ਓ ਗੁਰਸਿੱਖੋ ਹੋਇਆ ਵਿਵਾਹ,
ਪਾਇਆ ਹਰਿ ਨਿਰੰਕਾਰ |
ਭਗਤਾਂ ਦੇ ਭਗਤ ਗਵਾਹ,
ਸ਼ਹਾਦਤ ਦੇਣ ਪੈਗ਼ੰਬਰ ਗੁਰ ਅਵਤਾਰ |
ਸਤਿਜੁਗ ਸਾਚਾ ਸਭ ਦਾ ਹੋਵੇ ਰਾਹ ,
ਰਹਿਬਰ ਹੋਵੇ ਪਰਵਰਦਿਗਾਰ |
ਇਕੋ ਦਰ ਹੋਵੇ ਦੁਆ,
ਸਯਦਾ ਇੱਕ ਹੋਵੇ ਨਿਮਸਕਾਰ |
ਜਿਸ ਨੂੰ ਕਹਿੰਦੇ ਰਹੇ ਖ਼ੁਦਾ,
ਖ਼ੁਦ ਮਾਲਕ ਸਾਂਝਾ ਯਾਰ |
ਊਹ ਕਲਜੁਗ ਦਾ ਕਲ ਰਿਹਾ ਬਦਲਾ,
ਸਤਿਜੁਗ ਸਚ ਕਰੇ ਊਜਿਆਰ |
ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵਾਹਵਾ,
ਕਰੋੜ ਤੇਤੀਸਾ ਫੂਲਨ ਬਰਖ਼ੇਆਪਣੀ ਧਾਰ |
ਇੰਦਰ ਸੇਵਾ ਰਿਹਾ ਕਮਾ,
ਅਮ੍ਰਿਤ ਛਿੜਕੇ ਅਪਰ ਅਪਾਰ |
ਵਕਤ ਸੁਹੰਜਣਾ ਗਿਆ ਆ,
ਨਾਤਾ ਟੂਟੇ ਕੂੜ ਸੰਸਾਰ |
ਗੁਰਮੁਖੋ ਜੇ ਤੁਹਾਡਾ ਸਭ ਦਾ ਇੱਕ ਪਿਆਰ,
ਤੇ ਸਾਰੇ ਬਾਹਵਾਂ ਲਵੋ ਉਠਾਲ |
ਗੁਰਸਿੱਖ ਹੋ ਕੇ ਬਣਿਓ ਨਾ ਕੋਇ ਬੁਰਿਆਰ,
ਰਸਨਾ ਨਾਲ ਫਿੱਕਾ ਬੋਲ
ਕਰਿਓ ਨਾ ਕੋਇ ਤਕਰਾਰ |
ਜੋਤਿ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ,
ਸਦ ਬਖ਼ਸ਼ਣਹਾਰ ਦੀਦਾਰ |