Index

Granth number: 1
Likhat number: 52
date of likhat: 21 Jeth 2007 Bikarmi
Location of likhat: Jethuwal, Amritsar
0
0
0
s2smodern

     ਰੰਗ ਰੰਗ ਰੰਗ ਰੰਗ ਗੁਰ ਨਾਮ ਚੜ੍ਹਾਏ। ਮੰਗ ਮੰਗ ਮੰਗ ਮੰਗ ਪ੍ਰਭ ਮਨ ਚਰਨ ਤਿਸਾਏ। ਸਤਿ ਸਤਿ

ਪ੍ਰਭ ਸਤਿ ਵਰਤਾਏ। ਝੂਠੀ ਦੇਹ ਸਚ ਜੋਤ ਜਗਾਏ। ਨਾਮ ਨਿਧਾਨ ਪ੍ਰਭ ਗਿਆਨ ਦਵਾਏ। ਗੁਰਮੁਖ ਸਿੱਖ ਹੋਵੇ ਜਗ ਉਜਲ, ਮਹਾਰਾਜ ਸ਼ੇਰ ਸਿੰਘ ਘਰ ਚਰਨ ਟਿਕਾਏ। ਚਰਨ ਕਵਲ ਜਿਸ ਬਣ ਆਏ। ਸਦਾ ਅਨੰਦ ਮਨ ਭੂਖ ਨਾ ਰਾਏ। ਦਰਗਾਹ ਮਾਣ ਸਚਖੰਡ ਦਰਸਾਏ। ਦੇਵੇ ਦਾਨ ਪ੍ਰਭ ਘਰ ਮੇਂ ਪਾਏ। ਸਦਾ ਮਿਹਰਵਾਨ ਕਲਜੁਗ ਗੁਰਸਿਖ ਤਰਾਏ। ਹੋ ਕਿਰਪਾਲ ਨਾਮ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਸਦ ਬਲ ਜਾਈਏ, ਬਾਹੋਂ ਪਕੜ ਜਨ ਲਏ ਤਰਾਏ। ਪ੍ਰਗਟ ਭਇਓ ਪ੍ਰਭ ਸਮਰਥ। ਨਾਮ ਗਿਆਨ ਧਿਆਨ ਪ੍ਰਭ ਦੇਵੇ ਵਥ। ਸਦਾ ਅਡੋਲ ਨਿਰੋਲ ਅਮੋਲ ਸਿਰ ਗੁਰ ਦਾ ਹੱਥ। ਮਹਾਰਾਜ ਸ਼ੇਰ ਸਿੰਘ ਸਦਾ ਅਡੋਲ, ਪੂਰਨ ਪ੍ਰਮੇਸ਼ਵਰ ਸਮਰਥ। ਗਿਆਨ ਦੀਏ ਗੁਰ ਨਾਮ ਜਪਾਏ। ਧਿਆਨ ਕੀਏ ਸਭ ਲਿਵ ਲਾਏ। ਦਇਆਵਾਨ ਹੋ ਪ੍ਰਭ ਦਇਆ ਕਮਾਵੇ। ਨਾਮ ਪਦਾਰਥ ਵਿਚ ਦੇਹ ਪਾਵੇ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਸਿਆ, ਜਨਮ ਜਨਮ ਦੀ ਮੈਲ ਗਵਾਵੇ। ਗੁਰਚਰਨ ਜਿਸ ਲੱਗਾ ਧਿਆਨਾ। ਚਾਰ ਜੁਗ ਸਿੱਖ ਰਹੇ ਨਿਸ਼ਾਨਾ। ਉਧਾਰੇ ਸਿੱਖ ਪ੍ਰਭ ਦੇ ਗਿਆਨਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਵਿਸ਼ਨੂੰ ਭਗਵਾਨਾ। ਗੁਰ ਸਾਗਰ ਗੁਰ ਗਹਿਰ ਗੰਭੀਰਾ। ਗੁਰ ਉਜਾਗਰ ਗੁਰ ਗੁਣੀ ਗਹੀਰਾ। ਗੁਰ ਰਤਨਾਗਰ ਗੁਰ ਨਾਉਂ ਵਿਚ ਦੇਹ ਹੀਰਾ। ਗੁਰ ਕਾ ਸ਼ਬਦ ਜੁਗ ਚਾਰ ਵਰਤੀਰਾ। ਮਹਾਰਾਜ ਸ਼ੇਰ ਸਿੰਘ ਜੱਗ ਤੋੜੇ ਬੰਧਨ, ਦੇਵੇ ਦਰਸ ਜੋਤ ਸਰੂਪ ਛੱਡ ਸਰੀਰਾ। ਊਚ ਅਪਾਰ ਗੁਰ ਦਰਬਾਰਾ। ਜਿਥੇ ਵਸੇ ਪ੍ਰਭ ਆਪ ਨਿਰੰਕਾਰਾ। ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਜਗੇ ਜੋਤ ਨਿਰੰਜਣ ਅਪਾਰਾ। ਤੀਨ ਲੋਕ ਪ੍ਰਭ ਭਗਤ ਪਸਾਰਾ। ਜੋਤ ਸਰੂਪ ਕਰੇ ਜੋਤ ਜਗਤ ਉਜਿਆਰਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਭ ਕਰੇ ਨਿਮਸਕਾਰਾ। ਧਾਰ ਖੇਲ ਪ੍ਰਭ ਜੋਤ ਅਧਾਰਾ। ਸ੍ਰਿਸ਼ਟ ਉਪਾਈ ਵਿਚ ਆਪ ਨਿਰਾਧਾਰਾ। ਕਵਲ ਨਾਭ ਬ੍ਰਹਮਾ ਪਸਰ ਪਸਾਰਾ । ਕਰ ਕਿਰਪਾ ਮੁਖ ਚਾਰ ਨਿਆਰਾ। ਵੇਦ ਚਾਰ ਵਿਸ਼ਨੂੰ ਭਗਵਾਨ ਸਰਬ ਦੀ ਸਾਰਾ। ਚਾਰ ਵੇਦ ਚਾਰ ਮੁਖ ਲਿਖਾਏ। ਚਾਰ ਵੇਦ ਚਾਰ ਜੁਗ ਵਰਤਾਏ। ਜੁਗ ਚਾਰ ਪ੍ਰਭ ਜੋਤ ਪ੍ਰਗਟਾਏ। ਜੁਗ ਚਾਰ ਸਤਿ ਸਤਿ ਸਤਿ ਮਿਹਰਵਾਨ ਹੋ ਆਏ। ਜੀਵ ਜੰਤ ਰਸਨਾ ਹਰਿ ਹਰਿ ਹਰਿ ਗੁਣ ਗਾਏ। ਸਿਧ ਸਾਧ ਬੈਠੇ ਤਾੜੀ ਲਾਏ। ਸ਼ਿਵ ਸ਼ੰਕਰ ਜਟਾ ਜੂਟ ਰਖਾਏ। ਬਾਸ਼ਕ ਤਸ਼ਕਾ ਗਲ ਲਟਕਾਏ। ਲਾਗ ਗੁਰ ਚਰਨ ਪ੍ਰਭ ਦਰਸ ਪਾਏ। ਅੰਤ ਕਾਲ ਪ੍ਰਭ ਸਭ ਮਾਣ ਗਵਾਏ। ਆਪਣਾ ਭੇਦ ਨਾ ਕਿਸੇ ਬਤਾਏ। ਅਛਲ ਛਲ ਮੋਹਣੀ ਰੂਪ ਬਣਾਏ। ਭੁੱਲਾ ਸ਼ਿਵ ਕਾਮੀ ਹਲਕਾਏ। ਕਰੇ ਖੇਲ ਪ੍ਰਭ ਦੇਹ ਪਲਟਾਏ। ਦੇ ਦਰਸ ਸਭ ਸੋਝੀ ਪਾਏ। ਹੋਵੇ ਅਧੀਨ ਖੜ੍ਹਾ ਦਰ ਸੀਸ ਝੁਕਾਏ। ਹਉਂ ਭੁੱਲਾ ਬਖ਼ਸ਼ ਗੋਬਿੰਦ ਰਾਏ। ਹੋ ਕਿਰਪਾਲ ਪ੍ਰਭ ਮਾਣ ਦਿਵਾਏ। ਪੂਜਾ ਸ਼ਿਵ ਜਗਤ ਰਹਿ ਜਾਏ। ਜੁਗ ਚਾਰ ਵਰਨ ਚਾਰ ਸਭ ਸੀਸ ਝੁਕਾਏ। ਪ੍ਰਗਟ ਨਰ ਅਵਤਾਰ ਸ਼ਕਤੀ ਖਿੱਚ ਵਖਾਏ। ਪ੍ਰਗਟ ਜੋਤ ਅਪਾਰ ਜੋਤ ਵਿਚ ਜੋਤ ਮਿਲਾਏ। ਜਗਤ ਸੋਹੰ ਗਿਆਨ ਪੂਜਾ ਸ਼ਿਵ ਹਟਾਏ। ਉਪਜੇ ਬ੍ਰਹਮ ਗਿਆਨ, ਰਸਨਾ ਨਾਮ ਧਿਆਏ। ਪ੍ਰਗਟ ਆਪ ਨਿਰੰਕਾਰ, ਕਲਜੁਗ ਦੇ ਉਲਟਾਏ। ਸਚਖੰਡ ਸਚ ਸਤਿਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਆਪ ਅਪਰੰਪਰ ਪ੍ਰਭ ਅਗੰਮ ਅਪਾਰਾ। ਜੁਗੋ ਜੁਗ ਕਰੇ ਜੋਤ


Prev 1/3 Next »