Granth number: 1
Likhat number: 7
date of likhat: 14 bhadro 2006 bikarmi
Location of likhat: Jethuwal, Amritsar
0
0
0
s2smodern

੧੪(14) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

          ਵੀਹ ਸੌ ਇਕ ਬਿਕ੍ਰਮੀ ਪਿਆਰੀ ਕੀਤੀ ਅਸਾਂ ਖੇਲ ਨਿਆਰੀ ਜੇਠ ਪਹਿਲੀ ਮੰਗਲਵਾਰੀ

ਆਪਣੀ ਜੋਤ ਆਕਾਸ਼ੋਂ ਉਤਾਰੀ ਦੋ ਜੇਠ ਨੂੰ ਖੇਲ ਰਚਾਇਆ ਪੂਰਨ ਸਿੰਘ ਵਿਚ ਪਰਮੇਸ਼ਵਰ ਆਇਆ ਹੋਈ ਸੰਧਿਆ ਪਾਈ ਫੇਰੀ ਕਲਜੁਗ ਦੀ ਢਾਹੀ ਢੇਰੀ ਸਾਢੇ ਸੱਤ ਦਾ ਹੋਇਆ ਵੇਲਾ ਸਤਿਗੁਰ ਨੇ ਪਾਇਆ ਫੇਰਾ ਐਸੀ ਅਸਾਂ ਕਲਾ ਵਖਾਈ ਪੂਰਨ ਸਿੰਘ ਦੀ ਨਬਜ਼ ਹਟਾਈ ਘਰ ਦੇ ਸਾਰੇ ਦੇਣ ਦੁਹਾਈ ਪ੍ਰੀਤਮ ਸਿੰਘ ਨੂੰ ਅਵਾਜ਼ ਲਗਾਈ ਛੇਤੀ ਆ ਜਾ ਘਰ ਅਸਾਡੇ ਭਾਣਾ ਵਰਤਿਆ  ਸਤਿਗੁਰ ਡਾਹਢੇ ਭੇਤ ਅਸਾਡਾ ਕਿਨ੍ਹੇ ਨਾ ਪਾਇਆ ਹਾ ਹਾ ਕਰ ਕੇ ਸ਼ੋਰ ਮਚਾਇਆ ਮੈਂ ਆਪਣੀ ਜੋਤ ਪ੍ਰਗਟਾ ਕੇ ਆਪ ਆਪਣੀ ਜੋਤ ਜਗਾ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਐਸਾ ਦੇਹ ਨੂੰ ਵਟ ਚੜ੍ਹਾ ਕੇ ਐਸਾ ਵਟ ਇਹਨੂੰ ਚੜ੍ਹਾਇਆ ਸਾਰੀ ਖ਼ਲਕਤ ਨੂੰ ਖ਼ਾਕ ਰਲਾਇਆ ਜੋਤ ਨੇ ਫੇਰ ਜੋਰ ਸੀ ਪਾਇਆ ਸਿੱਖਾਂ ਤਾਈਂ ਫੇਰ ਉਠਾਇਆ ਪੰਜਵੀਂ ਜੇਠ ਦਾ ਦਿਨ ਸੀ ਆਇਆ ਸੰਗਤਾਂ ਨੂੰ ਫਿਰ ਮਾਣ ਦਵਾਇਆ ਚਾਰ ਜੇਠ ਥਿਤ ਵਾਰ ਲਿਖਾ ਕੇ ਪ੍ਰਗਟ ਹੋਇਆ ਘਵਿੰਡ ਵਿਚ ਆ ਕੇ ਛੱਬੀ ਪੋਹ ਨੂੰ ਸੀ ਦੇਹ ਤਜਾਈ   ਝੂਠੀ ਦੇਹ ਭਸਮ ਕਰਾਈ ਐਸੀ ਭਸਮ ਏਸ ਦੀ ਹੋਈ ਹਾਹਾਕਾਰ ਸ੍ਰਿਸ਼ਟੀ ਰੋਈ ਮੈਂ ਆਪਣਾ ਆਪ ਪ੍ਰਗਟਾ ਕੇ ਦਿਤਾ ਦਰਸ ਆਪ ਆ ਕੇ ਐਸੀ ਵਰਤਾਈ ਖੇਲ ਅਪਾਰਾ ਦਿਤਾ ਬਾਣੀ ਦਾ ਖੋਲ੍ਹ ਭੰਡਾਰਾ ਸੋਲਾਂ ਪਹਿਰ ਫਿਰ ਆਪ ਖਲੋ ਕੇ ਪੂਰਨ ਵਿਚ ਪਰਮੇਸ਼ਵਰ ਹੋ ਕੇ ਐਸੀ ਰਸਨਾ ਅਸਾਂ ਚਲਾਈ ਦਰਬਾਰ ਸਾਹਿਬ ਦੀ ਬਾਣੀ ਅਲਾਈ ਚੌਦਾਂ ਸੌ ਤੀਹ ਅੰਕ ਦੇ ਤਾਈਂ ਬਾਣੀ ਪੜ੍ਹ ਪੜ੍ਹ ਸੰਗਤ ਕੰਨ ਪਾਈ ਅਠਾਰਾਂ ਧਿਆਏ ਗੀਤਾ ਦੇ ਗਾਏ ਮੁੱਖੋਂ ਐਸੇ ਬਚਨ ਸੁਣਾਏ ਮੇਰੇ ਸਾਮਣੇ ਕੋਈ ਚਲ ਕੇ ਆਏ ਸਭ ਭੁਲੇਖੇ ਦਿਲ ਤੋਂ ਲਾਹੇ ਕੁਰਾਨ ਮਜੀਦ ਅੰਜੀਲ ਦੇ ਤਾਈਂ ਮੁਹੰਮਦ ਈਸਾ ਜਿਨ੍ਹ ਲਿਖਤ ਕਰਾਈ ਇਹਨਾਂ ਸਭਨਾਂ ਦਾ ਹੁਣ ਮਾਣ ਹਟਾਇਆ ਸੋਹੰ ਸ਼ਬਦ ਪ੍ਰਚਲਤ ਕਰਾਇਆ ਆਪਣੇ ਨਾਮ ਦੀ ਜੈ ਕਰਾਈ ਬਾਕੀ ਸਭ ਦੀ ਕਰੀ ਸਫ਼ਾਈ ਐਸਾ ਨਾਮ ਸਿੱਖਾਂ ਕੋ ਦੇ ਕੇ ਆ ਬੈਠਾ ਹੁਣ ਪ੍ਰਗਟ ਹੋ ਕੇ ਮੇਰੀ ਜੋ ਬਣਾਈ ਸੋ ਢੇਰੀ ਓਥੋਂ ਪ੍ਰਗਟੀ ਜੋਤ ਸੀ ਮੇਰੀ ਐਸਾ ਕਿਸੇ ਨਾ ਖੇਲ ਰਚਾਇਆ ਜਾ ਕੇ ਫੇਰ ਕੋਈ ਨਾ ਆਇਆ ਮੈਂ ਆਪਣੀ ਬਣਤ ਬਣਾਈ ਤਜੀ ਦੇਹ ਜੋਤ ਪ੍ਰਗਟਾਈ ਜੋਤ ਵਿਚ ਮੈਂ ਜੋਤ ਸਰੂਪਾ ਅਨਹਦ ਸ਼ਬਦ ਵਜਾਵੇ ਭੂਪਾ ਆਪਣਾ ਆਪ ਆਪ ਉਪਾ ਕੇ ਘਵਿੰਡ ਵਿਚ ਖਲੋਤਾ ਜਾ ਕੇ ਐਸਾ ਸ਼ੇਰ ਸਿੰਘ ਸ਼ੇਰ ਹੈ ਹੋਇਆ ਰਾਮ ਕ੍ਰਿਸ਼ਨ ਦਾ ਤੇਜ ਹੈ ਹੋਇਆ ਐਸਾ ਹੁਕਮ ਆਪ ਸੁਣਾਇਆ ਵਿਸ਼ਨੂੰ ਭਗਵਾਨ ਦਾ ਜਾਪ ਕਰਾਇਆ ਸਿੱਖਾਂ ਤਾਈਂ ਹੁਕਮ ਸੁਣਾਇਆ ਘਵਿੰਡ ਵਿਚ ਪੱਲਾ ਫਿਰਵਾਇਆ ਕਲਜੁਗ ਦਾ ਨਿਹਕਲੰਕ ਆਇਆ ਮਨਮੁਖਾਂ ਤੋਂ ਮੂੰਹ ਭਵਾਇਆ ਮਨਮੁਖ ਏਥੇ ਠੌਰ ਨਾ ਪਾਵੇ ਮੇਰਾ ਸਿੱਖ ਮੇਰਾ ਜਸ ਗਾਵੇ ਮੈਂ ਹੂੰ ਸਤਿਗੁਰ ਦੀਨ ਦਿਆਲਾ ਭੈ ਭਿਆਨਕ ਵਿਚ ਸਦਾ ਰਖਵਾਲਾ ਮੇਰਾ ਏ ਖੇਲ ਨਿਰਾਲਾ ਅੰਧਘੋਰ ਵਿਚ ਮੈਂ ਰਖਵਾਲਾ ਸਿੱਖ ਆਪਣੇ ਆਪ ਉਪਾ ਕੇ ਬੈਠਾ ਕਲਜੁਗ ਵਿਚ ਸਰਨੀ ਲਾ ਕੇ ਬਾਕੀ ਸਭ ਤੇ ਪਾਈ ਮਾਇਆ ਆਪਣਾ ਸ਼ਬਦ ਨਾ ਕਿਸੇ ਸੁਣਾਇਆ ਮੇਰੇ ਸ਼ਬਦ ਦੀ ਇਹ ਵਡਿਆਈ ਤੀਨ ਲੋਕ ਵਿਚ ਮਿਲੇ ਵਡਿਆਈ ਤੀਨ ਲੋਕ ਬੈਕੁੰਠ ਦਾ ਵਾਸੀ ਮੇਰੀ ਮਾਇਆ ਐਸੀ ਛਾਸੀ ਮੇਰਾ ਨਾਮ ਬੇਮੁਖ ਨਾ ਸੁਣੇ ਕੋਈ ਨਿੰਦਕਾਂ ਦੁਸ਼ਟਾਂ ਦੀ ਦੁਰਮਤ ਹੋਈ ਨਿੰਦਿਆ ਜਿੰਨ੍ਹਾਂ ਨੇ ਮੇਰੀ ਕੀਤੀ ਪਰੇਤ ਜੂਨ ਉਨ੍ਹਾਂ ਦੀ ਕੀਤੀ ਜਿਸ ਨੇ ਮੇਰਾ ਮਾਣ ਹੈ ਕੀਤਾ ਪੀਆ ਅੰਮ੍ਰਿਤ ਸਦਾ ਹੈ ਜੀਤਾ ਆਤਮ ਉਸ ਦੀ ਹੋਈ ਨਿਰਾਲੀ ਜੋਤ ਸੰਗ ਜੋਤ ਮਿਲਾ ਲਈ ਮੇਰਾ ਬਚਨ ਨਾ ਹੋਏ ਅਧੂਰਾ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ   

ਸੋਹੰ ਸ਼ਬਦ ਮੈਂ ਆਪ ਲਿਖਾਊਂ ਜੁਗ ਚਾਰ ਇਸ ਦਾ ਜਾਪ ਕਰਾਊਂ ਚਾਰ ਵੇਦ ਦਾ ਮਾਣ ਗਵਾਇਆ ਗੀਤਾ ਦਾ ਹੁਣ ਵਕਤ ਮੁਕਾਇਆ ਬਾਣੀ ਦਾ ਜੋ ਜਹਾਜ਼ ਸੀ ਬਣਿਆ ਐਸਾ ਉਹਨੂੰ ਆਪ ਸੀ ਰਣਿਆ ਅੰਜੀਲ ਵਾਲੀ ਹੁਣ ਆਰਜ਼ੂ ਬੀਤੀ ਈਸਾ ਮੂਸਾ ਦੀ ਸਫਾਈ ਹੈ ਕੀਤੀ ਮੁਹੰਮਦ ਨੇ ਜੋ ਈਮਾਨ ਬਣਾਇਆ ਧੱਕ ਓਸ ਨੂੰ ਬੰਨੇ ਲਾਇਆ ਐਸੀ ਇਕ ਖੇਲ ਰਚਾਊਂ ਛਿੰਨ ਵਿਚ ਇਸ ਨੂੰ ਭਸਮ ਕਰਾਊਂ ਭਸਮਣ ਭਸਮ ਹੋਣਗੇ ਢੇਰੀ ਜਿਸ ਵੇਲੇ ਗੁਰ ਪਾਈ ਫੇਰੀ ਜਿਸ ਤਰ੍ਹਾਂ ਦੋ ਫਾੜ ਇਨਾਂ ਨੂੰ ਕਰਾਇਆ ਘਵਿੰਡ ਵਿਚ ਖੇਲ ਰਚਾਇਆ ਦੋ ਹਜ਼ਾਰ ਤਿੰਨ ਬਿਕ੍ਰਮੀ ਤਾਈਂ ਤਿੰਨ ਅੱਸੂ ਨੂੰ ਬਣਤ ਬਣਾਈ ਸੰਗਤ ਆਈ ਮੇਰੀ ਸਾਰੀ ਧਾਮ ਬਣੌਣ ਦੀ ਕਰੀ ਤਿਆਰੀ ਐਸਾ ਖੇਲ ਆਪ ਰਚਾਇਆ ਲੰਮਾ ਪੈ ਕੇ ਨਿਸ਼ਾਨ ਲਗਾਇਆ ਏਥੇ ਨੀਂਹ ਧਰਿਓ ਭਾਈ ਐਸੀ  ਸਤਿਗੁਰ ਕਾਰ ਲਗਾਈ ਮਾਝੇ ਦੀ ਹੱਦ ਘਵਿੰਡ ਬਣਾਈ ਦਰਬਾਰ ਆਪਣੇ ਦੀ ਨੀਂਹ ਰਖਾਈ ਸਿੱਖਾਂ ਨੂੰ ਇਹ ਹੁਕਮ ਸੁਣਾਇਆ ਚਿੱਟਾ ਚੂਨਾ ਏਥੇ ਨਾ ਲਾਇਆ ਅਸਾਂ ਇਹਨੂੰ ਅੰਧੇਰ ਰਖੌਣਾ ਹਾਹਾਕਾਰ ਕਰ ਜਗਤ ਰਵੌਣਾ ਐਸੀ ਅੰਧੇਰੀ ਅਸਾਂ ਉਡਾਈ ਵਿਚ ਪੰਜਾਬ ਪਈ ਲੜਾਈ ਬਾਬੇ ਦਾ ਹੁਕਮ ਅਸਾਂ ਮਨਵਾਇਆ ਸਿੱਖ ਮੁਸਲਮ ਦਾ ਯੁੱਧ ਕਰਾਇਆ ਬਚਨ ਅਸਾਡਾ ਹੋਵੇ ਸੱਚਾ ਜੱਚਾ ਬੱਚਾ ਡੇਗਣ ਕੱਚਾ ਬਾਬੇ ਦੇ ਸੀ ਬੋਲ ਅਨੋਖੇ ਨੇਜ਼ਿਉਂ ਉਪਰ ਬੱਚੇ ਬੋਚੇ ਐਸੀ ਆਪ ਪੜ੍ਹਾਈ ਪੱਟੀ ਕਲਜੁਗ ਨੇ ਇਹ ਕਾਲਖ ਖੱਟੀ ਐਸੀ ਇਹਨੂੰ ਵਗੀ ਮਾਰ ਦੇਵੀਆਂ ਕੰਨਿਆਂ ਹੋਣ ਖੁਆਰ ਐਸਾ ਜ਼ੁਲਮ ਏਸ ਨੇ ਕੀਤਾ ਪੁੱਤਾਂ ਨੂੰ ਮਾਵਾਂ ਪਿੱਛਾ ਦੀਤਾ ਐਸੀ ਆ ਕੇ ਪਈ ਦੁਹਾਈ ਭੈਣਾਂ ਤਾਈਂ ਛੱਡ ਗਏ ਭਾਈ ਕੰਤ ਤਾਈਂ ਸੀ ਨਾਰ ਪਿਆਰੀ

