0
0
0
s2smodern

ਮਾਣਾ ਸਿੰਘ  ਦੀ  ਧੀ ਨਿਹਾਲੋ  ਦੀ  ਸਾਖੀ

    ਇਕ ਸਮੇਂ  ਦੀ  ਗਲ ਹੈ   ਕਿ  ਪਾਤਸ਼ਾਹਾਂ ਦੇ ਮਕਾਨ ਲਈ ਸਿਖ ਸ਼ਹਿਰੋਂ ਜਾ ਕੇ

ਸ਼ਤੀਰੀਆਂ ਗੱਡਾਂ ਤੇ ਲੱਦ ਨਹਿਰੋ ਨਹਿਰ ਰਾਤ ਭੁਚਰ ਆ  ਰਹੇ  ਹਨ । ਮਾਣਾ ਸਿੰਘ ਸਿਖ ਨੂੰ ਵੇਖ  ਬੜੀ  ਖ਼ੁਸ਼ੀ ਹੋਈ ।  ਜਿਸ ਵਕਤ ਸਵੇਰੇ ਉਠ ਕੇ ਸਿਖ ਤਿਆਰ ਹੋਏ  ਹਨ, ਮਾਣਾ ਸਿੰਘ  ਦੀ  ਧੀ ਨਿਹਾਲੋ ਕੁਛੜ ਕਾਕੀ ਸੀ । ਆਪਣੇ ਪਿਤਾ ਨਾਲ ਸਲਾਹ ਕਰਦੀ ਹੈ  ਕਿ  ਪਾਤਸ਼ਾਹ ਦੀਆਂ ਗੱਡਾਂ ਤੇ ਮੈਂ ਵੀ ਭਾਈਏ ਆਸਾ ਸਿੰਘ ਤੇ ਬੁਧ ਸਿੰਘ ਨਾਲ ਘਵਿੰਡ ਚਲੀ ਜਾਂਦੀ ਹਾਂ । ਜਿਦਣ ਗੱਡਾਂ ਔਣਗੀਆਂ, ਮੈਂ ਵੀ ਆ ਜਾਵਾਂਗੀ  ।  ਨਿਹਾਲੋ ਫੇਰ ਸ਼ਤੀਰੀਆਂ ਉਤੇ ਗੱਡੇ ਤੇ ਬੈਠ ਗਈ ਹੈ ।  ਨੈਹਰੋ ਨੈਹਰ ਗੱਡਾਂ  ਤੁਰੀਆਂ ਔਂਦੀਆਂ ਹਨ । ਕਲਸੀਆਂ ਤੇ ਘਵਿੰਡ  ਦੀ  ਬਰੋਬਰ ਤੇ  ਰਸਤੇ  ਵਿਚ ਟੋਆ ਸੀ । ਆਸਾ ਸਿੰਘ ਵੇਖਿਆ ਨਾ । ਗਡ ਟੋਏ ਵਿਚ ਡਿਗ ਕੇ ਪਾਸ ਪੈ ਗਈ ਹੈ । ਨੈਹਰ ਵਾਲੇ ਪਾਸੇ ਡਿਗ ਕੇ ਬੀਬੀ ਨਿਹਾਲੋ ਸ਼ਤੀਰੀਆਂ  ਥੱਲੇ ਆ ਗਈ ਹੈ । ਜੇਹੜੀ ਕਾਕੀ ਕੁਛੜ ਸੀ ਓਹ ਨੈਹਰ  ਦੀ  ਪਟਰੀ ਤੇ ਡਿਗ ਕੇ ਗਿਠ ਪਾਣੀ ਵਿਚ ਜਾ ਪਈ ਹੈ ।  ਛੇਤੀ ਛੇਤੀ  ਬੁਧ ਸਿੰਘ ਤੇ ਆਸਾ ਸਿੰਘ  ਸ਼ਤੀਰੀਆਂ ਉਤੋਂ ਲਾਹੀਆਂ ਹਨ ।  ਬੀਬੀ ਨਿਹਾਲੋ  ਦੀ  ਲੱਤ ਟੁਟ ਗਈ ਹੈ । ਭੋਂ ਕੇ ਪੈਰ ਗੋਡੇ ਨੂੰ ਆਣ ਲਗਾ । ਬੀਬੀ ਦਾ ਉਤਲਾ ਲੀੜਾ  ਲੈ  ਕੇ ਬੁਧ ਸਿੰਘ  ਨੇ  ਲਤ ਸਿੱਧੀ ਕਰ ਕੇ ਬੰਨ ਦਿਤੀ  ।  ਫੇਰ  ਛੋਟੀ ਕਾਕੀ ਨੂੰ ਲੱਭਦੇ ਹਨ ਤੇ ਹਨੇਰੇ ਵਿਚ ਲੱਭਦੀ ਨਹੀਂ ।  