G01L05 ੧੨(12) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਪ੍ਰੇਮ ਸਿੰਘ ਦੇ ਗ੍ਰਹਿ – ਹਰਬਾਣੀ written

੧੨(12) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਬੁੱਗੇ  ਜ਼ਿਲਾ ਅੰਮ੍ਰਿਤਸਰ ਪ੍ਰੇਮ ਸਿੰਘ ਦੇ ਗ੍ਰਹਿ

          ਤੀਨ ਲੋਕ ਮੇਰਾ ਪ੍ਰਕਾਸ਼ ਲੋਕਮਾਤ ਪਾਤਾਲ ਵਿਚ ਆਕਾਸ਼ ਆਕਾਸ਼ ਵਿਚ ਮੈਂ ਜੋਤ

ਸਰੂਪਾ ਉਨੰਜਾ ਪਵਣ ਚਵਰ ਸਿਰ ਹੋਤਾ ਐਸੀ ਜੋਤ ਜਗੇ ਨਿਰਾਲੀ ਬਿਨ ਬੱਤੀ ਇਹ ਦੀਪਕ ਬਾਲੀ ਉਤਮ ਦੀਆ ਮੈਂ ਆਪ ਨਿਆਰਾ ਐਸਾ ਮੇਰਾ ਖੇਲ ਅਪਾਰਾ ਜੋਤ ਵਿਚੋਂ ਮੈਂ ਜੋਤ ਜਗਾ ਕੇ ਲੱਖ ਚੁਰਾਸੀ ਜੂਨ ਉਪਾ ਕੇ ਰਕਤ ਬੂੰਦ ਦੀ ਦੇਹ ਬਣਾਈ ਵਿਚ ਆਪਣੀ ਜੋਤ ਟਿਕਾਈ ਉਪਰ ਅਕਾਸ਼ ਜੋ ਮੇਰਾ ਧਾਮ ਉਸ ਦਾ ਧਰਿਆ ਬੈਕੁੰਠ ਨਾਮ ਉਸ ਦੇਸ ਦਾ ਮੈਂ ਹਾਂ ਵਾਲੀ ਵਿਜੇ ਰੂਪ ਆਪ ਅਬਿਨਾਸ਼ੀ ਆਪ ਆਪਣੇ ਖੇਲ ਰਚਾਵੇ ਸਮੇਂ ਅਨੁਸਾਰ ਜੋਤ ਪ੍ਰਗਟਾਵੇ ਕਲਜੁਗ ਦੀ ਮੈਂ ਕਰਾਂ ਸਫ਼ਾਈ ਮਨੀ ਸਿੰਘ ਨੇ ਜੋ ਲਿਖਤ ਕਰਾਈ ਲਿਖਤ ਲਿਖੀ ਓਸ ਸਤਿਗੁਰ ਪੂਰੇ   ਪਲਟੀ ਕਾਇਆ ਹੁਣ ਬੈਠਾ ਹਜ਼ੂਰੇ ਬਾਰਾਂ ਭਾਦਰੋਂ ਇਹ ਬਚਨ ਲਿਖਾਇਆ ਬਾਬੇ ਮਨੀ ਸਿੰਘ ਤੋਂ ਸਤਿਗੁਰੂ ਬਣਾਇਆ ਅੱਜ ਦਿਤੀ ਆ ਮੈਂ ਵਡਿਆਈ ਆਪਣੀ ਜੋਤ ਇਹਦੇ ਵਿਚ ਪਾਈ ਆਪਣੀ ਜੋਤ ਮੈਂ ਇਹਦੇ ਵਿਚ ਪਾਊਂ ਇਹਦੇ ਸਿਰ ਤੇ ਮੈਂ ਛਤਰ ਝੁਲਾਊਂ ਮੈਂ ਹਾਂ ਇਹਦੇ ਹੁਕਮ ਅਨੁਸਾਰ ਬਾਬੇ ਲਿਖਤ ਲਿਖੀ ਅਪਾਰ ਬਾਬੇ ਆਪਣੀ ਕਲਮ ਚਲਾਈ ਛੱਡੀ ਦੇਹ ਮੈਂ ਜੋਤ ਪ੍ਰਗਟਾਈ ਮੇਰੀ ਜੋਤ ਦਾ ਹੋਇਆ ਪ੍ਰਕਾਸ਼ ਕਲਜੁਗ ਦਾ ਹੁਣ ਕੀਤਾ ਨਾਸ ਸਤਿਜੁਗ ਦਾ ਹੁਣ ਸਤਿ ਵਰਤਾਇਆ ਬਾਬੇ ਮਨੀ ਸਿੰਘ ਨੂੰ ਤਖ਼ਤ ਬਹਾਇਆ ਮਾਤਲੋਕ ਵਿਚ ਤਖ਼ਤ ਅਪਾਰਾ ਪਲੰਘ ਨਿਵਾਰ ਜਿਸ ਦਿਤਾ ਸਹਾਰਾ ਜਿਤਨੇ ਬਸਤਰ ਇਸ ਤੇ ਪਾਏ ਪ੍ਰੇਮ ਸਿੰਘ ਤੇ ਪੜਦੇ ਪਾਏ ਓਸ ਧਾਮ ਦਾ ਨਹੀਂ ਵਿਨਾਸ ਜਿਥੇ ਮੇਰਾ ਹੋਇਆ ਪ੍ਰਕਾਸ਼ ਮਾਤਲੋਕ ਵਿਚ ਮੇਰਾ ਸੁਖਆਸਣ ਸਦੀਵ ਰਹੇ ਸਦਾ ਸੁਖਆਸਣ ਸਿੰਘਆਸਣ ਇਹਦਾ ਨਾਂ ਰਖਾ ਕੇ ਮਹਾਰਾਜ ਸ਼ੇਰ ਸਿੰਘ ਬੈਠਾ ਆ ਕੇ ਬਾਬੇ ਮਨੀ ਸਿੰਘ ਨੂੰ ਮਾਣ ਦਵਾ ਕੇ ਪਿੰਡ ਬੁੱਗੇ ਸਾਚਾ ਧਾਮ ਬਣਾ ਕੇ ਪ੍ਰੇਮ ਸਿੰਘ ਜਿਸ ਸੇਵ ਕਮਾਈ ਆਪਣੀ ਦਾਤ  ਸਤਿਗੁਰ ਅੱਗੇ ਟਿਕਾਈ ਦੁਨੀਆਂ ਦੀ ਇਸ ਤਜੀ ਮਾਇਆ ਸਤਿਗੁਰ ਅੱਗੇ ਸੀਸ ਨਿਵਾਇਆ ਐਸੀ ਦਿਤੀ ਇਹਨੂੰ ਵਡਿਆਈ ਪ੍ਰੇਮ ਨਗਰੀ ਏਹ ਧਾਮ ਅਖਵਾਈ ਚਾਰ ਜੁਗ ਏਹ ਰਹਿਸੀ ਧਾਮ ਜਿਸ ਨੇ ਕਰੀ ਏਥੇ ਪ੍ਰਨਾਮ ਉਹਨੂੰ ਮਿਲੂ ਆਪ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰੇਮ ਸਿੰਘ ਨੇ ਪ੍ਰੇਮ ਆ ਕੀਤਾ ਜਸ ਚਾਰ ਜੁਗ ਖਟ ਲੀਤਾ ਐਸੀ ਸਿੱਖ ਨੂੰ ਦਿਤੀ ਵਡਿਆਈ ਜੋਤ ਸੰਗ ਆ ਜੋਤ ਮਿਲਾਈ ਚੁਰਾਸੀ ਵਿਚੋਂ ਆਪ ਕਢਾ ਕੇ ਆਪਣੇ ਆਪ ਵਿਚ ਰੱਖੂੰ ਮਿਲਾ ਕੇ ਬੈਕੁੰਠ ਧਾਮ ਦਾ ਦਰਸ ਦਿਖਾ ਕੇ ਪਾਲ ਸਿੰਘ ਦੇ ਕੋਲ ਬਹਾ ਕੇ ਸੇਵਾ ਕਰਾਊਂ ਹੱਥ ਚਵਰ ਫੜਾ ਕੇ ਧ੍ਰੂ ਕਬੀਰ ਹੁਣ ਪਰੇ ਹਟਾ ਕੇ ਸਵਰਨ ਸਿੰਘ ਦਰ ਅੱਗੇ ਬਹਾ ਕੇ ਚੇਤ ਸਿੰਘ ਦੀ ਬਿੰਦ ਸੀ ਭਾਈ ਸਾਡੇ ਦਰ ਤੇ ਮਿਲੇ ਵਡਿਆਈ ਐਸੀ ਪਦਵੀ ਓਸ ਨੇ ਭਾਈ ਪਾਵੇ ਦਰਸ ਸਦਾ ਜਸ ਗਾਈ ਜੇਠ ਸੱਤ ਉਹਦੀ ਦੇਹ ਛੁਡਾਈ ਐਡੀ ਉਸ ਤੇ ਦਇਆ ਕਮਾਈ ਤਜੀ ਮਾਟੀ ਹੋਇਆ ਜੋਤ ਸਰੂਪਾ ਰੱਖੇ ਲਾਜ  ਸਤਿਗੁਰ ਅਨੂਪਾ ਅੰਤ ਕਾਲ ਜਾ ਉਸ ਦਾ ਹੋਇਆ ਸਾਡੇ ਦਰ ਤੇ ਸਾਰਾ ਬੰਸ ਰੋਇਆ ਕੌਣ ਉਨ੍ਹਾਂ ਦੀ ਧੀਰ ਧਰਾਵੇ ਮਹਾਰਾਜ ਸ਼ੇਰ ਸਿੰਘ ਕਾਰ ਕਰਾਵੇ ਜੈਸੀ ਵਸਤ ਉਥੇ ਹੀ ਪਾਵੇ ਆਪਣਾ ਭੇਤ ਆਪ ਰਖਾਵੇ ਛੁਡਾਈ ਦੇਹ ਧ੍ਰੂ ਹੋਇਆ ਅਤੀਤਾ ਸਵਰਨ ਸਿੰਘ ਸਦਾ ਹੈ ਜੀਤਾ ਐਸੀ ਪਦਵੀ ਉਹਨੇ ਪਾਈ ਕੁੱਖ ਮਾਤਾ ਦੀ ਸੁਫਲ ਕਰਾਈ ਚੇਤ ਸਿੰਘ ਨੂੰ ਦਿਤੀ ਵਡਿਆਈ ਮਹਾਰਾਜ ਸ਼ੇਰ ਸਿੰਘ ਦਏ ਦੁਹਾਈ ਐਸੀ ਇਹ ਮੈਂ ਚਾਲ ਚਲਾਈ ਹਾਜ਼ਰ ਹੋ ਕੇ ਦੇਹ ਛੁਡਾਈ ਸਤਿਜੁਗ ਦੀ ਇਹ ਚਲੀ ਰੀਤਾ ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤਾ ਆਪ ਆਪਣਾ ਬਿਰਦ ਸੰਭਾਲਿਆ ਆਪਣੇ ਭਗਤ ਨੂੰ ਆਪ ਉਠਾ ਲਿਆ ਪਤਾਲੋਂ ਕੱਢ ਆਕਾਸ਼ ਬਹਾ ਲਿਆ ਮਹਾਰਾਜ ਸ਼ੇਰ ਸਿੰਘ ਏਹ ਬਚਨ ਸੁਣਾ ਲਿਆ ਚੇਤ ਸਿੰਘ ਕਿਉਂ ਰੋਵੇ ਭਾਈ ਉਚ ਪਦਵੀ ਤੇਰੇ ਪੁੱਤ ਨੇ ਪਾਈਸੰਸਾਰ ਵਾਲੀ ਤਜਾਈ ਮਾਇਆ ਅੰਤ ਜੋਤੀ ਜੋਤ ਮਿਲਾਇਆ   ਝੂਠੀ ਦੇਹ ਨਾਲ ਕਰੇ ਪ੍ਰੀਤ ਸਤਿਗੁਰ ਦੀ ਨਾ ਜਾਣੇ ਰੀਤ ਮੇਰਾ ਇਹ ਰਾਹ ਨਿਰਾਲਾ ਆਪਣਿਆਂ ਭਗਤਾਂ ਸਦਾ ਰਖਵਾਲਾ ਮੈਂ ਐਸੀ ਕਾਰ ਕਮਾਵਾਂ ਮਨਮੁਖਾਂ ਵਿਚੋਂ ਗੁਰਸਿਖ ਪ੍ਰਗਟਾਵਾਂ ਕਲਜੁਗ ਦਾ ਹੁਣ ਮਾਣ ਗਵਾਵਾਂ ਵਿਚ ਸਤਿਜੁਗ ਸਿਰ ਇਹਨਾਂ ਛਤਰ ਝੁਲਾਵਾਂ ਘਾਲ ਗੁਰਸਿਖਾਂ ਨੇ ਐਸੀ ਘਾਲੀ । ਭੁੱਖ ਨੰਗ ਸਿੱਖਾਂ ਨੇ ਘਾਲੀ | ਬੁੱਧ ਸਿੰਘ ਬਾਲੇ ਚਕ ਵਾਲਾ ਜਿਸ ਨੇ ਆਪਣਾ ਕੱਢਿਆ ਦਵਾਲਾ ਜਿਸ ਨੇ ਮੇਰੀ ਸਾਰ ਸੀ ਪਾਈ ਤਨ ਮਨ ਧਨ ਦੇਹ ਸੀ ਲੁਟਾਈ ਐਸਾ ਉਸ ਨੇ ਲਾਇਆ ਝੋਰਾ ਮਾਸ ਗਾਲਿਆ ਓਹਦਾ ਭੋਰਾ ਭੋਰਾ ਸਿੱਖੀ ਤਿੱਖੀ ਓਸ ਆ ਡਿੱਠੀ ਧੁਰਦਰਗਾਹ ਦੀ ਮੈਥੋਂ ਲੈ ਲਈ ਚਿੱਠੀ ਆਪਣਾ ਉਸ ਨੇ ਕੀਆ ਨਬੇੜਾ ਬਹੁਰ ਨਾ ਹੋਵੇ ਜਗਤ ਤੇ ਫੇਰਾ ਦਇਆ ਓਸ ਤੇ ਆਪ ਆ ਕੀਤੀ ਆਤਮ ਵਿਚ ਆਤਮਾ ਸੀਤੀ ਐਸੀ ਉਸ ਨੂੰ ਦਿਤੀ ਸ਼ਾਂਤ ਕਰੇ ਜਸ ਮੇਰਾ ਦਿਨ ਰਾਤ   ਝੂਠੀ ਮਾਇਆ ਓਸ ਤਾਈਂ ਤਜਾਇਆ ਅੰਤ ਕਾਲ ਜੋਤੀ ਜੋਤ ਸਮਾਇਆ ਜੋਤ ਵਿਚ ਆ ਜੋਤ ਮਿਲਾ ਕੇ ਬੈਕੁੰਠ ਧਾਮ ਦੇ ਵਿਚ ਪੁਚਾ ਕੇ ਸਵੱਛ ਸਰੂਪ ਦਾ ਦਰਸ ਕਰਾ ਕੇ ਐਸਾ ਹੋਇਆ ਮੈਂ ਆਪ ਕਿਰਪਾਲ ਆਪਣਿਆਂ ਸਿੱਖਾਂ ਦਾ ਮੈਂ ਦੀਨ ਦਿਆਲ ਦੀਨ ਦਿਆਲ ਮੈਂ ਅਖਵਾਵਾਂ ਆਪਣਿਆਂ ਸਿੱਖਾਂ ਨੂੰ ਮਾਣ ਦਵਾਵਾਂ ਐਸਾ ਮੈਂ ਇਨਸਾਫ ਕਰਾਵਾਂ ਜੂਨ ਵਿਚੋਂ ਸਿੱਖਾਂ ਨੂੰ ਕਢਾਵਾਂ ਮੇਰੀ ਸਰਨ ਸਿੱਖ ਜੋ ਪਰੇ ਗਰਭ ਜੂਨ ਮੇਂ ਕਦੇ ਨਾ ਅੜੇ ਐਸਾ ਤੋੜਾ ਮੈਂ ਜ਼ੰਜਾਲਾ ਅੰਤ ਕਾਲ ਮੇਂ ਮੈਂ ਰਖਵਾਲਾ ਜਿਸ ਨੇ ਆਸ ਇਹਨਾਂ ਚਰਨਾਂ ਦੀ ਰਖਵਾਈ ਤੀਨ ਲੋਕ ਵਿਚ ਮਿਲੇ ਵਡਿਆਈ ਜਿਥੇ ਹੋਵੇ ਭੈ ਭਿਆਨਕ ਓਥੇ ਸਿੱਖਾਂ ਦਾ ਮੈਂ ਰਖਵਾਲਕ ਐਸੀ ਦਇਆ ਤੁਸਾਂ ਤੇ ਕੀਤੀ ਕਲਜੁਗ ਵਿਚ ਪਰਖੀ ਨੀਤੀ ਤੁਸਾਂ ਮਾਣ ਕੀਆ ਹੈ ਮੇਰਾ ਮੈਂ ਸਹਾਈ ਸਦਾ ਹਾਂ ਤੇਰਾ ਦੁਸ਼ਟਨ ਕੋ ਮੈਂ ਆਪ ਸੰਘਾਰਾ ਚੱਕਰ ਸੁਦਰਸ਼ਨ ਐਸਾ ਮਾਰਾ ਜਿਸ ਨੂੰ ਮਾਰਾਂ ਰਾਖੇ ਨਾ ਕੋਏ ਆਗੇ ਪਾਛੇ ਮੰਦੀ ਸੋਏ ਮੇਰੇ ਚਰਨਾਂ ਕੋ ਕਰੇ ਪ੍ਰਨਾਮ ਸਫਲ ਹੋਣਗੇ ਤਿਨ ਕੇ ਕਾਮ ਮੇਰੇ ਕਹੇ ਨੂੰ ਤੁਸੀਂ ਭੁੱਲ ਨਾ ਜਾਣਾ ਮਹਾਰਾਜ ਸ਼ੇਰ ਸਿੰਘ ਨਹੀਂ ਅੰਞਾਣਾ ਬਚਨ ਸਤਿਗੁਰ ਆਪ ਲਿਖਾਵੇ ਆਪਣਾ ਮਾਰਗ ਆਪ ਬਤਾਵੇ ਕੋਈ ਨਾ ਤੋੜੇ ਮੇਰੀ ਰੀਤਾ ਮੇਰਾ ਹੁਕਮ ਰੱਖੋ ਸਦਾ ਚੀਤਾ ਜੋ ਪਕਵਾਨ ਪਕੇਗਾ ਤੋਰਾ ਉਸ ਕੋ ਭੋਗ ਲਗੇਗਾ ਮੋਰਾ ਭੋਗ ਲਗੇ ਭਗਵਾਨ ਕੋ ਭਾਈ ਉਹ ਵਸਤੂ ਸੀਤ ਪ੍ਰਸ਼ਾਦ ਅਖਵਾਈ ਆਗਿਆ ਲੈ ਕੇ ਫੇਰ ਉਹ ਖਾਵੇ ਜਨਮ ਮਰਨ ਕੇ ਦੁੱਖ ਮਿਟਾਵੇ ਬਚਨ ਮੰਨ ਲਏ ਵੀਰ ਮੇਰਾ ਦੁੱਖ ਕਲੇਸ਼ ਲਹਿ ਜਾਊ ਤੇਰਾ ਮਨ ਵਿਚੋਂ ਹੰਗਤਾ ਮਾਣ ਗਵਾ ਲੈ ਸੰਗਤ ਦੀ ਹੁਣ ਸੇਵ ਕਮਾ ਲੈ ਚਰਨਾਂ ਉਪਰ ਸੀਸ ਟਿਕਾ ਲੈ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲੈ ਭੋਗ ਲਗੇ ਭੋਜ ਬਣ ਜਾਏ ਬਿਨ ਭੋਗੋਂ ਭੱਖ ਅਖਵਾਏ ਲੇਹਜ਼ ਫੇਹਜ਼ ਇਕ ਸੰਗ ਰਲਾਏ ਚਾਰ ਨਾਮ ਭੋਜਨ ਅਖਵਾਏ ਭੋਗ ਲਗਾਓ ਹੋਵੇਗਾ ਆਦਰ ਮਹਾਰਾਜ ਸ਼ੇਰ ਸਿੰਘ ਸਦਾ ਜੇ ਹਾਜ਼ਰ