ਦਇਆ ਧਾਰ ਪ੍ਰਭ ਆਪ ਆਇਆ । ਗੁਰ ਸੰਗਤ ਮਨ ਮਾਹਿ ਸਮਾਇਆ । ਮਨ ਮਾਹਿ ਵਸਿਆ ਸੱਚਾ ਨਿਰੰਕਾਰ । ਸਰਬ ਕੋ ਦੇਵੇ ਅਧਾਰ । ਬਿਨ ਜੋਤ ਜੀਵ ਨਾ ਹੋਵੇ । ਵਿਚ ਕਾਇਆ ਪ੍ਰਭ ਜੋਤ ਬਿਮਲ ਬਲੋਵੇ । ਐਸਾ ਭੇਦ ਪ੍ਰਭ ਆਪ ਰਖਾਇਆ । ਕਲਜੁਗ ਕਾਲ ਸਿਰ ਛਤਰ ਝੁਲਾਇਆ । ਆਪਣਾ ਆਪ ਪ੍ਰਭ ਆਪ ਛੁਪਾਏ । ਮਨਮੁਖਾਂ ਨੂੰ ਪਰਾਂ ਹਟਾਏ । ਗੁਰਸਿਖਾਂ ਨੂੰ ਆਪ ਪ੍ਰਗਟਾ ਕੇ । ਪੈਜ ਸਵਾਰੀ ਅਨਾਥ ਨਾਥੀ ਆ ਕੇ । ਜਗਨ ਨਾਥ ਗੋਪਾਲ ਪ੍ਰਭ ਆਇਆ । ਦੁੱਖ ਭੰਜਨ ਸਰਬ ਕੀ ਮਾਇਆ । ਦੁੱਖ ਭੰਜਨ ਦੂਖਨ ਕਾ ਹੰਤਾ । ਲੱਖ ਚੁਰਾਸੀ ਪ੍ਰਭ ਕੀ ਜੰਤਾ । ਲੱਖ ਚੁਰਾਸੀ ਜੂਨ ਉਪਾਈ । ਮਾਣਸ ਦੇਹ ਨੂੰ ਮਿਲੀ ਵਡਿਆਈ । ਮਾਨਸ ਹੋਵੇ ਮਨੋ ਵਿਸਾਰੇ । ਡੁੱਬੇ ਮੰਝਧਾਰ ਨਾ ਉਤਰੇ ਪਾਰੇ । ਐਸਾ ਪਰਦਾ ਆਪਣਾ ਪਾਇਆ । ਨੇਹਕਲੰਕ ਹੋ ਮੁਖ ਛੁਪਾਇਆ । ਖਾਣੀ ਬਾਣੀ ਕੋਈ ਨਾ ਜਾਣੇ । ਗਗਨ ਪਤਾਲ ਪ੍ਰਭੂ ਰਾਹਣੇ । ਹੋ ਕੇ ਜੀਉ ਭੇਤ ਨਾ ਜਾਣੇ । ਸੋ ਜਾਣੇ ਜਿਨ ਮਾਹਿ ਸਮਾਣੇ । ਜਿੰਨ੍ਹਾ ਪਾਇਆ ਮੇਰਾ ਭੇਉ । ਤਿਨ੍ਹਾਂ ਨੂੰ ਮਿਲਿਆ ਸੱਚਾ ਗੁਰ ਦੇਉ । ਛਿੰਨ ਭੰਗਰ ਛਿੰਨ ਮਹਿ ਆਵੇ । ਭਰਤੰਬਰ ਹਰਿ ਮਾਹਿ ਸਮਾਏ । ਪਤਿਤ ਪਾਵਣ ਪ੍ਰਭ ਆਪ । ਦੁੱਖ ਭੰਜਨ ਅਹੰਕਾਰ ਨਿਵਾਰਨ ਛੁਪਾਇਆ । ਸੰਸਾ ਖੰਡਨ ਆਪਣਾ ਆਪ ਨਹੀ ਆਪ ਕਲਜੁਗ ਵਿਚ ਹਾਹਾਕਾਰ ਮਚਾਇਆ । ਹਾਹਾਕਾਰ ਸਭ ਸ੍ਰਿਸ਼ਟ ਹੈ ਹੋਵੇ । ਭਗਤ ਜਨਾਂ ਦਾ ਰਖਵਾਲਾ ਪ੍ਰਭੂ ਹੋਵੇ । ਮੇਰਾ ਸ਼ਬਦ ਮੁਖੋਂ ਉਚਾਰ । ਸਰਬ ਸੂਖ ਚਰਨ ਕਵਲ ਭਇਆ ਉਧਾਰ । ਚਰਨ ਕਵਲ ਕਵਲ ਹੈ ਚਰਨ । ਅਤੋਟ ਪ੍ਰਭ ਸਿੱਖਨ ਕੋ ਭਵਨ । ਚਰਨ ਕਵਲ ਕਰੋ ਨਿਮਸਕਾਰ । ਪਾਪੀ ਉਧਰੇ ਗੁਰ ਸਤਿ ਉਧਾਰ । ਆਪ ਉਧਾਰੇ ਪ੍ਰਭ ਜੀ ਸੂਰਾ । ਬਚਨ ਨਾ ਮੇਰਾ ਹੋਵੇ ਅਧੂਰਾ । ਸੋਹੰ ਸ਼ਬਦ ਸਭ ਦਾ ਸੂਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ । ਪੂਰੇ ਗੁਰ ਦੀ ਇਹ ਵਡਿਆਈ । ਸੋਲਾਂ ਮੱਘਰ ਦੇਹ ਦੀਪਕ ਵਿਚ ਜੋਤ ਜਗਾਈ । ਜਗੇ ਜੋਤ ਓਨ ਭਇਓ ਪ੍ਰਕਾਸ਼ । ਗੁਰਸਿਖ ਦਾ ਨਹੀਂ ਵਿਨਾਸ । ਸਦਾ ਅਰੋਗ ਸਦਾ ਹੈ ਜੀਤਾ । ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤਾ । ਪਤਿਤ ਉਧਾਰੇ ਚਰਨ ਮੇਂ ਆਏ । ਧਾਮ ਬੈਕੁੰਠ ਪਈ ਪ੍ਰਥਾਏ । ਗੁਰ ਚਰਨ ਮਨ ਮਹਿ ਧਰਨ । ਹਰਿ ਹਰਿ ਹਰਿ ਜੀਵ ਜੋ ਕਰਨ । ਜਮ ਕਾ ਡੰਨ ਨਾ ਸਿਰ ਤੇ ਧਰਨ । ਮਰਨ ਕਾਲ ਕਾ ਦੁੱਖ ਨਾ ਭਰਨ । ਅੰਤ ਕਾਲ ਪ੍ਰਭ ਹੋਏ ਸਹਾਈ । ਜੋਤ ਵਿਚ ਲੈ ਜੋਤ ਮਿਲਾਈ । ਸੱਚੇ ਸਤਿਗੁਰ ਹੁਕਮ ਸੁਣਾਇਆ । ਗਰਭ ਜੂਨ ਤੋਂ ਬਾਹਰ ਕਢਾਇਆ । ਆਵੇ ਨਾ ਜਾਵੇ ਜਨਮੇ ਨਾ ਮਰੇ । ਮਹਾਰਾਜ ਸ਼ੇਰ ਸਿੰਘ ਦੀ ਸ਼ਰਨੀ ਪੜੇ । ਸਿੱਖ ਜੋ ਮੇਰੀ ਸ਼ਰਨੀ ਆਵੇ । ਦਸਵੇਂ ਦੁਵਾਰ ਦੇ ਪਰਦੇ ਲਾਹਵੇ । ਵਿਚੋਂ ਆਪਣਾ ਆਪ ਜਣਾਏ । ਜੋਤ ਸਰੂਪੀ ਨਜ਼ਰੀ ਆਏ । ਐਸੀ ਜੋਤ ਜਗੇ ਅਪਾਰ । ਜਿਸ ਜੋਤ ਦਾ ਦੇਹ ਨੂੰ ਅਧਾਰ । ਬਿਨ ਜੋਤ ਜੀਵ ਨਾ ਹੋਏ । ਅਨਦ ਬਿਨੋਦੀ ਪ੍ਰਭ ਆਪ ਹੈ ਹੋਏ । ਨਿਰਹਾਰੀ ਨਿਰਵੈਰ ਸਮਾਏ । ਕਾਇਆ ਅੰਦਰ ਬੈਠਾ ਤਾੜੀ ਲਾਏ । ਕਾਇਆ ਕੋਟ ਪ੍ਰਭ ਨੇ ਕੀਆ । ਪ੍ਰਭੂ ਨਾ ਜਾਣਿਆ ਭੋਲਿਆਂ ਜੀਆਂ । ਮਾਇਆ ਧਾਰ ਮਮਤਾ ਮੇਂ ਰਿਹਾ । ਗੁਰ ਤੋਂ ਬੇਮੁਖ ਦੁਰਮਤ ਦੇਹਾ । ਦੁਰਮਤ ਦੇਹ ਓਸ ਦੀ ਹੋਈ ।
G01L12 ੧੫ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
