Granth 03 Likhat 022: 28 Jeth 2010 Bikarmi Mata Bishan Kaur de Greh Pind Jethuwal Zila Amritsar

੨੮ ਜੇਠ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਭਗਤ ਹਰਿ ਰੰਗ ਜਾਣ। ਆਪਣਾ ਆਪ ਕਲ ਜੀਵ ਪਛਾਣ। ਝੂਠੀ ਮਾਇਆ ਵਿਚ ਨਾ ਭੁੱਲ ਨਿਧਾਨ। ਵੇਲੇ ਅੰਤਮ ਅੰਤ ਕਰ ਪ੍ਰਭ ਸਾਚਾ ਤੋੜੇ ਸਰਬ ਅਭਿਮਾਨ। ਗੁਰਮੁਖ ਸਾਚੇ ਸੰਤ ਜਨ ਪ੍ਰਭ ਬਖ਼ਸ਼ੇ ਚਰਨ ਧਿਆਨ। ਮੇਲ ਮਿਲਾਵਾ ਸਾਚੇ ਕੰਤ, ਆਤਮ ਜੋਤ ਧਰੇ ਭਗਵਾਨ। ਬੇਮੁੱਖਾਂ ਮਾਇਆ ਪਾਏ ਬੇਅੰਤ, ਦਰ ਦਰ ਫਿਰਨ ਧੱਕੇ ਖਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਵਿਚ ਮਾਤ ਕਲਜੁਗ ਆਣ। ਮਾਤਲੋਕ ਆ ਜਾਮਾ ਧਾਰਿਆ। ਬੇਮੁਖ ਜੀਵ ਸਰਬ ਮਿਟਾ ਰਿਹਾ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਆਪਣੀ ਸੇਵਾ ਲਾ ਰਿਹਾ। ਦੇਵੇ ਵਡਿਆਈ ਵਿਚ ਦੇਵੀ ਦੇਵਾ, ਸਾਚਾ ਨਾਮ ਝੋਲੀ ਪਾ ਰਿਹਾ। ਪ੍ਰਭ ਅਬਿਨਾਸ਼ੀ ਅਲਖ ਅਭੇਵਾ, ਸਚ ਸ਼ਬਦ ਲਿਖਾ ਰਿਹਾ। ਅੰਮ੍ਰਿਤ ਆਤਮ ਦੇਵੇ ਸੋਹੰ ਸਾਚਾ ਮੇਵਾ ਆਤਮ ਸਾਚੀ ਚੋਗ ਚੁਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਕਾਗ ਹੰਸ ਬਣਾ ਰਿਹਾ। ਗੁਰਮੁਖ ਬਣਾਏ ਕਾਗ ਹੰਸ। ਆਪ ਬਣਾਏ ਆਪਣਾ ਬੰਸ। ਦੇਵੇ ਵਡਿਆਈ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਬਣਾਏ ਏਕਾ ਬੰਸ। ਚਾਰ ਵਰਨ ਏਕ ਅਕਾਰਾ। ਚਾਰ ਵਰਨ ਇਕ ਕਰਤਾਰਾ। ਚਾਰ ਵਰਨ ਏਕਾ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰੇ ਇਕ ਭੰਡਾਰਾ। ਚਾਰ ਵਰਨ ਏਕਾ ਗੋਤੀ। ਚਾਰ ਵਰਨ ਏਕਾ ਜੋਤੀ। ਚਾਰ ਵਰਨ ਪ੍ਰਭ ਆਪ ਬਣਾਏ ਗੁਰਮੁਖ ਸੁੱਚੇ ਮੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਗੁਰਮੁਖਾਂ ਮੈਲ ਆਤਮ ਧੋਤੀ। ਆਤਮ ਮੈਲ ਗੁਰਮੁਖਾਂ ਧੋਏ। ਸੋਹੰ ਬੀਜ ਸਾਚਾ ਬੋਏ। ਇਕ ਸ਼ਰਾਇਤ ਸਤਿਗੁਰ ਸਾਚਾ ਗੁਰਮੁਖ ਹਿਰਦੇ ਲਏ ਪਰੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਂ ਜੁਗੰਤ ਗੁਰਮੁਖ ਸਾਚੇ ਸੋਹੰ ਧਾਗੇ ਲਏ ਪਰੋਏ। ਸਾਚਾ ਨਾਮ ਰਿਦੇ ਵਸਾਵਣਾ। ਪੂਰਨ ਕਾਮ ਹਰਿ ਆਪ ਕਰਾਵਣਾ। ਸਾਚਾ ਜਾਮ ਸ਼ਬਦ ਪਿਲਾਵਣਾ। ਘਨਈਆ ਸ਼ਾਮ ਦਰਸ ਦਿਖਾਵਣਾ। ਗੁਰ ਸਾਚੇ ਦਿਵਸ ਰੈਣ ਰੈਣ ਦਿਵਸ ਏਕਾ ਰੰਗ ਰੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਪੂਰਨ ਇਛਿਆ ਆਪ ਕਰਾਏ। ਪੂਰਨ ਇਛਿਆ ਹੋਏ ਗੁਰਸਿਖ। ਪ੍ਰਭ ਦਰ ਮੰਗੇ ਸਾਚੀ ਭਿਖ। ਸਾਚੇ ਲੇਖ ਪ੍ਰਭ ਦੇਵੇ ਲਿਖ। ਦੇਵੇ ਵਡਿਆਈ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਮੁਨ ਰਿਖ। ਰਿਖ ਮੁਨ ਮੁਨ ਰਿਖ ਹੋਏ ਗੁਰਮੁਖ। ਜੂਠੇ ਝੂਠੇ ਹੋਏ ਬੇਮੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸਾਚੀ ਸਿਖਿਆ ਲੈਣ ਸਿੱਖ। ਕਲਜੁਗ ਝੂਠਾ ਜਗਤ ਵਿਹਾਰਾ। ਦਰ ਘਰ ਸਾਚੇ ਵੇਖ ਲੇਖ ਲਿਖਾਰਾ। ਕਲਜੁਗ ਭਾਂਡੇ ਕੱਚੇ ਅੰਤਕਾਲ ਕਲ ਭੰਨੇ ਸਾਚਾ ਮਾਰੇ ਸ਼ਬਦ ਕਟਾਰਾ। ਬੇਮੁਖ ਦਰ ਤੇ ਆਏ ਨਾਚੇ, ਪ੍ਰਭ ਅਬਿਨਾਸ਼ੀ ਭੇਵ ਅਪਾਰਾ। ਗੁਰਮੁਖ ਵਿਰਲਾ ਆਪੇ ਢਾਲੇ ਸਾਚੇ ਢਾਂਚੇ, ਸੋਹੰ ਦੇਵੇ ਨਾਮ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰ ਅਵਤਾਰਾ। ਨਰਾਇਣ ਨਰਿਆ, ਦਰ ਘਰ ਸਾਚੇ ਵਰਿਆ। ਮਾਨਸ ਜਨਮ ਕਲ ਸੁਫਲ ਕਰਿਆ। ਗੁਰਮੁਖ ਸਾਚਾ ਨਾ ਜਨਮੇ ਨਾ ਕਦੇ ਮਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਲਾਗ ਭਵ ਜਲ ਤਰਿਆ। ਸਰਨ ਲਾਗ ਸੱਚੀ ਸਰਨਾਇਆ। ਵੇਲਾ ਅੰਤਮ ਕਲਜੁਗ ਆਇਆ। ਪ੍ਰਭ ਅਬਿਨਾਸ਼ੀ ਸਾਚਾ ਕੰਤ ਕਿਉਂ ਮਨੋਂ ਭੁਲਾਇਆ। ਸਰਬ ਘਟ ਸਰਬ ਜੀਵ ਜੰਤ ਬੇਮੁਖ ਹੋਏ ਕਿਉਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਬੇਮੁਖ ਹੋਏ ਨਾ ਜਾਣਾ ਭੁੱਲ। ਕਲਜੁਗ ਮਾਇਆ ਵਿਚ ਨਾ ਜਾਣਾ ਰੁੱਲ। ਮਾਨਸ ਜਨਮ ਫੇਰ ਨਾ ਆਵਣਾ ਵਡ ਅਨਮੁਲ। ਝੂਠੇ ਬੰਦੇ ਕਲਜੁਗ ਜੀਵ ਅੰਤ ਜਾਣ ਤੁਲ। ਸੋਹੰ ਸ਼ਬਦ ਪ੍ਰਭ ਸਾਚਾ ਵੰਡੇ, ਸਾਚਾ ਦਰ ਨਾ ਜਾਣਾ ਭੁੱਲ। ਜੋਤ ਜਗਾਈ ਵਿਚ ਵਰਭੰਡੇ, ਗੁਰਸਿਖ ਉਪਜਾਏ ਕਵਲ ਫੁੱਲ। ਬੇਮੁਖਾਂ ਆਤਮ ਹੋਈ ਰੰਡੇ, ਅੰਮ੍ਰਿਤ ਆਤਮ ਗਿਆ ਡੁੱਲ। ਗੁਰਮੁਖਾਂ ਪ੍ਰਭ ਤੁੱਟੀ ਗੰਢੇ, ਸਚ ਦਵਾਰਾ ਵਿਚ ਮਾਤ ਗਿਆ ਖੁਲ੍ਹ। ਸੋਹੰ ਸ਼ਬਦ ਵਡ ਵਡ ਪ੍ਰਚੰਡੇ, ਕੋਇ ਨਾ ਉਸਦੇ ਤੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਧਾਰੇ ਜੋ ਦਰ ਆਇਣ ਭੁੱਲ। ਗੁਰਸਿਖਾਂ ਦੇਵੇ ਗੁਰ ਚਰਨ ਧਿਆਨ। ਗੁਰਸਿਖਾਂ ਦੇਵੇ ਗੁਰ ਸੋਹੰ ਸਾਚਾ ਦਾਨ। ਗੁਰਸਿਖਾਂ ਦੇਵੇ ਗੁਰ ਸਾਚਾ ਆਤਮ ਬ੍ਰਹਮ ਗਿਆਨ। ਗੁਰਸਿਖਾਂ ਦੇਵੇ ਗੁਰ ਸਾਚਾ ਆਤਮ ਜੋਤੀ ਸ਼ਕਤ ਮਹਾਨ। ਗੁਰਸਿਖਾਂ ਦੇਵੇ ਗੁਰ ਸਾਚਾ ਸਾਚਾ ਸ਼ਬਦ ਮਾਤ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਗੁਰਸਿਖਾਂ ਦੇਵੇ ਨਾਉਂ ਨਿਰੰਕਾਰਾ। ਕਰੇ ਖੇਲ ਅਪਰ ਅਪਾਰਾ। ਕਰਮ ਧਰਮ ਜਰਮ ਕਲ ਵਿਚਾਰਾ। ਭਰਮ ਸ਼ਰਮ ਪ੍ਰਭ ਆਤਮ ਸਰਬ ਨਿਵਾਰਾ। ਏਕਾ ਵਰਮ ਸੋਹੰ ਸ਼ਬਦ ਤੀਰ ਪ੍ਰਭ ਮਾਰਾ। ਪੂਰਨ ਬ੍ਰਹਮ ਸਾਚੀ ਜੋਤ ਸ਼ਬਦ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰਾ। ਸ਼ਬਦ ਬਾਣ ਹਰਿ ਆਪ ਚਲਾਇਆ। ਆਣ ਬਾਣ ਪਰਦਾ ਲਾਹਿਆ। ਸਚ ਨਿਸ਼ਾਨ ਸ਼ਬਦ ਝੁਲਾਇਆ। ਜੋਤ ਮਹਾਨ ਵਿਚ ਦੇਹ ਟਿਕਾਇਆ। ਗੁਣ ਨਿਧਾਨ ਹਰਿ ਦਇਆ ਕਮਾਇਆ। ਚਤੁਰ ਸੁਜਾਨ ਗੁਰਸਿਖ ਬਣਾਇਆ। ਬਲੀ ਬਲਵਾਨ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਸਿਖਾਂ ਜੋਤੀ ਮੇਲ ਮਿਲਾਇਆ। ਆਤਮ ਜੋਤ ਹੋਏ ਚਮਤਕਾਰਾ। ਸੋਹੰ ਸ਼ਬਦ ਸੱਚੀ ਧੁਨਕਾਰਾ। ਗੁਰਮੁਖ ਵੇਖੇ ਕਰ ਵਿਚਾਰਾ। ਰੁਣ ਝੁਣ ਝੁਣ ਰੁਣ ਦਿਵਸ ਰੈਣ ਏਕਾ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਸਚ ਸਚ ਸਚ ਵਰਤਾਰਾ। ਏਕਾ ਜੋਤ ਆਤਮ ਪ੍ਰਕਾਸ਼ੇ। ਅਗਿਆਨ ਅੰਧੇਰ ਸਰਬ ਵਿਨਾਸੇ। ਗੁਰਸਿਖ ਮਾਨਸ ਜਨਮ ਹੋਏ ਰਾਸੇ। ਪ੍ਰਭ ਅਬਿਨਾਸ਼ੀ ਤੇਰਾ ਹੋਏ ਦਾਸੇ। ਦਿਵਸ ਰੈਣ ਰੈਣ ਦਿਵਸ ਤੇਰੇ ਆਤਮ ਰੱਖੇ ਵਾਸੇ। ਗੁਰਸਿਖਾਂ ਤੀਜਾ ਨੈਣ, ਸੋਹੰ ਸ਼ਬਦ ਚਲਾਏ ਸਵਾਸ ਸਵਾਸੇ। ਗੁਰਮੁਖ ਸਾਚੇ ਪ੍ਰਭ ਦਰ ਸਾਚਾ ਲਹਿਣਾ ਲੈਣ, ਪ੍ਰਭ ਸਾਚਾ ਕਰੇ ਬੰਦ ਖੁਲਾਸੇ। ਆਤਮ ਪਹਿਨਾਏ ਸਾਚਾ ਗਹਿਣ, ਸੋਹੰ ਦੇਵੇ ਸਚ ਧਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਕਾਰਜ ਰਾਸੇ। ਗੁਰਸਿਖ ਤੇਰਾ ਪੂਰਨ ਕਾਜ। ਸੋਹੰ ਸ਼ਬਦ ਤੇਰੀ ਆਤਮ ਲਗਾਏ ਸਾਚੀ ਆਵਾਜ਼। ਸਚ ਸ਼ਬਦ ਧੁਰਦਰਗਾਹੀ ਦੇਵੇ ਸਾਚਾ ਤਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਰੱਖੇ ਲਾਜ। ਸ਼ਬਦ ਆਵਾਜ਼ ਹਰਿ ਆਪ ਲਗਾਏ। ਸੋਹੰ ਤਾਗਾ ਹਰਿ ਤਨ ਪਹਿਨਾਏ। ਅਨਹਦ ਸਾਚਾ ਰਾਗ ਗੁਰਸਿਖ ਉਪਜਾਏ। ਆਪਣੇ ਹੱਥ ਤੇਰੀ ਪਕੜੇ ਵਾਗ, ਵੇਲੇ ਅੰਤ ਘਰ ਸਚ ਬਹਾਏ। ਆਪੇ ਧੋਏ ਤੇਰੇ ਪਾਪਾਂ ਦਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਨਾਹੀ ਕੋਇ। ਪਾਪਾਂ ਦਾਗ ਆਪੇ ਧੋਇਆ। ਗੁਰਸਿਖ ਉਠਾਇਆ ਕਲਜੁਗ ਸੋਇਆ। ਸੋਹੰ ਬੀਜ ਆਤਮ ਸਾਚਾ ਬੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ ਦੂਸਰ ਨਾਹੇ ਕੋਇਆ। ਆਤਮ ਬੀਜ ਸ਼ਬਦ ਬਿਜਈਆ। ਆਪ ਚੜ੍ਹਾਏ ਸਾਚੀ ਨਈਆ। ਸਤਿਜੁਗ ਸਾਚੀ ਨੀਂਹ ਰਖਈਆ। ਕਲਜੁਗ ਕੱਚੀ ਜੜ੍ਹ ਪੁਟਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਿਚ ਮਾਤ ਕਰਈਆ। ਅਚਰਜ ਖੇਲ ਕਰੇ ਕਰਤਾਰਾ। ਗੁਰਮੁਖਾਂ ਮੇਲ ਆਤਮ ਦੀਪ ਕਰੇ ਉਜਿਆਰਾ। ਬੇਮੁਖਾਂ ਬੇੜਾ ਜਾਏ ਠੇਲ, ਨਾ ਦੀਸੇ ਕੋਈ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਕਰੇ ਵਰਤਾਰਾ। ਆਪਣਾ ਆਪ ਕਰੇ ਵਰਤਾਰ। ਕਲਜੁਗ ਅੰਤਮ ਆਏ ਹਾਰ। ਵੇਲੇ ਅੰਤ ਹੋਏ ਖਵਾਰ। ਘਰ ਘਰ ਫਿਰਨ ਸਰਬ ਭਿਖਾਰ। ਸ਼ਬਦ ਸਰੂਪੀ ਪ੍ਰਭ ਮਾਰੇ ਮਾਰ। ਚਾਰ ਕੁੰਟ ਹੋਏ ਹਾਹਾਕਾਰ। ਗੁਰਮੁਖ ਸਾਚੇ ਦਰ ਘਰ ਸਾਚੇ ਸੋਹੰ ਸ਼ਬਦ ਕਰਾਏ ਜੈ ਜੈਕਾਰ। ਪ੍ਰਭ ਅਬਿਨਾਸ਼ੀ ਜੋ ਜਨ ਵਾਚੇ, ਦੇਵੇ ਦਰਸ ਅਗੰਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਹੁਲਾਰ। ਜੋਤ ਸਰੂਪੀ ਜੋਤ ਹੁਲਾਰਾ। ਤੀਨ ਲੋਕ ਇਕ ਪਸਾਰਾ। ਖੰਡ ਬ੍ਰਹਿਮੰਡ ਏਕਾ ਰੰਗ ਰੰਗੇ ਕਰਤਾਰਾ। ਵਿਚ ਮਾਤ ਸੱਚਖੰਡ ਨਿਹਕਲੰਕ ਤੇਰੇ ਚਰਨ ਦਵਾਰਾ। ਬੇਮੁਖਾਂ ਪ੍ਰਭ ਦੇਵੇ ਡੰਨ, ਸੋਹੰ ਸ਼ਬਦ ਉਠਾਏ ਖੰਡਾ ਦੋ ਧਾਰਾ। ਕਲਜੁਗ ਅੰਤਮ ਆਈ ਕੰਡ, ਨਾ ਦਿਸੇ ਪਾਸਾ ਹਾਰਾ। ਸ੍ਰਿਸ਼ਟ ਸਬਾਈ ਹੋਈ ਰੰਡ, ਨਾ ਕੋਈ ਦੀਸੇ ਸਚ ਭਤਾਰਾ। ਝੂਠੀ ਪੌਂਦੇ ਡੰਡ, ਪ੍ਰਭ ਅਬਿਨਾਸ਼ੀ ਖੇਲ ਅਪਾਰਾ। ਚਾਰ ਵਰਨ ਪ੍ਰਭ ਦੇਵੇ ਏਕਾ ਗੰਢ, ਸੋਹੰ ਸ਼ਬਦ ਧੀਰਜ ਧਾਰਾ। ਸ਼ਬਦ ਸਰੂਪੀ ਆਤਮ ਪਾਵੇ ਠੰਡ, ਅੰਮ੍ਰਿਤ ਚਲੇ ਸਚ ਫੁਹਾਰਾ। ਏਕਾ ਨਾਮ ਪ੍ਰਭ ਸ੍ਰਿਸ਼ਟ ਸਬਾਈ ਜਾਏ ਵੰਡ, ਏਕਾ ਦੀਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰਾ। ਇਕ ਦਵਾਰ ਜਗਤ ਦਿਸਾਨਾ। ਵੇਖ ਵੇਖ ਗੁਰਸਿਖ ਜਗਾਨਾ। ਅੰਮ੍ਰਿਤ ਸਾਚਾ ਨਾਮ ਪਿਆਨਾ। ਪੂਰਨ ਕਾਮ ਆਪ ਕਰਾਨਾ। ਕੋਟਨ ਭਾਨ ਨਾਮ ਜੋਤ ਜਗਾਨਾ। ਦਿਵਸ ਰੈਣ ਰੈਣ ਦਿਵਸ ਅਨਹਦ ਸ਼ਬਦ ਧੁੰਨ ਉਪਜਾਵਨਾ। ਗੁਰਮੁਖ ਸਾਚੇ ਮਿਟਾ ਹਰਸ ਆਪਣੀ ਸਰਨ ਲਗਾਵਣਾ। ਪ੍ਰਭ ਅਬਿਨਾਸ਼ੀ ਵਿਚ ਮਾਤ ਆਪਣਾ ਕਰਮ ਕਮਾਵਣਾ। ਬੇਮੁਖ ਜੀਵ ਚੁਣ ਅੰਤਮ ਅੰਤ ਨਸ਼ਟ ਕਰਾਵਣਾ। ਨਿਹਕਲੰਕ ਕਵਣ ਜਾਣੇ ਤੇਰੇ ਗੁਣ, ਜੋਤ ਸਰੂਪੀ ਜਾਮਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲਾਵਣਾ। ਆਪ ਆਪਣਾ ਭੇਵ ਖੁਲ੍ਹਾਇਆ। ਸਤਿਜੁਗ ਸਾਚਾ ਰਾਹ ਚਲਾਇਆ। ਸੋਹੰ ਸਾਚਾ ਵਿਚ ਮਾਤ ਧਰਾਇਆ। ਹਿਰਦੇ ਵਾਚਾ ਹਰਿ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਇਆ। ਦਇਆ ਧਾਰੇ ਦਰਸ ਗੁਰਦੇਵ। ਅਪਰ ਅਪਾਰ ਕਰੇ ਗੁਰਦੇਵ। ਭਗਤ ਉਧਾਰੇ ਸੋਹੰ ਦੇਵੇ ਸਾਚਾ ਮੇਵ। ਜੋ ਜਨ ਆਏ ਚਰਨ ਦਵਾਰੇ, ਦੇਵੇ ਵਡਿਆਈ ਵਿਚ ਦੇਵੀ ਦੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਥਾ ਜਾਏ ਨਾ ਕਲਜੁਗ ਤੇਰੀ ਸੇਵ। ਸੇਵਕ ਸੇਵਾ ਪੂਰਨ ਘਾਲ। ਚਰਨ ਪ੍ਰੀਤੀ ਨਿਭੇ ਨਾਲ। ਆਤਮ ਅਤੀਤੀ ਸਵਾਸ ਸੁਖਾਲ। ਮਾਨਸ ਜਨਮ ਜਾਓ ਜਗ ਜੀਤੀ, ਸਾਚਾ ਸ਼ਬਦ ਦੇਵੇ ਧਨ ਮਾਲ। ਬਖ਼ਸ਼ੇ ਭੁੱਲ ਜੋ ਪਿਛਲੀ ਕੀਤੀ, ਅਗਲਾ ਵਕਤ ਲੈਣਾ ਸੰਭਾਲ। ਪ੍ਰਭ ਅਬਿਨਾਸ਼ੀ ਪਰਖੇ ਨੀਤੀ, ਗਲੋਂ ਕੱਟੇ ਜਗਤ ਜੰਜਾਲ। ਕਰ ਦਰਸ ਹੋਏ ਕਾਇਆ ਸੀਤਲ ਸੀਤੀ, ਸਚ ਵਸਤ ਰੱਖਣੀ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਚਰਨ ਪ੍ਰੀਤੀ ਨਿਭੇ ਤੋੜ। ਗੁਰਸਿਖ ਨਾ ਹੋਏ ਕਦੇ ਅਜੋੜ। ਗੁਰ ਪੂਰਾ ਵਡ ਸੂਰਾ ਜੋਤੀ ਨੂਰਾ ਨਾ ਹੋਏ ਕਦੇ ਅਮੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਲੋੜ। ਪ੍ਰਭ ਸਾਚਾ ਪੂਰਨ ਭਗਵੰਤ। ਦੇਵੇ ਵਡਿਆਈ ਗੁਰਮੁਖ ਸਾਚੇ ਸੰਤ। ਆਪ ਬਣਾਏ ਗੁਰਸਿਖਾਂ ਬਣਾਏ ਸਾਚੀ ਬਣਤ। ਭੇਵ ਨਾ ਪਾਏ ਕੋਈ ਜੀਵ ਜੰਤ। ਪ੍ਰਭ ਦੀ ਮਹਿੰਮ ਬੜੀ ਬੇਅੰਤ। ਧੰਨ ਧੰਨ ਧੰਨ ਗੁਰਸਿਖ ਜਿਸ ਮਿਲਿਆ ਹਰਿ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਿਹਵਾ ਦੇਵੇ ਸਾਚਾ ਮੰਤ। ਜਿਹਵਾ ਮੰਤ ਸਚ ਗੁਣ ਗਾਓ। ਪ੍ਰਭ ਅਬਿਨਾਸ਼ੀ ਰਿਦੇ ਵਸਾਓ। ਸਰਬ ਘਟ ਵਾਸੀ ਨਿਤ ਦਰਸ਼ਨ ਪਾਓ। ਕਰੇ ਬੰਦ ਖਲਾਸ ਜਨਮ ਫੰਦ ਕਟਾਓ। ਕਲਜੁਗ ਨਾ ਲੇਣ ਮਦਿਰਾ ਮਾਸੀ, ਵੇਲੇ ਅੰਤ ਫੇਰ ਪਛਤਾਵਣਾ। ਸੋਹੰ ਜਪਣਾ ਸਵਾਸ ਸਵਾਸੀ, ਪ੍ਰਭ ਅਬਿਨਾਸ਼ੀ ਦਰਸ਼ਨ ਪਾਵਣਾ। ਆਪ ਕਟਾਏ ਲੱਖ ਚੁਰਾਸੀ, ਜਨਮ ਮਰਨ ਵਿਚ ਫੇਰ ਨਾ ਆਵਣਾ। ਕਿਰਪਾ ਕਰੇ ਘਨਕਪੁਰ ਵਾਸੀ, ਹਰਨ ਫਰਨ ਆਪ ਖੁਲ੍ਹਾਵਣਾ। ਜੋ ਜਨ ਹੋਏ ਦਾਸਨ ਦਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਵਣਾ। ਸਦ ਸਦ ਰਸਨਾ ਗਾਵਣਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਆਤਮ ਸਾਚਾ ਦੀਪ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਭੁੱਲਿਆਂ ਸਤਿਜੁਗ ਮਾਰਗ ਲਾਵਣਾ। ਗੁਰਮਤ ਗੁਰ ਦਰ ਤੇ ਪਾਈਏ। ਆਤਮ ਸਾਚਾ ਤਤ ਰਖਾਈਏ। ਸੋਹੰ ਸਾਚੇ ਵੱਤ ਬੀਜ ਬਿਜਾਈਏ। ਪ੍ਰਭ ਅਬਿਨਾਸ਼ੀ ਰੱਖੇ ਪੱਤ, ਦਿਵਸ ਰੈਣ ਸਦ ਰਸਨਾ ਗਾਈਏ। ਆਪੇ ਦੇ ਸਮਝਾਵੇ ਮੱਤ, ਗੁਰ ਦਰ ਆਏ ਚਰਨ ਸੀਸ ਝੁਕਾਈਏ। ਗੁਰਮਤ ਗੁਰ ਆਪ ਦਿਸਾਏ। ਸਾਚੇ ਮਾਰਗ ਹਰਿ ਆਪ ਲਗਾਏ। ਸਾਰੰਗ ਧਰ ਭਗਵਾਨ ਬੀਠਲਾ, ਏਕਾ ਏਕ ਆਪ ਅਖਵਾਏ। ਕਲਜੁਗ ਜੀਵ ਕੌੜਾ ਰੀਠਲਾ, ਅੰਤਮ ਅੰਤ ਕਲ ਭੰਨ ਵਖਾਏ। ਸੋਹੰ ਸ਼ਬਦ ਵਿਚ ਮਾਤ ਧਰਾਏ ਮੀਠਲਾ, ਗੁਰਮੁਖ ਵਿਰਲਾ ਰਸਨਾ ਗਾਏ। ਪ੍ਰਭ ਅਬਿਨਾਸ਼ੀ ਸਾਚਾ ਡੀਠਲਾ, ਕਰ ਦਰਸ ਹਰਸ ਮਿਟ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਮਜੀਠਲਾ, ਗੁਰਸਿਖ ਤੇਰੀ ਆਤਮ ਦਏ ਚੜ੍ਹਾਏ। ਆਤਮ ਰੰਗ ਸਚ ਰੰਗਾਉਣਾ। ਪ੍ਰਭ ਅਬਿਨਾਸ਼ੀ ਸਾਚਾ ਸੰਗ ਵਿਚ ਨਿਭਾਉਣਾ। ਪ੍ਰਭ ਦਰ ਮੰਗੇ ਸਾਚੀ ਮੰਗ, ਸੋਹੰ ਸ਼ਬਦ ਪ੍ਰਭ ਝੋਲੀ ਪਾਉਣਾ। ਕਲਜੁਗ ਜੀਵ ਅੰਤਮ ਜਾਣਾ ਭੱਜ ਜਿਉਂ ਕਾਚੀ ਵੰਗ, ਭੈਣ ਭਾਈ ਨਾ ਕਿਸੇ ਛੁਡਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ, ਦਰਗਹਿ ਸਾਚੀ ਮਾਣ ਦਵਾਉਣ। ਸਾਚੀ ਦਰਗਹਿ ਦੇਵੇ ਮਾਣ। ਜਨ ਭਗਤਾਂ ਕਰੇ ਕਲ ਪਛਾਣ। ਸੋਹੰ ਦੇਵੇ ਸ਼ਬਦ ਬਬਾਣ। ਆਪ ਚੜ੍ਹਾਏ ਵਾਲੀ ਦੋ ਜਹਾਨ। ਗੁਰਮੁਖ ਬਹਾਏ ਏਕਾ ਏਕ ਅਸਥਾਨ। ਜਿਥੇ ਵਸੇ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਏਕਾ ਰੰਗ ਰੰਗਾਨ। ਪ੍ਰਭ ਅਬਿਨਾਸ਼ੀ ਸਦਾ ਸਦਾ ਬਖ਼ਸ਼ਿੰਦ। ਗੁਰਮੁਖਾਂ ਉਪਜਾਏ ਆਤਮ ਪਰਮਾਨੰਦ। ਜੋ ਜਨ ਰਸਨਾ ਗਾਇਣ ਵਿਚ ਬੱਤੀ ਦੰਦ। ਪ੍ਰਭ ਅਬਿਨਾਸ਼ੀ ਸਾਚਾ ਪਾਇਣ, ਰਸਨ ਤਜਾਇਣ ਮਦਿਰਾ ਮਾਸ ਗੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਟਾਏ ਜਮ ਕਾ ਫੰਦ। ਜਮ ਕਾ ਫੰਦ ਹਰਿ ਦੇਵੇ ਕੱਟ। ਸੋਹੰ ਸ਼ਬਦ ਖੁਲ੍ਹਾਇਆ ਵਿਚ ਮਾਤ ਸਾਚਾ ਹੱਟ। ਗੁਰਮੁਖ ਸਾਚੇ ਘਰ ਸਾਚੇ ਲਾਹਾ ਲੈਣ ਖੱਟ। ਬੇਮੁਖ ਜੀਵ ਵਹਿੰਦੇ ਕਰੇ ਖੇਲ ਜੁਗੋ ਜੁਗ ਜਿਉਂ ਬਾਜ਼ੀਗਰ ਨੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਘਟ ਘਟ। ਸਰਬ ਘਟਾ ਘਟ ਘਟ ਪਸਾਰਾ। ਲੱਖ ਚੁਰਾਸੀ ਜੋਤ ਅਕਾਰਾ। ਜੋਤ ਸਰੂਪੀ ਇਕ ਪਸਾਰਾ। ਵੇਖੇ ਵਿਗਸੇ ਸ੍ਰਿਸ਼ਟ ਸਬਾਈ ਇਕ ਦਾਤਾਰਾ। ਤੀਨ ਲੋਕ ਏਕਾ ਏਕ ਅਗੰਮ ਅਪਾਰਾ। ਸਚ ਸ਼ਬਦ ਵਿਚ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਬਣੇ ਵਰਤਾਰਾ। ਸ਼ਬਦ ਭੰਡਾਰਾ ਆਪ ਵਰਤੰਤ। ਕਿਰਪਾ ਕਰ ਹਰਿ ਭਗਵੰਤ। ਗੁਰਮੁਖਾਂ ਗੁਰਸਿਖਾਂ ਦੇਵੇ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਚੜ੍ਹਾਏ ਰੰਗਤ। ਅੰਮ੍ਰਿਤ ਬੂੰਦ ਅਪਾਰ ਹੈ। ਗੁਰਮੁਖਾਂ ਦੇਵੇ ਤਾਰ ਹੈ। ਦੁੱਖ ਰੋਗ ਦੇਵੇ ਨਿਵਾਰ ਹੈ। ਜੋ ਜਨ ਆਏ ਸਚ ਦਰਬਾਰ ਹੈ। ਹਉਮੇ ਮੈਲ ਦੇਵੇ ਉਤਾਰ ਹੈ। ਪ੍ਰਭ ਅਬਿਨਾਸ਼ੀ ਪਾਏ ਸਾਰ ਹੈ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰ ਹੈ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ ਹੈ। ਗੁਰਮੁਖ ਸੋਹੰ ਸ਼ਬਦ ਅਧਾਰ ਹੈ। ਰਸਨਾ ਜਪ ਜਪ ਜਪ ਆਤਮ ਬੇੜਾ ਪਾਰ ਹੈ। ਆਪ ਉਤਾਰੇ ਤੀਨੋਂ ਤਪ, ਹਉਮੇ ਰੋਗ ਨਿਵਾਰ ਹੈ। ਦਰ ਆਇਆਂ ਉਤਾਰੇ ਪਿਛਲੇ ਪਪ, ਸਾਚਾ ਦੇਵੇ ਸ਼ਬਦ ਖੁਮਾਰ ਹੈ। ਦਿਵਸ ਰੈਣ ਸਦ ਰਸਨਾ ਜਪ, ਨਾ ਹੋਵੇ ਜਗਤ ਖੁਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰ ਹੈ। ਅੰਮ੍ਰਿਤ ਬੂੰਦ ਮੁਖ ਚਵਾਓ। ਤਨ ਕਲੇਸ਼ ਸਰਬ ਗਵਾਓ। ਇਕ ਦਰਵੇਸ਼ ਘਰ ਸਾਚੇ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਪਤਾਓ। ਅੰਮ੍ਰਿਤ ਬੂੰਦ ਗੁਰ ਦਰ ਸੁਹਾਵਣੀ। ਗੁਰਮੁਖਾਂ ਮੁਖ ਪ੍ਰਭ ਆਪ ਚੁਆਵਣੀ। ਉਜਲ ਮੁਖ ਮਾਤ ਕੁੱਖ ਸੁਫਲ ਕਰਾਵਣੀ। ਏਕਾ ਉਪਜੇ ਸਾਚਾ ਸੁਖ ਦਰ ਆਇਆਂ ਪ੍ਰਭ ਪੂਰ ਕਰੇ ਭਾਵਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਪਣੀ ਜਾਮਨੀ। ਗੁਰਸਿਖਾਂ ਕਰੇ ਆਪ ਜਾਮਨ। ਪੂਰ ਕਰਾਏ ਸਾਚੇ ਕਾਮਨ। ਅੰਮ੍ਰਿਤ ਮੇਘ ਆਪ ਬਰਸਾਏ ਜਿਉਂ ਬਰਸੇ ਸਾਵਣ। ਆਤਮ ਸਾਚੀ ਜੋਤ ਜਗਾਏ ਜਿਉਂ ਚਮਕੇ ਦਾਮਨ। ਬੇਮੁਖ ਪ੍ਰਭ ਆਪ ਖਪਾਏ ਜਿਉਂ ਰਾਮਾ ਰਾਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋਤ ਪ੍ਰਗਟਾਈ ਭੇਖ ਧਾਰਿਆ ਜਿਉਂ ਰੂਪ ਬਾਵਨ। ਅੰਮ੍ਰਿਤ ਆਤਮ ਗੁਰਸਿਖ ਲਾਗੇ। ਕਲਜੁਗ ਭਾਗ ਤੇਰੇ ਜਾਗੇ। ਆਤਮ ਧੋਏ ਦਾਗੇ। ਹੰਸ ਬਣਾਏ ਗੁਰ ਪੂਰਾ ਕਾਗੇ। ਜੋ ਜਨ ਸਰਨੀ ਪ੍ਰਭ ਸਾਚੇ ਦੀ ਲਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਦੇ ਸੋਏ ਦਿਵਸ ਰੈਣ ਸਦ ਜਾਗੇ। ਨਾ ਕੋਈ ਮੋਇਆ ਨਾ ਕਦੇ ਸੋਇਆ। ਗੁਰਮੁਖ ਤੇਰੇ ਦਰ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾਇਆ ਏਕਾ ਦੋਇਆ। ਏਕਾ ਦੂਆ ਜਾਏ ਚੁੱਕ। ਪਿਛਲਾ ਲੇਖਾ ਜਾਏ ਮੁੱਕ। ਅੱਗੇ ਦੀ ਸੁੱਖਣਾ ਸੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੇਟ ਮਿਟਾਏ ਤੇਰੇ ਕਾਇਆ ਲੱਗੇ ਦੁੱਖ। ਕਾਇਆ ਦੁੱਖ ਅਗਨ ਡੰਨ। ਦਿਵਸ ਰੈਣ ਨਾ ਬੱਝੇ ਮਨ। ਸ਼ਬਦ ਸਰੂਪੀ ਸਾਚਾ ਦੇਵੇ ਡੰਨ। ਸੋਹੰ ਸ਼ਬਦ ਸੁਣਾਏ ਕੰਨ। ਗੁਰਮੁਖ ਆਤਮ ਜਾਏ ਮਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਅੰਤਮ ਕਲਜੁਗ ਆਪ ਉਠਾਏ ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁੱਖੋਂ ਕਹੇ ਧੰਨ ਧੰਨ। ਧੰਨ ਧੰਨ ਧੰਨ ਗੁਰ ਦਾਤਾ। ਸਰਬ ਜੀਆਂ ਕਾ ਆਪੇ ਗਿਆਤਾ। ਸੋਹੰ ਸ਼ਬਦ ਦੇਵੇ ਵਡ ਕਰਾਮਾਤਾ। ਗੁਰਸਿਖ ਪੜ੍ਹਾਏ ਇਕ ਜਮਾਤਾ। ਚਰਨ ਪ੍ਰੀਤੀ ਬਖ਼ਸ਼ੇ ਆਪੇ ਬਣੇ ਗੁਰਸਿਖ ਤੇਰਾ ਪਿਤ ਮਾਤਾ। ਆਦਿ ਅੰਤ ਸਾਧ ਸੰਤ ਪ੍ਰਭ ਸਾਚਾ ਭੈਣ ਭਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਸਰਬ ਜੀਆਂ ਇਕ ਦਾਤਾਰ। ਗੁਰਮੁਖਾਂ ਦੇਵੇ ਨਾਮ ਅਧਾਰ। ਮਾਨਸ ਜਨਮ ਦੇਵੇ ਸੁਧਾਰ। ਗੁਰਮੁਖ ਨਾ ਡੁੱਬੇ ਵਿਚ ਮੰਝਧਾਰ। ਬਾਹੋਂ ਫੜ ਗੁਰ ਜਾਏ ਤਾਰ। ਆਪ ਬਿਠਾਏ ਸਾਚੇ ਦਰ ਦਰਬਾਰ। ਸਾਚਾ ਦਰ ਧੁਰ ਦਰਗਾਹ। ਜਿਥੇ ਵਸੇ ਬੇਪ੍ਰਵਾਹ। ਪ੍ਰਭ ਦੀ ਮਹਿੰਮਾ ਅਗੰਮ ਅਥਾਹ। ਜੋਤੀ ਜੋਤ ਸਰੂਪ ਹਰਿ, ਦੂਸਰ ਕੋਇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਹਾਏ ਸਾਚੇ ਥਾਂ। ਸਾਚਾ ਧਾਮ ਇਕ ਇਕੱਲੜਾ। ਜੋਤ ਸਰੂਪੀ ਖੇਲ ਅਵੱਲੜਾ। ਗੁਰਸਿਖਾਂ ਕਰਾਏ ਭਾਰਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਛਤਰ ਸੀਸ ਗੁਰਸਿਖਾਂ ਝੁਲੜਾ। ਗੁਰ ਪੂਰਾ ਭੋਗ ਲਗਾਵੰਦਾ। ਗੁਰਮੁਖਾਂ ਚੋਗ ਚੁਗਾਵੰਦਾ। ਆਤਮ ਤ੍ਰਿਖਾ ਸਰਬ ਮਿਟਾਵੰਦਾ। ਬੇਮੁਖਾਂ ਦਰ ਦੁਰਕਾਵੰਦਾ। ਗੁਰਮੁਖਾਂ ਚਰਨ ਲਗਾਵੰਦਾ। ਸੋਹੰ ਸਾਚਾ ਨਾਮ ਜਪਾਵੰਦਾ। ਵਾਲੀ ਦੋ ਜਹਾਨ ਆਪ ਅਖਵਾਵੰਦਾ। ਕਲਜੁਗ ਅੰਤਮ ਅੰਤ ਨਸ਼ਟ ਕਰਾਵੰਦਾ। ਸਚ ਸਚ ਸਚ ਵਸਤ ਹਰਿ ਵਿਚ ਮਾਤ ਧਰਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਰਾਵੰਦਾ। ਸਾਚਾ ਕਰਮ ਆਪ ਕਰਾਵਣਾ। ਸੋਹੰ ਸਾਚਾ ਨਾਮ ਜਪਾਵਣਾ। ਚਾਰ ਵਰਨ ਇਕ ਥਾਂ ਬਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਵਣਾ। ਰੂਪ ਅਗੰਮ ਅਨੂਪ ਕਿਆ ਕੋਈ ਪਾਵੇ ਸਾਰ ਹੈ। ਵਡ ਸ਼ਾਹੋ ਵਡ ਭੂਪੀ ਆਤਮ ਨੀਤੀ ਰਿਹਾ ਵਿਚਾਰ ਹੈ। ਜੋ ਜਨ ਪਏ ਔਜੜ ਰਾਹੇ, ਕਾਇਆ ਬੀਤੀ ਦਏ ਉਚਾਰ ਹੈ। ਭਰਮ ਭੁਲੇਖੇ ਸਾਰੇ ਲਾਹੇ, ਹਰਿ ਹਰਿ ਰੰਗ ਰੰਗ ਕਈ ਹਜ਼ਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਸਦ ਲਿਖਾਰ ਹੈ। ਬਿਰਧ ਬਾਲ ਜਵਾਨਾਂ। ਪੂਰਨ ਕਰੇ ਸਰਬ ਪਛਾਣਾ। ਸ਼ਬਦ ਛੱਡੇ ਤੀਰ ਕਮਾਨਾ। ਅੰਦਰ ਵੜੇ ਵਾਲੀ ਦੋ ਜਹਾਨਾਂ। ਝੂਠਾ ਭੇਖ ਜੇ ਕੋਈ ਕਰੇ, ਆਪ ਪਰਖੇ ਵਲ ਛਲ ਛਲ ਵਲ ਕਲ ਕਮਾਨਾ। ਪੁੱਤਰ ਧੀਆਂ ਸਰਬ ਜੀਆਂ ਆਪੇ ਕਰੇ ਆਪਣਾ ਹੀਆ, ਕਰੇ ਖੇਲ ਬਹੁ ਬਿਧਨਾਨਾ। ਦੁਖੀ ਪਾਪੀ ਹੋਇਆ ਜੀਆ, ਆਤਮ ਤ੍ਰਿਸ਼ਨਾ ਅਗਨ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੁ ਬਿਧ ਆਪੇ ਕਰੇ ਪਛਾਨਾ। ਸਰਬ ਜੀਵ ਹਰਿ ਸਾਚਾ ਵਸਿਆ। ਆਤਮ ਦੀਪ ਕੋਟ ਰਵ ਸਸਿਆ। ਕਿਉਂ ਭੁੱਲਾ ਜੀਵ ਹੋਇਆ ਅੰਧਿਆਰ ਜਿਉਂ ਚੰਨ ਮਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਵਕਤ ਪਛਾਣਾ, ਖੇਲ ਖਿਲਾਣਾ, ਆਪਣਾ ਭੇਵ ਕਿਸੇ ਦੇਵੀ ਦੇਵ ਨਾ ਦਸਿਆ। ਰਾਤੀ ਰੁੱਤੀ ਰਾਤੜੀ ਰਾਤ, ਕਾਇਆ ਸੁੱਤੜੀ ਪ੍ਰਭ ਜਗਾਤ। ਕਿਆ ਕੋਈ ਕਰੇ ਆਪ ਪੁੱਤੜੀ, ਕਿਆ ਕੋਈ ਮਾਰੇ ਲਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜਾਣੇ ਸਰਬ ਵਖਾਣੇ ਆਪੇ ਵੇਖੇ ਮਾਰ ਝਾਤ। ਕਾਮ ਕਰੋਧੀ ਲੋਭੀ ਹੰਕਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਸਰਬ ਜੀਆਂ ਵਿਚ ਹਰਿ ਪਸਾਰੀ। ਆਤਮ ਤੁੱਟੇ ਧੀਰ ਧੀਰਜ ਹਰਿ ਜਿਸ ਸਿਰ ਦੇਵੇ ਹੱਥ ਦੇਵੇ ਨਾਮ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਵਿਚ ਰਿਹਾ ਪਸਾਰੀ। ਆਤਮ ਧੀਰਜ ਜਾਏ ਟੁੱਟ। ਪ੍ਰਭ ਅਬਿਨਾਸ਼ੀ ਵੇਖੇ ਖੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਧਰ, ਆਪੇ ਕਰੇ ਉਲਟ ਪੁਲਟ। ਭੇਖ ਧਾਰੇ ਜੀਵ ਵਿਚਾਰੇ ਨਾ ਪਾਇਣ ਸਾਰੇ। ਆਤਮ ਜੀਆ ਆਪੇ ਧਾਰੇ। ਪੁੱਤਰ ਧੀਆਂ ਸੰਗ ਮਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਰੇ। ਅੰਗ ਅੰਗ ਵੇਖ ਸੰਗ। ਕਿਆ ਕਰੇ ਜੀਵ ਭੁਯੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਝੂਠੇ ਲੇਖੇ ਵੇਖਾ ਵੇਖੇ ਕਰੇ ਸਰਬ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਭਾਏ ਸਾਚਾ ਸੰਗ। ਅੰਧੇਰੀ ਰੈਣ ਝੂਠੇ ਵਹਿਣ । ਪ੍ਰਭ ਅਬਿਨਾਸ਼ੀ ਨਾ ਸਕੇ ਕਹਿਣ। ਸਰਬ ਘਟ ਵਾਸੀ ਲਹਿਣਾ ਦੇਣਾ ਸਰਬ ਚੁਕੈਣ। ਘਨਕਪੁਰ ਵਾਸੀ ਤੇਰੇ ਭਾਣੇ ਵਿਚ ਗੁਰਮੁਖ ਵਿਰਲੇ ਰਹਿਣ। ਜਿਸ ਜਨ ਆਤਮ ਹੋਏ ਉਦਾਸੀ, ਵੇਖੇ ਕਰ ਕਰ ਤਿਰਛੇ ਨੈਣ। ਕਰੇ ਕਰਾਏ ਜੋ ਮਨ ਭਾਸੀ, ਆਪਣੇ ਰੰਗ ਸਦ ਰਖੈਣ। ਆਪੇ ਪਰਖੇ ਆਤਮ ਨੀਤੀ, ਕਿਆ ਕੋਈ ਕਰੇ ਜੀਵ ਅਜੀਤੀ, ਸਰਬ ਕਲਾ ਸਮਰਥ ਸਰਬ ਘਟ ਜਾਣੇ ਜੋ ਜੋ ਰਹੇ ਬੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜੋਤ ਸਰੂਪ ਸਦਾ ਰਹੇ ਅਤੀਤੀ। ਆਤਮ ਭੁਲਿਆ ਜੀਵ ਰੁਲਿਆ ਝੂਠੇ ਧੰਦੇ ਲੁਝਿਆ। ਨਾ ਕੋਈ ਤੇਰਾ ਮੁਲਿਆ। ਕਾਇਆ ਝੂਠੀ ਆਤਮ ਭੁੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਦਾ ਸਦ ਏਕਾ ਰੰਗ ਅਤੁਲਿਆ। ਆਤਮ ਡੋਲੇ ਜੀਆ ਬੋਲੇ ਹਰਿ ਵੇਖੇ ਕੋਲੇ ਨਾ ਕੋਈ ਰੱਖੇ ਉਹਲੇ ਸਚ ਪਰਦਾ ਨਾ ਪੂਰਾ ਫੋਲੇ। ਝੂਠੀ ਕਾਇਆ ਤਨ ਮਨ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁਲਾਏ ਸਾਚੇ ਤੋਲੇ। ਮਨ ਮੂਰਖ ਜਿਸ ਜਾਏ ਡੁੱਲ। ਵਿਚ ਮਾਤ ਹੋ ਜਾਏ ਵੱਡੀ ਭੁੱਲ। ਟਾਹਣੀਉਂ ਟੁੱਟਾ ਜਾਏ ਸਾਚਾ ਫੁੱਲ। ਪਾਣੀ ਪੈ ਜਾਏ ਕਾਇਆ ਚੁੱਲ੍ਹ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ ਕਿਆ ਕੋਈ ਸਮਝਾਵੇ ਕੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਸਦਾ ਅਭੁੱਲ। ਅੰਦਰ ਬਾਹਰ ਗੁਪਤ ਜ਼ਾਹਿਰ। ਵਡ ਦਾਤਾ ਵਡ ਸ਼ਾਇਰ। ਵਡ ਦਾਤਾ ਵਡ ਨਾਇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਕੜੇ ਪਛਾੜੇ ਝੂਠੇ ਕਾਇਰ। ਜੂਠੇ ਝੂਠੇ ਕਾਇਆ ਲੂਠੇ ਕਪਟੀ ਮੂਰੇ ਧੁਰ ਦਰਗਾਹੋਂ ਮੂਠੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਮ ਨਾ ਦਰ ਕਮਾਇਣ। ਝੂਠੇ ਦਿਸਣ ਕਾਇਆ ਸਚ ਦਵਾਰ ਸਚ ਕਰ ਮੰਨਣਾ। ਆਤਮ ਧੀਰਜ ਸਭ ਨੇ ਬੰਨ੍ਹਣਾ। ਸਾਚੇ ਦਰ ਨਾ ਲਾਗੇ ਸੰਨ੍ਹਣਾ। ਭਾਣਾ ਪ੍ਰਭ ਦਾ ਸਚ ਕਰ ਮੰਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਪਹਿਨਾਏ ਸਾਚਾ ਕੰਗਣਾ। ਸੰਸਾ ਜਗਤ ਅੰਧੇਰ ਹੈ। ਅੰਧ ਅਗਿਆਨੀ ਫਿਰਦਾ ਚਾਰ ਚੁਫੇਰ ਹੈ। ਵਿਚ ਆਤਮ ਮਾਇਆ ਕੰਧ ਨਾ ਦੀਸੇ ਸੰਞ ਸਵੇਰ ਹੈ। ਆਤਮ ਵਜਾ ਜੰਦ ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਲਗਾਏ ਘੇਰ ਹੈ। ਕਰੇ ਬੰਦ ਬੰਦ ਬੰਧਨ ਬੰਦੀ ਤੋੜ ਆਪ ਅਖਵਾਇੰਦਾ। ਗੁਰਸਿਖ ਚਰਨ ਪ੍ਰੀਤ, ਪ੍ਰਭ ਸਾਚਾ ਤੋੜ ਨਿਭਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਜਿਸ ਜਨ ਪੀਤੀ, ਕਵਲ ਨਾਭ ਖੁਲ੍ਹਾਇੰਦਾ। ਹਰਿ ਕਾਇਆ ਸੀਤਲ ਕੀਤੀ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸਾਚਾ ਮਾਣ ਦਵਾਇੰਦਾ। ਦਰਗਹਿ ਸਾਚੀ ਪਾਵੇ ਮਾਣ। ਏਕਾ ਰੱਖੇ ਚਰਨ ਧਿਆਨ। ਆਪ ਚੁਕਾਏ ਜਮ ਕੀ ਕਾਣ। ਸੋਹੰ ਦੇਵੇ ਸ਼ਬਦ ਬਬਾਣ। ਵੇਲੇ ਅੰਤ ਹੋਏ ਸਹਾਈ, ਕਿਰਪਾ ਕਰੇ ਮਹਾਨ। ਗੁਰਮੁਖ ਸਾਚੇ ਦੇ ਵਡਿਆਈ, ਅੰਤਮ ਜੋਤੀ ਮੇਲ ਮਿਲਾਨ। ਦਰ ਘਰ ਸਾਚੇ ਵੱਜੀ ਵਧਾਈ, ਦਰਗਹਿ ਸਾਚੀ ਹੋਵੇ ਪ੍ਰਵਾਨ। ਉਚ ਪਦਵੀ ਪ੍ਰਭ ਦਰ ਤੇ ਪਾਈ, ਕਰੇ ਦਰਸ ਦਿਵਸ ਰੈਣ ਜੋਤ ਸਰੂਪੀ ਵਿਸ਼ਨੂੰ ਭਗਵਾਨ। ਜੋਤ ਸਰੂਪੀ ਰੰਗ ਅਪਾਰਿਆ। ਬਿਨ ਰੰਗ ਰੂਪ ਸਰਬ ਅਕਾਰਿਆ। ਸਤਿ ਸਰੂਪ ਸਰਬ ਪਸਾਰਿਆ। ਮਹਿੰਮਾ ਅਨੂਪ ਨਾ ਕਿਸੇ ਵਿਚਾਰਿਆ। ਵਡ ਵਡ ਭੂਪ ਖੜੇ ਰਹਿਣ ਦਵਾਰਿਆ। ਸ੍ਰਿਸ਼ਟ ਸਬਾਈ ਹੋਏ ਅੰਧ ਕੂਪ, ਪ੍ਰਭ ਅਬਿਨਾਸ਼ੀ ਮਨੋਂ ਵਿਸਾਰਿਆ। ਬਿਨ ਰੰਗ ਰੂਪ ਜੋਤ ਸਰੂਪ ਗੁਰਮੁਖ ਸਾਚੇ ਵਿਚ ਸਮਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤ ਰਿਹਾ। ਜੋਤ ਸਰੂਪ ਹਰਿ ਵਰਤਾਰਾ। ਕਰੇ ਖੇਲ ਅਪਰ ਅਪਾਰਾ। ਮਿਲਾਏ ਮੇਲ ਜਨ ਭਗਤ ਚਰਨ ਦਵਾਰਾ। ਬਿਨ ਬਾਤੀ ਬਿਨ ਤੇਲ ਆਤਮ ਦੀਪ ਕਰੇ ਉਜਿਆਰਾ। ਬਣ ਸਾਚਾ ਸੱਜਣ ਸੁਹੇਲ, ਦਿਵਸ ਰੈਣ ਰਹੇ ਰਖਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਆਦਿ ਅੰਤ ਨਾ ਪਾਰਾਵਾਰਿਆ। ਸਾਧ ਸੰਤ ਨਾ ਕਿਸੇ ਵਿਚਾਰਿਆ। ਜੀਵ ਜੰਤ ਸਰਬ ਭੁਲਾ ਰਿਹਾ। ਮਾਇਆ ਪਾਏ ਜਗਤ ਬੇਅੰਤ, ਆਪਣਾ ਆਪ ਛੁਪਾ ਰਿਹਾ। ਗੁਰਸਿਖਾਂ ਬਣਾਏ ਸਾਚੀ ਬਣਤ, ਆਤਮ ਜੋਤੀ ਦੀਪ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਤ ਘਰ ਸਾਚੇ ਮੇਲ ਮਿਲਾ ਰਿਹਾ।

Leave a Reply

This site uses Akismet to reduce spam. Learn how your comment data is processed.