0
0
0
s2smodern

ਸੋਹੰ  ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ |

     ( ਇਹ ਮਹਾਨ ਵਿਹਾਰ ਜਿਲਾ  ਅੰਮ੍ਰਿਤਸਰ ਤਹਸੀਲ ਤਰਨ ਤਾਰਨ ਪਿੰਡ ਸਾਹਬਾਜ  

ਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਸ੍ਰੀ ਭਗਤ ਸਿੰਘ ਅਤੇ ਸ੍ਰੀ ਜਸਵੰਤ ਸਿੰਘ ਜੀ ਨਾਲ ਵਾਪਰਿਆ ਜਦੋਂ ਕਿ ਸ੍ਰੀ ਭਗਤ ਸਿੰਘ ਉਸ ਵਕਤ ਸੰਮਣ  ਅਤੇ ਸ੍ਰੀ ਜਸਵੰਤ ਸਿੰਘ ਜੀ ਮੂਸਣ ਸਨ | ਪਿੰਡ ਸਾਹਬਾਜ ਪੁਰ ਵਿਖੇ ਹੀ  ਸੰਮਣ  ਨੇ ਮੂਸਣ ਦਾ ਸਿਰ ਦੇ ਕੇ ਸੰਗਤ ਨੂੰ ਪ੍ਰਸ਼ਾਦਿ ਛਕਾਇਆ ਸੀ | ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ  ਨੂੰ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੱਤਰ ਲਿਖਿਆ ਅਤੇ ਉਨਾਂ ਦਾ ਪਿਛਲਾ ਪਰਦਾ  ਹੀ  ਖੋਲ੍ਹ ਕੇ ਲਿਖ ਦਿਤਾ ਹੈ ਜੀਓ | ਸੋ ਇਸ ਪ੍ਰਕਾਰ ਹੈ ਜੀਓ : )

21-5-1959

     ਜੇਠੂਵਾਲ ਦੀ ਤਰ੍ਹਾਂ ਇਟਾਰਸੀ ਨੂੰ ਕੁਛ ਸਮੇਂ ਭਾਗ  ਲਗੇਗਾ ਜੀ | ਅੱਗੇ ਲਿਖਤ ਦੱਸਣ ਤੋਂ ਬਾਹਰ ਵਾਲੀ ਗੱਲ ਹੈ | ਆਪ ਜੀ ਦਾ ਲੰਗਰ ਸਰਬ ਸੰਗਤ ਦਾ ਭੰਡਾਰ ਬਣੇਗਾ ਜੀਓ | ਕਦੀ ਵਕਤ ਸੀ ਸੰਮਣ  ਮੂਸਣ ਦਾ ਸਿਰ ਦੇ ਕੇ ਪ੍ਰਸ਼ਾਦਿ ਛਕਾਇਆ ਸੀ | ਅੱਜ ਉਸ ਸਿਰ ਦੀ ਕੀਮਤ ਪੈਣ ਦਾ ਸਮਾਂ ਆਇਆ ਹੈ |  ਪਰੰਤੂ ਇਹ ਲਫ਼ਜ਼ ਲਿਖਣ ਲੱਗਿਆ ਮੇਰੇ ਅਥਰੂ ਬਹਿ ਗਏ, ਕਿ ਗੁਰਸਿਖਾਂ ਦਾ ਪਿਛਲਾ ਕਰਜ਼ਾ  ਕਿਸ ਤਰਾਂ ਉਤਾਰਨਾ ਹੈ |  ਜਿਨ੍ਹਾਂ  ਨੇ ਆਪਣੇ ਸਿਰ ਨਾਲੋਂ ਪਿਆਰਾ ਲੰਗਰ ਸਮਝਿਆ | ਇਹ ਕੌਤਕ ਸਤਿਜੁਗ ਦੀ ਧਾਰ ਪਿਛਲਾ ਪਿਆਰ  ਅਗੇ ਦੇ  ਉਧਾਰ ਹੈ ਜੀ | ਮੈਂ ਗਰੀਬ ਸਾਮੀ ਹਾਂ | ਭਗਤ ਸਿੰਘ ਦੇ ਪਰੀਵਾਰ ਦਾ ਜਨਮ ਜਨਮ ਦਾ ਕਰਜ਼ਾ  ਜ਼ਰੂਰ ਉਤਾਰਾਂਗਾ | ਮੇਰੇ ਪਿਛਲੇ ਸ਼ਾਹ,  ਹੌਲੀ ਹੌਲੀ ਵਸੂਲ ਕਰਨਾ | ਸਮੇਂ ਨਾਲ ਕਿਸਤ ਮਿਲਦੀ ਰਹੇਗੀ | ਜਸਵੰਤ ਹੁਣ ਲਿਖਣ ਦੀ ਤਾਕਤ  ਨਹੀਂ ਆਪ ਜੀ ਦੇ ਪਿਛਲੇ ਜਨਮ ਕਰਮ ਦੇ ਕਰਤਬ ਅੱਖਾਂ ਅੱਗੇ ਨਾਚ ਕਰਦੇ ਹਨ | ਹੋਰ ਨਾ ਪੁਛ ਨਾ ਪੁਛ ਨਾ ਪੁਛ, ਤੇਰਾ ਦੇਣਾ ਬੜਾ ਹੈ, ਮੈਂ ਆਪ ਦਾ ਕਰਜ਼ਾਈ ਹਾਂ |

                  

 ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