0
0
0
s2smodern

 ਸੱਚੇ  ਪਾਤਸ਼ਾਹ ਦੇ ਸਿਖ ਚੇਤ ਸਿੰਘ ਤੇ ਹਰਸੁਖ ਲਾਲ ਖੱਤਰੀ  ਦੀ  ਸਾਖੀ

     ਘਵਿੰਡ ਦਾ ਇਕ ਖੱਤਰੀ ਸੀ ।  ਚੇਤ ਸਿੰਘ ਉਸ ਤੋਂ ਗਰਜ ਬਦਲੇ

ਰੁਪੈਏ ਲਏ ਸੀ ।  ੩(3) ਸਾਲ  ਹੋ  ਗਏ ਰੁਪੈਏ ਲਿਆਂ ਨੂੰ ।  ਇਕ ਦਿਹਾੜੀ ਮਨਿਆਦ ਰੈਂਹਦੀ ਸੀ  ।   ਸੱਚੇ  ਪਾਤਸ਼ਾਹ ਅੱਗੇ  ਖੱਤਰੀ ਫਰਿਆਦ ਲੌਂਦਾ ਹੈ,  ਕਿ  ਪਾਤਸ਼ਾਹ ਤੁਹਾਡੇ ਸਿਖ ਚੇਤ ਸਿੰਘ  ਤਿੰਨ ਸਾਲ  ਹੋ  ਗਏ ਮੇਰੇ ਪੈਸੇ ਨਹੀਂ ਦਿਤੇ ।  ਪਾਤਸ਼ਾਹ ਆਖਣ ਲੱਗੇ  ਬਾਬਾ ਜੀ ਭਲਕੇ ਕਲਸੀ ਚਲਾਂਗੇ ਤੇ ਤੈਨੂੰ ਪੈਸੇ ਦਵਾ ਦਵਾਂਗੇ ।  ਓਹ ਆਖਣ ਲੱਗਾ ਪਾਤਸ਼ਾਹ ਭਲਕ ਦੀ  ਦਿਹਾੜੀ ਮਨਿਆਦ ਹੈ । ਕਿਸ ਤਰ੍ਹਾਂ  ਹੋਵੇ  ਹੁਣ । ਪਾਤਸ਼ਾਹ ਆਖਣ ਲੱਗੇ ਬਾਬਾ ਫਿਕਰ ਨਾ ਕਰ,  ਅਸੀਂ ਤੈਨੂੰ ਪੈਸੇ ਦਵਾ ਦਿਆਂਗੇ  ।  ਖੱਤਰੀ  ਸਤਿ ਬਚਨ  ਮੰਨ ਲਿਆ ।  ਸੱਚੇ  ਪਾਤਸ਼ਾਹ ਫਿਰ ਮਹੀਨਾ  ਹੋ  ਗਿਆ ਤੇ ਪੈਸੇ ਨਾ ਪੁੱਛੇ ।  ਇਕ ਦਿਨ ਪਾਤਸ਼ਾਹ ਨੂੰ ਧਿਆਨ ਆਇਆ  ਆਖਣ ਲੱਗੇ  ਚਲ  ਬਾਬਾ,  ਤੈਨੂੰ ਪੈਸੇ ਦੁਵਾ ਲਿਆਈਏ ।  ਓਸ ਆਖਿਆ  ਜੀ ਮੈਂ ਓਥੇ ਜਾ ਕੇ ਕੀ ਬਨੌਣਾ ਹੈ, ਮਨਿਆਦ ਲੰਘ ਗਈ ਹੈ ।  ਹੁਣ ਜੀ ਕਰਦਾ ਤੇ ਦੁਵਾ ਦਿਓ, ਨਹੀਂ ਤੇ ਨਾ ਦੁਵਾਓ । ਫਿਰ ਖੱਤਰੀ ਪਾਤਸ਼ਾਹ ਦੇ ਨਾਲ ਰਖ ਵਿਚ ਚਲਾ ਗਿਆ ਹੈ ਜੀ ।  ਸੱਚੇ  ਪਾਤਸ਼ਾਹ ਜਦੋਂ ਕਿਤੇ ਜਾਂਦੇ ਸੀ,  ਨਾਲ ੧੦(10) ਆਦਮੀ ਜ਼ਰੂਰ ਹੁੰਦੇ ਸੀ । ਐਸੇ ਦਿਆਲੂ ਸਨ, ਅੱਠੇ ਪਹਿਰ ਭੰਡਾਰੇ ਭਰਭੂਰ  ਰਖਦੇ ਸਨ ।  ਜੋ ਕੋਈ ਮੂੰਹੋਂ  ਮੰਗਦਾ ਸੀ ਦੇਈ ਜਾਂਦੇ ਸਨ । ਕਈ  ਤਾਂ  ਦਰਸ਼ਨ ਦੇ ਭੁੱਖੇ ਅੱਠੇ ਪਹਿਰ ਨਾਲ ਰੈਂਦੇ ਹਨ, ਤੇ ਕਈ ਢਿਡ ਦੇ ਭੁੱਖੇ ਨਾਲ ਰਹਿੰਦੇ ਹਨ । ਕਈ ਨਾਲ ਸ਼ਿਕਾਰੀ ਕੁੱਤੇ ਤੇ ਹੋਰ ਗਗੜੇ ਸਾਂਸੀ ਵੀ ਨਾਲ ਹੁੰਦੇ ਸਨ । ਓਨ੍ਹਾਂ  ਦੀ ਲੀਲ੍ਹਾ ਨੂੰ ਓਹੋ ਜਾਣਦੇ ਹਨ । ਜਿਸ ਤਰ੍ਹਾਂ ਸੌਣ  ਦੀ  ਘਟਾ ਵੇਖ ਕੇ ਮੋਰ ਖ਼ੁਸ਼ ਹੁੰਦਾ ਹੈ, ਇਸ ਤਰ੍ਹਾਂ ਨਾਲ ਜੇਹੜੇ ਗਰੀਬ ਗੁਰਬੇ ਹਨ, ਓਹ ਖ਼ੁਸ਼ ਹੁੰਦੇ ਹਨ  ਕਿ  ਚਾਰ ਪਹਿਰ ਪਰਸ਼ਾਦ ਨਾਲ ਰੱਜਾਂਗੇ ।  ਜਿਸ ਪਾਸੇ ਜਾਂਦੇ ਹਨ  ਫੌਜਾਂ ਵਾਂਗੂੰ ਰੌਲਾ ਪੈਂਦਾ ਜਾਂਦਾ ਹੈ । ਧੰਨ ਮਾਝੇ   ਦੇਸ਼  ਦੀ  ਧਰਤੀ ਜਿਥੇ ਦੀਨ ਦਿਆਲ ਲੀਲ੍ਹਾ ਕਰ  ਰਹੇ  ਹਨ  ।  ਸ਼ਿਕਾਰ  ਖੇਡਦੇ ਖੇਡਦੇ ਰੱਖ ਵਿਚ  ਚਲੇ  ਗਏ ਹਨ  ।  ਜੁਗਾਂ ਦੇ ਵਿਛੜਿਆਂ ਨੂੰ ਜੰਗਲਾਂ ਦੇ ਜੀਆਂ ਨੂੰ ਤੇ ਜੰਗਲਾਂ ਦੇ ਦਰਖ਼ਤਾਂ ਨੂੰ ਦਰਸ਼ਨ ਦੇ ਕੇ ਤਾਰ  ਰਹੇ  ਹਨ  ।  ਦੁਪਹਿਰੇ ਜਾ ਕੇ ਚੇਤ ਸਿੰਘ ਦੇ ਘਰ ਪਹੁੰਚੇ ਹਨ ।

 ਚੇਤ ਸਿੰਘ ਤੇ ਉਸ ਦੇ ਪੁੱਤਰ  ਦੀਨ ਦਿਆਲ ਨੂੰ ਵੇਖ ਕੇ  ਬੜਾ ਖ਼ੁਸ਼ ਹੋਏ  । ਨਿਮਸਕਾਰ ਕੀਤੀ  ਤੇ ਪਲੰਘ  ਡਾਹ ਦਿੱਤਾ  ਤੇ ਸਾਰਾ ਪਰਵਾਰ ਵੇਖ ਕੇ   ਬੜਾ   ਖ਼ੁਸ਼ ਹੋਇਆ ।  ਜਲ  ਪਾਣੀ ਵੀ ਬੜੇ ਪ੍ਰੇਮ ਨਾਲ ਛਕਾਇਆ ਤੇ ਓਸ ਵਕਤ ਚਾਹ ਧਰੀ ਹੈ ।  ਛੰਗਾਰ ਸਿੰਘ ਓਸ ਵਕਤ ਆਖਿਆ, (ਚੇਤ ਸਿੰਘ ਦੇ ਵੱਡੇ ਪੁਤ ਨੇ) ਸੱਚੇ  ਪਾਤਸ਼ਾਹ  ਦੁਧ  ਸਵੇਰ ਦਾ ਕੜ੍ਹਿਆ ਹੋਇਆ ਏ, ਤਾਜਾ ਦੁਧ  ਤੁਹਾਡੀ ਚਾਹ ਵਿਚ ਪੌਂਦੇ  ਤਾਂ  ਸਈ  ਪਰ H H H H H ਪਾਤਸ਼ਾਹ ਹੱਸ ਕੇ  ਬਚਨ  ਕੀਤਾ, ਛੰਗਾਰ ਸਿੰਘ,  ਜੇਹੜੀ ਮੈਂਹ ਤੇਰੀ ਮਰਜੀ ਆ ਫੜ ਕੇ ਚੋ ਲਾ,  ਓਹੋ ਮਿਲ ਪਊ । ਸਾਰੀਆਂ ਮਈਂ ਗਾਈਂ ਤੁਹਾਡੀਆਂ ਸੁਰਿਆਂ ਹੋ  ਜਾਣਗੀਆਂ, ਜਦੋਂ ਜੀ ਕਰੇ ਚੋ ਲਿਆ ਕਰਿਓ  ।  ਉਸ ਦਿਨ ਤੋਂ ਜੇਹੜੀ ਮੈਂਹ  ਥੱਲੇ ਕੱਟੀ ਕੱਟਾ ਛੱਡਦੇ ਹਨ, ਓਹੋ ਮਿਲ ਪੈਂਦੀ ਹੈ ।  ਐਸੀ ਪਾਤਸ਼ਾਹ ਦਇਆ ਕੀਤੀ, ਸਾਰੀ ਸੰਗਤਾਂ ਨੂੰ ਪ੍ਰੇਮ ਨਾਲ ਦੁੱਧ ਛਕਾਈ ਜਾਂਦੇ ਹਨ  ।  ਸਭ ਸ਼ਿਕਾਰੀ ਤੇ ਸਿਖ ਧੰਨ ਧੰਨ ਸੱਚੇ  ਪਾਤਸ਼ਾਹ ਨੂੰ ਕਰ  ਰਹੇ  ਹਨ   ਕਿ   ਸੱਚੇ  ਪਾਤਸ਼ਾਹ  ਜਿਥੇ ਤੁਸੀਂ ਜਾਂਦੇ ਜੇ, ਓਥੇ ਕੋਈ ਤੋਟ ਨਹੀਂ ਰੈਂਹਦੀ  ।  ਪਰਸ਼ਾਦ ਤਿਆਰ ਹੋ  ਗਏ ਹਨ ਜੀ । ਬੇਨੰਤੀ ਕਰ ਕੇ ਥਾਲ ਲਵਾਇਆ ਗਿਆ ਹੈ,  ਪਾਤਸ਼ਾਹ ਛਕਦੇ ਹਨ । ਨਾਲ ਗਰੀਬ ਗੁਰਬਾ ਵੀ  ਪਰਸੰਨ   ਹੋ   ਰਹੇ  ਹਨ । ਪਰਸ਼ਾਦ ਛਕ ਕੇ ਪਾਤਸ਼ਾਹ ਤੁਰਨ ਲੱਗੇ ਹਨ । ਚੇਤ ਸਿੰਘ ਤੇ ਉਸ ਦੇ ਪੁੱਤਰ ਬੇਨੰਤੀ ਕਰਦੇ ਹਨ ।  