Granth 03 Likhat 019: 17 Jeth 2010 Bikarmi Gurmej Singh de Greh Patti Zila Amritsar

੧੭ ਜੇਠ ੨੦੧੦ ਬਿਕ੍ਰਮੀ ਗੁਰਮੇਜ ਸਿੰਘ ਦੇ ਗ੍ਰਹਿ ਪੱਟੀ ਜ਼ਿਲਾ ਅੰਮ੍ਰਿਤਸਰ
ਗਊ ਗਰੀਬ ਸੁਣ ਦੋਏ ਬੇਨੰਤੀਆ। ਪੂਰਨ ਜੋਤ ਧਰੇ ਵਿਚ ਮਾਤ ਪ੍ਰਭ ਸਾਚਾ ਭਗਤ ਭਗਵੰਤੀਆ। ਗੁਰਮੁਖ ਆਤਮ ਰੰਗ ਰੰਗਾਏ, ਸਾਚਾ ਵਿਚ ਮਾਤ ਹਰਿ ਬਸੰਤੀਆ। ਸਾਚਾ ਸ਼ਬਦ ਆਪ ਸੁਣਾਏ, ਢੋਲ ਮਰਦੰਗ ਕੰਨ ਵਜੰਤਿਆ। ਸਾਚਾ ਰਾਹ ਆਪ ਦਿਖਾਏ, ਸੋਹੰ ਸ਼ਬਦ ਸੁਣਾਏ ਧੁਨ ਧੁਨਵੰਤਿਆ। ਕਲਜੁਗ ਸੋਇਆ ਲਏ ਜਗਾਏ, ਹਰਿ ਦੇਵੇ ਸਾਚਾ ਨਾਮ ਗੁਣਾਂ ਗੁਣਵੰਤਿਆ। ਹਰਿ ਆਪਣੇ ਕੰਠ ਲਏ ਲਗਾਏ, ਆਤਮ ਸੇਜ ਵਿਛਾਈ ਫੂਲ ਬਸੰਤਿਆ। ਹਰਿ ਆਪਣੇ ਰੰਗ ਰੰਗਾਏ, ਏਕਾ ਘਰ ਵਸਾਏ, ਮੇਲ ਮਿਲਾਵਾ ਸਾਚਾ ਕੰਤਿਆ। ਆਤਮ ਸਾਚੀ ਜੋਤ ਜਗਾਏ, ਅਗਿਆਨ ਅੰਧੇਰ ਸਰਬ ਮਿਟਾਏ, ਕਰੇ ਪ੍ਰਕਾਸ਼ ਭਾਂਡਾ ਭਰਮ ਭਉ ਗਵੰਤਿਆ। ਜੋ ਜਨ ਰਸਨਾ ਸੋਹੰ ਗਾਏ, ਪ੍ਰਭ ਅਬਿਨਾਸ਼ੀ ਰਿਦੇ ਵਸਾਏ, ਕਾਰਜ ਸਿੱਧ ਹਰਿ ਆਪ ਕਰਾਏ, ਹਰਿ ਸਾਜਣ ਸਾਚਾ ਖੋਜ ਖੁਜੰਤਿਆ। ਦਰ ਘਰ ਸਾਚੇ ਨੌਂ ਨਿਧ ਉਪਜਾਏ, ਹਰਿ ਮਿਲਣ ਦੀ ਸਾਚੀ ਬਿਧ ਹਰਿ ਸਾਚਾ ਆਪ ਲਿਖਾਏ, ਤਨ ਮਨ ਆਤਮ ਵਿਧ, ਸੋਹੰ ਤੀਰ ਚਲਾਏ ਖਿਚ ਕਾਨੰਤਿਆ। ਅਨਹਦ ਰਾਗ ਉਪਜਾਏ, ਵਾਦ ਵਿਵਾਦ ਸਰਬ ਮਿਟਾਏ, ਸ਼ਬਦ ਬੋਧ ਅਗਾਧ ਅਗਾਧ ਬੋਧ ਹਰਿ ਆਪ ਲਿਖਾਏ, ਪੂਰਨ ਹਰਿ ਨਰ ਅਵਤਾਰ ਭਗਵੰਤਿਆ। ਸ਼ਬਦ ਪੱਟੀ ਆਪ ਪੜ੍ਹਾਈਆ। ਗੁਰਸਿਖ ਤਨ ਆਤਮ ਹੱਟੀ ਆਪ ਖੁਲ੍ਹਾਈਆ। ਹਰਿ ਅਬਿਨਾਸ਼ੀ ਦਿਸੇ ਘਟ ਘੱਟੀ, ਸਦ ਵੇਖੋ ਹਰ ਥਾਈਂਆ। ਬੇਮੁਖ ਜੀਵ ਅੰਧ ਅੰਧਿਆਰੇ ਭਰਦੇ ਰਹਿਣ ਚੱਟੀ, ਧਰਮ ਰਾਏ ਦੇ ਸਜਾਈਆ। ਗੁਰਮੁਖ ਸਾਚੇ ਆਤਮ ਜੋਤ ਜਗਾਈ ਬੱਤੀ, ਆਤਮ ਸਾਚਾ ਦੀਪ ਜੋਤ ਜਗਾਈਆ। ਬੇਮੁਖ ਜੀਵ ਕਲਜੁਗ ਨਾ ਚੜ੍ਹੇ ਔਖੀ ਘਾਟੀ, ਵਿਸ਼ੇ ਵਿਕਾਰਾਂ ਮੱਤ ਗਵਾਈਆ। ਗੁਰਮੁਖ ਸਾਚੇ ਦਿਵਸ ਰੈਣ ਸਦ ਰਸਨਾ ਰਾਟੀ, ਹਰਿ ਹਿਰਦੇ ਵਾਸ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਤੇਰਾ ਬੇੜਾ ਪਾਰ ਕਰਾਈਆ। ਸਾਚੀ ਪੱਟੀ ਆਪ ਪੜ੍ਹਾਨੀ। ਬੇਮੁਖ ਜੀਵਾਂ ਚੱਟੀ ਆਪ ਭਰਾਨੀ। ਕਲਜੁਗ ਝੂਠਾ ਲਾਹਾ ਜਾਏ ਖੱਟੀ, ਸਾਚਾ ਰੰਗ ਮੂਲ ਨਾ ਲਾਈਆ। ਵੇਲੇ ਅੰਤ ਪ੍ਰਭ ਜਾਏ ਫੱਟੀ, ਸੋਹੰ ਸ਼ਬਦ ਤੀਰ ਚਲਾਈਆ। ਕਲਜੁਗ ਕਾਇਆ ਭੰਨੇ ਝੂਠੀ ਮਾਟੀ ਨਾ ਦੇਵੇ ਕੋਈ ਛੁਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਸਚ ਤੇਰੀ ਵਡਿਆਈਆ। ਸਚ ਨਾਮ ਹਰਿ ਗੁਣ ਗਾਵਣਾ। ਸਚ ਨਾਮ ਦਰ ਘਰ ਸਾਚੇ ਗੁਰਸਿਖ ਸਾਚੇ ਪਾਵਣਾ। ਸਚ ਨਾਮ ਹੰਕਾਰੀ ਜਿੰਦਾ ਆਪ ਤੁੜਾਵਣਾ। ਸਚ ਨਾਮ ਭੰਡਾਰੀ ਦਾਤ ਆਪ ਮਿਲਾਵਣਾ। ਸਚ ਨਾਮ ਸੰਸਾਰੀ ਗਿਆਤਾ ਦਰਸ ਦਿਖਾਵਣਾ। ਸਚ ਨਾਮ ਪੁਰਖ ਬਿਧਾਤਾ ਹੋਏ ਸੁਹਾਵਣਾ। ਸਚ ਨਾਮ ਆਪ ਮਿਟਾਏ ਜਾਤਾਂ ਪਾਤਾਂ ਮਾਤਲੋਕ ਸਚ ਕਰਾਮਾਤ ਸੋਹੰ ਸਾਚਾ ਜਾਪ ਜਪਾਵਣਾ। ਹੋਏ ਸਹਾਈ ਮਾਤ ਗਰਭ ਜੋ ਜਨ ਰਸਨਾ ਵਖਾਵਣਾ। ਸਚ ਨਾਮ ਦੇਵੇ ਵਡਿਆਈ ਤੀਨ ਲੋਕ ਗੁਰ ਚਰਨ ਪ੍ਰੀਤ ਬੰਧਾਏ ਸਾਚਾ ਨਾਤਾ। ਸਾਚਾ ਨਾਮ ਦਰਗਹਿ ਸਾਚੀ ਮਾਣ ਦਵਾਏ, ਨਾ ਕੋਈ ਜਾਣੇ ਭੈਣ ਭਰਾਤ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖ ਦਾਤਾ। ਸਰਬ ਸੁਖ ਗੁਰ ਦੁਆਰੇ। ਕਰ ਦਰਸ ਉਤਰੇ ਭੁੱਖ, ਆਤਮ ਭਾਰੇ। ਨਾ ਤਰਸ ਪ੍ਰਭ ਅੰਮ੍ਰਿਤ ਬੂੰਦ ਆਪ ਪਿਲਾਰੇ। ਮਿਟਾਏ ਹਰਸ ਕਰ ਤਰਸ ਦਰ ਘਰ ਆਏ ਦੇਵੇ ਦਰਸ ਪ੍ਰਭ ਅਬਿਨਾਸ਼ੀ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਪੂਜ ਪੁਜਾਰੇ। ਸਰਬ ਜੀਆਂ ਹਰਿ ਇਕ ਪੁਜਾਰੀ। ਤੀਨ ਲੋਕ ਹਰਿ ਇਕ ਪੁਜਾਰੀ। ਤੀਨ ਲੋਕ ਨੈਣ ਮੁਧਾਰੀ। ਜੋਤ ਸਰੂਪੀ ਕਰੇ ਖੇਲ ਅਪਰ ਅਪਾਰੀ। ਗੁਰਮੁਖਾਂ ਕਰਾਏ ਮੇਲ ਵੇਖੇ ਵਿਗਸੇ ਕਰੇ ਵਿਚਾਰੀ। ਬੇਮੁਖਾਂ ਬੇੜਾ ਜਾਏ ਠੇਲ, ਪ੍ਰਭ ਅਬਿਨਾਸ਼ੀ ਨਾ ਪਾਏ ਸਾਰੀ। ਆਪ ਧਕਾਏ ਧਰਮ ਰਾਏ ਦੀ ਜੇਲ। ਪ੍ਰਭ ਅਬਿਨਾਸ਼ੀ ਸਾਚਾ ਨਾਤਾ ਗੁਰ ਚਰਨ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਵਕਤ ਸੁਹਾਏ ਗੁਰਸਿਖ ਘਰ ਭਾਗ ਲਗਾਏ ਆਪ ਮੁਕਾਏ ਲਹਿਣਾ। ਪਿਛਲਾ ਲਹਿਣਾ ਆਪ ਚੁਕਾਇਆ। ਦੇਵਣਹਾਰ ਇਕ ਰਘੁਰਾਇਆ। ਅੱਗੇ ਹਰਿ ਸਾਚੇ ਸਾਚੇ ਮਾਰਗ ਪਾਇਆ। ਮਦਿਰਾ ਮਾਸ ਜਨ ਦੇ ਤਜਾਇਆ। ਸਵਾਸ ਸਵਾਸ ਸਵਾਸ ਰਾਸ ਰਾਸ ਰਾਸ ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਆਤਮ ਜੋਤੀ ਪ੍ਰਕਾਸ਼ ਰਖਾਇਆ। ਅਗਿਆਨ ਅੰਧੇਰ ਜਾਏ ਵਿਨਾਸ ਵਿਨਾਸ ਵਿਨਾਸ ਆਤਮ ਦੀਪਕ ਜੋਤੀ ਆਪ ਜਗਾਇਆ। ਹਉਮੇ ਦੁੱਖੜਾ ਜਾਏ ਨਾਸ ਨਾਸ ਨਾਸ ਸਾਚਾ ਸ਼ਬਦ ਤਨ ਲਗਾਇਆ। ਭਰਮ ਭੁਲੇਖਾ ਨਾ ਹੋਏ ਜੀਵ ਉਦਾਸ, ਸਾਚੀ ਧੀਰ ਆਪ ਧਰਾਇਆ। ਆਪੇ ਕਰੇ ਅੰਤਮ ਅੰਤ ਤੇਰੀ ਬੰਦ ਖਲਾਸ, ਪ੍ਰਗਟ ਹੋਏ ਹਰਿ ਦਰਸ ਦਿਖਾਇਆ। ਪ੍ਰਭ ਅਬਿਨਾਸ਼ੀ ਸਦ ਬਲ ਬਲ ਜਾਸ, ਦਰਗਹਿ ਸਾਚੀ ਦੇਵੇ ਮਾਣ ਸਵਾਇਆ। ਮਾਨਸ ਜਨਮ ਕਰਾਏ ਰਾਸ, ਵੇਲੇ ਅੰਤ ਬੈਕੁੰਠ ਨਿਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਜੋਤੀ ਜੋਤ ਮਿਲਾਇਆ। ਸੱਚਾ ਸ਼ਬਦ ਸੱਚਾ ਹਥਿਆਰ। ਤਨ ਮਨ ਧਨ ਦਿਵਸ ਰੈਣ ਹੋਏ ਰਖਵਾਰ। ਜੋ ਜਨ ਪਹਿਨੇ ਤਨ ਦੁੱਖ ਨਾ ਲਾਗੇ ਭਾਰ। ਆਤਮ ਜਾਏ ਮਨ ਹਉਮੇ ਰੋਗ ਦੇਵੇ ਨਿਵਾਰ। ਬੇੜਾ ਦੇਵੇ ਬੰਨ੍ਹ ਵਿਚ ਸੰਸਾਰ। ਸਾਚਾ ਸ਼ਬਦ ਸੁਣਾਇਆ ਕੰਨ, ਸਾਚੀ ਧੁੰਨ ਦੇਵੇ ਧੁਨਕਾਰ। ਭਰਮ ਭੁਲੇਖਾ ਦੇਵੇ ਭੰਨ, ਜਮ ਦੀ ਨਾ ਖਾਏ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰ ਕਿਰਪਾ ਲਾਏ ਪਾਰ। ਕਰ ਕਿਰਪਾ ਹਰਿ ਪਾਰ ਲਾਏ। ਜੋ ਜਨ ਸਰਨਾਈ ਆਏ। ਸਰਨ ਚਰਨ ਜਿਸ ਜਨ ਤਕਾਈ ਪ੍ਰਭ ਸਾਚਾ ਕਲਜੁਗ ਬੇੜਾ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪੈਜ ਰਖਾਏ। ਹਰਿ ਗੁਣ ਗੁਰਸਿਖ ਉਚਾਰਨਾ। ਆਪਣਾ ਮੂਲ ਨਾ ਕਲਜੁਗ ਹਾਰਨਾ। ਭਰਮ ਭੁੱਲਿਆ ਝੂਠਾ ਲੇਖ ਵਿਚ ਸੰਸਾਰਨਾ। ਵੇਖੀ ਵੇਖ ਨਾ ਮਾਨਸ ਜਨਮ ਹਾਰਨਾ। ਸਾਚਾ ਲੇਖ ਘਰ ਸਾਚੇ ਪ੍ਰਭ ਅਬਿਨਾਸ਼ੀ ਵਡ ਅਪਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰ ਕਿਰਪਾ ਪਾਰ ਉਤਾਰਨਾ। ਗੁਰਸਿਖਾਂ ਹਰਿ ਪਾਰ ਉਤਾਰੇ। ਜੋ ਜਨ ਕਰੇ ਚਰਨ ਨਿਮਸਕਾਰੇ। ਭਵ ਜਲ ਹਰਿ ਪਾਰ ਉਤਾਰੇ। ਕਲਜੁਗ ਅਗਨ ਵਿਚ ਨਾ ਜਾਏ ਜਲ ਰੱਖੇ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਸ਼ਬਦ ਧਰੇ ਪਿਆਰੇ। ਸਚ ਸ਼ਬਦ ਸਚ ਧਿਆਨ। ਪ੍ਰਭ ਅਬਿਨਾਸ਼ੀ ਆਤਮ ਦੇਵੇ ਸਚ ਗਿਆਨ। ਮਿਲੇ ਮਾਤ ਵਡਿਆਈ ਦੇਵੇ ਵਾਲੀ ਦੋ ਜਹਾਨ। ਹੋਏ ਅੰਤ ਸਹਾਈ ਜਨ ਭਗਤਾਂ ਕਰੇ ਪਛਾਣ। ਨਵ ਨਿਧ ਘਰ ਉਪਜਾਈ, ਦੁੱਖ ਭੁੱਖ ਸਰਬ ਮਿਟ ਜਾਣ। ਸਾਚੀ ਬਿੱਧ ਆਪ ਕਰਾਈ, ਕਿਰਪਾ ਕਰ ਹਰਿ ਭਗਵਾਨ। ਆਤਮ ਭੇਵ ਖੁਲ੍ਹਾਏ ਗੂਝੇ, ਦੇਵੇ ਸ਼ਬਦ ਹਰਿ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਮਹਾਨ। ਕਿਰਪਾ ਕਰੇ ਅਪਰ ਅਪਾਰੀ। ਗੁਰਮੁਖ ਸਾਚੇ ਜਾਏ ਤਾਰੀ। ਸਾਚਾ ਦੇਵੇ ਨਾਮ ਅਧਾਰੀ। ਸੋਹੰ ਦੇਵੇ ਨਾਮ ਖੁਮਾਰੀ। ਏਕਾ ਜੋਤ ਜਗੇ ਰਾਮ ਦੂਜਾ ਕੋਇ ਨਾ ਰਸਨ ਉਚਾਰੀ। ਏਕ ਵਖਾਏ ਸਾਚਾ ਧਾਮ, ਜਿਥੇ ਵਸੇ ਹਰਿ ਮੁਰਾਰੀ। ਏਕਾ ਨਾਮ ਦਵਾਏ ਸਾਚਾ ਸ਼ਾਮ, ਮਿਲੇ ਮੇਲ ਹਰਿ ਹਰਿ ਨਿਰੰਕਾਰੀ। ਨਿਰੰਕਾਰ ਨਿਰੰਜਣਾ। ਸਰਬ ਸੁਖ ਭੰਜਨਾ। ਗੁਰ ਚਰਨ ਮਜਨਾ। ਕਰ ਦਰਸ ਆਤਮ ਅੰਮ੍ਰਿਤ ਪੀ ਰੱਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਆਪੇ ਹੋਏ ਸਾਕ ਸੱਜਣਾ। ਸੱਜਣ ਤੇਰਾ ਸਾਚਾ ਸਦ ਵਸੇ ਪਾਸ। ਕਲਜੁਗ ਜੀਵ ਕਾਇਆ ਕੱਚੀ ਕੱਚ ਹੈ ਕਿਉਂ ਹੋਏ ਉਦਾਸ। ਹਰਿ ਸਾਚਾ ਰਸਨਾ ਰਚ ਹੋਏ ਸਹਾਈ ਕਰੇ ਬੰਦ ਖਲਾਸ। ਬੇਮੁਖ ਜੀਵ ਕਿਉਂ ਰਹੇ ਨੱਚ, ਨਾ ਮਿਲਿਆ ਪ੍ਰਭ ਅਬਿਨਾਸ਼। ਕਲਜੁਗ ਮਾਇਆ ਅਗਨ ਵਿਚ ਤਪੇ ਨਾ ਹੋਏ ਕੋਈ ਦੇਵੇ ਧਰਵਾਸ। ਗੁਰਮੁਖਾਂ ਹਰਿ ਹਿਰਦੇ ਗਿਆ ਸੋਹੰ ਦੇਵੇ ਸਚ ਧਰਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰ ਨਰਾਇਣ ਸਰਬ ਗੁਣ ਤਾਸ। ਹਰਿ ਤੀਰ ਜਗਤ ਵਹੀਰ ਹੈ। ਸ੍ਰਿਸ਼ਟ ਸਬਾਈ ਲੱਥੇ ਚੀਰ ਹੈ। ਚਾਰ ਕੁੰਟ ਹੋਏ ਵਹੀਰ ਹੈ। ਮਿਟੇ ਸਰਬ ਪੀਰ ਫ਼ਕੀਰ ਹੈ। ਨਾ ਕੋਈ ਔਲੀਆ ਨਾ ਦਸਤਗੀਰ ਹੈ। ਨਾ ਕੋਈ ਮੌਲੀਆ ਨਾ ਆਲਮਗੀਰ ਹੈ। ਨਾ ਕੋਈ ਗੌਂਸ ਕੁਤਬ ਨਾ ਕੋਈ ਸ਼ਮਸ਼ੁਲ ਦੀਨ ਹੈ। ਨਾ ਕੋਈ ਹੁਜ਼ਰਾ ਨਾ ਕੋਈ ਸ਼ਜਰਾ ਸਰਬ ਮੇਟ ਮਲੀਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰਾਏ ਮੁਹੰਮਦੀ ਦੀਨ ਹੈ। ਮੁਹੰਮਦੀ ਦੀਨ ਅੰਤ ਪ੍ਰਭ ਕੀਨਾ। ਸੰਗ ਰੂਸਾ ਰਲੇ ਚੀਨਾ। ਐਸੀ ਖੇਲ ਕਰੇ ਪ੍ਰਭ ਸਾਚਾ ਸ੍ਰਿਸ਼ਟ ਸਬਾਈ ਪਾੜੇ ਸੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਸਚ ਕੀਨਾ। ਸਤਿਗੁਰ ਸਾਚਾ ਸਰਬ ਸੁਖ ਦਾਤ ਹੈ। ਸਤਿਗੁਰ ਸਾਚਾ ਸਭ ਥਾਈਂ ਸਹਾਈ ਆਪ ਹੈ। ਸਤਿਗੁਰ ਸਾਚਾ ਸ੍ਰਿਸ਼ਟ ਸਬਾਈ ਮਾਈ ਬਾਪ ਹੈ। ਸਤਿਗੁਰ ਸਾਚਾ ਸਤਿਗੁਰ ਸੋਹੰ ਦੇਵੇ ਸਾਚਾ ਜਾਪ ਹੈ। ਸ੍ਰਿਸ਼ਟ ਸਬਾਈ ਹਉਮੇ ਮਾਰੇ ਵਡ ਵਡ ਤਾਪ ਹੈ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲਜੁਗ ਰਿਹਾ ਜਾਚ ਹੈ। ਸਤਿਗੁਰ ਸਾਚਾ ਸਾਚੀ ਧਾਰਾ। ਸਤਿਗੁਰ ਸਾਚਾ ਸਭ ਪਰਖੇ ਨਾਰੀ ਨਾਰਾ। ਸਤਿਗੁਰ ਸਾਚਾ ਲੱਖ ਚੁਰਾਸੀ ਵਿਚ ਏਕਾ ਜੋਤ ਅਧਾਰਾ। ਸਤਿਗੁਰ ਸਾਚਾ ਜੀਵ ਜੰਤ ਊਚ ਨੀਚ ਕੀਟ ਪਤੰਗ ਵਿਚ ਸਰਬ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਅਨੂਪ ਸਰੂਪ ਅਪਾਰਾ। ਰੰਗ ਅਨੂਪ ਸਤਿ ਸਰੂਪਿਆ। ਜਿਸ ਵਿਚ ਹਰਿ ਰਾਓ ਉਮਰਾਓ ਰੰਗ ਰੰਗ ਰੰਗਾਣਾ ਵਡ ਵਡ ਭੂਪਿਆ। ਨਾ ਕੋਈ ਸਕੇ ਪਛਾਣ ਪ੍ਰਭ ਅਬਿਨਾਸ਼ੀ ਨਾ ਕੋਈ ਰੰਗ ਨਾ ਕੋਈ ਰੂਪਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਣ ਜਿਸ ਦੇਵੇ ਦਰਸ ਹਰਿ ਸਤਿ ਸਰੂਪਿਆ। ਦਰਸ ਸਤਿ ਤਰਸ ਸਤਿ ਅੰਮ੍ਰਿਤ ਮੇਘ ਬਰਸ ਸਤਿ, ਆਪ ਮਿਟਾਏ ਹਰਿ ਹਰਸ ਸਤਿ। ਚਿੰਤਾ ਸੋਗ ਗਵਾਏ ਸਤਿ। ਕਾਇਆ ਹਰੀ ਕਰਾਏ ਸਤਿ। ਤਨ ਮਨ ਵੱਜੀ ਵਧਾਈ ਸਤਿ। ਅਨਹਦ ਸ਼ਬਦ ਰਾਗ ਸੁਣਾਈ ਸਤਿ। ਅਬਿਨਾਸ਼ੀ ਵਾਗ ਉਠਾਈ ਆਪਣੇ ਹੱਥ ਸਤਿ। ਸ੍ਰਿਸ਼ਟ ਸਬਾਈ ਭੇੜ ਭਿੜਾਏ ਕਰੇ ਕਰਾਏ ਨਾ ਕੋਈ ਛੁਡਾਈ ਵੇਖੇ ਖੇਲ ਹਰਿ ਸਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਰਬ ਜੀਆਂ ਕਾ ਏਕਾ ਦਾਤਾ, ਸਤਿਗੁਰ ਸਾਚਾ ਸਾਚੋ ਸਤਿ। ਸਚ ਸੁਖ ਸਹਿਜ ਸੁਖ ਏਕ ਦੇਵੇ ਪ੍ਰਭ ਅਬਿਨਾਸ਼ੀ ਹਰਿ ਸਾਚਾ ਨਾਇਕ। ਗੁਰਮੁਖ ਸਾਚੇ ਸੰਤ ਜਨ ਆਪ ਉਪਜਾਏ ਸਚ ਮੁਸਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹਿਰਦੇ ਦਰਸ ਦਿਖਾਏ ਖੋਲ੍ਹੋ ਤਾਇਕ। ਹਰ ਹਿਰਦੇ ਹਰਿ ਸਾਚਾ ਵਸਿਆ। ਕਲਜੁਗ ਜੀਵ ਰਾਹ ਸਾਚਾ ਦੱਸਿਆ। ਸ਼ਬਦ ਤੀਰ ਹਰਿ ਸਾਚੇ ਕਸਿਆ। ਬਜ਼ਰ ਕਪਾਟੀ ਚੀਰ ਦਵਾਰ ਦਸਵਾਂ ਦੱਸਿਆ। ਅੰਮ੍ਰਿਤ ਬਹਾਏ ਸਾਚਾ ਨੀਰ ਪੀ ਅੰਮ੍ਰਿਤ ਰਸ ਰਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਧੀਰ, ਕਰ ਦਰਸ ਗੁਰਮੁਖ ਪੂਰੀ ਹੋਏ ਸਮਸਿਆ। ਪੂਰਨ ਧੀਰ ਦੇਵੇ ਹਰਿ ਭਗਵਾਨ। ਅੰਮ੍ਰਿਤ ਸਾਚਾ ਸੀਰ ਪਿਲਾਏ ਕਿਰਪਾ ਕਰੇ ਹਰਿ ਭਗਵਾਨ। ਕਲਜੁਗ ਪਾਟੇ ਚੀਰ ਲੁਹਾਏ, ਸੋਹੰ ਗਹਿਣਾ ਤਨ ਪਹਿਨਾਨ। ਸਾਚੇ ਹਾਟੇ ਸਾਚਾ ਗਹਿਣਾ ਆਪ ਵਿਕਾਏ ਗੁਰਮੁਖ ਸਾਚੇ ਘਰ ਲੈ ਜਾਣ। ਹਉਮੇ ਮੈਲ ਦੁਬਦਾ ਕਾਟੇ, ਜੋ ਜਨ ਰਸਨਾ ਗਾਣ। ਪ੍ਰਭ ਅਬਿਨਾਸ਼ੀ ਰਾਹ ਨੇੜੇ ਵਾਟੀ, ਕਲਜੁਗ ਜੀਵ ਨਾ ਭੁੱਲ ਨਿਧਾਨ। ਹਰਿ ਸਾਚਾ ਵੇਖ ਆਪਣੀ ਕਾਇਆ ਝੂਠੀ ਮਾਟੀ ਵਿਚ ਬੈਠਾ ਬਲੀ ਬਲਵਾਨ। ਏਕਾ ਜੋਤ ਜਗੇ ਲਟ ਲਾਟੀ, ਕਰ ਦਰਸ ਹੋਏ ਸੁਘੜ ਸਿਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਧਿਅਨ। ਸਚ ਪ੍ਰੀਤ ਗੁਰ ਚਰਨ ਧਿਆਨਾ। ਸਚ ਪ੍ਰੀਤ ਗੁਰਚਰਨ ਸੇਵ ਕਮਾਨਾ। ਸਚ ਪ੍ਰੀਤ ਹਰਿ ਹਿਰਦੇ ਸਚ ਵਸਾਨਾ। ਮਾਨਸ ਜਨਮ ਜਾਓ ਜਗ ਜੀਤ, ਲੱਖ ਚੁਰਾਸੀ ਵਿਚ ਨਾ ਆਨਾ। ਗੁਰਮੁਖ ਰੱਖ ਆਤਮ ਸਦਾ ਅਤੀਤ, ਭਰਮ ਭੁਲੇਖੇ ਭੁੱਲ ਨਾ ਜਾਣਾ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਦਰਗਹਿ ਸਾਚੀ ਜਿਸ ਸੰਗ ਨਿਭਾਨਾ। ਝੂਠੀ ਵੇਖ ਮਾਤ ਵਿਚ ਪ੍ਰੀਤ, ਸੰਗ ਕਿਸੇ ਨਾ ਜਾਣਾ। ਕਲਜੁਗ ਔਧ ਰਹੀ ਬੀਤ, ਵੇਲਾ ਗਿਆ ਹੱਥ ਨਾ ਆਣਾ। ਕਰ ਦਰਸ ਕਾਇਆ ਹੋਏ ਸੀਤ, ਸ਼ਾਂਤ ਸੀਤਲਾ ਹਰਿ ਵਰਤਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਠਾਂਡੇ ਦਰ ਬਹਾਨਾ। ਗੁਰ ਸੇਵਾ ਸੁਫਲ ਕਰਾਈ ਹੈ। ਗੁਰਮੁਖ ਵਿਰਲੇ ਕਲ ਕਮਾਈ ਹੈ। ਘਰ ਸਾਚੇ ਮਿਲੇ ਵਡਿਆਈ ਹੈ। ਜਿਥੇ ਵਸੇ ਹਰਿ ਰਘੁਰਾਈ ਹੈ। ਹਰਿ ਸਾਚੇ ਲੇਖੇ ਲਾਈ ਹੈ। ਆਤਮ ਕੱਢੇ ਭਰਮ ਭੁਲੇਖੇ, ਹਰਿ ਪੂਰਨ ਬੂਝ ਬੁਝਾਈ ਹੈ। ਜੋ ਜਨ ਆਏ ਦਰ ਨੇਤਰ ਪੇਖੇ, ਆਤਮ ਜੋਤ ਜਗਾਈ ਹੈ। ਜੋ ਜਨ ਰਹੇ ਕਲਜੁਗ ਵੇਖਾਂ ਵੇਖੇ, ਅੰਤਮ ਅੰਤ ਪ੍ਰਭ ਜਮਦੂਤਾਂ ਵਸ ਕਰਾਈ ਹੈ। ਗੁਰਮੁਖ ਸਾਚੇ ਹਰਿ ਲਾਏ ਲੇਖੇ, ਜਿਸ ਜਨ ਦਇਆ ਕਮਾਈ ਹੈ। ਆਪ ਲਿਖਾਏ ਸਾਚੇ ਲੇਖੇ, ਅਚਰਜ ਖੇਲ ਰਚਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਸਰਬ ਵਡਿਆਈ ਹੈ। ਗੁਰਚਰਨ ਸੇਵਾ ਪੂਰਨ ਘਾਲ। ਗੁਰਮੁਖ ਪ੍ਰੀਤੀ ਨਿਭੇ ਨਾਲ। ਸਾਚੀ ਨੀਤੀ ਪ੍ਰਭ ਸਾਚਾ ਦੇਵੇ ਆਤਮ ਬਖ਼ਸ਼ੇ ਸੋਹੰ ਸਾਚਾ ਲਾਲ। ਮਾਨਸ ਜਨਮ ਜਾਓ ਜਗ ਜੀਤੀ ਨਾ ਹੋਏ ਕਦੇ ਕੰਗਾਲ। ਦਰ ਘਰ ਆਏ ਪ੍ਰਭ ਸਾਚੇ ਕਾਇਆ ਸੀਤਲ ਕੀਤੀ, ਸਾਚਾ ਦੀਆ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਇਆ ਆਪ ਕਿਰਪਾਲ। ਪ੍ਰਭ ਭਏ ਦਿਆਲ ਗੁਰਮੁਖ ਸੋਇਆ ਲਏ ਉਠਾਲ। ਆਤਮ ਜੋਤੀ ਦੇਵੇ ਬਾਲ। ਆਪਣਾ ਬਿਰਧ ਹਰਿ ਸਾਚਾ ਲਏ ਸੰਭਾਲ। ਗੁਰਮੁਖ ਸਾਚੇ ਸੰਤ ਜਨਾਂ ਆਪੇ ਬਣੇ ਰਖਵਾਲ। ਸੋਹੰ ਦੇਵੇ ਸਾਚਾ ਨਾਮ ਧਨਾ, ਸਾਚਾ ਧਨ ਮਾਲ। ਏਕਾ ਸ਼ਬਦ ਵਸਾਏ ਮਨਾ, ਘਰ ਸਾਚਾ ਦਰ ਸਾਚਾ ਹਰਿ ਦਏ ਵਖਾਲ। ਭਾਂਡਾ ਭਰਮ ਭਉ ਭੰਨਿਆ ਦੀਆ ਦਰਸ ਆਪ ਗੋਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਗੁਰਮੁਖਾਂ ਸਦ ਪ੍ਰਿਤਪਾਲ। ਗੁਰਮੁਖ ਸਾਚੇ ਹਰਿ ਦਰਸ਼ਨ ਪਾਵਣਾ। ਭਰਮ ਭੁਲੇਖਾ ਸਰਬ ਗਵਾਵਣਾ। ਆਤਮ ਲੇਖਾ ਸਰਬ ਲਿਖਾਵਣਾ। ਪਿਛਲਾ ਲੇਖਾ ਹਰਿ ਚੁਕਾਵਣਾ। ਅੱਗੇ ਮਾਰਗ ਪਾਵਣਾ। ਸਤਿਜੁਗ ਸਾਚਾ ਰਾਹ ਆਪ ਦਿਸਾਵਣਾ। ਸਾਚਾ ਥਾਨ ਆਪ ਸੁਹਾਵਣਾ। ਏਕਾ ਨਾਮ ਹਰਿ ਜਪਾਵਣਾ। ਸੋਹੰ ਖੰਡਾ ਆਪ ਚਮਕਾਵਣਾ। ਰਾਓ ਰੰਕ ਰਾਹੇ ਪਾਵਣਾ। ਥਾਉਂ ਬੰਕ ਆਪ ਸੁਹਾਵਣਾ। ਗੁਰਮੁਖਾਂ ਪੂਰ ਕਰਾਏ ਭਾਵਨਾ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਮਾਣ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਾਚਾ ਕਰਮ ਕਮਾਵਣਾ। ਗੁਰਮੁਖ ਹਰਿ ਰੰਗ ਮਾਨਣਾ। ਪ੍ਰਭ ਅਬਿਨਾਸ਼ੀ ਸਾਚਾ ਜਾਨਣਾ। ਜੋਤ ਸਰੂਪੀ ਖੇਲ ਵਰਤਾਵਣਾ। ਬਿਨ ਰੰਗ ਰੂਪੀ ਦਿਸ ਨਾ ਆਵਣਾ। ਆਦਿ ਅੰਤ ਜੁਗਾ ਜੁਗੰਤ ਪ੍ਰਭ ਆਪਣੇ ਭਾਣੇ ਵਿਚ ਰਹਾਵਣਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਆਪਣੀ ਸੇਵਾ ਲਾਵਣਾ। ਸਾਚਾ ਸ਼ਬਦ ਸੁਣਾਏ ਕੰਨਾਂ, ਅਨਹਦ ਧੁਨ ਉਪਜਾਵਣਾ। ਮਿਟਾਏ ਚਿੰਤਾ ਰੋਗ ਗੁਰਸਿਖਾਂ, ਧੀਰਜ ਸਤਿ ਸੰਤੋਖ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਆਪਣਾ ਭੇਵ ਆਪ ਖੁਲ੍ਹਾਵਣਾ। ਆਪਣੇ ਭਾਣੇ ਆਪ ਰਹਾਏ। ਅਚਰਜ ਖੇਲ ਹਰਿ ਵਰਤਾਏ। ਮਾਤਲੋਕ ਸਦ ਆਵੇ ਜਾਏ। ਜੁਗਾ ਜੁਗੰਤਰ ਪ੍ਰਭ ਸਾਚਾ ਜਾਮਾ ਪਾਏ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਆਪੇ ਪਕੜ ਉਠਾਵਣਾ। ਧਰਮ ਰਾਏ ਦੇ ਸਜਾਏ, ਵੇਲੇ ਅੰਤ ਹੋਏ ਸਹਾਏ ਗੁਰਮੁਖ ਸਾਚੇ ਤੇਰਾ ਬੇੜਾ ਬੰਨ੍ਹ ਵਖਾਵਣਾ। ਪ੍ਰਭ ਕਿਰਪਾ ਕਰ ਆਪਣੇ ਕੰਧ ਉਠਾਏ। ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਹਰਿ ਸਾਚਾ ਮਾਣ ਦਵਾਏ। ਸਾਚੀ ਦਰਗਹਿ ਸਦ ਦਾ ਲੇਖਾ। ਏਥੇ ਓਥੇ ਨਾ ਕੋਈ ਭਰਮ ਭੁਲੇਖਾ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਧਾਰੇ ਭੇਖਾ। ਅਛਲ ਛਲ ਆਪ ਕਰਾਏ ਕਲਜੁਗ ਮਿਟਾਏ ਝੂਠੀ ਰੇਖਾ। ਸੋਹੰ ਸਾਚਾ ਸ਼ਬਦ ਸਤਿਜੁਗ ਲਗਾਈ ਸਾਚੀ ਮੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਤੇਰਾ ਲੇਖਾ। ਕਲਜੁਗ ਤੇਰਾ ਮੇਟ ਮਿਟਈਆ। ਕੋਇ ਨਾ ਹੋਏ ਤੇਰਾ ਸਹਈਆ। ਜੀਵ ਜੰਤ ਸਭ ਝੂਠ ਝੁਠਈਆ। ਝੂਠੇ ਜਗਤ ਧੰਦੇ ਆਪ ਮਿਟਈਆ। ਪਾਪੀ ਬੰਦੇ ਮਦਿਰਾ ਮਾਸ ਮੁਖ ਰਖਈਆ। ਆਤਮ ਗੰਦੇ ਪ੍ਰਭ ਅਬਿਨਾਸ਼ੀ ਨਾ ਰਸਨ ਰਸਈਆ। ਦਿਵਸ ਰੈਣ ਰੈਣ ਦਿਵਸ ਨਾ ਗਾਇਆ ਬੱਤੀ ਦੰਦੇ, ਦਰ ਘਰ ਸਾਚੇ ਰਹੇ ਭੁਲਈਆ। ਆਤਮ ਵੱਜੇ ਸਰਬ ਦੇ ਜਿੰਦੇ, ਸੋਹੰ ਚਾਬੀ ਨਾ ਕਿਸੇ ਲਗਾਇਆ। ਪਾਪਾਂ ਹੋਈ ਵਿਚ ਆਤਮ ਕੰਧੇ, ਦੂਈ ਦਵੈਤ ਨਾ ਪਰਦਾ ਲਾਹਿਆ। ਕਾਇਆ ਅੰਧੇਰੀ ਡੂੰਘੀ ਖੱਡੇ, ਦੀਪਕ ਜੋਤੀ ਨਾ ਕਿਸੇ ਜਗਾਇਆ। ਗੁਰਮੁਖ ਸਾਚੇ ਸੰਤ ਜਨਾਂ ਆਪ ਤੁੜਾਏ ਆਤਮ ਜਿੰਦੇ, ਸੋਹੰ ਨਾਮ ਵਿਚ ਵਸਤ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਮਾਣ ਸਵਾਇਆ। ਕਲਜੁਗ ਤੇਰਾ ਅੰਤ ਕਰਾਏ। ਕਲਜੁਗ ਤੇਰਾ ਲੇਖ ਲਿਖਾਏ। ਲਹਿਣਾ ਦੇਣਾ ਆਪ ਚੁਕਾਏ। ਸਤਿਜੁਗ ਸਾਚਾ ਮਾਤ ਧਰਾਏ। ਪਹਿਲੀ ਮਾਘੀ ਜਨਮ ਦਵਾਏ। ਸਾਚਾ ਲੇਖਾ ਆਪੇ ਦਏ ਲਿਖਾਏ। ਸੋਹੰ ਸਾਚੀ ਵਸਤ ਹਰਿ ਜਾਏ ਝੋਲੀ ਪਾਏ। ਚਾਰ ਵਰਨ ਆਏ ਸਰਨ ਚੁੱਕੇ ਡਰਨ, ਉਤਰੇ ਪਾਰ ਰਸਨਾ ਗਾਏ। ਖੁਲ੍ਹੇ ਹਰਨ ਫਰਨ ਦਰਸ ਕਰ ਤਰਨ, ਦੇਵੇ ਦਰਸ ਆਪ ਹਰਿ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਮਾਤ ਜੋਤ ਪ੍ਰਗਟਾਏ। ਸਤਿਜੁਗ ਤੇਰਾ ਸਾਚਾ ਵਾਦਾ। ਸ਼ਬਦ ਲਿਖਾਏ ਬੋਧ ਅਗਾਧਾ। ਆਤਮ ਸਾਧਾ ਜੀਵ ਜੰਤ ਏਕਾ ਸ਼ਬਦ ਅਰਾਧਾ। ਆਦਿਨ ਅੰਤ ਸੋਹੰ ਵਜਾਏ ਸਾਚਾ ਨਾਦਾ। ਸਾਧਾਂ ਸੰਤਾਂ ਪ੍ਰਭ ਸਾਚਾ ਹੋਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਇਕ ਦਾਤਾਰ ਸਰਬ ਭਿਖਾਰ। ਸੋਹੰ ਸ਼ਬਦ ਹਰਿ ਵਰਤਾਰ। ਸ੍ਰਿਸ਼ਟ ਸਬਾਈ ਆਈ ਗੁਰ ਦਰਬਾਰ। ਸਤਿਜੁਗ ਤੇਰਾ ਸਚ ਵਿਹਾਰ। ਜੂਠ ਝੂਠ ਦਏ ਨਿਵਾਰ। ਏਕਾ ਏਕ ਰੰਗ ਅਨੂਠਾ ਚੜ੍ਹਾਏ ਗੁਰਮੁਖ ਸਾਚੇ ਕਲ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਏ ਕਰਮ ਕਰਾਏ ਆਪਣੀ ਕਿਰਪਾ ਧਾਰ। ਸਤਿਜੁਗ ਸਾਚਾ ਮਾਤ ਧਰਈਆ। ਸਤਿਜੁਗ ਸਾਚੇ ਲੇਖ ਲਿਖਈਆ। ਆਪ ਚੜ੍ਹਾਏ ਸਾਚੀ ਨਈਆ। ਗੁਰਮੁਖ ਸਾਚੇ ਸੰਤ ਜਨਾਂ ਆਪ ਚੜ੍ਹਈਆ। ਬੇਮੁਖ ਕਲਜੁਗ ਵਹਿੰਦੀ ਧਾਰ ਵਹਈਆ। ਗੁਰਮੁਖਾਂ ਬੇੜਾ ਪਾਰ ਕਰਈਆ। ਸੋਹੰ ਚੱਪੂ ਆਪ ਲਗਈਆ। ਪ੍ਰਭ ਵਸਾਏ ਸਾਚੇ ਥਾਉਂ, ਆਪਣੇ ਸੰਗ ਆਪ ਰਖਈਆ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ ਭੇਵ ਖੁਲ੍ਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣੇ ਸ੍ਰਿਸ਼ਟ ਸਬਾਈ ਵੇਖ ਵਖਈਆ। ਆਪ ਉਠਾਏ ਪਕੜੇ ਬਾਹੋਂ, ਆਪਣਾ ਲੇਖ ਲਿਖਈਆ। ਸੋਹੰ ਦੇਵੇ ਸਾਚਾ ਨਾਂਓ, ਆਤਮ ਸਾਚੀ ਜੋਤ ਜਗਈਆ। ਦਰਗਹਿ ਦੇਵੇ ਸਾਚਾ ਥਾਉਂ, ਜਨਮ ਮਰਨ ਲੱਖ ਚੁਰਾਸੀ ਗੇੜ ਕਟਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖ ਸਾਚੇ ਮੇਲ ਮਿਲਈਆ। ਹਰਿ ਜੋਤੀ ਜੋਤ ਮਿਲਾਵੰਦਾ। ਵੇਲੇ ਅੰਤਮ ਅੰਤ ਦਰ ਘਰ ਆਏ ਦਰਸ ਦਿਖਾਵੰਦਾ। ਹਰਿ ਜੋਤੀ ਜੋਤ ਮਿਲਾਵੰਦਾ। ਗੁਰਮੁਖਾਂ ਕਰ ਤਰਸ ਆਪਣਾ ਸੰਗ ਨਿਭਾਵੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਪ੍ਰਭ ਸੁੱਕੇ ਹਰੇ ਕਰਾਵੰਦਾ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਤੇਰੇ ਚਰਨ ਹਰਸ, ਕਲਜੁਗ ਬੇੜਾ ਪਾਰ ਕਰਾਵੰਦਾ। ਆਪ ਮਿਟਾਏ ਆਤਮ ਸਰਬ ਹਰਸ, ਜੋਤ ਸਰੂਪੀ ਦਰਸ ਦਿਖਾਵੰਦਾ। ਬੇਮੁਖ ਕਲਜੁਗ ਰਹੇ ਤਰਸ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਆਪਣੇ ਭਾਣੇ ਵਿਚ ਰਹਾਵੰਦਾ। ਹਰਿ ਭਾਣਾ ਵਰਤੇ ਗੁਰਮੁਖ ਜਾਨਨਾ। ਸੋ ਜਨ ਹੋਇਆ ਸੁਘੜ ਸਿਆਨਣਾ। ਜਿਸ ਦੀਆ ਨਾਮ ਨਿਧਾਨਨਾ। ਆਤਮ ਧਰੇ ਧੀਰ ਧਰਾਨਾ। ਹਰਿ ਸਾਚੀ ਬੂਝ ਬੁਝਾਨਾ। ਏਕਾ ਰੰਗ ਗੁਰਮੁਖ ਸਾਚੇ ਆਪ ਰੰਗਾਨਾ। ਮਾਨਸ ਜਨਮ ਨਾ ਹੋਏ ਭੰਗ, ਸਾਚਾ ਰਾਹ ਦਿਖਾਣਾ। ਹੋਏ ਸਹਾਈ ਸਦਾ ਅੰਗ ਸੰਗ, ਦੁੱਖ ਰੋਗ ਚਿੰਤਾ ਸਰਬ ਮਿਟਾਣਾ। ਬੇਮੁੱਖ ਭੰਨੇ ਵਾਂਗ ਕੱਚੀ ਵੰਗ, ਪ੍ਰਭ ਸਾਚੇ ਭੰਨ ਵਖਾਣਾ। ਧਰਮ ਰਾਏ ਦਰ ਦੇਵੇ ਟੰਗ, ਲਿਖਿਆ ਸਾਚਾ ਲੇਖ ਕਿਸੇ ਨਾ ਜਾਏ ਛੁਡਾਵਣਾ। ਸ਼ਬਦ ਸਰੂਪੀ ਕਸਿਆ ਤੰਗ, ਪਵਣ ਰੂਪ ਚਾਰ ਕੁੰਟ ਦੁੜਾਵਣਾ। ਸ੍ਰਿਸ਼ਟ ਸਬਾਈ ਕਰੇ ਭੰਗ, ਸੋਹੰ ਸਾਚਾ ਤੀਰ ਚਲਾਵਣਾ। ਚਾਰ ਕੁੰਟ ਦਿਸਣ ਪਏ ਕਰੰਗ, ਕਲਜੁਗ ਜੀਆਂ ਮਾਸ ਕਿਸੇ ਨਾ ਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਵਰਤੇ ਜਗਤ ਆਪਣਾ ਭਾਵਣਾ। ਭਾਣਾ ਹਰਿ ਵਰਤਾਵਣਾ। ਰਾਓ ਉਮਰਾਓ ਸਰਬ ਖ਼ਾਕ ਮਿਲਾਵਣਾ। ਵਡ ਵਡ ਪਕੜ ਸ਼ਾਹੋ, ਪ੍ਰਭ ਗਲੀਆਂ ਵਿਚ ਫਿਰਾਵਣਾ। ਸਾਚਾ ਸ਼ਬਦ ਚਲਾਏ ਸਾਚਾ ਨਾਓ, ਕਲਜੁਗ ਭੇਖ ਸਰਬ ਮਿਟਾਵਣਾ। ਰਾਓ ਰੰਕ ਊਚ ਨੀਚ ਕੋਈ ਰਹਿਣ ਨਾ ਪਾਵਣਾ। ਸਤਿਜੁਗ ਚਲਾਏ ਸਾਚਾ ਰਾਹੋ, ਰਾਜਾ ਰਾਣਾ ਤਖ਼ਤੋਂ ਲਾਹਵਣਾ। ਸਚ ਘਰ ਵਾਸੀ ਸਚ ਘਰ ਵਸਾਏ ਸਾਚਾ ਥਾਓ, ਹਰਿ ਏਕਾ ਜੋਤ ਜਗਾਵਣਾ। ਬੈਠਾ ਰਹੇ ਅਡੋਲ ਸਦਾ ਬੇਪਰਵਾਹੋ, ਜੋਤ ਸਰੂਪ ਡਗਮਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰਾਇਣ ਨਰ ਏਕਾ ਰੰਗ ਸ੍ਰਿਸ਼ਟ ਸਬਾਈ ਆਪ ਰੰਗਾਵਣਾ। ਚਰਨ ਪ੍ਰੀਤ ਗੁਰ ਦਰ ਕਮਾਵਣੀ। ਪ੍ਰਭ ਸਾਚਾ ਪਰਖੇ ਨੀਤ, ਗੁਰਮੁਖਾਂ ਆਤਮ ਤ੍ਰਿਖਾ ਆਪ ਬੁਝਾਵਣੀ। ਤਨ ਕਾਇਆ ਕਰੇ ਸੀਤ, ਹਰਿ ਅੰਮ੍ਰਿਤ ਸ਼ਾਂਤਕ ਬੂੰਦ ਆਪ ਬਰਸਾਵਣੀ। ਸਤਿਜੁਗ ਚਲਾਏ ਸਾਚੀ ਰੀਤ ਕੂੜ ਕੁੜਿਆਰੀ ਸਰਬ ਮੇਟ ਮਿਟਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਨੀਂਹ ਰਖਾਵਣੀ। ਸਤਿਜੁਗ ਸਾਚਾ ਹਰਿ ਸਾਚਾ ਜਨਮ ਦਵਾਏ। ਹਰਿ ਹਿਰਦੇ ਵਾਚਾ ਸਚ ਵਸਤ ਹਰਿ ਝੋਲੀ ਪਾਏ। ਚਰਨ ਪ੍ਰੀਤੀ ਸਾਚਾ ਨਾਤਾ, ਇਕ ਮਾਤ ਰਖਾਏ। ਕਰ ਕਿਰਪਾ ਹਰਿ ਪੁਰਖ ਬਿਧਾਤਾ, ਸੋਹੰ ਦਾਨ ਹਰਿ ਝੋਲੀ ਪਾਏ। ਆਪ ਮਿਟਾਏ ਊਚ ਨੀਚ ਜਾਤਾਂ ਪਾਤਾਂ, ਏਕਾ ਗਿਆਨ ਸਰਬ ਦਵਾਏ। ਚਾਰ ਵਰਨ ਬੰਧਾਏ ਏਕਾ ਨਾਤਾ, ਭਰਮ ਭੁਲੇਖਾ ਰਹਿਣ ਨਾ ਪਾਏ। ਕਲਜੁਗ ਮਿਟਾਏ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਏ। ਆਪ ਪੁੱਛੇ ਗੁਰਸਿਖਾਂ ਵਾਤਾ, ਦਰ ਘਰ ਆਪਣੇ ਲਏ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਲਏ ਲੜ ਲਾਏ। ਆਪ ਆਪਣੇ ਲਾਏ ਲੜ। ਗੁਰਮੁਖ ਸਾਚਾ ਵਿਚ ਮਾਤ ਬਾਹੋਂ ਫੜ। ਬੇਮੁਖ ਅੰਤਕਾਲ ਕਲ ਜਾਇਣ ਝੜ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਜਾਇਣ ਵੜ। ਸੋਹੰ ਸਾਚੀ ਆਵਾਜ਼ ਲਗਾਏ ਦਰ ਦਰਬਾਰੇ ਆਤਮ ਖੜ। ਆਪ ਆਪਣੀ ਦਇਆ ਕਮਾਏ, ਕਾਇਆ ਕਿਲ੍ਹਾ ਤੁੜਾਵੇ ਹੰਕਾਰੀ ਗੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਤੋੜ ਨਿਭਾਏ, ਗੁਰਮੁਖ ਸਾਚੇ ਹਰਿ ਕੀ ਪੌੜੀ ਜਾਏ ਚੜ੍ਹ। ਹਰ ਘਰ ਹਰਿ ਰੰਗ ਮਹਾਨਾ। ਆਤਮ ਦਰ ਵੇਖ ਜੀਵ ਜਨ ਸੁਘੜ ਸਿਆਣਾ। ਕਿਉਂ ਧਰਿਆ ਕਲਜੁਗ ਝੂਠਾ ਭੇਖ, ਫਿਰੇ ਅੰਧ ਅੰਧਿਆਨਾ। ਹਰਿ ਸੱਜਣ ਸਾਚਾ ਨੇਤਰ ਪੇਖ, ਕਿਲ ਵਿਖ ਪਾਪ ਸਰਬ ਗਵਾਨਾ। ਭਰਮ ਭੁਲੇਖੇ ਕਿਉਂ ਰਿਹਾ ਵੇਖੀ ਵੇਖੇ, ਵੇਲਾ ਗਿਆ ਹੱਥ ਨਾ ਆਣਾ। ਦਰ ਘਰ ਸਾਚੇ ਗੁਰਮੁਖ ਸਾਚੇ ਲਗਾਏ ਸਾਚੇ ਲੇਖੇ, ਆਪ ਵਿਸ਼ਨੂੰ ਭਗਵਾਨਾ। ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ, ਸਰਬ ਜੀਆਂ ਦਾ ਦਾਨਾ ਬੀਨਾ। ਧੰਨ ਸੋ ਵੇਲਾ ਹਰਿ ਦਇਆ ਕਮਾਇਆ। ਜੁਗਾਂ ਜੁਗੰਤਰ ਵਿਛੜਿਆਂ ਹਰਿ ਸਾਚਾ ਮੇਲ ਮਿਲਾਇਆ। ਪ੍ਰਭ ਅਬਿਨਾਸ਼ੀ ਸਾਚੇ ਕੰਤ, ਸੋਹੰ ਸਾਚਾ ਨਾਮ ਜਪਾਇਆ। ਆਪ ਬਣਾਏ ਸਾਚੀ ਬਣਤ, ਸਾਚੇ ਮਾਰਗ ਲਾਇਆ। ਮਹਿੰਮਾ ਪ੍ਰਭ ਦੀ ਬੜੀ ਅਗਣਤ, ਭੇਵ ਕਿਸੇ ਨਾ ਪਾਇਆ। ਕਿਆ ਕੋਈ ਜਾਣੇ ਜੀਵ ਜੰਤ, ਡਾਹਢੀ ਮਾਇਆ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਏਕਾ ਜਾਤ ਹਰਿ ਰਘੁਰਾਇਆ। ਹਰਿ ਰਘੁਰਾਇਆ ਹਰਿ ਰਘੁਰਾਈ। ਸੱਚੀ ਬਿਧ ਨੌਂ ਨਿਧਾਂ ਪਾਈ। ਕਾਰਜ ਸਿਧ ਕਰਾਈ। ਆਤਮ ਵਿਧ ਸੋਹੰ ਤੀਰ ਚਲਾਈ। ਪ੍ਰਭ ਮਿਲਣ ਦੀ ਸਾਚੀ ਬਿਧੀ ਪ੍ਰਭ ਸਾਚੇ ਆਪ ਬਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇ ਵਡਿਆਈ। ਗੁਰਮੁਖ ਤੇਰਾ ਮਾਣ ਰਖਾਣਾ। ਗੁਰਸਿਖ ਚਲਾਏ ਆਪਣੇ ਭਾਣਾ। ਗੁਰਮੁਖਾਂ ਦੇਵੇ ਨਾਮ ਨਿਧਾਨਾ। ਗੁਰਮੁਖਾਂ ਦੇਵੇ ਧੂੜ ਚਰਨ ਅਸ਼ਨਾਨਾ। ਗੁਰਮੁਖਾਂ ਦੇਵੇ ਆਤਮ ਬ੍ਰਹਮ ਗਿਆਨਾ। ਗੁਰਮੁਖਾਂ ਆਤਮ ਸਾਚੀ ਸ਼ਬਦ ਧੁਨ ਉਪਜਾਨਾ। ਗੁਰਮੁਖਾਂ ਦੂਈ ਦਵੈਤੀ ਹਰਿ ਪਰਦਾ ਲਾਹਣਾ। ਗੁਰਮੁਖਾਂ ਆਤਮ ਸੁਨ ਮੁਨ ਹਰਿ ਆਪ ਖੁਲ੍ਹਾਣਾ। ਗੁਰਮੁਖਾਂ ਦੀਪਕ ਜੋਤੀ ਆਪ ਜਗਾਣਾ। ਗੁਰਮੁਖਾਂ ਦਵਾਰ ਦਸਮ ਹਰਿ ਬੂਝ ਬੁਝਾਣਾ। ਗੁਰਮੁਖਾਂ ਹਰਿ ਏਕਾ ਰੰਗ ਦਿਵਸ ਰੈਣ ਰੈਣ ਦਿਵਸ ਰੰਗਾਨਾ। ਗੁਰਮੁਖਾਂ ਸਾਚਾ ਸਾਕ ਸੱਜਣ ਆਪ ਅਖਵਾਨਾ। ਗੁਰਮੁਖਾਂ ਮਾਤ ਪਿਤ ਭਾਈ ਭੈਣ ਆਪ ਬਣ ਜਾਣਾ। ਗੁਰਮੁਖਾਂ ਦਰ ਸਾਚੇ ਦੇਵੇ ਮਾਣਾ। ਗੁਰਮੁਖਾਂ ਦਰਗਾਹਿ ਸਾਚੀ ਦੇਵੇ ਸਚ ਟਿਕਾਨਾ। ਗੁਰਮੁਖਾਂ ਅੰਤਮ ਅੰਤ ਪ੍ਰਗਟ ਜੋਤ ਹਰਿ ਸਾਚੇ ਦਰਸ ਦਿਖਾਣਾ। ਗੁਰਮੁਖਾਂ ਹਰਿ ਪਰਸ ਜਨਮ ਮਰਨ ਗੇੜ ਮਿਟਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਅੰਤਮ ਅੰਤ ਜੋਤੀ ਜੋਤ ਮਿਲਾਣਾ। ਗੁਰ ਪ੍ਰਸ਼ਾਦਿ ਦੀਆ ਗੁਰ ਪੂਰੇ। ਦੁੱਖ ਰੋਗ ਗਵਾਏ ਆਤਮ ਉਤਰੇ ਸਗਲ ਵਸੂਰੇ। ਸਚ ਸ਼ਬਦ ਹਰਿ ਦੇਵੇ ਸਾਚਾ ਯੋਗ, ਰਸਨਾ ਗਾਏ ਕਾਰਜ ਪੂਰੇ। ਅੰਮ੍ਰਿਤ ਆਤਮ ਰਸ ਸੋਹੰ ਸਾਚਾ ਭੋਗ, ਪ੍ਰਭ ਅਬਿਨਾਸ਼ੀ ਦੇਵੇ ਵਿਚ ਸੰਗਤ ਸਦ ਹਜ਼ੂਰੇ। ਆਪ ਚੁਗਾਏ ਗੁਰਮੁਖ ਸਾਚੀ ਚੋਗ, ਦਿਵਸ ਰੈਣ ਸਦ ਰਹੇ ਸਰੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਏ ਜੋ ਜਨ ਆਏ ਦੂਰੋ ਦੂਰੇ। ਚਰਨ ਕਵਲ ਜਿਸ ਆਸ ਰਖਾਈ। ਪ੍ਰਭ ਦਰ ਆਏ ਚਰਨ ਸੀਸ ਝੁਕਾਈ। ਪੂਰਨ ਹੋਏ ਭਾਗ ਪ੍ਰਭ ਸਾਚੇ ਦੀ ਵਡਿਆਈ। ਸੋਹੰ ਸ਼ਬਦ ਲਗਾਏ ਸਾਚੀ ਜਾਗ ਦੂਈ ਦਵੈਤ ਹਰਿ ਪੜਦਾ ਲਾਹੀ। ਸਾਚੀ ਧੁਨ ਉਪਜਾਏ ਅਨਹਦ ਸਾਚਾ ਰਾਗ ਮੁਨ ਸੁਨ ਆਪ ਖੁਲ੍ਹਾਈ। ਆਪ ਵਜਾਏ ਸੋਹੰ ਸਾਚਾ ਨਾਦ, ਚਾਰ ਕੁੰਟ ਹਰਿ ਦੇ ਸੁਣਾਈ। ਵਸੇ ਸਦ ਵਿਚ ਬ੍ਰਹਿਮਾਦ, ਸਰਬ ਥਾਈਂ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਆਈ ਗੁਰ ਸੰਗਤ ਹਰਿ ਸਾਚਾ ਮਾਣ ਦਵਾਈ। ਜੋ ਜਨ ਆਏ ਗੁਰ ਦਵਾਰਿਆ। ਪ੍ਰਭ ਅਬਿਨਾਸ਼ੀ ਚਰਨ ਨਿਮਸਕਾਰਿਆ। ਕਾਇਆ ਰੋਗ ਸਰਬ ਨਿਵਾਰਿਆ। ਦੁੱਖ ਭੁੱਖ ਸਰਬ ਗਵਾ ਰਿਹਾ। ਆਤਮ ਸੁਖ ਇਕ ਉਪਜਾ ਰਿਹਾ। ਮਾਤ ਕੁੱਖ ਸੁਫਲ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਲੇਖੇ ਆਪ ਲਗਾ ਰਿਹਾ। ਗੁਰ ਸੰਗਤ ਆਈ ਦਰ ਪ੍ਰਵਾਨ। ਦੇਵੇ ਦਰਸ ਹਰਿ ਭਗਵਾਨ। ਗੁਰਮੁਖ ਸਾਚੇ ਸੰਤ ਜਨ ਸਾਚਾ ਲਾਹਾ ਖੱਟ ਲੈ ਜਾਣ। ਬੇਮੁੱਖ ਕਲਜੁਗ ਜੀਵ ਖਾਲੀ ਹੱਥ ਗੁਰ ਦਰ ਮੁੜ ਜਾਣ। ਗੁਰਮੁਖ ਗੁਰਸਿਖ ਪ੍ਰਭ ਸਾਚਾ ਲਏ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਆਤਮ ਸਾਚਾ ਦਾਨ। ਸੋਹੰ ਦਾਨ ਪ੍ਰਭ ਸਾਚਾ ਦੇਵੇ। ਗੁਰਮੁਖ ਵਿਰਲਾ ਰਸਨਾ ਸੇਵੇ। ਸੋਹੰ ਫਲ ਲਗਾਏ ਆਤਮ ਸਾਚੇ ਮੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਭੇਵੇ।

Leave a Reply

This site uses Akismet to reduce spam. Learn how your comment data is processed.