ਸ਼ਬਦ ਫੋਟੋ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਹਰਿ ਪੁਰਖ ਅਗੰਮ ਅਗੰਮੜਾ, ਅਗੰਮੜੀ ਕਾਰ। ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ ਨੂਰ ਇਕ ਅਕਾਰ। ਮਾਲ ਧਨ ਧਨ ਮਾਲ ਨਾ ਕੋਈ ਪੱਲੇ ਦਮੜਾ, ਸ਼ਬਦ ਵਸਤ ਇਕ ਅਪਰ ਅਪਾਰ। ਗੁਰਮੁਖਾਂ ਭਾਰੀ ਕਰੇ ਕਰਾਏ ਪਲੜਾ, ਸਿਰ ਰੱਖ ਹੱਥ ਸਮਰਥ ਕਰਤਾਰ। ਲੋਕਮਾਤ ਦਰ ਦਵਾਰੇ ਅੱਗੇ ਖਲੜਾ, ਬੀਸ ਇਕੀਸਾ ਹਰਿ ਜਗਦੀਸਾ ਚੌਵੀਆਂ ਅਵਤਾਰ। ਏਕਾ ਘਰ ਸਾਚਾ ਸਰ ਪੁਰਖ ਅਬਿਨਾਸ਼ੀ ਮਲੜਾ, ਨਿਹਕਲੰਕ ਨਰਾਇਣ ਨਰ ਚਿੱਟੇ ਅਸਵ ਸ਼ਬਦ ਘੋੜੇ ਹੋ ਅਸਵਾਰ। ਸ਼ਬਦ ਘੋੜਾ ਹਰਿ ਦਾਤਾਰ। ਜੁੜਿਆ ਜੋੜਾ ਜੋਤੀ ਨਿਰੰਕਾਰ। ਲੋਕਮਾਤ ਆਏ ਦੌੜਾ, ਵੇਖ ਵਖਾਣੇ ਮਿੱਠਾ ਕੌੜਾ, ਰਾਜ ਰਾਜਾਨ ਸ਼ਾਹ ਸੁਲਤਾਨ ਸਚ ਦਰਬਾਰ। ਪਵਣ ਸਵਾਸੀ ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰ ਹਰਿ ਸੱਚੀ ਸਰਕਾਰ।
ਨਰ ਹਰਿ ਨਰਾਇਣ ਨਰ ਨਿਰੰਕਾਰਿਆ। ਭਗਤ ਭਗਵੰਤ ਸਾਧ ਸੰਤ ਆਦਿ ਅੰਤ ਜੁਗਾ ਜੁਗੰਤ ਬਣਾਏ ਬਣਤ ਵਿਚ ਸੰਸਾਰਿਆ। ਮਿਲੇ ਮੇਲ ਪ੍ਰਭ ਸਾਚੇ ਕੰਤ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਹਰਿ ਸੰਤ ਸੁਹੇਲੇ, ਇਕ ਇਕੇਲੇ ਸ਼ਬਦ ਡੋਰੀ ਨਾਲ ਬੰਧਾ ਰਿਹਾ। ਸ਼ਬਦ ਡੋਰੀ ਬੰਨ੍ਹ ਕਰਤਾਰ।
ਲੋਕਮਾਤ ਕਰੇ ਚੋਰੀ, ਕਲਜੁਗ ਰੈਣ ਅੰਧੇਰ ਘੋਰੀ, ਗੁਰਮੁਖਾਂ ਕਰੇ ਖ਼ਬਰਦਾਰ। ਆਪ ਆਪਣੇ ਸੰਗ ਜਾਏ ਤੋਰੀ, ਸ਼ਬਦ ਚਾੜ੍ਹੇ ਸਾਚੀ ਘੋੜੀ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਪਹਿਲੀ ਚੇਤ ਭਾਗ ਲਗਾਏ, ਮੰਦਰ ਅੰਦਰ ਕਾਇਆ ਖੇਤ ਸੱਚਾ ਵੇੜਾ ਕਰ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੰਦ ਕਟਾਏ, ਅੰਤਮ ਜੋਤੀ ਮੇਲ ਮਿਲਾਏ, ਮਾਨਸ ਜਨਮ ਨਾ ਆਏ ਹਾਰ।
ਪਹਿਲੀ ਚੇਤ ਚੇਤਨ ਚਿਤ। ਗੁਰ ਸੰਗਤ ਮੇਲ ਮਿਲਾਏ, ਪੁਰਖ ਅਬਿਨਾਸ਼ੀ ਸਾਚਾ ਮਿਤ। ਸੋਹੰ ਸ਼ਬਦ ਤੇਲ ਚੜ੍ਹਾਏ, ਚੌਥੇ ਜੁਗ ਵੇਖ ਵਖਾਏ ਸਾਚੀ ਥਿਤ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਇਕ ਵਰ, ਆਦਿ ਅੰਤ ਨਿਤ ਨਵਿਤ।
ਨਿਤ ਨਵਿਤ ਚਾਲ ਨਿਰਾਲੀ। ਗੁਰਮੁਖ ਸਾਚੇ ਸੰਤ ਜਨਾਂ ਮਾਨਸ ਦੇਹੀ ਲਈ ਜਿਤ, ਮਿਲਿਆ ਨਰ ਹਰਿ ਸੱਚਾ ਪ੍ਰਿਤਪਾਲੀ। ਆਪੇ ਮਾਤ ਆਪੇ ਪਿਤ ਦਿਵਸ ਰੈਣ ਮਦਿਰਾ ਬੈਣਾ, ਕਵਲ ਨੈਣਾ ਘਰ ਸਾਚੇ ਬਹਿਣਾ, ਕਰੇ ਸਦਾ ਰਖਵਾਰ ਸਾਚਾ ਮਾਲੀ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚਾ ਸਾਕ ਸੱਜਣ ਸੈਣਾ ਭਾਈ ਭੈਣਾਂ, ਖੋਲ੍ਹੇ ਬੰਦ ਕਿਵਾੜੀ ਸਤਾਰਾਂ ਹਾੜੀ, ਦਰਸ ਦਿਖਾਏ ਤੀਜੇ ਨੈਣਾ, ਪਹਿਲੀ ਚੇਤ ਕਰ ਤਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਤੇਰੀ ਮਾਤ ਉਪਜਾਏ, ਗੁਰ ਸੰਗਤ ਸੱਚੀ ਫੁਲਵਾੜੀ।
ਗੁਰ ਸੰਗਤ ਸਾਚਾ ਫੂਲ ਗਿਆ ਫੁਲ। ਪ੍ਰਭ ਆਪ ਚੁਕਾਏ ਅਗਲਾ ਪਿਛਲਾ ਮੂਲ, ਭਾਗ ਲਗਾਏ ਸਾਚੀ ਕੁਲ। ਏਕਾ ਓਟ ਰਖਾਏ ਕੰਤ ਕੰਤਹੂਲ, ਪੂਰੇ ਤੋਲ ਗਈ ਤੁਲ। ਸੋਹੰ ਸ਼ਬਦ ਪੰਘੂੜਾ ਰਿਹਾ ਝੂਲ, ਸਚ ਦਵਾਰਾ ਗਿਆ ਖੁਲ੍ਹ। ਸਚ ਸਿੰਘਾਸਣ ਹਰਿ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ, ਲੋਕਮਾਤ ਨਾ ਕੋਈ ਲਾਏ ਮੁਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲੇਖਾ ਆਪ ਲਿਖਾਇਆ, ਭਰਮ ਭੁਲੇਖਾ ਦੂਰ ਕਰਾਇਆ। ਹਰਿਜਨ ਲੋਕਮਾਤ ਨਾ ਜਾਏ ਰੁਲ।
(ਹਰਿ ਜੋਤੀ ਮੇਲ 17 ਹਾੜ 2012 ਬਿਕ੍ਰਮੀ)
ਵਲੋਂ: ਸਰਬ ਸੰਗਤ ਸੇਵਾਦਾਰ
ਪੂਰਨ ਸਿੰਘ ਜੇਠੂਵਾਲ, ਜਿਲਾ ਅੰਮ੍ਰਿਤਸਰ