ਮੁਖੋਂ ਉਚਾਰੇ ਅਨੰਦ ਭਇਆ ਮੇਰੀ ਮਾਏ । ਭਇਆ ਅਨੰਦ ਜਾ ਦਰਸ਼ਨ ਪਾਇਆ । ਅਨਹਦ ਸ਼ਬਦ ਦਾ ਰਾਗ ਸੁਣਾਇਆ । ਸੁਣਿਆ ਰਾਗ ਰੰਗ ਰਵੇ ਇਕੇਲਾ । ਅਮਰਦਾਸ ਦਾ ਹੋਇਆ ਪ੍ਰਭ ਸੰਗ ਮੇਲਾ । ਮੇਲ ਮਿਲਾਇਆ ਹਰਿ ਜੀਉ ਪੂਰੇ । ਵਾਜੇ ਜਿਸ ਦੇ ਅਨਹਦ ਤੂਰੇ । ਵਾਜੇ ਅਨਹਦ ਅਨਾਹਤ ਮੇਰੀ ਬਾਣੀ । ਰਸਨਾ ਵਿਚੋਂ ਸੱਚ ਵਖਾਣੀ । ਸੱਚੋ ਸੱਚ ਸੱਚ ਪਭ ਆਪ ਵਖਾਇਆ । ਅਨੰਦ ਅਨੰਦ ਅਨੰਦ ਮੁਖੋਂ ਉਸ ਗਾਇਆ । ਗੁਰ ਪੂਰੇ ਕੋ ਸਦਾ ਆਦੇਸ । ਜਿਸ ਨੇ ਕੀਤੀ ਬੁਧਿ ਬਬੇਕ । ਪੂਰਨ ਬਿਧੀ ਬੁਧਿ ਤੇ ਪਾਈ । ਗੁਰ ਸਾਚੇ ਦੀ ਸੋਝੀ ਪਾਈ । ਦਰ ਸਾਚਾ ਜਾਂ ਆਪ ਬੁਝਾਇਆ । ਮੈਂ ਮਮਤਾ ਤੋਂ ਪਰ੍ਹੇ ਹਟਾਇਆ । ਪੂਰਾ ਸਤਿਗੁਰ ਨਜ਼ਰੀ ਆਇਆ । ਜਿਨ ਪਾਇਆ ਤਿਨ ਮਨ ਮਾਹਿ ਸਮਾਇਆ । ਜੀਵ ਜੋ ਜੀਵਤ ਪ੍ਰਭੂ ਉਧਾਰ । ਫਿਰ ਕਿਉਂ ਭੁੱਲੇ ਮੁਗਧ ਗੁਵਾਰ । ਭੁਲਿਆਂ ਭਰਮ ਨਾ ਤੇਰਾ ਜਾਏ । ਆ ਕੇ ਸਾਹਮਣੇ ਸੰਸਾ ਮਿਟਾਏ । ਮਨ ਦਾ ਸੰਸਾ ਸਤਿਗੁਰ ਤੋੜੇ । ਜੁਗਾਂ ਦੇ ਵਿਛੜੇ ਜੋੜੇ । ਜੁਗ ਜੁਗ ਕਲਾ ਪ੍ਰਭ ਧਾਰ । ਭਗਤ ਜਨਾਂ ਦੀ ਪੈਜ ਸੁਵਾਰ । ਪੈਜ ਸੁਵਾਰੇ ਜਿੰਨ੍ਹਾਂ ਦੀ ਆ ਕੇ । ਜੋਤ ਸਰੂਪੀ ਜੋਤ ਤੋਂ ਜੋਤ ਪਗਟਾ ਕੇ । ਕਲਜੁਗ ਚਰਨ ਪ੍ਰਭ ਧਰਿਆ । ਮਹਾਰਾਜ ਸ਼ੇਰ ਸਿੰਘ ਆਸਾ ਵਰਿਆ । ਐਸੀ ਦਇਆ ਸਿੱਖਾਂ ਤੇ ਕਮਾਏ । ਵਿਛੜੇ ਜੁਗਾਂ ਦੇ ਲਏ ਮਿਲਾਏ । ਨਵੀਂ ਚਲਾਈ ਇਹ ਰੀਤ । ਮੋਹਿ ਚਰਨੋਂ ਮੇਂ ਰੱਖੋ ਪ੍ਰੀਤ । ਮੈਂ ਹਾਂ ਈਸ਼ਰ ਆਪ ਪ੍ਰਭ ਈਸ਼ਰ । ਆਦਿ ਜੁਗਾਦਿ ਸਦ ਜਗਦੀਸ਼ਰ । ਜੋ ਜਨ ਨਿੰਦਿਆ ਸਤਿਗੁਰ ਦੀ ਕਰੇ । ਨਰਕ ਕੁੰਡ ਮੇਂ ਸਦਾ ਹੀ ਜਲੇ । ਕੁੰਭੀ ਵਾਸ ਨਰਕ ਦੁੱਖ ਭਰੇ । ਧਰਮ ਰਾਏ ਦਾ ਡੰਡ ਸਿਰ ਪਰੇ । ਕਾਲ ਕੀ ਮੁੰਗਲੀ ਮਾਰਾਂ ਸਿਰੇ । ਜੂਨ ਘੋਗੜ ਵਿਸ਼ਟ ਉਹ ਪੜੇ । ਜਿਸ ਮੁੱਖ ਨਾਲ ਨਿੰਦਿਆ ਕਰੇ । ਵਿਸ਼ਟਾ ਵਿਚ ਚੁੰਝ ਉਹ ਧਰੇ । ਜਨਮੇ ਮਰੇ ਮਰੇ ਮਰ ਜਨਮੇ । ਸਤਿਗੁਰ ਕਿਰਪਾ ਮਿਲੇ ਨਾ ਸਰਨੇ । ਨਮੋ ਨਮੋ ਕਰੋ ਪ੍ਰਭ ਅੰਤਰਜਾਮੀ । ਮਧਸੂਦਨ ਦਾਮੋਦਰ ਸੁਵਾਮੀ । ਸ੍ਰੀ ਗੁਣ ਸ੍ਰੀ ਪੱਤ ਆਪ ਨਹਕਾਮੀ । ਰਿਧ ਸਿਧ ਦਾ ਦਾਤਾ ਪ੍ਰਭ ਅੰਤਰਜਾਮੀ । ਰਿਧ ਸਿਧ ਨੌਂ ਨਿਧ ਦਾ ਗੁਰ ਖੋਲ੍ਹ ਦੀਆ ਭੰਡਾਰ । ਆਪਣੀ ਦਾਤ ਆਪ ਵੰਡੀ ਦਾਤਾਰ । ਗੁਰਸਿਖਾਂ ਨੂੰ ਲਾਇਆ ਪਾਰ । ਭਇਆ ਦੀਨ ਦਿਆਲ ਵਿਸ਼ਨੂੰ ਭਗਵਾਨ । ਜਿਸ ਨੇ ਦਿਤਾ ਬ੍ਰਹਮ ਗਿਆਨ । ਮਹਾਰਾਜ ਸ਼ੇਰ ਸਿੰਘ ਸਦਾ ਦਿਆਲ ।
G01L12 ੧੫ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