ਸੱਚੇ  ਪਾਤਸ਼ਾਹ ਸਾਨੂੰ ਪਾਣੀ  ਦੀ   ਬੜੀ  ਔਖਿਆਈ ਹੈ,  ਦੂਰੋਂ ਲਿਔਂਦਾ ਪੈਂਦਾ  ਛਕਣ   ਵਾਸਤੇ, ਓਹ ਜਲ  ਵੀ ਸਵਾਦ ਨਹੀਂ ਹੈ । ਘਵਿੰਡ ਪਿੰਡ ਦਾ ਇਕ ਜ਼ਿਮੀਦਾਰ ਸੁੰਦਰ ਸਿੰਘ ਪਾਤਸ਼ਾਹ ਦਾ ਸਿਖ ਸੀ । ਪਿਛਲਾ ਜਨਮ ਉਸ ਦਾ   ਬੜਾ   ਉਜਲਾ ਸੀ । ਪਿਛਲੇ ਜਨਮ ਸੁੰਦਰ ਸਿੰਘ ਗਗੋ ਬੂਹੇ ਗੁਰੂ ਹੋਇਆ ਸੀ । ਵੀਰ ਸਿੰਘ ਨਾਮ ਸੀ ।  ਨੌਰੰਗਾਬਾਦ ਤੇ ਮੁਠਿਆਂ ਵਾਲੇ ਉਸ ਦੇ ਝੰਡੇ ਝੁਲਦੇ ਸੀ । ਹੁਣ ਘਵਿੰਡ ਵਿਚ ਜਰਮ  ਲੈ  ਕੇ ੧੦੦(100) ਸਾਲ  ਦੀ  ਉਮਰ  ਹੋ  ਗਈ ਹੈ । ਐਡੀ ਉਸ ਤੇ ਪਾਤਸ਼ਾਹ  ਦੀ  ਦਇਆ ਹੈ,  ਉਸ ਨੂੰ ਆਪਣੇ ਪਿਛਲੇ ਜਨਮ  ਦੀ  ਵੀ ਸੁਰਤ ਹੈ ।  ਸੱਚੇ  ਪਾਤਸ਼ਾਹ ਨੂੰ ਰੋਜ਼ ਸਵੇਰੇ ਉਠ ਕੇ ਨੰਗੀ ਪੈਰੀਂ ਆ ਕੇ ਦਾੜੇ ਨਾਲ ਪਾਤਸ਼ਾਹ ਦੇ ਚਰਨ ਝਾੜਦਾ ਹੈ  ਤੇ ਲੰਗਰ ਦੇ ਭਾਂਡੇ  ਸਾਰੇ ਮਾਂਜ ਕੇ ਜਾਂਦਾ ਹੈ ।  ਓਧਰ ਓਥੇ  ਸੱਚੇ  ਪਾਤਸ਼ਾਹ ਚੇਤ ਸਿੰਘ ਨੂੰ ਆਂਦੇ ਹਨ  ਕਿ  ਬਾਬੇ ਸੁੰਦਰ ਸਿੰਘ ਨੂੰ ਲਿਆ ਕੇ,   ਪਹਿਲਾਂ ਟੱਪ ਲਵਾ ਲੋ, ਤੇ ਖੂਹਾ ਪੁਟ ਲੋ । ਇਥੋਂ ਅੰਮ੍ਰਿਤ ਜਲ ਨਿਕਲੇਗਾ ।   ਸੱਚੇ  ਪਾਤਸ਼ਾਹ ਸਿਖਾਂ ਨੂੰ ਵਰ ਤੇ ਖੁਸ਼ੀਆਂ ਦੇ ਕੇ ਨਿਹਾਲ ਕਰ ਕੇ ਆ ਗਏ ਹਨ ।  ਤੁਰਨ ਲੱਗੇ ਚੇਤ ਸਿੰਘ ਨੂੰ ਆਂਦੇ ਹਨ, ਚੇਤ ਸਿੰਘ ਸੁਖ ਨਾਲ ਖੱਤਰੀ ਆਂਦਾ ਮੈਂ ਚੇਤ ਸਿੰਘ ਕੋਲੋਂ ਰੁਪੈਏ ਲੈਣੇ ਹਨ । ਉਸ ਆਖਿਆ ਜੀ ਦੇਣੇ ਹਨ, ਦੋ  ਮੇਰੇ ਕੋਲ ਵੈਹੜਾਂ ਹਨ, ਲੈ   ਜਾਵੇ  ਤੇ ਪੈਸੇ ਪੂਰੇ ਕਰ ਲਵੇ । ਖੱਤਰੀ ਆਖਣ ਲੱਗਾ ਪਾਤਸ਼ਾਹ ਮੈਥੋਂ ਵੈਹੜਾਂ ਸਾਂਭੀਆਂ ਨਹੀਂ ਜਾਂਦੀਆਂ । ਮੈਨੂੰ ਥੋੜੇ ਪੈਸੇ ਦੇ ਦੇਵੇ, ਤੇ ਨਕਦ ਦੇ ਦੇਵੇ । ਚੇਤ ਸਿੰਘ ਆਖਿਆ ਮਹਾਰਾਜ ਜੀ ਦੋਵਾਂ ਵੈਹੜਾਂ ਵਿਚੋਂ ਜੇਹੜੀ ਜੀ ਕਰਦਾ ਓ ਮੱਲ  ਲਵੇ ਤੇ ਜਦੋਂ ਸੂਣਗੀਆਂ ਓਦੋਂ  ਲੈ  ਜਾਵੇ,  ਮੈਂ ਸਾਂਭੀ ਜਾਂਦਾ  ਹਾਂ । ਖੱਤਰੀ  ਨੇ  ਜੇਹੜੀ ਚੰਗੀ ਸੀ ਓਹ ਮੱਲ ਲਈ ।  ਬਚਨ  ਕਰ ਕੇ ਪਾਤਸ਼ਾਹ ਘਵਿੰਡ ਨੂੰ ਆ ਗਏ ਹਨ । ਕੋਈ ਦਿਨ ਪਾ ਕੇ ਦੋਵੇਂ ਵੈਹੜਾਂ ਸੂ ਪਈਆਂ ਹਨ ਜੀ । ਸ਼ੱਤਰੀ ਵਾਲੀ ਵੈਹੜ ਨੇ  ਵੱਛਾ ਦਿਤਾ ਹੈ, ਤੇ ਦੂਜੀ ਨੇ  ਵੱਛੀ ਦਿਤੀ ਹੈ  ।  ਸ਼ੱਤਰੀ  ਨੇ   ਸੁਣਿਆ  ਤੇ ਆਖਣ ਲੱਗਾ, ਪਾਤਸ਼ਾਹ ਮੇਰੀ ਵੈਹੜ ਸੁਣਿਆ  ਹੈ  ਕਿ  ਸੂ ਪਈ ਹੈ, ਦਇਆ ਕਰੋ ਤੇ ਸਾਨੂੰ ਲਿਆ ਦਿਉ ।  ਪਾਤਸ਼ਾਹ ਆਖਿਆ ਜਾਹ ਬਾਬਾ  ਤੂੰ  ਆਪੇ  ਲੈ  ਆ, ਤੈਨੂੰ ਦੇ ਦੇਣਗੇ  ।  ਖੱਤਰੀ ਰੱਖ ਵਿਚ ਚਲਾ ਗਿਆ ਤੇ ਜਾ ਕੇ ਗਊ ਮੰਗੀ ਹੈ ।  ਚੇਤ ਸਿੰਘ ਆਖਿਆ, ਸ਼ਾਹ ਜੀ ਵੱਛੀ ਵਾਲੀ ਗਊ  ਲੈ  ਜਾਓ । ਸ਼ੱਤਰੀ ਆਖਣ ਲਗਾ,  ਮੇਰੀ  ਤਾਂ  ਵੱਛੇ ਵਾਲੀ ਹੈ ਤੇ ਮੈਂ ਇਹ ਕਿਉਂ ਖੜਾਂ । ਚੇਤ ਸਿੰਘ ਆਖਣ ਲਗਾ,  ਮੈਂ ਵੱਛੇ ਵਾਲੀ ਗਊ ਨਹੀਂ ਦੇਣੀ  ਜੀ ਕਰਦਾ ਤੇ ਵੱਛੀ ਵਾਲੀ  ਲੈ  ਜਾ ਨਹੀਂ ਤੇ ਨਾ ਖੜ ।  ਸ਼ੱਤਰੀ  ਸੱਚੇ  ਪਾਤਸ਼ਾਹ ਨੂੰ ਘਵਿੰਡ ਆਣ ਕੇ ਦੱਸਿਆ ।  ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਚੇਤ ਸਿੰਘ ਨਹੀਂ ਮੁਕਰਦਾ ।  ਅਸੀਂ  ਕਿਸੇ ਦਿਨ  ਤੇਰੇ ਨਾਲ  ਚਲ ਕੇ  ਗਊ  ਤੇਰੀ  ਦੁਵਾ ਲਿਆਵਾਂਗੇ । ਇਕ ਦਿਨ ਪਾਤਸ਼ਾਹ ਆਖਣ ਲਗੇ, ਆ ਬਾਬਾ ਤੇਰੀ ਗਊ ਦੁਵਾ ਲਿਆਈਏ ।   ਸੱਚੇ  ਪਾਤਸ਼ਾਹ ਖੱਤਰੀ ਦੇ ਨਾਲ ਰੱਖ ਵਿਚ  ਚਲੇ  ਗਏ ਹਨ । ਸਿਖਾਂ ਜਾਂਦਿਆਂ ਦਾ ਦਰਸ਼ਨ ਕਰ ਕੇ ਬੜੇ ਨਿਹਾਲ  ਹੋਏ  ਹਨ ।  ਬਾਲੇ ਚੱਕ ਵਾਲਾ ਆਸਾ ਸਿੰਘ ਵੀ ਰੱਖ ਵਿਚ ਵਾਈ ਕਰਦਾ ਸੀ  ।  ਉਸ ਵੀ ਦਰਸ਼ਨ ਕੀਤੇ ਤੇ ਧੰਨ ਧੰਨ ਦਿਹਾੜਾ ਸਮਝਿਆ । ਪਾਤਸ਼ਾਹ ਉਸ ਵਕਤ  ਬਚਨ  ਬਲਾਸ ਕਰਨ ਲਗੇ ।  ਆਖਣ ਚੇਤ ਸਿੰਘ, ਅਸਾਂ ਖੱਤਰੀ ਨੂੰ ਘੱਲਿਆ ਸੀ  ਤੂੰ  ਗਊ ਨਹੀਂ ਦਿਤੀ ।  ਓਸ ਆਖਿਆ  ਜੀ ਮੈਂ ਵੱਛੀ ਵਾਲੀ ਗਊ ਇਹਨੂੰ ਆਖੀ ਤੇ ਏਸ ਨੇ  ਖੜੀ ਨਹੀਂ । ਪਾਤਸ਼ਾਹ ਆਖਣ ਲੱਗੇ, ਤੂੰ  ਵੱਛਾ ਕਰ ਕੇ ਹੁਣ ਮੁਕਰਦਾ ਹੈ । ਗਊ  ਤਾਂ  ਇਹਦੀ ਵੱਛੇ ਵਾਲੀ ਹੈ । ਚੇਤ ਸਿੰਘ ਆਖਣ ਲਗਾ, ਪਾਤਸ਼ਾਹ ਮੈਂ ਵੱਛੇ ਵਾਲੀ ਗਊ ਨਹੀਂ ਦੇਣੀ ਜੀ  ।  