17 ਹਾੜ

✴️ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ✴️

[ 17 ਹਾੜ, ਜੋ ਕਿ ਹਰਿ ਸੰਗਤ ਦਾ ਜਨਮ ਦਿਵਸ ਹੈ, ਦੇ ਸ਼ੁਭ ਅਵਸਰ ਤੇ ਸਾਰੀ ਸਤਿਕਾਰਯੋਗ ਹਰਿ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ! ]
“..ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਾਰਾਇਣ ਨਰ, ਸਤਾਰਾਂ ਹਾੜੀ ਗੁਰ ਸੰਗਤ ਮਾਤ ਫੁਲਵਾੜੀ ਆਪਣੀ ਹੱਥੀਂ ਮਾਤ ਲਗਾਈਆ |..”
[ ਤਿੰਨ ਅਸੂ ੨੦੧੧ ਬਿਕ੍ਰਮੀ ਨੂੰ ਗਾਂਧੀ ਜੀ ਦੀ ਸਮਾਧ, ਰਾਜ ਘਾਟ ਦਿੱਲੀ ਵਿਖੇ ਲਿਖਤ ਹੋਈ ਕਿ ਹਰ ਇਕ ਗੁਰਸਿਖ ੯ ਮਹੀਨੇ ੧੮ ਦਿਨ ਵਾਸਤੇ ਸਵਾ ਰੁਪਈਆ ਮਹੀਨਾ ਲੰਗਰ ਵਾਸਤੇ ਜਮ੍ਹਾਂ ਕਰੇ | ਕਿਉਂ ਕਿ ਠੀਕ ਇਤਨਾ ਹੀ ਸਮਾਂ ਮਾਤਾ ਦੇ ਗਰਭ ਦਾ ਹੈ | ਇਸ ਤੋਂ ਬਾਅਦ ਹਰਿ ਸੰਗਤ ਦਾ ਲੰਗਰ ਚਲਾਇਆ ਜਾਵੇ | ਇਹ ਸਮਾਂ ੧੭ ਹਾੜ ੨੦੧੨ ਬਿਕ੍ਰਮੀ ਨੂੰ ਪੂਰਾ ਹੋਇਆ | ਇਹ ਲੰਗਰ ਤਿੰਨ ਦਿਨ ਚੱਲਿਆ | ਇਸ ਕਰਕੇ ਸਦਾ ਲਈ ੧੭ ਹਾੜ ਦਾ ਦਿਵਸ ਹਰਿ ਸੰਗਤ ਦਾ ਜਨਮ ਦਿਨ ਵੱਜੋਂ ਰੱਖਿਆ ਗਿਆ |
“…ਹਾੜ ਸਤਾਰਾਂ ਸਤਿ ਹੈ ਗੁਰ ਸੰਗਤ ਪੂਤ ਉਪੰਨਿਆ | ਏਕਾ ਜੋਗ ਜਗਤ ਸਚ ਵਤ ਹੈ, ਹਰਿ ਭਾਣਾ ਹਰਿ ਹਰਿ ਮੰਨਿਆ | ਏਕਾ ਤਾਣਾ ਪੇਟਾ ਨਾਮ ਸਾਚਾ ਸੁਤ ਹੈ, ਕਲਜੁਗ ਅੰਤਮ ਬੇੜਾ ਬੰਨ੍ਹਿਆ | ਸ਼ਬਦ ਜੈਕਾਰਾ ਚਾਰੋ ਕੂਟ ਹੈ, ਜੋਤੀ ਸਾਚਾ ਚੜ੍ਹਿਆ ਚੰਨਿਆ | ਗੁਰਮੁਖ ਵਿਰਲਾ ਸ਼ਬਦ ਪੰਘੂੜਾ ਰਿਹਾ ਝੂਟ ਹੈ, ਭਾੰਡਾ ਭਰਮ ਭਾਉ ਤਨ ਭੰਨਿਆ |..”
[ ੧੭ ਹਾੜ ੨੦੧੨ ਬਿਕ੍ਰਮੀ ਵਾਲੇ ਦਿਨ ਸੱਚੇ ਪਾਤਿਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਆਪਣੇ ਭਗਤਾਂ ਨੂੰ ਵਡਿਆਈ ਦੇਣ ਵਾਸਤੇ ਉਨ੍ਹਾਂ ਦੇ ਨਵਿਤ ੧੭ ਹਾੜ ਦੇ ਪੁਰਵ ਨੂੰ ਸਾਰੀ ਸੰਗਤ ਦੇ ਜਨਮ ਦੇ ਰੂਪ ‘ਚ ਮਨਾਇਆ ਅਤੇ ਨਾਲ ਹੀ ਭਾਰਤ ਦੇ ਰਾਜੇ, ਮਹਾਰਾਜੇ, ਜਗਤ ਗੁਰੂਆਂ ਅਤੇ ਸੰਤਾਂ ਨੂੰ ਬੁਲਾਇਆ ਤਾਂ ਜੋ ਉਹਨਾਂ ਦੇ ਸਨਮੁਖ ਸਤਿ ਧਰਮ ਦੇ ਸੱਤ ਰੰਗੇ ਨਿਸ਼ਾਨ ਸਾਹਿਬ ਨੂੰ ਸਥਾਪਤ ਕਰਕੇ ਆਪਣੀ ਰਈਅਤ ਦਾ ਡੰਕਾ ਵਜਾ ਕੇ ਆਪਣੀ ਅਗੰਮੀ ਖੇਲ੍ਹ ਤੋਂ ਜਾਣੂੰ ਕਰਵਾ ਸਕਣ !
“..ਸਤਾਰਾਂ ਹਾੜੀ ਦਿਵਸ ਵਿਚਾਰੇ, ਨਿਹਕਲੰਕ ਡੰਕ ਵਜਾਇਆ |..”
[ ਇਸ ਦਿਨ ਨਾ ਕੇਵਲ ਮਾਤਲੋਕ ਵਿਚ ਹੀ, ਸਗੋਂ ਸਾਰੀ ਸ੍ਰਿਸ਼ਟੀ ਵਿਚ ਵੀ ਅਤਿਅੰਤ ਅਲੌਕਿਕ ਘਟਨਾਵਾਂ ਘਟਤ ਹੋਈਆਂ ਜਿਨ੍ਹਾਂ ਦੀ ਪ੍ਰਮਾਣਤਾ ਨਿਹਕਲੰਕ ਹਰਿ ਸ਼ਬਦ ਵਿਚ ਰਚਤ ਹੈ | ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ, ਉਸ ਦਿਨ ਵੀ ੧੭ ਹਾੜ ਦਾ ਹੀ ਦਿਵਸ ਸੀ ! ਓਸ ਦਿਨ ਹੀ ਸਤਿਗੁਰ ਸ਼ਬਦ , ਵਿਸ਼ਨ, ਬ੍ਰਹਮਾ, ਅਤੇ ਸ਼ਿਵ ਦੀ ਉਤਪਤੀ ਕੀਤੀ | ]
“…ਸਤਿਗੁਰ ਸ਼ਬਦ ਕਿਹਾ ਸਤਾਰਾਂ ਹਾੜ, ਤੇਰਾ ਲੇਖਾ ਦਸਾਂ ਖੋਲ੍ਹ, ਬਿਨ ਗਰੰਥ ਸ਼ਾਸਤਰ ਜਣਾਈਆ | ਤੂੰ ਮੇਰਾ ਮੈਂ ਤੇਰਾ ਵਿਸ਼ਨ ਬ੍ਰਹਮੇ ਸ਼ਿਵ ਪਹਿਲੀ ਵਾਰ ਸੰਸਾਰ ਵਿਚ ਬੋਲਿਆ ਬੋਲ, ਥਿਤ ਤੇਰੀ ਨਾਲ ਵਡਿਆਈਆ |….ਸਤਿਗੁਰ ਸ਼ਬਦ ਕਹੇ ਹਾੜ ਸਤਾਰਾਂ, ਵਿਸ਼ਨ ਬ੍ਰਹਮਾ ਸ਼ਿਵ ਤਿੰਨਾ ਦਾ ਪ੍ਰਭੂ ਨਾਲ ਹੋਇਆ ਮਿਲਾਪ, ਫਿਰ ਤੇਰੀ ਵਜੀ ਵਧਾਈਆ | ਚੌਹਾਂ ਨੇ ਇਕੋ ਗਾਇਆ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ | ਓਸ ਵੇਲੇ ਵਕ਼ਤ ਦੁਨੀ ਦਾ ਹੋਇਆ ਸਤਾਰਾਂ ਹਾੜ ਦੀ ਰਾਤ, ਰੁਤੜੀ ਬਿਨਾ ਜਗਤ ਮਹਿਕਾਈਆ | ਚਾਰੇ ਬੈਠ ਜੋਤ ਧਾਰ ਇਕਾਂਤ, ਵਿਸ਼ਨ ਬ੍ਰਹਮਾ ਸ਼ਿਵ ਸੰਗ ਬਣਾਈਆ |..”
[ ਨਿਹਕਲੰਕ ਹਰਿ ਸ਼ਬਦ ਮੁਤਾਬਿਕ ਇਸੇ ਤਰਾਂ ੨੩ ਅਵਤਾਰ ਵੀ ਮਾਤਲੋਕ ਅੰਦਰ ਆ ਕੇ ੧੭ ਹਾੜ ਦੇ ਦਿਨ ‘ਤੂੰ ਮੇਰਾ ਮੈਂ ਤੇਰਾ ‘ (ਸੋਹੰ) ਰਾਗ ਗਾਇਣ ਕਰਕੇ ਮਨਾਉਂਦੇ ਰਹੇ ਹਨ | ਹਰਿ ਸੰਗਤ ਜੀਓ ਆਓ ਆਪਾਂ ਵੀ ‘ਤੂੰ ਮੇਰਾ ਮੈ ਤੇਰਾ ‘ ਸ਼ਬਦ ਨੂੰ ਆਤਮਾ ਵਿਚ ਵਸਾ ਕੇ ਉਸ ਨਿਰਾਕਾਰ ਦਾ ਧਿਆਨ ਧਰੀਏ ਜਿਸ ਨੂੰ ਅਨਾਦੀ ਕਾਲ ਤੋਂ ਵਿਸ਼ਨ, ਬ੍ਰਹਮਾ, ਸ਼ਿਵ, ਅਵਤਾਰ, ਪੈਗੰਬਰ, ਗੁਰੂ ਸਾਹਿਬਾਨ ਅਰਾਧਦੇ ਰਹੇ ਹਨ | ]
