Granth number: 1
Likhat number: 50
date of likhat: 20 Jeth 2007 Bikarmi
Location of likhat: Jethuwal, Amritsar
0
0
0
s2smodern

     ਗੁਰਮੁਖਾਂ ਗੁਰ ਕਲਜੁਗ ਲੱਧਾ, ਘਰ ਲਾਗਾ ਰੰਗ ਮੁਰਾਰਾ ਜੀਉ। ਗੁਰਸਿਖਾਂ ਗੁਰ ਕਲਜੁਗ ਲੱਧਾ, ਜਗਤ ਕਰੇ

ਉਜਿਆਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਗੁਰ ਦੇਵੇ ਨਾਮ ਭੰਡਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਘਰ ਪ੍ਰਗਟ ਅਪਰ ਅਪਾਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਪ੍ਰਭ ਦੇਵੇ ਭਗਤ ਭੰਡਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਗੁਰ ਕਰੇ ਜਗਤ ਉਜਿਆਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਮਹਾਰਾਜ ਸ਼ੇਰ ਸਿੰਘ ਭਗਤ ਅਧਾਰਾ ਜੀਓ। ਗੁਰਮੁਖ ਨਾਉਂ ਗੁਰ ਨਾਮ ਦਿਵਾਇਆ। ਗੁਰਸਿਖ ਨਿਥਾਵਿਆਂ ਥਾਨ ਦਿਵਾਇਆ। ਗੁਰਮੁਖ ਨਾਉਂ ਸੋਹੰ ਸ਼ਬਦ ਜਪਾਇਆ। ਗੁਰਸਿਖ ਮਨ ਚਾਉ, ਗੁਰਚਰਨ ਸੀਸ ਝੁਕਾਇਆ। ਗੁਰਮੁਖ ਮਿਲੇ ਹਰਿ ਠਾਉਂ, ਰਸਨਾ ਹਰਿ ਹਰਿ ਹਰਿ ਜਸ ਗਾਇਆ। ਗੁਰਸਿਖ ਗੁਰ ਕਰੇ ਪਸਾਓ, ਪ੍ਰਗਟ ਜੋਤ ਰੂਪ ਪ੍ਰਭ ਦਰਸ ਦਿਖਾਇਆ। ਗੁਰਮੁਖਾਂ ਗੁਰ ਸਾਚੀ ਨਾਉ, ਕਲਜੁਗ ਚਾਉ ਗੁਰ ਬੰਨੇ ਲਾਇਆ। ਗੁਰਸਿਖਾਂ ਮਨ ਗੁਰ ਕਾ ਭਾਉ, ਕਦੇ ਨਾ ਡੋਲੇ ਸਿੱਖ ਕਿਸੇ ਡੁਲਾਇਆ। ਗੁਰਮੁਖਾਂ ਸਦ ਬਲ ਜਾਓ, ਸਚਖੰਡ ਜਿਨ ਕਰਮ ਟਿਕਾਇਆ। ਗੁਰਸਿਖਾਂ ਦਿਵਸ ਰੈਣ ਗਾਓ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨੀ ਸੀਸ ਝੁਕਾਇਆ। ਗੁਰਮੁਖਾਂ ਘਰ ਗੁਰ ਦਰਬਾਰਾ। ਗੁਰਸਿਖਾਂ ਮਨ ਪ੍ਰਭ ਜੋਤ ਆਧਾਰਾ। ਗੁਰਮੁਖਾਂ ਗੁਰ ਨਾਉਂ ਜਗਤ ਪਿਆਰਾ। ਗੁਰਸਿਖਾਂ ਗੁਰ ਮਿਲੇ ਗਿਰਧਾਰਾ। ਗੁਰਮੁਖਾਂ ਲੱਧਾ ਕ੍ਰਿਸ਼ਨ ਮੁਰਾਰਾ। ਗੁਰਸਿਖਾਂ ਮਿਲਿਆ ਸ਼ੇਰ ਸਿੰਘ ਨਿਰੰਕਾਰਾ। ਨਿਰੰਕਾਰ ਅਛਲ ਅਡੋਲ ਪ੍ਰਭ ਹਰਿ ਰੰਗ ਮਾਣਿਆ। ਨਾਉਂ ਰੰਗ ਮਜੀਠੀ ਘੋਲ, ਗੁਰਸਿਖਾਂ ਆਤਮ ਰੰਗ ਚੜ੍ਹਾਨਿਆ। ਪ੍ਰਭ ਕਿਸੇ ਨਾ ਆਵੇ ਤੋਲ, ਸਦ ਆਪ ਜਗਤ ਤੁਲਾਨਿਆ। ਮਹਾਰਾਜ ਸ਼ੇਰ ਸਿੰਘ ਆਪ ਅਡੋਲ, ਸਭ ਜਗਤ ਡੁਲਾਨਿਆ। ਗੁਰ ਗੋਬਿੰਦ ਦੋਏ ਭਏ ਪ੍ਰਕਾਸ਼ਾ। ਪ੍ਰਭ ਦੀ ਜੋਤ ਗੁਰਸਿਖ ਭਰਵਾਸਾ । ਸਰਬ ਸ੍ਰਿਸ਼ਟ ਵਿਚ ਪ੍ਰਭ ਵਾਸਾ । ਆਏ ਦਰ ਨਾ ਜਾਏ ਨਿਰਾਸਾ । ਬੇਮੁਖ ਹੋਏ ਨਰਕ ਨਿਵਾਸਾ । ਗੁਰਸਿਖ ਆਏ ਸਦਾ ਰਹਿਰਾਸਾ। ਗੁਰਮੁਖ ਵਡਿਆਈ ਗੁਰ ਦੇ ਸਭ ਆਸਾ। ਮਹਾਰਾਜ ਸ਼ੇਰ ਸਿੰਘ ਖੇਲ ਜਗਤ ਮਾਰਿਓ ਵਿਚ ਹਾਸਾ। ਬੰਧਨ ਬੰਧੇ ਬੰਦਾ ਬੰਧ ਵਖਾਏ। ਬੇਮੁਖ ਹੋਇਆ ਚੁਰਾਸੀ ਗੇੜਾ ਖਾਏ। ਨਾਮ ਵਿਹੂਣਾ ਦਰ ਦਰ ਚੋਟਾਂ ਖਾਏ। ਬਿਨ ਗੁਰ ਕੋਈ ਨਾ ਪਾਰ ਲੰਘਾਏ। ਧਰਮ ਰਾਏ ਪ੍ਰਭ ਦੇ ਸਜ਼ਾਏ। ਨਰਕ ਨਿਵਾਸ ਸਦਾ ਬਿਲਲਾਏ। ਗੁਰਸਿਖ ਉਧਰੇ ਗੁਰ ਚਰਨ ਲਗਾਏ। ਬਿਨਸੇ ਪਾਪ ਜਿਨ ਪ੍ਰਭ ਦਇਆ ਕਮਾਏ। ਅਮੋਘ ਦਰਸ਼ਨ ਗੁਰ ਗੋਬਿੰਦ ਦਰਸਾਏ। ਅਜੂਨੀ ਰਹਿਤ ਜੋਤ ਪ੍ਰਗਟਾਏ। ਨਾਮ ਪਦਾਰਥ ਗੁਰਸਿਖਾਂ ਗੁਰ ਝੋਲੀ ਪਾਏ। ਦੇ ਅਮੋਲ ਵਥ, ਸੋਹੰ ਸ਼ਬਦ ਮੰਤਰ ਦ੍ਰਿੜਾਏ। ਮਹਾਰਾਜ ਸ਼ੇਰ ਸਿੰਘ ਸਦਾ ਅਕੱਥ, ਸਰਨ ਪੜੇ ਦੀ ਲਾਜ ਰਖਾਏ। ਸੁਖ ਸਾਗਰ ਗੁਰ ਕੇ ਚਰਨ। ਸਦ ਰਿਧ ਨਾਗਰ ਦੁੱਖ ਸਭ ਹਰਨ। ਆਪਣਾ ਕੀਆ ਆਪ ਜੀਵ ਭਰਨ। ਗੁਰ ਚਰਨ ਲਾਗ ਕਲਜੁਗ ਸਿੱਖ ਤਰਨ। ਗੁਰ ਚਰਨ ਪ੍ਰੀਤ ਨਾ ਜਮ ਤੋਂ ਡਰਨ । ਪਤਿਤ ਪਾਪੀ ਪ੍ਰਭ ਦਰਸ ਕਰ ਤਰਨ। ਕੋਟ ਅਪਰਾਧ ਛਿਨ ਮਹਿ ਹਰਨ। ਜੋਤ ਸਰੂਪ ਗੁਰ ਨਿਰੰਜਣ ਚਰਨ। ਏਕ ਕਰਾਏ ਪ੍ਰਭ ਚਾਰ ਵਰਨ। ਮਹਾਰਾਜ ਸ਼ੇਰ ਸਿੰਘ ਲਗ ਚਰਨ ਗੁਰਸਿਖ ਤਰਨ। ਤਰਨ ਤਾਰਨ ਸਮਰਥ ਗੁਣਵੰਤਿਆ। ਸਿੱਖ ਸਿੱਖਾਂ ਦੇਵੇ ਹੱਥ ਪ੍ਰਭ ਆਪ ਭਗਵੰਤਿਆ। ਦੋਵੇਂ ਜੋੜ ਕਰੋ ਪ੍ਰਭ ਪਾਸ ਬੇਨੰਤਿਆ। ਦਰ ਸਖੀਆਂ ਮੰਗਲ ਗਾਏ ਘਰ ਘਰ ਸੋਭਾਵੰਤਿਆ। ਪ੍ਰਭ ਕਲਜੁਗ ਜੋਤ ਪ੍ਰਗਟਾਏ, ਕਲਾ ਕਲ ਸਦ ਧਰੰਤਿਆ। ਮਹਾਰਾਜ ਸ਼ੇਰ ਸਿੰਘ ਸਦ ਕਿਰਪਾਲ, ਭੁੱਲੇ ਜੀਵ ਪ੍ਰਭ ਸਦਾ ਬਖ਼ਸ਼ੰਤਿਆ।