G01L02 ੭ ਭਾਦਰੋਂ ੨੦੦੬ ਬਿਕ੍ਰਮੀ ਕੁਦ ਕਸ਼ਮੀਰ ਵਿਚ – ਹਰਬਾਣੀ written

੭ ਭਾਦਰੋਂ ੨੦੦੬ ਬਿਕ੍ਰਮੀ ਕੁਦ ਕਸ਼ਮੀਰ ਵਿਚ

           ਸਤਿਗੁਰ ਨੇ ਇਹ ਕੀਆ ਨਬੇੜਾ | ਬੰਸ ਤਾਰਿਆ ਸਾਰਾ ਤੇਰਾ । ਲਿਖਤ ਲਿਖਾਈ 

ਸਤਿਗੁਰ ਪੂਰੇ | ਜਿਸ ਦੇ ਵਾਜੇ ਅਨਹਦ ਤੂਰੇ । ਮੇਰੇ ਬਚਨ ਏਹ ਅਨਤਤਰੰਗਾ | ਅਨਹਦ ਸ਼ਬਦ ਮਨ ਵਜੰਗਾ । ਕਿਰਤਮ ਨਾਮ ਜਪੇ ਇਹ ਜਿਹਵਾ | ਨਾਮ ਸਤਿ ਮੇਰਾ ਪਰਾ ਪੂਰਬਲਾ । ਕੁਲਵੰਤ ਨਾਸ ਹੋ ਨਾ ਜਾਵੇ | ਮਹਾਰਾਜ ਸ਼ੇਰ ਸਿੰਘ ਬਚਨ ਲਿਖਾਵੇ । ਹੋਏ ਅਟੱਲ  ਸਤਿਗੁਰ ਕੀਆ । ਉਜਲ ਮੂੰਹ ਨਿਰਮਲ ਤੇਰਾ ਜੀਆ । ਜੇਠ ਸੱਤ ਦਾ ਬਚਨ ਲਿਖਾਇਆ । ਤਜਿਆ ਧ੍ਰੂ ਸਵਰਨ ਬਹਾਇਆ । ਮਾਨਸ ਦੇਵ ਸਰਬ ਸਰਨ ਪੜੰਦੇ । ਤੀਨ ਲੋਕ ਦਾ ਆਪ ਰਖਵਾਲਾ । ਸਰਬ ਜੀਆਂ ਕਾ ਆਪ ਪ੍ਰਿਤਪਾਲਾ । ਮੈਂ ਹੂੰ  ਏਕ ਵਰਤਮਾਨ ਅਨੇਕ । ਭਗਤ ਜਨਾਂ ਨੂੰ ਮੇਰੀ ਟੇਕ । ਸਰਬ ਕਲਾ ਹੂੰ  ਮੈਂ ਪਰਬੀਨ । ਮੈਂ ਹੂੰ ਆਪ ਆਪ ਮੇਂ ਸਮੀਪਤ । ਤਰਨ ਤਾਰਨੋ ਇਕ ਮੀਲ ਦੁਰਾਡਾ । ਪਿੰਡ ਬੁੱਗੇ ਕਲਜੁਗ ਵਿਚ ਵਡਭਾਗਾ । ਪ੍ਰੇਮ ਸਿੰਘ ਨੰਬਰਦਾਰ ਘਰ ਗਾਵੇ । ਬਾਬਾ ਮਨੀ ਸਿੰਘ ਨਿਤ ਕੋਲ ਰਖਾਵੇ । ਹੋਇਆ ਮਿਹਰਵਾਨ ਆਪ ਹੈ ਭੂਪ । ਦੇਵੇ ਦਰਸ ਸਤਿਗੁਰ ਅਨੂਪ । ਕਲਜੁਗ ਵਿਚ ਇਹ ਧਾਮ ਲਿਖਵਾਇਆ । ਸਤਿਜੁਗ ਇਹ ਉਪਜਾਇਆ । ਔਰ ਨਾਸ ਸਭਨ ਕਾ ਕੀਤਾ । ਕਲਜੁਗ ਵਾਲੀ ਹਟਾਈ ਇਹ ਰੀਤਾ । ਸੋਹੰ ਸ਼ਬਦ ਹੋਵੇਗਾ ਮੇਰਾ । ਬਾਕੀ ਸਭਨ ਕਾ ਕੀਆ ਨਬੇੜਾ । ਅੰਤਕਾਲ ਮੈਂ ਕਰਾਂ ਪ੍ਰਕਾਸ਼ਾ । ਦੇਵ ਦੰਤ ਸਰਬ ਕਾ ਵਿਨਾਸ਼ਾ । ਆਪਣੇ ਸਿੱਖ ਦੀ ਆਪ ਪ੍ਰਿਤਪਾਲੇ । ਕੋਈ ਨਾ ਮਾਰੇ ਸਦਾ ਹਰਿ ਨਾਲੇ । ਜੁਗੋ ਜੁਗ ਮੇਰੀ ਇਹ ਕਾਰ । ਭਗਤ ਜਨਾਂ ਦੀ ਕਰਾਂ ਜੈਕਾਰ । ਸਿੱਖਾਂ ਨੇ ਜੋ ਕਸ਼ਟ ਉਠਾਇਆ । ਸਭ ਕਲੇਸ਼ ਉਨ੍ਹਾਂ ਦਾ ਲਾਹਿਆ । ਆਪਣੀ ਮਹਿਮਾ ਆਪ ਜਣਾਵੇ । ਬੇਮੁਖ ਇਸ ਦਾ ਭੇਵ ਨਾ ਪਾਵੇ । ਮੂੜ੍ਹ ਮਤਿ ਅੰਧ ਅਗਿਯਾਤਾ । ਈਸ਼ਵਰ ਖੇਲ ਨਾ ਜਾਣੇ ਬਿਧ ਨਾਤਾ । ਮਨ ਕਪਟ ਬੜਾ ਹੰਕਾਰੀ । ਦਰਗਾਹ ਵਿਚ ਦੁਸ਼ਟ ਦੁਰਾਚਾਰੀ । ਦੁਰਮਤ ਦੇਹ ਹੋਵੇ ਤੇਰੀ ਭਾਈ । ਮੇਰੀ ਲਿਖਤ ਮਿਟੇ ਨਾ ਰਾਈ । ਸੰਗਤ  ਸਤਿਗੁਰ ਆਪ ਬਣਾਈ । ਗੁਰ ਸੰਗਤ ਵਿਚ ਭੇਦ ਨਾ ਕਾਈ । ਆਪ ਜੀਵੇ ਆਪ ਜਵਾਤਾ । ਆਪ ਸਰਬ ਕਲਾ ਰੰਗ ਰਾਤਾ । ਆਪਣਾ ਭੇਵ ਆਪ ਛੁਪਾਵੇ । ਮੂਰਖ ਮੁਗਧ ਸਾਰ ਨਾ ਪਾਵੇ । ਨੈਣੀ ਦੇਖ ਭੁੱਲੇ ਨਾਦਾਨਾ । ਸੋਹੰ ਮਹਾਰਾਜ ਸ਼ੇਰ ਸਿੰਘ ਨਹੀਂ ਪਛਾਨਾ । ਅਮੋਘ ਦਰਸ਼ਨ ਅਜੂਨੀ ਸੰਭਓ । ਅਕਾਲ ਮੂਰਤ ਜਿਸ ਕਿਸੇ ਨਾ ਖੌ । ਅਬਿਨਾਸ਼ੀ ਅਬਗਤ ਅਗੋਚਰ । ਸਭ ਕਿਛ ਤੁਝ ਸੇ ਹੈ ਲਗਾ । ਸ੍ਰੀ ਰੰਗ ਬੈਕੁੰਠ ਕੇ ਵਾਸੀ । ਮਛ ਕਛ ਕੂਰਮ ਆਗਿਆ  ਅਉਤਰਾਸੀ । ਕੇਸ਼ਵ ਚਲਤ ਕਰੇ ਨਿਰਾਲੇ । ਕੀਤਾ ਲੋੜੇ ਸੋ ਪਾਵੇਗਾ । ਮੈਂ ਹੂੰ  ਏਕ ਮੇਰਾ ਖੇਲ ਅਨੇਕ । ਸਰਬ ਕਲਾ ਇਸ ਦੇਹ ਵਿਚ ਅਨੂਪਾ । ਮੈਂ ਹੂੰ ਆਪ ਆਦਿ ਅੰਤ ਹੋਤਾ । ਅਚਰਜ ਖੇਲ ਮੈਂ ਆਪ ਇਹ ਕੀਤਾ । ਰਾਮ ਨਾਮ ਮੈਂ ਅਖਵਾਇਆ । ਉਸ ਜੁਗ ਦਾ ਨਾਸ ਕਰਾਇਆ । ਹੋਇਆ ਦੁਆਪਰ ਕ੍ਰਿਸ਼ਨ ਮੁਰਾਰੀ । ਸਰਬ ਸ੍ਰਿਸ਼ਟ ਜਿਸ ਆਪ ਸੰਘਾਰੀ । ਆਇਆ ਕਲਜੁਗ ਹੋਇਆ ਅੰਤਕਾਲ | ਮਹਾਰਾਜ ਸ਼ੇਰ ਸਿੰਘ ਸਰਬ ਪ੍ਰਿਤਪਾਲ । ਈਸ਼ਵਰ ਏਕ ਅਵਰ ਨਾ ਕੋਏ । ਜਿਤਨੇ ਗੁਰ ਉਸ ਦੇ ਹੋਏ । ਸਭ ਨੇ ਜਪਿਆ ਮੇਰਾ ਨਾਮ । ਮੁਕੰਦ ਮਨੋਹਰ ਇਹ ਕ੍ਰਿਸ਼ਨ ਭਗਵਾਨ । ਸੋਲਾਂ ਕਲਾ ਮੈਂ ਆਪ ਸੰਪੂਰਣ । ਚੌਦਾਂ ਵਿਦਿਆ ਮੇਰੀ ਰਸਨਾ ਅਧੂਰਣ । ਚਾਰ ਵਰਨ ਮਾਨਸ ਉਪਜਾਏ । ਸਰਬ ਜੀਵ ਆਪਣੀ ਸਰਨੀ ਲਾਏ । ਤੇਤੀਸ ਕਰੋੜ ਦੇਵੀ ਦੇਵ ਉਪਾਏ । ਇੰਦਰ ਫੁਨਿੰਦਰ ਸਰਬ ਸਰਨੀ ਆਏ । ਸ਼ਿਵ ਸ਼ਿਵਲੋਕ ਦਾ ਵਾਸੀ । ਬ੍ਰਹਮਾ ਚਾਰ ਵੇਦ ਮੇਰਾ ਨਾਉਂ ਸੁਨਾਸੀ । ਮੈਂ ਹੂੰ ਆਪ ਆਪਣੇ ਵਿਚ ਪ੍ਰਬੀਨਤ । ਮੇਰੀ ਮਹਿਮਾ ਕੋਈ ਜੀਵ ਨਾ ਚੀਨਤ । ਮੇਰਾ ਧਾਮ ਅਤਿ ਸੂਖਮ ਤੇ ਨਿਰਾਲਾ । ਤੀਨ ਲੋਕ ਦਾ ਮੈਂ ਰਖਵਾਲਾ । ਸਰਬ ਜੀਵ ਦਾ ਮੈਂ ਪ੍ਰਿਤਪਾਲਕ । ਸਰਬ ਜੀਵ ਦਾ ਹੂੰ ਘਾਲਕ । ਮੋ ਕੋ ਆਖੇ ਈਸ਼ਵਰ ਦੇਵ ਸਭ ਭਾਈ । ਮੇਰਾ ਨਾਮ ਬਾਣੀ ਜਗਤ ਅਖਵਾਈ । ਬਾਣੀ ਵਿਨਾਸ਼ੇ  ਸਤਿਗੁਰ ਨਾ ਵਿਨਾਸੇ । ਬਾਣੀ ਅਲੋਪ ਸਤਿਗੁਰ ਪ੍ਰਕਾਸ਼ੇ ।  ਸਤਿਗੁਰ ਦੇਵੇ ਭਗਤਨ ਕੋ ਵਡਿਆਈ । ਦਰਸ ਪਾਏ ਭਗਤ ਜਸ ਗਾਈ । ਮੇਰਾ ਨਾਮ ਲੈਣ ਜੋ ਭਗਤਨ । ਉਸ ਕੋ ਬਾਣੀ ਜਗਤ ਮੇਂ ਕਹਿਤਨ । ਬਾਣੀ ਆਪ ਗੁਰੂ ਉਪਜਾਵੇ । ਮਹਿਮਾ ਆਪਣੀ ਆਪ ਲਿਖਾਵੇ । ਸਮੇਂ ਅਨੁਸਾਰ ਕਰੇ ਅੰਤਕਾਲ । ਥਿਰ ਰਹੇ ਇਹ ਆਪ ਦੀਨ ਦਿਆਲ । ਦੀਨ ਦਿਆਲ ਸਦਾ ਪ੍ਰਿਤਪਾਲ । ਮਹਾਰਾਜ ਸ਼ੇਰ ਸਿੰਘ ਲਏ ਬਿਰਦ ਸੰਭਾਲ ।

 

ਬੱਚੇ ਵਾਸਤੇ ਅਰਜ਼

           ਅਰਜ਼ ਤੁਸਾਂ ਨੇ ਗੁਜ਼ਾਰੀ । ਪੁੱਤ ਮੇਰੇ ਦੀ ਲਾਹੋ ਬੀਮਾਰੀ । ਕੱਟਿਆ ਜੰਜਾਲ ਓਸ ਦਾ ਭਾਈ । ਮੇਰੇ ਨਾਂ ਦੀ ਹੋਈ ਦੁਹਾਈ । ਬਚਨ ਆਪ ਨੂੰ ਅਸਾਂ ਇਹ ਕੀਤਾ । ਇਕ ਪੁੱਤਰ ਜਗਤ ਸੇ ਦੀਤਾ । ਆਪ ਨੇ ਜੋ ਸੇਵ ਕਮਾਈ । ਉਚੀ ਤੈਨੂੰ ਮਿਲੀ ਵਡਿਆਈ ।