Granth 03 Likhat 017: 17 Jeth 2010 Bikarmi Maai de Greh Pind TaranTaran Zila Amritsar

੧੭ ਜੇਠ ੨੦੧੦ ਬਿਕ੍ਰਮੀ ਮਾਈ ਦੇ ਗ੍ਰਹਿ ਪਿੰਡ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸਤਿ ਸੰਤੋਖ ਸ਼ਬਦ ਭੰਡਾਰਾ। ਪ੍ਰਭ ਸਾਚਾ ਦੇਵੇ ਨਾਮ ਆਧਾਰਾ। ਗੁਰਮਤ ਸਾਚਾ ਤਤ, ਬੁੱਧ ਮੱਤ ਵਿਚ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਏ ਚਲ ਘਰ ਬਾਹਰਾ। ਘਰ ਬਾਹਿਰ ਹਰਿ ਚਰਨ ਛੁਹਾਇਆ। ਘਰ ਸਾਚਾ ਆਣ ਸੁਹਾਇਆ। ਪੂਰਨ ਆਸਾ ਪ੍ਰਭ ਆਪ ਕਰਾਇਆ। ਦਿਵਸ ਰੈਣ ਜਿਸ ਆਤਮ ਪਿਆਸਾ ਦੇ ਦਰਸ਼ਨ ਸ਼ਾਂਤ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਖਾਇਆ। ਕਿਰਪਾ ਕਰੀ ਆਪ ਭਗਵਾਨ। ਦਰਸ਼ਨ ਦੀਆ ਸਚ ਘਰ ਆਣ। ਆਪੇ ਕੱਟੇ ਜਮ ਕੀ ਕਾਨ। ਲੱਖ ਚੁਰਾਸੀ ਗੇੜ ਮਿਟਾਣ। ਘਨਕਪੁਰ ਵਾਸੀ ਕਿਰਪਾ ਕਰੇ ਆਪ ਮਹਾਨ। ਪ੍ਰਭ ਸਾਚਾ ਕਰੇ ਅੰਤਮ ਬੰਦ ਖਲਾਸੀ, ਸਾਚੇ ਸ਼ਬਦ ਬਿਠਾਏ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਜੁਗਾਦਿ ਜੋਤੀ ਜੋਤ ਮਿਲਾਣ। ਹਰਿ ਮਿਲਣ ਦੀ ਸਦ ਆਸ ਰਖਾਈ। ਦਿਵਸ ਰੈਣ ਰੈਣ ਦਿਵਸ ਮਨ ਤ੍ਰਿਖਾ ਬੰਧਾਈ। ਪ੍ਰਭ ਅਬਿਨਾਸ਼ੀ ਸਾਕ ਸੈਣ ਆਪ ਇਕ ਬਣ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸਤਿਗੁਰ ਪੂਰਾ ਵਿਚ ਮਾਤ ਦੇਵੇ ਵਡਿਆਈ। ਜਿਉਂ ਭੈਣ ਨਾਨਕੀ ਆਣ ਤਰਾਈ। ਮਾਤ ਵਡਿਆਈਆ, ਪ੍ਰਭ ਸਾਚਾ ਲੇਖ ਲਿਖਾਈਆ। ਸਵਾਸ ਸਵਾਸ ਸਵਾਸ ਰਸਨਾ ਗਾਈਆ। ਬਿਰਥਾ ਸਵਾਸ ਕੋਈ ਨਾ ਜਾਈਆ। ਮਨ ਮਨ ਮਨ ਗੁਰਸਿਖ ਆਤਮ ਧੀਰ ਧਿਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਹੋਇਆ ਆਪ ਸਹਾਈਆ। ਅੰਤ ਸਹਾਈ ਹੋਇਆ ਆਣ। ਆਪ ਚੁਕਾਏ ਜਮ ਕੀ ਕਾਨ। ਆਪ ਉਠਾਏ ਬਿਠਾਏ ਵਿਚ ਸ਼ਬਦ ਬਬਾਣ। ਚਰਨ ਲਗਾਏ ਪਾਰ ਕਰਾਏ ਗੇੜ ਚੁਰਾਸੀ। ਆਪ ਕਟਾਏ ਬੰਦ ਖਲਾਸੀ। ਆਪ ਕਰਾਏ ਘਨਕਪੁਰ ਵਾਸੀ। ਸਚਖੰਡ ਨਿਵਾਸ ਰਖਾਏ ਪੁਰੀ ਘਨਕਵਾਸੀ। ਕਰੇ ਬੰਦ ਖਲਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸੀ। ਮਾਨਸ ਜਨਮ ਹਰਿ ਆਪ ਸੁਧਾਰਿਆ। ਦੇਵੇ ਦਰਸ ਆਏ ਚਲ ਦਵਾਰਿਆ। ਲਹਿਣਾ ਦੇਣਾ ਪ੍ਰਭ ਸਰਬ ਚੁਕਾ ਰਿਹਾ। ਸਾਚਾ ਗਹਿਣਾ ਸ਼ਬਦ ਤਨ ਪਹਿਨਾ ਰਿਹਾ। ਗੁਰ ਸੰਗਤ ਸਦ ਸਦ ਸਦ ਮਿਲ ਬਣਿਆ ਸਚਖੰਡ, ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਬੰਦ ਖਲਾਸੀ ਆਪ ਕਰਾ ਰਿਹਾ। ਜਮ ਕੀ ਫਾਸੀ ਹਰਿ ਦੇਵੇ ਤੋੜ। ਚਰਨ ਪ੍ਰੀਤੀ ਨਿਭਾਏ ਨਾ ਰਹੇ ਅਜੋੜ। ਆਪ ਚੜ੍ਹਾਏ ਸੋਹੰ ਸ਼ਬਦ ਸਾਚੇ ਘੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਜਨ ਖੜੇ ਦੋਵੇਂ ਹੱਥ ਜੋੜ। ਦੋਏ ਜੋੜ ਕਰੇ ਅਰਦਾਸ। ਪ੍ਰਭ ਅਬਿਨਾਸ਼ੀ ਸਦ ਵਸੇ ਪਾਸ। ਅੰਤਮ ਅੰਤ ਪ੍ਰਭ ਸਾਚਾ ਪੂਰੀ ਕਰੇ ਆਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਕਰੇ ਪ੍ਰਕਾਸ਼। ਆਤਮ ਜੋਤ ਪ੍ਰਕਾਸ਼ ਕਰ। ਏਕਾ ਆਪਣਾ ਦਾਸ ਕਰ। ਸੋਹੰ ਸ਼ਬਦ ਸੱਚਾ ਧਰਵਾਸ ਧਰ। ਕਲਜੁਗ ਦੁੱਖੜਾ ਨਾਸ ਕਰ। ਅੰਤਮ ਆਪਣਾ ਦਾਸਨ ਦਾਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਹਰਿ ਹਿਰਦੇ ਏਕਾ ਵਾਸ ਕਰ। ਦਾਸਨ ਦਾਸ ਆਪ ਅਖਵਾਇਆ। ਬਿਰਧ ਅਵਸਥਾ ਹਰਿ ਦਇਆ ਕਮਾਇਆ। ਇਕ ਇਕ ਇਕ ਕਰ ਬੀਤ ਬਿਤਾਇਆ। ਦੂਆ ਸੰਗ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਆਪ ਸੁਹਾਇਆ। ਸ਼ਬਦ ਨਈਆ ਹਰਿ ਆਪ ਚੜ੍ਹਾਇਆ। ਭਵ ਸਾਗਰ ਤੋਂ ਪਾਰ ਕਰਾਇਆ। ਮਾਟੀ ਕਾਇਆ ਕਾਚੀ ਗਾਗਰ, ਆਤਮ ਸਾਚੀ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਹੋਏ ਸਹਾਏ ਆਪਣੀ ਜੋਤੀ ਜੋਤ ਮਿਲਾਇਆ। ਜੋਤੀ ਜੋਤ ਹਰਿ ਆਪ ਮਿਲਾਏ। ਆਪ ਆਪਣੇ ਰੰਗ ਰੰਗਾਏ। ਸਾਚਾ ਸੰਗ ਵਿਚ ਮਾਤ ਨਿਭਾਏ। ਪ੍ਰਭ ਦਰ ਮੰਗੀ ਪੂਰੀ ਜਾਏ ਕਰਾਏ। ਮਾਨਸ ਜਨਮ ਨਾ ਹੋਇਆ ਭੰਗ ਦਰਸ ਦਿਖਾਇਆ ਪ੍ਰਭ ਕਿਰਪਾ ਕੀਨੀ ਪ੍ਰਭ ਦਰ ਘਰ ਸਾਚੇ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਪਾਰ ਕਰਾਏ ਆਪਣੇ ਕੰਧ ਉਠਾਏ। ਗੁਰ ਪੂਰੇ ਸਦ ਬਲਹਾਰਿਆ। ਦਰ ਘਰ ਆਏ ਕਾਜ ਸਵਾਰਿਆ। ਪ੍ਰਭ ਅਬਿਨਾਸ਼ੀ ਗੁਰਮੁਖਾਂ ਸਾਚੀ ਬਣਤ ਬਣਾ ਰਿਹਾ। ਸਚ ਸ਼ਬਦ ਸਾਚੀ ਧੁਨ ਹਰਿ ਆਪ ਉਪਜਾ ਰਿਹਾ। ਪ੍ਰਭ ਆਪ ਤੁੜਾਏ ਆਤਮ ਸੁਨ ਮੁਨ ਆਪ ਖੁਲ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਦੀਪਕ ਜੋਤੀ ਆਪ ਜਗਾ ਰਿਹਾ। ਏਕਾ ਬਖ਼ਸ਼ੇ ਚਰਨ ਧਿਆਨ। ਕਿਰਪਾ ਕਰੇ ਹਰਿ ਭਗਵਾਨ। ਦੇਵੇ ਦਰਸ ਮਿਟਾਏ ਹਰਸ ਵਾਲੀ ਦੋ ਜਹਾਨ। ਅੰਮ੍ਰਿਤ ਮੇਘ ਜਾਏ ਬਰਸ, ਆਤਮ ਤ੍ਰਿਖਾ ਸਰਬ ਮਿਟਾਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਖਾ ਆਪ ਮਿਟਾਏ। ਸਾਚੀ ਸਿਖਿਆ ਆਪ ਦਵਾਏ। ਸੋਹੰ ਸਾਚੀ ਭਿੱਖਾ ਹਰਿ ਨਾਮ ਝੋਲੀ ਪਾਏ। ਧੁਰਦਰਗਾਹੋਂ ਲੇਖ ਜੋ ਲਿਖਿਆ, ਪ੍ਰਭ ਸਾਚਾ ਦਏ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਆਪ ਆਪਣੇ ਰੰਗ ਰੰਗਾਏ। ਗੁਰਮੁਖ ਗੁਰਸਿਖ ਤੇਰਾ ਸਾਚਾ ਸੰਗ ਨਿਭਾਏ। ਅੰਗ ਅੰਗ ਸੰਗ ਸੰਗ ਪ੍ਰਭ ਅਬਿਨਾਸ਼ੀ ਸਾਚਾ ਹੋ ਜਾਏ। ਜਿਸ ਜਨ ਮੰਗੀ ਦਰ ਸਾਚੀ ਮੰਗ, ਵੇਲੇ ਅੰਤ ਹੋਏ ਸਹਾਏ। ਮਾਨਸ ਜਨਮ ਨਾ ਹੋਇਆ ਭੰਗ, ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ, ਵੇਲੇ ਅੰਤਮ ਅੰਤ ਜੋਤੀ ਜੋਤ ਮਿਲਾਏ। ਜੋਤੀ ਜੋਤ ਮਿਲਈਆ। ਕਿਰਪਾ ਕਰ ਪਾਰ ਕਰਈਆ। ਦੂਈ ਦਵੈਤ ਰੋਗ ਗਵਈਆ। ਸਾਚਾ ਸ਼ਬਦ ਇਕ ਸੁਣਈਆ। ਆਪਣਾ ਭਾਣਾ ਹਰਿ ਇਕ ਵਰਤਈਆ। ਨਾ ਕੋਈ ਮੇਟੇ ਮੇਟ ਮਿਟਈਆ। ਗੁਰਮੁਖ ਸਾਚਾ ਵੇਖ ਤਰਈਆ। ਦਰ ਘਰ ਆਏ ਦਰਸ ਦਿਖਈਆ। ਦਰਗਹਿ ਸਾਚੀ ਲੇਖ ਲਖਈਆ। ਧਰਮ ਰਾਏ ਨਾ ਦੇ ਸਜਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਤੇਰੀ ਸਰਨਈਆ। ਹਰਿ ਸਰਨਾਈ ਮਿਲੇ ਵਡਿਆਈ। ਵੇਲੇ ਅੰਤ ਹੋਏ ਸਹਾਈ। ਜਮ ਜਮਦੂਤ ਨੇੜ ਨਾ ਆਈ। ਲੱਖ ਚੁਰਾਸੀ ਗੇੜ ਕਟਾਈ। ਮਾਨਸ ਜਨਮ ਹਰਿ ਰਾਸ ਕਰਾਈ। ਸੋਹੰ ਸਾਚਾ ਸ਼ਬਦ ਹਰਿ ਹਿਰਦੇ ਵਾਸ ਰਖਾਈ। ਰਸਨਾ ਜਪ ਸਵਾਸ ਸਵਾਸ ਪ੍ਰਗਟ ਜੋਤ ਘਨਕਪੁਰ ਵਾਸੀ ਅਚਰਜ ਖੇਲ ਵਰਤਾਈ। ਜਨ ਭਗਤਾਂ ਹੋਏ ਦਾਸਨ ਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਵੱਡੀ ਵਡਿਆਈਆ, ਹਰਿ ਸਾਚੇ ਸਚ ਤੇਰੀ ਸਰਨਾਈਆ। ਚਰਨ ਲਾਗ ਜਾਗੇ ਭਾਗ, ਹਰਿ ਸਾਚੇ ਘਰ ਮਿਲੀ ਵਧਾਈਆ। ਉਪਜੇ ਰਾਗ ਵੱਜੇ ਨਾਦ, ਅਗਿਆਨ ਅੰਧੇਰ ਮਿਟਾਈਆ। ਧੋਇਆ ਪਾਪਾਂ ਦਾਗ, ਬੁਝੀ ਤ੍ਰਿਸ਼ਨਾ ਆਗ ਪ੍ਰਭ ਅੰਮ੍ਰਿਤ ਮੇਘ ਬਰਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਈਆ। ਗੁਰਮੁਖ ਵਿਚ ਮਾਤ ਅਮਰਾ ਪਦ ਪਾਈਆ। ਦਿਵਸ ਰੈਣ ਹਰਿ ਸਾਚਾ ਗਾਇਆ। ਸੱਜਣਾ ਸਾਕ ਸੈਣ ਹੋ ਆਇਆ। ਨਾ ਕੋਈ ਰਾਖੇ ਮਾਤ ਪਿਤ ਭੈਣਾਂ ਆਪੇ ਹੋਏ ਸਹਾਇਆ। ਸਰਬ ਜੀਆਂ ਦੇਵਣਹਾਰ ਮਾਣ ਇਕ ਰਘੁਰਾਈਆ। ਚਰਨ ਪ੍ਰੀਤੀ ਸਾਚੀ ਜੋਤ ਸੱਚੀ ਦਰਗਹਿ ਮਾਣ ਦਵਾਈਆ। fਦੰਦਿਆਂ ਤੋਟ ਨਾ ਆਈਆ। ਇਹ ਸੱਚੀ ਵਡਿਆਈਆ। ਬੰਦੀ ਛੋੜ ਆਪ ਰਘੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਜੋਤ ਮਿਲਾਈਆ। ਅਨਾਥ ਅਨਾਥਾਂ ਹਰਿ ਹੋਏ ਸਹਾਇਆ। ਸਗਲਾ ਸਾਥ ਆਪ ਨਿਭਾਇਆ। ਆਤਮ ਦੁੱਖੜਾ ਸਾਰਾ ਲਾਥਾ, ਦਿਵਸ ਰੈਣ ਜਿਸ ਰਸਨਾ ਗਾਇਆ। ਆਪ ਚੜ੍ਹਾਏ ਸਤਿਜੁਗ ਸਾਚੇ ਰਾਥਾ, ਸੰਸਾਰ ਸਾਗਰ ਪਾਰ ਕਰਾਇਆ। ਸਤਿਜੁਗ ਚਲਾਏ ਸਾਚੀ ਗਾਥਾ, ਸਾਚਾ ਲੇਖ ਹਰਿ ਦਏ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥਾ ਆਪਣਾ ਭੇਵ ਦਏ ਖੁਲ੍ਹਾਇਆ।

Leave a Reply

This site uses Akismet to reduce spam. Learn how your comment data is processed.