0
0
0
s2smodern

ਸਾਰਿਆਂ ਸਿਖਾਂ ਪਾਤਸ਼ਾਹ ਦਾ ਵਾੜਾ ਵਲਨਾ

    ਇਕ ਸਮੇਂ ਦਾ  ਬਚਨ  ਹੈ   ਕਿ  ਤੇਜਾ ਸਿੰਘ  ਤੇ ਹੋਰ ਪੰਜ ਛੀ ਸਿਖ ਸਨ । ਸਾਰਿਆਂ ਸਲਾਹ ਕੀਤੀ  ਕਿ  

ਵਾੜਾ ਵਲ ਕੇ ਚਾਰ ਚੁਫੇਰੇ ਵਾੜ ਕਰ ਕੇ ਅੱਗੇ  ਫੁਲਾਹ ਲਾ ਦੇਈਏ  ।  ਤੇਜਾ ਸਿੰਘ, ਇੰਦਰ ਸਿੰਘ, ਲਾਭ ਸਿੰਘ ਤੋੜੇ  ਵਾਲਾ,  ਬੁਧ ਸਿੰਘ ਬਾਲੇ ਚੱਕ  ਵਾਲਾ,  ਸਾਰਿਆਂ ਸਲਾਹ ਕਰ ਲਈ । ਬਬੂਲ ਦੇ ਛਾਪੇ ਨੈਹਰੋਂ ਪਾਰ ਜਾ ਕੇ ਵੱਢ ਕੇ ਨੈਹਰ ਦੇ ਵਿਚ  ਦੀ  ਸਿਰ ਤੇ ਲਿਔਂਦੇ ਤੇ ਨੈਹਰ ਲੰਘਾ ਕੇ ਫੇਰ ਬਲਦਾਂ ਮਗਰ ਪਾ ਕੇ ਲਿਔਂਣੇ । ਚਾਲੀ ਸੈਲਾਂ ਬਲਦਾਂ ਮਗਰ ਖੜੀਆਂ ਹਨ । ਇਕ ਵਿਘਾ ਵਾੜਾ ਸੀ । ਐਨਾ ਛਾਪਾ ਕੱਠਾ ਕਰ ਲਿਆ, ਲੰਘਣ ਨੂੰ ਥਾਂ ਨਹੀਂ  ਫੇਰ ਵਾੜਾ ਵਲਨਾ ਸ਼ੁਰੂ ਕਰ ਦਿਤਾ ।  ਤੀਹਰੀ ਵਾੜ ਚਾਰ ਚੁਫੇਰੇ ਕੀਤੀ ।  ਉਚੀ ਐਡੀ ਘੋੜੇ ਤੇ ਅਸਵਾਰ ਚੜਿਆ  ਹੋਵੇ  ਤੇ ਵਿਚ ਦਿਸਦਾ ਨਹੀਂ ਸੀ ।  ਬੇਰੀ ਦੇ ਛਾਪਿਆਂ ਦਾ ਇੰਦਰ ਸਿੰਘ  ਨੇ  ਫੁਲਾਹ  ਬਣਾ ਕੇ ਬੰਨ ਦਿਤਾ । ਅਜੇ ਟੋਏ ਕੱਢ ਕੇ ਗੱਡਦੇ ਹੀ ਹਾਂ ਤੇ ਜੰਦਰਾ ਕੁੰਡੀ  ਲੌਣਾ ਹੈ,  ਓਨੇ ਚਿਰ ਨੂੰ ਨਾਲ ਸਿਖ ਹਨ  ਤੇ ਪਾਤਸ਼ਾਹ ਘੋੜੇ ਤੇ  ਪਰਸ਼ਾਦ  ਲੈ  ਕੇ ਆ ਗਏ ਹਨ  ।  ਭੁਲ ਸਾਡੀ ਹੈ  ਕਿ  ਪਾਤਸ਼ਾਹ ਦੇ ਔਂਦਿਆਂ ਨੂੰ ਥਾਂ ਸਾਫ ਕਰਨਾ ਸੀ, ਅੱਗੇ  ਓਸੇ ਤਰ੍ਹਾਂ ਲੱਕੜਾਂ ਖਿਲਰੀਆਂ ਪਈਆਂ ਹਨ । ਜਿਸ ਵੇਲੇ ਪਾਤਸ਼ਾਹ ਲੰਘਣ ਲੱਗੇ ਹਨ ਤੇ ਘੋੜੇ ਨੂੰ ਲੱਕੜਾਂ ਪੈਰਾਂ ਨਾਲ ਅੜੀਆਂ ਹਨ । ਪਾਤਸ਼ਾਹ ਗੁੱਸੇ ਹੋਣ ਲਗ ਪਏ, ਸਾਡੀ ਵੀ  ਓਸ ਵਕਤ  ਐਸੀ ਮੂਰਖਤਾਈ ਹੋਈ, ਹੱਥ ਜੋੜ ਕੇ ਭੁੱਲ ਨਹੀਂ ਬਖ਼ਸ਼ਾਈ । ਉਲਟਾ ਗੁੱਸਾ ਕਰ ਲਿਆ ਹੈ । ਓਹਨਾਂ ਦੇ ਗੁਸੇ ਹੋਣ ਨਾਲ ਅਸੀਂ ਸਾਰੇ ਹੈਰਾਨ  ਹੋ  ਕੇ ਖਲੋ ਗਏ ਹਾਂ । ਵਾੜੇ  ਵਿਚ ਜਾ ਕੇ  ਸਿਖਾਂ  ਨੇ  ਘੋੜਾ ਫੜ ਲਿਆ, ਤੇ ਪਾਤਸ਼ਾਹ  ਮੰਜੇ ਤੇ  ਲੰਮੇ  ਪੈ ਗਏ ਹਨ ।  ਤੇਜਾ ਸਿੰਘ ਸਿਖਾਂ ਨੂੰ ਆਖਿਆ   ਕਿ  ਜਿਥੇ ਚੀਜਾਂ ਪਈਆਂ ਹਨ ਖਿਲਰੀਆਂ ਰਹਿਣ ਦਿਓ, ਚੁੱਕੋ ਨਾ,  ਤੇ ਪਾਤਸ਼ਾਹ ਨਾਲ ਹੁਣ ਆਪਾਂ ਕੋਈ ਸਿਖ ਵੀ ਕੂਈਏ ਨਾ, ਚੁਪ ਹੜਤਾਲ ਕਰ ਦੇਈਏ ।  ਜਦੋਂ ਪਰਸ਼ਾਦੇ ਲਿਔਣ ਛਕ ਲਿਆ ਕਰੀਏ ਤੇ ਫੇਰ ਖਿਲਰ ਜਾਇਆ ਕਰੀਏ । ਪਾਤਸ਼ਾਹ ਨਾਲ ਉਕਾ ਨਾ ਬੋਲੀਏ । ਜਿਥੇ  ਸੱਚੇ  ਪਾਤਸ਼ਾਹ ਬੈਠੇ ਹੋਣ, ਓਥੋਂ ਸਾਰੇ ਸਿਖ ਉਠ ਕੇ ਕੋਈ ਪਸ਼ਾਬ ਕਰਨ ਚਲਿਆ  ਜਾਵੇ  ਤੇ ਕੋਈ ਪਾਣੀ ਪੀਣ ਚਲਿਆ  ਜਾਵੇ  ।  ਜਿੰਨਾਂ  ਚਿਰ ਪਾਤਸ਼ਾਹ ਵਾੜੇ ਵਿਚ ਰਹਿਣ  ਕੋਈ ਨਾ ਲਾਗੇ ਖਲੋਵੇ, ਤੇ  ਨਾ ਕੋਈ  ਬਚਨ  ਕਰੇ । ਜਦੋਂ ਘਰ ਵੀ ਜਾਣ ਰੋਟੀ ਖਾ ਕੇ ਵਾਪਸ ਮੁੜ ਔਣ, ਬਚਨ  ਕੋਈ ਨਾ ਕਰੇ ।  ਜੇ ਪਾਤਸ਼ਾਹ ਬੁਲੌਣ ਵੀ ਤੇ ਅੱਗੋਂ ਕੋਈ ਚੱਝ ਨਾਲ ਬੋਲੇ ਨਾ । ਬੁਧ ਸਿੰਘ  ਬੜਾ  ਠੰਡਾ ਸੁਭਾ ਦਾ ਸੀ  ।  ਓਹ ਪਾਤਸ਼ਾਹ ਦੇ ਨਾਲ  ਬਚਨ  ਬਲਾਸ ਕਰੇ, ਹੋਰ ਕੋਈ ਨਾ ਬੋਲੇ  ।  ਬੁਧ ਸਿੰਘ ਪਾਤਸ਼ਾਹ ਤੋਂ ਚੋਰੀ, ਤੇਜਾ ਸਿੰਘ ਤੇ ਇੰਦਰ ਸਿੰਘ ਨੂੰ ਆਖਣ, ਬੇਈਮਾਨੋ ਪਾਤਸ਼ਾਹ ਨਾਲ ਤੁਸੀਂ ਬੇਨੰਤੀ ਕਰਨ  ਦੀ  ਬਜਾਏ ਸਗੋਂ ਗੁੱਸੇ  ਹੋ  ਗਏ ਜੇ  ।  