Granth 03 Likhat 024: 4 Hadh 2010 Bikarmi Giani Gurmukh Singh de Ghar Pind Bhalai Pur Zila Amritsar

੪ ਹਾੜ ੨੦੧੦ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਦਰ ਘਰ ਸਚ ਸੁਖ ਦਵੰਤਿਆ। ਕਿਰਪਾ ਕਰੇ ਹਰਿ ਭਗਵੰਤਿਆ। ਗੁਰ ਸਾਚੇ ਦਿਵਸ ਰੈਣ ਸਾਚੀ ਖੋਜ ਖੁਜੰਤਿਆ। ਪ੍ਰਭ ਸਾਚਾ ਦੇਵੇ ਲਹਿਣਾ ਦੇਣਾ ਸਾਚਾ ਨਾਮ ਹਰਿ ਸਾਚਾ ਕੰਤਿਆ। ਧੰਨ ਧੰਨ ਧੰਨ ਗੁਰਸਿਖ ਗੁਰ ਚਰਨੀ ਬਹਿਣ ਮੇਲ ਮਿਲਾਵਾ ਸਾਚੇ ਕੰਤਿਆ। ਸਾਚਾ ਕੰਤ ਸਰਬ ਸੁਖਦਾਈ। ਗੁਰਮੁਖਾਂ ਦੇਵੇ ਆਪ ਵਡਿਆਈ। ਆਦਿ ਜੁਗਾਦਿ ਸਚ ਸਚ ਸਚ ਮਾਰਗ ਲਾਈ। ਸ਼ਬਦ ਨਾਉਂ ਆਤਮ ਬ੍ਰਹਿਮਾਦ, ਬੋਧ ਅਗਾਧ ਲੇਖ ਲਿਖਾਈ। ਦਿਵਸ ਰੈਣ ਰੈਣ ਦਿਵਸ ਸਦ ਰਸਨ ਅਰਾਧ ਪ੍ਰਭ ਸਾਚਾ ਦੇਵੇ ਭੇਵ ਖੁਲ੍ਹਾਈ। ਆਪ ਮਿਟਾਵੇ ਕਲਜੁਗ ਵਿਵਾਦ, ਜੋ ਜਨ ਆਏ ਸਰਨਾਈ। ਸੋਹੰ ਦੇਵੇ ਸਾਚੀ ਦਾਤ, ਆਤਮ ਧੀਰ ਧਰਾਈ। ਗੁਰਮੁਖ ਵਿਰਲੇ ਕਲਜੁਗ ਲਿਆ ਲਾਧ, ਬੇਮੁੱਖ ਗਏ ਜਨਮ ਗਵਾਈ। ਪ੍ਰਭ ਅਬਿਨਾਸ਼ੀ ਮਾਧਵ ਮਾਧ, ਜੋਤ ਸਰੂਪੀ ਖੇਲ ਰਚਾਈ। ਗੁਰਮੁਖ ਸਾਚੇ ਆਤਮ ਸਾਧ, ਚਰਨ ਕਵਲ ਪ੍ਰੀਤ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੇ ਹੱਥ ਰੱਖੇ ਵਡਿਆਈ। ਆਪਣੇ ਹੱਥ ਰੱਖੇ ਵਡਿਆਈਆ। ਪ੍ਰਭ ਅਬਿਨਾਸ਼ੀ ਗੁਰਮੁਖਾਂ ਦੇਵੇ ਆਪ ਵਧਾਈਆ। ਸਰਬ ਘਟ ਵਾਸੀ ਏਕਾ ਜੋਤ ਸਚ ਜਗਾਈਆ। ਘਨਕਪੁਰ ਵਾਸੀ ਬੂਝ ਬੁਝਾਈਆ। ਸਾਚਾ ਸ਼ਬਦ ਜਪਾਏ ਸਵਾਸ ਸਵਾਸੀ, ਆਤਮ ਭੇਵ ਗੂਝ ਖੁਲ੍ਹਾਈਆ। ਗੁਰਮੁਖ ਸਾਚੇ ਆਤਮ ਰਹਿਰਾਸੀ, ਪ੍ਰਭ ਦੇਵੇ ਦਰਸ ਭੇਖ ਵਟਾਈਆ। ਜੋ ਜਨ ਹੋਏ ਮਦਿਰਾ ਮਾਸੀ, ਪ੍ਰਭ ਸਾਚੇ ਦਰ ਦੁਰਕਾਈਆ। ਦਰ ਘਰ ਸਾਚੇ ਕਰਨ ਜੋ ਹਾਸੀ, ਜਮਦੂਤਾਂ ਹੱਥ ਫੜਾਏ ਨਾ ਕੋਈ ਦੇ ਛੁਡਾਇਆ। ਵੇਲੇ ਅੰਤ ਹੋਏ ਨਾਸੀ, ਧਰਮ ਰਾਏ ਦੇ ਸਜਾਇਆ। ਗੁਰਮੁਖ ਸਾਚੇ ਸਦ ਸਦ ਬਲ ਬਲ ਜਾਸੀ, ਪ੍ਰਭ ਸਾਚੇ ਦਰਸ ਦਿਖਾਇਆ। ਸਾਚੀ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਟਿਕਾਇਆ। ਜੋਤ ਜਗਾਏ ਜਗਤ ਵਿਹਾਰੀ। ਕਰੇ ਖੇਲ ਅਪਰ ਅਪਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਨਰਾਇਣ ਅਵਤਾਰਾ, ਰੂਪ ਅਪਾਰਾ, ਜੋਤ ਅਧਾਰਾ, ਸ਼ਬਦ ਹੁਲਾਰਾ, ਗੁਰਸਿਖ ਦਵਾਰਾ, ਸੋਹੰ ਜੈਕਾਰਾ, ਆਤਮ ਭਰੇ ਭੰਡਾਰਾ। ਸਾਚਾ ਨਾਮ ਵਣਜ ਵਪਾਰਾ। ਆਪੇ ਪਾਵੇ ਗੁਰਮੁਖ ਸਾਚੇ ਸਾਰਾ। ਆਪ ਚਲਾਏ ਸਾਚੀ ਧਾਰਾ। ਅੰਮ੍ਰਿਤ ਆਤਮ ਮੇਘ ਬਰਸਾਏ ਗੁਰਮੁਖ ਆਤਮ ਠਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਚਰਨ ਪਿਆਰਾ। ਚਰਨ ਪਿਆਰ ਗੁਰਸਿਖ ਵਿਚਾਰ। ਮਾਨਸ ਜਨਮ ਨਾ ਹਾਰ। ਫੇਰ ਨਾ ਆਵੇ ਦੂਜੀ ਵਾਰ। ਸੋਹੰ ਸਾਚਾ ਰਸਨ ਉਚਾਰ। ਨੇਤਰ ਵੇਖ ਦਰਸ ਕਰਤਾਰ। ਆਪ ਲਿਖਾਏ ਲੇਖ ਬਣ ਸਾਚਾ ਲੇਖ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਦੋਏ ਰਿਹਾ ਵਿਚਾਰ। ਕਰਮ ਵਿਚਾਰੇ ਗੁਰਸਿਖ ਤਾਰੇ। ਬੇਮੁੱਖ ਦੁਰਕਾਰੇ ਭਗਤ ਅਧਾਰੇ। ਧਰੇ ਜੋਤ ਅਪਰ ਅਪਾਰੇ। ਏਕਾ ਨਾਮ ਏਕਾ ਕਾਮ ਏਕਾ ਦੇਵੇ ਸ਼ਬਦ ਅਧਾਰੇ। ਏਕਾ ਜਾਮ ਏਕਾ ਦਾਮ ਏਕਾ ਧਾਮ ਏਕਾ ਰੰਗ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਵਿਚ ਸੰਸਾਰੇ। ਅਚਰਜ ਖੇਲ ਹਰਿ ਸੰਸਾਰਿਆ। ਕਿਆ ਕੋਈ ਜਾਣੇ ਜੀਵ ਗਵਾਰਿਆ। ਪ੍ਰਭ ਅਬਿਨਾਸ਼ੀ ਸਾਚੀ ਧਾਰਿਆ। ਆਦਿ ਜੁਗਾਦਿ ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਕੰਤ ਸ੍ਰਿਸ਼ਟ ਸਬਾਈ ਨਾਰੀਆ। ਸ੍ਰਿਸ਼ਟ ਸਬਾਈ ਏਕਾ ਨਾਰ। ਏਕਾ ਸ਼ਬਦ ਸਰਬ ਭਤਾਰ। ਲੱਖ ਚੁਰਾਸੀ ਪਾਵੇ ਸਾਰ। ਏਕਾ ਜੋਤ ਇਕ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਸਰ ਪਸਾਰ। ਪਸਰ ਪਸਾਰ ਸ੍ਰਿਸ਼ਟ ਸਬਾਈ। ਲੱਖ ਚੁਰਾਸੀ ਵਿਚ ਸਮਾਈ। ਵੇਖੇ ਵਿਗਸੇ ਆਪ ਰਥਵਾਹੀ। ਜੀਵ ਜੰਤਾਂ ਗੁਰਮੁਖ ਸਾਚੇ ਸੰਤਾਂ ਪ੍ਰਭ ਰਿਹਾ ਜਗਾਈ। ਬੇਮੁਖਾਂ ਮਾਇਆ ਪਾਈ ਬੇਅੰਤਾ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਈ। ਦੇਵੇ ਵਡਿਆਈ ਗੁਰਸਿਖ ਵਿਚ ਜੀਵ ਜੰਤ ਪ੍ਰਭ ਆਪਣੀ ਗੋਦ ਉਠਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਆਪੇ ਦੇ ਮੱਤ ਸਮਝਾਈ। ਦੇਵੇ ਮੱਤ ਸ਼ਬਦ ਅਧਾਰਾ। ਸੋਹੰ ਸ਼ਬਦ ਦੇਵੇ ਅਪਾਰਾ। ਆਪਣੇ ਰੰਗ ਰੰਗੇ ਕਰਤਾਰਾ। ਦਿਵਸ ਰੈਣ ਇਕ ਹੁਲਾਰਾ। ਏਕਾ ਦੇਵੇ ਚਰਨ ਪਿਆਰਾ। ਦੇਵੇ ਦਰਸ ਅਗੰਮ ਅਪਾਰਾ। ਜੋਤ ਸਰੂਪੀ ਖੇਲ ਨਿਆਰਾ। ਬਿਨ ਬਾਤੀ ਤੇਲ ਗੁਰਸਿਖ ਦੀਪਕ ਹੋਏ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰ ਅਵਤਾਰਾ। ਆਦਿ ਅੰਤ ਜੁਗਾ ਜੁਗੰਤ ਨੈਣ ਮੁਧਾਰਾ। ਨੈਣ ਮੂੰਧ ਨੈਣ ਮੁੰਧਾਰੀ। ਬਾਸ਼ਕ ਸੇਜ ਹਰਿ ਸਵਾਰੀ। ਸਿੰਘ ਆਸਣ ਬੈਠਾ ਨਰ ਅਵਤਾਰੀ। ਬ੍ਰਹਮਾ ਵਿਸ਼ਨ ਮਹੇਸ਼ ਲਕਸ਼ਮੀ ਖੜੇ ਚਰਨ ਦਵਾਰੀ। ਚਤਰਭੁਜ ਸ਼ਬਦ ਧੁਜ ਫੜੇ ਆਪ ਵਡ ਬਲਕਾਰੀ। ਸ੍ਰਿਸ਼ਟ ਸਬਾਈ ਕੁੱਟੇ ਏਕਾ ਹੁਜ, ਚਾਰ ਕੁੰਟ ਹੋਏ ਹਾਹਾਕਾਰੀ। ਆਪ ਖੁਲ੍ਹਾਏ ਭੇਵ ਗੂਝ, ਕਰੇ ਖੇਲ ਅਪਰ ਅਪਾਰੀ। ਗੁਰਮੁਖਾਂ ਜਾਏ ਰਾਹ ਸਾਚਾ ਸੂਝ, ਬੇਮੁਖ ਝੱਖ ਰਹੇ ਮਾਰੀ। ਹਰਿ ਬਿਨ ਨਾ ਕੋਈ ਛੁਡਾਏ ਤੁਝ, ਕਿਉਂ ਹੋਇਆ ਆਤਮ ਹੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਾ ਭੁੱਲ ਜੀਵ ਗਵਾਰੀ। ਜੀਵ ਗਵਾਰਾ ਨਾ ਭੁੱਲ ਸੰਸਾਰਾ। ਕਰ ਵਿਚਾਰਾ ਵੇਖ ਕਰਤਾਰਾ। ਦਰਸ ਅਪਾਰਾ ਸ਼ਬਦ ਅਧਾਰਾ। ਗੁਰਸਿਖ ਪਸਾਰਾ ਖੁਲ੍ਹਾਏ ਦਵਾਰਾ। ਦੂਈ ਦਵੈਤ ਚਿਰਾਏ ਪ੍ਰਭ ਆਪ ਰਖਾਏ ਸਿਰ ਸੋਹੰ ਆਰਾ। ਆਪ ਪੜ੍ਹਾਏ ਚਲਾਏ ਵਰਤਾਏ ਇਕ ਕਰਾਏ ਚਾਰ ਵਰਨ ਆਏ ਇਕ ਦਵਾਰਾ। ਕੋਈ ਨਾ ਦੀਸੇ ਕਿਸੇ ਹਮਾਇਤ ਏਕਾ ਏਕ ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖਾਂ ਦੇਵੇ ਪ੍ਰਭ ਸਾਚਾ ਸਾਚੀ ਹਮਾਇਤ, ਸਾਚੀ ਪ੍ਰੀਤ ਗੁਰ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਸਿਖਾਂ ਪਾਏ ਆਪੇ ਸਾਰਾ। ਸਾਚਾ ਸ਼ਬਦ ਹਰਿ ਗੁਣ ਗਾਵਣਾ। ਭਰਮ ਝੂਠਾ ਲੇਖਾ, ਜਗਤ ਗਵਾਵਣਾ। ਵੇਖੀ ਵੇਖਾ ਨਾ ਵਕਤ ਲੰਘਾਵਣਾ। ਪ੍ਰਭ ਮੇਟੇ ਭਰਮ ਭੁਲੇਖਾ, ਜਿਸ ਚਰਨੀ ਸੀਸ ਨਿਵਾਵਣਾ। ਆਪ ਲਿਖਾਏ ਸਾਚੀ ਲੇਖਾ, ਜਿਸ ਪਕੜੇ ਪ੍ਰਭ ਸਾਚਾ ਦਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਜਿਉਂ ਧਰੇ ਭੇਖ ਹਰਿ ਬਾਵਨਾ। ਧਰਿਆ ਭੇਖ ਨਾ ਭੇਵ ਜਣਾਏ। ਵਡ ਵਡ ਦੇਵੀ ਦੇਵ ਦਿਸ ਨਾ ਆਏ। ਗੁਰਮੁਖ ਸਾਚੇ ਸੰਤ ਜਨ ਪ੍ਰਭ ਅਬਿਨਾਸ਼ੀ ਆਪਣੀ ਸੇਵਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਆਪ ਅਖਵਾਏ। ਗੁਰਮੁਖ ਸਿੰਘ ਸਿੰਘ ਪਾਲ ਸਾਚੇ ਲਾਲ ਪ੍ਰਭ ਅਬਿਨਾਸ਼ੀ ਲਏ ਉਠਾਲ। ਵਿਚ ਮਾਤ ਸਾਚਾ ਪ੍ਰਭ ਬਣਿਆ ਆਪ ਦਲਾਲ। ਸੋਹੰ ਸ਼ਬਦ ਸਤਿ ਕਮਾਈ, ਆਪੇ ਕੱਟੇ ਮਾਇਆ ਜਾਲ। ਆਪੇ ਦੇਵੇ ਜਗਤ ਵਡਿਆਈ, ਆਪੇ ਦੇਵੇ ਸੁਰਤ ਸੰਭਾਲ। ਸਚ ਵਸਤ ਹਰਿ ਝੋਲੀ ਪਾਏ ਨਾ ਹੋਏ ਕਦੇ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਸੱਚਾ ਧਨ ਮਾਲ। ਸਚ ਧਨ ਮਾਲ ਸਚ ਖ਼ਜ਼ੀਨਾ। ਦੇਵੇ ਹਰਿ ਵਲ ਪ੍ਰਬੀਨਾ। ਉਤਰੇ ਪਾਰ ਜਿਸ ਰਸਨਾ ਚੀਨਾ। ਹੋਏ ਸਹਾਰ ਸ਼ਾਂਤ ਕਰਾਏ ਸੀਨ। ਗੁਰਮੁਖਾਂ ਬੇੜਾ ਕਰ ਜਾਏ ਪਾਰ, ਪ੍ਰਭ ਅਬਿਨਾਸ਼ੀ ਦਾਨਾ ਬੀਨਾ। ਅੰਮ੍ਰਿਤ ਅਤਮ ਬਰਖੇ ਸਚ ਫੁਹਾਰ, ਪ੍ਰਭ ਅਬਿਨਾਸ਼ੀ ਕਰੇ ਮਨ ਤਨ ਤਨ ਮਨ ਭੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜਿਹਾ ਕੀਨਾ। ਆਪ ਆਪਣੇ ਰੰਗ ਰੰਗਾਇਆ। ਸਾਚਾ ਰੰਗ ਆਪ ਨਿਭਾਇਆ। ਪ੍ਰਭ ਦਰ ਮੰਗੇ ਸਾਚੀ ਮੰਗ, ਸਚ ਸਚ ਵਸਤ ਹਰਿ ਝੋਲੀ ਪਾਇਆ। ਏਕਾ ਚਾੜ੍ਹੇ ਸਾਚਾ ਰੰਗ, ਫਿਰ ਉਤਰ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਇਆ। ਪੁਰ ਭਲਾਈ ਵੱਜੇ ਵਧਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਚਾਰ ਹਾੜ ਲੇਖ ਲਿਖਾਈ। ਸ਼ਬਦ ਵਾੜ ਗੁਰਸਿਖ ਕਰਾਈ। ਬਹੱਤਰ ਨਾੜ ਜੋਤ ਜਗਾਈ। ਝੂਠੀ ਧਾੜ ਪਰੇ੍ਹੇ ਹਟਾਈ। ਪ੍ਰਭ ਸਾਚੇ ਆਪਣੀ ਦਾੜ੍ਹ ਹੇਠ ਆਪ ਚਬਾਈ। ਗੁਰਮੁਖ ਸ਼ਬਦ ਘੋੜੀ ਚਾੜ੍ਹ, ਤੀਨ ਲੋਕ ਬੂਝ ਬੁਝਾਈ। ਸਤਿਜੁਗ ਬਣਾਏ ਸਾਚੇ ਲਾੜ, ਸੋਹੰ ਸ਼ਬਦ ਮੁਖ ਸਗਨ ਲਗਾਈ। ਬੇਮੁੱਖਾਂ ਪ੍ਰਭ ਦੇਵੇ ਝਾੜ, ਏਕਾ ਜੋਤ ਅਗਨ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਪ ਵਡਿਆਈ। ਦਰ ਘਰ ਸਾਚਾ ਆਪ ਸੁਹਾਇਆ। ਹਰਿ ਹਿਰਦੇ ਵਾਚਾ ਨਾਮ ਧਿਆਇਆ। ਜੀਵ ਭਾਂਡਾ ਕਾਚਾ, ਪ੍ਰਭ ਸਾਚੇ ਰੰਗ ਚੜ੍ਹਾਇਆ। ਬੇਮੁਖ ਦਰ ਤੇ ਆਏ ਨਾਚਾ, ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਗੁਰਮੁਖ ਸਾਜਣ ਸਾਚੋ ਸਾਚਾ, ਜਿਸ ਜਨ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਜੋਤ ਸਰੂਪੀ ਦਰਸ ਦਿਖਾਇਆ। ਜੋਤ ਸਰੂਪੀ ਦਰਸ ਕਰ। ਬਿਨ ਰੰਗ ਰੂਪੀ ਵੇਖ ਹਰਿ। ਸਤਿ ਸਰੂਪੀ ਤੇਰੇ ਆਇਆ ਦਰ। ਭਾਗ ਲਗਾਇਆ ਤੇਰੇ ਸਾਚੇ ਘਰ। ਗੁਰਸਿਖ ਜਾਗ ਨਾ ਕਲਜੁਗ ਡਰ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਪ੍ਰਭ ਦੇਵੇ ਸਾਚਾ ਵਰ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਜਾਏ ਸਾਚੇ ਘਰ। ਕਲਜੁਗ ਮਾਇਆ ਡਸਣਾ ਨਾਗ, ਦਰ ਘਰ ਸਾਚੇ ਆਵੇ ਡਰ। ਕਲਜੁਗ ਬਣੇ ਹੰਸ ਕਾਗ, ਮਾਨਸ ਜਨਮ ਗਏ ਹਰ। ਪ੍ਰਭ ਅਬਿਨਾਸ਼ੀ ਗੁਰਸਿਖਾਂ ਧੋਏ ਆਤਮ ਦਾਗ, ਜੋ ਜਨ ਲੱਗੇ ਸਾਚੇ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਏਕ ਰਾਹ ਚਲਾਏ, ਏਕਾ ਜੋਤ ਜਗਾਏ ਸ੍ਰਿਸ਼ਟ ਸਬਾਈ ਅੰਦਰ ਵੜ। ਸਚ ਘਰ ਹਰਿ ਭਾਗ ਲਗਾਇਆ। ਆਤਮ ਦਰ ਆਪ ਖੁਲ੍ਹਾਇਆ। ਸਾਚਾ ਸਰ ਗੁਰ ਚਰਨ ਛੁਹਾਇਆ। ਗੁਰਸਿਖ ਜਾਇਣ ਤਰ, ਚਾਰ ਹਾੜ ਪ੍ਰਭ ਦਰਸ਼ਨ ਪਾਇਆ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਗੇੜ ਕਟਾਇਆ। ਜੋਤੀ ਸਰੂਪ ਹਰਿ ਧਰਨੀ ਧਰ, ਅਚਰਜ ਖੇਲ ਮਾਤ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਰਨ ਪੜ੍ਹ ਵੇਲੇ ਅੰਤ ਲਏ ਛੁਡਾਇਆ। ਵੇਲੇ ਅੰਤ ਹੋਏ ਸਹਾਈ। ਦੇਵੇ ਦਰਸ ਆਪ ਰਘੁਰਾਈ। ਕਰੇ ਤਰਸ ਹਰਿ ਸਭਨੀਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੇਵ ਜਿਸ ਜਨ ਕਮਾਈ। ਚਰਨ ਸੇਵ ਸਾਚੀ ਘਾਲ। ਸਚ ਪ੍ਰੀਤੀ ਨਿਭੇ ਨਾਲ। ਸਾਚੀ ਰੀਤੀ ਜਗਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਾਹੋ ਧੁਰ ਦਰਗਾਹੋ, ਅਗੰਮ ਅਥਾਹੋ, ਬੇਪ੍ਰਵਾਹੋ, ਹੋਏ ਸਹਾਈ ਸਭਨੀ ਥਾਂਓ, ਕੱਟੇ ਜਗਤ ਜੰਜਾਲ। ਆਪੇ ਕੱਟੇ ਜਗਤ ਜੰਜਾਲ। ਸਚ ਵਸਤ ਗੁਰਸਿਖ ਸੰਭਾਲ। ਸਾਚਾ ਹਿਤ ਸੋਹੰ ਸ਼ਬਦ ਕਮਾਲ। ਦੇਵੇ ਵਸਤ ਬਣ ਆਪ ਦਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਾ ਹੋਏ ਕੰਗਾਲ। ਸ਼ਬਦ ਭੰਡਾਰ ਨਾ ਜਾਏ ਕਦੇ ਨਿਖੁੱਟ। ਵਿਚ ਮਾਤ ਨਾ ਕੋਈ ਜਾਏ ਲੁੱਟ। ਆਦਿ ਜੁਗਾਦਿ ਸਦਾ ਅਤੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜੜ੍ਹ ਦੇਵੇ ਪੁੱਟ। ਬੇਮੁੱਖਾਂ ਜੜ੍ਹ ਆਪ ਉਖਾੜੇ। ਲੇਖ ਲਿਖਾਏ ਚੌਥੇ ਹਾੜੇ। ਆਪ ਚਬਾਏ ਆਪਣੀ ਦਾੜ੍ਹੇ। ਨਗਨ ਫਿਰਾਏ ਵਿਚ ਉਜਾੜੇ। ਪੱਲੇ ਹੋਏ ਨਾ ਕਿਸੇ ਭਾੜੇ। ਨਾ ਕਿਸੇ ਦਿਸੇ ਪਿਛਾ ਅਗਾੜੇ। ਚਾਰ ਕੁੰਟ ਪੈਣ ਝਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੌਤ ਘੋੜੀ ਸਾਰੇ ਚਾੜ੍ਹੇ। ਮੌਤ ਘੋੜੀ ਜਾਇਣ ਚੜ੍ਹ। ਵਹਿੰਦੇ ਵਹਿਣ ਜਾਏ ਹੜ੍ਹ। ਆਪਣਾ ਕੀਤਾ ਪਾਇਣ ਮਰਨ ਲੜ ਲੜ। ਪ੍ਰਭ ਕਾ ਭਾਣਾ ਸਿਰ ਤੇ ਸਹਿਣ ਜਿਨ੍ਹਾਂ ਛੱਡਿਆ ਲੜ। ਨਾ ਕੋਈ ਦੀਸੇ ਮਾਂ ਪਿਉ ਭੈਣ ਭਰਾ ਸਾਕ ਸੱਜਣ ਸੈਣ ਸਭ ਅੰਦਰ ਬੈਠੇ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇ ਸਜਾਈ ਵੇਲੇ ਅੰਤ ਬਾਹੋਂ ਫੜ ਫੜ। ਗੁਰਸਿਖ ਹਰਿ ਮਾਣ ਦਵਈਆ। ਏਕਾ ਸ਼ਬਦ ਨਾਮ ਜਪਈਆ। ਸਾਚਾ ਰਾਹ ਜਗਤ ਦਿਸਈਆ। ਸਾਚੀ ਦਰਗਹਿ ਲੇਖ ਲਿਖਈਆ। ਸਾਚੇ ਥਾਨ ਆਪ ਬਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੀ ਨਈਆ। ਸੋਹੰ ਨਈਆ ਆਪ ਚੜ੍ਹਾਏ। ਗੁਰਮੁਖ ਸਾਚੇ ਪਾਰ ਲੰਘਾਏ। ਸ਼ਬਦ ਮੁਹਾਣਾ ਵੰਞ ਰਖਾਏ। ਨਾ ਕੋਈ ਸਵੇਰ ਨਾ ਸੰਞ ਜਣਾਏ। ਵਿਚ ਧਾਰ ਮੰਝ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦਇਆ ਕਮਾਏ, ਦਇਆ ਨਿੱਤ ਕਰੇ। ਗੁਰਮੁਖ ਸਾਚੇ ਸੰਤ ਜਨ ਸਾਚਾ ਪਿਤ ਹਰੇ। ਦੇਵੇ ਦਰਸ ਕਰ ਤਰਸ ਭਾਗ ਲਗਾਏ ਆਏ ਸਾਚੇ ਘਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਸਿੰਘ ਗੁਰਮੁਖ ਪਾਲ ਸਿੰਘ ਦੋਵੇਂ ਤਰੇ। ਸਚ ਨਾਉਂ ਰਸਨ ਧਿਆਇਆ। ਸਚ ਥਾਉਂ ਹਰਿ ਆਪ ਦਵਾਇਆ। ਪਕੜ ਬਾਹੋਂ ਹਰਿ ਗੋਦ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਇਆ। ਦਰਗਹਿ ਸਾਚੀ ਆਪ ਬਹਾਏ। ਗੁਰ ਸੰਗਤ ਪ੍ਰਭ ਸੰਗ ਰਲਾਏ। ਪ੍ਰਭ ਦਰ ਆਈ ਸਾਚੀ ਸੰਗਤ ਸਾਚੀ ਭਿਛਿਆ ਹਰਿ ਨਾਮ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤੀ ਜੋਤ ਮਿਲਾਏ। ਜੋਤੀ ਜੋਤ ਆਪ ਮਿਲਾਇਆ। ਵੇਲਾ ਵਕਤ ਆਣ ਸੁਹਾਇਆ। ਆਦਿ ਜੁਗਾਦਿ ਜੁਗੋ ਜੁਗ ਪੈਜ ਜਨ ਭਗਤਾਂ ਰੱਖਦਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਇਆ। ਆਪ ਆਪਣਾ ਸਿਰ ਹੱਥ ਟਿਕਾ ਕੇ। ਸੋਹੰ ਸਾਚੇ ਰਥ ਚੜ੍ਹਾ ਕੇ। ਅਕਥ ਕਥਾ ਕਥ ਆਪ ਕਰਾ ਕੇ। ਸਾਚੀ ਵਥ ਹਰਿ ਝੋਲੀ ਪਾ ਕੇ। ਕਾਇਆ ਦੁੱਖੜੇ ਸਾਚੇ ਮੱਥ, ਆਪ ਲੈ ਜਾਏ ਸ਼ਬਦ ਘੋੜ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਤੇਰੀ ਰੱਖੇ ਲਾਜ ਦਰ ਘਰ ਸਾਚੇ ਆਕੇ। ਸਚ ਘਰ ਹੋਇਆ ਵਿਚੋਲਾ। ਸੋਹੰ ਸ਼ਬਦ ਸੁਣਾਇਆ ਢੋਲਾ। ਉਤਰੇ ਪਾਰ ਜਿਸ ਜਨ ਰਸਨਾ ਬੋਲਾ। ਪ੍ਰਭ ਅਬਿਨਾਸ਼ੀ ਸਾਚਾ ਸ਼ਾਹੋ ਨਾਹੀ ਗੋਲਾ। ਜੋਤ ਸਰੂਪੀ ਜੋਤ ਹਰਿ, ਬੇਮੁਖਾਂ ਖੋਲ੍ਹੇ ਪੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਪੂਰਨ ਕਲਾ ਸੋਲਾਂ। ਵਿਚ ਵਿਚੋਲਾ ਆਪ ਬਣਾਇਆ। ਆਪਣਾ ਉਹਲਾ ਭੇਵ ਖੁਲ੍ਹਾਇਆ। ਸਾਚਾ ਸੋਹਲਾ ਸ਼ਬਦ ਸੁਣਾਇਆ। ਸਵਰਨ ਉਤਰੀ ਪਾਰ ਰਸਨਾ ਬੋਲਾ, ਪ੍ਰਭ ਅਬਿਨਾਸ਼ੀ ਸਰਨ ਲਗਾਇਆ। ਮਾਨਸ ਜਨਮ ਗਈ ਸੁਧਾਰ, ਕਾਇਆ ਛਡਿਆ ਝੂਠਾ ਚੋਲਾ। ਫੇਰ ਜਨਮ ਪਾਏ ਨਾ ਦੂਜੀ ਵਾਰ, ਚਰਨ ਪ੍ਰੀਤੀ ਆਤਮ ਘੋਲਾ। ਆਪ ਬਹਾਏ ਸਚ ਦਰਬਾਰ, ਦਿਵਸ ਰੈਣ ਰੈਣ ਦਿਵਸ ਚੱਲੇ ਸ਼ਬਦ ਅਮੋਲਾ। ਆਪਣੇ ਰੰਗ ਰੰਗੇ ਕਰਤਾਰ ਜੋਤ ਸਰੂਪੀ ਤੋਲ ਤੋੋਲਾ। ਝੂਠਾ ਛਡਿਆ ਸਭ ਸੰਸਾਰ, ਗੁਰ ਚਰਨ ਸੋਹੇ ਜਿਉਂ ਜਲ ਉਪਰ ਕਵਲਾ। ਪ੍ਰਭ ਸਾਚੇ ਤੇਰੀ ਸਾਚੀ ਕਾਰ, ਕਿਆ ਕੋਈ ਜਾਣੇ ਜੀਵ ਭੋਲਾ। ਸਦ ਸਦਾ ਤੇਰਾ ਸਚ ਵਿਹਾਰ, ਸ੍ਰਿਸ਼ਟ ਸਬਾਈ ਤੈਨੂੰ ਕਹੇ ਕਮਲਾ। ਏਕਾ ਤੇਰੀ ਸਾਚੀ ਧਾਰ ਉਪਰ ਧਵਲਾ। ਗੁਰਮੁਖਾਂ ਕਰੇ ਵਿਚਾਰ ਜੋਤ ਸਰੂਪੀ ਜਿਉਂ ਕਾਹਨਾ ਸਵਲਾ। ਆਪ ਬਹਾਏ ਸਚਖੰਡ ਦਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਦਾ ਸਦਾ ਸਦਾ ਸਦ ਮਵਲਾ। ਸਵਰਨ ਸਰ ਆਤਮ ਦਰ। ਸਰਨ ਪੜ ਗਈ ਤਰ। ਮਿਲਿਆ ਹਰਿ ਸਚਾ ਹਰਿ। ਨਾ ਦੀਸੇ ਦੂਜਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਆਪ ਰਖਾਵੇ ਸਾਚੇ ਘਰ। ਸਚ ਘਰ ਹਰਿ ਦਵਾਰਾ। ਸਾਚਾ ਵਰ ਕੰਤ ਪਿਆਰਾ। ਸਾਚਾ ਸਰ ਜੀਵਾਂ ਜੰਤਾਂ ਸੋਹੰ ਸ਼ਬਦ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਨਾ ਕੋਈ ਜਾਣੇ ਕਲਜੁਗ ਜੀਵ ਭੇਖੀ ਸੰਤ ਗਵਾਰਾ। ਸਵਰਨ ਸਰਨ ਆਈ ਹਰਿ। ਸਾਚੀ ਤਰਨੀ ਗਈ ਤਰ। ਪ੍ਰਭ ਅਬਿਨਾਸ਼ੀ ਆਪ ਬਹਾਈ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਆਤਮ ਮੇਲ ਮਿਲਾਇਆ ਆਪ ਖੁਲ੍ਹਾਇਆ ਦਸਵਾਂ ਦਰ। ਪੂਰਨ ਸਾਰ ਹਰਿ ਸਾਚੇ ਪਾਈ। ਏਕਾ ਸ਼ਬਦ ਧਾਰ ਰਸਨਾ ਗਾਈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਅਪਾਰ, ਆਪਣੀ ਸਰਨ ਲਗਾਈ। ਪੂਰਨ ਕਰਮ ਵਿਚਾਰ ਵਿਚ ਮਾਤ ਦੇਵੇ ਵਡਿਆਈ। ਲੱਖ ਚੁਰਾਸੀ ਗੇੜ ਨਿਵਾਰ ਵਿਚ ਜੋਤੀ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਿਵਸ ਵਿਚਾਰ, ਚੌਦਾਂ ਜੇਠ ਦੇਹ ਛੁਡਾਈ।

Leave a Reply

This site uses Akismet to reduce spam. Learn how your comment data is processed.