰਮਾਣ ਜੋਤ ਸਰੂਪੀ ਵਿਚ ਮਾਤ ਆਣ ਸਤਿਜੁਗ ਸਾਚਾ ਦੱਸਿਆ। ਜੇਠ ਚੌਦਾਂ ਰੱਖਣਾ ਯਾਦ। ਪ੍ਰਭ ਡੇਰਾ ਲਾਇਆ ਨੌਰੰਗਾਬਾਦ। ਭੂਤ ਪ੍ਰੇਤਾਂ ਦੇਵ ਦੈਤਾਂ ਆਪੇ ਵੇਲੇ ਪ੍ਰਭ ਜਿਉਂ ਵੇਲਣੇ ਵਿਚ ਕਮਾਦ। ਆਪ ਮਿਟਾਏ ਤਨ ਮਨ ਕਾਇਆ ਪੀੜਾ, ਏਕਾ ਦਵਾਏ ਰਸਨਾ ਸੋਹੰ ਸਾਚਾ ਸੁਆਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਫੇਰ ਕਰੇ ਅਬਾਦ। ਪੰਦਰਾਂ ਜੇਠ ਦਿਵਸ ਭਾਗੀ ਭਰਿਆ। ਪ੍ਰਭ ਅਬਿਨਾਸ਼ੀ ਕਰਮ ਸਾਚਾ ਕਰਿਆ। ਪਿੰਡ ਬੁੱਗੇ ਘਰ ਆਏ ਵੜਿਆ। ਗੁਰ ਸੰਗਤ ਮਾਣ ਦਵਾਏ ਸਿੰਘ ਸਿੰਘਾਸਣ ਉਪਰ ਖੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਪਰਿਆ। ਸਿੰਘਆਸਣ ਹਰਿ ਡੇਰਾ ਲਾਏ। ਗੁਰ ਸੰਗਤ ਸਾਰੀ ਸੰਗ ਰਲਾਏ। ਆਪਣਾ ਅੰਗ ਸੰਗ ਸੰਗ ਅੰਗ ਆਪ ਨਿਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਗਤ ਜ਼ੰਜੀਰ ਫੰਦ ਕਟਾਏ। ਹਰਿ ਕਾ ਭਾਣਾ ਹਰਿ ਸਮਝਾਇਆ। ਆਪਣਾ ਬਾਣਾ ਆਪ ਵਖਾਇਆ। ਜੋ ਵਰਤੇ ਭਾਣਾ ਸੋ ਰਿਹਾ ਲਿਖਾਇਆ। ਹੱਥ ਕਟਾਰ ਉਠਾਵਣਾ ਆਪ ਅਖਵਾਇਆ। ਕੱਟ ਕੱਟ ਕੱਟ ਹਰਿ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੱਟ ਪਟ ਪਟ ਝੱਟ ਇਹ ਖੇਲ ਰਚਾਇਆ। ਅਚਰਜ ਸਵਾਂਗ ਵਰਤੇ ਜਿਉਂ ਬਾਜ਼ੀਗਰ ਨਟ, ਪੁੱਠੀ ਸਿਧੀ ਛਾਲ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਕਰਾਵਨਾ। ਖੈ ਖੈ ਖੈ ਸਰਬ ਸੰਸਾਰ ਮਿਟਾਵਣਾ। ਰਹਿ ਰਹਿ ਰਹਿ ਵਿਚ ਮਾਤ ਗੁਰਮੁਖ ਵਿਰਲਾ ਰਹਿ ਜਾਵਣਾ। ਭਾਣਾ ਸਹਿ ਸਹਿ ਪ੍ਰਭ ਸਾਚੇ ਸਿਰ ਹੱਥ ਟਿਕਾਵਣਾ। ਕਲਜੁਗ ਉਲਟੀ ਨਈਆ ਹਰਿ ਆਪ ਚਲਾਵਣਾ। ਬੇਮੁਖ ਕਲਜੁਗ ਵਹੇ ਵਹੇ ਨਾ ਕਿਸੇ ਅਟਕਾਵਣਾ। ਗੁਰਮੁਖ ਸਾਚੇ ਦਰ ਦਵਾਰੇ ਅੱਗੇ ਰਹਿ ਰਹਿ ਪ੍ਰਭ ਸਾਚਾ ਹੋਏ ਸਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਫੜਾਏ ਆਪਣਾ ਦਾਮਨਾ। ਆਪ ਫੜਾਏ ਆਪਣਾ ਦਾਮਨਾ। ਵੇਲੇ ਅੰਤ ਹੋਏ ਜਾਮਨਾ। ਏਕਾ ਸੰਗ ਆਪ ਨਿਭਾਵਣਾ। ਪੂਰ ਕਰਾਏ ਸਰਬ ਸਾਚਾ ਗੁਰ ਗੁਰਸਿਖਾਂ ਭਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਰਖਾਏ ਜਿਉਂ ਬਰਸੇ ਮੇਘ ਸਾਵਣਾ। ਜਿਉਂ ਸਾਵਣ ਮੇਘ ਬਰਸਦਾ। ਪਪਈਆ ਬੂੰਦ ਸਵਾਂਤੀ ਨੂੰ ਤਰਸਦਾ। ਤਿਉਂ ਕਲਜੁਗ ਜੀਵ ਅੰਤਮ ਅੰਤ ਬਿਨ ਗੁਰ ਪੂਰੇ ਰਹੇ ਭਟਕਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖ ਸੰਤ ਪਿਆਰੇ ਕਦੇ ਨਾ ਦਰ ਤੋਂ ਝਿੜਕਦਾ। ਖਿਮਾ ਗਰੀਬੀ ਨੀਚੋ ਨੀਚਾ। ਪ੍ਰਭ ਅਬਿਨਾਸ਼ੀ ਸਰਬ ਜੀਆਂ ਦੇਵੇ ਦਾਨ, ਹਰਿ ਆਤਮ ਸੂਚੋ ਸੂਚਾ। ਸਾਚਾ ਸ਼ਬਦ ਵੱਜੇ ਧੁਨਕਾਨ, ਆਪ ਸੁਣਾਏ ਗਲੀ ਗਲੀ ਕੂਚੋ ਕੂਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿਜ ਧੁਨ ਅਤਿ ਉਤਮ ਊਚਾ। ਸੋਲਾਂ ਜੇਠ ਸਹਿਜ ਧੁਨ ਗਾਵਣਾ। ਪ੍ਰਭ ਅਬਿਨਾਸ਼ੀ ਪੂਰ ਕਰਾਏ ਭਾਵਨਾ। ਗੁਰ ਸੰਗਤ ਤੇਰਾ ਆਵਣਾ ਜਾਵਣਾ ਲੇਖੇ ਲਾਵਣਾ। ਬਾਰਾਂ ਦਿਵਸ ਬਾਰਾਂ ਰਾਸ ਪ੍ਰਭ ਏਕਾ ਰੰਗ ਰੰਗਾਵਣਾ। ਹਰਿ ਸਾਚਾ ਸ਼ਾਹੋ ਸ਼ਾਬਾਸ਼, ਸਦ ਹਿਰਦੇ ਵਿਚ ਵਸਾਵਣਾ। ਕਰੇ ਅੰਤਮ ਬੰਦ ਖਲਾਸ, ਦਰਗਹਿ ਸਾਚੀ ਆਪ ਬਹਾਵਣਾ। ਕਰਮ ਧਰਮ ਸਚ ਕਮਾਵਣਾ। ਝੂਠਾ ਠੂਠਾ ਪ੍ਰਭ ਸਾਚੇ ਭੰਨ ਵਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚੋਂ ਲੱਖ ਚੁਰਾਸੀ ਆਪ ਕਢਾਵਣਾ। ਗੁਰ ਸੰਗਤ ਸਤਿ ਕਮਾਈ ਹੈ। ਚਰਨ ਪ੍ਰੀਤੀ ਜਿਸ ਕਮਾਈ ਹੈ। ਪ੍ਰਭ ਸਾਚਾ fਦੰਦਾ ਵਧਾਈ ਹੈ। ਔਖੀ ਦਿਸੇ ਕਰਨੀ ਜੁਦਾਈ ਹੈ। ਆਦਿ ਜੁਗਾਦਿ ਇਹ ਬਣਤ ਬਣੀ ਆਈ ਹੈ। ਮੇਲ ਵਿਛੋੜਾ ਇਕ ਅਚਰਜ ਖੇਲ ਰਚਾਈ ਹੈ। ਆਤਮ ਹੋਏ ਨਾ ਕਦੇ ਅਜੋੜਾ, ਨਾ ਜੀਵ ਹੋਏ ਦੁੱਖਦਾਈ ਹੈ। ਸ਼ਬਦ ਸਰੂਪੀ ਪ੍ਰਭ ਦੇਵੇ ਸਾਚਾ ਘੋੜਾ, ਗੁਰਸਿਖ ਤੇਰੀ ਵਿਚ ਮਾਤ ਅੱਠੇ ਪਹਿਰ ਚੜ੍ਹਾਈ ਹੈ। ਪੰਚਾਂ ਚੋਰਾਂ ਸੰਗ ਇਕ ਸ਼ਬਦ ਕਰਾਏ ਲੜਾਈ ਹੈ। ਸੋਹੰ ਇਕ ਜਮਾਇਤ ਸਚ ਪੜ੍ਹਾਈ ਹੈ। ਊਚ ਨੀਚ ਜਾਤ ਪਾਤ ਸਰਬ ਮਿਟਾਈ ਹੈ। ਆਤਮ ਕੀਨੀ ਅੰਧੇਰੀ ਰਾਤ, ਸੋਹੰ ਸਾਚੀ ਭੱਠੀ ਆਪ ਚੜ੍ਹਾਈ ਹੈ। ਅੰਦਰ ਵੇਖ ਮਾਰ ਝਾਤ, ਗੁਰਮੁਖ ਸਾਚੇ ਤੇਰੇ ਅੰਦਰ ਸਤਿ ਸਰੂਪੀ ਇਕ ਰੁਸ਼ਨਾਈ ਹੈ। ਚਰਨ ਪ੍ਰੀਤੀ ਹਰਿ ਦੇਵੇ ਸਾਚਾ ਨਾਉਂ ਜਿਸ ਜਨ ਭੁੱਲ ਬਖ਼ਸ਼ਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਤੇਰੀ ਸਚ ਵਡਿਆਈ ਹੈ। ਜਿਸ ਚਰਨ ਪ੍ਰੀਤੀ ਤੋੜ ਨਿਭਾਈ ਹੈ। ਹਰੀ ਹਰਿ ਜਨ ਘਰ ਸਚ ਸੁਹਾਵੰਦੇ। ਹਰੀ ਹਰਿ ਜਨ ਇਕ ਰੰਗ ਰੰਗਾਵੰਦੇ। ਹਰੀ ਹਰਿ ਜਨ ਇਕ ਜੋਤ ਅਖਵਾਵੰਦੇ। ਹਰੀ ਹਰਿ ਜਨ ਇਕ ਗੋਤ ਬਣਜਾਵੰਦੇ। ਹਰੀ ਹਰਿ ਜਨ ਦੁਰਮਤ ਮੈਲ ਪ੍ਰਭ ਦਰ ਧੁਆਵੰਦੇ। ਹਰੀ ਹਰਿ ਜਨ ਨਰ ਹਰਿ ਨਰ ਹਰਿ ਵਿਚ ਸਮਾਵੰਦੇ। ਹਰੀ ਹਰਿ ਜਨ ਲਿਖਿਆ ਧੁਰ ਪ੍ਰਭ ਦਰ ਤੇ ਪਾਵੰਦੇ। ਹਰੀ ਹਰਿ ਜਨ ਹਰਿ ਹਰਿ ਹਰਿ ਇਕ ਜੋਤ ਜਗਾਵੰਦੇ। ਹਰੀ ਹਰਿ ਜਨ ਹਰਿ ਦਰਸ ਕਰ ਆਤਮ ਤ੍ਰਿਖਾ ਭੁੱਖ ਗਵਾਵੰਦੇ। ਹਰੀ ਹਰਿ ਜਨ ਹਰਿਆ ਕਰਨ ਮਨ ਤਨ ਸ਼ਬਦ ਲੈਣ ਸਾਚਾ ਧੰਨ ਦਿਵਸ ਰੈਣ ਰਸਨਾ ਗਾਂਵੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਮਿਲਾਵੰਦੇ। ਹਰਿ ਜਨ ਹਰਿ ਕਾ ਰੂਪ ਹੈ, ਕਿਆ ਕੋਈ ਕਰੇ ਵਿਚਾਰ। ਹਰਿ ਜਨ ਹਰਿ ਕਾ ਰੂਪ ਹੈ, ਹਰਿ ਦੇਵੇ ਜੋਤ ਅਕਾਰ। ਹਰਿ ਜਨ ਹਰਿ ਕਾ ਰੂਪ ਹੈ, ਹਰਿ ਦੇਵੇ ਸ਼ਬਦ ਸਚ ਭੰਡਾਰ। ਹਰਿ ਜਨ ਹਰਿ ਕਾ ਰੂਪ ਹੈ, ਦੇਵਣਹਾਰ ਇਕ ਦਾਤਾਰ। ਹਰਿ ਜਨ ਹਰਿ ਕਾ ਰੂਪ ਹੈ, ਆਪ ਚਲਾਇਆ ਸਤਿਜੁਗ ਸਾਚੀ ਕਾਰ ਹੈ। ਹਰਿ ਜਨ ਹਰਿ ਕਾ ਰੂਪ ਹੈ, ਨੀਚੋ ਊਚ ਊਚੋਂ ਨੀਚ ਪ੍ਰਭ ਸਾਚੇ ਦੀ ਸਾਚੀ ਕਾਰ ਹੈ। ਹਰਿ ਜਨ ਹਰਿ ਕਾ ਰੂਪ ਹੈ, ਆਤਮ ਸੂਚਾ ਸੌਦਾ ਦੂਜਾ ਸਾਰਾ ਜਗਤ ਵਿਹਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਦੇਵੇ ਮਾਣ ਆਪਣੀ ਰਸਨਾ ਸ਼ਬਦ ਉਚਾਰ ਹੈ। ਹਰਿ ਜਨ ਹਰਿ ਕਾ ਰੂਪ ਹੈ, ਹਰੀ ਜਨ ਅਪਾਰੀ। ਕਿਰਪਾ ਕਰ ਹਰਿ ਗਿਰਵਰ ਗਿਰਧਰ ਦੇਵੇ ਮਾਣ ਮੁਰਾਰੀ। ਦਰ ਘਰ ਹਰਿ ਸਾਚਾ ਦੇਵੇ ਵਰ, ਸਾਚਾ ਨਾਮ ਭੰਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਰਬ ਦੇਵੇ ਸੱਚੀ ਸਰਦਾਰੀ। ਓਅੰ ਇਕ ਆਕਾਰ ਹੈ। ਜੋਤ ਸਰੂਪੀ ਸਰਬ ਪਸਾਰ ਹੈ। ਸੋਹੰ ਸ਼ਬਦ ਸ੍ਰਿਸ਼ਟ ਅਧਾਰ ਹੈ। ਵਰਤੇ ਸਤਿਜੁਗ ਆਪਣੀ ਸਾਚੀ ਧਾਰ ਹੈ। ਸਚ ਬ੍ਰਹਮ ਹਰਿ ਰਿਹਾ ਵਿਚਾਰ ਹੈ। ਪੂਰਨ ਕਰਮ ਸਚ ਕਰੇ ਵਿਹਾਰ ਹੈ। ਸਾਚਾ ਧਰਮ ਵਿਚ ਸੰਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਅਵਤਾਰ ਹੈ। ਹਰਿ ਸਾਚਾ ਭਗਤ ਅਧਾਰ ਹੈ। ਸ੍ਰਿਸ਼ਟ ਸਬਾਈ ਤੀਨ ਲੋਕ ਇਕ ਸਿਕਦਾਰ ਹੈ। ਸੱਚਾ ਤਖ਼ਤ ਸੱਚਾ ਸੁਲਤਾਨ, ਆਪੇ ਵਡ ਫੌਜਦਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਦੀਆ ਤਾਜ ਪਹਿਨਾਏ ਸਿਰ ਬੰਧੇ ਆਪਣੇ ਦਸਤਾਰ ਹੈ। ਸਚ ਦਸਤਾਰ ਹਰਿ ਸੀਸ ਟਿਕਾਏ। ਸਚ ਜਗਦੀਸ਼ ਆਪ ਕਰਮ ਕਮਾਏ। ਸਚ ਧਰਮ ਵਿਚ ਜਗਤ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਣਾ ਆਪ ਪਹਿਨਾਏ। ਕਿਰਪਾ ਕਰੇ ਹਰਿ ਨਿਰੰਕਾਰਾ। ਦੇਵੇ ਦਾਨ ਅਪਰ ਅਪਾਰਾ। ਸਤਿਗੁਰ ਮਨੀ ਸਿੰਘ ਮੰਗਿਆ ਸਚ ਇਕ ਦਵਾਰਾ। ਸਾਚੇ ਪ੍ਰਭ ਰੰਗਿਆ ਭਰਿਆ ਸ਼ਬਦ ਸੱਚਾ ਭੰਡਾਰਾ। ਸਿਰੋਂ ਕਦੇ ਨਾ ਹੋਏ ਨੰਗਿਆ, ਦੂਜਾ ਸਿਰ ਬੰਧੇ ਆਪ ਤੇਰੇ ਦਸਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਚ ਵਰਤਾਏ ਜਗਤ ਵਿਹਾਰਾ। ਕਿਰਪਾ ਨਿਧ ਹਰਿ ਕਿਰਪਾ ਕਰੀ। ਆਪਣੀ ਬਿਧ ਆਪਣੇ ਅੱਗੇ ਧਰੀ। ਜਗਤ ਨਿਮਾਣਿਆਂ ਪ੍ਰਭ ਦਰਗਹਿ ਊਚੀ ਕਰੀ। ਲੰਗਰ ਸੇਵਾ ਘਰ ਸਾਚੇ ਘਾਹ ਖੁਤਾਣਿਆ, ਪ੍ਰਭ ਸਾਚਾ ਆਏ ਦੇਵੇ ਸਚ ਵਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੀ ਦਸਤਾਰ ਗੁੱਜਰ ਸਿੰਘ ਤੇਰੇ ਸੀਸ ਧਰੀ। ਸੇਵ ਕਰੀ ਹਰਿ ਮਨ ਭਾਈ। ਦਿਵਸ ਰੈਣ ਦਰ ਇਕ ਕਰਾਈ। ਤਨ ਮਨ ਧਨ ਗੁਰ ਲੇਖੇ ਲਾਈ। ਕੋਈ ਨਾ ਆਇਆ ਜਨ ਲੋਕ ਲੱਜਿਆ ਸਰਬ ਤਜਾਈ। ਵੇਲਾ ਅੰਤਮ ਅੰਤ ਅੰਤ ਆਇਆ ਹਰਿ ਸਾਚੇ ਪੈਜ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਵਿਚ ਸਾਧ ਸੰਗਤ ਦਿਤੀ ਵਡਿਆਈ। ਸੇਵਕ ਤੇਰੀ ਸੇਵਾ ਘਾਲ। ਚਰਨ ਪ੍ਰੀਤੀ ਨਿਭ ਗਈ ਨਾਲ। ਤੇਰੀ ਕਾਇਆ ਸਾਂਤਕ ਸੀਤਲ ਕੀਤੀ ਆਪ ਹੋਇਓ ਕਿਰਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਕੱਟੇ ਜਗਤ ਜੰਜਾਲ। ਜਗਤ ਜੰਜਾਲਾ ਤੇਰਾ ਕਟਾਨੇ। ਸਾਚਾ ਹੰਸ ਵਿਚੋਂ ਆਪ ਉਡਾਨੇ। ਆਪ ਆਪਣੀ ਅੰਸ ਬਣਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿੰਸਾ ਵਿਚੋਂ ਉਜਲ ਕਰਾਨੇ। ਖਿਮਾ ਗਰੀਬੀ ਚਾਕਰੀ ਪ੍ਰਭ ਸਾਚੇ ਮਨ ਭਾਈ। ਜਿਸ ਦਾ ਕੋਈ ਸਾਕ ਸੱਜਣ ਨਾ ਭੈਣ ਭਰਾ ਮਾਈ। ਉਸ ਦਾ ਹੋਇਆ ਆਪ ਸਹਾਈ। ਜਲ ਥਲ ਬਣ ਤ੍ਰਿਣ ਸਰਬ ਘਟ ਰਵਿਆ, ਸਰਬ ਥਾਈਂ ਰਿਹਾ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਨਿਲੱਜਿਆਂ ਲੱਜ ਆਪ ਰਖਾਈ। ਰੱਖੇ ਲਾਜ ਲਾਜ ਗੁਰ ਪੂਰਾ। ਚਰਨ ਪ੍ਰੀਤੀ ਘਰ ਸਾਚੇ ਕੀਨੀ ਸੇਵਾ। ਸਾਚਾ ਫੱਲ ਹਰਿ ਆਪ ਦਵਾਏ ਮੁਖ ਲਗਾਏ ਸੋਹੰ ਸਾਚੇ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਮਾਣ ਦਵਾਏ ਆਪ ਬਹਾਏ ਦੇਵੇ ਵਡਿਆਏ ਵਡ ਦੇਵੀ ਦੇਵਾ। ਗੁਰਸਿਖ ਤੇਰਾ ਅੱਗਾ ਨੇੜਾ। ਆਪ ਉਜਾੜੇ ਤੇਰਾ ਕਾਇਆ ਖੇੜਾ। ਚੁੱਕ ਜਾਏ ਤੇਰਾ ਜਗਤ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਤੇਰਾ ਕੀਆ ਨਬੇੜਾ। ਕਿਰਪਾ ਕਰੇ ਹਰਿ ਹਰਿ ਨਿਰੰਕਾਰੀ। ਸਾਚੀ ਬਖ਼ਸ਼ੇ ਚਰਨ ਸੇਵ ਪਿਆਰੀ। ਜਗਤ ਲਿਖਤ ਸੇਵ ਕਮਾਏ। ਵਾਕ ਭਵਿਖਤ ਹਰਿ ਆਪ ਲਿਖਾਏ। ਦਿਵਸ ਰੈਣ ਰਿਹਾ ਕਲਮ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜੋਤ ਧਰ ਆਪ ਅਕਾਰ ਕਰਾਏ। ਆਪ ਕਰਾਏ ਜੋਤ ਅਕਾਰਾ। ਸਾਚਾ ਦੇਵੇ ਸ਼ਬਦ ਅਧਾਰਾ। ਚਰਨ ਪ੍ਰੀਤੀ ਹਰਿ ਦੇਵੇ ਦਿਵਸ ਰੈਣ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਚੌਥੀ ਭੇਟ ਕਰੇ ਦਸਤਾਰਾ। ਪਰਸ਼ੋਤਮ ਪੂਰਨ ਪੁਰਖ ਅਵਤਾਰਾ। ਪਰਸ਼ੋਤਮ ਆਪ ਬੰਧਾਏ ਸਾਚੀ ਧਾਰਾ। ਆਪ ਆਪਣਾ ਸਾਚਾ ਕਰੇ ਸਦ ਵਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਜਾਓ ਬਲਿਹਾਰਾ। ਜਾਓ ਬਲਿਹਾਰ ਗੁਰ ਪੂਰਿਆ। ਸਾਚੀ ਦਿਸੇ ਧਾਰ ਖੜ ਦਰ ਹਜ਼ੂਰਿਆ। ਪੂਰਬ ਕਰਮ ਵਿਚਾਰ ਹਰਿ ਸਾਚਾ ਦੇਵੇ ਨਾਮ ਸਰੂਰਿਆ। ਗੁਰਮੁਖਾਂ ਜਨਮ ਸਵਾਰ ਹਰਿ ਆਸਾ ਮਨਸਾ ਪੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਹਰਿ ਸਾਚਾ ਭਰਪੂਰਿਆ। ਸਾਚੀ ਕਿਰਤ ਕਰਮ ਗੁਰ ਕੀਨਾ। ਆਪਣੇ ਰੰਗ ਵਿਚ ਆਪੇ ਲੀਨਾ। ਧੰਨ ਧੰਨ ਗੁਰਸਿਖ ਸਾਚੇ ਪ੍ਰਭ ਅਬਿਨਾਸ਼ੀ ਰਸਨਾ ਚੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਵਡ ਦਾਤਾ ਭਗਵਾਨ ਵਡ ਦਾਤਾ ਬੀਨਾ। ਵਡ ਦਾਤਾਰ ਗਊ ਗਰੀਬਾਂ ਸੁਣੇ ਪੁਕਾਰ। ਮਾਤਲੋਕ ਵਿਚ ਜਾਮਾ ਧਾਰ। ਕਿਰਪਾ ਕਰੇ ਆਪ ਬਨਵਾਰਿਆ। ਦਰ ਘਰ ਆਏ ਜਾਏ ਤਾਰ। ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਪ੍ਰਭ ਸਾਚਾ ਦਏ ਸੰਘਾਰ। ਜਨ ਭਗਤਾਂ ਜਨਮ ਸੁਧਾਰਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਰਿਹਾ ਵਿਚਾਰ। ਦਰਸ਼ਨ ਸਿੰਘ ਸਿਰ ਧਰੀ ਚੌਥੀ ਦਸਤਾਰ। ਪ੍ਰਭ ਅਬਿਨਾਸ਼ੀ ਸਾਚੀ ਧਾਰ। ਪੂਰਾ ਕੀਆ ਜਗਤ ਵਿਹਾਰ। ਪ੍ਰੀਤਮ ਸਿੰਘ ਪੰਜਵੀ ਬੰਨ੍ਹੇ ਸਿਰ ਤੇਰੇ ਦਸਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਕਰੇ ਆਪ ਵਿਹਾਰ। ਜਗਤ ਵਿਹਾਰਾ ਆਪ ਕਰਾਇਆ। ਸਚ ਦਸਤਾਰਾ ਸਿਰ ਬੰਨ੍ਹਾਇਆ। ਸਚ ਦਾਤਾਰਾ ਆਪ ਅਖਵਾਇਆ। ਗੁਰ ਗੋਬਿੰਦ ਦੋਏ ਬਾਹਰ ਰਖਾਇਆ। ਗੁਰਮੁਖ ਤੈਨੂੰ ਏਕਾ ਰੰਗ ਰੰਗਾਇਆ। ਤੀਨ ਲੋਕ ਦੀ ਬੂਝ ਬੁਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਹਾਰ ਪਹਿਲਾ ਆਪ ਕਰਾਇਆ। ਪੰਚਮ ਬਣਾਈ ਹਰਿ ਇਕ ਪੰਚਾਇਤ। ਗੁਰ ਗੁਰ ਗਰੀਬ ਇਕ ਸ਼ਰਾਇਤ। ਜਾਤ ਪਾਤ ਮਿਟੇ ਕੁਰਾਇਤ। ਏਕਾ ਸੋਹੰ ਸ਼ਬਦ ਸਾਚੀ ਹਦਾਇਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਾਏ ਬਣਤ। ਸਾਚੀ ਬਣਤ ਆਪ ਬਣਾਏ। ਸਰਬ ਜੀਆਂ ਹਰਿ ਰਿਹਾ ਜਣਾਏ। ਕੋਈ ਭੰਨ ਨਾ ਸਕੇ ਰਾਏ। ਹਰਿ ਦੇਵੇ ਡੰਨ ਦਰਗਹਿ ਸਾਚੀ ਕੋਇ ਨਾ ਥਾਂਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਨਾ ਕੋਇ ਮਿਟਾਏ। ਲਿਖਿਆ ਲੇਖਾ ਨਾ ਕਿਸੇ ਮਿਟਾਵਣਾ। ਸੋਇਆ ਨਾਗ ਨਾ ਕਿਸੇ ਜਗਾਵਣਾ। ਆਤਮ ਡੰਗ ਹਰਿ ਇਕ ਚਲਾਵਣਾ। ਲੱਖ ਚੁਰਾਸੀ ਤੰਗ ਪ੍ਰਭ ਗਰਭਵਾਸ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਜਿਉਂ ਕ੍ਰਿਸ਼ਨਾ ਗਵਾਲੜਾ। ਗੋਪਾਲ ਗਵਾਲੜਾ ਅੰਞਾਣਾ ਬਾਲੜਾ। ਭਰਮ ਭੁਲੇਖਾ ਨਾ ਮਨ ਵਿਚ ਡਾਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਲਾਲੜਾ। ਸੋਹੰ ਲਾਲ ਸੱਚਾ ਧਨ ਮਾਲ। ਗੁਰਮੁਖ ਸਾਚੀ ਵਸਤ ਰਖਣੀ ਮਾਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਹਰਿ ਨਾ ਹੋਣਾ ਕਦੇ ਕੰਗਾਲ। ਗੁਰ ਪੂਰੇ ਵਡ ਵਡਿਆਈਆ। ਗੁਰ ਸੰਗਤ ਲੱਖ ਲੱਖ ਵਧਾਈਆ। ਪ੍ਰਭ ਸਾਚੇ ਦੀ ਸਾਚੀ ਸੇਵ ਕਮਾਈਆ। ਦਿਵਸ ਰੈਣ ਰੈਣ ਦਿਵਸ ਤਨ ਮਨ ਸੇਵਾ ਲਾਈਆ। ਸਾਚੀ ਧੁਨ ਸ਼ਬਦ ਰਸ ਲੈਣ, ਆਲਸ ਨਿੰਦਰਾ ਮਗਰੋਂ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਪੰਚਮ ਜੇਠ ਵੀਹ ਸੌ ਦਸ ਬਿਕ੍ਰਮੀ ਗੁਰ ਸੰਗਤ ਤੇਰੇ ਸੀਸ ਦੋ ਹੱਥੀਂ ਛਤਰ ਝੁਲਾਈਆ। ਸਤਿਜੁਗ ਤੇਰੀ ਸਾਚੀ ਨੀਂਹ ਰਖਾਈਆ। ਗੁਰਸਿਖ ਵਿਚੋਂ ਮਾਤ ਸਵਰਨ ਇੱਟ ਇਕ ਇਕ ਚੁਕ ਲਗਾਈਆ। ਅੰਮ੍ਰਿਤ ਆਤਮ ਪ੍ਰਭ ਸਾਚੇ ਸਿੰਚ ਪ੍ਰੇਮੀ ਛਿਟ ਇਕ ਇਕ ਗਾਰਾ ਕਰ ਮੰਗ ਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਡੀ ਆਪ ਬਣ ਆਪਣੀ ਹੱਥੀਂ ਡੇਓਡ ਰਖਾਈਆ। ਆਪ ਕਰੇ ਸਤਿਜੁਗ ਤੇਰੀ ਉਸਾਰੀ। ਦਿਵਸ ਰੈਣ ਰੈਣ ਦਿਵਸ ਹੋਏ ਵਿਚ ਮਾਤ ਦੇ ਭਾਰੀ। ਚੜ੍ਹਦੀ ਆਏ ਆਪੇ ਆਪਣੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਧਰਤ ਮਾਤ ਤੇਰੀ ਇਕ ਬਣਾਏ ਸੱਚੀ ਸਚ ਅਟਾਰੀ। ਧਰਤ ਮਾਤ ਸਚ ਮੰਦਰ ਬਨਾਣਾ। ਜੋਤ ਸਰੂਪੀ ਹਰਿ ਸਾਚਾ ਦੀਪ ਜਗਾਵਣਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚਾ ਮਾਣ ਦਵਾਵਣਾ। ਆਪੇ ਵਸੇ ਵਿਚ ਹਰਿ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਮਨ ਮੰਦਰ ਵਿਚ ਸਾਚਾ ਰੰਗ ਨਾਮ ਰੰਗਾਵਣਾ। ਸਾਚਾ ਨਾਮ ਰੰਗ ਚੜ੍ਹਾਏ। ਗੁਰਮੁਖ ਸਾਚੇ ਵਿਚ ਬਹਾਏ। ਜੋ ਮਾਤ ਲਏ ਲੜ ਲਾਏ। ਹਰਿ ਅਬਿਨਾਸ਼ ਮਾਣ ਦਵਾਏ। ਹੋਏ ਆਪ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵਡ ਵਡ ਵਡਿਆਈਆ। ਗੁਰ ਸੰਗਤ ਦਿਵਸ ਰੈਣ ਰੈਣ ਦਿਵਸ ਗੁਣ ਹਰਿ ਗਾਈਆ। ਗੁਣ ਗਾਇਣ ਗੁਰ ਵਿਚਾਰ ਹੈ। ਪ੍ਰਭ ਸਾਚਾ ਪਾਵੇ ਸਰਬ ਦੀ ਸਾਰ ਹੈ। ਦੁੱਖ ਭੁੱਖ ਦੇਵੇ ਸਰਬ ਨਿਵਾਰ ਹੈ। ਚਾਰ ਕੁੰਟ ਗੁਰਮੁਖ ਤੇਰੇ ਸੀਸ ਛਤਰ ਝੁਲਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਬੱਧੀ ਸਿਰ ਦਸਤਾਰ ਹੈ। ਸਚ ਦਸਤਾਰ ਆਪੇ ਬੰਨ੍ਹਿਆ। ਜਗਤ ਵਿਹਾਰਾ ਝੂਠਾ ਧੰਦਿਆ। ਸਚਾ ਤਾਣਾ ਪ੍ਰਭ ਸਾਚੇ ਤਣਿਆ, ਊਚ ਨੀਚ ਰਾਓ ਰੰਕ ਅੰਨ੍ਹਾ ਕਾਣਾ ਪ੍ਰਭ ਏਕਾ ਸੰਗ ਸਾਚਾ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਸੇਵ ਕਮਾਈ ਮਾਨਸ ਜਨਮ ਨਾ ਹੋਵੇ ਭੰਗਿਆ। ਹਰਿ ਸੱਚੀ ਤੇਰੀ ਸਰਦਾਰੀ। ਗੁਰ ਸੰਗਤ ਤੇਰੀ ਪਿਆਰੀ। ਚਰਨ ਕਵਲ ਰੱਖ ਮੁਰਾਰੀ। ਉਪਰ ਧਵਲ ਨਾ ਹੋਏ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਈ ਹੈ। ਹੋਈ ਕਾਇਆ ਅੰਤ ਪਰਾਨੀਆਂ। ਆਇਆ ਕਾਲ ਅੰਤ ਨਿਸ਼ਾਨੀਆਂ। ਹੱਥਾਂ ਪੈਰਾਂ ਅੱਖਾਂ ਨਾ ਸਰਬ ਸੰਭਾਲੀਆਂ। ਸਰਬ ਗੁਣਾਂ ਭਰਪੂਰ ਪ੍ਰਭ ਦੇਵੇ ਸਰਬ ਵੱਥਾਂ ਆਪਣੇ ਰੰਗ ਰੰਗਾਨੀਆਂ। ਸਾਚਾ ਲੇਖ ਲਿਖਾਇਆ ਪ੍ਰਭ ਸਾਚੇ ਵਿਚ ਮੱਥਾ ਸਾਚੀ ਜੋਤ ਵਿਚ ਲਲਾਟ ਜਗਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਧਰ ਦਸਤਾਰ, ਕਰ ਪਿਆਰ ਗਰੀਬ ਨਿਮਾਣਾ ਔਖੀ ਘਾਟੀ ਆਪ ਚੜ੍ਹਾਣੀਆਂ। ਸਚ ਪੰਘੂੜਾ ਆਪਣਾ ਝੂਲ। ਆਪ ਝੁਲਾਏ ਪ੍ਰਭ ਅਬਿਨਾਸ਼ੀ ਨਾ ਜਾਏ ਭੂਲ। ਆਪਣੀ ਹੱਥੀਂ ਗੋਦ ਉਠਾ ਲਿਆ ਤੇਰੀ ਕਟਾਈ ਸੂਲੀ ਆਪ ਬਣਾਈ ਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਇਆ ਤੇਰਾ ਮੂਲ।