ਕਲਜੁਗ ਪ੍ਰਗਟਿਓ ਪ੍ਰਭ ਨਿਰੰਤਰਾ। ਸੋਹੰ ਸ਼ਬਦ ਕਰੇ ਜਗਤ ਭਸਮੰਤਰਾ। ਆਦਿ ਅੰਤ ਪ੍ਰਭ ਸਰਬ ਥਾਏਂ ਰਹੰਤਰਾ। ਕਲਜੁਗ ਲੈ ਅਵਤਾਰ ਜੁਗੋ ਜੁਗ ਪ੍ਰਭ ਜੋਤ ਜਗੰਤਰਾ। ਆਤਮ ਧਰੇ ਧਿਆਨ, ਅਗਿਆਨ ਅੰਧੇਰ ਵਿਚ ਦੇਹ ਨਿਵੰਤਰਾ। ਜਗੀ ਜੋਤ ਅਟੱਲ,
ਆਕਾਰ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਖੇਲ ਕਰੰਤਰਾ। ਸ੍ਰਿਸ਼ਟ ਲੰਘਾਏ ਪਾਰ, ਚੌਥਾ ਜੁਗ ਵਿਚ ਨਰਕ ਨਿਵਾਸ ਦਵੰਤਰਾ। ਗੁਰਸਿਖ ਉਧਰੇ ਪਾਰ, ਸੋਹੰ ਸ਼ਬਦ ਮਿਲੇ ਗੁਰ ਮੰਤਰਾ। ਤੀਨ ਲੋਕ ਪ੍ਰਭ ਕਾ ਆਕਾਰ, ਖੰਡ ਬ੍ਰਹਿਮੰਡ ਪ੍ਰਭ ਚਰਨ ਰਖੰਤਰਾ। ਨਿਹਕਲੰਕ ਜੋਤ ਆਕਾਰ, ਨਿਰਾਧਾਰ ਵਿਚ ਦੇਹ ਵਸੰਤਰਾ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਗੁਰਸਿਖ ਉਜਲ ਗੁਰਚਰਨ ਲਗੰਤਰਾ। ਗੁਰਚਰਨ ਜਗਤ ਭਰਵਾਸਾ। ਕਲਜੁਗ ਵੇਖੇ ਪ੍ਰਭ ਤਮਾਸ਼ਾ। ਆਪ ਭੁਲਾਏ ਦੇਵੇ ਨਰਕ ਨਿਵਾਸਾ। ਗੁਰਸਿਖ ਪਾਰ ਕਰਾਏ ਸੋਹੰ ਸ਼ਬਦ ਦੇ ਧਰਵਾਸਾ । ਗੁਣ ਨਿਧਾਨ ਅੰਤਰਜਾਮੀ ਪ੍ਰਭ ਘਰ ਮਾਹਿ ਪਾਉ, ਭਗਤ ਜਨਾਂ ਬੇਮੁਖ ਕਰਨ ਹਾਸਾ। ਦੇ ਦਰਸ ਗੁਰ ਮਾਣ ਗਵਾਏ, ਜਨ ਭਗਤ ਨਾ ਹੋਏ ਨਿਰਾਸਾ। ਨਾਮ ਰਤਨ ਗੁਰ ਅੰਮ੍ਰਿਤ ਜਗ ਪੀਆ, ਨਿਰਮਲ ਜੀਆ ਆਤਮ ਰਾਸਾ। ਹੋਏ ਸੁਘੜ ਸੁਜਾਨ, ਆਤਮ ਹੋਏ ਜੋਤ ਪ੍ਰਕਾਸ਼ਾ। ਗੁਰਸਿਖਾਂ ਪ੍ਰਭ ਦੇਵੇ ਮਾਣ, ਆਤਮ ਗਿਆਨ ਗੁਰਚਰਨ ਨਿਵਾਸਾ। ਤੀਨ ਲੋਕ ਪ੍ਰਭ ਘਟ ਵਸਿਆ, ਬੇਮੁਖਾਂ ਨਾ ਰਘੁਨਾਥ ਪਛਾਤਾ। ਕਲਜੁਗ ਲੈ ਅਵਤਾਰ, ਜੋਤ ਪ੍ਰਗਟਾਈ ਨਿਹਕਲੰਕ ਬਿਧਾਤਾ। ਚਰਨ ਲਾਗ ਮਿਲੇ ਵਡਿਆਈ, ਰਾਓ ਰੰਕ ਸਰਬ ਪ੍ਰਭ ਸਾਥਾ। ਏਕ ਸ਼ਬਦ ਪ੍ਰਭ ਜਗਤ ਚਲਾਇਓ, ਹੰਕਾਰ ਨਿਵਾਰ ਸਰਬ ਪ੍ਰਭ ਘਾਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਜ ਘਰ ਪ੍ਰਗਟਿਓ ਨਿਜ ਘਰ ਵਾਸਾ। ਨਿਜ ਘਰ ਵਸੇ ਆਪ ਅਪਰੰਪਰਾ। ਦੇ ਦਰਸ ਮੁਖ ਊਜਲ ਕਰੰਤਰਾ। ਪ੍ਰਭ ਅਬਿਨਾਸ਼ੀ ਸਰਬ ਥਾਏਂ ਰਹੰਤਰਾ। ਮਹਾਰਾਜ ਸ਼ੇਰ ਸਿੰਘ ਦੇ ਬ੍ਰਹਮ ਗਿਆਨ, ਕਲਜੁਗ ਦੁੱਖ ਗੁਰਸਿਖਾਂ ਗਵੰਤਰਾ। ਗੁਰਸਿਖ ਸੋ ਜਿਸ ਗੁਰ ਪਛਾਣਿਆਂ। ਗੁਰਸਿਖ ਕਲਜੁਗ ਜਨਮ ਧਾਰ, ਨਿਹਕਲੰਕ ਜਿਸ ਚਰਨ ਲਗਾਣਿਆਂ। ਗੁਰਸਿਖ ਸੋਏ ਕਲ ਸ੍ਰਿਸ਼ਟ, ਜੋਤ ਸਰੂਪ ਪ੍ਰਭ ਦਰਸ਼ਨ ਪਾਣਿਆਂ। ਗੁਰਸਿਖ ਸੋਏ ਮਹਾਰਾਜ ਸ਼ੇਰ ਸਿੰਘ ਸਚ ਨਾਮ ਵਖਾਣਿਆਂ। ਗੁਰਸਿਖ ਨਿਗਮ ਵਿਚਾਰ, ਚਤੁਰਭੁਜ ਦਰਸ ਦਿਖਾਣਿਆਂ। ਕਲਜੁਗ ਹੋਏ ਸ਼ਬਦ ਧੁਨਕਾਰ, ਅਨਹਦ ਸ਼ਬਦ ਦੇਹ ਵਜਾਣਿਆਂ। ਪੂਰਨ ਪੁਰਖ ਕਰੀ ਵਿਚਾਰ, ਸਚ ਮੰਦਰ ਗੁਰਸਿਖ ਦੇਹ ਸਮਾਣਿਆਂ। ਅਟੱਲ ਆਪ ਨਿਰੰਕਾਰ, ਨਿਹਕਲੰਕ ਲੈ ਅਵਤਾਰ ਜਗਤ ਭੁਲਾਣਿਆਂ। ਮਹਾਰਾਜ ਸ਼ੇਰ ਸਿੰਘ ਖੋਲ੍ਹੇੇ ਦਸਮ ਦਵਾਰ, ਦੋਏ ਜੋੜ ਜਿਸ ਸੀਸ ਨਿਵਾਣਿਆਂ। ਗੁਰਚਰਨ ਜਿਸ ਸੀਸ ਨਿਵਾਏ। ਕਾਇਆ ਕਪਟ ਵਿਕਾਰ ਦੇਹ ਜਲਾਏ। ਮਿਲੇ ਪੁਰਖ ਅਪਾਰ, ਸਚ ਸੁੱਚ ਵਿਚ ਦੇਹ ਪ੍ਰਭ ਜਗਾਏ। ਨਿਰੰਜਣ ਜੋਤ ਸਰਬ ਸੁਖ ਸਾਰ, ਕਲਜੁਗ ਪ੍ਰਗਟ ਨਿਹਕਲੰਕ ਅਖਵਾਏ। ਕੋਏ ਨਾ ਜਾਣੇ ਜਗਤ ਭਤਾਰ, ਮਹਾਰਾਜ ਸ਼ੇਰ ਸਿੰਘ ਸਰਬ ਸੁਖ ਦਾਏ। ਸਰਬ ਸੁਖ ਗੁਰ ਚਰਨ ਦਖਾਲਾ। ਕਲਜੁਗ ਹੋਏ ਖੁਆਰ, ਬੇਮੁਖ ਜਲੇ ਅਗਨ ਜਲਾਲਾ। ਗੁਰਸਿਖ ਉਧਰੇ ਪਾਰ, ਜਿਨ੍ਹਾਂ ਮਿਲਿਆ ਭਗਤ ਵਛਲ ਕਿਰਪਾਲਾ। ਅਗੰਮ ਅਗੋਚਰ ਸਦ ਕਰਮ ਵਿਚਾਰ, ਭਗਤ ਜਨਾਂ ਹੋਵੇ ਰਖਵਾਲਾ। ਮਦਿ ਮਾਸੀ ਨਰਕ ਮਝਾਰ, ਸੋਹੰ ਸ਼ਬਦ ਬਾਣ ਸੁਖਾਲਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਕੋਇ ਨਾ ਜਾਣੇ ਵਿਸ਼ਨੂੰ ਭਗਵਾਨਾ। ਭਗਤਨ ਦੇਵੇ ਕਲਜੁਗ ਵਡਿਆਈ। ਅਗਨ ਲਗਾਏ ਕਹਿਰ ਵਰਤਾਏ, ਦੋ ਹਜ਼ਾਰ ਸੱਤ ਬਿਕ੍ਰਮੀ ਲਿਖਤ ਸਤਿ ਕਰਾਈ। ਨਿਰੰਜਣ ਜੋਤ ਜਗਾਈ, ਘਟ ਘਟ ਵੇਖੇ ਸਰਬ ਸੁਖਦਾਈ । ਐਸਾ ਕਰੇ ਜਗਤ ਅੰਧਿਆਰਾ, ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ ਪਰਗਟ ਜੋਤ ਕਲ ਲੈ ਅਵਤਾਰਾ। ਕਲਜੁਗ ਅੰਤ ਪ੍ਰਭ ਆਪ ਕਰੰਤਾ। ਸਤਿਜੁਗ ਵਾਹਵਾ ਸੋਹੰ ਸ਼ਬਦ ਵਰਤੰਤਾ। ਬੇਮੁਖ ਨਰਕ ਨਿਵਾਰ ਗੁਰਸਿਖ ਚਰਨ ਰਹੰਤਾ। ਦੇ ਦਰਸ ਅਪਾਰ, ਨਿਜਾਨੰਦ ਸੁਖ ਵਰਤੰਤਾ। ਕੋਟਨ ਕੋਟ ਕੋਟ ਹੋਏ ਇਕ ਵਾਰ, ਵਿਰਲਾ ਹੋਏ ਜਗਤ ਸਾਧ ਸੰਤਾ। ਨਿਹਕਲੰਕ ਜੋਤ ਆਕਾਰ, ਮਹਾਰਾਜ ਸ਼ੇਰ ਸਿੰਘ ਕਲ ਕਰਮ ਕਰੰਤਾ। ਕਲਜੁਗ ਪਰਗਟ ਪ੍ਰਭ ਕਪਟ ਵਿਚਾਰਿਆ। ਤ੍ਰੇਤਾ ਰਾਮ ਅਵਤਾਰ, ਦੁਆਪਰ ਕ੍ਰਿਸ਼ਨ ਮੁਰਾਰਿਆ। ਕਲਜੁਗ ਲੈ ਅਵਤਾਰ, ਨਿਹਕਲੰਕ ਗੁਰ ਜੋਤ ਆਕਾਰਿਆ। ਸੋਹੰ ਸ਼ਬਦ ਚੱਕਰ ਸੁਦਰਸ਼ਨ ਬਾਣ ਲਾਏ ਜਗਤ ਪ੍ਰਭ ਨਰਕ ਨਿਵਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਬ੍ਰਹਮ ਸਰੂਪ ਦਰਸ ਦੀਦਾਰਿਆ। ਪ੍ਰਭ ਦਰਸ਼ਨ ਕਰ ਉਜਲ ਜੀਆ। ਕਲਜੁਗ ਨਾਮ ਸੋਹੰ ਜਿਸ ਲੀਆ । ਹੋਏ ਆਤਮ ਗਿਆਨ, ਸਰਬ ਨਿਧਾਨ ਪ੍ਰਭ ਜੋਤ ਜਗਈਆ। ਕਲਜੁਗ ਪੁਰਖ ਸੁਜਾਨ, ਮਦਿ ਮਾਸ ਜੋ ਨਾ ਰਸਨ ਰਸਈਆ। ਬੇਮੁਖ ਪਕੜ ਪਛਾੜ, ਨਰਕ ਨਿਵਾਸ ਪ੍ਰਭ ਭੁਗਤਈਆ। ਨਿਰਧਨ ਪ੍ਰਭ ਦੇਵੇ ਮਾਣ, ਚਰਨ ਲਾਗ ਜਿਸ ਆਸ ਰਖਈਆ। ਕਲਜੁਗ ਪਰਗਟਿਓ ਵਿਸ਼ਨੂੰ ਭਗਵਾਨ, ਅਮਰ ਜੋਤ ਕ੍ਰਿਸ਼ਨ ਘਨਈਆ। ਮਹਾਰਾਜ ਸ਼ੇਰ ਸਿੰਘ ਭਗਤ ਆਧਾਰ, ਦੇ ਦਰਸ ਆਤਮ ਜੋਤ ਪ੍ਰਭ ਕਲ ਜਗਈਆ। ਕਲ ਕਹਿਰ ਗੁਰ ਕਹਿਰ ਵਰਤੰਤਾ। ਜੁਗ ਚੌਥਾ ਪ੍ਰਭ ਭਸਮ ਕਰੰਤਾ। ਸਤਿਜੁਗ ਸਤਿ ਸਤਿ ਪੁਰਖ ਨਿਰੰਜਣ, ਸਤਿ ਸਤਿ ਵਰਤੰਤਾ। ਦੇ ਦਰਸ ਗੁਰ ਮਾਣ ਗਵਾਇਆ, ਚਰਨ ਕਵਲ ਗੁਰਸਿਖ ਰਹੰਤਾ। ਸਚ ਮੰਦਰ ਗੁਰ ਧਾਮ ਰਚਾਇਆ, ਵਿਚ ਸਿੱਖ ਸਦਾ ਵਸੰਤਾ। ਆਤਮ ਨਾਮ ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨ ਵਸੰਤਾ। ਅੰਤਕਾਲ ਦੇ ਦਰਸ ਅਪਾਰਾ, ਗੁਰਸਿਖ ਮਿਲੇ ਜੋਤ ਭਗਵੰਤਾ। ਸਚਖੰਡ ਨਿਵਾਸ ਗੁਰਸਿਖ ਰਹਿਰਾਸ, ਸੋਹੰ ਸਿਮਰੇ ਜੋ ਰਸਨ ਸਵਾਸ, ਪ੍ਰਭ ਕਾ ਰੂਪ ਅਨੰਤ ਅਨੰਤਾ। ਏਕ ਜੋਤ ਜਗਤ ਆਕਾਰ, ਸਰਬ ਜੀਵ ਪ੍ਰਭ ਵਿਚ ਵਸੰਤਾ। ਨਿਹਕਲੰਕ ਲੈ ਅਵਤਾਰ, ਬੇਮੁਖ ਪਕੜ ਦੁੱਖ ਭੁਗੰਤਾ। ਮਹਾਰਾਜ ਸ਼ੇਰ ਸਿੰਘ ਜੋਤ ਨਿਰਾਧਾਰ, ਹੋਏ ਸਹਾਈ ਸਾਧਨ ਸੰਤਾ। ਸਾਧ ਸੰਤ ਪ੍ਰਭ ਰੂਪ ਸਮਾਨ। ਸਾਧ ਸੰਤ ਕਲ ਉਪਜੇ ਭਗਤ ਭਗਵਾਨ। ਸੋਹੰ ਸ਼ਬਦ ਜੋ ਰਸਨ ਉਚਰੇ, ਸੋਈ ਪੁਰਖ ਸੁਘੜ ਸੁਜਾਨ। ਆਤਮ ਜੋਤ ਜਗਤ ਉਜਿਆਰਾ, ਸੋਹੰ ਸ਼ਬਦ ਦੇਵੇ ਪ੍ਰਭ ਦਾਨ। ਹਰਿਜਨ ਦੇਵੇ ਭਗਤ ਭੰਡਾਰਾ, ਪ੍ਰਭ ਕੀ ਜੋਤ ਜਗਤ ਇਕ ਸਮਾਨ । ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ, ਸੋਹੰ ਸ਼ਬਦ ਕਰੇ ਪਰਧਾਨ। ਸੋਹੰ ਸ਼ਬਦ ਸਤਿ ਜਪੇ ਸਤਿ ਪੁਰਖਾ। ਕਲਜੁਗ ਅਗਨ ਜਲਾਏ, ਜੀਵ ਜੰਤ ਸਭ ਵਿਰਖਾ। ਧਰਮ ਰਾਏ ਦੇ ਸਜ਼ਾਏ, ਮਦਿ ਮਾਸ ਜੋ ਰਸਨ ਹੈ ਦਿਰਖਾ। ਮਹਾਰਾਜ ਸ਼ੇਰ ਸਿੰਘ ਜੋਤ ਮਹਾਨ, ਕਲਜੁਗ ਪਰਗਟੇ ਇਕ ਜੋਤ ਇਕ ਕਿਰਖਾ। ਜੋਤ ਜਗਤ ਨਿਰਮਲ ਨਿਰਬਾਣੀ। ਪ੍ਰਭ ਕੀ ਜੋਤ ਨਾ ਬੇਮੁਖ ਪਛਾਣੀ। ਗੁਰਸੰਗਤ ਗੁਰਚਰਨ ਜੋਤ ਵਡਾਣੀ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਹਕਲੰਕ ਅਗਨ ਜਲਾਣੀ। ਸ਼ਬਦ ਅਗਨ ਜਗਤ ਜਲਾਇਆ। ਕੋਏ ਨਾ ਜਾਣੇ ਪ੍ਰਭ ਕਾ ਤੇਜ਼ ਸਵਾਇਆ। ਬੇਮੁਖ ਰਾਣੇ ਨਰਕ ਨਿਵਾਸ ਦਿਵਾਇਆ। ਗੁਰਸਿਖਾਂ ਪ੍ਰਭ ਸਦ ਹੈ ਸਾਥੇ, ਦੇ ਦਰਸ ਗਿਆਨ ਦਿਵਾਇਆ। ਕਲਜੁਗ ਭੁੱਲੇ ਮੂਰਖ ਮੁਗਧ ਅੰਞਾਣ, ਪ੍ਰਭ ਕਾ ਭੇਵ ਕਿਸੇ ਨਾ ਪਾਇਆ । ਪ੍ਰਭ ਕੀ ਜੋਤ ਜਗਤ ਵਰਤੰਤ, ਸੋਹੰ ਸ਼ਬਦ ਇਕ ਰਾਗ ਚਲਾਇਆ। ਸਤਿਜੁਗ ਹੋਵੇ ਸਤਿ ਵਰਤਾਰਾ, ਚਾਰ ਵਰਨ ਪ੍ਰਭ ਇਕ ਕਰਾਇਆ। ਨਿਮਾਣਿਆਂ ਪ੍ਰਭ ਦੇ ਸਹਾਰਾ, ਹੰਕਾਰੀਆਂ ਪ੍ਰਭ ਮਾਣ ਗਵਾਇਆ। ਜੋਤ ਜਗਤ ਜਗੇ ਅਗੰਮ ਅਪਾਰ, ਸਰਬ ਜੀਵ ਵਿਚ ਸਮਾਇਆ। ਕੋਇ ਨਾ ਜਾਣੇ ਪ੍ਰਭ ਆਪ ਨਿਰੰਕਾਰ, ਤੀਨ ਲੋਕ ਪ੍ਰਭ ਸਮਾਇਆ। ਸੋਹੰ ਸ਼ਬਦ ਸਰਬ ਗੁਣਤਾਸ, ਦੇ ਸ਼ਬਦ ਗੁਣ ਨਿਧਾਨ ਅੰਧੇਰ ਗਵਾਇਆ। ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਨਿਹਕਲੰਕ ਅਖਵਾਇਆ। ਨਿਹਕਲੰਕ ਕਰੇ ਜਗਤ ਨਕਾਰਾ। ਸੋਹੰ ਸ਼ਬਦ ਬਾਣ ਗੁਰ ਮਾਰਾ। ਚਾਰ ਕੁੰਟ ਹੋਵੇ ਪਰਕਾਸ਼, ਅਨਹਦ ਸ਼ਬਦ ਵੱਜੇ ਧੁਨਕਾਰਾ। ਗੁਰਸਿਖਾਂ ਗੁਰਚਰਨ ਰਹਿਰਾਸ, ਕਲਜੁਗ ਦਰਸ ਭਗਤ ਭੰਡਾਰਾ। ਮਹਾਰਾਜ ਸ਼ੇਰ ਸਿੰਘ ਜੋਤ ਅਬਿਨਾਸ਼, ਕੋਏ ਨਾ ਬੂਝੇ ਕਰ ਵਿਚਾਰਾ। ਪ੍ਰਭ ਦਰਸ ਪ੍ਰਭ ਉਤਮ ਵਿਚਾਰਾ। ਪਾਵੇ ਸੋ ਜਿਸ ਦੇਵੇ ਦਰਸ ਗਿਰਧਾਰਾ। ਤਰ ਜਾਵੇ ਸੋ ਆਤਮ ਜੋਤ ਜਗਾਵੇ, ਨਿਜਾਨੰਦ ਪ੍ਰਭ ਕਰੇ ਉਜਿਆਰਾ। ਕਵਲ ਨਾਭ ਖੁਲ੍ਹਾਵੇ, ਸੋ ਅੰਮ੍ਰਿਤ ਬੂੰਦ ਮੁਖ ਚਵਾਏ, ਪ੍ਰਭ ਕਾ ਰੂਪ ਸਚ ਨਿਸਤਾਰਾ। ਗੁਰਚਰਨ ਲਗ ਤਰ ਜਾਵੇ, ਸੋ ਮਹਾਰਾਜ ਸ਼ੇਰ ਸਿੰਘ ਕਲ ਦਰਸ ਦਿਖਾਵੇ, ਦੇਵੇ ਨਾਮ ਆਧਾਰਾ। ਨਾਮ ਦਾਨ ਗੁਰਸਿਖਾਂ ਗੁਰਦਰ ਤੇ ਪਾਇਆ। ਕਲਜੁਗ ਹੋਏ ਸੁਜਾਨ, ਚਤੁਰਭੁਜ ਜਿਸ ਦਰਸ ਦਿਖਾਇਆ। ਪੀਤ ਪੀਤੰਬਰ ਮਿਲੇ ਬੀਠਲਾ ਭਗਵਾਨ, ਚੰਦ ਸੂਰਜ ਜਿਸ ਜੋਤ ਜਗਾਇਆ। ਪ੍ਰਭ ਕੀ ਜੋਤ ਮਹਾਨ, ਤੀਨ ਲੋਕ ਕਰੇ ਰੁਸ਼ਨਾਇਆ। ਗੁਰਚਰਨ ਲਾਗ ਮਿਲੇ ਭਗਵਾਨ, ਜੋਤ ਸਰੂਪ ਪ੍ਰਭ ਜੋਤ ਜਗਤ ਜਗਾਇਆ। ਕਲਜੁਗ ਜੀਵ ਧਣੇ ਜਿਉਂ ਧਾਨ, ਸੋਹੰ ਸ਼ਬਦ ਸਿਰ ਮੌਲਾ ਪਾਇਆ। ਬੇਮੁਖ ਨਾ ਕਰਨ ਪਛਾਣ, ਜੋਤ ਸਰੂਪ ਪ੍ਰਭ ਜਗਤ ਜਲਾਇਆ। ਗੁਰਸਿਖ ਦਰ ਪਰਵਾਨ, ਕਲਜੁਗ ਆਣ ਜਿਸ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਹੋ ਕਲੰਕ ਜਗਤ ਲਗਾਇਆ। ਜਗਤ ਕਲੰਕ ਕਲ ਵਿਚ ਏ ਲਾਗਾ। ਪਰਗਟੇ ਜੋਤ ਕੋਈ ਮਿਲੇ ਵਡਭਾਗਾ। ਬੇਮੁਖ ਨਜ਼ਰ ਨਾ ਆਵੇ, ਗੁਰ ਦਰ ਧੱਕਾ ਖਾਧਾ। ਬੇਮੁਖ ਪਕੜ ਪਛਾੜ, ਸੋਹੰ ਸ਼ਬਦ ਪਰਗਟੇ ਆਦਿ ਜੁਗਾਦਾ। ਬੇਮੁਖ ਅੰਤ ਖੁਆਰ, ਮਹਾਰਾਜ ਸ਼ੇਰ ਸਿੰਘ ਜਿਸ ਕਲ ਨਾ ਲਾਧਾ। ਕਲਜੁਗ ਆਇਆ ਆਪ ਅਖੰਡਤ। ਕਲਜੁਗ ਜੀਵ ਨਰਕ ਨਿਵਾਰੇ, ਗੁਰ ਚਰਨ ਲਾਗ ਮਿਲੇ ਜਨ ਜੰਨਤ। ਭਗਤ ਜਨ ਦਰ ਦਰ ਪਰਵਾਨ, ਸੋਹੰ ਜਾਪ ਵਿਚ ਸਾਧ ਸੰਗਤ। ਛੱਡ ਸਰਬ ਵਿਕਾਰ, ਸੋਹੰ ਸ਼ਬਦ ਗੁਰ ਦਰ ਤੇ ਮੰਗਤ । ਹੋਏ ਆਤਮ ਉਜਿਆਰ, ਨਾਮ ਰੰਗਣ ਚਾੜ੍ਹੇ ਮਨ ਰੰਗਤ। ਕਲਜੁਗ ਪਰਗਟਿਓ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਭ ਦੁੱਖ ਖੰਡਤ। ਗੁਰਚਰਨ ਲਾਗ ਦੁੱਖ ਨਾ ਵਿਆਪੇ, ਕਲ ਸੂਝੇ ਹਰਿ ਦਵਾਰਾ। ਨਿਹਕਲੰਕ ਪ੍ਰਭ ਮਿਲਿਆ ਆਪੇ, ਦੇਵੇ ਭਗਤ ਭੰਡਾਰਾ। ਸੋਹੰ ਨਾਉਂ ਰਸਨ ਜੋ ਜਾਪੇ, ਕਲਜੁਗ ਨਾ ਹੋਏ ਖੁਆਰਾ । ਦੂਖ ਰੋਗ ਪ੍ਰਭ ਦਰਸ ਸੰਤਾਪੇ, ਹਰਿ ਨਾਮ ਨਿਰੰਜਣ ਅਲਖ ਅਪਾਰਾ। ਸੋਹੰ ਸ਼ਬਦ ਜੋ ਜਨ ਰਸਨਾ ਜਾਪੇ, ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਰਾ। ਜਗਤ ਗਿਰਧਾਰ ਕ੍ਰਿਸ਼ਨ ਮੁਰਾਰ, ਸਾਵਲ ਸੁੰਦਰ ਪ੍ਰਭ ਰੂਪ ਵਟਾਇਆ । ਪਤਾਲ ਸੁੱਤਾ ਨੈਣ ਮੁਧਾਰ, ਕਲਜੁਗ ਜੋਤ ਨਿਰੰਜਣ ਪਰਗਟ ਨਿਹਕਲੰਕ ਅਖਵਾਇਆ। ਜਗਤ ਡੋਬਿਆ ਵਿਚ ਅੰਧ ਅੰਧਿਆਰ, ਆਤਮ ਪੜਦਾ ਪ੍ਰਭ ਮਾਇਆ ਪਾਇਆ। ਗੁਰਸਿਖਾਂ ਪ੍ਰਭ ਦਰਸ ਨਿਆਰਾ, ਨਜ਼ਰੀ ਆਵੇ ਆਪ ਰਘੁਰਾਇਆ। ਰਾਓ ਰੰਕ ਪ੍ਰਭ ਸਰਬ ਪਰਵੇਸ਼ਿਓ, ਸਤਿਜੁਗ ਸਾਚਾ ਰਾਹ ਬਤਾਇਓ। ਸੋਹੰ ਸ਼ਬਦ ਹੋਵੇ ਭਰਵਾਸਾ, ਬਾਕੀ ਸਭ ਦਾ ਮਾਣ ਗਵਾਇਓ। ਜੁਗ ਚੌਥਾ ਅੰਤ ਕਲ ਕਰਤਾ, ਨਿਹਕਲੰਕ ਪ੍ਰਭ ਨਾਉਂ ਰਖਾਇਓ । ਸੋਹੰ ਸ਼ਬਦ ਜਗਤ ਭਸਮੰਤਾ, ਮਹਾਰਾਜ ਸ਼ੇਰ ਸਿੰਘ ਕਲਜੁਗ ਬਾਣ ਲਗਾਇਓ। ਸਤਿਜੁਗ ਆਵੇ ਸਤਿ ਪਰਗਟੇ ਪ੍ਰਭ ਨਿਰਧਾਰਾ, ਮੂਰਖ ਮੁਗਧ ਅੰਞਾਣ ਕੋਈ ਭੇਵ ਨਾ ਜਾਣੇ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਜੋਤ ਨਿਰੰਜਣ ਉਤਮ ਨਿਰਾਲੀ, ਜੀਵ ਜੰਤ ਪ੍ਰਭ ਜੋਤ ਚਮਤਕਾਰਾ। ਹੋਵੇ ਪਰਕਾਸ਼ ਗੁਰ ਦਰਸ਼ਨ ਪਾਇਆ, ਆਤਮ ਜੋਤ ਕਰੇ ਦੇਹ ਉਜਿਆਰਾ। ਜਗੇ ਜੋਤ ਵਿਚ ਦੇਹ ਦੀਪਕ, ਸੋਹੰ ਸ਼ਬਦ ਜਿਨ ਰਸਨ ਵਿਚਾਰਾ। ਸਤਿ ਸਤਿ ਸਤਿ ਹੋਏ ਮਿਹਰਵਾਨ, ਤ੍ਰੇਤਾ ਪਰਗਟਿਓ ਰਾਮ ਅਵਤਾਰਾ ਦੁਆਪਰ ਕ੍ਰਿਸ਼ਨ ਮੁਰਾਰ। ਅਬਿਨਾਸ਼ੀ ਅਵਿਗਤ ਅਗੋਚਰ, ਜੋਤ ਜਗਾਈ ਕ੍ਰਿਸ਼ਨ ਮੁਰਾਰਾ । ਕਲਜੁਗ ਜੋਤ ਪ੍ਰਭ ਪਰਗਟ, ਨਿਹਕਲੰਕ ਜੋਤ ਅਵਤਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਿਤਪਾਲਕ, ਜੋ ਜਨ ਆਏ ਪ੍ਰਭ ਚਰਨ ਦਵਾਰਾ। ਕਲਜੁਗ ਸੀਸ ਗੁਰ ਚਰਨ ਨਿਵਾਇਆ। ਮਿਲਿਆ ਪ੍ਰਭ ਪੁਰਖ ਪਰਮੇਸ਼ਵਰ, ਵਿਚੋਂ ਜਿਸ ਮਾਣ ਗਵਾਇਆ । ਜਗੇ ਜੋਤ ਜੋਤ ਮਨ ਅੰਦਰ, ਕਲਜੁਗ ਅਗਨ ਪ੍ਰਭ ਦੇ ਜਲਾਇਆ । ਨਿਜਾਨੰਦ ਗੁਰਸਿਖ ਮਨ ਭੋਗਣ, ਆਤਮ ਸ਼ਾਂਤ ਜੋਤ ਸਰੂਪ ਪ੍ਰਭ ਨਜ਼ਰੀ ਆਇਆ। ਬੇਮੁਖ ਹੋਏ ਗੁਰਚਰਨ ਵਿਜੋਗਣ, ਕਲਜੁਗ ਪ੍ਰਭ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਛੜ ਸਦਾ ਦੁੱਖ ਭੋਗਣ, ਸਾਚਾ ਸ਼ਬਦ ਗੁਰ ਸਚ ਲਿਖਾਇਆ । ਸਚ ਸ਼ਬਦ ਆਪ ਪ੍ਰਭ ਸਾਚਾ। ਝੂਠਾ ਜਗਤ ਦੇਹ ਝੂਠਾ ਕਾਚਾ। ਝੂਠੀ ਦੇਹ ਪਰਗਟਿਓ ਆਪ ਦੇਖੇ ਪ੍ਰਭ ਰੰਗ ਤਮਾਸ਼ਾ । ਮਹਾਰਾਜ ਸ਼ੇਰ ਸਿੰਘ ਜਗਤ ਜਲਾਇਆ, ਗੁਰਸਿਖਾਂ ਦੇਵੇ ਚਰਨ ਭਰਵਾਸਾ। ਉਤਮ ਜਗਤ ਪਰਸਨਾ। ਪਰਗਟੀ ਜੋਤ ਅਕਾਲ, ਕਲਜੁਗ ਸਭ ਦਸਣਾ। ਕਲਜੁਗ ਕਹਿਰ ਸ਼ਬਦ ਗੁਰ ਵਰਤੇ, ਜੋਤ ਅਗਨ ਜੁਗ ਵਰਤਨਾ । ਗੁਰਚਰਨ ਲਾਗ ਸਰਬ ਦੁੱਖ ਹਰਤੇ, ਨਿਹਕਲੰਕ ਸਚ ਰਸਨ ਪਰਸਨਾ। ਮਹਾਰਾਜ ਸ਼ੇਰ ਸਿੰਘ ਕਲ ਪਾਰ ਉਤਾਰ, ਨਿਹਕਲੰਕ ਭਗਵਾਨ ਦਰਸ ਦਰਸਨਾ।