ਉਨੀ ਸੌ ਪਚਵੰਜਾ ਬਿਕਰਮੀ ਹੋਈ – ਸ਼ਬਦ (UNI SO PACHWANJA BIKARMI HOYI – SHABAD)

ਉਨੀ ਸੌ ਪਚਵੰਜਾ ਬਿਕਰਮੀ ਹੋਈ |

ਬਾਬੇ ਮਨੀ ਸਿੰਘ ਨੂੰ ਸੋਝੀ ਹੋਈ |

ਨੀਲਾ ਚੋਲਾ ਆਪ ਰੰਗਾਇਆ,

ਮਹਾਰਾਜ ਸ਼ੇਰ ਸਿੰਘ ਦੇ ਗਲ ਵਿੱਚ ਪਾਇਆ |

ਨਾਲ ਸੰਗਤ ਲੈ ਲਈ ਸਾਰੀ ,

ਅਨੰਦਪੁਰ ਦੀ ਕਰੀ ਤਿਆਰੀ |

ਪੁਰ ਆਨੰਦ ਪਹੁੰਚੇ  ਆ ਕੇ ,

ਜਿਥੇ ਗੋਬਿੰਦ ਸਿੰਘ ਗਿਆ ਗਵਾ ਕੇ |

ਸਾਨੂੰ ਬਾਬੇ ਸੀਸ ਉਠਾਇਆ ,

ਵਿੱਚ ਸ਼ਹਿਰ ਦੇ ਹੁਕਮ ਸੁਣਾਇਆ |

ਨਿਹਕਲੰਕ ਅਵਤਾਰ ਜੇ ਆਇਆ ,

ਕਰੋ ਦਰਸ ਮੁੱਖੋਂ ਸੁਣਾਇਆ |

ਮੁਸਲਮਾਨੋਂ ਸੁਣ ਲਓ ਭਾਈ ,

ਇਹ ਅਮਾਮ ਮਹਿਦੀ ਜਿਨ ਚੋਲੀ ਪਾਈ |

ਆਪਣਾ ਭਰਮ ਮਿਟਾਓ ਆ ਕੇ,

ਸ਼ਰਨੀ ਇਹਦੀ ਲੱਗੋ ਆ ਕੇ |

ਰਾਮ ਕ੍ਰਿਸ਼ਨ ਦਾ ਇਹ ਅਵਤਾਰ,

ਮਹਾਰਾਜ ਸ਼ੇਰ ਸਿੰਘ ਦੀਨ ਦਿਆਲ |