G01L06 ੧੩(13) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਬਾਬਾ ਈਸ਼ਰ ਸਿੰਘ ਦੇ ਗ੍ਰਹਿ – ਹਰਬਾਣੀ written

੧੩(13) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ ਬਾਬਾ ਈਸ਼ਰ ਸਿੰਘ ਦੇ ਗ੍ਰਹਿ

        ਉਨੀ ਸੌ ਪੰਜਾਹ ਬਿਕ੍ਰਮੀ ਤਾਈਂ ਮਾਤਲੋਕ ਵਿਚ ਦੇਹ ਪ੍ਰਗਟਾਈ ਪੰਜ ਜੇਠ ਥਿਤ ਲਿਖਾ

ਕੇ ਮਾਤ ਗਰਭ ਸੇ ਬਾਹਰ ਆ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਬੈਠਾ ਆਪਣਾ ਆਪ ਲੁਕਾ ਕੇ ਘਵਿੰਡ ਨੂੰ ਘਨਕਾ ਪੁਰੀ ਬਣਾ ਕੇ ਮਨੀ ਸਿੰਘ ਤਾਈਂ ਦਰਸ ਦਿਖਾ ਕੇ ਐਸਾ ਭਰਮ ਉਨ੍ਹਾਂ ਦਾ ਲਾਹਿਆ ਮੁਰਲੀ ਮਨੋਹਰ ਨਜ਼ਰੀ ਆਇਆ ਦੇਖੀ ਓਸ ਇਹ ਸ਼ਕਲ ਨਿਰਾਲੀ ਮਿਲਿਆ ਆਪ ਉਹਨੂੰ ਬਨਵਾਲੀ ਕ੍ਰਿਸ਼ਨ ਘਨਈਆ ਆਪਣਾ ਆਪ ਉਪਾ ਕੇ ਮਨੀ ਸਿੰਘ ਤਾਈਂ ਦਰਸ ਦਿਖਾ ਕੇ ਰਾਮ ਰੂਪ ਦਾ ਦਰਸ ਦਿਖਾਇਆ ਹੱਥ ਧਨੁਸ਼ ਚਿੱਲਾ ਚੜ੍ਹਾਇਆ ਐਸਾ ਬਚਨ ਉਨ੍ਹਾਂ ਨੂੰ ਕੀਤਾ ਕਲਜੁਗ ਦਾ ਨਾਸ ਅਸਾਂ ਨੇ ਕੀਤਾ ਕਲਜੁਗ ਪਾਪੀ ਬੜਾ ਹੰਕਾਰੀ ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਕਰਮ ਏਸ ਦਾ ਵੇਖਿਆ ਬਾਬਾ ਮਹਾਰਾਜ ਸ਼ੇਰ ਸਿੰਘ ਆਇਆ ਡਾਹਢਾ ਮੈਂ ਆਪਣਾ ਆਪ ਛੁਪਾਊਂ ਤੇਰੇ ਹੱਥ ਵਿਚ ਕਲਮ ਫੜਾਊਂ ਸੋਹੰ ਸ਼ਬਦ ਦਾ ਰਾਗ ਅਲਾਊਂ ਚਾਰ ਜੁਗ ਦਾ ਵਰਨ ਕਰਾਊਂ ਰਾਜਾ ਮਹਾਰਾਜਾਂ ਨੂੰ ਤਖਤੋਂ ਉਠਾਊਂ ਦਰ ਦਰ ਧੱਕੇ ਉਨ੍ਹਾਂ ਨੂੰ ਪਾਊਂ ਇਕ ਨਾਮ ਲਏ ਜੋ ਮੇਰਾ ਮਾਤਲੋਕ ਵਿਚ ਪਾਏ ਨਾ ਫੇਰਾ ਐਸਾ ਸ਼ਬਦ ਮੈਂ ਆਪ ਲਿਖਾਊਂ ਮਹਾਰਾਜ ਸ਼ੇਰ ਸਿੰਘ ਨਾਮ ਰਖਾਊਂ ਨਾਮ ਆਪਣੇ ਦਾ ਕਰਾਂ ਪ੍ਰਤਾਪ ਬਾਕੀ ਸਭਨਾ ਦਾ ਕਰਨਾ ਨਾਸ ਬਾਕੀ ਨਾਸ ਸਭਨਾ ਦਾ ਹੋਇਆ ਸੋਹੰ ਸ਼ਬਦ ਜਦੋਂ ਪ੍ਰਗਟ ਹੋਇਆ ਓਅੰ ਸੋਹੰ ਮੈਂ ਆਪ ਅਖਵਾਊਂ ਸਭ ਭੁਲੇਖੇ ਦਿਲ ਤੋਂ ਲਾਹੂੰ ਐਸੀ ਇਕ ਰਚਾਉਂ ਮਾਇਆ ਦੁਸ਼ਟਾਂ ਤਾਈਂ ਜਿਨ ਭਸਮ ਕਰਾਇਆ ਭਸਮ ਹੋਣਗੇ ਢੇਰੀ ਸੱਚਾ ਸਤਿਗੁਰ ਕਰੇ ਨਾ ਦੇਰੀ ਸਿਧ ਵਕਤ ਸਿੱਖਾਂ ਦਾ ਆਇਆ ਜਿੰਨ੍ਹਾਂ ਵਿਚਸਤਿਗੁਰ ਬਹਾਇਆ ਐਸੇ ਸਿੱਖ ਜੋ ਮੇਰੇ ਹੋਏ ਕਲਜੁਗ ਵਿਚ ਲਏ ਨਾਲ ਪਰੋਏ ਉਨੰਜਾ ਕਰੋੜ ਵਿਚੋਂ ਭਾਈ ਇਹਨਾਂ ਸਿੱਖਾਂ ਨੂੰ ਦਿਤੀ ਵਡਿਆਈ ਆਪਣੇ ਸਿੱਖ ਦੀ ਕਰੂੰ ਵਡਿਆਈ | ਬੈਕੁੰਠ ਧਾਮ ਵਿਚ ਜੈ ਜੈ ਕਾਰ ਕਰਾਈ ਐਸੀ ਲਿਖਤ ਆਪ ਕਰਾ ਕੇ ਬਾਬੇ ਮਨੀ ਸਿੰਘ ਤੋਂ ਮਾਣ ਦਵਾ ਕੇ ਪੰਜ ਹਜ਼ਾਰੀ ਦਸ ਹਜ਼ਾਰੀ ਸਿੱਖ ਅਖਵਾ ਕੇ ਬਹੌਲ ਸਿੰਘ ਉਨ੍ਹਾਂ ਦੇ ਨਾਮ ਲਿਖਾ ਕੇ ਮਾਣਾ ਸਿੰਘ ਨੂੰ ਮਿਲੀ ਵਡਿਆਈ ਲਾਇਲਪੁਰ ਵਿਚ ਜਿਨ ਜੋਤ ਜਗਾਈਸਿੰਘ ਪਾਲ ਉਥੇ ਭਾਈ ਜਿਸ ਨੂੰ ਕਥਾ ਸਾਡੀ ਸੁਣਾਈ ਸੁਣ ਕੇ ਬਚਨ ਹੋਇਆ ਅਨੰਦ ਸਤਿਜੁਗ ਦਾ ਚੜ੍ਹਿਆ ਚੰਦ ਗਿਆ ਅੰਧੇਰਾ ਹੋਇਆ ਪ੍ਰਕਾਸ਼ ਸਿੱਖ ਮੇਰੇ ਦਾ ਨਹੀਂ ਵਿਨਾਸ ਉਸ ਨੇ ਯਾਦ ਅਸਾਂ ਨੂੰ ਕੀਤਾ ਭਗਵਾਨ ਕ੍ਰਿਸ਼ਨ ਦਾ ਦਰਸ਼ਨ ਦੀਤਾ ਖੇਤਾਂ ਵਿਚ ਸੀ ਸੁੱਤਾ ਜਾ ਕੇ ਉਥੇ ਮਿਲਿਆ ਪ੍ਰਭੂ ਆ ਕੇ ਬਾਹੋਂ ਪਕੜ ਬਹਾਇਆ ਉਠਾ ਕੇ ਸਹਿੰਸਾ ਸਾਰਾ ਉਹਦਾ ਲਾਹ ਕੇ ਮੈਂ ਬੈਠਾ ਘਵਿੰਡ ਵਿਚ ਆ ਕੇ ਰਾਮ ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣਾ ਕੇ ਪਿਤਾ ਜਵੰਦ ਸਿੰਘ ਤਾਬੋ ਮਾਈ ਉਨ੍ਹਾਂ ਨੂੰ ਦਿਤੀ ਆਪ ਵਡਿਆਈ ਜ਼ਾਤ ਤਰਖਾਣ ਉਨ੍ਹਾਂ ਦੀ ਹੋਵੇ ਜਿਥੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ ਤਰਖਾਣਾਂ ਦਾ ਤਖ਼ਤ ਬਣਾਇਆ ਐਸਾ ਮਾਣ ਇਨਾਂ ਨੂੰ ਦਵਾਇਆ ਸਾਰਾ ਸੰਸਾਰ ਚਰਨੀ ਪਾਇਆ ਆਪਣਾ ਭੇਵ ਆਪ ਖੁਲ੍ਹਾਇਆ ਬਹੁਤਾ ਇਹਨਾਂ ਪਾਇਆ ਮਾਣ ਜਿਥੇ ਉਪਜਿਆ ਆਪ ਭਗਵਾਨ