ਸਵੱਛ ਸਰੂਪੀ ਦਰਸ ਅਨੋਖਾ, ਜੋਤੀ
ਜੋਤ ਜੋਤ ਜੋਤ ਰੁਸ਼ਨਾਈਆ।
ਬੇਸ਼ਕ ਗੁਰਸਿਖ ਗੁਰ ਨੂੰ ਦੇ ਜਾਵੇ ਧੋਖਾ,
ਗੁਰ ਮੁਖ ਨਾ ਕਦੇ ਭੁਆਈਆ।
ਜਿਸ ਵੇਲੇ ਗੁਰਮੁਖ ਹੋਵੇ ਔਖਾ,
ਸੁਣੇ ਫਰਯਾਦ ਬੇਪਰਵਾਹੀਆ।
ਅੰਤਮ ਸਵਾਸ ਤਕ ਦੇਵੇ ਮੌਕਾ,
ਪਿਛਲੀ ਭੁਲ ਸਾਰੀ ਦੇਵੇ ਬਖ਼ਸ਼ਾਈਆ।
ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ,
ਹਰਿਜਨ ਲੇਖਾ ਲੇਖੇ ਪਾਈਆ।