ਸਿਮਰੋ ਸਿਮਰ ਸਿਮਰ ਸੁਖ ਪਾਓ |
ਤਿੰਨ ਕਲੇਸ਼ ਮਨ ਮਾਹੇ ਮਿਟਾਓ |
ਹਉਮੇ ਸੰਸਾ ਰੋਗ ਚੁਕਾਓ |
ਘਰ ਪ੍ਰੀਤਮ ਏਕਾ ਪਾਓ |
ਦੂਜੇ ਦਰ ਨਾ ਮੰਗਣ ਜਾਓ |
ਨਿਰਵੈਰ ਪੁਰਖ ਨਿਰਾਕਾਰ
ਆਦਿ ਜੁਗਾਦਿ ਜੂਨੀ ਰਹਿਤ
ਦਰਦ ਦੁਖ ਭੰਜਨ
ਸੀਸ ਜਗਦੀਸ ਇਕ ਝੁਕਾਓ |
ਰਾਮ ਨਾਮ ਜਿਹਵਾ ਰਸਨਾ ਰਸ
ਪੁਰਖ ਅਬਿਨਾਸ਼ੀ ਦੇਵੇ ਹਸ ਹਸ,
ਹਰਿ ਕਾ ਮੰਦਰ ਇਕ ਧਿਆਓ |
ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ,
ਜਿਸ ਜਨ ਦੇਵੇ ਆਪਣਾ ਦਰ,
ਦਰ ਘਰ ਸਾਚਾ ਇਕ ਜਣਾਓ |