0
0
0
s2smodern

ਮਨੀ ਸਿੰਘ ਸਿਖਾਂ ਨੂੰ ਬਚਨ ਸੁਨੌਣੇ

     ਓਥੇ ਸਿਖਾਂ ਦੇ ਜਾਣ ਕਰਕੇ, ਪਾਤਸ਼ਾਹ ਆਕਾਸ਼ ਬਾਣੀ  ਦੇ ਕੇ ਲਿਖਾਈ ਸ਼ੁਰੂ ਕਰ ਦਿਤੀ । ਸੰਤ ਲਿਖਦੇ  ਹਨ

ਤੇ ਲਿਖ ਕੇ ਫਿਰ ਪੜ੍ਹ ਕੇ ਸੁਣੌਂਦੇ ਹਨ ਕਿ ਪਾਤਸ਼ਾਹ ਲਿਖਾਇਆ ਹੈ ਜਦੋਂ  ਮਾਝੇ   ਦੇਸ਼ ਵਿਚ ਭਾਣਾ ਵਰਤਿਆ, ਸਿਖੀ ਨੂੰ ੧੫(15) ਦਿਨ ਅਗੋਂ ਮਸਤੂਆਣੇ  ਲੈ  ਆਵਾਂਗੇ  ।  ਮਸਤੂਆਣੇ ਦੇ ਗਿਰਦ ਮੀਲ ਮੀਲ ਪੈਂਡੇ  ਤੇ ਪਾਤਸ਼ਾਹ ਨਿਸ਼ਾਨੀਆਂ ਲਾ ਦਿਤੀਆਂ, ਤੇ ਆਖਿਆ   ਕਿ  ਜਦੋਂ ਭਾਜੜਾਂ ਪੈਣਗੀਆਂ, ਇਸ ਨਿਸ਼ਾਨੀ ਤੋਂ ਅੰਦਰ ਕੋਈ ਦੁਸ਼ਮਨ ਨਹੀਂ ਆਵੇਗਾ । ਜਦੋਂ ਕੋਈ ਦੁਸ਼ਮਣ ਅੰਦਰ ਆਵੇਗਾ ਉਸ ਦੇ ਸਰੀਰ ਨੂੰ ਅੱਗ ਲਗ ਜਾਵੇਗੀ । ਸਭ ਖੱਬੇ ਸੱਜੇ  ਹੋ  ਕੇ ਦੁਨਿਆ ਲੰਘ ਜਾਵੇਗੀ ।  ਜਿਸ ਵਕਤ ਸੰਗਤ ਆਵੇਗੀ ਮਸਤੂਆਣੇ, ਰਾਜੇ ਸੰਗਰੂਰ ਨੂੰ ਪਾਤਸ਼ਾਹ ਪਕੜ ਕਰ ਲੈਣਗੇ ।  ਮੈਹਲਾਂ ਵਿਚੋਂ ਰਾਜੇ ਰਾਣੀਆਂ ਨੂੰ  ਸ਼ੇਰ  ਦਾ ਭੈ ਆਵੇਗਾ  ।  ਬਾਹਰ ਵੀ ਬੈਠਣਗੇ ਤੇ ਦਿਲ ਨੂੰ ਚਿੰਤਾ ਉਦਾਸੀ ਰਹੇਗੀ । ਫਿਰ ਪਰਗਟ  ਹੋ  ਕੇ  ਸੱਚੇ  ਪਾਤਸ਼ਾਹ ਰਾਜੇ ਨੂੰ ਜੋਤ ਰੂਪ ਦਰਸ਼ਨ ਦੇਣਗੇ ।  ਐਸੇ  ਸੱਚੇ  ਪਾਤਸ਼ਾਹ ਜੋਤ ਰੂਪੀ ਜੂੜ ਪੌਣਗੇ,  ਤਰਲੇ ਲਵੇਗਾ ਤੇ ਮਿੰਤਾ ਕੱਢੇਗਾ,  ਕਿ   ਸੱਚੇ  ਪਾਤਸ਼ਾਹ ਮੈਨੂੰ ਸਪਸ਼ਟ ਦਰਸ਼ਨ ਦਿਓ, ਤੇ ਮੇਰੀ ਚਿੰਤਾ ਦੂਰ ਕਰੋ ।  ਫਿਰ ਰਾਜਾ ਹਾਥੀ ਦੀ  ਸਵਾਰੀ ਕਰ ਕੇ ਆਵੇਗਾ ਤੇ ਢਹਿ ਕੇ   ਸੱਚੇ  ਪਿਤਾ  ਦੀ   ਸ਼ਰਨ ਪੈ ਜਾਵੇਗਾ  ।  ਸਵਾ ਲੱਖ ਰੁਪੈਆ  ਪਾਤਸ਼ਾਹ  ਦੀ  ਭੇਟਾ ਦੇਵੇਗਾ । ਜੇਹੜੀ ਬਾਣੀ  ਪਾਤਸ਼ਾਹ  ਦੀ   ਨਜ਼ਰ ਬੰਦ ਕੀਤੀ ਹੈ ਸਿਰ ਤੇ ਚੁੱਕ ਕੇ ਲਿਆਵੇਗਾ ।   ਗਲ ਵਿਚ ਪੱਲਾ ਪਾ ਕੇ ਆਖੇਗਾ । ਪਾਤਸ਼ਾਹ ਮੈਂ ਭੁੱਲ ਗਿਆ  ਹਾਂ  ।   ਜੋ ਤੋਸ਼ੇਖਾਨੇ ਨੇ  ਪਾਤਸ਼ਾਹ  ਦੀ  ਭੇਟਾ ਕਰ ਦੇਵੇਗਾ  ।  ਸੰਗਤਾਂ ਵਾਸਤੇ ਅਤੁਟ ਭੰਡਾਰੇ ਤੇ ਲੰਗਰ ਖੋਲ੍ਹ ਦੇਵੇਗਾ । ਚਾਰੇ  ਰਾਜੇ ਏਸੇ ਤਰਾਂ ਨਾਭਾ, ਪਟਿਆਲਾ, ਫਰੀਦਕੋਟ, ਸੰਗਰੂਰ, ਢਹਿ ਕੇ ਪਾਤਸ਼ਾਹ  ਦੀ  ਚਰਨੀ ਪੈ ਜਾਣਗੇ  ।   ਸੱਚੇ  ਪਾਤਸ਼ਾਹ  ਦੇ ਨਾਂ ਦੇ ਲੰਗਰ  ਰਾਜੇ ਖੋਲ੍ਹ ਦੇਣਗੇ  ।   ਮਾਝੇ   ਦੇਸ਼ ਵਿਚ ਬਹੁਤ ਸਖਤੀ ਵਰਤੇਗੀ ।  ਬਹੁਤ ਕਤਲੇਆਮ ਹੋਵੇਗੀ ।  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ, ਸਿਖੀ ਸਾਰੀ ਨੂੰ ਮਸਤੂਆਣੇ ਆਪਣੇ ਪਾਸ ਫੁੱਲ ਵਾਗ ਰੱਖਣਗੇ ।  ਤੱਤੀ ਵਾ ਨਾ ਲੱਗਣ ਦੇਣਗੇ । ਜਿਸ ਵਕਤ ਅਮਨ ਹੋਇਆ ਮਹਾਰਾਜ ਸਿਖੀ ਨੂੰ  ਲੈ  ਕੇ ਦਿਲੀ  ਚਲੇ  ਜਾਣਗੇ । ਐਸਾ ਰਾਜਾ ਪਾਤਸ਼ਾਹ ਦਾ ਸਿਖ ਹੋਵੇਗਾ, ਊਗਣ ਆਥਣ ਤਾਈਂ ਰਾਜ ਕਰੇਗਾ  । ਪਾਤਸ਼ਾਹ ਦੇ ਨਾਮ ਦਾ ਸਿਕਾ ਚਲਾਵੇਗਾ ।  