ਅੱਖਾਂ ਸਾਹਮਣੇ ਹੋਏ ਖੁਆਰੀ ਇਹ ਸੀ ਮੇਰਾ ਇਕ ਚਮਤਕਾਰ ਦੂਜੀ ਵਾਰੀ ਕਰੂੰ ਖੁਆਰ ਐਸਾ ਸਮਾਂ ਹੁਣ ਲਿਆਊਂ ਅੰਮ੍ਰਿਤਸਰ ਨੂੰ ਥੇਹ ਕਰਾਊਂ ਐਸੀ ਇਹ ਲਿਖਾਈ ਬਾਣੀ ਲੰਡਾ ਪਿੱਪਲ ਰਹੇ ਨਿਸ਼ਾਨੀ ਜੋ ਸਿਖ ਸਾਡੇ ਦਰ ਤੇ ਆਵੇ ਹੋਵੇ ਇਕ ਮਨ ਰਿਦੇ ਧਿਆਵੇ ਦੁੱਖ ਦਲਿਦਰ ਸਭ ਲਹਿ ਜਾਵੇ ਸ਼ਬਦ ਰੂਪ ਮੇਰਾ ਦਰਸ ਹੈ ਪਾਵੇ ਦੇਵਾਂ ਦਰਸ ਆਪ ਮੈਂ ਆਪ ਆ ਕੇ ਬਾਹੋਂ ਪਕੜ ਸੁੱਤੇ ਜਗਾ ਕੇ ਸੋਇਆ ਜੀਵ ਕਛੂ ਨਾ ਜਾਣੇ ਮਹਾਰਾਜ ਸ਼ੇਰ ਸਿੰਘ ਖੜਾ ਸਰ੍ਹਾਣੇ ਹੋਏ ਪ੍ਰਤੱਖ ਦਰਸ ਦਿਖਾਵੇ ਆਪਣੇ ਸਿੱਖ ਨੂੰ ਚਰਨੀ ਲਾਵੇ ਨਿਮਸਕਾਰ ਜਿਨ ਚਰਨਾਂ ਵਿਚ ਕੀਤੀ ਟੁੱਟੀ ਉਹਦੀ ਅਸਾਂ ਗੰਢ ਲੀਤੀ ਅੰਤ ਕਾਲ ਨਾ ਖਾਵੇ ਕਾਲ ਬਬਾਣ ਉਪਰ ਨਵਾਂ ਬਠਾਲ ਐਸਾ ਹੁਕਮ ਆਪਣਾ ਚਲਾਵਾਂ ਬੈਕੁੰਠ ਧਾਮ ਦੇ ਵਿਚ ਪੁਚਾਵਾਂ ਜਨਮ ਮਰਨ ਦਾ ਦੁੱਖ ਮਿਟਾਵਾਂ ਜੋਤ ਵਿਚ ਜੋਤ ਮਿਲਾਵਾਂ ਐਸਾ ਆਪ ਹੋਇਆ ਦਿਆਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚੌਦਾਂ ਭਾਦਰੋਂ ਹੁਕਮ ਲਿਖਾਇਆ ਆਪਣਾ ਸ਼ਬਦ ਆਪ ਸੁਣਾਇਆ ਪਹਿਲੇ ਆਪਣਾ ਆਪ ਉਪਾ ਕੇ ਕੁਦਰਤ ਰੂਪੀ ਸ੍ਰਿਸ਼ਟ ਉਪਾ ਕੇ ਲੱਖ ਚੁਰਾਸੀ ਜੂਨ ਉਪਾ ਕੇ ਸਭ ਵਿਚ ਬੈਠਾ ਆਪਣਾ ਆਪ ਛੁਪਾ ਕੇ ਐਸੀ ਚਲਾਂ ਚਾਲ ਨਿਰਾਲੀ ਆਪਣੀ ਜੋਤ ਸਭਨ ਮੈਂ ਡਾਲੀ ਆਤਮ ਵਿਚ ਜੋਤ ਰਖਾ ਕੇ ਹੁਕਮ ਚਲਾਵੇ ਭੇਦ ਖੁਲ੍ਹਾ ਕੇ ਐਸੀ ਜੀਵ ਨੂੰ ਪਾਈ ਮਾਇਆ ਪੰਜਾਂ ਦੂਤਾਂ ਦੇ ਵਸ ਕਰਾਇਆ ਪੰਜਾਂ ਇਹਨਾਂ ਮਿਲ ਕੇ ਭਾਈ ਸਾਰੀ ਇਹਦੀ ਮਤਿ ਗਵਾਈ ਕਲਜੁਗ ਵਿਚ ਭੁੱਲਾ ਅੰਞਾਣਾ ਪੂਰਾ ਸਤਿਗੁਰ ਨਹੀਂ ਪਛਾਣਾ