ਅੱਠ ਦਿਨ ਏਸੇ ਤਰ੍ਹਾਂ ਅਸਾਂ  ਸੱਚੇ  ਪਾਤਸ਼ਾਹ ਨਾਲ ਰੋਸ ਰੱਖਿਆ ਸੀ ।  ਇਕ ਦਿਨ  ਸੱਚੇ  ਪਾਤਸ਼ਾਹ ਮਾਤਾ  ਹੋਰਾਂ ਨਾਲ  ਬਚਨ  ਕੀਤਾ ਕਿ  ਅਸੀਂ ਹੁਣ ਖੇਤ ਨਹੀਂ ਜਾਇਆ ਕਰਨਾ, ਸਿਖ  ਤਾਂ  ਸਾਡੇ ਗਿਆਂ ਨਾਲ ਬੋਲਦੇ ਵੀ ਨਹੀਂ, ਗੁਸੇ ਹਨ ।  ਰਾਤ ਨੂੰ ਜਦੋਂ ਸਿਖ ਘਰ ਗਏ ਤੇ ਮਾਤਾ ਨੈਣੋ ਤੇ ਮਾਤਾ ਬੰਤੀ ਆਖਣ ਲੱਗੀਆਂ, ਭਾਈਆ ਕੀ ਗਲ ਹੈ, ਪਾਤਸ਼ਾਹ ਨਾਲ ਤੁਸੀਂ ਕੂੰਦੇ ਨਹੀਂ ।  ਪਾਤਸ਼ਾਹ ਹਿਰਖ ਕਰਦੇ ਸਨ ਸਾਡੇ ਕੋਲ । ਭਾਈਆ ਜੀ ਤੁਸੀਂ  ਏਸ  ਤਰ੍ਹਾਂ ਨਾ ਕਰੋ । ਫੇਰ ਕੀ ਹੋਇਆ ਜੇ ਗੁੱਸੇ  ਹੋਏ  ਹਨ, ਤੁਹਾਡੇ ਮਾਪੇ  ਨੇ  । ਸਾਨੂੰ  ਭਾਈਆ ਜੀ  ਕਈ ਵੇਰਾਂ ਤੁਹਾਡੇ ਸਾਹਮਣੇ ਗੁੱਸੇ ਹੁੰਦੇ ਨੇ,  ਤਾਂ  ਫਿਰ ਅਸੀਂ ਹੁਣ ਓਨਾਂ ਨਾਲ ਲੜਦੀਆਂ ਰਹੀਏ ਜੀ । ਫਿਰ ਸਾਰੇ ਜਣੇ ਆਖਣ ਲੱਗੇ ਹੁਣ ਬੇਨੰਤੀ ਕਰਕੇ ਪਾਤਸ਼ਾਹ ਕੋਲੋਂ ਭੁਲ ਬਖ਼ਸ਼ਾਈਏ ।  ਸੱਚੇ  ਪਾਤਸ਼ਾਹ ਬਿਰਾਜੇ ਹੋਏ  ਹਨ, ਤੇ ਸਿਖ ਰੁੱਗੇ ਛਕੌਣ ਲੱਗ ਪਏ । ਬੇਨੰਤੀ ਕੀਤੀ, ਪਾਤਸ਼ਾਹ ਜੀ ਅਸੀਂ ਭੁੱਲ ਗਏ ਹਾਂ, ਦਇਆ ਕਰੋ । ਅਸੀਂ ਹਮੇਸ਼ਾ ਭੁਲਣਹਾਰ ਜੀਵ ਹਾਂ ਤੇ ਤੁਸੀਂ ਮਾਪੇ ਬਖ਼ਸ਼ਣ ਜੋਗ ਜੇ  ।  ਫੇਰ  ਸੱਚੇ  ਪਿਤਾ ਦਿਆਲੂ  ਹੋਏ  ਤੇ ਸਾਨੂੰ ਪਰਸ਼ਾਦ ਦਿਤਾ । ਪਰਸ਼ਾਦ ਛਕਦਿਆਂ ਸਾਰ ਹੀ ਸਾਡੇ ਸੀਤਲ ਹਿਰਦੇ  ਹੋ  ਗਏ । ਜਿੰਨੇ ਦਿਨ ਅਸੀਂ ਗੁੱਸੇ  ਰਹੇ ਹਾਂ, ਓਨੇ ਦਿਨ ਪਾਤਸ਼ਾਹ ਦੇ ਹੱਥਾਂ ਦਾ ਪਰਸ਼ਾਦ ਨਹੀਂ ਛਕਿਆ ।।