Index

Granth number: 18
Likhat number: 19
date of likhat: 18 Poh 2021 Bikarmi
Location of likhat: Bhalaipur, Amritsar
0
0
0
s2smodern

      ਸਫ਼ ਕਹੇ ਮੈਨੂੰ ਇਕ ਦਿਨ ਕਿਸੇ ਨੇ ਕਿਹਾ ਨੀ ਤੂੰ ਤਪੜੀ, ਕੱਚੇ ਤੰਦਾਂ ਵਾਲੀ ਨਜ਼ਰੀ ਆਈਆ। ਮੈਂ ਕਿਹਾ ਮੈਂ ਓਸ ਥਾਂ

ਅੱਪੜੀ, ਜਿਥੇ ਮੰਜ਼ਲ ਬੇਪਰਵਾਹੀਆ। ਓਥੇ ਨਾ ਕੋਈ ਬ੍ਰਾਹਮਣ ਨਾ ਕੋਈ ਖਤਰੀ, ਸ਼ੂਦਰ ਵੈਸ਼ ਰੂਪ ਨਾ ਕੋਇ ਵਟਾਈਆ। ਓਥੇ ਨਾ ਕੋਈ ਪੰਡਤ ਵਾਚੇ ਪਤਰੀ, ਨਾ ਕੋਈ ਮੁਲਾ ਸ਼ੇਖ਼ ਮੁਸਾਇਕ ਮਸਲੇ ਰਿਹਾ ਸੁਣਾਈਆ। ਨਾ ਕੋਈ ਮੱਝ ਗਾਂ ਲਵੇਰੀ ਬਕਰੀ, ਨਾ ਕੋਈ ਚਰਵਾਹਾ ਨਜ਼ਰੀ ਆਈਆ। ਨਾ ਕੋਈ ਧੜੀ ਵੱਟਾ ਜਗਤ ਤਰਾਜ਼ੂ ਤੱਕੜੀ, ਇਕੋ ਕੰਡਾ ਬੇਪਰਵਾਹੀਆ। ਨਾ ਰੰਬੀ ਆਰ ਨਾ ਸਥਰੀ, ਜਗਤ ਸਮੱਗਰੀ ਵੇਖਣ ਕੋਇ ਨਾ ਪਾਈਆ। ਕੀ ਦੱਸਾਂ ਓਥੇ ਇਕੋ ਨਿਰਮਲ ਜੋਤ ਇਕੱਗਰੀ, ਏਕੰਕਾਰਾ ਇਕੋ ਸੋਭਾ ਪਾਈਆ। ਜਿਸ ਦੇ ਕੋਲ ਪ੍ਰੇਮ ਪ੍ਰੀਤੀ ਭਗਤਾਂ ਦੀ ਸਮੱਗਰੀ, ਜੁਗ ਜੁਗ ਰਿਹਾ ਵਰਤਾਈਆ। ਪਾਤਸ਼ਾਹਾਂ ਦਾ ਪਾਤਸ਼ਾਹ ਆਦਲਾਂ ਦਾ ਅਦਲੀ, ਅਦਾਲਤ ਇਕ ਲਗਾਈਆ। ਜਿਸ ਵੇਲੇ ਚਾਹੇ ਜੁਗਾਂ ਦੀ ਕਰ ਦੇਵੇ ਬਦਲੀ, ਤਬਾਦਲੇ ਆਪਣੇ ਹੱਥ ਰਖਾਈਆ। ਜਗਤ ਵਿਦਿਆ ਜਿਸ ਵਿਚ ਪਗ਼ਲੀ, ਮਨ ਮਤਿ ਬੁਧਿ ਦੀ ਕਰਦੇ ਰਹੇ ਲੜਾਈਆ। ਕੋਈ ਸਮਝ ਨਾ ਜਾਣੇ ਅਗਲੀ, ਅੱਖਰਾਂ ਵਾਲੀ ਡਿਗਰੀ ਕੰਮ ਕਿਸੇ ਨਾ ਆਈਆ। ਮੈਂ ਮੰਜ਼ਲ ਉਹ ਲੰਘ ਗਈ, ਆਪਣਾ ਪੰਧ ਮੁਕਾਈਆ । ਮੈਂ ਦਰਸ਼ਨ ਕਰਨ ਨੰਦ ਚੰਦ ਲਈ, ਜੋ ਨੂਰੀ ਜੋਤ ਰੁਸ਼ਨਾਈਆ। ਮੈਂ ਭੱਜੀ ਓਸ ਦੇ ਸੰਗ ਲਈ, ਜੋ ਧੁਰ ਦਾ ਨਾਤਾ ਰਿਹਾ ਬਣਾਈਆ। ਮੈਂ ਪਿਆਸੀ ਓਸ ਦੀ ਠੰਡ ਲਈ, ਜੋ ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਜਿਸ ਨੇ ਸਦਾ ਸਦਾ ਆਪਣੀ ਬਖ਼ਸ਼ਿਸ਼ ਭਗਤਾਂ ਨੂੰ ਵੰਡ ਲਈ, ਗੁਰਮੁਖਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਰਿਹਾ ਵਖਾਈਆ। ਤਪੜੀ ਕਹੇ ਮੈਨੂੰ ਇਕ ਦਿਨ ਪੁੱਛਣ ਆਈ ਸਹੇਲੀ, ਸਖ਼ੀ ਸਚ ਦੇ ਸੁਣਾਈਆ। ਤੂੰ ਕਿਸ ਤਰਾ ਰਹੇਂ ਅਕੇਲੀ, ਮਿੱਟੀ ਉਤੇ ਆਸਣ ਲਾਈਆ। ਮੈਂ ਕਿਹਾ ਮੇਰੇ ਮਾਲਕ ਦਾ ਇਕ ਹੋਰ ਮਾਲਕ ਜੋ ਸਭਨਾ ਦਾ ਬੇਲੀ, ਬੇਲਿਆਂ ਵਿਚ ਆਪਣੀ ਦਇਆ ਕਮਾਈਆ। ਦਿਵਸ ਰੈਣ ਮੈਨੂੰ ਕੋਈ ਨਾ ਸਮਝਿਓ ਵੇਲ੍ਹੀ, ਮੈਂ ਓਸੇ ਪੀਰ ਦੇ ਪੈਰਾਂ ਹੇਠਾਂ ਆਪਣਾ ਆਪ ਵਿਛਾਈਆ। ਇਹੋ ਖੇਲ ਭਗਤਾਂ ਨਾਲ ਪ੍ਰਭ ਨੇ ਖੇਲੀ, ਖ਼ਲਕ਼ਤ ਵਾਲਿਓ ਖ਼ਾਲਕ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਤਪੜੀ ਕਹੇ ਇਕ ਦਿਨ ਮੈਨੂੰ ਕਿਸੇ ਪੁੱਛਿਆ ਆਣ, ਮੈਨੂੰ ਚੋਰੀ ਚੋਰੀ ਦੇ ਸਮਝਾਈਆ। ਨੀ ਉਹ ਕਿਹੋ ਜਿਹਾ ਭਗਵਾਨ, ਜਿਹੜਾ ਭਗਤਾਂ ਅੰਦਰ ਡੇਰਾ ਲਾਈਆ। ਮੈਂ ਹਸ ਕੇ ਕਿਹਾ ਤੁਸੀਂ ਕੀ ਸਮਝੋ ਉਹਨੂੰ ਅੰਞਾਣ, ਅੱਖਾਂ ਦਿਓ ਅੰਧਿਓ, ਖ਼ੁਦਾ ਦਿਓ ਬੰਦਿਓ, ਵਿਕਾਰ ਦਿਓ ਗੰਦਿਓ, ਮਨ ਮਮਤਾ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ। ਫੂੜ੍ਹੀ ਕਹੇ ਇਕ ਦਿਨ ਮੇਰੀ ਆਈ ਸਾਥਣ, ਨੇੜੇ ਆ ਕੇ ਰਹੀ ਸੁਣਾਈਆ। ਉਠ ਛਡ ਇਹ ਥਾਂ ਤੇਰਾ ਮਹਲਾਂ ਵਿਚ ਕਰਾਂ ਆਸਣ, ਸੋਹਣਾ ਰੂਪ ਵਟਾਈਆ। ਜਿਥੇ ਮਹਾਰਾਜਿਆਂ ਦੀ ਰਾਣੀ ਮਾਇਆ ਤ੍ਰੈਗੁਣ ਬਹਵੇ ਕਰ ਕੇ ਦਾਤਣ, ਦੰਦਾਸਾ ਰੂਪ ਚੜ੍ਹਾਈਆ। ਸੋਹਣੇ ਸਾਫ਼ ਸੁਥਰੇ ਭੂਸ਼ਣ ਪਾ ਕੇ ਬਣੇ ਫੁਲ ਗੁਲਾਬਣ ਜੋਬਨਵੰਤੀ ਆਪਣਾ ਜੋਬਨ ਰਹੀ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਵਿਚੋਂ ਲਏ ਪਰਗਟਾਈਆ। ਮੈਂ ਕਿਹਾ ਸੁਣ ਮੇਰੀ ਭੈਣ, ਤੈਨੂੰ ਦਿਆਂ ਜਣਾਈਆ। ਮੈਨੂੰ ਚੰਗਾ ਮੰਦਰਾਂ ਨਾਲੋਂ ਏਥੇ ਰਹਿਣ, ਇਹ ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਸ ਉਤੇ ਭਗਤ ਭਗਵਾਨ ਇਕੱਠੇ ਹੋ ਕੇ ਬਹਿਣ, ਓਥੇ ਜਗਤ ਦੁਸ਼ਾਲਿਆਂ ਦੀ ਲੋੜ ਰਹੇ ਨਾ ਰਾਈਆ। ਉਹਨਾਂ ਨੂੰ ਤਕ ਕੇ ਮੇਰੇ ਖ਼ੁਸ਼ੀ ਹੁੰਦੇ ਨੈਣ, ਮੇਰਾ ਅੰਤਰ ਮਰਦੰਗ ਇਕ ਵਜਾਈਆ। ਮੈਂ ਕੂੜੇ ਵਹਿਣ ਵਿਚ ਨਹੀਂ ਜਾਣਾ ਵਹਿਣ, ਆਪਣਾ ਆਪ ਰੁੜ੍ਹਾਈਆ। ਮੇਰਾ ਮਾਲਕ ਆਪੇ ਦੇਵੇ ਮੇਰਾ ਦੇਣ, ਲੇਖਾ ਧੁਰ ਦਾ ਝੋਲੀ ਪਾਈਆ। ਓਸ ਦੇ ਕੋਲ ਸਾਚੇ ਨਾਮ ਦੀ ਵਡੀ ਰਸੈਣ, ਜਿਸ ਰਸੈਣ ਨਾਲ ਭਗਤਾਂ ਦੇ ਸੁਵਰਨਾਂ ਦੇ ਮੰਦਰ ਰਿਹਾ ਬਣਾਈਆ। ਮੈਂ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਨਹੀਂ ਜਾਣਾ ਖਹਿਣ, ਆਸਾ ਮਨਸਾ ਨਾਲ ਕਰਨੀ ਨਾ ਕੋਇ ਲੜਾਈਆ। ਕਿਉਂ ਮੈਨੂੰ ਇਕੋ ਆਸਾ ਭਰਵਾਸਾ ਪਰਮ ਪੁਰਖ ਮੇਰਾ ਮੈਨੂੰ ਮਿਲੇ ਨਰਾਇਣ, ਜਿਸ ਦੇ ਨੈਣ ਮੇਰੇ ਨੈਣਾਂ ਗਏ ਚੁਰਾਈਆ। ਜਿਸ ਵੇਲੇ ਉਹ ਮੈਨੂੰ ਆਵੇ ਲੈਣ, ਮੈਂ ਭੱਜਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਤਪੜੀ ਕਹੇ


Prev 1/2 Next »