੯ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ
ਜਿਸ ਦੇਹ ਮੇਂ ਮੇਰਾ ਪ੍ਰਕਾਸ਼ । ਉਸ ਦੇਹ ਦਾ ਨਹੀਂ ਵਿਨਾਸ । ਮੈਂ ਹੂੰ ਜੋਤੀ ਜੋਤ
ਸਰੂਪਾ । ਨਾ ਮੇਰਾ ਰੰਗ ਨਾ ਮੇਰਾ ਰੂਪਾ । ਮੈਂ ਆਪਣਾ ਆਪ ਉਪਜਾਇਆ । ਮਾਇਆ ਵਿਚ ਜਗਤ ਉਪਾਇਆ । ਐਸੀ ਚਲਾਂ ਖੇਲ ਨਿਰਾਲੀ । ਆਪਣੀ ਜੋਤ ਸਭਨ ਮੇਂ ਘਾਲੀ । ਆਪਣਾ ਆਪ ਮੂਲ ਨਾ ਜਾਣਤ । ਆਪਣਾ ਆਪ ਸਰੂਪ ਉਪਾ ਕੇ । ਨਾਭ ਵਿਚੋਂ ਬ੍ਰਹਮਾ ਪ੍ਰਗਟਾ ਕੇ । ਕਵਲ ਵਿਚੋਂ ਕਵਲ ਉਪਾਇਆ । ਚਾਰ ਮੁਖ ਦਾ ਸਰੂਪ ਬਣਾਇਆ । ਫਿਰ ਉਸ ਨੂੰ ਦਰਸ਼ਨ ਦੀਤਾ । ਇਸ ਸੰਸਾਰ ਦੀ ਚਲਾਈ ਰੀਤਾ । ਕੇਸ਼ਵ ਰਿਖ ਉਪਾਇਆ ਪੋਤਾ । ਬਾਸ਼ਕ ਤਸ਼ਕ ਉਨ੍ਹੋਂ ਮੇਂ ਹੋਤਾ । ਗਰੜ ਉਨ੍ਹਾਂ ਦਾ ਮਤਰੇਆ ਜਾਇਆ । ਭਗਵਾਨ ਜਿਸ ਨੇ ਉਪਰ ਉਠਾਇਆ । ਸੱਤ ਕਾਲੇ ਸੱਤ ਸਫੇਦ ਬਣਾਏ । ਮੇਰੇ ਰਥ ਦੇ ਅੱਗੇ ਲਾਏ । ਏਹ ਮੇਰੀ ਹੈ ਕਲਾ ਨਿਰਾਲੀ । ਚਿੱਟਾ ਘੋੜਾ ਜਿਸ ਸੇਵ ਕਮਾ ਲੀ । ਸ਼ਿਵ ਸ਼ੰਕਰ ਆਪ ਉਪਾਏ । ਬਾਸ਼ਕ ਤਸ਼ਕ ਜਿਨ ਗਲ ਮੇਂ ਪਾਏ । ਦਿਨ ਰਾਤ ਜਿੰਨ੍ਹਾਂ ਨੇ ਘਾਲਣ ਘਾਲੀ । ਉਨ੍ਹਾਂ ਨੂੰ ਮਿਲੇ ਆਪ ਬਨਵਾਲੀ । ਮਾਇਆ ਵਿਚ ਉਨ੍ਹਾਂ ਨੂੰ ਭੁਲਾਇਆ । ਮੈਂ ਹਾਂ ਮੋਹਣੀ ਰੂਪ ਬਣਾਇਆ । ਸ਼ਿਵਾਂ ਦਾ ਮਾਣ ਗੁਵਾਇਆ । ਭੈਂਸੇ ਦੀ ਜੂਨੀ ਪਾ ਕੇ, ਪਹਾੜ ਵਿਚ ਸਿਰ ਲੁਕਾਇਆ । ਹੋਏ ਅਧੀਨ ਮੈਨੂੰ ਧਿਆਇਆ । ਹਾਜ਼ਰ ਹੋ ਕੇ ਦਰਸ ਦਿਖਾਇਆ । ਸਭ ਮਾਣ ਉਨ੍ਹਾਂ ਦਾ ਗਵਾਇਆ । ਮਾਇਆ ਦਾ ਸੀ ਜਾਲ ਹਟਾ ਕੇ । ਆਪਣਾ ਮੋਹਣੀ ਰੂਪ ਛੁਪਾ ਕੇ । ਸਵੱਛ ਸਰੂਪ ਕੀਆ ਹੈ ਆਪਣਾ । ਪਾਇਆ ਦਰਸ ਹੋਏ ਦੇਹ ਨਿਹਾਲੀ । ਮੈਂ ਭੁੱਲਾ ਤੇਰੀ ਸਾਰ ਨਾ ਜਾਣੀ । ਹੋਇਆ ਕਿਰਪਾਲ ਦੀਨ ਦਿਆਲ । ਸ਼ਿਵਲੋਕ ਹੋਈ ਜੈ ਜੈਕਾਰ । ਮਾਇਆ ਦੇਖ ਭੂਲੇ ਨਾ ਭਰਮੇ । ਮੇਰਾ ਨਾਮ ਰੱਖੋ ਮਨ ਮੇਂ । ਮੈਂ ਹੂੰ ਪਰੀ ਪੂਰਨ ਪਰਮੇਸ਼ਵਰ । ਮੈਂ ਹੂੰ ਆਦਿ ਜੁਗਾਦਿ ਜਗਤੇਸ਼ਵਰ । ਭਰਤੰਬਰ ਮੈਂ ਆਪ ਸੁਵਾਮੀ । ਛਿੰਨ ਭੰਗਰ ਸਦਾ ਨਿਹਕਾਮੀ । ਮੁਝ ਕੋ ਭੂਲੇ ਠੌਰ ਨਾ ਪਾਵੇ । ਤੀਨ ਲੋਕ ਥਿਰ ਨਾ ਰਹਾਵੇ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਦਾ ਮੈਂ ਰਖਵਾਲਾ । ਬੈਕੁੰਠ ਧਾਮ ਮੇਂ ਜੋਤ ਜਗਾਵਣ ਵਾਲਾ । ਜਗੇ ਜੋਤ ਹੋਏ ਅਨੂਪਾ । ਹਰ ਜੀਵ ਮੇਂ ਮੈਂ ਸਮੀਪਾ । ਆਪਣੀ ਵਸਤ ਆਪ ਨਾ ਬੂਝੇ । ਅੰਧ ਅਗਿਆਨ ਦਰ ਦਰ ਲੂਝੇ । ਅਪ ਤੇਜ ਵਾਏ ਪ੍ਰਿਥਮੀ ਅਾਕਾਸ਼ ਬਣਾ ਕੇ । ਵਿਚ ਆਪਣੀ ਜੋਤ ਜਗਾ ਕੇ । ਮਨ ਮਤ ਬੁਧ ਉਪਾ ਕੇ । ਜੀਵ ਦੀ ਕਾਇਆ ਬਣਾ ਕੇ । ਵਿਚ ਲੋਭ ਹੰਕਾਰ ਵਸਾਇਆ । ਕਲਜੁਗ ਦਾ ਜਿਨ ਕਾਲ ਕਰਾਇਆ । ਕਲਜੁਗ ਨੇ ਆਪਣੀ ਕਾਰ ਕਰਾਈ । ਰਹਿਣ ਨਾ ਦਿਤੀ ਕਿਸੇ ਵਡਿਆਈ । ਕਾਲ ਰੂਪ ਕਾਲ ਹੋ ਆਇਆ । ਮਹਾਰਾਜ ਸ਼ੇਰ ਸਿੰਘ ਹੁਕਮ ਸੁਣਾਇਆ । ਕਾਲ ਕੀਆ ਕਲਜੁਗ ਦਾ ਆ ਕੇ । ਮਹਾਰਾਜ ਸ਼ੇਰ ਸਿੰਘ ਨਾਂ ਰਖਾ ਕੇ । ਸੋਹੰ ਸ਼ਬਦ ਦਾ ਜਾਪ ਕਰਾ ਕੇ । ਬਾਕੀ ਸਭਨ ਦਾ ਨਾਸ ਕਰਾ ਕੇ । ਬਾਬੇ ਮਨੀ ਸਿੰਘ ਤੋਂ ਲਿਖਤ ਕਰਾ ਕੇ । ਛੇ ਮਹੀਨੇ ਕਲਮ ਚਲਾ ਕੇ । ਅੱਠ ਮਣ ਸਾਢੇ ਸੱਤ ਛਟਾਂਕ ਬਾਣੀ ਲਿਖਵਾ ਕੇ । ਚਾਰ ਜੁਗ ਦਾ ਵਰਨ ਕਰਾ ਕੇ । ਐਸੀ ਬਾਬੇ ਕਲਮ ਚਲਾਈ । ਸਾਰੀ ਸ੍ਰਿਸ਼ਟੀ ਭਸਮ ਕਰਾਈ । ਹੰਕਾਰੀਆਂ ਨੂੰ ਐਸੀ ਨੱਥ ਪੁਆਈ । ਦਰ ਦਰ ਭਿਖਿਆ ਮੰਗਣ ਨਾ ਭਾਈ । ਪਿੰਡ ਭੰਡਾਲ ਬਿਆਸੋਂ ਪਾਰ । ਜਿਥੇ ਮਨੀ ਸਿੰਘ ਰੱਖੇ ਪਿਆਰ । ਉਥੇ ਸੰਗਤ ਆਵੇ ਜਾਵੇ । ਮਨੀ ਸਿੰਘ ਦੇ ਦਰਸ ਨਿੱਤ ਪਾਵੇ । ਅਰਜਨ ਸਿੰਘ ਸਿੱਖ ਨੇ ਚੁਗਲੀ ਖਾਧੀ । ਇਹ ਸਾਧ ਬੜਾ ਅਪਰਾਧੀ । ਨਵਾਂ ਇਕ ਏਸ ਖੇਲ ਬਣਾਇਆ । ਮਹਾਰਾਜ ਸ਼ੇਰ ਸਿੰਘ ਗੁਰ ਪ੍ਰਗਟਾਇਆ । ਹੋਰ ਸਭਨ ਦਾ ਮਾਣ ਗੁਆ ਕੇ । ਓਸ ਦੀ ਸਰਨੀ ਲੱਗਾ ਜਾ ਕੇ । ਸਫੈਦ ਦਾੜ੍ਹੀ ਭੂਰੀ ਹੈ ਕਾਲੀ । ਏਸ ਬੁੱਢੇ ਦੀ ਮਤਿ ਹੈ ਮਾਰੀ । ਏਸ ਗੁੱਸੇ ਦੇ ਵਿਚ ਆ ਕੇ । ਰੋਇਆ ਬਾਬਾ ਸਾਡੇ ਕੋਲ ਆਪ ਆ ਕੇ । ਹੁਕਮ ਸਤਿਗੁਰੂ ਤੇਰਾ ਚਾਹੁੰਦਾ । ਛਿੰਨ ਵਿਚ ਇਨਾਂ ਨੂੰ ਮਾਰ ਮੁਕੌਂਦਾ । ਬਚਨ ਕੀਆ ਸਤਿਗੁਰ ਪੂਰੇ । ਸ਼ਾਂਤ ਰਹੋ ਤੁਸੀਂ ਭੂਰੀ ਵਾਲੇ । ਤੇਰੇ ਹੱਥ ਦਿਆਂ ਵਡਿਆਈ । ਮੋਰ ਪੰਖ ਦੀ ਕਲਮ ਬਣਾਈ । ਮਹਾਰਾਜ ਸ਼ੇਰ ਸਿੰਘ ਨਿੱਤ ਧਿਆਈ । ਪ੍ਰਗਟ ਕਾਰੂੰ ਤੇਰੀ ਵਡਿਆਈ । ਐਸਾ ਰਾਗ ਤੁਝੇ ਸੁਣਾਊਂ । ਅਨਹਦ ਸ਼ਬਦ ਮਨ ਵਜਾਊਂ । ਜਿਸ ਦੀ ਧੁਨਕਾਰ ਨਾ ਛੁੱਟੇ । ਬਾਬਾ ਤੇਰੀ ਪ੍ਰੀਤ ਚਰਨਾਂ ਵਿਚੋਂ ਨਾ ਟੁੱਟੇ । ਕਲਜੁਗ ਵਿਚ ਤੁਸਾਂ ਸਾਨੂੰ ਪ੍ਰਗਟਾਇਆ । ਸੰਗਤਾਂ ਵਿਚ ਆਪਣੇ ਸੀਸ ਉਠਾਇਆ । ਹਰਿਮੰਦਰ ਸਾਹਿਬ ਦੇ ਵਿਚ ਲੈ ਜਾ ਕੇ । ਮੰਜੀ ਸਾਹਿਬ ਦੇ ਉਪਰ ਬਹਾ ਕੇ । ਦਿਤਾ ਹੁਕਮ ਕਰੋ ਨਿਮਸਕਾਰ ਆ ਕੇ । ਗੁਰ ਅਰਜਨ ਵਾਲਾ ਸ਼ਬਦ ਸੁਣਾ ਕੇ । ਹਰਿ ਜੂ ਹਰਿਮੰਦਰ ਵਿਚ ਆਇਆ । ਕਲਜੁਗ ਵਿਚ ਇਹ ਨਿਹਕਲੰਕ ਅਖਵਾਇਆ । ਆਪਣੇ ਧਾਮ ਵਿਚ ਆਪ ਸੁਹਾਇਆ । ਸੰਗਤਾਂ ਨੂੰ ਅੱਜ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਕਲਜੁਗ ਵਿਚ ਨਾਂ ਰਖਾ ਕੇ ।ਅੱਗੋਂ ਉਠ ਕੇ ਪਏ ਪੁਜਾਰੀ । ਏਹ ਕੀ ਸਾਧਾ ਕੀਤੀ ਕਾਰੀ । ਇਕ ਬਾਲ ਨੂੰ ਤੂੰ ਉਠਾ ਕੇ । ਮੰਜੀ ਸਾਹਿਬ ਦੇ ਉਤੇ ਬਹਾ ਕੇ । ਫਿਟ ਗਈ ਤੇਰੀ ਨੀਤੀ । ਚਲੀ ਚਾਲ ਇਹ ਕੁਰੀਤੀ ।
ਠੇਕੇਦਾਰ ਠਾਕਰ ਸਿੰਘ ਦੇ ਨਵਿੱਤ ਬਚਨ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕੁਟੰਬ ਅਲਪਨੰ , ਨੈਨਣ ਦੇਖਨੰ , ਮਨੋ ਸੁਰਤਯਲਕੋ’ । ਸੈਹਿੰਸਾਨੰ ਹੰਕਾਰ ਨਿਵਾਰੰ , ਆਤਮ ਸਾਰਨੰ ਮੇਰੀ ਪਹਿਚਾਨਕੋ । ਪ੍ਰਪੰਚ ਪਰਪੇਖਨੰ , ਸਰਬ ਕਲਾ ਦੇਖਨੰ , ਤੇਰੀ ਪ੍ਰਿਤਪਾਲਕੋ ।