ਸੋਲਾਂ ਪੋਹ ੨੦੨੧ ਬਿਕ੍ਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ
ਸੱਤ ਰੰਗ ਕਹਿਣ ਜਿਸ ਵੇਲੇ ਗੁਰ ਹਰਿਗੋਬਿੰਦ ਧਾਰ ਪਹਿਨੀ ਸੀ ਮੀਰੀ ਪੀਰੀ,
ਤਨ ਖ਼ਾਕੀ ਦਿਤੀ ਵਡਿਆਈਆ । ਓਸ ਸਮੇਂ ਉਸ ਦੇ ਮਸਤਕ ਉਤੇ ਸੱਤ ਰੰਗ ਦੀ ਨਜ਼ਰ ਆਈ ਲਕੀਰੀ, ਆਪਣਾ ਨੂਰ ਨੂਰ ਪਰਗਟਾਈਆ । ਉਸ ਦੇ ਗਲ ਵਿਚ ਸੋਹੇ ਮਣਕਿਆਂ ਵਾਲੀ ਸੱਤ ਰੰਗ ਦੀ ਜ਼ੰਜੀਰੀ , ਜਿਹੜੀ ਹੀਰੇ ਲਾਲ ਮੋਤੀ ਪੰਨੇ ਨਾਉਂ ਧਰਾਈਆ । ਓਧਰੋਂ ਇੱਕ ਸਾਧ ਆਇਆ ਤਕਦੀਰੀ , ਪੰਜ ਫੁੱਟ ਲਕੜੀ ਹੱਥ ਉਠਾਈਆ । ਉਸ ਦੇ ਕੋਲ ਸੀ ਇੱਕ ਨਿੱਕੀ ਜਿਹੀ ਗਡੀਰੀ , ਜੋ ਖਿੱਚੀ ਆਇਆ ਵਾਹੋ ਦਾਹੀਆ । ਉਤੇ ਰੱਖੀ ਸਵਾ ਫੁਟ ਦੀ ਪੀੜ੍ਹੀ, ਖੁਸ਼ੀਆਂ ਨਾਲ ਬਣਾਈਆ । ਅੱਗੇ ਸੰਗਤ ਬੜੀ ਸੀ ਭੀੜੀ, ਰਾਹ ਖੈੜਾ ਨਾ ਕੋਈ ਸਮਝਾਈਆ । ਉਸ ਨੇ ਮੂੰਹ ਵਿਚ ਉਂਗਲਾਂ ਲੈ ਕੇ ਮਾਰੀ ਸੀਟੀ , ਉਚੀ ਅਵਾਜ਼ ਲਗਾਈਆ । ਸਾਰੇ ਹੱਸਣ ਲੱਗ ਪਏ ਇਹ ਕਿਧਰ ਦਾ ਆਇਆ ਟੀਟੀ, ਆਪਣਾ ਹੁਕਮ ਜਣਾਈਆ । ਓਸ ਨੇ ਕਿਹਾ ਮੈਂ ਦੱਸਣ ਆਇਆ ਕਹਾਣੀ ਬੀਤੀ, ਪਿਛਲਾ ਲੇਖਾ ਦਿਆਂ ਜਣਾਈਆ । ਜਿਸ ਵੇਲੇ ਸੁਦਾਮੇ ਦਾ ਕ੍ਰਿਸ਼ਨ ਬਣਿਆ ਸੀ ਨਜ਼ਦੀਕੀ, ਗ਼ਰੀਬ ਨਿਮਾਣੇ ਮੇਲ ਮਿਲਾਈਆ । ਜਿਹੜੀ ਉਹਦੀ ਬ੍ਰਾਹਮਣੀ ਨੇ ਤੰਦਲਾ ਵਾਲੀ ਕੁਲਰ ਪੀਠੀ, ਖੁਸ਼ੀਆਂ ਨਾਲ ਗੰਢ ਬੰਧਾਈਆ । ਓਸ ਵੇਲੇ ਓਸ ਦੇ ਸੱਟ ਲੱਗੀ ਸੀ ਉਪਰ ਚੀਚੀ, ਸਵਾ ਰਤੀ ਖੂਨ ਨਿਕਲਿਆ ਚਾਈਂ ਚਾਈਂਆ । ਓਨ ਪੀੜ ਵਿੱਚ ਵਟੀ ਕਸੀਸੀ, ਮੱਥੇ ਵੱਟ ਚੜ੍ਹਾਈਆ । ਓਧਰੋਂ ਸੁਦਾਮੇ ਦੀ ਆ ਗਈ ਭਤੀਜੀ, ਗਿਆਰਾਂ ਸਾਲ ਦੀ ਉਮਰ ਲਿਖਾਈਆ । ਓਹਦੇ ਕੋਲ ਸੀ ਇਕ ਨਿੱਕੀ ਜਿਹੀ ਸ਼ੀਸ਼ੀ, ਜਿਸ ਦੇ ਵਿੱਚ ਤੇਲ ਨਜ਼ਰੀ ਆਈਆ । ਓਨ ਉਤੇ ਲਾਇਆ ਨਾਲ ਪ੍ਰੀਤੀ, ਪਿਆਰ ਨਾਲ ਸਮਝਾਈਆ । ਓਧਰੋਂ ਮਾਲਣ ਇਕ ਆ ਗਈ ਵਿਚੋਂ ਬਾਗ਼ੀਚੀ, ਫੁੱਲਾਂ ਹਾਰ ਗੁੰਦਾਈਆ । ਏਧਰੋਂ ਸੁਦਾਮੇ ਦੀ ਹੋਈ ਨੀਤੀ, ਚਲਣਾ ਪੰਧ ਮੁਕਾਈਆ । ਓਧਰੋਂ ਓਹਦੀ ਸੁਵਾਣੀ ਦੱਸੇ ਠੀਕੀ, ਆਪਣਾ ਠਾਕਰ ਲੈਣਾ ਮਨਾਈਆ । ਮੈਂ ਵਸਤ ਅਮੋਲਕ ਇੱਕ ਲਪੇਟੀ, ਇਹ ਓਸ ਦੀ ਭੇਟ ਚੜ੍ਹਾਈਆ । ਓਹ ਪਟੋਲ੍ਹਾ ਜਿਸ ਦੇ ਸੱਤ ਰੰਗ ਟੋਟੇ ਨਿੱਕੇ ਨਿੱਕੇ ਕੀਤੀ, ਇਕੱਠਾ ਕਰਕੇ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਸੱਤ ਰੰਗ ਕਹੇ ਜਿਸ ਵੇਲੇ ਤੰਦਲਾਂ ਦਾ ਤੁਲਿਆ ਤੋਲ, ਸੁਦਾਮਾ ਯਾਰ ਅਗੇ ਰਖਾਈਆ । ਓਸ ਹੌਲੀ ਕਿਹਾ ਬੋਲ, ਕੀ ਭਾਬੀ ਘੱਲੀ ਮਠਿਆਈਆ । ਓਸ ਅਗੇ ਰਖੀ ਅਡੋਲ, ਚਰਨਾਂ ਉਤੇ ਟਿਕਾਈਆ । ਕ੍ਰਿਸ਼ਨ ਨੇ ਸੱਤਾਂ ਉਂਗਲਾਂ ਨਾਲ ਲਈ ਖੋਲ੍ਹ, ਸੱਤਾਂ ਰੰਗਾਂ ਉਤੇ ਇਕ ਇਕ ਉਂਗਲੀ ਲਾਈਆ । ਫੇਰ ਨਾਲ ਕਿਹਾ ਮਖ਼ੌਲ, ਇਹ ਗ਼ਰੀਬਾਂ ਦਾ ਨਿਸ਼ਾਨਾ ਚੁਕ ਕੇ ਕਿਥੋਂ ਲਿਆਈਆ । ਮੈਂ ਵੇਖਿਆ ਇਸ ਦਾ ਦੋ ਜਹਾਨਾਂ ਵਜਣਾ ਢੋਲ, ਇਹਦੇ ਥੱਲੇ ਸਭ ਨੇ ਢੋਲਾ ਗੌਣਾ ਬੇਪਰਵਾਹੀਆ । ਓਸ ਨੇ ਕਿਹਾ ਮੈਂ ਅਣਭੋਲ, ਸਮਝ ਕੋਇ ਨਾ ਆਈਆ । ਕ੍ਰਿਸ਼ਨ ਨੇ ਤਿੰਨ ਵਾਰ ਲਿਆ ਹੱਥਾਂ ਨਾਲ ਟਟੋਲ, ਵੇਖ ਖੁਸ਼ੀ ਖੁਸ਼ੀ ਵਿਚੋਂ ਪਰਗਟਾਈਆ । ਜਿਸ ਵੇਲੇ ਹਰਿਗੋਬਿੰਦ ਆਵੇ ਜੋਬਨਵੰਤਾ ਸਰੀਰ ਸਡੌਲ, ਮਸਤਕ ਆਪਣੇ ਸੱਤੇ ਰੰਗ ਵਖਾਈਆ । ਓਸ ਵੇਲੇ ਸੁਦਾਮੇ ਤੇਰੀ ਇਛਿਆ ਹੋਵੇ ਕੋਲ, ਤੈਨੂੰ ਦਿਆਂ ਜਣਾਈਆ । ਓਸ ਨੇ ਸਭ ਦੇ ਨਾਲ ਮਾਰ ਕੇ ਰੋਲ, ਭੁਲੇਖੇ ਵਿੱਚ ਪੜਦਾ ਦੇਣਾ ਪਾਈਆ । ਅੰਦਰੋਂ ਕਰਕੇ ਧਿਆਨ ਅਡੋਲ, ਪੁਰਖ ਅਕਾਲ ਇਕ ਮਨਾਈਆ । ਕਲਜੁਗ ਅੰਤਮ ਇਹ ਤੇਰੀ ਵਸਤ ਆਵੇ ਤੇਰੇ ਕੋਲ, ਸਤਿ ਸਤਿਵਾਦੀ ਸੱਤਾਂ ਦੀਪਾਂ ਦੇਣਾ ਆਪ ਝੁਲਾਈਆ । ਸੱਤ ਰੰਗ ਕਹਿਣ ਜਿਸ ਵੇਲੇ ਹਰਿਗੋਬਿੰਦ ਪੈਂਧੇ ਖਾਂ ਦੇ ਨਾਲ ਕਰਦਾ ਸੀ ਘੋਲ, ਸੱਤਾਂ ਰੰਗਾਂ ਵਾਲਾ ਕੈਂਚ ਆਪਣੇ ਤਨ ਛੁਹਾਈਆ । ਲਾਲ ਵਜਦੇ ਸੀ ਡਮੱਕੇ ਢੋਲ, ਸੋਹਣਾ ਅਖਾੜਾ ਵੇਖੇ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ ।