G01L04 ੧੧ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ – ਹਰਬਾਣੀ written

੧੧ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ

          ਤੀਨ ਤਾਪ ਮਾਰਾਂ ਮੈਂ ਆਪ । ਮੇਰੇ ਸਿੱਖ ਦਾ ਵਡ ਪ੍ਰਤਾਪ । ਐਸੀ ਪ੍ਰੀਤ ਪ੍ਰੀਤਮ

ਲਾਈ । ਇਸ ਦੀ ਪਾਹਨੀ ਤਾਪ ਸਿਰ ਲਾਈ । ਮਹਾਰਾਜ ਸ਼ੇਰ ਸਿੰਘ ਹੁਕਮ ਇਹ ਘੱਲਿਆ । ਕਾਲਾ ਬੀਰ ਮੁਹੰਮਦ ਚਲਿਆ । ਜਿਸ ਨੂੰ ਮਾਰੇ ਮੇਰੀ ਆਣ । ਤਿਨ ਕੋ ਪਈ ਸੰਗਤ ਕੀ ਕਾਨ  । ਐਸਾ ਇਹ ਮੰਤਰ ਬਣਾਇਆ । ਤੀਨ ਤਾਪ ਕਾ ਨਾਸ ਕਰਾਇਆ । ਆਪ ਉਚਾਰੇ ਪ੍ਰੀਤਮ ਸਿੱਖ ਪਿਆਰਾ । ਦੁੱਖ ਕਲੇਸ਼ ਲਾਹ ਦੇ ਸਾਰਾ । ਪੀਤ ਪੈਤੰਬਰ ਤ੍ਰੈਭਵਨ ਧਨੀ । ਜਗਨ ਨਾਥ ਗੋਪਾਲ ਮੁਖ ਭਨੀ । ਸਾਰਿੰਗ ਧਰ ਭਗਵਾਨ ਬੀਠਲਾ । ਜਿਸ ਗਣਤ ਆਵੈ ਸਰਬੰਗਾ । ਪਤਿਤ ਪਾਵਨ ਦੁੱਖ ਭੈ ਭੰਜਨ । ਹੰਕਾਰ ਨਿਵਾਰਨ ਹੈ ਭਵਖੰਡਨ । ਭਗਤੀ ਤੋਖਤ ਦੀਨ ਦਿਆਲਾ । ਸਭ ਕੁੱਛ ਤੁਝ ਸੇ ਹੈ ਭਿੰਗਾ  । ਹਰਿਮੰਦਰ ਦੇ ਕੁੱਤੇ ਪੁਜਾਰੀ । ਜਿੰਨ੍ਹਾਂ ਹਾਹਾਕਾਰ ਮਚਾ ਲਈ । ਆਪਣੀ ਪਤਿ ਆਪ ਗੁਵਾਈ । ਕੂਕਰ ਸੂਕਰ ਦੀ ਜੂਨ ਲਿਖਵਾਈ । ਨਗਰੀ ਰਾਮਦਾਸ ਦੀ ਬਣੀ ਹੰਕਾਰੀ । ਪੰਦਰਾਂ ਸੌ ਛੱਬੀ ਗੁਰ ਨਾਨਕ ਆਇਆ । ਨਾਮ ਸਤਿ ਦਾ ਮੰਤਰ ਦ੍ਰਿੜਾਇਆ । ਭੁੱਲੇ ਸਿੱਖ ਨੂੰ ਅੰਗ ਲਗਾਇਆ । ਲਹਣੇ ਤੋਂ ਅੰਗਦ ਬਣਾਇਆ । ਅੰਗਦ ਦੀ ਜਿਨ ਸੇਵ ਕਮਾਈ । ਅਮਰਦਾਸ  ਅਮਰ ਦੀ ਪਦਵੀ ਪਾਈ । ਅਮਰਦਾਸ ਇਹ ਪ੍ਰੀਖਤਾ ਕੀਤੀ । ਰਾਮਦਾਸ ਨੂੰ ਗੱਦੀ ਦਿਤੀ । ਗਏ ਵੇਦੀ ਸੋਢੀ ਆਏ । ਦਾਸ ਰਾਮ ਗੁਰੂ ਸੋਲਾਂ ਸੋਲਾਂ ਵਿਚ ਆਏ । ਰਾਮਦਾਸ ਇਹ ਨਗਰ ਵਸਾ ਕੇ । ਬਾਬੇ ਬੁੱਢੇ ਨੂੰ ਨਾਲ ਰਲਾ ਕੇ । ਸਰ ਅਮ੍ਰਿਤ ਆਪ ਪ੍ਰਗਟਾ ਕੇ । ਗੁਰ ਅਰਜਨ ਦੀ ਸੇਵਾ ਲਾ ਕੇ | ਚਾਰ ਵਰਨ ਦਾ ਧਾਮ ਬਣਾ ਕੇ । ਚਾਰ ਦਰ ਉਸ ਦੇ ਰਖਵਾ ਕੇ । ਨਾਮ ਆਪਣੇ ਦਾ ਪ੍ਰਕਾਸ਼ ਕਰਾ ਕੇ । ਤਾਲ ਵਾਲੀ ਸੇਵਾ ਕਰਾ ਕੇ । ਵਿਚ ਸੰਗਤ ਦੇ ਸੇਵ ਕਮਾ ਕੇ । ਆਪਣਾ ਗੁਝਾ ਭੇਦ ਲੁਕਾ ਕੇ । ਅਰਜਨ ਨੂੰ ਜਿਨ ਇਹ ਨਜ਼ਰ ਕੀਤੀ । ਐਸੀ ਜੋਤ ਅਸਾਂ ਨੇ ਦੀਤੀ । ਪਾ ਕੇ ਦਰਸ਼ਨ ਹੋਇਆ ਪ੍ਰਸੰਨ । ਧੰਨ ਧੰਨ ਧੰਨ ਮੁਖੋਂ ਕਹੇ ਧੰਨ । ਬੋਲੇ ਮੈਨੂੰ ਵਡਿਆ ਕੇ । ਪੈਜ ਰੱਖੀ ਤੂੰ ਮੇਰੀ ਆ ਕੇ । ਵੇਖ ਜੋਤ ਬੜਾ ਖ਼ੁਸ਼ ਹੋਇਆ । ਉਚਾਰੇ ਸ਼ਬਦ ਖੜ੍ਹਾ ਖਲੋਇਆ । ਸੰਤਾਂ ਦੇ ਕਾਰਜ ਵਿਚ ਆਪ ਖਲੋਇਆ । ਅਰਜਨ ਦੇ ਮੁਖੋਂ ਹਰਿ ਹਰਿ ਹੋਇਆ । ਮੈਂ ਹੂੰ  ਦਾਸ ਮੈਂ ਨਾ ਮੋਰਾ । ਤੁਮ ਹੋ ਜਿਸ ਚਰਨ ਸੰਗ ਜੋੜਾ । ਜਿਸ ਉਪਰ ਦਇਆ ਜਾ ਕੀਤੀ । ਆਤਮ ਸ਼ੁੱਧ ਦੇਹ ਪੁਨੀਤੀ । ਦਿਵਸ ਰੈਣ ਮੇਰਾ ਜਸ ਗਾਵੇ । ਭਾਈ ਗੁਰਦਾਸ ਉਹਦੀ ਲਿਖਤ ਕਰਾਵੇ । ਐਸਾ ਸ਼ਬਦ ਸੱਚਾ ਚਲਾਵਾਂ । ਭੇਦ ਨਾ ਆਪਣਾ ਕਿਸੇ ਜਤਾਵਾਂ । ਮੈਂ ਹੂੰ  ਪਰੀ ਪੂਰਨ ਪਰਮੇਸ਼ਵਰ । ਆਦਿ ਜੁਗਾਦਿ ਸਦਾ ਜਗਤੇਸ਼ਵਰ । ਪਾਪੀਆਂ ਦੀ ਮਤਿ ਹੋਈ ਅਧੂਰੀ । ਵੇਖ  ਸਤਿਗੁਰੂ ਪਾਵਣ ਘੂਰੀ । ਅਛਲ ਛਲਣ ਛਲ ਆਪ ਕਰਾਇਆ । ਮਨਮੁਖਾਂ ਨੇ ਭੇਤ ਨਾ ਪਾਇਆ । ਲੋਗਨ ਕੋ ਗੁਰ ਸਿੱਖ ਬਤਾਵੇ । ਦੇਖ ਗੁਰੂ ਕੋ ਮੁਖ ਭੁਆਵੇ । ਕਲਜੁਗ ਨੇ ਪਾਈ ਮਾਇਆ ।  ਸਤਿਗੁਰ ਤੋਂ ਪਿੱਛੇ ਹਟਾਇਆ । ਨੈਣੀ ਦੇਖ  ਸਤਿਗੁਰ ਪੂਰਾ । ਮਨ ਵਿਚ ਅਗਿਆਨ ਚਿੱਤ ਹਦੂਰਾ । ਉਚ ਚਿਤ ਦੀ ਚਿਖਾ ਬਣਾਈ । ਉਤਮ ਜੋਤ ਦੀ ਕੀਤੀ ਸਫਾਈ । ਜੋਤ ਵਿਚ ਸੀ ਜੋਤ ਮਿਲਾ ਕੇ । ਪ੍ਰੇਤ ਜੂਨ ਉਨ੍ਹਾਂ ਨੂੰ ਪਾ ਕੇ । ਜਿੰਨ ਖਵੀਸ ਮਹੰਤ ਬਣਾ ਕੇ । ਮਨੀ ਸਿੰਘ ਤੋਂ ਲਿਖਤ ਕਰਾ ਕੇ । ਮਹੰਤਾਂ ਜੋਗਾ ਥਾਂ ਬਣਾਇਆ । ਅੰਮ੍ਰਿਤਸਰ ਥੋੜ੍ਹਾ ਥੋੜ੍ਹਾ ਢਾਹਿਆ । ਸ਼ਹਿਰੀ ਜੀਵ ਆਮ ਜੋ ਖਾਸਾ । ਵਿਸ਼ਟਾ ਉਨ੍ਹਾਂ ਉਨ੍ਹਾਂ ਦਾ ਖਾਧਾ । ਹੋਏ ਬੇਮੁਖ ਇਹ ਗਤ ਪਾਈ । ਜੁਗ ਜੁਗ ਪ੍ਰੇਤ ਜੂਨ ਦੀ ਮਿਲੀ ਇਹ ਸਜ਼ਾਈ । ਸੰਗਤ ਸਾਡੀ ਵਿਚ ਬਹਿ ਜਾਵੇ ਆ ਕੇ । ਮਨ ਦਾ ਹੰਗਤਾ ਰੋਗ ਗੁਆ ਕੇ । ਮਾਣ ਅਭਿਮਾਣ ਦਿਲੋਂ ਭੁਲਾ ਕੇ । ਇਕੋ ਆਸ ਮੇਰੀ ਰਖਾ ਕੇ । ਚਰਨਾ ਵਿਚ ਸੀਸ ਝੁਕਾ ਕੇ । ਸੰਗਤ ਨੂੰ ਭੈਣ ਭਰਾ ਬਣਾ ਕੇ । ਮਨੋਂ ਵਿਕਾਰ ਸਾਰਾ ਲਾਹ ਕੇ । ਸ਼ਬਦ ਮੇਰੇ ਦਾ ਭੈ ਰਖਾ ਕੇ । ਆਪਣੇ ਆਪ ਨੂੰ ਨੀਵਾਂ ਅਖਵਾ ਕੇ । ਚਰਨੀ ਡਿੱਗੇ ਸਾਡੀ ਆ ਕੇ । ਕਰੇ ਮਨੋਰਥ  ਸਤਿਗੁਰ ਪੂਰਾ । ਦੁੱਧ ਪੁੱਤ ਦਾ ਨਹੀਂ ਹੈ ਤੋੜਾ । ਜੋ ਬੀਬੀ ਸਾਡੇ ਦਰ ਤੇ ਆਵੇ । ਅੰਸ ਬਿਨਾ ਨਾ ਖ਼ਾਲੀ ਜਾਵੇ । ਐਸੀ ਮੈਂ ਜਗਾਵਾਂ ਜੋਤਾ । ਮੇਰੀ ਤਾਕਤ ਵਰਤੇ ਜੋਤਾ । ਇਹ ਸਦਾ ਹੈ ਮੇਰਾ ਬਚਨ । ਸੰਗਤਾਂ ਦੇ ਮਨ ਮੇਰਾ ਰਚਨ । ਜੋ ਸਿੱਖ ਸੁਆਲੀ ਆਵੇ । ਥਿਰ ਘਰ ਤੋਂ ਨਾ ਖ਼ਾਲੀ ਜਾਵੇ । ਇਸ ਤੋਂ ਪਰੇ ਨਹੀਂ ਕੋਈ ਧਾਮ । ਹਾਜ਼ਰ ਹਾਂ ਮੈਂ ਵਿਸ਼ਨੂੰ ਭਗਵਾਨ । ਅਨੰਤ ਜੁਗ ਮੇਂ ਮੈਂ ਹਾਂ ਰਹਿੰਦਾ । ਵਾਹ ਵਾਹ ਕਹਿੰਦਿਆਂ ਸਭ ਦੁੱਖ ਲਹਿੰਦਾ । ਸੋਹੰ ਨਾਮ ਮੇਰਾ ਸਤਿਜੁਗ ਜਾਣ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਸਾਲ ਛਪੰਜਾ ਤਿੰਨ ਮਹੀਨੇ ਛੇ ਦਿਨ ਭਾਈ । ਕਲਜੁਗ ਵਿਚ ਜੋਤ ਪ੍ਰਗਟਾਈ । ਤਾਬੋ ਤਾਈਂ ਮਿਲੀ ਵਡਿਆਈ । ਜਵੰਦ ਸਿੰਘ ਨੇ ਸਾਰ ਨਾ ਪਾਈ । ਬਾਲ ਸਮਝ ਕੇ ਬਾਲ ਅੰਞਾਣਾ । ਸੱਚਾ ਸਤਿਗੁਰ ਨਹੀਂ ਪਛਾਣਾ । ਮਹੀਨੇ ਛੇ ਹੋਈ ਆਰਜ਼ੂ ਮੇਰੀ । ਐਸੀ ਕਲਾ ਅਸਾਂ ਏ ਫੇਰੀ । ਮਨੀ ਸਿੰਘ ਨੂੰ ਟੁੰਬ ਉਠਾਇਆ । ਹੋਏ ਪ੍ਰਤੱਖ ਦਰਸ ਦਿਖਾਇਆ । ਮੁਕੰਦ ਮਨੋਹਰ ਨਜ਼ਰੀ ਆਇਆ । ਸ਼ਬਦ ਸਰੂਪ ਮਾਤ ਪਿਤਾ ਬਣਾਇਆ । ਘਰ ਦਾ ਦਰ ਅੱਖੀਂ ਦਿਖਾਇਆ । ਮਨ ਦਾ ਸੰਸਾ ਸਾਰਾ ਲਾਹਿਆ । ਖੱਬਾ ਚਰਨ ਉਪਰ ਉਠਾ ਕੇ । ਖੱਬੇ ਗਿੱਟੇ ਵਾਲਾ ਨਿਸ਼ਾਨ ਦਿਖਾ ਕੇ । ਐਸੀ ਸੋਝੀ ਉਸ ਨੂੰ ਪਾਈ । ਬਾਬਾ ਮਨੀ ਸਿੰਘ ਦਏ ਦੁਹਾਈ । ਵਿਸ਼ਨੂੰ ਭਗਵਾਨ ਜੋਤ ਪ੍ਰਗਟਾਈ । ਹੋਇਆ ਦਰਸ ਭਗਤ ਜਸ ਗਾਈ । ਐਸਾ ਤੀਰ ਦਰਸ ਦਾ ਖਾ ਕੇ । ਭੱਜਾ ਘਵਿੰਡ ਵਲ ਜੁੱਤੀ ਲਾਹ ਕੇ । ਅੱਗੇ ਪਿੱਛੇ ਸੰਗਤ ਸਾਰੀ । ਆਵੇ ਭੱਜਾ ਨਾ ਸੁਰਤ ਸੰਭਾਲੀ । ਪਿੰਡੋਂ ਬਾਹਰ ਡੇਰਾ ਲਾ ਕੇ । ਦਰੱਖਤ ਵੱਡਣ ਦੀ ਨੀਤ ਰਖਾ ਕੇ ।