ਸਾਚੀ ਸੁਣ ਪੁਕਾਰ, ਗੁਰਸਿਖ ਪੁਕਾਰਦੇ – ਸ਼ਬਦ (SACHI SUN PUKAR, GURSIKH PUKARDE – SHABAD)

ਸਾਚੀ ਸੁਣ ਪੁਕਾਰ,

ਗੁਰਸਿਖ ਪੁਕਾਰਦੇ |

ਕਰ ਕਿਰਪਾ ਆਪ ਦਾਤਾਰ,

ਦੁਖ ਕਾਇਆ ਸਰਬ ਨਿਵਾਰਦੇ |

ਸਾਚਾ ਬਖ਼ਸ਼ ਚਰਨ ਪਿਆਰ,

ਅੰਮ੍ਰਿਤ ਸਾਚੀ ਧਾਰ ਦੇ |

ਨਾ ਕੋਈ ਸਕੇ ਮਾਰ,

ਸਾਚੀ ਸ਼ਬਦ ਹੱਥ ਕਟਾਰ ਦੇ |

ਮਾਨਸ ਜਨਮ ਨਾ ਆਵੇ ਹਾਰ,

ਸੋਹੰ ਸਾਚਾ ਗਲ ਵਿਚ ਹਾਰ ਦੇ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਕਰ ਕਿਰਪਾ ਦਰ ਆਇਆਂ ਤਾਰਦੇ |