Granth 03 Likhat 023: 30 Jeth 2010 Bikarmi Puran Singh de Greh Pind Jethuwal Zila Amritsar

੩੦ ਜੇਠ ੨੦੧੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕਲਜੁਗ ਅੰਤ ਵਿਚਾਰਨਾ। ਮਿਲ ਹਰਿ ਸਾਚੇ ਕੰਤ, ਜਨਮ ਸਵਾਰਨਾ। ਜਿਸ ਬਣਾਈ ਜੀਵ ਤੇਰੀ ਬਣਤ, ਸੋ ਕਿਉਂ ਮਨੋਂ ਵਿਸਾਰਨਾ। ਦੇਵੇ ਵਡਿਆਈ ਵਿਚ ਜੀਵ ਜੰਤ, ਦਿਵਸ ਰੈਣ ਸਦ ਰਸਨ ਉਚਾਰਨਾ। ਪ੍ਰਭ ਦੀ ਮਹਿੰਮਾ ਬੜੀ ਅਗਣਤ, ਜੋਤ ਸਰੂਪੀ ਹਰਿ ਭੇਖੀ ਭੇਖ ਧਾਰਨਾ। ਕਲਜੁਗ ਮਾਇਆ ਪਾਏ ਬੇਅੰਤ, ਗੁਰਮੁਖ ਵਿਰਲੇ ਕਲ ਵਿਚਾਰਨਾ। ਆਪ ਬਣਾਏ ਸਾਚੇ ਸੰਤ, ਸੋਹੰ ਸ਼ਬਦ ਜਿਸ ਜਨ ਰਸਨ ਉਚਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਨਾ। ਕਰ ਕਿਰਪਾ ਪਾਰ ਉਤਾਰੇ। ਜੋ ਜਨ ਆਏ ਚਰਨ ਦਵਾਰੇ। ਸਾਚਾ ਦੇਵੇ ਨਾਮ ਅਧਾਰੇ। ਸੋਹੰ ਸ਼ਬਦ ਸੱਚੀ ਧੁਨਕਾਰੇ। ਦਿਵਸ ਰੈਣ ਰੈਣ ਦਿਵਸ ਏਕਾ ਸ਼ਬਦ ਪਵਣ ਹੁਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਖੜਾ ਰਹੇ ਤੇਰੇ ਆਤਮ ਦਰ ਦਵਾਰੇ। ਦਰ ਹਰਿ ਖੁਲ੍ਹਾਇਆ। ਗੁਰਸਿਖ ਜਗਾਇਆ ਸੋਇਆ। ਭਾਗ ਲਗਾਇਆ ਸੋਹੰ ਬੀਜ ਆਤਮ ਬੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੂਸਰ ਨਾਹੀ ਕੋਇਆ। ਨਰਾਇਣ ਨਰ ਨਰ ਨਿਰੰਜਣਾ। ਗੁਰਸਿਖਾਂ ਹਰਿ ਪਾਇਆ ਆਦਿ ਜੁਗਾਦਿ ਵਡ ਵਡ ਦੁੱਖ ਭੰਜਨਾ। ਸੋਹੰ ਸਾਚਾ ਨਾਮ ਇਕ ਚੜ੍ਹਾਇਆ ਰੰਗਣਾ। ਚਰਨ ਧੂੜ ਦੇਵੇ ਸਾਚਾ ਮਜਨਾ। ਗੁਰਸਿਖ ਗੁਰ ਪੂਰਾ ਪਾਇਆ, ਪ੍ਰਭ ਅਬਿਨਾਸ਼ੀ ਸਾਚਾ ਸਾਕ ਸੈਣ ਸੱਜਣਾ। ਸਾਕ ਸੱਜਣ ਆਪ ਸੁਹੇਲਾ। ਗੁਰਮੁਖਾਂ ਆਪ ਮਿਲਾਇਆ ਸਾਚਾ ਮੇਲਾ। ਅੰਤਮ ਅੰਤ ਕਾਲ ਆ ਗਿਆ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਦੀਪਕ ਜੋਤ ਜਗਾ ਲਿਆ। ਬੇਮੁੱਖਾਂ ਕਰੇ ਵਕਤ ਦੁਹੇਲਾ, ਗੁਰਮੁਖ ਸੋਇਆ ਕਲ ਆਪ ਜਗਾ ਗਿਆ। ਜੋਤ ਸਰੂਪੀ ਸਦ ਵਸੇ ਅਕੇਲਾ, ਬਾਹੋਂ ਪਕੜ ਆਪਣੀ ਸਰਨ ਲਗਾ ਲਿਆ। ਆਪ ਸੁਹਾਇਆ ਸਾਚਾ ਵੇਲਾ ਸੋਹੰ ਸਾਚਾ ਨਾਮ ਪਿਲਾ ਲਿਆ। ਰਸਨ ਲਗਾਇਆ ਅੰਮ੍ਰਿਤ ਫੱਲ ਸਚ ਕੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਵਿਛੜਿਆਂ ਕਲ ਕਰਾਇਆ ਮੇਲਾ। ਆਪਣਾ ਮੇਲ ਆਪ ਮਿਲਾਵੇ। ਗੁਰਮੁਖ ਸਾਚੇ ਤੇਰੀ ਆਤਮ ਜੋਤੀ ਬਿਨ ਬਾਤੀ ਬਿਨ ਤੇਲ ਜਗਾਏ। ਹਰਿ ਹਿਰਦੇ ਸਦ ਵਸਾਏ, ਕਿਆ ਕੋਈ ਜੀਵ ਭੇਵ ਛੁਪਾਏ। ਬੇਮੁਖ ਜੀਵ ਦਰ ਤੇ ਆਏ। ਸਚ ਨਾਮ ਨਾ ਕੋਈ ਭਿਛਿਆ ਪਾਏ। ਗੁਰਮੁਖ ਸਾਚੇ ਹਰਿ ਹਿਰਦੇ ਵਾਚੇ, ਸੋਹੰ ਧਾਗੇ ਪ੍ਰਭ ਲਏ ਪਰੋਏ। ਬੇਮੁਖ ਜੀਵ ਭਾਂਡੇ ਕਾਚੇ, ਮਦਿਰਾ ਮਾਸੀ ਅੰਤਮ ਰੋਏ। ਗੁਰਮੁਖ ਢਾਲੇ ਪ੍ਰਭ ਸਾਚੇ ਢਾਂਚੇ, ਦੂਈ ਦਵੈਤ ਨਾ ਰਹੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪੇ ਸੋਏ। ਸਚ ਘਰ ਸਚ ਕਰ ਜਾਨਣਾ। ਸਚ ਘਰ ਵਾਸ ਭਗਵਾਨਣਾ। ਸਚ ਘਰ ਪ੍ਰਕਾਸ਼ ਕੋਟਨ ਭਾਨਣਾ। ਸਚ ਘਰ ਵਿਨਾਸ ਅੰਧ ਅਧਿਆਨਣਾ। ਸਚ ਘਰ ਆਤਮ ਕੰਧ ਹਰਿ ਕਟਾਨਣਾ। ਸਚ ਘਰ ਬੰਦ ਬੰਦ ਹਰਿ ਛੁਡਾਵਣਾ। ਸਚ ਘਰ ਸਤਿਗੁਰ ਸਾਚਾ ਚੰਦ ਚੜ੍ਹਾਵਣਾ। ਸਤਿਗੁਰ ਸਾਚਾ ਸਚ ਘਰ ਗੁਰਸਿਖ ਪ੍ਰਮਾਨੰਦ ਵਿਚ ਰਖਾਵਣਾ। ਸਚ ਘਰ ਹਰਿ ਦਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਪ੍ਰਕਾਸ਼ ਕੋਟਨ ਭਾਨਣਾ। ਸਚ ਘਰ ਵੇਖ ਵਿਚਾਰ। ਸਚ ਘਰ ਜੋਤ ਅਕਾਰ। ਸਚ ਘਰ ਸ਼ਬਦ ਅਧਾਰ। ਸਚ ਘਰ ਅੰਮ੍ਰਿਤ ਧਾਰ। ਸਚ ਘਰ ਦਸਵਾਂ ਦਰ ਖੁਲ੍ਹਾਰ। ਸਚ ਘਰ ਅਨਹਦ ਧੁਨ ਸੱਚੀ ਧੁਨਕਾਰ। ਸਚ ਘਰ ਸੁਨ ਮੁਨ ਦੇ ਨਿਵਾਰ। ਸਚ ਘਰ ਸਚ ਰੰਗ ਇਕ ਕਰਤਾਰ। ਸਚ ਘਰ ਏਕਾ ਬਿੰਦ ਇਕ ਬਿੰਦਾਰ। ਸਚ ਘਰ ਏਕਾ ਏਕ ਸਾਚੀ ਤਾਰ। ਸਚ ਘਰ ਏਕਾ ਗੁਰ ਚਰਨ ਪਿਆਰ। ਸਚ ਘਰ ਏਕਾ ਏਕ ਸ਼ਬਦ ਬਿਧਾਰ। ਸਚ ਘਰ ਏਕਾ ਏਕ ਮੇਲ ਨਿਰੰਕਾਰ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਖਾਏ ਸਚ ਸ਼ਬਦ ਸੱਚੀ ਧੁਨਕਾਰ। ਸਚ ਘਰ ਸਚ ਅਸਥਾਨ। ਸਚ ਘਰ ਜੋਤ ਮਹਾਨ। ਸਚ ਘਰ ਵਸੇ ਭਗਵਾਨ। ਸਚ ਘਰ ਸਾਚਾ ਰਾਹ ਦੱਸੇ ਵਡ ਬਲੀ ਬਲਵਾਨ। ਸਚ ਘਰ ਗੁਰਮੁਖ ਸਾਚਾ ਸਚ ਘਰ ਵਸੇ, ਜਿਸ ਕਿਰਪਾ ਕਰੇ ਮਹਾਨ। ਸਚ ਘਰ ਬੈਠਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਚ ਘਰ ਸਚ ਦਵਾਰਾ। ਸਚ ਘਰ ਵਸੇ ਹਰਿ ਨਿਰਾਧਾਰਾ। ਸਚ ਘਰ ਗੁਰਮੁਖ ਵੇਖ ਏਕਾ ਰੂਪ ਅਪਾਰਾ। ਸਚ ਘਰ ਏਕਾ ਏਕ ਏਕ ਹਰਿ ਗਿਰਧਾਰਾ। ਸਚ ਘਰ ਜਾਏ ਗੁਰਸਿਖ ਸਾਚਾ ਦੇਵੇ ਨਾਮ ਅਧਾਰਾ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਸੇ ਨਰਾਇਣ ਨਰ ਅਵਤਾਰਾ। ਸਚ ਘਰ ਸਚ ਸੰਦੇਸ਼। ਸਚ ਘਰ ਸਾਚਾ ਵੇਸ। ਸਚ ਘਰ ਏਕਾ ਏਕ ਵੇਖ, ਪ੍ਰਭ ਸਾਚੇ ਦਾ ਸਾਚਾ ਭੇਸ। ਸਚ ਘਰ ਸਾਚੇ ਦਰ ਵਸੇ ਹਰਿ ਵਡ ਨਰੇਸ਼। ਸਾਚੇ ਘਰ ਆਤਮ ਸਰ ਗੁਰਸਿਖ ਤਰ ਪ੍ਰਭ ਚਰਨੀ ਪੜ ਨਾ ਜਾਏ ਮਰ, ਚੁੱਕੇ ਡਰ ਵਸ ਸਾਚੇ ਦਰ, ਜੋਤ ਸਰੂਪ ਹਰਿ ਪ੍ਰਵੇਸ਼। ਸਚ ਘਰ ਵੇਖ ਦਰ ਦਸਵਾਂ, ਭਸਮ ਪਰਦਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਦਰਸ਼ਨ ਕਰ। ਸਚ ਘਰ ਸਚ ਪਿਆਰ। ਸਚ ਘਰ ਗੁਰਸਿਖ ਪਛਾਣ। ਸਚ ਘਰ ਵਿਚ ਮਾਤ ਸੋਹੰ ਦੇਵੇ ਸ਼ਬਦ ਬਬਾਣ। ਸਚ ਘਰ ਗੁਰਮੁਖ ਵਿਰਲੇ ਕਲ ਚੜ੍ਹ ਜਾਣ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਰਹਾਏ ਟਿਕਾਏ ਸਮਾਏ ਵਖਾਏ ਜਗਾਏ ਗੁਰਸਿਖਾਂ ਵਾਲੀ ਦੋ ਜਹਾਨ। ਸਚ ਘਰ ਸਚ ਦਵਾਰੀ। ਸਚ ਘਰ ਕਾਇਆ ਕੋਟ ਰਿਹਾ ਹਰਿ ਉਸਾਰੀ। ਸਚ ਘਰ ਸਾਚੀ ਜੋਤ ਸੋਹੰ ਸ਼ਬਦ ਵਡ ਖੁਮਾਰੀ। ਸਚ ਘਰ ਆਤਮ ਕੱਢੇ ਖੋਟ, ਗੁਰਸਿਖ ਤੇਰੀ ਹਉਮੇ ਜਾਏ ਤਨ ਬਿਮਾਰੀ। ਸਚ ਘਰ ਪਾਪ ਉਤਾਰੇ ਕੋਟਨ ਕੋਟ, ਜੋ ਜਨ ਕਰੇ ਚਰਨ ਨਿਮਸਕਾਰੀ। ਅੰਤਮ ਅੰਤਮ ਨਾ ਹੋਏ ਝੂਠ, ਦੇਵੇ ਦਰਸ ਅਗੰਮ ਅਪਾਰੀ। ਕਲਜੁਗ ਜੀਵ ਅਲ੍ਹਿਣਿਉਂ ਡਿੱਗੇ ਬੋਟ, ਮਦਿਰਾ ਮਾਸ ਰਹੇ ਖੁਮਾਰੀ। ਸਚ ਘਰ ਬੇਮੁਖਾਂ ਅਜੇ ਨਾ ਭਰੀ ਪੋਟ, ਦਿਵਸ ਰੈਣ ਰਹੇ ਝੱਖ ਮਾਰੀ। ਗੁਰਸਿਖ ਕਦੇ ਨਾ ਆਵੇ ਤੋਟ, ਸੋਹੰ ਦੇਵੇ ਸਾਚਾ ਵਡ ਭੰਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਕਰੇ ਸੱਚੀ ਸਿਕਦਾਰੀ। ਸਚ ਘਰ ਸਚ ਸਿਕਦਾਰਾ। ਸਚ ਘਰ ਜੋਤ ਸਰੂਪੀ ਖੇਲ ਅਪਾਰਾ। ਸਚ ਘਰ ਵਸੇ ਹਰਿ ਨਰਾਇਣ ਨਰ ਏਕਾ ਏਕੰਕਾਰਾ। ਸਚ ਘਰ ਜੋਤੀ ਜੋਤ ਹਰਿ ਪਸਰ ਪਸਾਰਾ। ਸਚ ਘਰ ਨਾ ਵਰਨ ਨਾ ਗੋਤ, ਏਕਾ ਜੋਤ ਤੀਨ ਲੋਕ ਅਧਾਰਾ। ਸਚ ਘਰ ਗੁਰਸਿਖਾਂ ਮੈਲ ਦੁਰਮਤ ਧੋਤ, ਅੰਮ੍ਰਿਤ ਦੇਵੇ ਨਾਮ ਭੰਡਾਰਾ। ਸਚ ਘਰ ਇਕ ਨਿਰਮਲ ਪ੍ਰਕਾਸ਼ ਜੋਤ, ਗੁਰਸਿਖ ਵੇਖੇ ਅਪਾਰਾ। ਆਪ ਖੁਲ੍ਹਾਏ ਗੁਰਸਿਖ ਤੇਰੇ ਸੋਤ, ਆਤਮ ਦੀਪ ਹੋਏ ਉਜਿਆਰਾ। ਬੇਮੁਖ ਦਰ ਤੇ ਰਹਿਣ ਰੋਤ, ਨਾ ਕੋਈ ਮਿਟਾਵੇ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਗੁਰਸਿਖਾਂ ਪਾਰ ਉਤਾਰਾ। ਸਚ ਘਰ ਸਚ ਧਰਮਸਾਲ। ਸਚ ਘਰ ਸੋਹੰ ਵਸਤ ਅਨਮੁਲੜਾ ਲਾਲ। ਸਚ ਘਰ ਗੁਰਮੁਖ ਸਾਚਾ ਪਲੜਾ ਸਾਚਾ ਫੱਲ ਲੱਗਾ ਡਾਲ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖ ਸਾਚੇ ਦਏ ਵਖਾਲ। ਸਚ ਘਰ ਧਾਮ ਅਵੱਲੜਾ। ਸਚ ਘਰ ਏਕਾ ਏਕ ਵਸੇ ਇਕੱਲੜਾ। ਸਚ ਘਰ ਗੁਰਮੁਖ ਸਾਚੇ ਵੇਖ ਕਰ ਚਰਨ ਨਿਮਸਕਾਰ ਗਲ ਪਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਆਏ ਦਰ ਦਵਾਰ ਦਿਵਸ ਰੈਣ ਰਹੇ ਸਦ ਖਲੜਾ। ਸਚ ਘਰ ਸੱਚਾ ਸਚਖੰਡ ਹੈ। ਸਚ ਘਰ ਗੁਰਸਿਖ ਤੇਰੀ ਆਤਮ ਬ੍ਰਹਿਮੰਡ ਹੈ। ਸਚ ਘਰ ਤੇਰਾ ਦਸਵਾਂ ਦਵਾਰ ਤੇਰਾ ਵਿਚ ਵਰਭੰਡ ਹੈ। ਸਚ ਘਰ ਕਲਜੁਗ ਜੀਵ ਆਈ ਕੰਡ ਹੈ। ਜੂਠੇ ਝੂਠੇ ਮਾਇਆ ਲੂਠੇ ਪਾਉਂਦੇ ਐਵੇਂ ਡੰਡ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਰ ਬਹਾਏ ਘਰ ਵਸਾਏ ਮਾਣ ਦਵਾਏ ਵਿਚ ਨਵਖੰਡ ਹੈ। ਨੌਂ ਖੰਡ ਨੌਂ ਦਰਵਾਜੇ। ਦਸਵੇਂ ਵਸੇ ਗਰੀਬ ਨਿਵਾਜੇ। ਨਾ ਰੋਏ ਨਾ ਹੱਸੇ, ਸਚ ਪ੍ਰਕਾਸ਼ ਕੋਟ ਰਵ ਸੱਸੇ, ਅਨਹਦ ਸ਼ਬਦ ਅਨਾਹਦ ਵਾਜੇ। ਸ਼ਬਦ ਤੀਰ ਸਾਚਾ ਕਸੇ, ਸ੍ਰਿਸ਼ਟ ਸਬਾਈ ਕਲ ਅੰਤਮ ਗਾਜੇ। ਅਗਨ ਮੇਘ ਵਿਚ ਧਰਤੀ ਬਰਸੇ, ਨਾ ਕੋਈ ਕਲਜੁਗ ਰੱਖੇ ਲਾਜੇ। ਚਾਰ ਕੁੰਟ ਬੇਮੁੱਖ ਨੱਸੇ, ਅੰਤਮ ਅੰਤ ਨਾ ਕੋਈ ਪਰਦਾ ਕੱਜੇ। ਗੁਰਸਿਖ ਸਾਚਾ ਸਚ ਘਰ ਵਸੇ, ਗੁਰ ਚਰਨ ਸਰਨ ਪੀ ਅੰਮ੍ਰਿਤ ਆਤਮ ਰੱਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਨਗਾਰਾ ਵਿਚ ਮਾਤ ਚਾਰ ਕੁੰਟ ਤੇਰਾ ਸਦ ਵੱਜੇ। ਸ਼ਬਦ ਨਗਾਰਾ ਸਾਚਾ ਵੱਜਣਾ। ਜੋਤ ਸਰੂਪੀ ਹਰਿ ਵਿਚ ਮਾਤ ਦੇ ਗੱਜਣਾ। ਗੁਰਸਿਖਾਂ ਆਪੇ ਹਰਿ ਸਾਚਾ ਲੱਜਣਾ। ਆਤਮ ਜਿੰਦਾ ਹੰਕਾਰੀ ਭੱਜਣਾ। ਗੁਰਸਿਖ ਬਣਾਏ ਆਪਣੀ ਬਿੰਦਾ, ਸਾਚਾ ਘਾੜਨ ਘੜੇ ਨਾ ਵਿਚ ਮਾਤ ਦੇ ਭੱਜਣਾ। ਬੇਮੁੱਖਾਂ ਪੁਟਾਈ ਜੜ੍ਹੇ, ਘਰ ਸਾਚਾ ਨਾ ਕਲਜੁਗ ਲੱਭਣਾ। ਗੁਰਸਿਖ ਸੋਹੰ ਸ਼ਬਦ ਜਮਾਇਤ ਸਾਚੀ ਪੜ੍ਹੇ, ਦਰ ਘਰ ਸਾਚੇ ਜਾਏ ਸ਼ਬਦ ਸਰੂਪੀ ਆਤਮ ਬੱਝਣਾ। ਦਰਗਹਿ ਸਾਚੀ ਮਾਣ ਦਵਾਏ ਸਚ ਨਿਆਉਂ ਆਪੇ ਕਰੇ ਨਾ ਕੋਈ ਕਰੇ ਅਜਨਾ ਪਜਨਾ। ਅੰਤਮ ਜੋਤੀ ਜੋਤ ਹਰਿ ਮੇਲ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਹਰਿ ਸਾਚਾ ਸਾਕ ਸੈਣ ਸੱਜਣਾ। ਪੂਰਾ ਗੁਰ ਸਦ ਵਡਿਆਈਆ। ਆਸਾ ਮਨਸਾ ਪੂਰ ਕਰਾਈਆ। ਘਰ ਸਾਚੇ ਵੱਜੀ ਵਧਾਈਆ। ਨੌਂ ਨਿਧ ਗੁਰਸਿਖ ਘਰ ਉਪਜਾਈਆ। ਸਾਚੀ ਬਿਧਾ ਆਪ ਬਤਾਈਆ। ਆਤਮ ਵਿਧ ਸੋਹੰ ਸ਼ਬਦ ਤੀਰ ਚਲਾਇਆ, ਰਿਧ ਸਿਧ ਪ੍ਰਭ ਸੱਚੇ ਵਸ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਸਹਾਈਆ। ਪ੍ਰਭ ਅਬਿਨਾਸ਼ੀ ਸਾਚਾ ਨਾਏਂ। ਹੋਏ ਸਹਾਏ ਸਭਨੀ ਥਾਏਂ। ਪਾਰ ਉਤਾਰੇ ਫੜ ਕੇ ਬਾਹੇਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਏਥੇ ਓਥੇ ਦੋਏ ਥਾਏਂ। ਹੋਏ ਸਹਾਈ ਸਰਬ ਸੁਖ ਦਾਤਾ। ਗੁਰਮੁਖ ਕਲ ਆਪ ਪਛਾਤਾ। ਸਚ ਵਸਤ ਹਰਿ ਦੇਵੇ, ਸੋਹੰ ਨਾਮ ਸਚ ਸ਼ਬਦ ਗਿਆਤਾ। ਪੂਰਨ ਹੋਏ ਕਾਮ ਜੋ ਜਨ ਦਰ ਆਏ ਸਾਚਾ ਨਾਮ ਮੰਗ ਮੰਗਾਤਾ। ਮੇਲ ਮਿਲਾਇਆ ਸਾਚੇ ਰਾਮ, ਏਕਾ ਨਾਮ ਅੰਗ ਜੁੜਾਤਾ। ਨਾ ਕੋਈ ਓਥੇ ਲੱਗੇ ਦਾਮ, ਚਰਨ ਪ੍ਰੀਤੀ ਜੋ ਜਨ ਕਮਾਤਾ। ਸੁੱਕਾ ਹਰਿਆ ਹੋਏ ਚਾਮ, ਆਤਮ ਜੋਤ ਜਗੇ ਅੰਧੇਰੀ ਰਾਤਾ। ਆਪ ਪਿਲਾਏ ਸਾਚਾ ਜਾਮ, ਸੋਹ ਸ਼ਬਦ ਵਡ ਵਡ ਗੁਣ ਗਿਆਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣੇ ਆਪੇ ਪਿਤਾ ਮਾਤਾ। ਮਾਤ ਪਿਤ ਪੂਤ ਸੂਤ। ਆਪ ਬਣਾਏ ਗੁਰਮੁਖ ਸਾਚੇ ਪੂਤ। ਆਤਮ ਸਾਚੀ ਜੋਤ ਜਗਾਏ ਰੰਗ ਚੜ੍ਹਾਏ ਇਕ ਅਨੂਪ। ਸ਼ਬਦ ਧੁਨ ਹਰਿ ਉਪਜਾਏ, ਚਰਨ ਪ੍ਰੀਤੀ ਸਤਿ ਸਰੂਪ। ਮੁਨ ਸੁਨ ਆਪ ਖੁਲ੍ਹਾਏ, ਵਿਚ ਕਾਇਆ ਅੰਧ ਕੂਪ। ਗੁਰਮੁਖ ਸਾਚੇ ਜਨ ਜਗਾਏ, ਆਪ ਦਿਖਾਏ ਆਪਣਾ ਸਚ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਮਹਿੰਮਾ ਜਗਤ ਅਨੂਪ। ਨਾਮ ਨਿਧਾਨ ਗੁਣਾਂ ਗੁਣਵੰਤ ਹੈ। ਪ੍ਰਭ ਭੇਵ ਜਣਾਏ ਵਿਰਲੇ ਸੰਤ ਹੈ। ਗੁਰਮੁਖ ਸਾਚੇ ਮੇਲ ਮਿਲਾਵੇ ਆਪ ਬਣਾਏ ਸਾਚੀ ਬਣਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਪੂਰਨ ਭਗਵੰਤ ਹੈ। ਸਚ ਸ਼ਬਦ ਸੋਹੰ ਉਚਾਰਨਾ। ਸੋਹੰ ਸ਼ਬਦ ਸਾਚੀ ਧਾਰਨਾ। ਲੱਖ ਚੁਰਾਸੀ ਗੇੜ ਨਿਵਾਰਨਾ। ਬੰਦ ਖਲਾਸੀ ਕਰੇ ਕਰਤਾਰਨਾ। ਕੱਟੇ ਗਲੋਂ ਸਿਲਕ ਜਮ ਫਾਸੀ, ਧਰਮ ਰਾਏ ਡਰ ਨਿਵਾਰਨਾ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਸਾਚੇ ਦਰ ਦੁਰਕਾਰਨਾ। ਗੁਰਮੁਖਾਂ ਆਤਮ ਰਹਿਰਾਸੀ, ਸਚ ਸ਼ਬਦ ਰਸਨ ਉਚਾਰਨਾ। ਕਿਰਪਾ ਕਰੇ ਘਨਕਪੁਰ ਵਾਸੀ, ਆਤਮ ਜੋਤ ਕਰੇ ਉਜਾਰਨਾ। ਅੰਤਮ ਅੰਤ ਕਰੇ ਬੰਦ ਖਲਾਸੀ, ਗੁਰਮੁਖਾਂ ਹੋਏ ਆਪ ਸਹਾਰਨਾ। ਸੋਹੰ ਸ਼ਬਦ ਜਪਾਵੇ ਸਵਾਸ ਸਵਾਸੀ, ਸਚ ਮਿਲਾਵਾ ਸਚ ਭਤਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦ ਰਸਨ ਉਚਾਰਨਾ। ਗੁਰਮੁਖ ਸਾਚੇ ਸਾਚੀ ਨੀਤ। ਪ੍ਰਭ ਅਬਿਨਾਸ਼ੀ ਬਖ਼ਸ਼ੇ ਚਰਨ ਪ੍ਰੀਤ। ਕਲਜੁਗ ਮਿਲਿਆ ਹਰਿ ਸਾਚਾ ਮੀਤ। ਕਰ ਦਰਸ ਹੋਏ ਕਾਇਆ ਆਤਮ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਰੱਖੇ ਸਦ ਅਤੀਤ। ਗੁਰਸਿਖ ਗੁਰ ਪੂਰਾ ਜਾਣ। ਆਪਣਾ ਮੂਲ ਕਲ ਪਛਾਣ। ਬੇਮੁੱਖਾਂ ਆਵੇ ਹਾਣ। ਧਰਮ ਰਾਏ ਦੇ ਜਮ ਸਤਾਣ। ਗੁਰਸਿਖ ਚਲੇ ਸਾਚੇ ਥਾਏਂ, ਪ੍ਰਭ ਦੇਵੇ ਸ਼ਬਦ ਬਬਾਣ। ਆਪ ਚਲਾਏ ਸਾਚੇ ਰਾਹੇ, ਸੋਹੰ ਸ਼ਬਦ ਜਨ ਰਸਨਾ ਗਾਇਣ। ਪਾਰ ਕਰਾਏ ਪਕੜੇ ਬਾਂਹੇ ਵਾਲੀ ਦੋ ਜਹਾਨ। ਆਪ ਬਹਾਏ ਸਾਚੇ ਥਾਏਂ, ਜਿਥੇ ਵਸੇ ਆਪ ਭਗਵਾਨ। ਏਕਾ ਜਪਣਾ ਸਾਚਾ ਨਾਉਂ, ਗੁਰਮੁਖ ਅੰਤਮ ਅੰਤ ਜੋਤੀ ਜੋਤ ਮਿਲ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਰਗਹਿ ਸਾਚੀ ਦੇਵੇ ਮਾਣ। ਕਲਜੁਗ ਅੰਧੇਰ ਸ਼ਬਦ ਢੰਡੋਰਾ। ਸ਼ਬਦ ਸਰੂਪੀ ਚਾਰ ਕੁੰਟ ਹਰਿ ਸਾਚਾ ਫਿਰਾਏ ਸਾਚਾ ਘੋੜਾ। ਗੁਰਸਿਖਾਂ ਮੇਲ ਮਿਲਾਵੇ ਵਿਛੜਿਆਂ ਕਲ ਕਰਾਏ ਜੋੜਾ। ਅੰਤਮ ਅੰਤ ਆ ਗਿਆ ਵਕਤ ਰਹਿ ਗਿਆ ਥੋੜਾ। ਹਰਿ ਸਾਚਾ ਸ਼ਬਦ ਲਿਖਾ ਗਿਆ, ਪੈਰੀ ਪਾਉਣਾ ਨਾ ਮਿਲੇ ਕਿਸੇ ਜੋੜਾ। ਸੋਹੰ ਸਾਚਾ ਤੀਰ ਚਲਾ ਗਿਆ, ਕਲਜੁਗ ਹੰਕਾਰੀ ਪ੍ਰਭ ਭੰਨੇ ਫੋੜਾ। ਗੁਰਮੁਖਾਂ ਆਤਮ ਸਾਚਾ ਸੀਰ ਪਿਲਾ ਗਿਆ, ਨਾ ਹੋਏ ਕਦੇ ਵਿਛੋੜਾ। ਆਤਮ ਸਾਚੀ ਧੀਰ ਧਰਾ ਗਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੂਰੇ ਦੀ ਸਾਚੀ ਲੋੜਾ। ਗੁਰ ਪੂਰਾ ਸ਼ਬਦ ਨਿਸ਼ਾਨ ਹੈ। ਸੋਹੰ ਸ਼ਬਦ ਨਾਮ ਨਿਧਾਨ ਹੈ। ਗੁਰਮੁਖ ਵਿਰਲੇ ਪ੍ਰਭ ਦਰ ਤੇ ਪਾਣ ਹੈ। ਕਿਰਪਾ ਕਰੇ ਜਿਸ ਮਹਾਨ ਹੈ। ਸੋ ਜਨ ਹੋਏ ਚਤੁਰ ਸੁਘੜ ਸਿਆਣ ਹੈ। ਜਿਨ ਮਿਲਿਆ ਹਰਿ ਮਿਹਰਵਾਨ ਹੈ। ਸੋਹੰ ਦੀਆ ਸਾਚਾ ਦਾਨ ਹੈ। ਹੀਆ ਕੀਆ ਵਾਲੀ ਦੋ ਜਹਾਨ ਹੈ। ਨਿਰਮਲ ਕੀਆ ਜੀਆ, ਆਤਮ ਉਪਜੇ ਬ੍ਰਹਮ ਗਿਆਨ ਹੈ। ਨਾਮ ਰਸ ਪ੍ਰਭ ਦਰ ਤੇ ਪੀਆ, ਕਾਇਆ ਮਿਟੇ ਅੰਧ ਅੰਧਿਆਨ ਹੈ। ਆਪ ਰਖਾਈ ਆਪਣੀ ਨੀਹਾਂ, ਪ੍ਰਭ ਪੂਰੀ ਕਰੇ ਪਛਾਣ ਹੈ। ਸਾਢੇ ਤਿੰਨ ਹੱਥ ਮਿਲੇ ਸੀਆਂ, ਕਿਉਂ ਭੁੱਲਾ ਜੀਵ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਵਤਾਰ ਸਰਬ ਜੀਆਂ ਦਾ ਜਾਣੀ ਜਾਣ ਹੈ। ਨਾਮ ਨਿਧਾਨ ਪ੍ਰਭ ਦਰ ਪਾਵਣਾ। ਭਰਮ ਭੁਲੇਖਾ ਸਰਬ ਗਵਾਵਣਾ। ਸਾਚਾ ਲੇਖਾ ਆਪ ਲਿਖਾਵਣਾ। ਵੇਖੀ ਵੇਖਾ ਨਾ ਮਨੋਂ ਭੁਲਾਵਣਾ। ਜੋਤ ਸਰੂਪੀ ਧਾਰਿਆ ਭੇਖਾ, ਜਿਉਂ ਧਾਰੇ ਰੂਪ ਬਲ ਬਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਸਿਖਾਂ ਦੇ ਮੱਤ ਆਪ ਸਮਝਾਵਣਾ। ਗੁਰਸਿਖ ਗੁਰ ਮੱਤ ਹੈ। ਏਕਾ ਸ਼ਬਦ ਸੋਹੰ ਤਤ ਹੈ। ਆਤਮ ਦੇਵੇ ਧੀਰਜ ਜੱਤ ਹੈ। ਆਪੇ ਰੱਖੇ ਤੇਰੀ ਪੱਤ ਹੈ। ਪ੍ਰਭ ਬੀਜੇ ਆਤਮ ਵੱਤ ਹੈ। ਚਰਨ ਪ੍ਰੀਤੀ ਦੇਵੇ ਸਾਚਾ ਤਤ ਹੈ। ਸੋਹੰ ਸ਼ਬਦ ਸਾਚਾ ਧਾਗਾ ਰਸਨਾ ਲੈਣਾ ਕੱਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਜਾਣੇ ਆਪੇ ਮਿਤ ਗੱਤ ਹੈ। ਮਿਤ ਗਤ ਹਰਿ ਜਾਣਦਾ। ਗੁਰਸਿਖ ਸਾਚੇ ਵਿਚ ਮਾਤ ਆਪ ਪਛਾਣਦਾ। ਜਾਤ ਪਾਤ ਨਾ ਕੋਈ ਵਖਾਣਦਾ। ਏਕਾ ਸ਼ਬਦ ਦੇਵੇ ਸੋਹੰ ਭੰਡਾਰਾ ਗਿਆਨ ਦਾ। ਭੇਵ ਮਿਟਾਏ ਦੋਆ ਦੋਅੰ, ਸਾਚਾ ਦੇਵੇ ਨਾਮ ਗੁਣਵੰਤ ਨਿਧਾਨ ਦਾ। ਇਕ ਅਕਾਰ ਓਅੰ ਰੂਪ ਰੰਗ ਕੋਈ ਨਾ ਪਛਾਣਦਾ। ਸਾਚਾ ਜਾਪ ਸਦਾ ਸੋਹੰ ਸਤਿਜੁਗ ਸਾਚੇ ਸਚ ਸਦ ਵਖਾਣਦਾ। ਹੰਸ ਸਹੰਸ ਸਸ ਸਵਸ ਸਾਚੀ ਅੰਸ ਆਪ ਆਪਣੀ ਜਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜੁਗੋ ਜੁਗ ਗੁਰਮੁਖ ਸਾਚੇ ਸਦ ਪਛਾਣਦਾ। ਗੁਰਸਿਖ ਦੇਵੇ ਨਾਮ ਅਧਾਰੇ। ਸਚ ਸ਼ਬਦ ਸਚ ਧੁਨਕਾਰੇ। ਗੁਣ ਅਵਗੁਣ ਹਰਿ ਆਪ ਵਿਚਾਰੇ। ਗੁਰਮੁਖ ਸਾਚੇ ਜਨ ਆਤਮ ਭਰੇ ਭੰਡਾਰੇ। ਸਚ ਸ਼ਬਦ ਉਪਜਾਵੇ ਸਾਚੀ ਧੁਨ, ਜੋ ਜਨ ਸੋਹੰ ਰਸਨ ਉਚਾਰੇ। ਕਵਣ ਜਾਣੇ ਹਰਿ ਤੇਰੇ ਗੁਣ, ਮਹਿੰਮਾ ਅਪਰ ਅਪਾਰੇ। ਸਚ ਸ਼ਬਦ ਕੰਨ ਲੈਣਾ ਸੁਣ, ਆਤਮ ਜੋਤ ਹੋਏ ਚਮਤਕਾਰੇ। ਝੂਠੀ ਮਾਇਆ ਤਨ ਲੱਗਾ ਘੁਣ, ਦਿਵਸ ਰੈਣ ਰੈਣ ਦਿਵਸ ਹੱਡ ਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਗੁਰਸਿਖ ਪੈਜ ਸਵਾਰੇ। ਸਚ ਸ਼ਬਦ ਸਚ ਧੁਨਕਾਰੀ। ਗੁਰਸਿਖ ਬਣ ਸਾਚਾ ਪੁਜਾਰੀ। ਸੋਹੰ ਸਾਚਾ ਨਾਮ ਆਤਮ ਦੇਵੇ ਧੁਨ ਸੱਚੀ ਖੁਮਾਰੀ। ਆਪ ਪਿਲਾਏ ਸਾਚਾ ਜਾਮ, ਹਉਮੇ ਕੱਟੇ ਗਲੋਂ ਬਿਮਾਰੀ। ਆਪ ਕਰਾਏ ਪੂਰਨ ਕਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਗੁਰਸਿਖ ਆਤਮ ਲੱਗੇ ਭਾਗ। ਜੋ ਜਨ ਸੋਇਆ ਗਿਆ ਜਾਗ। ਸ਼ਬਦ ਉਪਜਾਏ ਸਾਚਾ ਰਾਗ। ਹੰਸ ਬਣਾਏ ਗੁਰਸਿਖ ਕਾਗ। ਆਪੇ ਪਕੜੇ ਤੇਰੀ ਵਾਗ। ਪ੍ਰਭ ਸਾਚੇ ਦੀ ਚਰਨੀ ਲਾਗ। ਆਤਮ ਧੋਏ ਪਾਪਾਂ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਿਹਾ ਜਾਗ। ਸਚ ਸ਼ਬਦ ਜਨ ਮੰਗੇ ਮੰਗ। ਆਤਮ ਚਾੜ੍ਹੇ ਪ੍ਰਭ ਸਾਚਾ ਰੰਗ। ਮਾਨਸ ਜਨਮ ਨਾ ਹੋਏ ਭੰਗ। ਹੋਏ ਸਹਾਈ ਸਦਾ ਅੰਗ ਸੰਗ। ਸ਼ਬਦ ਸਰੂਪੀ ਕਸੇ ਤੰਗ। ਸੋਹੰ ਵੱਜੇ ਸੱਚਾ ਮਰਦੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕੱਟੇ ਭੁੱਖ ਨੰਗ।

Leave a Reply

This site uses Akismet to reduce spam. Learn how your comment data is processed.