ਸਤਿਗੁਰ ਸਚ ਮਲਾਹ ਹੈ – ਸ਼ਬਦ (SATGUR SACH MALAH HAI – SHABAD)

ਸਤਿਗੁਰ ਸਚ ਮਲਾਹ ਹੈ,

ਦੋ ਜਹਾਨਾਂ ਲਾਵੇ ਪਾਰ |

ਇਕ ਇਕੱਲਾ ਬੇਪਰਵਾਹ ਹੈ,

ਹਰ ਘਟ ਖੇਲੇ ਖੇਲ ਅਪਾਰ |

ਲੱਖ ਚੁਰਾਸੀ ਕਟੇ ਫਾਹ ਹੈ,

ਰੋਗ ਸੋਗ ਚਿੰਤ ਨਿਵਾਰ |

ਆਪੇ ਪਿਤਾ ਆਪੇ ਮਾਂ ਹੈ,

ਦਿਵਸ ਰੈਣ ਪਾਵੇ ਸਾਰ |

ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ,

ਜਿਸ ਜਨ ਦੇਵੇ ਨਾਮ ਅਧਾਰ |