G01L025 ੩ ਵਿਸਾਖ ੨੦੦੭ ਬਿਕ੍ਰਮੀ ਅੰਮ੍ਰਿਤਸਰ ਬਚਨ ਹੋਏ

ਅੰਧ ਘੋਰ ਪ੍ਰਭ ਜੋਤ ਬਿਧਾਰ । ਤਾਰੇ ਸਿੱਖ ਜਿਨ ਪਾਈ ਸਾਰ । ਮਹਾਰਾਜ ਸ਼ੇਰ ਸਿੰਘ ਸਚ ਅਵਤਾਰ । ਸ੍ਰਿਸ਼ਟੀ ਡੁੱਬੀ ਵਿਚ ਮੰਝਧਾਰ । ਉਧਰੇ ਸਿੱਖ ਜਿਨ ਗੁਰ ਚਰਨ ਪਿਆਰ । ਸੋਹੰ ਸ਼ਬਦ ਉਤਾਰੇ ਪਾਰ । ਤਰਨ ਤਾਰਨ ਆਪ ਸਮਰਥ । ਗੁਰ ਸਿੱਖਨ ਸਿਰ ਪ੍ਰਭ ਕਾ ਹੱਥ । ਅਗਨ ਕਲੂ ਚਲਾਇਆ ਰਥ । ਸ੍ਰਿਸ਼ਟੀ ਸਾਰੀ ਹੋਈ ਸਥ । ਗੁਰਸਿੱਖਾਂ ਨੂੰ ਦਿਤੀ ਹੈ ਨਾਮ ਵਥ । ਮਹਾਰਾਜ ਸ਼ੇਰ ਸਿੰਘ ਕਥਨਾ ਅਕਥ । ਚਰਨ ਕਵਲ ਸਿੱਖ ਰੱਖੇ ਪਿਆਰ । ਕੰਨਿਆਂ ਆਈ ਵਿਚ ਦਰਬਾਰ । ਕਾਇਆ ਕਟਾਖ਼ਸ਼  ਕਰਮਹਾਰ । ਵਿਚ ਸੰਸਾਰ ਦੁੱਖ ਅਪਾਰ । ਆਤਮ ਚਿੰਤਾ ਵਿਚ ਪਰਵਾਰ । ਪੁੱਤ ਬਿਨਾਂ ਨਾ ਵਿਚ ਸੰਸਾਰ । ਮਾਇਆ ਭੁੱਲਿਆ ਵਿਚ ਅੰਧਿਆਰ । ਕੱਟੇ ਰੋਗ ਨਾ ਬਿਨ ਕਰਤਾਰ । ਜੋਤ ਲਲਾਟ ਜਗਾਏ ਅਪਾਰ । ਆਪ ਮੇਟੇ ਮਿਟਾਵਣਹਾਰ । ਦੇਵੇ ਦਾਨ ਸਰਬ ਸਿੱਖ ਦਾਤਾਰ । ਵਿਚ ਸੰਸਾਰ ਇਹ ਹੋਏ ਵਿਚਾਰ । ਜਿਸ ਨੇ ਤਜਿਆ ਇਹ ਆਹਾਰ । ਮਦਿ ਮਾਸ ਵਿਚ ਸੰਸਾਰ । ਮਾਤਾ ਗੋਦ ਬਾਲਕ ਪਧਾਰ । ਮਹਾਰਾਜ ਸ਼ੇਰ ਸਿੰਘ ਸਚ ਕਰਤਾਰ । ਐਸੀ ਲਿਖਤ ਹੋਏ ਅਪਾਰ । ਬਿਨ ਪੂਤ ਸਿੱਖ ਹੋਏ ਨਾ ਖੁਆਰ । ਜਗਤ ਜਲੰਦਾ ਪ੍ਰਭ ਪਾਰ ਉਤਾਰ । ਚਲੇ ਬੰਸ ਸਚ ਨਿਸਤਾਰ । ਨਾੜੀ ਬਹੱਤਰ ਪ੍ਰਭ ਰੋਗ ਗਵਾਏ । ਸੁਖਲਾ ਕਿਸ਼ਨਾ ਦੋ ਪੱਖ ਲਿਖਵਾਏ । ਜਿਥੇ ਜੀਵ ਦੀ ਬਣਤ ਬਣਾਏ । ਅੰਧ ਕੂਪ ਪ੍ਰਭ ਰਿਹਾ ਸਮਾਏ । ਗਿਆਨ ਜੋਤ ਇਹ ਦੀਪਕ ਜਗਾਏ । ਦੁੱਖ ਦਲਿਦਰ ਸਭ ਨਸ਼ਟ ਕਰਾਏ । ਮਾਸ ਦਸਵੇਂ ਪੂਤ ਘਰ ਆਏ । ਮਹਾਰਾਜ ਸ਼ੇਰ ਸਿੰਘ ਲਾਜ ਰਖਾਏ । ਨੈਣ ਮੁੰਦਾਰ ਜਗਤ ਮੇਂ ਆਇਆ । ਆਪ ਅਡੋਲ ਜਗਤ ਡੁਲਾਇਆ । ਪਲਟਣ ਚੌਥਾ ਯੁਗ ਇਹ ਖੇਲ ਰਚਾਇਆ । ਛਡ ਬੈਕੁੰਠ ਮਾਤਲੋਕ ਵਿਚ ਆਇਆ । ਜੋਤ ਸਰੂਪ ਸਭ ਜਗਤ ਜਲਾਇਆ । ਸੋਹੰ ਸ਼ਬਦ ਬਾਣ ਗੁਰ ਲਾਇਆ । ਕੋਇ ਨਾ ਮੇਟੇ ਭਾਣਾ ਵਰਤਾਇਆ । ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ । ਹੋਏ ਮਿਹਰਵਾਨ ਸਤਿਜੁਗ ਵਰਤਾਇਆ । ਗੁਰਸਿੱਖਾਂ ਨੂੰ ਸਚ ਮਾਰਗ ਲਾਇਆ । ਐਸਾ ਦਰਸ ਪ੍ਰਭ ਆਪ ਦਿਖਾਇਆ । ਬੇਮੁਖਾਂ ਉਤੇ ਪਰਦਾ ਪਾਇਆ । ਵੀਹ ਸੌ ਸੱਤ ਵਿਚ ਸਭ ਜਗਤ ਭੁਲਾਇਆ । ਘਰ ਘਰ ਸੋਹੰ ਸ਼ਬਦ ਸੁਣਾਇਆ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ । ਨਿਹਕਲੰਕ ਆਪ ਅਖਵਾਏ । ਸ੍ਰਿਸ਼ਟ ਸਾਰੀ ਦਾ ਖੈ ਕਰਾਏ । ਖੰਡ ਬ੍ਰਹਿਮੰਡ ਸਾਰਬ ਡੁਲਾਏ । ਆਪ ਅਭੁੱਲ ਸਭ ਸ੍ਰਿਸ਼ਟ ਭੁਲਾਏ । ਮਾਇਆ ਜਾਲ ਜਗਤ ਪ੍ਰਭ ਪਾਏ । ਆਪਣੀ ਕਲਾ ਆਪ ਵਰਤਾਏ ।  ਸਤਿਗੁਰ ਮਨੀ ਸਿੰਘ ਸਿਰ ਛਤਰ ਝੁਲਾਏ । ਸਰਭ ਸ੍ਰਿਸ਼ਟ ਸ਼ਬਦ ਰੂਪ ਵਖਾਵੇ । ਮਹਾਰਾਜ ਸ਼ੇਰ ਸਿੰਘ ਇਹ ਬਣਤ ਬਣਾਵੇ । ਪਿੰਡ ਬੁੱਘੇ ਸਚ ਧਾਮ ਬਣਾਵੇ । ਅਠਸਠ ਤੀਰਥ ਕੋਈ ਰਹਿਣ ਨਾ ਪਾਵੇ । ਈਸ਼ਰ ਦਾਤ ਈਸ਼ਰ ਲੈ ਜਾਵੇ । ਤਰੇ ਸੋਏ ਜਿਨ ਚਰਨੀ ਲਾਵੇ । ਸਰਬ ਰਖਵਾਲਕ ਪ੍ਰਭ ਆਪ ਹੋ ਜਾਵੇ । ਬਿਨ ਸਿੱਖਾਂ ਕਿਸੇ ਨਜ਼ਰ ਨਾ ਆਵੇ । ਭੁੱਲੀ ਸ੍ਰਿਸ਼ਟੀ ਧੱਕੇ ਖਾਵੇ ।