ਬੇੜੀ ਸੰਗ ਲੋਹਾ ਤਰਾਏ । ਸੋਹੰ ਸ਼ਬਦ ਦਾ ਚੱਪੂ ਲਾਏ । ਮਹਾਰਾਜ ਸ਼ੇਰ ਸਿੰਘ ਮਲਾਹ ਅਖਵਾਏ । ਰੁੜ੍ਹਿਆ ਬੇੜਾ ਬੰਨੇ ਲਾਏ । ਹਰਨਾਮਾ ਸੀ ਰੁੜ੍ਹਿਆ ਵਿਚ ਮੰਝਧਾਰ । ਕੋਈ ਨਾ ਦਿਸੇ ਬਚਾਵਣਹਾਰ । ਗੁਰਬਖ਼ਸ਼ ਖਲੋਤਾ ਆਪ ਵਿਚਕਾਰ । ਡੁੱਬਦੇ ਭਰਾ ਨੂੰ ਲਿਆ ਤਾਰ । ਬਖ਼ਸ਼ਿਆ ਆਪ ਬਖ਼ਸ਼ਣਹਾਰ । ਸੱਚੀ ਦਰਗਹਿ ਵਿਚ ਹੋਇਆ ਪ੍ਰਵਾਨ । ਗੁਰ ਪੂਰੇ ਇਹ ਦਿਤਾ ਮਾਣ । ਧੰਨ ਸਿੱਖ ਧੰਨ ਗੁਰੂ ਦੀ ਬਾਣ । ਸੁਫਲਾ ਜਨਮ ਮੁੱਕਿਆ ਆਵਣ ਜਾਣ । ਹੋਇਆ ਸਹਾਈ ਆਪ ਮਿਹਰਵਾਨ । ਪੂਰਨ ਸਤਿਗੁਰ ਮਹਾਰਾਜ ਸ਼ੇਰ ਸਿੰਘ ਪਛਾਣ । ਮਾਣ ਵਿਚ ਸਿੱਖ ਜਾਂ ਪਰੇ । ਕਰੇ ਗਰਬ ਮਨ ਹੰਕਾਰ ਹੈ ਕਰੇ । ਪੂਰੇ ਸਤਿਗੁਰ ਤੋ ਜੋ ਨਾ ਡਰੇ । ਦੂਰ ਵੇਖ ਅਭਿਮਾਨ ਹੈ ਕਰੇ । ਹੱਥ ਪਾਹਨੀ ਫੜੇ । ਮਹਾਰਾਜ ਸ਼ੇਰ ਸਿੰਘ ਦੀ ਸਪੁੱਤਰੀ ਸਿਰ ਧਰੇ । ਐਸਾ ਗਰਬ ਸਿੰਘ ਦਰਸ਼ਨ ਕਰੇ । ਆਪਣਾ ਕੀਆ ਆਪ ਮਨ ਭਰੇ । ਉਹ ਪਾਹਨੀ ਉਸ ਨੇ ਵਖਾਈ । ਉਸ ਨੇ ਗੁਰ ਕੀ ਪਤ ਲਹਾਈ । ਗੁਰ ਪੂਰੇ ਸੀ ਲਿਖਤ ਕਰਾਈ । ਬਚਨ ਆਪਣਾ ਆਪ ਸਚ ਕਰਾਈ । ਉਹ ਪਾਹਨੀ ਉਹਦੇ ਸਿਰ ਤੇ ਲਾਈ । ਹਾਹਾਕਾਰ ਕਰੇ ਬਿਲਲਾਈ । ਨੇੜ ਨਾ ਆਏ ਕੋਈ ਭੈਣ ਭਾਈ । ਸਾਰੇ ਫਿਰਦੇ ਸਿਰ ਲੋਕਾਈ । ਦੁੱਖੀ ਹੋ ਆਤਮਾ ਕਲਪਾਈ । ਪੁਕਾਰ ਕਰੇ ਸੁਣ ਰਘੁਰਾਈ । ਤੇਰੇ ਬਾਝੋਂ ਨਾ ਕੋਈ ਸਹਾਈ । ਮੈਂ ਭੁੱਲਾ ਭੁੱਲ ਰਹੇ ਨਾ ਕਾਈ । ਦਇਆ ਧਾਰ ਪ੍ਰਭ ਦੇ ਬਖ਼ਸ਼ਾਈ । ਨਰਕ ਕੁੰਡ ਚੋਂ ਕੱਢ ਲੈ ਆਈ । ਅੱਗੇ ਵਾਸਤੇ ਰਾਹ ਬਤਾਈ । ਹੋ ਕੇ ਸਿੱਖ ਨਾ ਮੇਰਾ ਮਾਣ ਗਵਾਈਂ । ਇਹ ਥਾਨ ਜਿਥੇ ਸੀ ਪਾਹਨੀ ਦਿਖਾਈ । ਉਸ ਦੀ ਉਹਨੂੰ ਮਿਲੀ ਸਜ਼ਾਈ । ਪੂਰੇ ਸਤਿਗੁਰ ਦਇਆ ਕਮਾਈ । ਉਸ ਥਾਨ ਪ੍ਰਭ ਆ ਕੇ ਲਏ ਬਚਾਈ ।
ਥਿਰ ਘਰ ਵਿਚ ਜੋ ਸਵਾਲੀ ਆਏ । ਪੂਰੀ ਪ੍ਰਭ ਆਸ ਕਰਾਏ । ਹੰਗਤਾ ਰੋਗ ਦੁਬਧਾ ਮੈਲ ਗੁਵਾਏ । ਆਤਮਾ ਸ਼ਾਂਤ ਕਾਇਆ ਹਰਿ ਰਾਏ । ਲੋਕ ਪਰਲੋਕ ਪ੍ਰਭ ਹੋਤ ਸਹਾਏ । ਦੀਨਾਂ ਨਾਥ ਦਇਆ ਤੁਮ ਕਰੋ । ਸਰਬ ਦੁਸ਼ਟਨ ਆਪ ਸੰਘਰੋ । ਸਰਬ ਕਲੇਸ਼ ਸਿੱਖਨ ਕੇ ਹਰੋ । ਬੇੜਾ ਪਾਰ ਭਵਜਲ ਹੈ ਤਰੋ । ਦੁੱਖ ਦਲਿਦਰ ਕਾਇਆ ਦੇ ਹਰੋ । ਸਚ ਗਿਆਨ ਦੇਹ ਮੇਂ ਕਰੋ । ਕਿਰਪਾਨੰਦ ਕਿਰਪਾ ਤੁਮ ਕਰੋ । ਸਭ ਸਿੱਖਨ ਗੁਰ ਸਰਨ ਪਰੋ । ਨਾਮ ਗੁਰੂ ਪੂਰਨ ਸੰਤੋਖ । ਜਿਸ ਵਸਿਆ ਰਿਦੇ ਤਿਨ ਕੋਈ ਨਾ ਦੋਖ । ਹਰਿ ਦਰਸ ਪਾਏ ਉਤਰੇ ਭੂਖ । ਪਾਏ ਬ੍ਰਹਮ ਹੋਏ ਬ੍ਰਹਮ ਸਰੂਪ । ਨਿਜ ਵਿਚੋਂ ਪਾਏ ਅਨੰਦ ਅਨੂਪ । ਸਾਚਾ ਪ੍ਰਭ ਸਚ ਸਤਿ ਸਰੂਪ । ਜੋਤ ਸਰੂਪੀ ਪ੍ਰਭ ਜੋਤ ਸਰੂਪ । ਉਧਾਰੇ ਜੀਵ ਵਿਚੋਂ ਅੰਧ ਕੂਪ । ਸਾਚਾ ਸ਼ਾਹ ਸੱਚਾ ਹੈ ਭੂਪ । ਜਿਸ ਦੀ ਸੇਵਾ ਵਿਚ ਰੱਖੋ ਧੂਪ । ਜਿਸ ਕੀ ਸੁਗੰਧਤ ਪਾਏ ਉਸ ਥਾਏਂ । ਸਭ ਸੰਗਤ ਮੇਂ ਰਹੇ ਸਮਾਏ । ਗੁਰ ਸੰਗਤ ਵਿਚ ਗੁਣੀ ਗਹੀਰ । ਸਾਧ ਸੰਗਤ ਗੁਰ ਦੇਵੇ ਧੀਰ । ਪ੍ਰਭ ਅਬਿਨਾਸ਼ੀ ਠਾਂਡਾ ਬੀਰ । ਗੁਰਸਿਖਾਂ ਦੀ ਬਾਂਧੇ ਧੀਰ । ਅੰਮ੍ਰਿਤ ਬਣਾਵੇ ਵਿਚੋਂ ਨੀਰ । ਪੀਵੇ ਹੋਵੇ ਸ਼ਾਂਤ ਸਰੀਰ । ਸੱਚਾ ਸਾਹਿਬ ਪ੍ਰਭ ਸਚ ਪਠਾਇਆ । ਸਿੱਖਾਂ ਤਾਈਂ ਪ੍ਰਭ ਮਾਣ ਦਵਾਇਆ । ਸੋਹੰ ਸ਼ਬਦ ਦਾ ਪ੍ਰਭ ਜਾਪ ਕਰਾਇਆ । ਓਅੰ ਪ੍ਰਭ ਨਜ਼ਰੀ ਆਇਆ । ਨਿਰਵੈਰ ਸਭ ਥਾਈਂ ਸਮਾਇਆ । ਜਹਾਂ ਵੇਖੋ ਤਹਾਂ ਨਜ਼ਰੀ ਆਇਆ । ਪ੍ਰਭ ਅਬਿਨਾਸ਼ੀ ਆਪ ਰਘੁਰਾਇਆ । ਚਰਨ ਕਵਲ ਸਿਰ ਮੁਕਟ ਟਿਕਾਇਆ । ਦਵਾਰਕਾ ਵਾਸੀ ਇਹ ਖੇਲ ਕਰਾਇਆ ।