ਜੀ ਕਰਦਾ ਤੇ ਵੱਛੀ ਵਾਲੀ  ਲੈ  ਜੇ ਨਹੀਂ ਤਾਂ ਨਾ ਖੜੇ ।  ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਬਾਬਾ ਸਾਡੇ ਆਖੇ  ਤੂੰ  ਵੱਛੀ ਵਾਲੀ ਗਊ  ਲੈ  ਜਾ,  ਆਪੇ ਤੈਨੂੰ ਲੈਹਣੀਆਂ ਕਰੇਗੀ । ਖੱਤਰੀ ਸਤਿ ਬਚਨ  ਮੰਨ ਕੇ ਵੱਛੀ ਵਾਲੀ ਗਊ  ਲੈ  ਆਇਆ ਹੈ । ਚੇਤ ਸਿੰਘ ਵਾਲੀ ਗਊ  ਨੇ  ਏਨ੍ਹਾਂ ਨੂੰ ਦੁਧ  ਨਹੀਂ ਚੋਣ ਦਿੱਤਾ  ।  ਵੱਛੇ ਨੂੰ ਚੰਗੌਂਦੀ ਰਹੀ ਹੈ, ਤੇ ਫਿਰ ਗਾਂ ਮੁੜ ਕੇ ਸੂਈ ਨਹੀਂ । ਓਹੋ ਵੱਛਾ ਦਿਤਾ ਫਿਰ ਨਹੀਂ ਸੂਈ । ਫਿਰ ਜਦੋਂ ਪਾਤਸ਼ਾਹ  ਨੇ  ਜਾਣਾ  ਤੇ ਓਦੋਂ  ਚੇਤ ਸਿੰਘ  ਬੇਨੰਤੀਆਂ ਕਰਨੀਆਂ  ।   ਸੱਚੇ  ਪਾਤਸ਼ਾਹ ਗਊ  ਬੜੀ  ਸੀ ਵੱਛੇ ਵਾਲੀ ਮੁੜ ਕੇ ਸੂਈ ਨਹੀਂ । ਪਾਤਸ਼ਾਹ ਆਖਣ ਲੱਗੇ, ਚੇਤ ਸਿੰਘ ਅਸੀਂ ਤੇਰੇ ਤੇ   ਬੜਾ   ਰੈਹਮ ਕਰ ਆਏ ਹਾਂ ਤੇ ਗਊ ਤੇ ਗੁੱਸਾ ਪਾ ਆਏ  ਹਾਂ  ।  ਗੁੱਸਾ ਸਾਨੂੰ ਤੇਰਾ ਸੀ,   ਜੇਹੜਾ  ਤੂੰ  ਜਬਾਨ ਕਰਕੇ ਮੁਕਰ ਗਿਆ ਸੀ । ਹੁਣ ਇਹ ਗਊ ਇਸ ਜਨਮ ਵਿਚ ਨਾ ਸੂਏ ਗੀ । ਚੇਤ ਸਿੰਘ ਦੇ ਅਖਤਿਆਰ ਨਹੀਂ, ਅਸੀਂ ਸਾਰੇ ਸਿਖ ਹੀ ਭੁਲਣਹਾਰ ਹਾਂ । “ਭੁਲਣ ਅੰਦਰ ਸਭ ਕੋ ਅਣਭੁਲ ਗੁਰੂ  ਕਰਤਾਰ”,  ਸੱਚੇ  ਪਿਤਾ ਆਪ ਹੀ ਬਾਹੋਂ ਫੜ ਕੇ ਸਿਖਾਂ ਨੂੰ ਤਾਰ  ਰਹੇ  ਹਨ । ਸਾਡੇ ਵਿਚ ਗੁਣ ਕੋਈ ਨਹੀਂ ।।