ਸ਼ਬਦ ਸੁਣਾਏ ਤੁਹਾਡਾ ਬਾਪੂ – ਸ਼ਬਦ (SHABAD SUNAYE TUHADA BAAPU – SHABAD)

ਸ਼ਬਦ ਸੁਣਾਏ ਤੁਹਾਡਾ ਬਾਪੂ |

ਤ੍ਰੈਗੁਣ ਮੇਟੇ ਤੀਨੋ ਤਾਪੂ |

ਸੋਹੰ ਸ਼ਬਦ ਜਪਾਏ ਜਾਪ |

ਤਨ ਮਨ ਹੋਇਆ ਪਾਕੀ ਪਾਕ |

ਆਪਣੇ ਦਰਸ ਦਾ ਖੋਲ੍ਹੇ ਤਾਕ |

ਪੂਰਾ ਕਰੇ ਅੱਜ ਦਾ ਵਾਕ |

ਤੁਸੀਂ ਮੇਰੇ ਮੈਂ ਤੁਹਾਡੀ ਜ਼ਾਤ |

ਲੇਖੇ ਲਾਈ ਸਭਨਾ ਰਾਤ |

ਚਰਨ ਪ੍ਰੀਤੀ ਦੇ ਸੁਗਾਤ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਦਾ ਸਹਾਈ ਸਿਰ ਰੱਖੇ ਹਾਥ |