੨੬ ਜੇਠ ੨੦੧੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਗੋਬਿੰਦ ਗੁਰ ਗਹਿਰ ਗੰਭੀਰਾ। ਗੁਰ ਗੋਬਿੰਦ ਆਤਮ ਸ਼ਾਂਤ ਕਰੇ ਸਰੀਰਾ। ਗੁਰ ਗੋਬਿੰਦ ਗੁਰਮੁਖਾਂ ਦੇਵੇ ਸ਼ਬਦ ਧੀਰਾ। ਗੁਰ ਗੋਬਿੰਦ ਅੰਮ੍ਰਿਤ ਆਤਮ ਦੇਵੇ ਸਾਚਾ ਨੀਰਾ। ਗੁਰ ਗੋਬਿੰਦ ਹਉਮੇ ਕੱਟੇ ਵਿਚੋਂ ਪੀੜਾ। ਗੁਰ ਗੋਬਿੰਦ ਕਰ ਦਰਸ ਹੋਏ ਸਚ ਨਬੇੜਾ। ਗੁਰ ਗੋਬਿੰਦ ਸੋਹੰ ਸ਼ਬਦ ਵਿਚ ਮਾਤ ਉਠਾਇਆ ਸਾਚਾ ਬੀੜਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੋੜੇ ਹੱਡੀ ਰੀੜਾ। ਗੁਰ ਗੋਬਿੰਦ ਗਹਿਰ ਗੁਰ ਸਾਗਰ। ਗੁਰ ਗੋਬਿੰਦ ਗੁਰਮੁਖਾਂ ਕਰਮ ਕਰਾਏ ਨਿਰਮਲ ਉਜਾਗਰ। ਗੁਰ ਗੋਬਿੰਦ ਅੰਮ੍ਰਿਤ ਆਤਮ ਟਿਕਾਏ ਝੂਠੀ ਗਾਗਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਏ ਗੁਰਮੁਖ ਸਾਚੇ ਆਪ ਕਰਾਏ ਨਾਮ ਰਤਨਾਗਰ। ਗੁਰ ਗੋਬਿੰਦ ਗੁਰ ਕਰਮ ਵਿਚਾਰਿਆ। ਗੁਰ ਗੋਬਿੰਦ ਕਲ ਜਾਮਾ ਵਿਚ ਮਾਤ ਦੇ ਧਾਰਿਆ। ਗੁਰ ਗੋਬਿੰਦ ਗੁਰਮੁਖਾਂ ਮੇਲ ਘਰ ਸਚ ਮਿਲਾ ਰਿਹਾ। ਗੁਰ ਗੋਬਿੰਦ ਬੇਮੁਖਾਂ ਕਲਜੁਗ ਅੰਤਮ ਅੰਤ ਭੁਲਾ ਰਿਹਾ। ਗੁਰ ਗੋਬਿੰਦ ਗੁਰਮੁਖ ਸਾਚੇ ਸੰਤ ਸੋਏ ਆਪ ਜਗਾ ਰਿਹਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਰੋਗ ਸੋਗ ਸਰਬ ਮਿਟਾ ਰਿਹਾ। ਗੁਰ ਗੋਬਿੰਦ ਸਾਚੀ ਕਾਰ। ਗੁਰ ਗੋਬਿੰਦ ਸਾਚੀ ਧਾਰ। ਗੁਰ ਗੋਬਿੰਦ ਜੋਤ ਸਰੂਪੀ ਲੋਕ ਤਿੰਨ ਅਕਾਰ। ਗੁਰ ਗੋਬਿੰਦ ਵਡ ਸ਼ਾਹੋ ਭੂਪਨ ਭੂਪੀ ਆਦਿ ਜੁਗਾਦਿ ਸ਼ਬਦ ਅਧਾਰ। ਗੁਰ ਗੋਬਿੰਦ ਬਿਨ ਰੰਗ ਰੂਪੀ, ਗੁਰਮੁਖ ਸਾਚੇ ਵਿਚ ਰਿਹਾ ਪਸਾਰ। ਗੁਰ ਗੋਬਿੰਦ ਸ੍ਰਿਸ਼ਟ ਸਬਾਈ ਕਰੇ ਅੰਧ ਕੂਪੀ, ਗੁਰਮੁਖ ਸਾਚੇ ਦੇਵੇ ਤਾਰ। ਗੁਰ ਗੋਬਿੰਦ ਸਤਿ ਸਤਿ ਸਰੂਪੀ, ਏਕਾ ਜੋਤ ਹਰਿ ਨਿਰੰਕਾਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਪਾਵੇ ਸਾਰ। ਗੁਰ ਗੋਬਿੰਦ ਗੁਣਾਂ ਗੁਣਵੰਤ। ਗੁਰ ਗੋਬਿੰਦ ਦਰਸ ਦਰ ਪਾਇਣ ਵਿਚ ਮਾਤ ਪੂਰਨ ਸੰਤ। ਗੁਰ ਗੋਬਿੰਦ ਨੇਤਰ ਪੇਖ ਹਰਸ ਮਿਟਾਇਣ ਮੇਲ ਮਿਲਾਵਾ ਸਾਚਾ ਕੰਤ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਰਬ ਜੀਵ ਜੰਤ। ਗੁਰ ਗੋਬਿੰਦ ਜੀਆਂ ਗੁਰ ਦਾਤਾ। ਗੁਰ ਗੋਬਿੰਦ ਸਰਬ ਘਟ ਘਟ ਹੋਏ ਗਿਆਤਾ। ਗੁਰ ਗੋਬਿੰਦ ਖਟ ਖਟਾ ਰੰਗ ਰੰਗਾਤਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਤਾ। ਗੁਰ ਗੋਬਿੰਦ ਸਹਿਜ ਧੁਨ ਪਾਇਨ। ਗੁਰ ਗੋਬਿੰਦ ਗੁਰਮੁਖ ਵਿਰਲੇ ਦਰਸ ਪਾਇਨ। ਗੁਰ ਗੋਬਿੰਦ ਘਰ ਦਰ ਹਰਿ ਸਾਚੇ ਲੇਖ ਲਿਖਾਇਨ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਲੇਖੇ ਆਪੇ ਲਾਇਨ। ਗੁਰ ਗੋਬਿੰਦ ਲੇਖ ਲਿਖਾਰੇ। ਗੁਰ ਗੋਬਿੰਦ ਭੇਖ ਧਾਰੇ। ਗੁਰ ਗੋਬਿੰਦ ਵੇਖ ਵੇਖ ਵੇਖ ਭੁੱਲੇ ਸੰਸਾਰੇ। ਗੁਰ ਗੋਬਿੰਦ ਲੇਖ ਲੇਖ ਗੁਰਮੁਖਾਂ ਲੇਖ ਲਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਧਾਰੇ। ਗੁਰ ਗੋਬਿੰਦ ਜਗਤ ਪਿਤ ਮਾਤ। ਗੁਰ ਗੋਬਿੰਦ ਬਖ਼ਸ਼ੇ ਸੋਹੰ ਦੇਵੇ ਸਾਚੀ ਦਾਤ। ਗੁਰ ਗੋਬਿੰਦ ਬਖ਼ਸ਼ੇ ਏਕਾ ਚਰਨ ਪ੍ਰੀਤੀ ਸਾਚਾ ਨਾਤ। ਗੁਰ ਗੋਬਿੰਦ ਗੁਰਸਿਖ ਪੜ੍ਹਾਏ ਇਕ ਜਮਾਤ। ਗੁਰ ਗੋਬਿੰਦ ਆਤਮ ਸਾਚੀ ਜੋਤ ਜਗਾਏ, ਮਿਟਾਏ ਅੰਧੇਰੀ ਰਾਤ। ਗੁਰ ਗੋਬਿੰਦ ਜਨ ਦਰਸ਼ਨ ਪਾਏ, ਅੰਦਰ ਵੇਖ ਮਾਰ ਝਾਤ। ਗੁਰ ਗੋਬਿੰਦ ਏਕਾ ਏਕ ਰਹਿ ਜਾਏ, ਜੋਤ ਸਰੂਪੀ ਸਦਾ ਇਕਾਂਤ। ਗੁਰ ਗੋਬਿੰਦ ਜੋ ਦਰ ਮੰਗਣ ਆਏ, ਸਚ ਸ਼ਬਦ ਦੇਵੇ ਵਡ ਕਰਾਮਾਤ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਦਾਤ।