0
0
0
s2smodern

ਅੰਮ੍ਰਿਤ ਵੇਲੇ ਜਾਗ ਨਿਮਾਣੀ,

ਸੁਰਤ ਸਵਾਣੀ ਬਾਲੜੀਏ |

ਮਿਲਿਆ ਮੇਲ ਸ਼ਬਦ ਹਾਣੀ,

ਜੋਤੀ ਜਗੇ ਇਕ ਅਕਾਲੜੀਏ |

ਅੰਮ੍ਰਿਤ ਆਤਮ ਲੈਣਾ ਠੰਡਾ ਪਾਣੀ |

ਦਿਵਸ ਰੈਣ ਰਹੇ ਸਵਾਲੜੀਏ |

ਪ੍ਰਗਟ ਹੋਇਆ ਜਾਣ ਜਾਣੀ,

ਸੋਹੰ ਸੋ ਆਪ ਬਣਾਇਆ ਵਿਚ ਦਲਾਲੜੀਏ |

ਆਪੇ ਜਾਣੇ ਖਾਣੀ ਬਾਣੀ,

ਦਰ ਦੁਆਰੇ ਭਰਿਆ ਪਾਣੀ ਨਾਲੜੀਏ |

ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ,

ਕਰੀ ਕਾਰ ਹਰਿ ਕਰਤਾਰ,

ਜਗਤ ਵਿਹਾਰਾ ਸੱਚੀ ਧਾਰਾ ਇੱਕ ਸੁਖਾਲੜੀਏ |