ਸਾਚਾ ਰੋਗ ਕਿਵੇਂ ਗਵਾਈ ਦਾ – ਸ਼ਬਦ (SACHA ROG KIVEN GWAYI DA – SHABAD)

ਸਾਚਾ ਰੋਗ ਕਿਵੇਂ ਗਵਾਈ ਦਾ |

ਪਹਿਲੋਂ ਚਰਨ ਪਿਆਰ ਪਾਈਦਾ |

ਫਿਰ ਕਰਨਾ ਦਰਸ ਸਾਚੇ ਮਾਹੀ ਦਾ |

ਫਿਰ ਮਸਤਕ ਜੋਤੀ ਨੂਰ ਜਗਾਈ ਦਾ |

ਵੇਖੋ ਰੰਗ ਹਰਿ ਰਘੁਰਾਈ ਦਾ |

ਬਹੱਤਰ ਨਾੜਾਂ ਹਰਿ ਵਸਾਈ ਦਾ |

ਜੰਗਲ ਜੂਹ ਵਿਚ ਪਹਾੜਾਂ,

ਆਪਣੇ ਸੰਗ ਰਖਾਈ ਦਾ |

ਤਨ ਸਾੜੇ ਜੇਠ ਤੱਤੀ ਅਗਨੀ ਹਾੜਾ,

ਅੰਮ੍ਰਿਤ ਠੰਡੀ ਧਾਰ ਵਹਾਈਦਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਰਸਨਾ ਨਾਲ ਜੋ ਧਿਆਈ ਦਾ |