ਸੱਚੇ  ਪਾਤਸ਼ਾਹ ਓਥੇ ਜਾ ਕੇ ਸਾਰੀ ਸਿਖੀ ਨੂੰ ਸੁਖ ਭੁਗਤੌਣਗੇ । ਸਤਿਜੁਗ ਦਾ ਪਹਿਰ ਹੋਵੇਗਾ । ਸਾਰੇ ਸਤਿਵਾਦੀ ਜੀਵ ਹੋਣਗੇ ।  ਸਾਰੇ ਸੋਹੰ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਦਾ ਨਾਮ ਜਪਣਗੇ ।  ਕਿਸੇ ਹੋਰ ਦੇਵੀ ਦੇਵਤੇ  ਦੀ  ਪੂਜਾ ਭੇਟਾ ਨਾ ਹੋਵੇਗੀ । ਦਫਤਰਾਂ ਵਿਚ ਗੁਰਮੁਖੀ ਨਾਲ ਕੰਮ ਹੋਣਗੇ ।  ਦਿਲੀ ਕਿਲੇ ਵਿਚ  ਮਹਾਰਾਜ ਰਿਹਾ ਕਰਨਗੇ  ।  ਮੀਲ ਮੀਲ ਤੇ ਸਿਖਾਂ ਦੀਆਂ ਕੋਠੀਆਂ ਪੈ ਜਾਣਗੀਆਂ । ਦਿਨੇ ਸਿਖ ਪਾਤਸ਼ਾਹ ਕੋਲ ਕਿਲੇ ਵਿਚ ਰਿਹਾ ਕਰਨਗੇ, ਤੇ ਰਾਤ ਨੂੰ ਆਪੋ ਆਪਦੀਆਂ ਕੋਠੀਆਂ ਵਿਚ ਰਿਹਾ ਕਰਨਗੇ  ।  ਪਾਤਸ਼ਾਹ ਐਡੀ ਦਇਆ ਕਰਨਗੇ ਲੰਗਰ ਵਿਚ ਸਾਰੇ ਸਿਖ ਪਰਸ਼ਾਦ ਛਕਣਗੇ ।  ਸੇਰ ਮਖਣ, ਸੇਰ ਬਦਾਮ, ਕੂਜਿਆਂ ਦੀ  ਮਿਸ਼ਰੀ  ਤੇ ਜੇਬ ਖਰਚ ੨੫(25) ਰੁਪੇ ਰੋਜ਼  ਇਕ ਇਕ ਸਿਖ ਨੂੰ ਪਾਤਸ਼ਾਹ ਦੇਣਗੇ । ਏਸੇ ਤਰਾਂ ੧੦੦(100) ਜਰਮ ਸੁਖ ਭੁਗਤਾ ਕੇ ਫੇਰ ਪਾਤਸ਼ਾਹ ਜੋਤ ਵਿਚ ਜੋਤ ਮੇਲ ਲੈਣਗੇ ।  ਏਹ   ਬਚਨ  ਮਨੀ ਸਿੰਘ ਸੰਗਤਾਂ ਨੂੰ ਸੁਣਾਏ ਹਨ ।  ਕੋਈ ਦਿਨ ਰਹਿ ਕੇ ਫੇਰ ਸੰਤਾਂ ਕੋਲੋਂ ਖ਼ੁਸ਼ੀ  ਲੈ  ਕੇ ਸਿਖ ਆ ਗਏ ਹਨ ਤੇ ਆਣ ਕੇ  ਬਚਨ  ਕਰ ਕੇ ਸਿਖ ਬੜੇ ਖ਼ੁਸ਼ ਹੁੰਦੇ ਹਨ ..