Index

Granth number: 1
Likhat number: 56
date of likhat: 2 Bhadro 2007 Bikarmi
Location of likhat: Chubatian
0
0
0
s2smodern

   ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਪ੍ਰਗਟਾਵੇ । ਪ੍ਰਭ ਪੂਰਨ ਸਮਰਥ, ਕਲਜੁਗ ਝੂਠੀ ਦੇਹ ਵਿਚ ਜੋਤ

ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਕਰ ਜੋਤ ਪ੍ਰਕਾਸ਼ ਅੰਧੇਰ ਮਿਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪਣਾ ਭੇਦ ਨਾ ਕਿਸੇ ਬਤਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਗਗਨ ਪਾਤਾਲ ਮਾਤ ਰਹਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਤੀਨ ਲੋਕ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਖਾਣੀ ਬਾਣੀ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਨਿਰੰਜਣ ਵਿਚ ਦੇਹ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਣ ਨਿਹਕਲੰਕ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੁਗੋ ਜੁਗ ਜੋਤ ਪ੍ਰਗਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਮੁਕੰਦ ਮਨੋਹਰ ਪ੍ਰਭ ਨਜ਼ਰੀ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਸੁੰਦਰ ਕੁੰਡਲ ਕਵਲ ਨੈਣ ਦਰਸਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਮੁਕਟ ਬੈਣ ਸਿਰ ਟਿਕਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਝੂਠੇ ਧੰਦੇ ਜਗਤ ਭੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਸਾਧ ਸੰਗਤ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਨੈਣ ਮੁਧਾਰ ਜਗਤ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਛਡ ਬੈਕੁੰਠ ਵਿਚ ਮਾਤ ਦੇ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪ ਇਕ ਰੰਗ ਇਕ ਸਮਾਵੇ। ਪ੍ਰਭ ਪੂਰਨ ਸਮਰਥ, ਅੰਤ ਕਾਲ ਕਲ ਆਪ ਕਰਾਵੇ। ਪ੍ਰਭ ਪੂਰਨ ਸਮਰਥ, ਆਪਣੀ ਮਹਿੰਮਾ ਆਪ ਜਣਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਭੈ ਭੰਜਨ ਅਖਵਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਆਪਣਾ ਭੇਤ ਖੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਪ੍ਰਗਾਸਿਆ, ਮਹਾਰਾਜ ਸ਼ੇਰ ਸਿੰਘ ਸਰਬ ਦੂਖ ਮਿਟਾਵੇ। ਪ੍ਰਭ ਪੂਰਨ ਸਮਰਥ, ਜਗਤ ਦੀਨਾ ਨਾਥ ਅਖਵਾਵੇ। ਪ੍ਰਭ ਪੂਰਨ ਸਮਰਥ, ਕਲੂ ਕਾਲ ਪ੍ਰਭ ਆਪ ਮਿਟਾਵੇ। ਪ੍ਰਭ ਪੂਰਨ ਸਮਰਥ, ਗੁਰਮੁਖਾਂ ਗੁਰ ਹਰਿ ਰੰਗ ਚੜ੍ਹਾਵੇ। ਪ੍ਰਭ ਪੂਰਨ ਸਮਰਥ, ਭਗਤ ਜਨਾਂ ਹਰਿ ਮਾਹਿ ਸਮਾਵੇ। ਪ੍ਰਭ ਪੂਰਨ ਸਮਰਥ, ਆਤਮ ਜੋਤ ਵਿਚ ਜੀਵ ਜਗਾਵੇ। ਪ੍ਰਭ ਪੂਰਨ ਸਮਰਥ, ਹਰ ਜੀਵ ਪ੍ਰਭ ਸਦਾ ਸਮਾਵੇ। ਪ੍ਰਭ ਪੂਰਨ ਸਮਰਥ, ਜੁਗੋ ਜੁਗ ਪ੍ਰਭ ਖੇਲ ਰਚਾਵੇ। ਸਤਿਜੁਗ ਭਇਓ ਮਿਹਰਵਾਨ, ਸਤਿ ਸਤਿ ਕਲ ਵਰਤਾਵੇ। ਪ੍ਰਭ ਪੂਰਨ ਸਮਰਥ, ਤਰੇਤਾ ਭਇਓ ਰਾਮ ਨਾਮ ਸ੍ਰਿਸ਼ਟ ਚਲਾਵੇ। ਅਸੁਰ ਸੰਘਾਰ ਕ੍ਰਿਸ਼ਨ ਮੁਰਾਰ ਦਿਤਾ ਭਗਤ ਉਧਾਰ, ਗੀਤਾ ਗਿਆਨ ਲਿਖਾਵੇ। ਕਲਜੁਗ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਵੇ, ਸੋਹੰ ਸ਼ਬਦ ਚਲਾਵੇ। ਸੋਹੰ ਹੋਏ ਉਜਿਆਰਾ, ਬਾਕੀ ਸਭ ਨਸ਼ਟ ਹੋ ਜਾਵੇ। ਐਸਾ ਬਾਣ ਸ਼ਬਦ ਗੁਰ ਲਾਇਆ। ਚਾਰ ਕੁੰਟ ਹਾਹਾਕਾਰ ਕਰਾਇਆ। ਭੁੱਲਾ ਜਗਤ ਗੁਰ ਸਚ ਨਾ ਪਛਾਤਾ, ਐਸਾ ਪਰਦਾ ਕਲਜੁਗ ਪਾਇਆ । ਪ੍ਰਗਟੀ ਜੋਤ ਵਿਚ ਘਨਕਪੁਰੀ ਦੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ। ਕਲਜੁਗ ਪ੍ਰਗਟਿਓ ਨਰ ਅਵਤਾਰਾ । ਜੋਤ ਸਰੂਪ ਆਪ ਦਾਤਾਰਾ। ਜੀਅ ਜੋਤ ਵਿਚ ਦੇਹ ਅਧਾਰਾ। ਆਪਣਾ ਆਪ ਨਾ ਜੀਵ ਵਿਚਾਰਾ। ਸਚਖੰਡ ਵਸੇ ਆਪ ਗਿਰਧਾਰਾ। ਜਗਤ ਜੋਤ ਪ੍ਰਭ ਕਰੇ ਉਜਿਆਰਾ। ਨਜ਼ਰ ਨਾ ਆਵੇ ਆਪ ਕਲ ਧਾਰਾ। ਆਤਮ ਪ੍ਰਵੇਸ਼ ਅੰਧੇਰ ਨਿਵਾਰਾ। ਪਤਤ ਪਾਪ ਪ੍ਰਭ ਦਰਸ ਨਿਵਾਰਾ । ਮਹਾਰਾਜ ਸ਼ੇਰ ਸਿੰਘ ਸਚਖੰਡ ਦੁਆਰਾ। ਨਿਰੰਜਣ ਜੋਤ ਵਿਚ ਦੇਹ ਸਮਾਏ। ਪ੍ਰਭ ਅਬਿਨਾਸ਼ੀ ਉਲਟੀ ਕਲਾ ਵਰਤਾਏ। ਜੋਤ ਸਰੂਪ ਸਰਬ ਸ੍ਰਿਸ਼ਟ ਜਲਾਏ। ਜੋਤ ਸਰੂਪ ਜੀਵ ਜੰਤ ਭੁਲਾਏ। ਸਰਬ ਸੂਖ ਸਰਬ ਘਟ ਵਸਿਆ, ਆਦਿ ਅੰਤ ਕੋਈ ਨਾ ਪਾਏ। ਸਰਬ ਥਾਏਂ ਪ੍ਰਭ ਰਿਹਾ ਸਮਾਏ। ਮਹਿੰਮਾ ਆਪਣੀ ਨਾ ਕਿਸੇ ਜਣਾਏ। ਕਰਤਾ ਪ੍ਰਭ ਆਪ ਨਿਰੰਤਰ, ਜੋਤ ਨਿਰੰਜਣ ਵਿਚ ਜਗ ਦੇ ਆਏ। ਭੁੱਲੀ ਸ੍ਰਿਸ਼ਟ ਗੁਰ ਨਾ ਵਿਚਾਰੇ। ਪ੍ਰਭ ਅਬਿਨਾਸ਼ੀ ਸਦਾ ਹੈ ਨਾਲੇ। ਮਾਇਆ ਭੁਲਾਇਆ ਜਗਤ ਡੁਲਾਇਆ, ਹਰਿ ਘਰ ਮੇਂ ਹਰਿ ਕੋਈ ਨਾ ਪਾਏ। ਮਹਾਰਾਜ ਸ਼ੇਰ ਸਿੰਘ ਸਰਬ ਕਾ ਦਾਤਾ, ਚਾਰ ਵਰਨ ਜਿਸ ਇਕ ਕਰਾਏ। ਕਲਜੁਗ ਹੋਵੇ ਅੰਧ ਅੰਧਿਆਰਾ। ਜੋਤ ਨਿਰੰਜਣ ਕੀਓ ਉਜਿਆਰਾ, ਨਿਹਕਲੰਕ ਭਗਤ ਜਨ ਪਿਆਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਲੈ ਅਵਤਾਰਾ। ਘਨਕਪੁਰੀ ਵਿਚ ਗੁਰ ਭਾਗ ਲਗਾਵੇ। ਜਲ ਧਾਰਾ ਗੁਰ ਧਾਮ ਬਣ ਜਾਵੇ। ਧਾਰ ਖੇਲ ਚਤੁਰਭੁਜ ਕਹਾਵੇ। ਸਾਵਲ ਸੁੰਦਰ ਪ੍ਰਭ ਰੂਪ ਬਣਾਵੇ। ਉਲਟੀ ਮਤ ਸ੍ਰਿਸ਼ਟ ਵਿਚ ਪਾਵੇ। ਸ਼ਬਦ


Prev 1/7 Next »