ਜੇ ਕਿਰਪਾ ਕਰਨੀ ਏ, ਰਾਤੀ ਸੁਤਿਆ ਆ ਜਾਈ ਵੇਹੜੇ |
ਆਉਂਦਿਆਂ ਜਾਂਦਿਆਂ, ਤੇਰਾ ਕੀ ਘਟ ਜਾਇਆ |
ਪਿਛੇ ਭਗਤ ਰੁਲਾਏ ਬਥੇਰੇ, ਭਾਣੇ ਵਿਚ ਰਖਾਇਆ |
ਅੱਗੇ ਹੋਰ ਨਾ ਕਰੀ ਝੇੜੇ, ਝਿੜਕਾਂ ਦੇ ਨਾ ਜਾਨ ਸੁਕਾਇਆ |
ਪੁਰਖ ਅਭਿਨਾਸ਼ੀ ਆ ਗਿਆ ਘੇਰੇ, ਕਿਛ ਕਹਿ ਨਾ ਸਕੇ ਗਇਆ |
ਸ਼੍ਰੀ ਭਗਵਾਨ ਕਹੇ ਮੈਂ ਜਾਉ ਕਰ ਕੇ ਵਡੇ ਜੇਰੇ, ਲੋਕ ਮਾਤ ਫੇਰਾ ਪਾਇਆ |
ਵਸਾ ਜਾ ਕੇ ਗੋਬਿੰਦ ਖੇੜੇ, ਸੰਬਲ ਦਿਆ ਮਾਣ ਵਡਿਆਈਆ |
ਉਥੇ ਸ਼ਬਦੀ ਲਾਵਾ ਡੇਰੇ, ਸੋਹੰ ਚੋਲਾ ਗਾਇਆ |
ਫਿਰ ਵੇਖਾ ਕਿਹੜੇ ਕਿਹੜੇ, ਜੋ ਮੈਨੂੰ ਰਹੇ ਪਿਆਇਆ |
ਦਿਨੇ ਰਾਤੀ ਮਾਰਾ ਫੇਰੇ, ਬਣ ਮਰਾਸੀ ਜਜ਼ਮਾਨਾ ਘਰੇ ਜਾਇਆ |
ਘਰ ਜਾ ਕੇ ਜਾ ਵੇਖਾ, ਮੈਨੂੰ ਸੋਹਣੇ ਲੱਗਦੇ ਚਿਹਰੇ |
ਗੁਰਸਿਖ ਚੰਦ ਕਰੇ ਰੁਸ਼ਨਾਈਆ, ਮੈਂ ਖੁਸ਼ ਹੋ ਕੇ ਕਵਾ 2019 ਬਿਕ੍ਰਮੀ |
ਜਿਹੜੇ ਮਿਲ ਗਏ ਉਹੋ ਬਥੇਰੇ, ਜਿਹਨਾਂ ਆਪਣੇ ਨਾਲ ਮਿਲਾਈਆ |
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ |
ਦਾਤਾ ਦਾਨੀ ਵੱਡ ਮੇਹਰਵਾਨ, ਹਰ ਭਗਤਾ ਮਿਲੇ ਆਣ, ਆਪਣੀ ਸੇਵਾ ਆਪ ਕਮਾਈਆ |
ਸਭ ਦਾ ਰੱਖੇ ਆਪ ਧਿਆਨ, ਵੇਖਣਹਾਰਾ ਥਾਉ ਥਾਈਆ |