ਮੇਰੇ ਗੁਰਮੁਖ ਗੁਰਸਿੱਖ ਐਸੇ – ਸ਼ਬਦ (MERE GURMUKH GURSIKH AISE – SHABAD)

ਮੇਰੇ ਗੁਰਮੁਖ ਗੁਰਸਿੱਖ ਐਸੇ

ਕਲਜੁਗ ਦੇ ਅੰਤਮ ਹੋਣਗੇ |

ਚਰਨ ਪ੍ਰੀਤੀ ਭਗਤ ਜਨ ਲੌਣਗੇ |

ਸਚਾ ਢੋਲਾ ਇਕੋ ਗੌਣਗੇ,

ਤੀਜਾ ਮੰਦਰ ਇਕ ਸੁਹਾਣਗੇ |

ਇਕ ਪੁਰਖ ਅਕਾਲ ਮਨੌਣਗੇ,

ਦੂਜਾ ਸੀਸ ਨਾ ਕਿਸੇ ਝੁਕੌਣਗੇ |

ਤੋੜ ਜਿੰਦਰ ਖੁਸ਼ੀ ਮਨੌਣਗੇ,

ਮਨ ਬੰਦਰ ਬੰਨ ਵਖੌਣਗੇ |

ਤੇਜ ਭਾਨ ਚਵਰ ਚੰਦ ਚਮਕੌਣਗੇ |

ਚੜ੍ਹ ਕੇ ਸਾਚੇ ਮੰਦਰ ਪ੍ਰਭ ਅਬਿਨਾਸ਼ੀ ਦਰਸ਼ਨ ਪੌਣਗੇ |

ਦੂਜੇ ਦਰ ਨਾ ਜਾਣ ਮੰਗਣ ਪ੍ਰਭ ਇਕੋ ਓਟ ਤਕੌਣਗੇ |

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ

ਸਚ ਪ੍ਰੀਤੀ ਵਿੱਚ ਸਮੌਣਗੇ |