G01L10 ੧੯(19) ਅੱਸੂ ੨੦੦੬(2006) ਬਿਕ੍ਰਮੀ ਪਲਟਨ ਵਿਚ ਗੁਰਦਵਾਰੇ ਵਿਚ ਦਵਾਣਾ ਕੈਂਪ ਜੰਮੂ – ਹਰਬਾਣੀ written

੧੯(19) ਅੱਸੂ ੨੦੦੬(2006) ਬਿਕ੍ਰਮੀ ਪਲਟਨ ਵਿਚ ਗੁਰਦਵਾਰੇ ਵਿਚ ਦਵਾਣਾ ਕੈਂਪ ਜੰਮੂ

           ਈਸ਼ਵਰ ਜੋਤ ਦਾ ਹੋਇਆ ਪ੍ਰਕਾਸ਼ । ਸੋਹੰ ਸ਼ਬਦ ਦਾ ਹੋਵੇ ਜਾਪ । ਮੇਰੀ ਇਹ ਜੋਤ

ਨਿਰਾਲੀ । ਆਪਣੇ ਵਿਚੋਂ ਆਪ ਪ੍ਰਗਟਾ ਲੀ । ਪਹਿਲੇ ਆਪਣਾ ਆਪ ਉਪਾ ਕੇ । ਨਾਭ ਵਿਚੋਂ ਬ੍ਰਹਮਾ ਪ੍ਰਗਟਾ ਕੇ । ਬ੍ਰਹਮਾ ਨੇ ਕਈ ਜੀਵ ਉਪਾਏ । ਈਸ਼ਵਰ ਉਸ ਨੂੰ ਹੁਕਮ ਸੁਣਾਏ । ਜੋ ਕੁਛ ਹੋਵੇ ਮੇਰੇ ਹੁਕਮ ਅਨੁਸਾਰ । ਆਦਿ ਅੰਤ ਮੈਂ ਏਕੰਕਾਰ । ਜੋ ਜਨ ਜਾਣੇ ਮੇਰਾ ਭੇਵ । ਤਿੰਨਾਂ ਨੂੰ ਮਿਲਿਆ ਪੂਰਾ ਗੁਰਦੇਵ । ਜੋਤ ਰੂਪ ਜਗ ਮੈਂ ਆਵਾਂ । ਮਨਮੁਖਾਂ ਤੋਂ ਮੂੰਹ ਛੁਪਾਵਾਂ । ਗੁਰਸਿਖਾਂ ਨੂੰ ਆਪ ਪ੍ਰਗਟਾ ਕੇ । ਦਰਸ ਦੇਵਾਂ ਸੁਤਿਆਂ ਜਾ ਕੇ । ਮੇਰਾ ਦਰਸ ਐਸਾ ਨਿਰਾਲਾ । ਆਦਿ ਜੁਗਾਦਿ ਸਦਾ ਰਖਵਾਲਾ । ਮਾਤ ਵਿਚ ਜੋਤ ਰੂਪ ਜਾਂ ਆਏ । ਆਪਣੀ ਕਲਾ ਆਪ ਭੁਗਤਾਏ  । ਸਮੇਂ ਅਨੁਸਾਰ ਇਕ ਖੇਲ ਰਚਾਵਾਂ । ਅੰਤ ਜੁਗ ਦਾ ਆਪ ਮੁਕਾਵਾਂ । ਅੰਤ ਕਾਲ ਕਲਜੁਗ ਦਾ ਹੋਇਆ । ਜੋਤ ਰੂਪ ਈਸ਼ਰ ਪ੍ਰਗਟ ਹੋਇਆ । ਹੋ ਕੇ ਪ੍ਰਗਟ ਇਹ ਬਣਤ ਬਣਾਈ । ਆਪਣੀ ਜੋਤ ਸਿੱਖ ਵਿਚ ਟਿਕਾਈ । ਵੱਡਾ ਮੇਰਾ ਇਹ ਚਮਤਕਾਰ । ਨਬਜ਼ ਨਾ ਏਸ ਦੀ ਚਲੀ ਚਾਲ । ਐਸਾ ਖੇਲ ਹੁਣ ਕਰਾਂ ਅਪਾਰਾ । ਮਾਤਲੋਕ ਹੋਵੇ ਧੁੰਧੂਕਾਰਾ । ਈਸਾ ਮੂਸਾ ਅੰਜੀਲ ਬਣਾਈ । ਸਾਲ ਤੀਨ ਮੇਂ ਹੋਵੇ ਸਫਾਈ । ਮੁਹੰਮਦ ਨੇ ਜੋ ਪੀਰੀ ਪਾਈ । ਇਕ ਤ੍ਰੀਆ ਦੀ ਸੇਵ ਕਮਾਈ । ਚੌਥੇ ਵੇਦ ਵਿਚ ਹੁਕਮ ਸੀ ਆਇਆ । ਅਥਰਬਣ ਦਾ ਐੜਾ ਲਿਖਵਾਇਆ । ਐੜੇ ਤੋਂ ਅੱਲਾ ਉਪਾਇਆ । ਰਾਮ ਕ੍ਰਿਸ਼ਨ ਦਾ ਨਾਮ ਹਟਾਇਆ । ਆਇਆ ਕਲਜੁਗ ਹੋਇਆ ਅੰਧੇਰਾ । ਨਾਨਕ ਨਿਰੰਕਾਰੀ ਪਾਇਆ ਫੇਰਾ । ਈਸ਼ਰ ਨਾਮ ਆਪ ਜਪਾ ਕੇ । ਸ੍ਰਿਸ਼ਟ ਤਾਈਂ ਸਚ ਮਾਰਗ ਪਾ ਕੇ । ਸਾਰੰਗ ਕੋਲੋਂ ਸਾਰੰਗੀ ਆਈ । ਤਰੇਤੇ ਵਾਲੀ ਦਾਤ ਹੈ ਪਾਈ । ਵੱਜੇ ਸਾਰੰਗ ਹੋਵੇ ਧੁਨਕਾਰ । ਜਿਸ ਦੀ ਧੁਨ ਨਿਰੰਕਾਰ ਨਿਰੰਕਾਰ । ਨਿਰੰਕਾਰ ਨਿਰਵੈਰ ਸਦਾਏ । ਕਲਜੁਗ ਵਿਚ ਜੋਤ ਪ੍ਰਗਟਾਏ । ਪ੍ਰਗਟੀ ਜੋਤ ਹੁਣ ਅੰਧ ਕੂਪਾ । ਆਪਣੇ ਬਚਨ ਆਪ ਲਿਖਾਵੇ ਭੂਪਾ । ਐਸੀ ਲਿਖਤ ਆਪ ਕਰਾਈ । ਕੁਰਾਨ ਮੁਹੰਮਦ ਦੀ ਢੇਰੀ ਢਾਹੀ । ਇਨ੍ਹਾਂ ਦਾ ਹੁਣ ਹੋਇਆ ਨਾਸ । ਅੰਤਮ ਕਾਲ ਮੇਰੀ ਜੋਤ ਦਾ ਪ੍ਰਕਾਸ਼ । ਆਪਣਾ ਆਪ ਮੈਂ ਆਪ ਛੁਪਾਇਆ । ਰਕਤ ਬੂੰਦ ਦੀ ਦੇਹ ਨੂੰ ਤਜਾਇਆ । ਜੋਤ ਵਿਚ ਜੋਤ ਜਗਾ ਕੇ । ਪੂਰਨ ਵਿਚ ਪਰਮੇਸ਼ਰ ਆ ਕੇ । ਐਸੀ ਇਹ ਜਗਾਈ ਜੋਤਾ । ਭਰਥਰੀ ਤੋਂ ਉਪਾਇਆ ਮੋਤਾ । ਐਸੀ ਜੋਤ ਹੁਣ ਆਪ ਜਗਾਉਂ । ਸਿਰ ਉਸ ਦੇ ਛਤਰ ਝੁਲਾਊਂ । ਐਸਾ ਛਤਰ ਝੁੱਲੇਗਾ ਮੇਰਾ । ਸੋਹੰ ਜਾਪ ਹੋਵੇਗਾ ਮੇਰਾ । ਚਾਰ ਵੇਦ ਦਾ ਹੁਣ ਮਾਣ ਗੁਵਾਵਾਂ । ਨਿਹਕਲੰਕ ਜੋਤ ਰੂਪ ਅਖਵਾਵਾਂ । ਨਿਹਕਲੰਕ ਆਪ ਅਖਵਾ ਕੇ । ਜੁਗ ਚੌਥੇ ਦਾ ਨਾਸ ਕਰਾ ਕੇ । ਜੁਗ ਸਤਿ ਦਾ ਸਤਿ ਵਰਤਾਊਂ । ਰਾਮਗੜ੍ਹੀਆ ਵਿਚ ਦੇਹ ਪ੍ਰਗਟਾਊਂ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਊਂ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਾਊਂ । ਮੇਰਾ ਨਾਮ ਹੋਵੇ ਸਦਾ ਸਹਾਈ । ਪ੍ਰਗਟ ਕਰਾਂ ਆਪ ਵਡਿਆਈ । ਸੰਗਤ ਜੋ ਗੁਰ ਦਰ ਤੇ ਆਈ । ਰਸਨਾ ਨਾਲ ਈਸ਼ਰ ਜਸ ਗਾਈ । ਐਸਾ ਪ੍ਰੇਮ ਇਨ੍ਹਾਂ ਨੇ ਕੀਤਾ । ਇਸ ਦਾ ਜਸ ਇਨਾਂ ਨੂੰ ਦੀਤਾ । ਸੰਗਤ  ਸਤਿਗੁਰ ਆਪ ਬਣਾਈ । ਈਸ਼ਰ ਸੰਗਤ ਵਿਚ ਭੇਦ ਨਾ ਕਾਈ । ਸੰਗਤ ਹਰਿ ਜੂ ਆਪ ਬਣਾਏ । ਸੰਗਤ ਵਿਚ ਆ ਦਰਸ ਦਖਾਏ । ਐਸਾ ਦਰਸ ਆਪ ਦਿਖਾਵਾਂ । ਮੁਕੰਦ ਮਨੋਹਰ ਨਜ਼ਰੀ ਆਵਾਂ । ਅੰਤ ਇਹ ਲਿਖਾਈ ਗਾਥਾ । ਸੰਗਤ ਨਹੀਂ ਰਘੁਨਾਥ ਪਛਾਤਾ । ਐਸੀ ਲਿਖਤ ਆਪ ਕਰਾਵਾਂ । ਇਕ ਸਾਲ ਅੱਠ ਮਹੀਨੇ ਵਿਚ ਹਾਹਾਕਾਰ ਮਚਾਵਾਂ । ਐਸਾ ਵਕਤ ਹੁਣ ਹੋਵੇਗਾ ਮੇਰਾ । ਮਲੇਛਾਂ ਦਾ ਹੁਣ ਕੀਆ ਨਬੇੜਾ । ਕਲਜੁਗ ਵਿਚ ਇਹ ਆਪ ਉਪਾਏ । ਅੰਤ ਵਿਚ ਹੁਣ ਆਪ ਖਪਾਏ | ਅੱਲਾ ਅੱਲਾ ਦਾ ਨੂਰ ਸੀ ਮੇਰਾ । ਓਸ ਦਾ ਹੁਣ ਕੀਆ ਨਬੇੜਾ । ਆਪਣਾ ਹੁਣ ਨਾ ਦੱਸਾਂ ਚਮਤਕਾਰ । ਪੂਰਨ ਸਿੰਘ ਨੂੰ ਕਰ ਲੈਣਾ ਗ੍ਰਿਫਤਾਰ । ਮੇਰੀ ਇਹ ਅਨੋਖੀ ਬਾਣੀ । ਚਹੁੰ ਜੁਗਾਂ ਦੀ ਹੋਵੇ ਖਾਣੀ । ਚਾਰ ਜੁਗ ਮੇਰਾ ਹੋਵੇ ਜਾਪ । ਸੋਹੰ ਸ਼ਬਦ ਦਾ ਵਡ ਪ੍ਰਤਾਪ । ਐਸਾ ਪਰਤਾਪ ਏਸ ਦਾ ਹੋਇਆ । ਹਾ ਹਾ ਕਾਰ ਕਰ ਕੇ ਕਲਜੁਗ ਰੋਇਆ । ਜਿਸ ਨਾ ਪਾਈ ਇਸ ਦੀ ਸਾਰ । ਅੰਤ ਕਾਲ ਹੋਵੇ ਖ਼ੁਵਾਰ । ਕਲਜੁਗ ਵਿਚ ਕਲਾ ਮੈਂ ਧਾਰੀ । ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾ ਲੀ । ਆਪਣੀ ਜੋਤ ਆਪ ਪ੍ਰਗਟਾ ਕੇ । ਸਭ ਤੋਂ ਬੈਠਾ ਮੁਖ ਛੁਪਾ ਕੇ । ਮੇਰੀ ਮਹਿੰਮਾ ਕੋਈ ਨਾ ਜਾਣੇ । ਤੀਨ ਲੋਕ ਸਦਾ ਰਹਾਨੇ । ਉਨੀਂ ਅੱਸੂ ਇਹ ਲਿਖਤ ਕਰਾਈ । ਸਭ ਸੰਗਤ ਨੇ ਦਿਤੀ ਦੁਹਾਈ । ਏਥੇ ਬੈਠਣ ਦਾ ਸਾਨੂੰ ਝੋਰਾ ।  ਸਤਿਗੁਰ ਕੋਲੋਂ ਮੁਖ ਆ ਮੋੜਾ । ਆਤਮ ਕਾਤੀ ਇਹਨਾਂ ਦੀ ਭਾਈ । ਲੈਣ ਨਾ ਦੇਵੇ ਅੱਜ ਇਹਨਾਂ ਨੂੰ ਵਡਿਆਈ । ਆਤਮ ਖਾਸ ਇਹਨਾਂ ਦੀ ਨਿਆਰੀ । ਗੁਰ ਧਾਮ ਤੇ ਕਰੇ ਖੁਆਰੀ । ਮਨ ਵਿਚ ਸ਼ਾਂਤ ਨਾ ਏਥੇ ਆਏ । ਦੁਸ਼ਟ ਦੁਰਾਚਾਰ ਇਹ ਜੀਵ ਕਹਾਏ । ਇਹ ਸੀ ਸੰਗਤ ਦਾ ਸੱਚਾ ਧਾਮ । ਜਿਥੇ ਬੈਠਾ ਆਪ ਭਗਵਾਨ । ਐਸੀ ਨੀਤ ਇਨ੍ਹਾਂ ਨੇ ਫੇਰੀ । ਛੇਤੀ ਛੱਡੋ ਲਾਉ ਨਾ ਦੇਰੀ । ਸਾਡਾ ਏਥੇ ਕੋਈ ਨਾ ਕਾਮ । ਛੱਡਿਆ ਲੋਕ ਜਾਵਾਂ ਬੈਕੁੰਠ ਧਾਮ । ਜੋਤ ਵਿਚ ਮੈਂ ਜੋਤ ਮਿਲਾਵਾਂ । ਤੁਹਾਡੇ ਕੋਲੋਂ ਆਪਣਾ ਆਪ ਛੁਪਾਵਾਂ । ਤੁਸਾਂ ਸੀ ਇਹ ਅਰਜ਼ ਗੁਜ਼ਾਰੀ । ਕਲਜੁਗ ਦੀ ਦੱਸੋ ਬੀਮਾਰੀ । ਅੰਤ ਕਾਲ ਏਸ ਦਾ ਕੈਸੇ ਹੋਏ । ਬਿਨ  ਸਤਿਗੁਰ ਨਾ ਜਾਣੇ ਕੋਇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ । ਜੋਤ ਰੂਪ ਇਹਦੀ ਪੱਤ ਖੋਏ । ਚਾਰ ਸਾਲ ਅੱਜ ਤੋਂ ਪਹਿਲੇ ਭਾਈ । ਸਿੰਘ ਗੁਰਦੀਪ ਸੀ ਦੇਹ ਤਜਾਈ । ਪ੍ਰੇਤ ਰੂਪ ਸੀ ਏਸ ਦਾ ਹੋਇਆ । ਦੁਰਗਤੀ ਨਾ ਉਹ ਜੀਆ ਨਾ ਉਹ ਮੋਇਆ । ਅੱਜ ਓਸ  ਦੀ ਮੁਕਤ ਕਰਾਈ । ਪ੍ਰੇਤ ਤੋਂ ਦੇਵ ਰੂਪ ਬਣਾਈ । ਮੁਕਤ ਕਰਾਏ ਮੁਕਤ ਕਾ ਦਾਤਾ । ਹਾਜ਼ਰ ਹੋ ਕੇ ਸਦਾ ਰੰਗ ਰਾਤਾ । ਮੇਰੀ ਜੋਤ ਦੀ ਇਹ ਵਡਿਆਈ । ਲੱਖ ਚੁਰਾਸੀ ਵਿਚ ਜੀਵ ਨਾ ਜਾਈ । ਐਸੀ ਹੁਣ ਜਗਾਈ ਜੋਤਾ । ਹੋਵੇ ਪ੍ਰਤਾਪ ਮੇਰਾ ਬਹੁਤਾ । ਬੇਨਤੀ ਵੀਰੋ ਦੀ ਪ੍ਰਵਾਨ ਹੈ ਹੋਈ । ਪਤੀ ਤੇਰੇ ਦੀ ਕਲਿਆਣ ਹੈ ਹੋਈ । ਐਸੀ ਦਇਆ ਤੇਰੇ ਤੇ ਕੀਤੀ । ਆਤਮਾ ਓਸ ਦੀ ਪਤਿਤ ਪੁਨੀਤੀ । ਤੂੰ ਸਾਡਾ ਸੀ ਕੀਤਾ ਮਾਣ । ਓਸ ਦਾ ਦਿਤਾ ਤੈਨੂੰ ਦਾਨ । ਏਸ ਦਾਨ ਦੀ ਇਹ ਵਡਿਆਈ । ਪਤੀ ਤੇਰੇ ਨੇ ਪਰਮਗਤ ਪਾਈ । ਆਤਮਾ ਰੱਖੀਂ ਸਾਡਾ ਧਿਆਨ । ਦਰਸ ਦੇਵੇਗਾ ਆਪ ਭਗਵਾਨ । ਐਸਾ ਦਰਸ ਆਪ ਦਿਖਾਊਂ | ਜਨਮ ਮਰਨ ਦੇ ਦੁੱਖ ਮਿਟਾਊਂ । ਸੋਹੰ ਰੂਪ ਮੇਰਾ ਹੀ ਜਾਣੋ । ਮਹਾਰਾਜ ਸ਼ੇਰ ਸਿੰਘ ਸਦਾ ਹੀ ਵਖਾਣੋ ।