ਸਤਿਗੁਰ ਸੋ ਜੋ ਵਿਛੜਿਆਂ ਜੋੜੇ – ਸ਼ਬਦ (SATGUR SO JO VICHADIYA JODE – SHABAD)

ਸਤਿਗੁਰ ਸੋ ਜੋ ਵਿਛੜਿਆਂ ਜੋੜੇ,

ਵਿਛੋੜਾ ਦਏ ਕਟਾਈਆ |

ਸਤਿਗੁਰ ਸੋ ਜੋ ਡੁਬਦਿਆਂ ਬੌਹੜੇ,

ਜਗਤ ਜਹਾਨ ਦਏ ਤਰਾਈਆ |

ਸਤਿਗੁਰ ਸੋ ਜੋ ਸਿਖਾਂ ਦੇ ਪਿਛੇ ਦੌੜੇ,

ਜਗਤ ਵਿਕਾਰ ਨਾ ਵੰਡ ਵੰਡਾਈਆ |

ਸਤਿਗੁਰ ਸੋ ਜੋ ਗੁਰਮੁਖਾਂ ਤੋਂ ਖ਼ ਕੇ ਪੱਥਰ ਰੋੜੇ,

ਆਪਣੀ ਖ਼ੁਸ਼ੀ ਬਣਾਈਆ |

ਸਤਿਗੁਰ ਸੋ ਜੋ ਮਨ ਚੰਚਲ ਤਾਂਈ ਮੋੜੇ,

ਮੁੜ ਮੁੜ ਆਪਣੇ ਚਰਨ ਲਗਾਈਆ |

ਸਤਿਗੁਰ ਸੋ ਜੋ ਦਿਨ ਥੋੜੇ ਕਰੇ ਵਿਛੋੜੇ,

ਮਿਹਰ ਨਜ਼ਰ ਉਠਾਈਆ |

ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ,

ਮਿਹਰ ਨਜ਼ਰ ਨਾਲ ਤਰਾਈਆ |