ਦਿਲ ਵਿਚ ਆਂਦੇ ਹਨ  ਕਿ  ਕੁੜੀ ਡੁੱਬ ਨਾ ਗਈ  ਹੋਵੇ  । ਫੇਰ ਪਾਣੀ ਵਿਚ ਹੱਥ ਮਾਰਦੇ ਫਿਰਦੇ ਹਨ । ਕਾਕੀ ਪਾਣੀ ਵਿਚ ਸਾਰੀ ਪਈ ਹੈ ਤੇ ਸਿਰ ਸੁੱਕੇ ਥਾਂ ਪਿਆ ਹੈ । ਰਮਾਨ ਨਾਲ ਸੁੱਤੀ ਪਈ ਹੈ । ਨਾ ਰੋਈ ਤੇ ਨਾ  ਸੱਚੇ  ਪਾਤਸ਼ਾਹ ਸੱਟ ਲੱਗਣ ਦਿਤੀ ਹੈ  ।  ਆਸਾ ਸਿੰਘ ਪਿੰਡ ਆਇਆ ਹੈ  ਤੇ ਆਣ ਕੇ ਹਵੇਲੀ ਵਿਚ ਰਾਤ  ਸੱਚੇ  ਪਾਤਸ਼ਾਹ ਵਾਜਾਂ ਮਾਰੀਆਂ ਹਨ  ।  ਤੇਜਾ ਸਿੰਘ ਅਗੋਂ ਵਾਜ ਦਿਤੀ   ਕਿ  ਖਣੀ ਗੱਡੇ ਆ ਗਏ ਹਨ  ।  ਆਸਾ ਸਿੰਘ ਸਾਰਾ ਹਾਲ ਦੱਸਿਆ ।  ਫੇਰ ਤੇਜਾ ਸਿੰਘ ਤੇ ਆਸਾ ਸਿੰਘ ਹਵੇਲੀ ਵਿਚੋਂ ਘਰ  ਸੱਚੇ  ਪਾਤਸ਼ਾਹ ਕੋਲ ਗਏ ਹਨ ।  ਜਾ ਕੇ ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਐਸ ਤਰਾਂ  ਬੀਬੀ ਨਿਹਾਲੋ ਗੱਡਾਂ ਤੇ ਤੁਹਾਡੇ ਦਰਸ਼ਨਾਂ ਨੂੰ ਆਈ ਸੀ   ਰਸਤੇ  ਵਿਚ ਗੱਡਾ ਪਾਸ ਪੈ ਗਿਆ ਤੇ ਬੀਬੀ  ਦੀ  ਲੱਤ ਟੁੱਟ ਗਈ ਹੈ ।   ਸੱਚੇ  ਪਾਤਸ਼ਾਹ ਆਖਣ ਲੱਗੇ, ਨਿਹਾਲੋ ਨੂੰ ਗੱਡੇ ਉਤੇ ਪਾ ਕੇ ਤੇ ਪਿਛਾਂਹ ਭੁਚਰ ਛੱਡ ਆਓ, ਬਾਬਾ ਮਾਣਾ ਸਿੰਘ ਜਾਣਦਾ ਹੈ ਤੇ ਆਪੇ ਲੱਤ ਬੰਨ ਦੇਉ, ਰਮਾਨ ਆ ਜਾਉ । ਨਿਹਾਲੋ ਨੂੰ ਭੁਚਰ ਛੱਡ ਆਏ ।  ਮਾਣਾ ਸਿੰਘ ਸਤਿ ਬਚਨ  ਮੰਨ ਕੇ ਲੱਤ ਬੰਨ ਦਿਤੀ  ਤੇ ਕੋਈ ਇਕੀ ੨੦(20) ਦਿਨਾਂ ਵਿਚ ਲੱਤ ਜਿਉਂ ਕੀ ਤਿਉਂ ਬਣ ਗਈ ।  ਸੱਚੇ  ਪਾਤਸ਼ਾਹ ਸਾਡੇ ਪਿਛਲੇ ਜਨਮਾਂ ਦੀਆਂ ਭੁੱਲਾਂ ਨੂੰ ਸੂਲੀ ਤੋਂ ਸੂਲ ਕਰ ਕੇ ਭੁਗਤਾ ਦੇਂਦੇ ਹਨ । ਫੇਰ ਗੱਡੇ ਤੇ ਸ਼ਤੀਰੀਆਂ ਘਵਿੰਡ  ਲੈ  ਗਏ ਹਨ ।  ਸੱਚੇ  ਪਾਤਸ਼ਾਹ ਐਡੇ ਦਿਆਲੂ ਸਨ । ਕਸ਼ਟ ਵੀ ਭੁਗਤਾ ਦੇਂਦੇ ਸਨ ਤੇ ਤਕਲੀਫ ਵੀ ਨਹੀਂ ਸੀ ਹੋਣ ਦੇਂਦੇ ਤੇ ਜਾਨ ਬਚ ਗਈ ॥