ਸੋਹੰ ਸਾਚਾ ਸ਼ਬਦ ਚਲਾਇਆ, ਸਾਚੇ ਪ੍ਰਭ ਰਸਨ ਅਲਾਇਆ – ਸ਼ਬਦ (SOHANG SACHA SHABAD CHLAYA, SACHE PRABH RASN ALAYEA – SHABAD)

ਸੋਹੰ ਸਾਚਾ ਸ਼ਬਦ ਚਲਾਇਆ |

ਸਾਚੇ ਪ੍ਰਭ ਰਸਨ ਅਲਾਇਆ |

ਸਤਿਜੁਗ ਤੇਰੀ ਝੋਲੀ ਪਾਇਆ |

ਜਗਤ ਭੰਡਾਰੀ ਸਰਬ ਵਰਤਾਇਆ |

ਸਤਿਜੁਗ ਜੀਵਾਂ ਵਿਚ ਵਸਾਇਆ |

ਆਤਮ ਵਿਕਾਰ ਨਸ਼ਟ ਕਰਾਇਆ |

ਹੰਕਾਰ ਨਿਵਾਰੀ ਪ੍ਰਭ ਅਖਵਾਇਆ |

ਸਾਂਤਕ ਰੂਪ ਹੋਏ ਵਿਚ ਸਮਾਇਆ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਨਿਹਕਲੰਕ ਕਲ ਜਾਮਾ ਪਾਇਆ |