ਸਿਮਰੋ ਸਿਮਰ ਸਿਮਰ ਸੁਖ ਪਾਵੋ, ਹਰਿ ਨਾਮ ਵੱਡੀ ਵਡਿਆਈ – ਸ਼ਬਦ (SIMRO SIMAR SIMAR SUKH PAWO, HAR NAM VADDI VADEAYI – SHABAD)

ਸਿਮਰੋ ਸਿਮਰ ਸਿਮਰ ਸੁਖ ਪਾਵੋ,

ਹਰਿ ਨਾਮ ਵੱਡੀ ਵਡਿਆਈ |

ਮਨ ਕਾ ਭਰਮ ਸਰਬ ਗਵਾਵੋ,

ਮਨ ਮਨਸਾ ਰਹੇ ਨਾ ਰਾਈਆ |

ਗੁਰ ਚਰਨ ਸਦਾ ਧਿਆਵੋ,

ਮਿਲੇ ਮਾਣ ਵਡਿਆਈਆ |

ਆਤਮ ਅੰਤਰ ਆਪਣਾ ਪਰਦਾ ਲਾਹਵੋ,

ਦੂਈ ਦਵੈਤ ਰਹਿਣ ਨਾ ਪਾਈਆ |

ਹੰਸ ਬਣੋ ਜੀਓ ਕਾਉਂ,

ਕਾਗ ਹੰਸ ਰੂਪ ਵਖਾਈਆ |

ਏਕਾ ਵੇਖੋ ਪਿਤਾ ਮਾਉਂ,

ਪਾਰਬ੍ਰਹਮ ਬੇਪਰਵਾਹੀਆ |

ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ,

ਸਿਰ ਆਪਣਾ ਹੱਥ ਟਿਕਾਈਆ |

ਵੇਲੇ ਅੰਤ ਪਕੜੇ ਬਾਹੋਂ,

ਰਾਏ ਧਰਮ ਨਾ ਦਏ ਸਜ਼ਾਈਆ |

ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ,

ਏਕਾ ਸਿਮਰਨ ਦਏ ਸਮਝਾਈਆ |