ਕਲਜੁਗ ਪਰਗਟਿਓ ਜੋਤ ਸਰੂਪ ਜੋਤ ਆਕਾਰੀ । ਜੋਤ ਸਰੂਪ ਸਰਬ ਪ੍ਰਭ ਭੂਪ, ਜੋਤ ਜਗਤ ਲਾਏ ਚਿੰਗਾਰੀ। ਮਹਿੰਮਾ ਅਨੂਪ ਸਾਚਾ ਪ੍ਰਭ ਸਚ ਸਰੂਪ, ਸ਼ਬਦ ਚਲਾਏ ਖੰਡਾ ਦੋ ਧਾਰੀ। ਦੁਸ਼ਟ ਖਪਾਏ ਜੋਤ ਨਿਰੰਜਣ, ਹਰੀਜਨਾਂ ਪ੍ਰਭ ਪੈਜ ਸਵਾਰੀ। ਸੋਹੰ ਸ਼ਬਦ ਬੇਮੁਖਾਂ ਖਾਵੇ ਜੋਤ ਜਮਦੂਤ ਦੂਰ ਕਰ ਗੁਰਸਿਖਾਂ ਪ੍ਰਭ ਪੈਜ ਸਵਾਰੀ। ਮਨਮੁਖ ਡੋਬੇ ਮਾਇਆ ਮਮਤਾ ਵਿਚ ਅੰਧ ਕੂਪ, ਗੁਰਸਿਖ ਰਸਨਾ ਰਾਮ ਮੁਰਾਰੀ। ਮਹਾਰਾਜ ਸ਼ੇਰ ਸਿੰਘ ਏਕ ਸਰੂਪ, ਏਕ ਜੋਤ ਜਗਤ ਕਰੇ ਖੁਆਰੀ। ਜੁਗ ਚੌਥਾ ਕਲ ਕੁਲਵੰਤਾ। ਕੁਕਰਮ ਕਰਮ ਰਿਦੇ ਪਰਗਟਾਵੇ ਪ੍ਰਭ ਭਗਵੰਤਾ। ਸ਼ਬਦ ਚਲਾਵੇ ਜਗਤ ਜਲਾਵੇ, ਸੋਹੰ ਸ਼ਬਦ ਕਹਿਰ ਵਰਤੰਤਾ। ਨਜ਼ਰ ਨਾ ਆਵੇ ਚਾਰ ਕੂਟ, ਚਾਰ ਦਿਸ਼ ਜੋਤ ਸਰੂਪ ਪ੍ਰਭ ਜੋਤ ਅਗਨ ਲਗਾਵੇ, ਸਰਬ ਨਿਰੰਤਰ ਸਰਬ ਥਾਈਂ ਰਹੰਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਮਨ ਸਦਾ ਰਸੰਤਾ । ਸਰਬ ਨਿਵਾਸੀ ਸਰਬ ਘਟ ਵਸਿਆ। ਕਲਜੁਗ ਆਵੇ ਭੇਤ ਪ੍ਰਭ ਦੱਸਿਆ। ਬੇਮੁਖ ਦਰ ਤੇ ਵਾਂਗ ਸੁਆਨ ਹੈ ਨੱਸਿਆ। ਬੇਮੁਖ ਦਰ ਤੇ ਨਜ਼ਰ ਨਾ ਆਵੇ ਰਾਤ ਜੋਤ ਚਾਂਦ ਜਿਉਂ ਮੱਸਿਆ। ਗੁਰਸਿਖਾਂ ਸਦ ਸਦ ਬਲਿਹਾਰ, ਮਹਾਰਾਜ ਸ਼ੇਰ ਸਿੰਘ ਜਿਨ ਹਿਰਦੇ ਵਸਿਆ। ਹਿਰਦੇ ਵਸੇ ਪ੍ਰਭ ਕਿਰਪਾਲਾ। ਜਗਾਵੇ ਜੋਤ ਦੇਹ ਦੀਪਕ ਜਿਉਂ ਜੋਤ ਜਵਾਲਾ। ਗੁਰਸਿਖ ਵੱਡਾ, ਸੋਹੰ ਸ਼ਬਦ ਵਸੇ ਦੇਹ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ, ਘਰ ਦਰ ਪਾਇਆ ਪ੍ਰਭ ਗੋਪਾਲਾ। ਪ੍ਰਭ ਪਾਇਆ ਪ੍ਰਭ ਦਰ ਆ ਕੇ। ਰੋਗ ਗਵਾਇਆ ਨੈਣ ਦਰਸਾ ਕੇ। ਰਿਦੇ ਵਸਾਇਆ ਰਸਨਾ ਗਾ ਕੇ। ਮਹਾਰਾਜ ਸ਼ੇਰ ਸਿੰਘ ਪਰਗਟੇ ਸਾਧ ਸੰਗਤ ਵਿਚ ਆ ਕੇ । ਸਾਧ ਸੰਗਤ ਵਿਚ ਇਹ ਵਡਿਆਈ । ਪਰਗਟ ਕਰੇ ਜੋਤ ਰਘੁਰਾਈ। ਤੀਨ ਲੋਕ ਛੱਡ ਆਏ ਸਰਬ ਸੁਖਦਾਈ। ਹਾਹਾਕਾਰ ਹੋਏ ਜਗ ਅੰਦਰ, ਗੁਰਸਿਖ ਰਸਨਾ ਸੋਹੰ ਗਾਈ। ਦੁਰਾਚਾਰ ਪ੍ਰਭ ਨਰਕ ਨਿਵਾਸੇ, ਗੁਰਸਿਖ ਘਰ ਜੈ ਜੈ ਜੈਕਾਰ ਕਰਾਈ। ਸੱਚਾ ਸ਼ਾਹੋ ਸਚ ਸ਼ਾਬਾਸੇ, ਮਹਾਰਾਜ ਸ਼ੇਰ ਸਿੰਘ ਕਲ ਹੋਏ ਸਹਾਈ । ਹਰਿ ਹਰਿ ਪ੍ਰਭ ਆਇਆ ਹਰਿ ਨਿਰੰਕਾਰਾ। ਖੇਲ ਰਚਾਏ ਨਜ਼ਰ ਨਾ ਆਏ, ਕਰੇ ਖੁਆਰ ਸਰਬ ਸੰਸਾਰਾ। ਮਿਟ ਨਾ ਜਾਏ ਸਰਬ ਰਹਾਏ, ਰੰਗ ਰਵੇ ਰੰਗ ਕਰਤਾਰਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਕਰੇ ਜੋਤ ਜਗਤ ਵਰਤਾਰਾ। ਜਗਤ ਜੋਤ ਜੋਤ ਜਲਾਵੇ। ਅੰਤਮ ਖੇਲ ਕਰੇ ਪ੍ਰਭ ਕਰਤਾ, ਚੰਡ ਪਰਚੰਡ ਜਗਤ ਜਲਾਵੇ। ਮਦਿ ਮਾਸੀ ਦੁੱਖ ਕਲਜੁਗ ਭਰਤਾ, ਅੰਤਕਾਲ ਪ੍ਰਭ ਨਜ਼ਰ ਨਾ ਆਵੇ। ਗੁਰਸਿਖ ਗੁਰਚਰਨ ਰਹਿਰਾਸ, ਕਰੇ ਦਰਸ ਜਮ ਡੰਡ ਨਾ ਖਾਵੇ। ਮਹਾਰਾਜ ਸ਼ੇਰ ਸਿੰਘ ਕਰੇ ਪਰਕਾਸ਼, ਜੋਤ ਸਰੂਪ ਵਿਚ ਜੋਤ ਮਿਲਾਵੇ। ਜੋਤ ਪ੍ਰਭ ਦੀ ਜਗਤ ਜਲੰਤਾ । ਕਰੇ ਖੇਲ ਪ੍ਰਭ ਭਗਵੰਤਾ। ਜਲ ਥਲ ਥਲ ਜਲ ਕਰੰਤਾ। ਮਹਾਰਾਜ ਸ਼ੇਰ ਸਿੰਘ ਸਰਬ ਥਾਏਂ ਰਹੰਤਾ। ਸਰਬ ਸ੍ਰਿਸ਼ਟ ਜੀਵ ਜੰਤ ਕਲਜੁਗ ਭਰਿਸ਼ਟ, ਗੁਰਸਿਖ ਉਜਲ ਸੋਹੰ ਸ਼ਬਦ ਰਸਨ ਰਸੰਤਾ। ਆਪ ਤਾਰੇ ਜਿਉਂ ਗੁਰ ਵਸ਼ਿਸ਼ਟ, ਦੇ ਵਡਿਆਈ ਸਾਧਨ ਸੰਤਾ। ਵਡਿਆਈ ਵੱਡੀ ਵਡ ਪ੍ਰਭ ਨਾਉਂ। ਗੁਰ ਦਰ ਆਈਏ ਪਾਈਏ ਦਰ ਘਰ ਠਾਉਂ। ਬੇਮੁਖਾਂ ਦਰ ਮਿਲੇ ਨਾ ਥਾਉਂ। ਭਗਤਨ ਤਾਰੇ ਪਕੜ ਬਾਂਹੋਂ। ਦੁਸ਼ਟ ਸੰਘਾਰੇ ਬਾਣ ਸਾਚਾ ਨਾਉਂ। ਨਾਮ ਬਾਣ ਜਗਤ ਸੰਘਾਰੇ। ਚੱਕਰ ਸੁਦਰਸ਼ਨ ਰਸਨਾ ਮਾਰੇ, ਪ੍ਰਭ ਜੋਤ ਜਲੰਤਾ । ਸਰਬ ਸ੍ਰਿਸ਼ਟ ਕਰੇ ਖੁਆਰ, ਜੀਵ ਜੰਤ ਮੁਖ ਮੋੜ ਭਗਵੰਤਾ। ਲੈ ਅਵਤਾਰ ਕਲ ਕਰ ਖੁਆਰ, ਗੁਰਮੁਖ ਤਾਰ ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿ ਵਰਤੰਤਾ। ਸਤਿ ਸਤਿ ਵਰਤਾਏ ਪ੍ਰਭ ਖੇਲ ਨਿਆਰਾ। ਕੋਏ ਨਾ ਮੇਟੇ ਪ੍ਰਭ ਖੇਲ ਅਪਾਰਾ। ਵਕ਼ਤ ਗਵਾਏ ਫਿਰ ਹੱਥ ਨਾ ਆਏ ਨਜ਼ਰ ਨਾ ਆਏ ਪ੍ਰਭ ਸਚ ਦਵਾਰਾ। ਜਿਨ ਸ਼ਰਨ ਲਗਾਏ ਸਿਰ ਹੱਥ ਟਿਕਾਏ, ਦੇਵੇ ਦਰਸ ਅਗੰਮ ਅਪਾਰਾ। ਜੋਤ ਜਗਾਏ ਆਤਮ ਗਿਆਨ ਦਿਵਾਏ ਸਤਿ ਸਤਿਗੁਰ ਦਵਾਰਾ। ਨੈਣ ਦਰਸਾਏ ਗੁਰਸਿਖ ਵਡ ਵਡਭਾਗੀ ਪਾਏ, ਮਹਾਰਾਜ ਸ਼ੇਰ ਸਿੰਘ ਚਰਨ ਸਹਾਰਾ। ਚਰਨ ਲਗਾਏ ਪ੍ਰਭ ਧਰਨੀ ਧਰ। ਪਰਗਟੇ ਜੋਤ ਗੁਰਸਿਖ ਘਰ। ਸਾਧ ਸੰਗਤ ਪਾਏ ਮਾਣ ਨਿਹਕਲੰਕ ਪ੍ਰਭ ਆਸਾ ਵਰ। ਸ਼ਬਦ ਚਲਾਏ ਮਹਾਰਾਜ ਸ਼ੇਰ ਸਿੰਘ ਸੋਹੰ ਖੋਲ੍ਹ ਦੇਵੇ ਪ੍ਰਭ ਦਸਵਾਂ ਦਰ। ਨਰ ਅਵਤਾਰ ਨਿਰੰਕਾਰ ਪ੍ਰਭ ਹੋਇਆ। ਕਲੂ ਕਾਲ ਗੁਰਦਰ ਤੇ ਰੋਇਆ । ਸਤਿਜੁਗ ਸਚ ਸਚ ਸ਼ਬਦ ਸੋਹੰ ਹੋਇਆ। ਮਹਾਰਾਜ ਸ਼ੇਰ ਸਿੰਘ ਖੇਲ ਰਚਾਏ ਨਾ ਜਾਣੇ ਕੋਇਆ। ਸਤਿਜੁਗ ਵਰਤੇ ਸੋਹੰ ਗਿਆਨਾ। ਸਤਿਜੁਗ ਵਰਤੇ ਸੋਹੰ ਨਾਮ ਨਿਧਾਨਾ। ਸਤਿਜੁਗ ਵਰਤੇ ਦੁੱਖ ਭੰਜਨ ਨਾਉਂ ਪ੍ਰਭ ਸੁਜਾਨਾ। ਸਤਿਜੁਗ ਵਰਤਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਜੁਗ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਜਗਤ ਪਤਿ ਆਏ। ਮਹਾਰਾਜ ਸ਼ੇਰ ਸਿੰਘ ਨਿਮਾਣਿਆਂ ਦੇ ਮਾਣ, ਸਚ ਤਖ਼ਤ ਬਹਾਏ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ ਚਾਰ ਵਰਨ ਜਿਸ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਤੋੜੇ ਅਭਿਮਾਨ, ਰਾਓ ਰੰਕ ਇਕ ਹੋ ਜਾਏ। ਮਹਾਰਾਜ ਸ਼ੇਰ ਸਿੰਘ ਸਰਬ ਵਰਤਮਾਨ, ਜੀਵ ਜੰਤ ਦੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਸ਼ਬਦ ਨਿਰਬਾਣ, ਮਦਿ ਮਾਸੀ ਨਰਕ ਨਿਵਾਸ ਦਿਵਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਚਖੰਡ ਵਸਾਏ। ਮਹਾਰਾਜ ਸ਼ੇਰ ਸਿੰਘ ਕਰ ਦਰਸ ਹੋਏ ਧਰਵਾਸ, ਜਨ ਸਿਮਰੇ ਪ੍ਰਭ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਸਤਿ ਸਤਿ ਸਤਿਜੁਗ ਪਰਕਾਸ਼, ਕਰ ਦਰਸ ਅਨੰਦ ਚਿਤ ਗੁਰਸਿਖ ਹੋ ਜਾਏ। ਮਹਾਰਾਜ ਸ਼ੇਰ ਸਿੰਘ ਜਪਾਏ ਸੋਹੰ ਸਵਾਸ ਸਤਿਜੁਗ ਸਾਚਾ ਸਚ ਵਰਤਾਏ। ਸਤਿ ਸਚ ਸਚ ਸਤਿ ਜੀਵ ਹਿਰਦੇ ਵਸੇ। ਸੋਹੰ ਸ਼ਬਦ ਗਿਆਨ ਗੁਰ ਦੱਸੇ। ਬੇਮੁਖ ਗੁਰ ਦਰ ਜਾਇਣ ਨੱਸੇ। ਗੁਰਸਿਖ ਪ੍ਰਭ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਕਰੇ ਪਰਕਾਸ਼, ਜਗਤ ਜੋਤ ਜਿਉਂ ਰਵ ਸੱਸੇ। ਸਤਿਜੁਗ ਭਗਤ ਪ੍ਰਭ ਆਪ ਪਰਗਟਾਵੇ। ਜੋਤ ਸਰੂਪ ਪ੍ਰਭ ਨਜ਼ਰੀ ਆਵੇ। ਦਰਸ਼ਨ ਕਰ ਗੁਰਸਿਖ ਮਨ ਤ੍ਰਿਪਤਾਵੇ। ਹੋਏ ਅਲੋਪ ਪ੍ਰਭ ਨਜ਼ਰ ਨਾ ਆਵੇ। ਦੋਏ ਜੋੜ ਕਰੋ ਅਰਦਾਸ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਗੁਰਸਿਖ ਪੁਕਾਰ ਗੁਰ ਦਰਬਾਰੇ। ਗੁਰਸਿਖ ਘਰ ਆਏ ਪ੍ਰਭ ਪੈਜ ਸਵਾਰੇ। ਨਿਹਕਲੰਕ ਕਿਰਪਾ ਧਰ ਚਰਨ ਲਾਏ ਪਾਰ ਉਤਾਰੇ। ਕਲਜੁਗ ਹਰਤਾ ਮਹਾਰਾਜ ਸ਼ੇਰ ਸਿੰਘ ਗੁਰਸਿਖ ਵਾਂਗ ਕਵਲ ਫੁੱਲ ਤਾਰੇ। ਜਗਤ ਤਿਆਗੀ ਗੁਰਸਿਖ ਵਡਭਾਗੀ। ਰਸਨਾ ਨਾਉਂ ਰਸਨ ਰਸਾਇਣ, ਪ੍ਰਭ ਦਰਸ ਪ੍ਰੀਤ ਮਨ ਲਾਗੀ। ਦਰ ਆਏ ਨਾ ਕੋਏ ਗੁਰਸਿਖ ਨਾ ਹੋਏ ਮਾਸੀ ਸ਼ਰਾਬੀ।
Granth01 Likhat 073 ੨੩ ਫੱਗਣ ੨੦੦੭ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
- Post category:Written Harbani Granth 01