“…ਸਤਿਗੁਰ ਸ਼ਬਦ ਕਹੇ ਸਤਾਰਾਂ ਹਾੜ, ਸਤਿਜੁਗ ਤੇਰੀ ਹੋਵੇਗੀ ਪੂਜਾ, ਨੌਂ ਖੰਡ ਪ੍ਰਿਥਮੀ ਧਿਆਨ ਲਗਾਈਆ | ਇਸ ਤੋਂ ਵਡਾ ਦਿਵਸ ਹੋਰ ਹੋਏ ਕੋਈ ਨਾ ਦੂਜਾ, ਦੋ ਜਹਾਂ ਨਜ਼ਰ ਕੋਇ ਨਾ ਆਈਆ |…ਪਰ ਫਿਰ ਖੁਸ਼ੀ ਨਾਲ ਹੱਸ ਕੇ ਕਿਹਾ ਸਤਾਰਾਂ ਹਾੜ, ਸਤਿਜੁਗ ਤੋਂ ਪਹਿਲਾਨਿਕੋ ਵਾਰ ਘੋਰ ਹੋਵੇਗਾ ਯੁਧਾ, ਉਹ ਵੀ ਤੇਰਾ ਦਿਵਸ ਸੁਹਾਵਣਾ ਨਜ਼ਰੀ ਆਈਆ | ਜਗਤ ਜਹਾਨ ਕੂੜੀ ਕਿਰਿਆ ਵਿਚ ਹੋਵੇਗਾ ਖੁੱਭਾ, ਬਾਹਰ ਸਕੇ ਨਾ ਕੋਇ ਕਢਾਈਆ | ਝੱਟ ਹਾੜ ਸਤਾਰਾਂ ਰੋਇਆ ਮਾਰ ਕੇ ਭੁੱਬਾਂ, ਦ੍ਰੋਹੀ ਦ੍ਰੋਹੀ ਦ੍ਰੋਹੀ ਕਰ ਸੁਣਾਈਆ | ਮੇਰੇ ਸਾਹਿਬ ਸਤਿਗੁਰ, ਮੇਰੇ ਵਿਚ ਜਨ ਭਗਤਾਂ ਕਰ ਉਘਾ, ਉਗ੍ਹਣ ਆਥਣ ਦੇ ਵਡਿਆਈਆ | ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ | ਸਤਾਰਾਂ ਹਾੜ, ਤੇਰੇ ਉਤੋਂ ਸਤਿਜੁਗ ਹੋਣਾ ਸ਼ੁਰੂ, ਸ਼ਰਾਹ ਦੀਨ ਮਜ੍ਹਬ ਰਹਿਣ ਕੋਏ ਨਾ ਪਾਈਆ | ਸਭ ਦੀ ਇਕੋ ਹੋਣਾ ਸ਼ਬਦ ਸਤਿਗੁਰੂ, ਦੂਜਾ ਇਸ਼ਟ ਨਾ ਕੋਇ ਮਨਾਈਆ | ਇਸ਼ਾਰਾ ਦਿਤਾ ਨਾਰਾਇਣ ਨੇ ਧਰੂ, ਧਰਨੀ ਉਤੇ ਗਿਆ ਸੁਣਾਈਆ | ਜਿਸ ਵੇਲੇ ਕਲਜੁਗ ਅੰਤਮ ਮੋੜਾ ਮੁੜਊ, ਕੂੜੀ ਕੀਰਿਆ ਪੰਧ ਮੁਕਾਈਆ | ਉਸ ਵੇਲੇ ਬਿਰਧਾਂ ਬਾਲਾਂ ਨੌਜਵਾਨਾਂ ਆਤਮ ਧਾਰ ਪ੍ਰਮਾਤਮ ਜੁੜੂ, ਜੋੜੀ ਸਤਿਗੁਰ ਸ਼ਬਦ ਬਣਾਈਆ | ਉਹ ਧੁਰ ਦਾ ਨਾਮ ਕਦੇ ਨਾ ਥੁੜਊ, ਅਤੋਟ ਅਤੁਟ ਵਰਤਾਈਆ | ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ੍ਹ ਆਪ ਖਿਲਾਈਆ |…”
੧੭ ਹਾੜ / ਸ਼ੈ. ਸੰ. ੧੧
✴️ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ✴️

ਵਲੋਂ ਵੀਰ ਸਰਬਜੀਤ ਸਿੰਘ ਜੀ

This Post Has One Comment

Comments are closed.